Separated from the royal family, Prince Harry took a job
Connect with us [email protected]

ਅੰਤਰਰਾਸ਼ਟਰੀ

ਸ਼ਾਹੀ ਪਰਵਾਰ ਤੋ ਨਿੱਖੜਿਆ ਪ੍ਰਿੰਸ ਹੈਰੀ ਨੌਕਰੀ ਕਰਨ ਲੱਗਾ

Published

on

Prince-Harry

ਬੈਟਰਅੱਪਦੇ ਚੀਫ ਇੰਪੈਕਟ ਅਫਸਰ ਦਾ ਅਹੁਦਾ ਸੰਭਾਲੇਗਾ
ਸਾਨ ਫ੍ਰਾਂਸਿਸਕੋ, 25 ਮਾਰਚ, – ਬ੍ਰਿਟੇਨ ਦੇ ਸ਼ਾਹੀ ਪਰਿਵਾਰ ਨੂੰ ਛੱਡ ਕੇ ਸਧਾਰਨ ਜਿ਼ੰਦਗੀ ਗੁਜ਼ਾਰ ਰਹੇ ਡਿਊਕ ਆਫ ਸਸੈਕਸ ਪ੍ਰਿੰਸ ਹੈਰੀ ਨੇ ਨੌਕਰੀ ਕਰਨ ਦਾ ਫ਼ੈਸਲਾ ਲਿਆ ਹੈ। ਉਹ ਮੰਗਲਵਾਰ ਨੂੰ ਸਾਨ ਫ੍ਰਾਂਸਿਸਕੋ ਦੇ ਇਕ ਸਟਾਰਟ ਅੱਪ ਬੈਟਰਅੱਪ ਨਾਲ ਚੀਫ ਇੰਪੈਕਟ ਅਫਸਰ (ਸੀ ਆਈ ਓ) ਵਜੋਂ ਜੁੜ ਗਏ ਹਨ। ਉਨ੍ਹਾਂ ਦੀ ਇਸ ਨੌਕਰੀ ਤੋਂ ਸੈਲਰੀ ਨਹੀਂ ਦੱਸੀ ਗਈ। ਇਹ ਕੰਪਨੀ ਕਾਮਿਆਂ ਦੀ ਮੈਂਟਲ ਹੈੱਲਥ ਦੇ ਬਾਰੇ ਕੰਮ ਕਰਦੀ ਹੈ।
ਪਤਾ ਲੱਗਾ ਹੈ ਕਿ ਪ੍ਰਿੰਸ ਹੈਰੀ ਇਸ ਕੰਪਨੀ ਦੇ ਮਾਨਸਿਕ ਸਿਹਤ ਪ੍ਰਾਜੈਕਟ ਦੀ ਨਿਗਰਾਨੀ ਕਰਨਗੇ ਅਤੇ ਇਸ ਦੀ ਪੂਰੀ ਜਿ਼ਮੇਵਾਰੀ ਉਨ੍ਹਾ ਦੀ ਹੋਵੇਗੀ। ਇਸ ਦੇ ਨਾਲ ਹੈਰੀ ਇਕ ਹੋਰ ਸਮਾਜਿਕ ਭੂਮਿਕਾ ਵਜੋਂ ਉਹ ਰੂਪਰਟ ਮਰਡੋਕ ਦੀ ਨੂੰਹ ਕੈਥਰੀਨ ਦੇ ਐਸਪਿਨ ਇੰਸਟੀਚਿਊਟ ਵਿਚ ਕਮਿਸ਼ਨਰ ਵਜੋਂ ਗਲਤ ਸੂਚਨਾ ਦਾ ਪਸਾਰਾ ਰੋਕਣ ਦਾ ਕੰਮ ਕਰਨਗੇ। ਇਹ ਉਨ੍ਹਾਂ ਦੀ ਆਨਰੇਰੀ ਸਰਵਿਸ ਹੋਵੇਗੀ, ਜਿਸ ਨੂੰ ਲੋਕਾਂ ਵੱਲੋਂ ਸਲਾਹਿਆ ਗਿਆ ਹੈ।
ਇਸ ਦੌਰਾਨ ਹੈਰੀ ਨੇ ਸੀ ਈ ਓ ਨਿਯੁਕਤ ਕੀਤੇ ਜਾਣ ਪਿੱਛੋਂ ਕਿਹਾ ਕਿ ਮੈਂ ਕੰਪਨੀ ਦੇ ਮਾਨਸਿਕ ਸਿਹਤ ਪ੍ਰਾਜੈਕਟ ਦਾ ਹਿੱਸਾ ਬਣ ਕੇ ਕੰਮ ਕਰਾਂਗਾ।ਪ੍ਰਿੰਸ ਹੈਰੀ ਨੂੰ ਕੰਪਨੀ ਦੇ ਸੀ ਈ ਓ ਐਲੇਕਸੀ ਰੌਬਿਚਾਕਸ ਕੰਪਨੀ ਦੇ ਲਈ ਇਕਦਮ ਸਹੀ ਦੱਸਦੇ ਹੋਏਕਿਹਾ ਕਿ ਹੈਰੀ ਦਾ ਉਤਸ਼ਾਹਿਤ ਕਰਨ ਤੇ ਕੰਮ ਨਾਲ ਅਸਰ ਛੱਡਣ ਦਾ ਤਰੀਕਾ ਵਧੀਆ ਹੈ। ਹੈਰੀ ਦੀ ਨੌਕਰੀ ਵਾਲੀ ਬੈਟਰਅੱਪ ਕੰਪਨੀ ਮਾਰਸ ਤੇ ਲਿੰਕਡਿਨ ਆਦਿ ਕੰਪਨੀਆਂ ਦੇ ਮੁਲਾਜ਼ਮਾਂ ਦੀ ਮਾਨਸਿਕ ਸਿਹਤ ਅਤੇ ਕੋਚਿੰਗ ਦੇ ਖੇਤਰ ਵਿਚ ਕੰਮ ਕਰਦੀ ਹੈ। ਬੈਟਰਅੱਪ 12,556 ਕਰੋੜ ਦੀ ਨੈੱਟਵਰਥ ਵਾਲੀ ਹੈਲਥ ਟੈਕ ਕੰਪਨੀ ਹੈ।
ਬ੍ਰਿਟੇਨ ਦੇ ਸ਼ਾਹੀ ਪਰਿਵਾਰ ਤੋਂ ਵੱਖ ਹੋਣ ਪਿੱਛੋਂ ਸਾਬਕਾ ਐਕਟਰੈੱਸ ਮੇਗਨ ਮਰਕੇਲ ਅਤੇ ਪ੍ਰਿੰਸ ਹੈਰੀ ਅੱਜ ਕੱਲ੍ਹ ਕੈਲੀਫੋਰਨੀਆ ਵਿਚ ਰਹਿ ਰਹੇ ਸਨ। ਉਹ ਕਮਾਈ ਦੇ ਖੇਤਰ ਵਿਚ ਲਗਾਤਾਰ ਸਰਗਰਮ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਨੇ ਨੈੱਟਫਲਿਕਸ ਨਾਲ ਕੰਟੈਂਟ ਤਿਆਰ ਕਰਨ ਅਤੇ ਸਪਾਟੀਫਾਈ ਲਈ ਪਾਡਕਾਸਟ ਬਣਾਉਣ ਦੇ ਸਮਝੌਤੇ ਉੱਤੇ ਦਸਖ਼ਤ ਕੀਤੇ ਹਨ। ਬੈਟਰਅੱਪ ਕੰਪਨੀ ਨਾਲ ਆਪਣੀ ਨਵੀਂ ਸਾਂਝ ਦੀ ਜਾਣਕਾਰੀ ਹੈਰੀ ਨੇ ਬਲਾਗ ਪੋਸਟ ਵਿਚ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਬੈਟਰਅੱਪ ਟੀਮ ਨਾਲ ਇਸ ਲਈ ਜੁੜ ਰਹੇ ਹਨ ਕਿ ਉਹ ਕੰਪਨੀ ਦੇ ਮਾਨਸਿਕ ਸਿਹਤ ਮਿਸ਼ਨ ਉੱਤੇ ਭਰੋਸਾ ਕਰਦੇ ਹਨ। ਬੈਟਰਅੱਪ ਦੀ ਸ਼ੁਰੂਆਤ ਸਾਲ 2013 ਵਿਚ ਹੋਈ ਸੀ ਅਤੇ ਅੱਜਕੱਲ੍ਹ ਇਸ ਵਿਚ ਕਰਮਚਾਰੀਆਂ ਦੀ ਗਿਣਤੀ ਵਧ ਕੇ 270 ਹੋ ਗਈ ਹੈ ਅਤੇ ਕਰੀਬ 2000 ਕੋਚ ਦਾ ਇਕ ਨੈੱਟਵਰਕ ਕੰਪਨੀ ਵਿਚ ਸ਼ਾਮਲ ਹੈ। ਕੰਪਨੀ ਦੇ ਕਲਾਈਂਟਸ ਵਿਚ ਨਾਸਾ, ਸ਼ੇਵਰਾਨ, ਮਾਰਕ, ਸਨੈਪ ਅਤੇ ਵਾਰਨਰ ਮੀਡੀਆ ਆਦਿ ਕੰਪਨੀਆਂ ਸ਼ਾਮਲ ਹਨ।
ਪਿਛਲੇਰੇ ਹਫਤੇ ਹੈਰੀ ਨੇ ਓਪਰਾ ਵਿਨਫ੍ਰੇ ਨੂੰ ਦੱਸਿਆ ਸੀ ਕਿ ਉਹ ਸ਼ਾਹੀ ਜਿ਼ੰਦਗੀ ਦੇ ਦੌਰਾਨ ਇਕ ਕੈਦੀ ਵਾਂਗ ਮਹਿਸੂਸ ਕਰਦੇ ਸਨ। ਪਿਛਲੇ ਸਾਲ ਮਾਇਕ ਤੌਰ ਉੱਤੇ ਵੱਖ ਕੀਤੇ ਜਾਣ ਅਤੇ ਆਪਣੀ ਸੁਰੱਖਿਆ ਗੁਆਉਣ ਪਿੱਛੋਂ ਉਨ੍ਹਾਂ ਨੂੰ ਵੱਡਾ ਝਟਕਾ ਲੱਗਾ ਸੀ। ਹੈਰੀ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਾ ਕਿ ਉਨ੍ਹਾਂ ਦੇ ਪਰਵਾਰ ਨੇ ਮੇਗਨ ਦਾ ਸਾਥ ਨਹੀਂ ਦਿੱਤਾ। ਦੋ ਨਸਲਾਂ ਨਾਲ ਸੰਬੰਧ ਰੱਖਣ ਵਾਲੀ ਮੇਗਨ ਨੇ ਦੱਸਿਆ ਕਿ ਜਦੋਂ ਉਹ ਪਹਿਲੀ ਵਾਰ ਗਰਭਵਤੀ ਹੋਈ ਤਾਂ ਇਸ ਗੱਲ ਦੀ ਕਾਫੀ ਚਿੰਤਾ ਜ਼ਾਹਰ ਕੀਤੀ ਗਈ ਸੀ ਕਿ ਉਨ੍ਹਾਂ ਦੇ ਬੇਟੇ ਦਾ ਰੰਗ ਕਿੱਦਾਂ ਦਾ ਹੋਵੇਗਾ। ਮੇਗਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਉਸ ਵਕਤ ਖੁਦਕੁਸ਼ੀ ਕਰਨ ਦੇ ਖਿਆਲ ਆਉਣ ਲੱਗ ਪਏ ਸਨ।

Read More World News in Punjabi

ਅੰਤਰਰਾਸ਼ਟਰੀ

ਪਾਕਿ ਸਰਕਾਰ ਨੇ ਗੌਤਮ ਬੁੱਧ ਸਮੇਂ ਦੀਆਂ ਗੁਫਾਵਾਂ ਦਾ ਨਾਂਅ ਬਦਲ ਕੇ ਸ਼ਾਹ ਅੱਲਾ ਦਿੱਤਾ ਰੱਖਿਆ

Published

on

Gautam Buddha's

ਲਾਹੌਰ, 17 ਅਪ੍ਰੈਲ – ਪਾਕਿਸਤਾਨ ਸਰਕਾਰ ਨੇ ਮਰਗਾਲਾ ਪਹਾੜੀਆਂ ਵਿੱਚ ਲੱਗਭਗ 2500 ਸਾਲ ਪੁਰਾਣੀਆਂ ਗੌਤਮ ਬੁੱਧ ਦੀਆਂ ਗੁਫਾਵਾਂ, ਜੋ ਸਾਧੂਆਂ ਦਾ ਬਾਗ਼ ਕਹਾਉਂਦੀਆਂ ਸਨ, ਦਾ ਨਾਂ ਬਦਲ ਕੇ ਸ਼ਾਹ ਅੱਲਾ ਦਿੱਤਾ ਗੁਫਾਵਾਂ ਰੱਖ ਦਿੱਤਾ ਹੈ। ਇਨ੍ਹਾਂ ਗੁਫਾਵਾਂ ਨੂੰ ਸੈਰ-ਸਪਾਟੇ ਵਜੋਂ ਵਿਕਸਿਤ ਕਰਨ ਲਈ ਪਾਕਿਸਤਾਨ ਸਰਕਾਰ ਨੇ ਵਿਸ਼ਵ ਬੈਂਕ ਤੋਂ 50 ਕਰੋੜ ਰੁਪਏ ਕਰਜ਼ਾ ਲੈਣ ਲਈ ਕੇਸ ਤਿਆਰ ਕੀਤਾ ਹੈ।
ਇਨ੍ਹਾਂ ਗੁਫਾਵਾਂ ਨੇੜੇ ਬਹੁਤ ਸੁੰਦਰ ਬਾਗ਼ ਹਨ, ਜੋ ਪਹਾੜੀ ਇਲਾਕੇ ਦੀ ਸੁੰਦਰਤਾਂ ਨੂੰ ਵਧਾਉਂਦੇ ਹਨ। ਕੁਦਰਤੀ ਨਜ਼ਾਰਿਆਂ ਦੇ ਸ਼ੌਕੀਨ ਲੋਕਾਂ ਲਈ ਇਹ ਗੁਫਾਵਾਂ ਅਤੇ ਬਾਗ਼ ਕਿਸੇ ਸਵਰਗ ਤੋਂ ਘੱਟ ਨਹੀਂ, ਪਰ ਜਿਸ ਤਰ੍ਹਾਂ ਇਨ੍ਹਾਂ ਦਾ ਨਾਂ ਬਦਲ ਕੇ ਪਾਕਿਸਤਾਨ ਦੇ ਪੁਰਾਤਵ ਵਿਭਾਗ ਨੇ ਇਤਹਾਸ ਨਾਲ ਧੋਖਾ ਕੀਤਾ ਹੈ, ਉਸ ਕਾਰਨ ਪਾਕਿਸਤਾਨ ਹਿੰਦੂ ਕੌਂਸਲ ਵਿੱਚ ਜ਼ਬਰਦਸਤ ਰੋਸ ਹੈ। ਜਾਣਕਾਰ ਸੂਤਰਾਂ ਕਰੀਬ ਲੱਗਭਗ 2500 ਸਾਲ ਪੁਰਾਣੀਆਂ ਮਰਗਲਾ ਪਹਾੜੀਆਂ ਦੀਆਂ ਗੁਫਾਵਾਂ ਵਿੱਚ ਪੁਰਾਣੇ ਦੀਵੇ, ਯੋਗ ਸਾਧਨਾ ਕਰਨ ਲਈ ‘ਮਚਾਨ’, ਕੁਦਰਤੀ ਗਰਮ ਤੇ ਠੰਡੇ ਪਾਣੀ ਦੀਆਂ ਝੀਲਾਂ, ਬਰਤਨਾਂ ਸਮੇਤ ਕਈ ਅਜਿਹੀਆਂ ਚੀਜ਼ਾਂ ਮਿਲੀਆਂ ਸਨ, ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਇਹ ਗੁਫਾਵਾਂ ਗੌਤਮ ਬੁੱਧ ਦਾ ‘ਸਾਧਨਾ’ ਸਥਾਨ ਰਹੀਆਂ ਸਨ।ਇਨ੍ਹਾਂ ਦੀ ਦੇਖ-ਰੇਖ ਕਰਨ ਵਾਲੇ ਮੁਸਲਿਮ ਫਿਰਕੇ ਦੇ ਗੁਲਾਮ ਰਸੂਲ ਅਨੁਸਾਰ ਭਾਰਤ-ਪਾਕਿ ਵੰਡ ਤੋਂ ਪਹਿਲਾਂ ਹਿੰਦੂ ਪਰਵਾਰ ਇੱਥੇ ਰੋਜ ਪੂਜਾ-ਪਾਠ ਕਰਦੇ ਸਨ, ਪਰ ਵੰਡ ਸਮੇਂ ਹਿੰਦੂ ਪਰਵਾਰਾਂ ਨੇ ਇਨ੍ਹਾਂ ਗੁਫਾਵਾਂ ਦੀ ਦੇਖ-ਰੇਖ ਸਾਡੇ ਬਜ਼ੁਰਗਾਂ ਨੂੰ ਦੇ ਦਿੱਤੀ ਸੀ। ਉਸ ਨੇ ਦੱਸਿਆ ਕਿ ਇਨ੍ਹਾਂ ਗੁਫਾਵਾਂ ਨੇੜੇ ਸ਼ਾਹ ਅੱਲਾ ਦਿੱਤਾ ਦੀ ਮਜ਼ਾਰ ਹੈ ਅਤੇ ਪਾਕਿਸਤਾਨ ਸਰਕਾਰ ਨੇ ਇਨ੍ਹਾਂ ਗੁਫਾਵਾਂ ਦਾ ਨਾਂ ਵੀ ਸ਼ਾਹ ਅੱਲਾ ਦਿੱਤਾ ਗੁਫਾਵਾਂ ਰੱਖ ਦਿੱਤਾ ਹੈ। ਉਸ ਨੇ ਦੱਸਿਆ ਕਿ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੇ ਬੀਤੇ ਦਿਨੀਂ ਉਸ ਨੂੰ ਨੋਟਿਸ ਦੇ ਦਿੱਤਾ ਸੀ ਕਿ ਉਹ ਗੁਫਾਵਾਂ ਦੀ ਦੇਖ-ਰੇਖ ਪੁਰਾਤਵ ਵਿਭਾਗ ਨੂੰ ਸੌਂਪ ਦੇਵੇ।

Read More Latest Punjabi News

Continue Reading

ਅੰਤਰਰਾਸ਼ਟਰੀ

ਭਾਰਤ ਵਿੱਚ ਮਿਲਿਆ ਕੋਰੋਨਾ ਦਾ ਖ਼ਤਰਨਾਕ ਰੂਪ ਬ੍ਰਿਟੇਨ ਵਿੱਚ ਵੀ ਜਾ ਪਹੁੰਚਿਆ

Published

on

Corona

ਲੰਡਨ, 17 ਅਪ੍ਰੈਲ – ਭਾਰਤ ਵਿੱਚ ਪਹਿਲੀ ਵਾਰ ਮਿਲਿਆ ਕੋਰੋਨਾ ਵਾਇਰਸ ਦਾ ਨਵਾਂ ਰੂਪ ਬ੍ਰਿਟੇਨ ਵਿੱਚ ਫੈਲਣ ਲੱਗ ਪਿਆ ਹੈ। ਸਿਹਤ ਅਧਿਕਾਰੀਆਂ ਨੇ ਇੱਥੇ ਕੋਰੋਨਾ ਵਾਇਰਸ ਦੇ ਬਹੁਤ ਜ਼ਿਆਦਾ ਛੂਤ ਵਾਲੀ ਕਿਸਮ ਬੀ-1-617 ਦੇ 77 ਕੇਸਾਂ ਦੀ ਪਛਾਣ ਕੀਤੀ ਅਤੇ ਇਸ ਨੂੰ ਜਾਂਚ ਅਧੀਨ ਵਾਲੀ ਕਿਸਮ (ਵੀ ਯੂ ਆਈ) ਵਜੋਂ ਰੱਖਿਆ ਹੈ। ਇਹ ਵੈਰੀਐਂਟ ਦੱਖਣੀ ਅਫ਼ਰੀਕਾ ਵਾਲੇ ਵੇਰੀਐਂਟ ਤੋਂ ਵੀ ਵੱਧ ਖ਼ਤਰਨਾਕ ਮੰਨਿਆ ਜਾ ਰਿਹਾ ਹੈ।
ਇਸ ਦੌਰਾਨ ਭਾਰਤ ਵਿੱਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਕੇਸਾਂ ਕਾਰਨ ਬ੍ਰਿਟਿਸ਼ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੇ ਇਸ ਮਹੀਨੇ ਦੇ ਅੰਤ ਵਿੱਚ ਆਪਣੀ ਭਾਰਤ ਫੇਰੀ ਦਾ ਸਮਾਂ ਘਟਾਉਣ ਦਾ ਫ਼ੈਸਲਾ ਕੀਤਾ ਹੈ, ਜਿੱਥੇ ਕਈ ਤਹਿ ਕੀਤੇ ਪ੍ਰੋਗਰਾਮ ਸਿਰਫ 26 ਅਪ੍ਰੈਲ ਨੂੰ ਪੂਰੇ ਹੋਣ ਵਾਲੇ ਹਨ। ਪਬਲਿਕ ਹੈਲਥ ਇੰਗਲੈਂਡ ਨੇ ਬ੍ਰਿਟੇਨ ਵਿੱਚ ਨਵੀਂ ਕਿਸਮ ਦੇ ਵਾਇਰਸ (ਵੀ ਓ ਸੀ) ਅਤੇ ਵੀ ਯੂ ਆਈ ਦੀ ਚਿੰਤਾ ਬਾਰੇ ਹਫਤਾਵਾਰੀ ਸੂਚਨਾ ਦੇਂਦਿਆਂ ਦੱਸਿਆ ਕਿ ਪਹਿਲੀ ਵਾਰ ਭਾਰਤ ਵਿੱਚ ਮਿਲਿਆ ਇਸ ਕਿਸਮ ਦਾ ਵਾਇਰਸ ਕਈ ਵਾਰ ਬਦਲਿਆ ਹੈ। ਪੀ ਐਚ ਈ ਦੀ ਹਫਤਾਵਾਰੀ ਰਿਪੋਰਟ ਵਿੱਚ ਕਿਹਾ ਹੈ, ‘ਇਸ ਨਵੀਂ ਕਿਸਮ ਨੂੰ ਪੀ ਐਚ ਈ ਵੱਲੋਂ ਜਾਂਚ-ਅਧੀਨ ਕਿਸਮ ਮੰਨਿਆ ਜਾਂਦਾ ਹੈ। ਇਹ ਕਿਸਮ, ਪਹਿਲੀ ਵਾਰ ਭਾਰਤ ਵਿੱਚਮਿਲੀ ਸੀ, ਜਿਸ ਨੇ ਕਈ ਰੂਪ ਬਦਲੇ ਹਨ ਅਤੇ ਇਸ ਦੇ ਰੂਪਾਂ ਵਿੱਚ ਈ 484 ਕਿਊ, ਐਲ 452 ਆਰ ਅਤੇ ਪੀ 681 ਆਰ ਸ਼ਾਮਲ ਹਨ। ਬੌਰਿਸ ਜੌਹਨਸਨ ਦੇ ਬੁਲਾਰੇ ਨੇ ਕਿਹਾ ਕਿ ਭਾਰਤ ਵਿੱਚ ਕੋਵਿਡ-19 ਦੀ ਸਥਿਤੀ ਕਾਰਨ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਦੇ ਸਬੰਧ ਵਿੱਚ ਅਸੀਂ ਭਾਰਤ ਸਰਕਾਰ ਦੇ ਸੰਪਰਕ ਵਿੱਚ ਹਾਂ।

Read More Latest News about Health

Continue Reading

ਅੰਤਰਰਾਸ਼ਟਰੀ

ਮਿਆਂਮਾਰ ਵਿੱਚ ਫ਼ੌਜੀ ਸ਼ਾਸਨ ਦੇ ਮੁਕਾਬਲੇ ‘ਏਕਤਾ ਸਰਕਾਰ’ ਬਣਾਈ ਗਈ

Published

on

Myanmar against the military rule

ਨੇ ਪਾਈ ਤਾਅ, 17 ਅਪ੍ਰੈਲ – ਮਿਆਂਮਾਰ ਵਿੱਚ ਲੋਕਤੰਤਰ ਸਮਰਥਕਾਂ ਨੇ ਆਪਣੀ ਰਣਨੀਤੀ ਬਦਲ ਕੇ ਫ਼ੌਜੀ ਸ਼ਾਸਨ ਦੇ ਬਰਾਬਰ ਕੌਮੀ ਏਕਤਾ ਸਰਕਾਰ ਬਣਾ ਲਈ ਹੈ। ਇਸ ਵਿੱਚ ਪਾਰਲੀਮੈਂਟ ਮੈਂਬਰਾਂ, ਨੇਤਾਵਾਂ, ਫ਼ੌਜੀ ਸ਼ਾਸਨ ਦਾ ਵਿਰੋਧ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਅਤੇ ਘੱਟ ਗਿਣਤੀਆਂ ਨੂੰ ਸ਼ਾਮਲ ਕੀਤਾ ਹੈ।
ਵਰਨਣ ਯੋਗ ਹੈ ਕਿ ਮਿਆਂਮਾਰ ਵਿੱਚ ਇੱਕ ਫਰਵਰੀ ਨੂੰ ਆਂਗ ਸਾਨ ਸੂ ਕੀ ਦੀ ਅਗਵਾਈ ਵਾਲੀ ਸਰਕਾਰ ਨੂੰ ਸੱਤਾ ਤੋਂ ਬੇਦਖ਼ਲ ਕਰਕੇ ਫ਼ੌਜ ਨੇ ਕਬਜ਼ਾ ਕਰ ਲਿਆ ਸੀ। ਇਸ ਪਿੱਛੋਂ ਮਿਆਂਮਾਰ ਵਿੱਚ ਪ੍ਰਦਰਸ਼ਨਾਂ ਦੌਰ ਚੱਲ ਸਿਆ ਸੀ ਅਤੇ ਅੱਜ ਤੱਕ 700 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਪਾਰਲੀਮੈਂਟ ਮੈਂਬਰਾਂ ਅਤੇ ਹੋਰ ਮੁੱਖ ਨੇਤਾਵਾਂ ਨੇ ਦੇਸ਼ ਦੇ ਅੰਦਰ ਹੀ ਨਹੀਂ, ਬਾਹਰ ਵੀ ਲੋਕਤੰਤਰ ਦੀ ਬਹਾਲੀ ਲਈ ਮੰਗ ਉਠਾਈ ਹੈ। ਲੋਕਤੰਤਰ ਸਮਰਥਕ ਮਿਨ ਕੋ ਨੇਂਗ ਨੇ 10 ਮਿੰਟ ਦਾ ਵੀਡੀਓ ਬਣਾ ਕੇ ਰਾਸ਼ਟਰੀ ਏਕਤਾ ਸਰਕਾਰ ਦਾ ਐਲਾਨ ਕੀਤਾ ਅਤੇ ਅਹੁਦੇਦਾਰਾਂ ਦਾ ਵੀ ਐਲਾਨ ਕਰ ਦਿੱਤਾ ਹੈ। ਏਕਤਾ ਸਰਕਾਰ ਦੇ ਕੌਮਾਂਤਰੀ ਸਹਿਯੋਗ ਮੰਤਰੀ ਡਾ. ਸਾਸਾ ਨੇ ਕਿਹਾ ਕਿ ਇਹ ਸਰਕਾਰ ਬਣਾਉਣ ਦਾ ਮਕਸਦ ਹਿੰਸਾ ਨੂੰ ਖ਼ਤਮ ਕਰਨਾ ਅਤੇ ਲੋਕਤੰਤਰ ਦੀ ਬਹਾਲੀ ਹੈ।
ਇਸ ਦੌਰਾਨ ਕੱਲ੍ਹ ਲੋਕਤੰਤਰ ਸਮਰਥਕਾਂ ਨੇ ਮੌਨ ਵਰਤ ਤੇ ਜਲੂਸ ਵੀ ਕੱਢਿਆ। ਯੰਗੂਨ ਤੇ ਹੋਰ ਸਥਾਨਾਂ ਉੱਤੇ ਪ੍ਰਦਰਸ਼ਨ ਕਰਦੇ ਲੋਕ ਕਾਲੇ ਤੇ ਸਫੈਦ ਕੱਪੜੇ ਪਹਿਨ ਕੇ ਆਏ ਸਨ। ਕਿਸੇ ਵੀ ਥਾਂ ਤੋਂ ਹਿੰਸਾ ਦੀ ਕੋਈ ਖ਼ਬਰ ਨਹੀਂ ਸੀ, ਪਰ ਦੋ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।

Click Here To Read More Latest Punjabi News Online

Continue Reading

ਰੁਝਾਨ


Copyright by IK Soch News powered by InstantWebsites.ca