Sensational revelation about Pakistan: Top leaders accused of having links
Connect with us [email protected]

ਅੰਤਰਰਾਸ਼ਟਰੀ

ਪਾਕਿਸਤਾਨ ਬਾਰੇ ਸਨਸਨੀਖੇਜ਼ ਖ਼ੁਲਾਸਾ:ਸਿਖਰਲੇ ਆਗੂਆਂ ਵੱਲੋਂ ਅੱਤਵਾਦੀਆਂ ਦੇ ਸਬੰਧ ਰੱਖਣ ਤੇ ਉਨ੍ਹਾਂ ਤੋਂ ਪੈਸੇ ਲੈਣ ਦਾ ਦੋਸ਼ ਲੱਗਾ

Published

on

pakistan

ਇਸਲਾਮਾਬਾਦ, 31 ਜਨਵਰੀ, – ਪਾਕਿਸਤਾਨ ਵਿੱਚ ਵੱਡੇ ਆਗੂਆਂ ਦੇ ਅੱਤਵਾਦੀਆਂ ਨਾਲ ਸਬੰਧ ਹਨ ਅਤੇ ਅੱਤਵਾਦੀਆਂ ਤੋਂ ਉਨ੍ਹਾਂ ਨੂੰ ਪੈਸਾ ਮਿਲਦਾ ਹੈ, ਜਿਸ ਦੀ ਵਰਤੋਂ ਭਾਰਤ ਵਿੱਚ ਕਸ਼ਮੀਰ ਦੇ ਜੇਹਾਦ ਲਈ ਕੀਤੀ ਜਾਂਦੀ ਹੈ। ਇਸ ਦੀ ਪੁਸ਼ਟੀ ਯੂ ਐੱਨ ਵਿੱਚ ਪਾਕਿਸਤਾਨ ਦੀ ਸਾਬਕਾ ਰਾਜਦੂਤ ਆਬਿਦਾ ਹੁਸੈਨ ਨੇ ਕੀਤੀ ਹੈ।
ਆਬਿਦਾ ਹੁਸੈਨ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਅਲਕਾਇਦਾ ਅੱਤਵਾਦੀ ਓਸਾਮਾ ਬਿਨ ਲਾਦੇਨ ਆਰਥਿਕ ਮਦਦ ਦੇਂਦਾ ਸੀ। ਨਵਾਜ਼ ਸ਼ਰੀਫ ਸਰਕਾਰ ਵਿੱਚ ਮੰਤਰੀ ਰਹਿ ਚੁੱਕੀ ਆਬਿਦਾ ਹੁਸੈਨ ਨੇ ਸਾਫ ਕਿਹਾ, ‘ਹਾਂ, ਮੀਆਂ ਨਵਾਜ਼ ਸ਼ਰੀਫ ਇਕ ਸਮੇਂ ਓਸਾਮਾ ਬਿਨ ਲਾਦੇਨ ਤੋਂ ਆਰਥਿਕ ਮਦਦ ਲੈਂਦੇ ਸਨ।’
ਵਰਨਣ ਯੋਗ ਹੈ ਕਿ ਨਵਾਜ਼ ਸ਼ਰੀਫ ਤਿੰਨ ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਉੱਤੇ ਅੱਤਵਾਦੀਆਂ ਤੋਂ ਪੈਸੇ ਲੈਣ ਦੇ ਗੰਭੀਰ ਦੋਸ਼ ਲੱਗਦੇ ਰਹੇ ਹਨ। ਇਸ ਫੰਡ ਦੀ ਵਰਤੋਂ ਉਹ ਕਸ਼ਮੀਰ ਵਿਚ ਜੇਹਾਦ ਦੇ ਨਾਂ ਉੱਤੇ ਅੱਤਵਾਦ ਫੈਲਾਉਣ ਲਈ ਖ਼ਰਚ ਕਰਦੇ ਦੱਸੇ ਗਏ ਸਨ ਤੇ ਇਸ ਦੀ ਪੁਸ਼ਟੀ ਓਸਾਮਾ ਬਿਨ ਲਾਦੇਨ ਦੇ ਆਖਰੀ ਸਮੇਂ ਸਾਰੀ ਦੁਨੀਆ ਨੂੰ ਹੋ ਗਈ ਸੀ। ਅਮਰੀਕਾ ਨੇ 2011 ਵਿਚ ਪਾਕਿਸਤਾਨ ਦੇ ਐਬਟਾਬਾਦ ਵਿਚ ਅੱਧੀ ਰਾਤ ਇੱਕ ਕਮਾਂਡੋ ਆਪਰੇਸ਼ਨ ਵਿਚ ਓਸਾਮਾ ਬਿਨ ਲਾਦੇਨ ਨੂੰ ਮਾਰਿਆ ਸੀ, ਪਰ ਓਦੋਂ ਤੱਕ ਪਾਕਿਸਤਾਨ ਆਪਣੇ ਦੇਸ਼ ਵਿਚ ਲਾਦੇਨ ਦੇ ਹੋਣ ਤੋਂ ਇਨਕਾਰ ਕਰਦਾ ਰਿਹਾ ਸੀ। ਸਾਲ 2016ਵਿੱਚ ਛਾਪੀ ਗਈ ਇਕ ਕਿਤਾਬ ਵਿਚ ਵੀ ਨਵਾਜ਼ ਸ਼ਰੀਫ ਉੱਤੇ ਅਲਕਾਇਦਾ ਤੋਂ ਪੈਸੇ ਲੈਣ ਦੀ ਗੱਲ ਕਹੀ ਗਈ ਸੀ।
ਇਸ ਦੌਰਾਨ ਪਾਕਿਸਤਾਨ ਸਰਕਾਰ ਚਲਾ ਰਹੀ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਪਾਰਲੀਮੈਂਟ ਮੈਂਬਰ ਫਾਰੂਖ ਹਬੀਬ ਨੇ ਵੀ ਦੋਸ਼ ਲਾਇਆ ਹੈ ਕਿ ਨਵਾਜ਼ ਸ਼ਰੀਫ ਨੇ ਇਕ ਕਰੋੜ ਡਾਲਰ ਲਾਦੇਨ ਤੋਂ ਲੈ ਕੇ ਬੇਨਜ਼ੀਰ ਭੁੱਟੋ ਦੀ ਸਰਕਾਰ ਡੇਗੀ ਸੀ। ਵਿਰੋਧੀ ਆਗੂਆਂ ਨੇ ਇਮਰਾਨ ਸਰਕਾਰ ਉੱਤੇ ਵੀ ਵਿਦੇਸ਼ੀ ਚੰਦੇ ਬਾਰੇ ਨਿਸ਼ਾਨਾ ਸਾਧਿਆ ਹੈ। ਵਿਰੋਧੀ ਧਿਰ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀਡੀਐੱਮ) ਦੇ ਆਗੂ ਫਜ਼ਲੁਰ ਰਹਿਮਾਨ ਨੇ ਆਖਿਆ ਹੈ ਕਿ ਇਮਰਾਨ ਖ਼ਾਨ ਦੇ ਫਾਰੇਨ ਫੰਡਿੰਗ ਕੇਸ ਦਾ ਖ਼ੁਲਾਸਾ ਹੋਣ ਦੇ ਬਾਅਦ ਉਹ ਪੂਰੀ ਤਰ੍ਹਾਂ ਨਾਲ ਬੇਨਕਾਬ ਹੋ ਜਾਣਗੇ।

ਅੰਤਰਰਾਸ਼ਟਰੀ

ਇਜ਼ਰਾਈਲੀ ਹਮਲਿਆਂ ਕਾਰਨ ਫਲੀਸਤੀਨੀ ਮ੍ਰਿਤਕਾਂ ਦੀ ਗਿਣਤੀ ਵਧ ਕੇ 181 ਹੋਈ

Published

on

Israeli attacks has risen to 181

ਇਜ਼ਰਾਈਲ ਤੇ ਹਮਾਸ ਦਰਮਿਆਨ ਹਿੰਸਾ ਦੀ ਪੋਪ ਵੱਲੋਂ ਨਿੰਦਾ
ਗਾਜ਼ਾ, 16 ਮਈ, – ਗਾਜ਼ਾ ਪੱਟੀ ਉੱਤੇ ਫਲਸਤੀਨੀ ਲੋਕਾਂ ਦੇ ਇੱਕ ਗਰੁੱਪ ਹਮਾਸ ਵਿਰੁੱਧ ਇਜ਼ਰਾਈਲੀ ਹਮਲਿਆਂ ਵਿੱਚ ਮਰਨ ਵਾਲੇ ਫਲੀਸਤੀਨੀਆਂ ਦੀ ਗਿਣਤੀ ਵਧ ਗਈ ਹੈ। ਸਿਹਤ ਮੰਤਰਾਲਾ ਨੇ ਅੱਜ ਐਤਵਾਰ ਦੱਸਿਆ ਕਿ ਸੰਘਰਸ਼ ਦੇ ਸ਼ੁਰੂ ਹੋਣ ਪਿੱਛੋਂ ਇਜ਼ਰਾਈਲ ਦੇ ਹਵਾਈ ਹਮਲਿਆਂ ਦੌਰਾਨਮਾਰੇ ਗਏ ਲੋਕਾਂ ਦੀ ਗਿਣਤੀ ਵਧ ਕੇ 181 ਹੋ ਗਈ ਹੈ, ਜਿਨ੍ਹਾਂ ਵਿੱਚ 52 ਬੱਚੇ ਅਤੇ 21 ਔਰਤਾਂ ਵੀ ਸ਼ਾਮਲ ਹਨ।
ਇਸ ਬਾਰੇ ਫਲੀਸਤੀਨੀ ਸਿਹਤ ਅਧਿਕਾਰੀ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਹਮਲੇ ਵਿੱਚ ਮੌਤਾਂ ਅਤੇ ਜ਼ਖਮੀਆਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ। ਗਾਜ਼ਾ ਪੱਟੀ ਵਿੱਚ ਮੈਡੀਕਲ ਅਤੇ ਬਚਾਅ ਸੇਵਾਵਾਂ ਅਜੇ ਜਾਰੀ ਹਨ ਅਤੇ ਮਲਬੇਵਿੱਚਦੱਬੇ ਲੋਕਾਂ ਦੀ ਭਾਲ ਹੋ ਰਹੀ ਹੈ।ਵਰਨਣ ਯੋਗ ਹੈ ਕਿ 10 ਮਈ ਦੀ ਸ਼ਾਮ ਨੂੰ ਇਜ਼ਰਾਈਲ ਅਤੇ ਫਲੀਸਤੀਨ ਦੀ ਗਾਜ਼ਾ ਪੱਟੀ ਦੀ ਸਰਹੱਦ ਉੱਤੇ ਤਣਾਅ ਵਧਣ ਪਿੱਛੋਂ ਗਾਜ਼ਾ ਪੱਟੀ ਤੋਂ ਇਜ਼ਰਾਈਲਵਿੱਚ 16 ਮਈ ਸਵੇਰ ਤੱਕ ਲਗਭਗ 2900 ਰਾਕਟ ਦਾਗੇ ਗਏ ਸਨ, ਜਿਨ੍ਹਾਂਵਿੱਚੋਂ ਇਜ਼ਰਾਈਲ ਨੇ 1150 ਰਾਕਟਾਂ ਨੂੰ ਹਵਾਵਿੱਚ ਤਬਾਹ ਕਰ ਦਿੱਤਾ ਸੀ।
ਦੂਸਰੇ ਪਾਸੇ ਕ੍ਰਿਸ਼ਚੀਅਨ ਧਰਮ ਗੁਰੂ ਪੋਪ ਫ੍ਰਾਂਸਿਸ ਨੇ ਅੱਜ ਇਜ਼ਰਾਈਲ ਅਤੇ ਫਲਸਤੀਨੀਆਂ ਵਿਚਾਲੇਚੱਲ ਰਹੀ ਹਿੰਸਾ ਨੂੰ ਪ੍ਰਵਾਨ ਨਾ ਕਰਨ ਵਾਲੀ ਕਹਿ ਕੇ ਇਸ ਦੀ ਸਖਤ ਨਿੰਦਾ ਕੀਤੀ ਅਤੇ ਕਿਹਾ ਕਿ ਵਿਸ਼ੇਸ਼ ਤੌਰ ਉੱਤੇ ਬੱਚਿਆਂ ਦੀ ਮੌਤ ਦੇ ਸੰਕੇਤ ਮਿਲੇ ਹਨ। ਪੋਪ ਫ੍ਰਾਂਸਿਸ ਨੇ ਐਤਵਾਰ ਨੂੰ ਸੇਂਟ ਪੀਟਰ ਸਕੁਵਾਇਰ ਵੱਲ ਖੁੱਲ੍ਹਦੀ ਖਿੜਕੀ ਤੋਂ ਆਸ਼ੀਰਵਾਦ ਦੇਣ ਦੇ ਪ੍ਰੋਗਰਾਮਵਿੱਚ ਸ਼ਾਂਤੀ, ਸੰਜਮ ਅਤੇ ਗੱਲਬਾਤ ਦੇ ਰਸਤੇ ਲਈ ਅੰਤਰਰਾਸ਼ਟਰੀ ਮਦਦ ਦੀ ਪ੍ਰਾਰਥਨਾ ਕੀਤੀ ਅਤੇ ਕਿਹਾ ਕਿ ‘ਮੈਂ ਖੁਦ ਨੂੰ ਪੁੱਛਿਆ ਕਿ ਇਸ ਨਫਰਤ ਅਤੇ ਬਦਲੇ ਨਾਲ ਕੀ ਮਿਲੇਗਾ? ਕੀ ਅਸੀਂ ਸੱਚਮੁੱਚ ਮੰਨਦੇ ਹਾਂ ਕਿ ਅਸੀਂ ਹੋਰਨਾਂ ਨੂੰ ਤਬਾਹ ਕਰ ਕੇ ਸ਼ਾਂਤੀ ਹਾਸਲ ਕਰ ਸਕਦੇ ਹਾਂ?’ ਪੋਪ ਨੇ ਕਿਹਾ ਕਿ ‘ਉਸ ਈਸ਼ਵਰ ਦੇ ਨਾਂ ਉੱਤੇ, ਜਿਸ ਨੇ ਸਾਨੂੰ ਸਾਰੇ ਇਨਸਾਨਾਂ ਨੂੰ ਬਰਾਬਰ ਹੱਕ, ਡਿਊਟੀ ਤੇ ਸਨਮਾਨ ਨਾਲ ਬਣਾਇਆ ਅਤੇ ਭਰਾਵਾਂ ਵਾਂਗ ਰਹਿਣ ਦਾ ਹੁਕਮ ਦਿੱਤਾ ਹੈ, ਮੈਂ ਅਪੀਲ ਕਰਦਾ ਹਾਂ ਕਿ ਇਸ ਹਿੰਸਾ ਨੂੰ ਬੰਦ ਕੀਤਾ ਜਾਵੇ।’ ਵਰਨਣ ਯੋਗ ਹੈ ਕਿ ਇਜ਼ਰਾਈਲ ਗਾਜ਼ਾ ਸਿਟੀ ਉੱਤੇ ਕੁਝ ਦਿਨਾਂ ਤੋਂ ਹਵਾਈ ਹਮਲੇ ਕਰ ਰਿਹਾ ਹੈ ਅਤੇ ਇਹ ਲੜਾਈ ਇਜ਼ਰਾਈਲ ਅਤੇ ਗਾਜ਼ਾਵਿੱਚ ਹਮਾਸ ਗਰੁੱਪ ਦੇ ਲੋਕਾਂ ਵਿਚਾਲੇ ਹੋ ਰਹੀ ਹੈ, ਜਿਸ ਵਿੱਚਔਰਤਾਂ ਅਤੇ ਬੱਚੇ ਵੀ ਮਾਰੇ ਜਾ ਰਹੇ ਹਨ।

Continue Reading

ਅੰਤਰਰਾਸ਼ਟਰੀ

ਇੰਟਰਨੈਟ ਤੋਂ ਹਿੰਸਾ ਫੈਲਾਉਣ ਦੀ ਅੱਤਵਾਦੀ ਮੁਹਿੰਮ ਨੂੰ ਲਗਾਮ ਕੱਸੀ ਜਾਏਗੀ

Published

on

hackers

ਵੇਲਿੰਗਟਨ, 16 ਮਈ – ਲੰਬੇ ਸਮੇਂ ਤੋਂ ਅੱਤਵਾਦੀਆਂ ਵੱਲੋਂ ਇੰਟਰਨੈਟ ਨੂੰ ਹਥਿਆਰ ਬਣਾ ਕੇ ਹਿੰਸਾ ਫੈਲਾਉਣ ਦੀ ਮੁਹਿੰਮ ਉਤੇ ਰੋਕ ਲਾਉਣ ਲਈ ਸ਼ੁਰੂ ਕੀਤੀ ਮੁਹਿੰਮ ਵਿੱਚ ਅਮਰੀਕਾ ਵੀ ਸ਼ਾਮਲ ਹੋ ਗਿਆ ਹੈ।
ਨਿਊਜ਼ੀਲੈਂਡ ਅਤੇ ਫਰਾਂਸ ਨੇ ਇਸ ਮੁਹਿੰਮ ਦੇ ਖਿਲਾਫ ਕਰਾਈਸਟ ਚਰਚ ਦੀ ਵਾਰਦਾਤ ਦੇ ਬਾਅਦ ਮੁਹਿੰਮ ਸ਼ੁਰੂ ਕੀਤੀ, ਜਿਸ ਵਿੱਚ ਅੱਜ ਤੱਕ ਪੰਜਾਹ ਦੇਸ਼ ਅਤੇ ਗੂਗਲ, ਟਵਿੱਟਰ, ਫੇਸਬੁਕ ਅਤੇ ਐਮੇਜਨ ਵਰਗੀਆਂ ਦੁਨੀਆ ਦੀਆਂ ਜ਼ਿਆਦਾਤਰ ਮਸ਼ਹੂਰ ਟੈਕ ਕੰਪਨੀਆਂ ਵੀ ਜੁੜ ਚੁੱਕੀਆਂ ਹਨ।ਇਸ ਮੁਹਿੰਮ ਦੀ ਪਹਿਲ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਅਰਡਰਨ ਨੇ 2019 ਵਿੱਚ ਨਿਊਜ਼ੀਲੈਂਡ ਦੇ ਕ੍ਰਾਈਸਟ ਚਰਚ ਵਿੱਚ ਹੋਏ ਹਮਲੇ ਵਿੱਚ 49 ਲੋਕਾਂ ਦੀ ਹੱਤਿਆ ਦੀ ਯਾਦ ਵਿੱਚ ਕੀਤੀ ਸੀ। ਕਾਤਲਾਂ ਨੇ ਇਹ ਵਰਤਾਰਾ ਕਰਨ ਵੇਲੇਇਸ ਦੀ ਲਾਈਵ ਸਟ੍ਰੀਮਿੰਗ ਫੇਸਬੁਕ ਤੇ ਇੰਸਟਾਗ੍ਰਾਮ ਉਤੇ ਕੀਤੀ ਸੀ। ਇਸ ਪਿੱਛੋਂ ਫਰਾਂਸ ਵਿੱਚ ਵੀ ਅਜਿਹੀਆਂ ਘਟਨਾਵਾਂ ਲਈ ਇੰਟਰਨੈਟ ਪਲੇਟਫਾਰਮ ਦੀ ਵਰਤੋਂ ਕੀਤੀ ਗਈ। ਫਰਾਂਸ ਵੀ ਨਿਊਜ਼ੀਲੈਂਡ ਦੇ ਕ੍ਰਾਈਸਟ ਚਰਚ ਤੋਂ ਬਾਅਦ ਦੀ ਮੁਹਿੰਮ ਵਿੱਚ ਜੁੜ ਗਿਆ ਹੈ।
ਇੱਕ ਵਰਚੁਅਲ ਮੀਟਿੰਗ ਵਿੱਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਨੇ ਤਿੰਨ ਲੱਖ ਤੋਂ ਵੱਧ ਅੱਤਵਾਦੀਆਂ ਬਾਰੇ ਸਮੱਗਰੀ ਇੰਟਰਨੈਟ ਤੋਂ ਹਟਾਈ ਗਈ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਨੇ ਕਿਹਾ ਕਿ ਦੋ ਸਾਲ ਬਾਅਦ ਕ੍ਰਾਈਸਟ ਚਰਚ ਮੁਹਿੰਮ ਰੰਗ ਲਿਆ ਰਹੀ ਹੈ। ਅਮਰੀਕਾ ਬੀਤੇ ਦਿਨੀਂ ਅਧਿਕਾਰਕ ਤੌਰ ਉਤੇ ਇਸ ਮੁਹਿੰਮ ਨਾਲ ਜੁੜਿਆ ਹੈ, ਪਰ ਦੋ ਸਾਲ ਤੋਂ ਉਸ ਦਾ ਸਹਿਯੋਗ ਮਿਲ ਰਿਹਾ ਸੀ। ਵ੍ਹਾਈਟ ਹਾਊਸ ਦੀ ਬੁਲਾਰਾ ਜੇਨ ਸਾਕੀ ਨੇ ਕਿਹਾ ਕਿ ਅਮਰੀਕਾ ਚਾਹੁੰਦਾ ਹੈ ਕਿ ਪ੍ਰਗਟਾਵੇ ਦੀ ਆਜ਼ਾਦੀ ਨੂੰ ਕਾਇਮ ਰੱਖਦੇ ਹੋਏ ਇੰਟਰਨੈਟ ਉਤੇ ਅੱਤਵਾਦੀ ਸਰਗਰਮੀਆਂ ਨੂੰ ਰੋਕਿਆ ਜਾਵੇ। ਇਸ ਬਾਰੇ ਸਾਰੇ ਸਹਿਮਤ ਹਨ।

Continue Reading

ਅੰਤਰਰਾਸ਼ਟਰੀ

ਨਵਾਜ਼ ਸ਼ਰੀਫ ਦਾ ਭਰਾ ਸ਼ਾਹਬਾਜ਼ ਦੇਸ਼ ਛੱਡ ਕੇ ਨਹੀਂ ਜਾ ਸਕਦਾ

Published

on

Shahbaz

ਇਸਲਾਮਾਬਾਦ, 16 ਮਈ – ਪਾਕਿਸਤਾਨ ਦੇ ਆਪੋਜ਼ੀਸ਼ਨ ਨੇਤਾ ਸ਼ਾਹਬਾਜ਼ ਸ਼ਰੀਫ ਦੇਸ਼ ਛੱਡ ਕੇ ਨਹੀਂ ਜਾ ਸਕਣਗੇ। ਫੈਡਰਲ ਮੰਤਰੀ ਮੰਡਲ ਦੀ ਸਿਫਾਰਸ਼ ਉਤੇ ਪਾਕਿਸਤਾਨ ਦੇ ਅੰਦਰੂਨੀ ਮੰਤਰਾਲੇ ਤੋਂ ਮਨਜ਼ੂਰੀ ਮਿਲਣ ਪਿੱਛੋਂ ਸ਼ਾਹਬਾਜ਼ ਸ਼ਰੀਫ ਨੂੰ ਵਿਦੇਸ਼ ਯਾਤਰਾ ਦੀ ਬਲੈਕ ਲਿਸਟ ਵਿੱਚ ਜੋੜਿਆ ਗਿਆ ਹੈ।
ਕੌਮੀ ਜਵਾਬਦੇਹੀ ਬਿਊਰੋ ਦੀ ਅਪੀਲ ਉੱਤੇ ਮੰਤਰੀਆਂ ਨੇ ਇੱਕ ਸਰਕੂਲੇਸ਼ਨ ਨਾਲ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ ਐਮ ਐਲ-ਐਨ) ਦੇ ਮੁਖੀ ਸ਼ਾਹਬਾਜ਼ ਸ਼ਰੀਫ ਨੂੰ ਐਗਜਿ਼ਟ ਕੰਟਰੋਲ ਲਿਸਟ ਵਿੱਚ ਪਾਇਆ ਹੈ। ਇਸ ਉਤੇ ਪਾਰਟੀ ਦੀ ਬੁਲਾਰਾ ਮਰੀਅਮ ਔਰੰਗਜ਼ੇਬ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਈਦ ਦੀਆਂ ਛੁੱਟੀਆਂ ਦੇ ਬਾਵਜੂਦ ਸ਼ਾਹਬਾਜ਼ ਸ਼ਰੀਫ ਦੇ ਪਿੱਛੇ ਪਏ ਰਹੇ।ਔਰੰਗਜ਼ੇਬ ਨੇ ਕਿਹਾ ਕਿ ਈਦ ਮੌਕੇ ਗਰੀਬਾਂ ਅਤੇ ਲੋੜਵੰਦਾਂ ਸੋਚਣ ਦੀ ਥਾਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦਫਤਰ ਖੁਲ੍ਹਵਾਇਆ ਤਾਂ ਕਿ ਸ਼ਾਹਬਾਜ਼ ਦਾ ਨਾਂਅ ਨਿਕਾਸ ਕੰਟਰੋਲ ਸੂਚੀ ਵਿੱਚ ਪੈ ਸਕੇ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca