Serious allegations against the Janata Dal MP will be investigated by the CCTV of the counting center
Connect with us [email protected]

ਰਾਜਨੀਤੀ

ਜਨਤਾ ਦਲ ਐੱਮ ਪੀ ਉੱਤੇ ਗੰਭੀਰ ਦੋਸ਼, ਕਾਊਂਟਿੰਗ ਸੈਂਟਰ ਦੇ ਸੀ ਸੀ ਟੀ ਵੀ ਦੀ ਜਾਂਚ ਹੋਵੇਗੀ

Published

on

Driving license

ਪਟਨਾ, 13 ਨਵੰਬਰ – ਬਿਹਾਰ ਚੋਣ ਦੇ ਨਤੀਜੇ ਐਲਾਨੇ ਜਾਣ ਪਿੱਛੋਂ ਮਹਾਗਠਜੋੜ ਵੱਲੋਂ ਲਾਏ ਦੋਸ਼ਾਂ ਦਾ ਸਿਲਸਿਲਾ ਜਾਰੀ ਹੈ। ਏਸੇ ਤਰ੍ਹਾਂ ਜਨਤਾ ਦਲ ਯੂ ਦੇ ਇੱਕ ਪਾਰਲੀਮੈਂਟ ਮੈਂਬਰ ਉੱਤੇ ਗੰਭੀਰ ਦੋਸ਼ ਲਾਏ ਗਏ ਹਨ, ਜਿਸ ਦੀ ਜਾਂਚ ਲਈ ਬਿਹਾਰ ਦੇ ਸੀਨੀਅਰ ਚੀਫ ਇਲੈਕਸ਼ਨ ਅਫਸਰ ਬਾਲਾਮੁਰੂਗਨ ਡੀ ਨੇ ਗੋਪਾਲਗੰਡਜ ਜ਼ਿਲੇ ਦੇ ਜ਼ਿਲਾ ਮਿਜਸਟਰੇਟ ਨੂੰ ਪੱਤਰ ਵੀ ਲਿਖਿਆ ਹੈ।
ਇਸ ਪੱਤਰ ਵਿੱਚ ਗੋਪਾਲਗੰਜ ਦੇ ਜ਼ਿਲਾ ਮੈਜਿਸਟਰੇਟ-ਕਮ-ਚੋਣ ਅਧਿਕਾਰੀ ਅਰਸ਼ਦ ਅਜੀਜ ਤੋਂ 12 ਨਵੰਬਰ ਤੱਕ ਜ਼ਿਲੇ ਦੀ ਭੋਰੇ ਵਿਧਾਨ ਸਭਾ ਸੀਟ ਦੇ ਕਾਊਂਟਿੰਗ ਸੈਂਟਰ ਦੇ ਸੀ ਸੀ ਟੀ ਵੀ ਫੁਟੇਜ ਮੰਗੇ ਗਏ ਹਨ। ਚਿੱਠੀ ਵਿੱਚ ਸੀ ਪੀ ਆਈ ਐਮ ਐਲ ਦੀ 10 ਨਵੰਬਰ ਨੂੰ ਦਿੱਤੀ ਸ਼ਿਕਾਇਤ ਦਾ ਜ਼ਿਕਰ ਕੀਤਾ ਗਿਆ ਹੈ। ਉਸਦੇ ਮੁਤਾਬਿਕ ਜਨਤਾ ਦਲ ਯੂ ਦੇ ਪਾਰਲੀਮੈਂਟ ਮੈਂਬਰ ਆਲੋਕ ਕੁਮਾਰ ਸੁਮਨ 10 ਨਵੰਬਰ ਨੂੰ ਕਾਊਂਟਿੰਗ ਸੈਂਟਰ ਵਿੱਚ ਵੜੇ ਜੋ ਕੈਂਡੀਡੇਟ ਹੈਂਡਬੁੱਕ ਦੇ ਕਲਾਜ 16.9 ਦੀ ਉਲੰਘਣਾ ਹੈ। ਇਹ ਇਸ ਸੀਟ ਉੱਤੇ ਰੀਕਾਊਂਟਿੰਗ ਕਰਾਏ ਜਾਣ ਦੇ ਲਈ ਇੱਕ ਆਧਾਰ ਹੈ।

Click Here To Read Politics current news

ਰਾਜਨੀਤੀ

ਮਹਿਲਾ ਪੱਤਰਕਾਰ ਦੀ ਕਵਿਤਾ ਨੂੰ ਆਪਣੀ ਪਤਨੀ ਦੀ ਕਵਿਤਾ ਦੱਸਕੇ ਸ਼ਿਵਰਾਜ ਚੌਹਾਨ ਫਸੇ

Published

on

shivraj singh chauhan

ਭੋਪਾਲ, 3 ਦਸੰਬਰ – ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਆਪਣੇ ਸਹੁਰੇ ਦੀ ਮੌਤ ਤੋਂ ਬਾਅਦ ਟਵਿੱਟਰ ਉਤੇ ਪੋਸਟ ਕੀਤੀ ਗਈ ਇੱਕ ਕਵਿਤਾ ਦੇ ਨਾਲ ਕਾਂਗਰਸ ਦੇ ਨਿਸ਼ਾਨੇ ‘ਤੇ ਹਨ।
ਅਸਲ ਵਿੱਚ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ‘ਬਾਬੂਜੀ’ ਸਿਰਲੇਖ ਵਾਲੀ ਇੱਕ ਕਵਿਤਾ ਪੋਸਟ ਕਰ ਕੇ ਦੱਸਿਆ ਸੀ ਕਿ ਇਸ ਨੂੰ ਉਨ੍ਹਾਂ ਦੀ ਪਤਨੀ ਸਾਧਨਾ ਸਿੰਘ ਨੇ ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਤੋਂ ਬਾਅਦ ਦੀਆਂ ਭਾਵਨਾਵਾਂ ਨੂੰ ਪੇਸ਼ ਕੀਤਾ ਹੈ। ਇਸ ਦੌਰਾਨ ਭੂਮਿਕਾ ਬਿਰਥਰੇ ਨਾਂਅ ਦੀ ਮੀਡੀਆ ਕਰਮਚਾਰੀ ਨੇ ਚੌਹਾਨ ਦੀ ਪੋਸਟ ਕੀਤੀ ਗਈ ਕਵਿਤਾ ਉਤੇ ਖ਼ੁਦ ਦੀ ਰਚਨਾ ਹੋਣ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ਵਿੱਚ ਸੂਬਾ ਕਾਂਗਰਸ ਦੇ ਸਾਬਕਾ ਪ੍ਰਧਾਨ ਅਰੁਣ ਯਾਦਵ ਨੇ ਕਿਹਾ ਕਿ ਭਾਜਪਾ ਨਾਂ ਬਦਲਣ ਵਿੱਚ ਮਾਹਰ ਹੈ ਤੇ ਇਹ ਗੱਲ ਇੱਕ ਵਾਰ ਫਿਰ ਜ਼ਾਹਰ ਹੋ ਗਈ ਹੈ। ਮੁੱਖ ਮੰਤਰੀ ਚੌਹਾਨ ਦੇ ਸਹੁਰੇ ਦੀ ਮੌਤ 19 ਨਵੰਬਰ ਨੂੰ ਹੋਈ ਸੀ ਅਤੇ 22 ਨਵੰਬਰ ਨੂੰ ਉਨ੍ਹਾਂ ਨੇ ਕਵਿਤਾ ਪੋਸਟ ਕੀਤੀ ਅਤੇ ਕਿਹਾ ਮੇਰੀ ਧਰਮ ਪਤਨੀ ਨੇ ਬਾਬੂ ਜੀ ਨਾਲ ਸਬੰਧਤ ਯਾਦਾਂ ਨੂੰ ਕੁਝ ਪੰਗਤੀਆਂ ਵਿੱਚ ਪ੍ਰੋਇਆ ਹੈ, ਜਿਵੇਂ: ‘ਜਿਸ ਕੇ ਕੰਧੇ ਪਰ ਬੈਠ ਕਰ ਘੂਮਾ ਕਰਤੀ ਥੀ, ਉਸੇ ਕੰਧਾ ਦੇ ਕਰ ਆਈ ਹੂੰ..’
ਇਸ ਤੋਂ ਬਾਅਦ ਪੱਤਰਕਾਰ ਹੋਣ ਦਾ ਦਾਅਵਾ ਕਰਦੀ ਲੜਕੀ ਨੇ 30 ਨਵੰਬਰ ਨੂੰ ਮੁੱਖ ਮੰਤਰੀ ਨੂੰ ਸ਼ਿਕਾਇਤ ਦੇ ਲਹਿਜ਼ੇ ਵਿੱਚ ਟਵੀਟ ਕੀਤਾ, ‘ਸਰ ਭਾਣਜੀ ਹਾਂ ਤੁਹਾਡੀ, ਮੇਰੀ ਕਵਿਤਾ ਚੋਰੀ ਕਰ ਕੇ ਤੁਹਾਨੂੰ ਕੀ ਮਿਲੇਗਾ। ਇਹ ਕਵਿਤਾ ਮੇਰੀ ਲਿਖੀ ਹੋਈ ਹੈ, ਆਸ ਹੈ ਤੁਸੀਂ ਮੇਰੇ ਅਧਿਕਾਰਾਂ ਦਾ ਘਾਣ ਨਹੀਂ ਕਰੋਗੇ, ਮਾਮਾ ਤਾਂ ਅਧਿਕਾਰਾਂ ਦੀ ਰੱਖਿਆ ਲਈ ਹੈ ਨਾ।’ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੂੰ ਇਸ ਰਾਜ ਵਿੱਚ ‘ਮਾਮਾ’ ਕਿਹਾ ਜਾਂਦਾ ਹੈ। ਸ਼ਿਵਰਾਜ ਚੌਹਾਨ ਦੇ ਨਾਲ ਭੂਮਿਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸੀ ਨੇਤਾ ਰਾਹੁਲ ਗਾਂਧੀ, ਸੂਬੇ ਦੇ ਸਾਬਕਾ ਮੁੱਖ ਮੰਤਰੀ ਕਮਲ ਨਾਥ ਸਮੇਤ ਅਨੇਕਾਂ ਨੇਤਾਵਾਂ ਨੂੰ ਇਹ ਟਵੀਟ ਕੀਤਾ ਹੈ। ਭੂਮਿਕਾ ਨੇ ਇਹ ਦਾਅਵਾ ਕੀਤਾ ਹੈ ਕਿ ਉਸ ਨੇ ਮੁੱਖ ਮੰਤਰੀ ਦੀ ਪੋਸਟ ਤੋਂ ਪਹਿਲਾਂ 20 ਨਵੰਬਰ ਨੂੰ ਸੋਸ਼ਲ ਮੀਡੀਆ ‘ਤੇ ਡੈਡੀ ਨਾਂ ਨਾਲ ਲਿਖੀ ਆਪਣੀ ਕਵਿਤਾ ਪੋਸਟ ਕੀਤੀ ਸੀ।

Continue Reading

ਰਾਜਨੀਤੀ

ਰਾਹੁਲ ਗਾਂਧੀ ਦੇ ਟਵੀਟ ਉੱਪਰ ਵਿਅੰਗ ਕਰਕੇ ਭਾਜਪਾ ਆਈ ਟੀ ਸੈੱਲ ਦੇ ਮੁਖੀ ਬੁਰੇ ਫਸੇ

Published

on

rahul gandhi

ਨਵੀਂ ਦਿੱਲੀ, 3 ਦਸੰਬਰ – ਭਾਜਪਾ ਆਈ ਟੀ ਸੈਲ ਦੇ ਮੁਖੀ ਅਮਿਤ ਮਾਲਵੀਆ ਦੇ ਇੱਕ ਟਵੀਟ ਨੂੰ ਟਵਿੱਟਰ ਨੇ ਫੇਕ ਨਿਊਜ਼ ਦੀ ਸ਼੍ਰੇਣੀ ਵਿੱਚ ਪਾ ਦਿੱਤਾ ਹੈ। ਕਿਸਾਨਾਂ ਦੇ ਅੰਦੋਲਨ ਨਾਲ ਜੁੜੇ ਇਸ ਟਵੀਟ ਨੂੰ ਟਵੀਟਰ ਨੇ ‘ਮੈਨੁਪੁਲੇਟੇਡ ਮੀਡੀਆ’ ਦੱਸਦੇ ਹੋਏ ਰੈੱਡ ਲੌਗ ਕਰ ਦਿੱਤਾ ਹੈ। ਟ੍ਰੋਲਰਸ ਦੇ ਮੁਤਾਬਕ ਭਾਰਤ ਦਾ ਇਹ ਪਹਿਲਾ ਕੇਸ ਹੋ ਸਕਦਾ ਹੈ, ਜਿਸ ਨੂੰ ਕਿਸੇ ਸੋਸ਼ਲ ਮੀਡੀਆ ਨੇ ਫੇਕ ਨਿਊਜ਼ ਮੰਨਿਆ ਹੈ।
ਮਾਲਵੀਆ ਨੇ 28 ਨਵੰਬਰ ਨੂੰ ਰਾਹੁਲ ਦੇ ਇੱਕ ਟਵੀਟ ਨੂੰ ਕੋਟ ਕਰਦੇ ਹੋਏ ਲਿਖਿਆ ਸੀ ਕਿ ਰਾਹੁਲ ਗਾਂਧੀ ਨੂੰ ਸਭ ਤੋਂ ਬਦਨਾਮ ਵਿਰੋਧੀ ਨੇਤਾ ਕਿਹਾ ਜਾਣਾ ਚਾਹੀਦਾ ਹੈ, ਜਿਨ੍ਹਾਂ ਨੂੰ ਭਾਰਤ ਨੇ ਲੰਬੇ ਸਮੇਂ ਤੋਂ ਦੇਖਿਆ ਹੈ। ਮਾਲਵੀਆ ਨੇ ‘ਪ੍ਰੋਪੇਗੰਡਾ ਬਨਾਮ ਰਿਏਲਿਟੀ’ ਦੇ ਸਬ-ਹੈਡਿੰਗ ਨਾਲ ਮੀਡੀਆ ਕਲਿੱਪ ਸਾਂਝੀ ਕਰ ਕੇ ਇਹ ਦਾਅਵਾ ਕੀਤਾ ਸੀ ਕਿ ਪੁਲਸ ਕਰਮਚਾਰੀ ਨੇ ਕਿਸਾਨ ਨੂੰ ਛੂਹਿਆ ਤੱਕ ਨਹੀਂ, ਰਾਹੁਲ ਗਾਂਧੀ ਨੇ ਉਸ ਤਸਵੀਰ ਉਤੇ ਦੁਖ ਪ੍ਰਗਟ ਕੀਤਾ ਸੀ ਜਿਸ ਵਿੱਚ ਇੱਕ ਪੁਲਸਕਰਮਚਾਰੀ ਬਜ਼ੁਰਗ ਕਿਸਾਨ ਉੱਤੇ ਲਾਠੀ ਤਾਣ ਕੇ ਖੜੋਤਾ ਦਿੱਸ ਰਿਹਾ ਹੈ। ਇਸਟਵੀਟ ਵਿੱਚ ਰਾਹੁਲ ਨੇ ਲਿਖਿਆ ਸੀ: ਬੜੀ ਦੁੱਖ ਵਾਲੀ ਫੋਟੋ ਹੈ। ਸਾਡਾ ਨਾਅਰਾ ਜੈ ਜਵਾਨ, ਜੈ ਕਿਸਾਨ ਦਾ ਹੈ, ਪਰ ਪੀ ਐਮ ਮੋਦੀ ਦੇ ਹੰਕਾਰ ਨੇ ਜਵਾਨ ਨੂੰ ਕਿਸਾਨ ਦੇ ਖ਼ਿਲਾਫ਼ ਖੜਾ ਕਰ ਦਿੱਤਾ ਹੈ। ਇਹ ਬਹੁਤ ਖਤਰਨਾਕ ਹੈ।ਜਿਸ ਫੋਟੋ ਨੂੰ ਰਾਹੁਲ ਨੇ ਟਵੀਟ ਕੀਤਾ ਤੇ ਮਾਲਵੀਆ ਨੇ ਉਸ ‘ਤੇ ਵਿਅੰਗ ਕੀਤਾ, ਉਸ ਵਿਚਲੇ ਕਿਸਾਨ ਦੀ ਪਛਾਣ ਸੁਖਦੇਵ ਸਿੰਘ ਵਜੋਂ ਹੋਈ ਹੈ। ਇਹ ਬਜ਼ੁਰਗ ਕਿਸਾਨ ਅਜੇ ਵੀ ਸਿੰਧੂ ਬਾਰਡਰ ਉੱਤੇ ਹੈ। ਕਿਸਾਨ ਨੇ ਦੱਸਿਆ ਕਿ ਉਸਦੀ ਬਾਂਹ ਅਤੇ ਪਿਠ ‘ਤੇ ਹਾਲੇ ਵੀ ਲਾਠੀਆਂ ਦੇ ਕਾਲੇ-ਨੀਲੇ ਨਿਸ਼ਾਨ ਹਨ। ਮਾਮਲਾ ਮੀਡੀਆ ਵਿੱਚ ਆਇਆ ਤਾਂ ਮਾਲਵੀਆ ਟ੍ਰੋਲ ਹੋਣ ਲੱਗੇ। ਇਸ ਦੇ ਬਾਅਦ ਟਵੀਟਰ ਨੇ ਮਾਲਵੀਆ ਵੱਲੋਂ ਪੋਸਟ ਕੀਤੀ ਗਈਆਂ ਤਸਵੀਰਾਂ ਦੀ ਜਾਂਚ ਕਰਵਾਈ ਅਤੇ ਇਹ ਕਾਰਵਾਈ ਕੀਤੀ।

Continue Reading

ਰਾਜਨੀਤੀ

ਮੋਦੀ ਦੇ ਡਰੀਮ ਪ੍ਰਾਜੈਕਟ ਵਿੱਚ ਸੰਨ੍ਹ ਸਟੈਚੂ ਆਫ ਯੂਨਿਟੀ ਦੇ ਡੇਲੀ ਕੁਲੈਕਸ਼ਨ ਖਾਤੇ ਵਿੱਚੋਂ 5 ਕਰੋੜ ਤੋਂਵੱਧ ਦੀ ਰਕਮ ਗਾਇਬ

Published

on

Modi's dream project

ਅਹਿਮਦਾਬਾਦ, 2 ਦਸੰਬਰ, – ਗੁਜਰਾਤ ਵਿੱਚੋਂ ਦੁਨੀਆ ਭਰ ਦੀ ਸਭ ਤੋਂ ਉੱਚੀ ਮੂਰਤੀ ‘ਸਟੈਚੂ ਆਫ ਯੂਨਿਟੀ’ਦੇ ਡੇਲੀ ਕੈਸ਼ ਕੁਲੈਕਸ਼ਨ ਖਾਤੇਤੋਂ 5.25 ਕਰੋੜ ਰੁਪਏ ਚੋਰੀ ਹੋਣ ਦੀਖ਼ਬਰ ਆਈ ਹੈ।
ਇਸ ਸੰਬੰਧ ਵਿੱਚ ਪੁਲਸ ਕੋਲ ਐੱਚ ਡੀ ਐੱਫ ਸੀ ਬੈਂਕ ਦੀ ਵਡੋਦਰਾ ਬ੍ਰਾਂਚ ਦੇ ਮੈਨੇਜਰ ਵੱਲੋਂ ਦਿੱਤੀ ਸ਼ਿਕਾਇਤਦੇ ਮੁਤਾਬਕ ਅਕਤੂਬਰ 2018 ਤੋਂ ਮਾਰਚ 2020 ਵਿਚਾਲੇ 5.25 ਕਰੋੜ ਰੁਪਏ ਦੀ ਚੋਰੀ ਹੋਈ ਹੈ।ਮੀਡੀਆ ਮੁਤਾਬਕ ਨਰਮਦਾ ਜ਼ਿਲ੍ਹਾ ਪੁਲਸ ਨੇ ਕੈਸ਼ ਮੈਨੇਜਮੈਂਟ ਕੰਪਨੀ, ਰਾਈਟਰ ਬਿਜਨੈਸ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਦੇ ਸਟਾਫ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹਕੇਸ ਦਰਜ ਹੋਣ ਮਗਰੋਂ ਸਥਾਨਕ ਪੁਲਸ ਨੇ ਸਟੈਚੂ ਆਫ ਯੂਨਿਟੀ ਨਾਲ ਜੁੜੇ ਸਾਰੇ ਲੈਣ-ਦੈਣ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬੀਤੇ ਸੋਮਵਾਰ ਦਰਜ ਹੋਈ ਸ਼ਿਕਾਇਤਮੁਤਾਬਕ ਐੱਚ ਡੀ ਐੱਫ ਸੀ ਬੈਂਕ ਨੇ ਰਾਈਟਰ ਬਿਜਨੈਸ ਨਾਮ ਦੀ ਕੰਪਨੀ ਨੂੰ ਸਟੈਚੂ ਆਫ ਯੂਨਿਟੀ ਲਈ ਡੋਰਸਟੈਪ ਕੈਸ਼ ਕੁਲੈਕਸ਼ਨ ਦਾ ਕੰਮ ਦਿੱਤਾ ਸੀ, ਜਿਸ ਕੋਲ ਕੋਰੋਨਾ ਵਾਇਰਸ ਲਾਕਡਾਊਨ ਤੋਂ ਪਹਿਲਾਂ ਸਟੈਚੂ ਆਫ ਯੂਨਿਟੀ ਦੇ ਸੈਰ-ਸਪਾਟਾ ਦੇ ਆਫਲਾਈਨ ਟਿਕਟ ਕਾਊਂਟਰ ਤੇ ਰੈਗੂਲਰ ਪਾਰਕਿੰਗ ਫੀਸ ਵੀ ਸੀ।ਕੋਰੋਨਾ ਵਾਇਰਸ ਲਾਕਡਾਊਨਦੀ ਢਿੱਲ ਪਿੱਛੋਂਸਟੈਚੂ ਆਫ ਯੂਨਿਟੀ ਦੇ ਆਡੀਟਰਾਂ ਨੇ ਵੇਖਿਆ ਕਿ ਰਾਈਟਰ ਬਿਜਨੈਸ ਦੇ ਅਧਿਕਾਰੀਆਂ ਵੱਲੋਂਦਿੱਤੀਆਂ ਰਸੀਦਾਂ ਬੈਂਕ ਖਾਤੇ ਵਿੱਚ ਅਸਲੀ ਐਂਟਰੀ ਨਾਲ ਨਹੀਂ ਮਿਲਦੀਆਂ। ਬੈਂਕ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਜਾਂਚ ਕਰਨ ਉੱਤੇ 5.25 ਕਰੋੜ ਰੁਪਏ ਦਾ ਹਿਸਾਬ ਨਹੀਂ ਮਿਲਿਆ। ਰਿਕਾਰਡ ਦੀ ਰਸੀਦ ਵਿੱਚਦੱਸਿਆ ਗਿਆ ਸੀ ਕਿ ਸਾਰੀ ਰਕਮ ਐੱਚ ਡੀ ਐੱਫ ਸੀ ਬੈਂਕ ਦੇ ਏਜੰਟ ਨੂੰ ਦੇ ਦਿੱਤੀ ਗਈ ਹੈ। ਇਸ ਮੁੱਦੇ ਨੂੰ ਬੈਂਕ ਨੇ ਹੀ ਚੁੱਕਿਆ ਹੈ, ਜਿਸ ਦੀ ਜਾਂਚ ਜਾਰੀ ਹੈ।

Click Here Political News Online in Punjabi

Continue Reading

ਰੁਝਾਨ