Seventy thousand swindlers swindled 25 lakh lottery
Connect with us [email protected]

ਅਪਰਾਧ

25 ਲੱਖ ਦੀ ਲਾਟਰੀ ਦਾ ਝਾਂਸਾ ਦੇ ਕੇ ਸੱਤਰ ਹਜ਼ਾਰ ਠੱਗ ਲਏ

Published

on

swindlers

ਜਲੰਧਰ, 10 ਮਾਰਚ – 25 ਲੱਖ ਦੀ ਲਾਟਰੀ ਨਿਕਲਣ ਦਾ ਲਾਲਚ ਦੇ ਵੈਸਟ ਬੰਗਾਲ ਅਤੇ ਝਾਰਖੰਡ ਦੇ ਠੱਗਾਂ ਨੇ ਪਹਿਲਾਂ ਜਲੰਧਰ ਦੇ ਇੱਕ ਵਿਅਕਤੀ ਤੋਂ ਕਰੀਬ ਸੱਤਰ ਹਜ਼ਾਰ ਠੱਗੇ ਅਤੇ ਫਿਰ ਰਕਮ ਭੇਜਣ ਦਾ ਲਾਲਚ ਦੇ ਕੇ ਕੋਡ ਮੰਗਵਾ ਕੇ ਉਸ ਦੇ ਮੋਬਾਈਲ ਨੰਬਰ ਦਾ ਵਾਟਸਐਪ ਅਕਾਊਂਟ ਆਪਣੇ ਮੋਬਾਈਲ ਵਿੱਚ ਇੰਸਟਾਲ ਕਰ ਲਿਆ ਅਤੇ ਉਸ ਦੇ ਜ਼ਰੀਏ ਉਹ ਹੋਰ ਲੋਕਾਂ ਨੂੰ ਲਾਟਰੀ ਦੇ ਲਾਲਚ ਵਾਲਾ ਮੈਸੇਜ ਭੇਜ ਰਹੇ ਹਨ। ਠੱਗੀ ਦੇ ਸ਼ਿਕਾਰ ਲੋਕ ਜਲੰਧਰ ਦੇ ਵਿਅਕਤੀ ਨੂੰ ਫੋਨ ਕਰ ਕੇ ਤੰਗ ਕਰ ਰਹੇ ਹਨ। ਪੁਲਸ ਨੂੰ ਸ਼ਿਕਾਇਤ ਦਿੱਤੀ ਤਾਂ ਜਾਂਚ ਮਗਰੋਂ ਪੰਜ ਦੋਸ਼ੀਆਂ ਉੱਤੇ ਥਾਣਾ ਸਦਰ ਨਕੋਦਰ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।
ਪਿੰਡ ਜਮੀਤਗੜ੍ਹ ਦੇ ਕੁਲਵੰਤ ਸਿੰਘ ਨੇ ਦੱਸਿਆ ਕਿ 13 ਮਈ 2019 ਨੂੰ ਉਸ ਦੇ ਵਾਟਸਐਪ ਉੱਤੇ ਇੱਕ ਮੈਸੇਜ ਆਇਆ ਸੀ ਕਿ ਉਸ ਦੀ 25 ਲੱੱਖ ਦੀ ਲਾਟਰੀ ਨਿਕਲੀ ਹੈ ਅਤੇ ਲਾਟਰੀ ਦੀ ਰਕਮ ਕਲੇਮ ਕਰਨ ਲਈ ਵਾਟਸਐਪ ਤੋਂ 95019-27622 ਨੰਬਰ ਉੱਤੇ ਰਾਣਾ ਪ੍ਰਤਾਪ ਨਾਲ ਗੱਲ ਕਰਨ ਨੂੰ ਕਿਹਾ ਗਿਆ ਸੀ। ਜਦ ਉਸ ਨੇ ਗੱਲ ਕੀਤੀ ਤਾਂ ਰਾਣਾ ਪ੍ਰਤਾਪ ਨੇ ਕਿਹਾ ਕਿ ਉਸ ਦੀ 25 ਲੱੱਖ ਦੀ ਲਾਟਰੀ ਨਿਕਲੀ ਹੈ। ਉਸ ਨੇ ਇੱਕ ਅਕਾਊਂਟ ਨੰਬਰ ਦਿੱਤਾ ਕਿ ਅਮਿਤ ਦੁਬੇ ਦੇ ਨਾਂਅ ਉੱਤੇ ਚੱਲਣ ਵਾਲੇ ਇਸ ਨੰਬਰ ਉੱਤੇ ਲਾਟਰੀ ਦੀ ਰਕਮ ਲੈਣ ਲਈ ਪੈਸੇ ਜਮ੍ਹਾਂ ਕਰਨ ਲਈ ਕਿਹਾ। ਲਾਲਚ ਵਿੱਚ ਆ ਕੇ ਉਸ ਨੇ ਇੱਕੋ ਦਿਨ ਵਿੱਚ 25 ਹਜ਼ਾਰ ਅਤੇ 35 ਹਜ਼ਾਰ 9100 ਰੁਪਏ ਵੈਸਟਰਨ ਯੂਨੀਅਨ ਦੇ ਅਕਾਊਂਟ ਵਿੱਚ ਟਰਾਂਸਫਰ ਕਰ ਦਿੱਤੇ। ਕੁਲਵੰਤ ਸਿੰਘ ਨੇ ਕਿਹਾ ਕਿ ਉਹ ਅਨਪੜ੍ਹ ਹੋਣ ਕਾਰਨ ਇਨ੍ਹਾਂ ਦੇ ਝਾਂਸੇ ਵਿੱਚ ਆ ਗਏ। ਇਸ ਦੇ ਬਾਅਦ ਦੋਸ਼ੀਆਂ ਨੇ ਉਨ੍ਹਾਂ ਦੇ ਦੋ ਮੋਬਾਈਲ ਨੰਬਰ ਉੱਤੇ ਵਾਟਸਐਪ ਇੰਸਟਾਲ ਕਰ ਲਿਆ। ਉਨ੍ਹਾਂ ਨੇ ਉਸ ਤੋਂ ਲਾਟਰੀ ਦੀ ਰਕਮ ਭੇਜਣ ਦੇ ਬਹਾਨੇ ਕੋਡ ਮੰਗੇ ਤਾਂ ਉਨ੍ਹਾਂ ਨੇ ਦੇ ਦਿੱਤੇ। ਫਿਰ ਉਨ੍ਹਾਂ ਦੇ ਨੰਬਰ ਦਾ ਵਾਟਸਐਪ ਠੱਗਾਂ ਦੇ ਮੋਬਾਈਲ ਉੱਤੇ ਚੱਲਣ ਲੱਗਾ। ਉਹ ਉਸ ਦੇ ਨੰਬਰ ਤੋਂ ਵਾਟਸਐਪ ਤੋਂ ਲੋਕਾਂ ਨੂੰ 25 ਲੱਖ ਲਾਟਰੀ ਦਾ ਲਾਲਚ ਦੇਣ ਦੇ ਮੈਸੇਜ ਭੇਜਦੇ ਹਨ। ਠੱਗੀ ਦਾ ਸ਼ਿਕਾਰ ਹੋਏ ਲੋਕ ਉਸ ਨੂੰ ਫੋਨ ਕਰ ਕੇ ਪਰੇਸ਼ਾਨ ਕਰ ਰਹੇ ਹਨ।
ਪੁਲਸ ਦੇ ਸਾਈਬਰ ਸੈਲ ਨੇ ਇਸ ਦੀ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਇਸ ਮਾਮਲੇ ਵਿੱਚ ਵੈਸਟ ਬੰਗਾਲ ਦੇ ਨਾਰਥ 24 ਪਰਗਨਾ ਦਾ ਅਮਿਤ ਦੇਬਨਾਥ, ਹਾਵੜਾ ਦਾ ਐਸ ਕੇ ਰਜਬ ਅਲੀ, ਮੁਹੰਮਦ ਵਕਾਰ, ਆਜ਼ਮ ਅਤੇ ਮੁਹੰਮਦ ਜ਼ਫਰ ਖਾਨ ਅਤੇ ਝਾਰਖੰਡ ਦੇ ਧਨਬਾਦ ਦਾ ਲਾਲੂ ਸ਼ਰਮਾ ਸ਼ਾਮਲ ਹਨ। ਉਨ੍ਹਾਂ ਨੇ ਫੋਨ ਕਰ ਕੇ ਪੈਸੇ ਮੰਗਵਾਉਣ ਤੋਂ ਲੈ ਕੇ ਅੱਗੇ ਆਪਣੇ ਖਾਤਿਆਂ ਵਿੱਚ ਟਰਾਂਸਫਰ ਕੀਤੇ ਹਨ।

Read More Latest News Updates

ਅਪਰਾਧ

ਨੌਜਵਾਨ ਦਾ ਬੇਰਹਿਮੀ ਨਾਲ ਕਤਲ

Published

on

murder

ਬਠਿੰਡਾ, 17 ਅਪ੍ਰੈਲ – ਪਿੰਡ ਘੁੱਦਾ ਵਿਖੇ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰਨ ਦੀ ਖਬਰ ਆਈ ਹੈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਭਰਪੂਰ ਸਿੰਘ ਵਜੋਂ ਹੋਈ ਹੈ। ਪੁਲਸ ਨੇ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ਉੱਤੇ ਅਣਪਛਾਤੇ ਕਾਤਲਾਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੇ ਪਿਤਾ ਭਰਪੂਰ ਸਿੰਘ ਨੇ ਦੱਸਿਆ ਕਿ ਕੱਲ੍ਹ ਸ਼ਾਮ ਸੱਤ ਵਜੇ ਦੇ ਕਰੀਬ ਉਸ ਦਾ ਲੜਕਾ ਘਰੋਂ ਕਿਸੇ ਕੰਮ ਗਿਆ ਸੀ। ਇੱਕ ਘੰਟਾ ਬੀਤਣ ਦੇ ਬਾਅਦ ਜਦ ਉਹ ਵਾਪਸ ਨਾ ਆਇਆ ਤਾਂ ਉਸ ਦੀ ਤਲਾਸ਼ ਸ਼ੁਰੂ ਕੀਤੀ ਗਈ। ਉਹ ਅਤੇ ਉਸਦਾ ਛੋਟਾ ਲੜਕਾ ਬਲਜਿੰਦਰ ਸਿੰਘ ਜਦ ਗੁਰਪ੍ਰੀਤ ਨੂੰ ਲੱਭਦੇ ਹੋਏ ਘਰੋਂ ਤੋਂ ਥੋੜ੍ਹੀ ਦੂਰ ਪਹੁੰਚੇ ਤਾਂ ਉਹ ਗੰਭੀਰ ਹਾਲਤ ਵਿੱਚ ਡਿੱਗਾ ਪਿਆ ਸੀ। ਉਸ ਦੇ ਮੂੰਹ ਤੇ ਸਿਰ ਉੱਤੇ ਵਾਰ ਕੀਤੇ ਗਏ ਸਨ, ਜਿਸ ਨਾਲ ਉਸ ਦੀ ਮੌਤ ਹੋ ਗਈ ਸੀ। ਵਾਰਦਾਤ ਦਾ ਪਤਾ ਲੱਗਦੇ ਸਾਰ ਥਾਣਾ ਨੰਦਗੜ੍ਹ ਦੇ ਐਸ ਐਚ ਓ ਰਜਿੰਦਰ ਸਿੰਘ ਮੌਕੇ ਉੱਤੇ ਪਹੁੰਚੇ। ਐਸ ਐਚ ਓ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਉੱਤੇ ਅਣਪਛਾਤੇ ਕਾਤਲਾਂ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ ਅਤੇ ਦੋਸ਼ੀਆਂ ਨੂੰ ਜਲਦੀ ਗ਼੍ਰਿਫ਼ਤਾਰ ਕਰ ਲਿਆ ਜਾਵੇਗਾ।

Continue Reading

ਅਪਰਾਧ

ਮਾਂ, ਪੁੱਤ ਅਤੇ ਧੀ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ

Published

on

suicide

ਸਿੱਧਵਾ ਬੇਟ, 17 ਅਪ੍ਰੈਲ – ਜਗਰਾਉਂ ਨੇੜੇ ਪਿੰਡ ਸੋਢੀਵਾਲ ਦੇ ਇੱਕ ਪਰਵਾਰ ਦੇ ਤਿੰਨ ਮੈਂਬਰਾਂ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲੈਣ ਦੀ ਖਬਰ ਮਿਲੀ ਹੈ।
ਪਿੰਡ ਵਾਸੀਆਂ ਤੇ ਰਿਸ਼ਤੇਦਾਰਾਂ ਮੁਤਾਬਕ ਗੁਰਪ੍ਰੀਤ ਸਿੰਘ ਸੋਨੀ (37) ਪੁੱਤਰ ਨਾਜ਼ਰ ਸਿੰਘ ਵਾਸੀ ਸੋਢੀਵਾਲ ਕਰੀਬ ਸੱਤ ਸਾਲ ਪਹਿਲਾਂ ਘਰ ਦੀ ਛੱਤ ਤੋਂ ਡਿੱਗ ਪਿਆ ਤਾਂ ਡਾਕਟਰਾਂ ਵੱਲੋਂ ਇਲਾਜ ਤੋਂ ਜਵਾਬ ਦੇਣ ਕਾਰਨ ਉਹ ਘਰ ਵਿੱਚ ਬੇਹੋਸ਼ੀ (ਕੌਮਾ) ਦੀ ਹਾਲਾਤ ਵਿੱਚ ਸੀ। ਇਸ ਕਰ ਕੇ ਸਾਰਾ ਪਰਵਾਰ ਪ੍ਰੇਸ਼ਾਨ ਰਹਿੰਦਾ ਸੀ। ਕਰੀਬ ਦੋ ਸਾਲ ਪਹਿਲਾਂ ਉਸ ਦੀ ਮੌਤ ਹੋਣ ਪਿੱਛੋਂ ਘਰ ਵਿੱਚ ਮਾਂ ਅਤੇ ਧੀ ਹੋਰ ਵੀ ਸਦਮੇ ਵਿੱਚ ਰਹਿਣ ਲੱਗੀਆਂ।ਕੁਝ ਦਿਨ ਪਹਿਲਾਂ ਮਾਂ ਜਸਵੀਰ ਕੌਰ (58) ਦੇ ਸੱਟ ਲੱਗਣ ਪਿੱਛੋਂ ਮਾਨਸਿਕ ਤੌਰ ਉੱਤੇ ਪ੍ਰੇਸ਼ਾਨ ਧੀ ਮਨਦੀਪ ਕੌਰ (27) ਨੇ 12 ਅਪ੍ਰੈਲ ਨੂੰ ਖਾਣੇ ਵਿੱਚ ਕੋਈ ਜ਼ਹਿਰੀਲੀ ਚੀਜ਼ ਮਿਲਾ ਦਿੱਤੀ, ਜਿਸ ਨੂੰ ਆਪਣੀ ਮਾਂ ਤੇ ਭਰਾ ਨੂੰ ਦੇਣ ਪਿੱਛੋਂ ਖ਼ੁਦ ਵੀ ਖਾ ਲਿਆ। ਘਟਨਾ ਦਾ ਪਤਾ ਲੱਗਣ ਉੱਤੇ ਤਿੰਨਾਂ ਨੂੰ ਗੰਭੀਰ ਹਾਲਾਤ ਵਿੱਚ ਜਗਰਾਉਂ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ, ਜਿੱਥੇ ਮਾਂ ਦੀ 13 ਅਪ੍ਰੈਲ, ਪੁੱਤ ਦੀ 14 ਅਪ੍ਰੈਲ ਨੂੰ ਅਤੇ ਧੀ ਦੀ ਕੱਲ੍ਹ ਮੌਤ ਹੋ ਗਈ। ਚੌਕੀ ਗਿੱਦੜਵਿੰਡੀ ਦੇ ਏ ਐਸ ਆਈ ਤੀਰਥ ਸਿੰਘ ਨੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰਨ ਦੀ ਪੁਸ਼ਟੀ ਕੀਤੀ ਹੈ।

Continue Reading

ਅਪਰਾਧ

ਸਾਬਕਾ ਕੌਂਸਲਰ ਬਲਾਤਕਾਰ ਦੇ ਦੋਸ਼ ਵਿੱਚ ਗ਼੍ਰਿਫ਼ਤਾਰ

Published

on

ਮੋਗਾ, 17 ਅਪ੍ਰੈਲ – ਏਥੋਂ ਦੀ ਨਗਰ ਨਿਗਮ ਦੇ ਸਾਬਕਾ ਕੌਂਸਲਰ ਅਤੇ ਮੌਜੂਦਾ ਕੌਂਸਲਰ ਦੇ ਪਤੀ ਅਕਾਲੀ ਨੇਤਾ ਦਵਿੰਦਰ ਤਿਵਾੜੀ ਨੂੰ ਥਾਣਾ ਸਾਊਥ ਸਿਟੀ ਪੁਲਸ ਨੇ ਬਲਾਤਕਾਰ ਦੇ ਦੋਸ਼ ਵਿੱਚ ਗ਼੍ਰਿਫ਼ਤਾਰ ਕੀਤਾ ਹੈ। ਦਵਿੰਦਰ ਦੇ ਖ਼ਿਲਾਫ਼ ਕੇਸ ਦਰਜ ਕਰਾਉਣ ਵਾਲੀ ਮਹਿਲਾ ਉਸਦੀ ਦੋਸਤ ਦੱਸੀ ਜਾਂਦੀ ਹੈ।
ਜਾਂਚ ਅਧਿਕਾਰੀ ਵੀਰਪਾਲ ਕੌਰ ਨੇ ਦੱਸਿਆ ਕਿ ਪੀੜਤਾ ਦੇ ਦੱਸਣ ਅਨੁਸਾਰ 14 ਸਾਲ ਪਹਿਲਾਂ ਉਸਦੀ ਸ਼ਾਦੀ ਲੁਧਿਆਣਾ ਵਿੱਚ ਹੋਈ ਸੀ। ਛੇ ਸਾਲ ਪਹਿਲਾਂ ਉਸ ਨੇ ਆਪਣੇ ਪਤੀ ਤੋਂ ਤਲਾਕ ਲੈ ਕੇ ਆਪਣੀ 11 ਸਾਲ ਦੀ ਬੇਟੀ ਦੇ ਨਾਲ ਮੋਗੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਉਹ ਇੱਥੇ ਪ੍ਰੋਗਰਾਮਾਂ ਵਿੱਚ ਡਾਂਸ ਕਰ ਕੇ ਪਰਵਾਰ ਚਲਾ ਰਹੀ ਸੀ। ਕਰੀਬ ਪੰਜ ਸਾਲ ਪਹਿਲਾਂ ਆਪਣਾ ਪਾਸਪੋਰਟ ਰਿਨਿਊ ਕਰਾਉਣ ਲਈ ਉਹ ਓਦੋਂ ਦੇ ਕੌਂਸਲਰ ਦਵਿੰਦਰ ਕੋਲ ਗਈ ਸੀ। ਇਸ ਦੌਰਾਨ ਦੋਵਾਂ ਵਿੱਚ ਨਜ਼ਦੀਕੀਆਂ ਵਧ ਗਈਆਂ। ਪੀੜਤਾ ਨੇ ਦੱਸਿਆ ਕਿ ਦਵਿੰਦਰ ਨੇ ਉਸ ਨੂੰ ਦੱਸਿਆ ਸੀ ਕਿ ਉਸ ਦੀ ਪਤਨੀ ਮਰ ਚੁੱਕੀ ਹੈ ਅਤੇ ਉਹ ਆਪਣੇ ਬੱਚੇ ਵਿਦੇਸ਼ ਭੇਜਣ ਦੇ ਬਾਅਦ ਉਸ ਨੂੰ ਪਤਨੀ ਵਾਂਗ ਆਪਣੇ ਨਾਲ ਰੱਖੇਗਾ। ਇਸ ਪਿੱਛੋਂ ਪੰਜ ਸਾਲਾਂ ਵਿੱਚ ਉਸ ਨੇ ਸ਼ਾਦੀ ਦਾ ਝਾਂਸਾ ਦੇ ਕੇ ਉਸ ਨਾਲ ਕਈ ਵਾਰ ਸੰਬੰਧ ਬਣਾਏ। ਦੋ ਮਹੀਨੇ ਪਹਿਲਾਂ ਜਦੋਂ ਨਿਗਮ ਦੀ ਨਵੀਂ ਚੋਣ ਹੋਈ ਤਾਂ ਉਸ ਨੂੰ ਪਤਾ ਚਲਿਆ ਕਿ ਦਵਿੰਦਰ ਤਿਵਾੜੀ ਦੀ ਪਤਨੀ ਕੌਂਸਲਰ ਬਣੀ ਹੈ।

Continue Reading

ਰੁਝਾਨ


Copyright by IK Soch News powered by InstantWebsites.ca