Senior police officials also appeared before the probe team
Connect with us [email protected]

ਪੰਜਾਬੀ ਖ਼ਬਰਾਂ

ਕੋਟਕਪੂਰਾ ਗੋਲੀ ਕਾਂਡ:ਜਾਂਚ ਵਾਸਤੇ ਉਚ ਪੁਲਸ ਅਧਿਕਾਰੀ ਵੀ ਜਾਂਚ ਟੀਮ ਅੱਗੇ ਪੇਸ਼ ਹੋਏ

Published

on

Kotkapura shooting

ਫ਼ਰੀਦਕੋਟ, 29 ਮਈ – ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰਦੀ ਵਿਸ਼ੇਸ਼ ਜਾਂਚ ਟੀਮ ਅੱਗੇ ਕੱਲ੍ਹ ਉਚ ਪੁਲਸ ਅਧਿਕਾਰੀ ਪੇਸ਼ ਹੋਏ ਅਤੇ 14 ਅਕਤੂਬਰ 2015 ਨੂੰ ਵਾਪਰੇ ਗੋਲੀ ਕਾਂਡ ਦੀ ਜਾਣਕਾਰੀ ਦਿੱਤੀ।
ਮਿਲੀ ਜਾਣਕਾਰੀ ਅਨੁਸਾਰ ਸਾਲ 2015 ਦੇ ਗੋਲੀ ਕਾਂਡ ਦੌਰਾਨ ਜ਼ਖ਼ਮੀ ਹੋਏ ਆਈ ਜੀ ਜਤਿੰਦਰ ਜੈਨ, ਆਈ ਪੀ ਐਸ ਅਧਿਕਾਰੀ ਸੁਖਮਿੰਦਰ ਸਿੰਘ ਮਾਨ, ਜਿਹੜੇ ਓਦੋਂ ਫ਼ਰੀਦਕੋਟ ਦੇ ਐਸ ਐਸ ਪੀ ਸਨ, ਐਸ ਪੀ ਬਲਜੀਤ ਸਿੰਘ, ਲੁਧਿਆਣਾ ਦੇ ਡੀ ਐਸ ਪੀ ਮਨਿੰਦਰ ਸਿੰਘ ਬੇਦੀ ਅਤੇ ਪੰਥਕ ਆਗੂ ਗੁਰਦੀਪ ਸਿੰਘ ਬਠਿੰਡਾ ਕੱਲ੍ਹ ਜਾਂਚ ਟੀਮ ਕੋਲ ਪੇਸ਼ ਹੋਏ। ਜਾਂਚ ਟੀਮ ਨੇ ਕੁੱਲ 42 ਲੋਕਾਂ ਨੂੰ ਪੁੱਛਗਿੱਛ ਲਈ ਸੱਦਿਆ ਸੀ, ਜਿਨ੍ਹਾਂ ਵਿੱਚੋਂ 25 ਜਣੇ ਕੱਲ੍ਹ ਪੇਸ਼ ਹੋਏ ਅਤੇ ਆਪਣੇ ਬਿਆਨ ਦਰਜ ਕਰਵਾਏ। ਜਾਂਚ ਟੀਮ ਨੇ ਨਿੱਜੀ ਅਤੇ ਸਰਕਾਰੀ ਹਸਪਤਾਲਾਂ ਦੇ ਕੁਝ ਡਾਕਟਰਾਂ ਨੂੰ ਵੀ ਜਾਂਚ ਵਿੱਚ ਸ਼ਾਮਲ ਹੋਣ ਲਈ ਬੁਲਾਇਆ ਹੈ ਅਤੇ ਅਗਲੇ ਦਿਨਾਂ ਵਿੱਚ ਉਨ੍ਹਾਂ ਤੋਂ ਪੁੱਛਗਿੱਛ ਹੋ ਸਕਦੀ ਹੈ। ਇਸੇ ਦੌਰਾਨ ਵਿਸ਼ੇਸ਼ ਜਾਂਚ ਟੀਮ ਨੇ ਆਮ ਲੋਕਾਂ ਨੂੰ ਹੈਲਪ ਲਾਈਨ ਨੰਬਰ ਜਾਰੀ ਕਰਕੇ ਅਪੀਲ ਕੀਤੀ ਹੈ ਕਿ ਕੋਟਕਪੂਰਾ ਗੋਲੀ ਕਾਂਡ ਬਾਰੇ ਕੋਈ ਵੀ ਸੂਚਨਾ ਇਸ ਨੰਬਰ ਉੱਤੇ ਵੱਟਸਐਪ ਰਾਹੀਂ ਭੇਜ ਸਕਦੇ ਹਨ।

Read More Latest Punjabi News

ਪੰਜਾਬੀ ਖ਼ਬਰਾਂ

ਸੁੱਖਾ ਲੰਮਾ ਕਤਲ ਕਾਂਡ :ਕੈਨੇਡਾ ਬੈਠੇ ਗੈਂਗਸਟਰ ਦਾ ਬਾਪ ਹਿਰਾਸਤ ਵਿੱਚ

Published

on

Jail

ਮੋਗਾ, 24 ਜੂਨ – ਖਾਲਿਸਤਾਨ ਟਾਈਗਰ ਫੋਰਸ ਦੇ ਫੜੇ ਗਏ ਅੱਤਵਾਦੀਆਂ ਦਾ ਮਾਮਲਾ ਐਨ ਆਈ ਏ ਮੋਹਾਲੀ ਨੂੰ ਦੇ ਦਿੱਤਾ ਗਿਆ ਹੈ। ਇਹ ਗਿਰੋਹ ਕੈਨੇਡਾ ਤੋਂ ਚਲਾਇਆ ਜਾ ਰਿਹਾ ਸੀ।
ਐਨ ਆਈ ਏ ਮੋਹਾਲੀ ਦੀ ਟੀਮ ਸੋਮਵਾਰ ਨੂੰ ਅਦਾਲਤ ਦਾ ਹੁਕਮ ਲੈ ਕੇ ਮੋਗੇ ਪਹੁੰਚੀ ਸੀ। ਮੋਗਾ ਸੀ ਆਈ ਏ ਸਟਾਫ ਤੋਂ ਐਨ ਆਈ ਏ ਦੀ ਟੀਮ ਨੇ ਪੂਰਾ ਰਿਕਾਰਡ ਕਬਜ਼ੇ ਵਿੱਚ ਲੈ ਲਿਆ ਹੈ।ਇਸ ਦੌਰਾਨ ਮੋਗਾ ਪੁਲਸ ਨੇ ਸੋਮਵਾਰ ਨੂੰ ਖਾਲਿਸਤਾਨ ਟਾਈਗਰ ਫੋਰਸ ਦੇ ਕੈਨੇਡਾ ਵਿੱਚ ਬੈਠੇ ਗੈਂਗਸਟਰ ਅਰਸ਼ਦੀਪ ਸਿੰਘ ਡਾਲਾ ਦੇ ਪਿਤਾ ਚਰਨਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਜਦੋਂ ਚਰਨਜੀਤ ਨੂੰ ਗ੍ਰਿਫਤਾਰ ਕਰਨ ਪਹੁੰਚੀ ਤਾਂ ਉਸ ਨੇ ਮੋਟਰ ਸਾਈਕਲ ਉੱਤੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਉਹ ਪੁਲਸ ਦੇ ਕਾਫਲੇ ਦੀ ਇੱਕ ਕਾਰ ਨਾਲ ਟਕਰਾਅ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸ ਨੂੰ ਮਥੁਰਾ ਦਾਸ ਸਿਵਲ ਹਸਪਤਾਲ ਵਿੱਚ ਕਰੜੀ ਸੁਰੱਖਿਆ ਵਿੱਚ ਰੱਖਿਆ ਗਿਆ ਹੈ। ਡਾਲੇੇ ਦੇ ਪਿਤਾ ਨੂੰ ਗੈਂਗਸਟਰ ਸੁੱਖਾ ਲੰਮਾ ਦੇ ਕਤਲ ਕੇਸ ਵਿੱਚ ਗ੍ਰਿਫਤਾਰ ਕੀਤਾ ਹੈ।ਪੁਲਸ ਇਸ ਕੇਸ ਵਿੱਚ ਪੰਜ ਤੋਂ ਵੱਧ ਗੈਂਗਸਟਰਾਂ ਨੂੰ ਕਾਬੂ ਕਰ ਚੁੱਕੀ ਹੈ। ਸੁੱਖੇ ਦੇ ਕਤਲ ਦੀ ਸਾਜ਼ਿਸ਼ ਅਰਸ਼ਦੀਪ ਡਾਲੇ ਨੇ ਆਪਣੇ ਘਰ ਰਚੀ ਸੀ। ਫੜੇ ਗਏ ਗੈਂਗਸਟਰਾਂ ਤੋਂ ਪੁੱਛਗਿੱਛ ਵਿੱਚ ਡਾਲੇ ਦੇ ਪਿਤਾ ਚਰਨਜੀਤ ਸਿੰਘ ਦੀ ਸ਼ਮੂਲੀਅਤ ਵੀ ਸੁੱਖੇ ਦੇ ਕਤਲ ਮਾਮਲੇ ਵਿੱਚ ਪਾਈ ਗਈ ਸੀ।

Read More Punjabi News Today

Continue Reading

ਪੰਜਾਬੀ ਖ਼ਬਰਾਂ

ਗੈਂਗਸਟਰ ਜੈਪਾਲ ਭੁੱਲਰ ਦੀ ਦੂਸਰੀ ਪੋਸਟਮਾਰਟਮ ਰਿਪੋਰਟ ਵਿੱਚ ਵੀ ਤਸ਼ੱਦਦ ਦੀ ਗੱਲ ਨਹੀਂ ਨਿਕਲੀ

Published

on

gangster Jaipal Singh Bhullar

ਚੰਡੀਗੜ੍ਹ, 24 ਜੂਨ – ਗੈਂਗਸਟਰ ਜੈਪਾਲ ਸਿੰਘ ਭੁੱਲਰ ਦੀ ਦੂਸਰੀ ਪੋਸਟਮਾਰਟਮ ਰਿਪੋਰਟ ਵਿੱਚ ਉਸ ਉੱਤੇ ਤਸ਼ੱਦਦ ਢਾਹੁਣ ਦੀਆਂ ਸੰਭਾਵਨਾਵਾਂ ਨੂੰ ਰੱਦ ਕੀਤਾ ਗਿਆ ਹੈ।
ਇਸ ਰਿਪੋਰਟ ਵਿੱਚ ਕਿਹਾ ਗਿਆ ਕਿ ਜੈਪਾਲ ਭੁੱਲਰ ਦੇ ਸਰੀਰ ਉੱਤੇ ਸੱਟ ਦਾ ਕੋਈ ਵਾਧੂ ਨਿਸ਼ਾਨ ਨਹੀਂ ਸੀ ਤੇ ਉਸ ਦੀ ਮੌਤ ਗੋਲੀਆਂ ਲੱਗਣ ਨਾਲ ਹੋਈ ਹੈ। ਰਿਪੋਰਟ ਮੁਤਾਬਕ ‘ਬਹੁਤੇ ਜ਼ਖਮ ਗੋਲੀਆਂ ਲੱਗਣ ਕਰ ਕੇ ਹਨ ਅਤੇ ਖੱਬੀ ਬਾਂਹ ਉੱਤੇ ਫਰੈਕਚਰ, ਜਿਸ ਬਾਰੇ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਤਸ਼ੱਦਦ ਕਰ ਕੇ ਹੈ, ਅਸਲ ਵਿੱਚ ਗੋਲੀ ਦਾ ਅਸਰ ਹੈ, ਜਿਸ ਕਰ ਕੇ ਫਰੈਕਚਰ ਹੋਇਆ ਅਤੇ ਹੱਡੀ ਟੁੱਟ ਗਈ।” ਦੂਸਰੇ ਪਾਸੇ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਭਾਵੇਂ ਆਪਣੇ ਪੁੱਤ ਦੇ ਸਸਕਾਰ ਲਈ ਸਹਿਮਤ ਹੋ ਗਏ, ਪਰ ਉਨ੍ਹਾਂ ਕਿਹਾ ਕਿ ਪੀ ਜੀ ਆਈ ਨੇ ਇਹ ਰਿਪੋਰਟ ਪੁਲਸ ਦੇ ਦਬਾਅ ਹੇਠ ਤਿਆਰ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਜੈਪਾਲ ਦੇ ਸਰੀਰ ਉੱਤੇ 22 ਸੱਟਾਂ ਦੇ ਨਿਸ਼ਾਨ ਸਨ ਤਾਂ ਫਿਰ ਇਹ ਨਿਸ਼ਾਨ ਕਿੱਥੋਂ ਆਏ? ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਹਿਦਾਇਤ ਉੱਤੇ ਭੁੱਲਰ ਦਾ ਮੰਗਲਵਾਰ ਨੂੰ ਪੰਜ ਡਾਕਟਰਾਂ ਦੇ ਪੈਨਲ ਵੱਲੋਂ ਪੋਸਟਮਾਰਟਮ ਕੀਤਾ ਗਿਆ ਸੀ। ਪੋਸਟਮਾਰਟਮ ਪੰਜ ਘੰਟੇ ਦੇ ਕਰੀਬ ਚੱਲਿਆ ਸੀ।
ਜੈਪਾਲ ਸਿੰਘ ਭੁੱਲਰ ਤੇ ਇੱਕ ਹੋਰ ਗੈਂਗਸਟਰ ਜਸਪ੍ਰੀਤ ਸਿੰਘ, ਲੁਧਿਆਣਾ ਵਿੱਚ ਦੋ ਪੁਲਸ ਮੁਲਾਜ਼ਮਾਂ ਨੂੰ ਕਤਲ ਕਰਨ ਦੇ ਕੇਸ ਵਿੱਚ ਲੋੜੀਂਦੇ ਸਨ। ਪੱਛਮੀ ਬੰਗਾਲ ਤੇ ਪੰਜਾਬ ਪੁਲਸ ਦੀਆਂ ਟੀਮਾਂ ਵੱਲੋਂ ਸਾਂਝੀ ਕਾਰਵਾਈ ਦੌਰਾਨ ਹੋਏ ਮੁਕਾਬਲੇ ਵਿੱਚ ਦੋਵੇਂ ਜਣੇ ਮਾਰੇ ਗਏ ਸਨ। ਭੁੱਲਰ ਦੇ ਪਿਤਾ, ਜੋ ਸਾਬਕਾ ਪੁਲਸ ਮੁਲਾਜ਼ਮ ਹਨ, ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਆਪਣੇ ਪੁੱਤਰ ਦਾ ਪੀ ਜੀ ਆਈ ਚੰਡੀਗੜ੍ਹ ਜਾਂ ਦਿੱਲੀ ਦੇ ਏਮਜ਼ ਵਿੱਚ ਦੂਸਰੀ ਵਾਰ ਪੋਸਟਮਾਰਟਮ ਕਰਵਾਏ ਜਾਣ ਦੀ ਮੰਗ ਕੀਤੀ ਅਤੇ ਕਿਹਾ ਸੀ ਕਿ ਉਨ੍ਹਾਂ ਨੂੰ ਖਦਸ਼ਾ ਹੈ ਕਿ ਮੁਕਾਬਲੇ ਤੋਂ ਪਹਿਲਾਂ ਜੈਪਾਲ ਨੂੰ ਤਸੀਹੇ ਦਿੱਤੇ ਗਏ ਸਨ। ਪੰਜਾਬ ਹਰਿਆਣਾ ਹਾਈ ਕੋਰਟ ਨੇ ਇੱਕ ਵਾਰ ਅਧਿਕਾਰ ਖੇਤਰ ਦਾ ਹਵਾਲਾ ਦਿੰਦਿਆਂ ਹੁਕਮ ਜਾਰੀ ਕਰਨ ਤੋਂ ਨਾਂਹ ਕਰ ਦਿੱਤੀ, ਪਰ ਸੁਪਰੀਮ ਕੋਰਟ ਦੇ ਦਖਲ ਪਿੱਛੋਂ ਹਾਈ ਕੋਰਟ ਨੇ ਮੁੜ ਪੋਸਟਮਾਰਟਮ ਕਰਵਾਉਣ ਬਾਰੇ ਹਦਾਇਤਾਂ ਜਾਰੀ ਕਰ ਦਿੱਤੀਆਂ ਸਨ। ਕੋਲਕਾਤਾ ਵਿੱਚ ਹੋਏ ਪਹਿਲੇ ਪੋਸਟਮਾਰਟਮ ਦੌਰਾਨ ਜੈਪਾਲ ਭੁੱਲਰ ਦੇ ਸਰੀਰ ਵਿੱਚੋਂ ਤਿੰਨ ਗੋਲੀਆਂ ਨਿਕਲੀਆਂ ਸਨ। ਪਹਿਲੇ ਪੋਸਟਮਾਰਟਮ ਨੂੰ ਤਿੰਨ ਘੰਟੇ ਲੱਗੇ ਸਨ।
ਜੈਪਾਲ ਭੁੱਲਰ ਦਾ ਕੱਲ੍ਹ ਦੁਪਹਿਰੇ ਫਿਰੋਜ਼ਪੁਰ ਸ਼ਹਿਰ ਦੇ ਸ਼ਮਸ਼ਾਨਘਾਟ ਵਿੱਚ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਚੌਕਸੀ ਵਜੋਂ ਸ਼ਮਸ਼ਾਨਘਾਟ ਪੁਲਸ ਛਾਉਣੀ ਬਣਿਆ ਰਿਹਾ। ਬਠਿੰਡਾ ਜੇਲ੍ਹ ਵਿੱਚ ਬੰਦ ਜੈਪਾਲ ਦੇ ਭਰਾ ਅੰਮ੍ਰਿਤਪਾਲ ਸਿੰਘ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਇਥੇ ਲਿਆਂਦਾ ਗਿਆ ਹੈ। ਦੋਵਾਂ ਹੱਥਾਂ ਵਿੱਚ ਲੱਗੀ ਹੱਥਕੜੀ ਨਾਲ ਉਸ ਨੇ ਆਪਣੇ ਭਰਾ ਦੀਆਂ ਆਖਰੀ ਰਸਮਾਂ ਪੂਰੀਆਂ ਕੀਤੀਆਂ ਅਤੇ ਪੁਲਸ ਨੂੰ ਇੱਕ ਹਥਕੜੀ ਖੋਲ੍ਹਣ ਦੀ ਅਪੀਲ ਵੀ ਕੀਤੀ, ਪਰ ਪੁਲਸ ਨਹੀਂ ਮੰਨੀ। ਉਸ ਨੂੰ ਪਰਵਾਰ ਨਾਲ ਜ਼ਿਆਦਾ ਗੱਲਬਾਤ ਕਰਨ ਦੀ ਇਜਾਜ਼ਤ ਵੀ ਨਹੀਂ ਦਿੱਤੀ ਗਈ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਮਾਮਲਾ ਗੁਰਦੁਆਰਾ ਜੈਤੋ ਦਾ:ਦੋਸ਼ੀਆਂ ਦੇ ਖ਼ਿਲਾਫ਼ ਧਾਰਾਵਾਂ `ਚ ਵਾਧਾ, ਦੋ ਔਰਤਾਂ ਵੀ ਗ਼੍ਰਿਫ਼ਤਾਰ

Published

on

Woman arrested

ਜੈਤੋ, 24 ਜੂਨ – ਡੀ ਐਸ ਪੀ ਪਰਮਿੰਦਰ ਸਿੰਘ ਨੇ ਪ੍ਰੈਸ ਨੂੰ ਦੱਸਿਆ ਹੈ ਕਿ ਇਤਿਹਾਸਿਕ ਗੁਰਦੁਆਰਾ ਸ਼੍ਰੀ ਗੰਗਸਰ ਸਾਹਿਬ ਦੇ ਖੂਹ ਤੋਂਵੱਖ-ਵੱਖ ਇਤਰਾਜਯੋਗ ਵਸਤਾਂ, ਜਿਨ੍ਹਾਂ ਵਿੱਚ ਸ਼ਰਾਬ, ਬੀਅਰ ਦੀਆਂ ਬੋਤਲਾਂ, ਹੱਡੀ ਦੇ ਟੁਕੜੇ, ਪ੍ਰਯੋਗ ਕੀਤੇ ਗਏ ਕੰਡੋਮ ਆਦਿ ਸ਼ਾਮਲ ਸਨ, ਦੇ ਨਿਕਲਣ ਅਤੇ ਗੁਰਦੁਆਰਾ ਸਰਾਂ ਵਿੱਚ ਔਰਤਾਂਲਿਆਉਣ ਦੇ ਦੋਸ਼ ਵਿੱਚ ਗੁਰਦੁਆਰਾ ਸਾਹਿਬ ਦੇ ਦੋ ਕਰਮਚਾਰੀਆਂ ਦੇ ਖਿਲਾਫਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ਼੍ਰਿਫ਼ਤਾਰ ਕਰ ਲਿਆ ਗਿਆ ਸੀ। ਬਾਅਦ ਵਿੱਚਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।
ਇਸ ਮੌਕੇ ਡੀ ਐਸ ਪੀ ਨੇ ਦੱਸਿਆ ਕਿ ਦੋਸ਼ੀ ਸੁਖਮੰਦਰ ਸਿੰਘ ਅਤੇ ਗੁਰਬਾਜ ਸਿੰਘ ਦੇ ਖ਼ਿਲਾਫ਼ ਧਾਰਾ 295-ਏ ਦਾ ਕੇਸ ਦਰਜ ਕੀਤਾ ਗਿਆ ਸੀ, ਪਰ ਇਨ੍ਹਾਂ ਦੋਸ਼ੀਆਂ ਦੇ ਖ਼ਿਲਾਫ਼ 298 ਅਤੇ 120-ਏ ਧਾਰਾਵਾਂ ਦਾ ਵਾਧਾ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਧਾਰਾ 295-ਏ ਲਈ ਗ੍ਰਹਿ ਵਿਭਾਗ ਤੋਂ ਮਨਜ਼ੂਰੀ ਲੈਣੀ ਹੁੰਦੀ ਹੈ। ਮਨਜ਼ੂਰੀ ਆਉਂਦੇ ਸਾਰ ਇਸ ਧਾਰਾ ਦੇ ਤਹਿਤ ਚਾਲਾਨ ਪੇਸ਼ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਜੈਤੋ ਦੇ ਉਪਰੋਕਤ ਮੁਲਾਜ਼ਮ ਜਿਨ੍ਹਾਂ ਔਰਤਾਂਨੂੰ ਰਾਤ ਨੂੰ ਗੁਰਦੁਆਰਾ ਸਾਹਿਬ ਦੀ ਸਰਾਂ ਵਿੱਚ ਲੈ ਕੇ ਆਉਂਦੇ ਸੀ, ਉਨ੍ਹਾਂ ਦੋ ਔਰਤਾਂ ਨੂੰ ਗ਼੍ਰਿਫ਼ਤਾਰ ਕਰ ਲਿਆ ਗਿਆ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾ ਕਿਹਾ ਕਿ ਇਹ ਔਰਤਾਂਦੇ ਸ਼ੋਸ਼ਣ ਦਾ ਮਾਮਲਾ ਨਹੀਂ, ਕਿਉਂਕਿ ਸੁਖਮੰਦਰ ਸਿੰਘ ਅਤੇ ਹਰਦੀਪ ਕੌਰ ਦੇ ਪਿਛਲੇ 5-6 ਸਾਲਾਂ ਤੋਂ ਸੰਬੰਧ ਚੱਲ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਜਿਸ ਕਾਰ ਵਿੱਚ ਔਰਤਾਂਲਿਆਂਦੀਆਂ ਗਈਆਂ ਸੀ, ਉਹ ਵੀ ਬਰਾਮਦ ਕਰ ਲਈ ਹੈ। ਜਿੱਥੋਂ ਇਹ ਇਤਰਾਜਯੋਗ ਸਾਮਾਨ ਲਿਆ ਜਾਂਦਾ ਸੀ ਉਸਦਾ ਵੀ ਪਤਾ ਲਾਇਆ ਜਾ ਰਿਹਾ ਹੈ। ਇਨ੍ਹਾ ਲੋਕਾਂ ਦੇ ਡੀ ਐਨ ਏ ਟੈਸਟ ਕਰਾਏ ਗਏ ਹਨ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca