Seven farmers returning from tractor parade arrested by Delhi Police
Connect with us [email protected]

ਅਪਰਾਧ

ਟਰੈਕਟਰ ਪਰੇਡ ਤੋਂ ਮੁੜ ਰਹੇ ਸੱਤ ਕਿਸਾਨ ਦਿੱਲੀ ਪੁਲਸ ਨੇ ਗ਼੍ਰਿਫ਼ਤਾਰ ਕੀਤੇ

Published

on

arrested

ਰਾਮਾਂ ਮੰਡੀ, 30 ਜਨਵਰੀ – ਇਸ ਸ਼ਹਿਰ ਵਿਚਲੇ ਪਿੰਡ ਬੰਗੀ ਨਿਹਾਲ ਦੇ ਨੌਜਵਾਨ ਕਿਸਾਨਾਂ ਨੂੰ ਦਿੱਲੀ ਟਰੈਕਟਰ ਪਰੇਡ ਤੋਂ ਮੁੜਦੇ ਸਮੇਂ ਦਿੱਲੀ ਪੁਲਸ ਨੇ ਗ਼੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਲਖਵੀਰ ਸਿੰਘ ਪੁੱਤਰ ਮਿੱਠੂ ਸਿੰਘ, ਗੁਰਬਿੰਦਰ ਸਿੰਘ ਬੁੱਟਰ ਪੁੱਤਰ ਬੂਟਾ ਸਿੰਘ, ਸੰਦੀਪ ਸਿੰਘ ਸਿੱਧੂ ਪੁੱਤਰ ਮੱਖਣ ਸਿੰਘ, ਮੱਖਣ ਸਿੰਘ ਪੁੱਤਰ ਬਿੰਦਰ ਸਿੰਘ, ਜਗਸੀਰ ਸਿੰਘ ਪੁੱਤਰ ਨਛੱਤਰ ਸਿੰਘ, ਸਿਮਰਜੀਤ ਪੁੱਤਰ ਗੁਰਲਾਲ ਸਿੰਘ, ਵੀਰਇੰਦਰ ਸਿੰਘ ਪੁੱਤਰ ਰਾਜਵਿੰਦਰ ਸਿੰਘ ਵਾਸੀ ਪਿੰਡ ਬੰਗੀ ਨਿਹਾਲ ਹੋਈ ਹੈ। ਦਿੱਲੀ ਪੁਲਸ ਵੱਲੋਂ ਇਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਇਸ ਬਾਰੇ ਪਿੰਡ ਦੇ ਸਰਪੰਚ ਰਜਿੰਦਰ ਸਿੰਘ ਖਾਲਸਾਨੇ ਦੱਸਿਆ ਕਿ 23 ਜਨਵਰੀ ਨੂੰ ਪਿੰਡ ਬੰਗੀ ਨਿਹਾਲ ਤੋਂ 24 ਕਿਸਾਨਾਂ ਦਾ ਜਥਾ ਛੇ ਟਰੈਕਟਰਾਂ ਉੱਤੇ ਦਿੱਲੀ ਗਿਆ ਸੀ ਅਤੇ26 ਜਨਵਰੀ ਦੀ ਟਰੈਕਟਰ ਪਰੇਡ ਪਿੱਛੋਂ ਟਿਕਰੀ ਬਾਰਡਰ ਤੋਂ ਮੁੜਦੇ ਸਮੇਂ ਦਿੱਲੀ ਪੁਲਸ ਨੇ ਬਾਰਡਰ ਉੱਤੇ ਇਸ ਪਿੰਡ ਦੇ ਸੱਤ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ। ਉਕਤ ਕਿਸਾਨਾਂ ਦੇ ਪਰਵਾਰਕ ਮੈਂਬਰਾਂ ਨੇ ਦੱਸਿਆ ਕਿ ਗ਼੍ਰਿਫ਼ਤਾਰ ਕੀਤੇ ਨੌਜਵਾਨਾਂ ਦੀ ਜ਼ਮਾਨਤ ਕਰਵਾਉਣ ਲਈ ਪਿੰਡ ਦੇ ਅੱਠ ਵਿਅਕਤੀ ਸਾਰੇ ਦਸਤਾਵੇਜ਼ ਤਿਆਰ ਕਰਵਾ ਕੇ ਦਿੱਲੀ ਗਏ ਹਨ।ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਜਨਰਲ ਸੈਕਟਰੀ ਰਾਮਕਰਨ ਸਿੰਘ ਰਾਮਾਂ ਨੇ ਕਿਹਾ ਕਿ ਦਿੱਲੀ ਪੁਲਸ ਵੱਲੋਂ ਨੌਜਵਾਨ ਕਿਸਾਨਾਂ ਉੱਤੇ ਦਰਜ ਕੀਤਾ ਕੇਸ ਬਿਲਕੁਲ ਝੂਠਾ ਹੈ।ਇਹ ਕਿਸਾਨ ਦਿੱਲੀ ਪੁਲਸ ਵੱਲੋਂ ਦਿੱਤੇ ਰੂਟ ਮੁਤਾਬਕ ਗਏ ਅਤੇ ਘਰ ਆ ਰਹੇ ਸਨ। ਉਨ੍ਹਾਂ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਤੋਂ ਮੰਗ ਕੀਤੀ ਕਿ ਦਿੱਲੀ ਪੁਸਲ ਵੱਲੋਂ ਜਿਹੜੇ ਕਿਸਾਨਾਂ ਨੂੰ ਗ਼੍ਰਿਫ਼ਤਾਰ ਕੀਤਾ ਗਿਆ ਹੈ, ਉਨ੍ਹਾਂ ਨੂੰ ਬਿਨ੍ਹਾਂ ਸ਼ਰਤ ਤੁਰੰਤ ਰਿਹਾਅ ਕਰ ਕੇ ਮੁਕੱਦਮੇ ਰੱਦ ਕੀਤੇ ਜਾਣ।

ਅਪਰਾਧ

ਡੇਰਾਬੱਸੀ ਤੋਂ ਨਕਲੀ ਨੋਟ ਛਾਪਣ ਵਾਲੇ ਗੈਂਗ ਦੇ ਬੰਦੇ ਕਰੰਸੀ ਸਮੇਤ ਕਾਬੂ

Published

on

arrest

500, 200 ਤੇ 100 ਦੇ ਨਕਲੀ ਨੋਟ, ਪ੍ਰਿੰਟਰ ਤੇ ਹੋਰ ਸਾਮਾਨ ਬਰਾਮਦ
ਡੇਰਾਬੱਸੀ, 16 ਮਈ – ਇਸ ਨਗਰ ਦੇ ਵਾਰਡ ਨੰਬਰ ਨੌਂ ਹੇਠ ਪੈਂਦੇ ਸ਼ਕਤੀ ਨਗਰ ਦੀ 19 ਨੰਬਰ ਗਲੀ ਵਿੱਚ ਇੱਕ ਘਰ ਵਿੱਚ ਛਾਪਾ ਮਾਰ ਕੇ ਪੰਚਕੂਲਾ ਪੁਲਸ ਨੇ ਨਕਲੀ ਨੋਟ ਛਾਪਣ ਵਾਲੇ ਗਿਰੋਹ ਦੇ ਮੈਂਬਰਾਂ ਤਿੰਨ ਲੜਕਿਆਂ ਤੇ ਇੱਕ ਲੜਕੀ ਨੂੰ ਫੜਿਆ ਅਤੇ 500, 200, 100 ਦੇ ਨਕਲੀ ਨੋਟ ਅਤੇ ਨੋਟ ਛਾਪਣ ਲਈ ਵਰਤਣ ਵਾਲਾ ਕਾਗਜ਼, ਪ੍ਰਿੰਟਰ ਅਤੇ ਹੋਰ ਬਹੁਤ ਸਾਰਾ ਸਾਮਾਨ ਬਰਾਮਦ ਕੀਤਾ ਹੈ।
ਇਸ ਬਾਰੇ ਕੌਂਸਲਰ ਆਸ਼ਾ ਸ਼ਰਮਾ ਦੇ ਪਤੀ ਭੁਪਿੰਦਰ ਸ਼ਰਮਾ ਨੇ ਦੱਸਿਆ ਕਿ ਸ਼ਕਤੀ ਨਗਰ ਦੀ ਮੁੱਖ ਗਲੀ ਵਿੱਚ ਇੱਕ ਦੁਕਾਨ ਦੇ ਉਤੇ ਬਣੇ ਘਰ ਨੂੰ ਕੁਝ ਨੌਜਵਾਨਾਂ ਨੇ ਛੇ-ਸੱਤ ਦਿਨ ਪਹਿਲਾਂ ਕਿਰਾਏ ਉੱਤੇ ਲਿਆ ਸੀ। ਕੱਲ੍ਹ ਸਵੇਰੇ ਚਾਰ ਵਜੇ ਪੰਚਕੂਲਾ ਪੁਲਸ ਨੇ ਉਸ ਘਰ ਵਿੱਚ ਛਾਪਾ ਮਾਰ ਕੇ ਤਿੰਨ ਲੜਕਿਆਂ ਅਤੇ ਇੱਕ ਲੜਕੀ ਨੂੰ ਗ੍ਰਿਫਤਾਰ ਕਰ ਲਿਆ। ਫਿਰ ਸ਼ਾਮ ਚਾਰ ਵਜੇ ਪੰਚਕੂਲਾ ਤੋਂ ਆਈ ਪੁਲਸ ਨੇ ਉਨ੍ਹਾਂ ਦੀ ਹਾਜ਼ਰੀ ਵਿੱਚ ਘਰ ਦੀ ਤਲਾਸ਼ੀ ਲੈ ਕੇ ਨਕਲੀ ਨੋਟਾਂ ਸਮੇਤ ਨੋਟ ਛਾਪਣ ਦਾ ਸਾਮਾਨ ਅਤੇ ਮਸ਼ੀਨਾਂ ਬਰਾਮਦ ਕੀਤੀਆਂ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੀ ਲੜਕੀ ਉਤਰਾਖੰਡ ਦੀ ਦੱਸੀ ਜਾ ਰਹੀ ਹੈ। ਥਾਣਾ ਡੇਰਾਬੱਸੀ ਦੇ ਮੁਖੀ ਸਤਿੰਦਰ ਸਿੰਘ ਨੇ ਦੱਸਿਆ ਕਿ ਪੰਚਕੂਲਾ ਕਰਾਈਮ ਬ੍ਰਾਂਚ ਟੀਮ ਨੇ ਕੱਲ੍ਹ ਇੱਥੇ ਛਾਪਾ ਮਾਰ ਕੇ ਕੁਝ ਲੋਕਾਂ ਨੂੰ ਫੜਿਆ ਹੈ, ਜੋ ਨਕਲੀ ਨੋਟ ਛਾਪ ਕੇ ਬਾਜ਼ਾਰ ਵਿੱਚ ਚਲਾਉਂਦੇ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲੋਕਾਂਨੇ ਪੰਚਕੂਲਾ ਵਿਖੇ ਨਕਲੀ ਨੋਟਾਂ ਨਾਲ ਖਰੀਦਦਾਰੀ ਕੀਤੀ ਸੀ, ਜਿਸ ਤੋਂ ਬਾਅਦ ਪੰਚਕੂਲਾ ਪੁਲਸ ਉਨ੍ਹਾਂ ਦੀ ਪੈੜ ਨੱਪਦੀ ਹੋਈ ਕੱਲ੍ਹ ਡੇਰਾਬੱਸੀ ਪਹੁੰਚ ਗਈ।

Read More Latest Punjabi News

Continue Reading

ਅਪਰਾਧ

ਮਾਲਕ ਦੀ ਮੌਤ ਮਗਰੋਂ ਨੌਕਰ ਨੇ ਜਾਅਲੀ ਕਾਗਜ਼ ਬਣਵਾ ਕੇ ਪ੍ਰਾਪਰਟੀ ਵੇਚ ਛੱਡੀ

Published

on

fake

ਜਲੰਧਰ, 15 ਮਈ – ਮਾਲਕ ਦੀ ਮੌਤ ਪਿੱਛੋਂ ਨੌਕਰ ਨੇ ਉਸਦੇ ਨਾਂਅ ਉੱਤੇ ਹੀ ਆਪਣੇ ਜਾਅਲੀ ਕਾਗਜ਼ ਬਣਾ ਕੇ ਮਾਲਕ ਦੀ ਜਾਇਦਾਦ ਵੇਚਣੀ ਸ਼ੁਰੂ ਕਰ ਦਿੱਤੀ। ਜਦੋਂ ਮਾਲਕ ਦੀ ਵਿਧਵਾ ਨੂੰ ਇਸ ਦਾ ਪਤਾ ਲੱਗਾ ਤਾਂ ਉਸ ਦੀ ਸ਼ਿਕਾਇਤ ਉੱਤੇ ਥਾਣਾ ਨਵੀਂ ਬਾਰਾਂਦਰੀ ਪੁਲਸ ਨੇ ਨੌਕਰ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਰਛਪਾਲ ਕੌਰ ਪਤਨੀ ਗੁਲਵੰਤ ਸਿੰਘ ਪਿੰਡ ਹਜ਼ਾਰਾ, ਜਲੰਧਰ ਅਤੇ ਹਾਲ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ, ਜਲੰਧਰ ਨੇ ਪੁਲਸ ਨੂੰ ਦੱਸਿਆ ਹੈ ਕਿ ਉਸ ਦਾ ਵਿਆਹ ਗੁਲਵੰਤ ਸਿੰਘ ਨਾਲ 1970 ਵਿੱਚ ਹੋਇਆ ਸੀ। ਉਸ ਦਾ ਪਤੀ ਫ਼ੌਜ ਵਿੱਚੋਂ ਸੇਵਾ ਮੁਕਤ ਹੋਣ ਕਰਕੇ ਉਹ ਆਪਣੇ ਪਤੀ ਨਾਲ ਆਗਰਾ ਚੱਲੀ ਗਈ ਅਤੇ ਉਸ ਦੇ ਪਤੀ ਨੇ ਟ੍ਰਾਂਸਪੋਰਟ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ, ਜਿਸ ਕਰਕੇ ਉਹ ਯੂ ਪੀ ਦੇ ਹਾਥਰਸ ਵਿੱਚ ਰਹਿਣ ਲੱਗ ਪਏ। ਉਸ ਦੇ ਘਰ ਚਾਰ ਧੀਆਂ ਅਤੇ ਤਿੰਨ ਪੁੱਤਰਾਂ ਨੇ ਜਨਮ ਲਿਆ। ਫਿਰ ਉਹ ਅਤੇ ਉਸ ਦਾ ਪਤੀ ਪੰਜਾਬਆ ਗਏ ਅਤੇ ਉਸਦਾ ਪਤੀ ਯੂ ਪੀ ਤੋਂ ਹੀਰੇਂਦਰਾ ਕੁਮਾਰ ਜੈਨ ਪੁੱਤਰ ਧਰਮ ਦਾਸ ਨੂੰ ਨਾਲ ਲੈ ਆਇਆ, ਕਿਉਂਕਿ ਹੀਰੇਦਰਾ ਉਨ੍ਹਾਂ ਕੋਲ ਛੋਟੀ ਉਪਰ ਤੋਂ ਕੰਮ ਕਰਦਾ ਸੀ। ਇੱਥੇ ਵੀ ਉਸ ਦੀ ਪਤੀ ਨੇ ਟ੍ਰਾਂਸਪੋਰਟ ਕੰਪਨੀ ਸ਼ੁਰੂ ਕੀਤੀ ਤਾਂ ਹੀਰੇਂਦਰਾ ਉਸ ਦੇ ਪਤੀ ਦਾ ਹੱਥ ਵੰਡਾਉਣ ਲੱਗਾ। ਉਸ ਦੇ ਪਤੀ ਦੀ 26 ਸਤੰਬਰ 1991ਨੂੰ ਮੌਤ ਹੋਣ ਤੋਂ ਬਾਅਦ ਉਸ ਫ਼ੌਜ ਵੱਲੋਂ ਮਿਲਦੀ ਪੈਨਸ਼ਨਵਿਧਵਾ ਵਜੋਂ ਉਸ ਨੂੰ ਮਿਲਣੀ ਸ਼ੁਰੂ ਹੋ ਗਈ ਅਤੇ ਉਸ ਨੇ ਪਤੀ ਵੱਲੋਂ ਬਣਾਏ ਆਟੋ ਅਤੇ ਟੈਕਸੀ ਕਾਰ ਦਾ ਕਾਰੋਬਾਰ ਹੀਰੇਂਦਰ ਕੁਮਾਰ ਜੈਨ ਨੂੰ ਸੌਂਪ ਦਿੱਤਾ, ਜਿਸ ਦਾ ਹਿਸਾਬ ਉਹ ਹਰ ਮਹੀਨੇ ਲੈਂਦੀ ਰਹੀ। ਉਸ ਦੇ ਪਤੀ ਨੇ ਬਹੁਤ ਜਾਇਦਾਦ ਬਣਾਈ ਹੋਈ ਸੀ, ਜਿਸ ਦੀ ਸੰਭਾਲ ਹੀਰੇਂਦਰ ਜੈਨ ਕਰਦਾ ਸੀ। ਹੀਰੇਂਦਰ ਨੇ ਉਸ ਨੂੰ ਗੁਲਵੰਤ ਸਿੰਘ ਦੀ ਜਾਇਦਾਦ ਦੀ ਅਟਾਰਨੀ ਹੀਰੇਂਦਰ ਦੇ ਨਾਂਅ ਉੱਤੇ ਬਣਾਉਣ ਲਈ ਕਿਹਾ, ਤਾਂ ਜੋ ਉਹ ਜਾਇਦਾਦ ਦੀ ਦੇਖਭਾਲ ਸੌਖੀ ਕਰ ਸਕੇ। ਉਸ ਨੇ ਇਸ ਤੋਂ ਨਾਂਹ ਕਰ ਦਿੱਤੀ। ਰਛਪਾਲ ਕੌਰ ਦੇ ਅਨੁਸਾਰ ਉਸਨੇ ਹੀਰੇਂਦਰ ਨੂੰ ਪੰਜ ਲੱਖ ਰੁਪਏ ਦਿੱਤੇ, ਜਿਸ ਦੇ ਬਦਲੇ ਉਸ ਨੇ ਕੁਝ ਕਾਗਜ਼ਾਂ ਉੱਤੇ ਦਸਖ਼ਤ ਕਰਵਾ ਕੇ ਉਸ ਨੂੰ ਇੱਕ ਸੱਤ ਮਰਲੇ ਦੇ ਪਲਾਟ ਦਾ ਕਬਜ਼ਾ ਕਰਵਾ ਦਿੱਤਾ, ਜਿੱਥੇ ਉਹ ਆਪਣੇ ਪਰਵਾਰ ਦੇ ਨਾਲ ਰਹਿਣ ਲੱਗੀ। ਜਦੋਂ ਉਸ ਦੇ ਬੱਚੇ ਵੱਡੇ ਹੋਏ ਤੇ ਉਨ੍ਹਾਂ ਹੀਰੇਂਦਰ ਕੁਮਾਰ ਤੋਂ ਹਿਸਾਬ ਮੰਗਿਆ ਤਾਂ ਭੇਦ ਖੁੱਲ੍ਹਾ ਕਿ ਹੀਰੇਂਦਰ ਕੁਮਾਰ ਨੇ ਗੁਲਵੰਤ ਸਿੰਘ ਦੇ ਨਾਂਅ ਉੱਤੇ ਆਪਣੇ ਕਈ ਜਾਅਲੀ ਦਸਤਾਵੇਜ਼ ਬਣਾਏ ਹੋਏ ਸਨ, ਜਿਨ੍ਹਾਂ ਦੇ ਨਾਲ ਉਸ ਨੇ ਗੁਲਵੰਤ ਸਿੰਘ ਦੀ ਜਾਇਦਾਦ ਅੱਗੇ ਵੇਚੀ ਹੋਈ ਸੀ। ਪੁਲਸ ਨੇ ਕੇਸ ਦੀ ਜਾਂਚ ਪਿੱਛੋਂ ਹੀਰੇਂਦਰ ਕੁਮਾਰ ਜੈਨ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Read More Latest Crime News

Continue Reading

ਅਪਰਾਧ

ਹਥਿਆਰਾਂ ਦੀ ਨੋਕ ਉੱਤੇ ਬੈਂਕ ਮਿੱਤਰ ਕੇਂਦਰ ਵਿੱਚੋਂ 2.30 ਲੱਖ ਰੁਪਏ ਦੀ ਲੁੱਟ

Published

on

money

ਮਮਦੋਟ, 15 ਮਈ – ਪਿੰਡ ਪੋਜੋਕੇ ਉਤਾੜ ਵਿੱਚ ਹਥਿਆਰਾਂ ਨਾਲ ਲੈਸ ਪੰਜ ਨੌਜਵਾਨਾਂ ਨੇ ਪਿੰਡ ਵਿੱਚ ਬਣੇ ਪੀ ਐਨ ਬੀ ਬੈਂਕ ਦੀ ਮਿੱਤਰ ਸ਼ਾਖਾ ਵਿੱਚ ਦਾਖ਼ਲ ਹੋ ਕੇ 2 ਲੱਖ 30 ਹਜ਼ਾਰ ਰੁਪਏ ਦੀ ਨਗਦੀ ਲੁੱਟ ਲਈ ਤੇ ਫ਼ਰਾਰ ਹੋ ਗਏ। ਇਸ ਲੁੱਟ ਦੀ ਵਾਰਦਾਤ ਅੰਦਰ ਲੱਗੇ ਕੈਮਰੇ ਵਿੱਚ ਕੈਦ ਹੋ ਗਈ ਹੈ।
ਬੈਂਕ ਮਿਤਰ ਕੇਂਦਰ ਟਿਬੀ ਖੁਰਦ ਦੇ ਮੁਲਾਜ਼ਮ ਕਰਮਜੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਹ ਬੈਂਕ ਵਿੱਚ ਲੋਕਾਂ ਨਾਲ ਰੁਪਏ ਦਾ ਲੈਣ ਦੇਣ ਦਾ ਕਰਦਾ ਹੈ। ਉਸ ਨੇ ਦੱਸਿਆ ਕਿ ਕੱਲ੍ਹ ਉਹ ਬ੍ਰਾਂਚ ਵਿੱਚ ਕੰਮ ਕਰ ਰਿਹਾ ਸੀ ਤਾਂ ਅਚਾਨਕ ਪੰਜ ਨੌਜਵਾਨ ਦੋ ਬਾਈਕਾਂ ਉੱਤੇ ਆਏ, ਜਿਨ੍ਹਾਂ ਵਿੱਚੋਂ ਤਿੰਨ ਨੌਜਵਾਨਾਂ ਦੇ ਮੂੰਹ ਲਪੇਟੇ ਹੋਏ ਸੀ ਅਤੇ ਦੋ ਨੌਜਵਾਨਾਂ ਦੇ ਹੱਥ ਵਿੱਚ ਪਿਸਤੌਲ ਅਤੇ ਇੱਕ ਨੌਜਵਾਨ ਦੇ ਹੱਥ ਵਿੱਚ ਤੇਜ਼ਧਾਰ ਹਥਿਆਰ ਫੜਿਆ ਸੀ। ਨੌਜਵਾਨਾਂ ਨੇ ਅੰਦਰ ਆਉਂਦੇ ਸਾਰ ਉਨ੍ਹਾਂ ਉਪਰ ਪਿਸਤੌਲ ਤਾਣ ਦਿੱਤੇ ਅਤੇ ਗੱਲਿਆਂ ਵਿੱਚੋਂ ਨਗਦੀ ਕੱਢਣੀ ਸ਼ੁਰੂ ਕਰ ਦਿੱਤੀ। ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਨੌਜਵਾਨਾਂ ਨੇ ਉਨ੍ਹਾਂ ਨੂੰ ਮਾਰਨ ਦੀ ਧਮਕੀ ਦਿੱਤੀ ਅਤੇ ਰੁਪਏ ਲੈ ਕੇ ਬਾਈਕ ਉੱਤੇ ਫਰਾਰ ਹੋ ਗਏ।
ਇਸ ਘਟਨਾ ਦੀ ਜਾਂਚ ਕਰਨ ਆਏ ਡੀ ਐਸ ਪੀ ਦੇਹਾਤੀ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਬ੍ਰਾਂਚ ਵਿੱਚ ਲੱਗੇ ਕੈਮਰੇ ਦੀ ਫੁਟੇਜ਼ ਕਬਜ਼ੇ ਵਿੱਚ ਲੈ ਲਈ ਹੈ ਅਤੇ ਪਿੰਡ ਵਿੱਚ ਹੋਰ ਲੱਗੇ ਕੈਮਰਿਆਂ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਲੁਟੇਰੇ ਦੋ ਲੱਖ 30 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਲੈ ਗਏ ਹਨ।

Read More Punjabi News Today

Continue Reading

ਰੁਝਾਨ


Copyright by IK Soch News powered by InstantWebsites.ca