Secretary of Bhatnura Lubana Society embezzled Rs 14 lakh
Connect with us apnews@iksoch.com

ਅਪਰਾਧ

ਭਟਨੂਰਾ ਲੁਬਾਣਾ ਦੀ ਸੋਸਾਈਟੀ ਦੇ ਸੈਕਟਰੀ ਨੇ 14 ਲੱਖ ਦਾ ਘੋਟਾਲਾਕੀਤਾ

Published

on

money

ਜਲੰਧਰ, 11 ਜਨਵਰੀ – ਭੋਗਪੁਰ ਦੇ ਭਟਨੂਰਾ ਲੁਬਾਣਾ ਪਿੰਡ ਦੀ ਕੋਆਪਰੇਟਿਵ ਸੋਸਾਈਟੀ ਵਿੱਚ 14 ਲੱਖ ਰੁਪਏ ਦਾ ਘੋਟਾਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਿੱਚ ਕਮੇਟੀ ਦੇ ਸੈਕਟਰੀ ਨੇ ਲੋਕਾਂ ਤੋਂ ਕਰਜ਼ਾ ਵਸੂਲਿਆ ਅਤੇ ਖਾਦ ਵਿਕਰੀ ਦੀ ਰਕਮ ਖੁਦ ਹੜੱਪ ਗਿਆ ਹੈ। ਪ੍ਰਬੰਧਕਾਂ ਨੇ ਕਮੇਟੀ ਬਣਾ ਕੇ ਮਾਮਲੇ ਦੀ ਜਾਂਚ ਕਰਵਾਈ ਤਾਂ ਪਤਾ ਲੱਗਾ ਕਿ ਸਵਾ ਤਿੰਨ ਲੱਖ ਰੁਪਏ ਦੀ ਹੇਰਾਫੇਰੀ ਹੋਈ ਹੈ।
ਜਦ ਇਹ ਮਾਮਲਾ ਪੁਲਸ ਕੋਲ ਪਹੁੰਚਿਆ ਤਾਂ ਰਕਮ ਕਰੀਬ ਪੰਜ ਗੁਣਾ ਵੱਧ ਨਿਕਲੀ। ਥਾਣਾ ਭੋਗਪੁਰ ਵਿੱਚ ਦੋਸ਼ੀ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਅਤੇ ਉਸ ਦੇ ਵਿਦੇਸ਼ ਜਾਣ `ਤੇ ਰੋਕ ਲਾ ਦਿੱਤੀ ਗਈ ਹੈ।ਪੁਲਸ ਨੂੰ ਦਿੱਤੇ ਗਏ ਬਿਆਨਾਂ ਵਿੱਚ ਪ੍ਰਬੰਧਕਾਂ ਨੇ ਕਿਹਾ ਕਿ ਭਟਨੂਰਾ ਲੁਬਾਣਾ ਪਿੰਡ ਦੇ ਵਸਨੀਕਇਸ ਵਿਅਕਤੀ ਨੂੰ ਖੇਤੀਬਾੜੀ ਮਲਟੀਪਰਪਜ਼ ਕੋਆਪਰੇਟਿਵ ਸੋਸਾਈਟੀ ਦਾ ਸੈਕਟਰੀ ਨਿਯੁਕਤ ਕੀਤਾ ਸੀ। ਉਹੀ ਮੈਂਬਰਾਂ ਨੂੰ ਕਰਜ਼ਾ ਤੇ ਖਾਦ ਦੇਂਦਾ ਸੀ। ਉਸ ਨੇ ਸਭਾ ਰਾਹੀਂ ਜਦੋ ਖਾਦ ਵੇਚੀ, ਤਾਂ ਉਸ ਦੇ ਸਾਰੇ ਪੈਸੇ ਆਪਣੇ ਨਿੱਜੀ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੇ ਅਤੇ ਰਿਕਾਰਡ ਵਿਚ ਦਰਜ ਨਹੀਂ ਕੀਤੇ। ਭੋਗਪੁਰ ਪੁਲਸ ਨੇ ਦੋਸ਼ੀ ਮਹਿੰਦਰ ਪਾਲ ਦੇ ਖਿਲਾਫ ਧਾਰਾ 408 ਅਤੇ 420 ਦਾ ਕੇਸ ਦਰਜ ਕਰ ਲਿਆ ਹੈ।ਪ੍ਰਬੰਧਕਾਂ ਨੇ ਦੱਸਿਆ ਕਿ ਕੋਆਪਰੇਟਿਵ ਸੋਸਾਈਟੀ ਚਮਿਆਰਾ ਦੇ ਇੰਸਪੈਕਟਰ ਰੋਹਿਨ ਜੌਨ ਨੂੰ ਪਤਾ ਲੱਗਾ ਕਿ ਡੀ ਏ ਪੀ ਖਾਦ ਦੇ 227 ਬੋਰੇ ਵੇਚ ਕੇ 3.13 ਲੱਖ ਰੁਪਏ ਦੀ ਹੇਰਾਫੇਰੀ ਕੀਤੀ ਗਈ ਹੈ। ਜਾਂਚ ਵਿੱਚ ਪਤਾ ਲੱਗਾ ਕਿ ਸਭਾ ਦੇ ਮੈਂਬਰ ਵਿਆਜ ਸਮੇਤ ਕਰਜ਼ਾ ਵਾਪਸ ਕਰਦੇ ਤਾਂ ਮਹਿੰਦਰ ਉਨ੍ਹਾਂ ਨੂੰ ਰਸੀਦ ਦਿੰਦਾ ਸੀ, ਪਰ ਰੁਪਏ ਸਹਿਕਾਰੀ ਬੈਂਕ ਜਮਾਲਪੁਰ ਬੁੱਟਰਾਂ ਵਿੱਚ ਜਮ੍ਹਾਂ ਨਹੀਂ ਕਰਵਾਉਂਦਾ ਸੀ। ਉਸ ਨੇ 21 ਮੈਂਬਰਾਂ ਤੋਂ 5.95 ਲੱਖ ਰੁਪਏ ਵਸੂਲੇ ਸਨ। ਇਸ ਦੇ ਇਲਾਵਾ ਖਾਦ ਵੇਚ ਕੇ 8.11 ਲੱਖ ਰੁਪਏ ਇਕੱਠੇ ਕੀਤੇ ਸਨ।

ਅਪਰਾਧ

ਇੱਕ ਹਜ਼ਾਰ ਕਰੋੜ ਦੇ ਹਵਾਲਾ ਰੈਕੇਟ ਵਿੱਚ ਦੋ ਚੀਨ ਨਾਗਰਿਕ ਕਾਬੂ

Published

on

arrest

ਨਵੀਂ ਦਿੱਲੀ, 18 ਜਨਵਰੀ – ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਕਰੀਬ ਇੱਕ ਹਜ਼ਾਰ ਕਰੋੜ ਰੁਪਏ ਦੇ ਹਵਾਲਾ ਰੈਕੇਟ ਨਾਲ ਜੁੜੇ ਘਪਲੇ ਚ ਆਪਣੀ ਜਾਂਚ ਦੌਰਾਨ ਦੋ ਚੀਨ ਨਾਗਰਿਕਾਂ ਨੂੰ ਗ਼੍ਰਿਫ਼ਤਾਰ ਕੀਤਾ ਹੈ। ਦੋਵਾਂ ਦੀ ਪਛਾਣ 42 ਸਾਲਾ ਚਾਰਲੀ ਪੇਂਗ ਅਤੇ ਕਾਰਟਰ ਲੀ ਵਜੋਂ ਹੋਈ ਹੈ। ਚਾਰਲੀ ਦੇ ਵਿਰੁੱਧ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦਾ ਕੇਸ ਪਿਛਲੇ ਸਾਲ ਆਮਦਨ ਟੈਕਸ ਵਿਭਾਗ ਦੀ ਇੱਕ ਜਾਂਚ ਅਤੇ 2018 ਵਿੱਚ ਉਸ ਦੇ ਵਿਰੁੱਧ ਦਿੱਲੀ ਪੁਲਸ ਦੇ ਵਿਸ਼ੇਸ਼ ਸੈਲ ਵੱਲੋਂ ਦਰਜ ਕਰਵਾਈ ਸਿ਼ਕਾਇਤ ਕਾਰਨ ਬਣਿਆ ਹੈ। ਉਸ ਦਾ ਨਾਂ ਪਿਛਲੇ ਸਾਲ ਹਿਮਾਚਲ ਪ੍ਰਦੇਸ਼ ਵਿੱਚ ਦੋ ਵਿਅਕਤੀਆਂ ਨੂੰ ਫੜੇ ਜਾਣ ਪਿੱਛੋਂ ਸਾਹਮਣੇ ਆਇਆ ਸੀ, ਜੋ ਉਸ ਦੇ ਨਿਰਦੇਸ਼ਾਂ ਉਤੇ ਤਿੱਬਤ ਦੇ ਅਧਿਆਤਮਕ ਨੇਤਾ ਦਲਾਈਲਾਮਾ ਦੀਆਂ ਸਰਗਰਮੀਆਂਤੇ ਨਜ਼ਰ ਰੱਖ ਰਹੇ ਹਨ। ਆਮਦਨ ਟੈਕਸ ਵਿਭਾਗ ਨੇ ਪਿਛਲੇ ਸਾਲ ਅਗਸਤ ਵਿੱਚ ਚੀਨ ਦੇ ਉਕਤ ਨਾਗਰਿਕ ਅਤੇ ਉਸਦੇ ਕੁਝ ਸਾਥੀਆਂ ਦੇ ਵਿਰੁੱਧ ਛਾਪੇ ਮਾਰੇ ਸਨ। ਸੂਤਰਾਂ ਮੁਤਾਬਕ ਚਾਰਲੀ ਕੋਲ ਫਰਜ਼ੀ ਭਾਰਤੀ ਪਾਸਪੋਰਟ ਸੀ। ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਉਸ ਨੇ ਪਿਛਲੇ 2-3 ਸਾਲ ਤੋਂ ਚੀਨ ਰਾਹੀਂ ਹਵਾਲੇ ਦੀ ਰਕਮ ਇੱਧਰ-ਓਧਰ ਕਰਨ ਲਈ ਨਕਲੀ ਕੰਪਨੀਆਂ ਦਾ ਇੱਕ ਜਾਲ ਵਿਛਾਇਆ ਸੀ। ਉਸ ਦਾ ਵਿਖਾਵੇ ਦਾ ਕਾਰੋਬਾਰ ਮੈਡੀਕਲ ਤੇ ਬਿਜਲੀ ਦਾ ਸਾਮਾਨ ਵੇਚਣ ਦਾ ਸੀ। ਕੁਝ ਹੋਰ ਚੀਜ਼ਾਂ ਦੀ ਉਹ ਇੰਪੋਰਟ-ਐਕਸਪੋਰਟ ਕਰਦਾ ਸੀ। ਚਾਰਲੀ ਨੂੰ ਦਿੱਲੀ ਪੁਲਸ ਨੇ ਸਤੰਬਰ 2018 ਚ ਗ਼੍ਰਿਫ਼ਤਾਰ ਕੀਤਾ ਸੀ। ਉਦੋਂ ਉਹ ਗੈਰ ਕਾਨੂੰਨੀ ਮਨੀ ਚੇਂਜਰ ਚਲਾ ਰਿਹਾ ਸੀ। ਈ ਡੀ ਅਤੇ ਆਮਦਨ ਟੈਕਸ ਵਿਭਾਗ ਵੱਲੋਂ ਇਨ੍ਹਾਂ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਚਾਰਲੀ ਦਿੱਲੀਚ ਰਹਿਣ ਵਾਲੇ ਕੁਝ ਤਿਬਤੀਆਂ ਨੂੰ ਰਿਸ਼ਵਤ ਦਿੰਦਾ ਸੀ।

Continue Reading

ਅਪਰਾਧ

ਇੱਕ ਕਰੋੜ ਰੁਪਏ ਰਿਸ਼ਵਤ ਲੈਣ ਵਾਲਾ ਰੇਲਵੇ ਅਫਸਰ ਕਾਬੂ

Published

on

bribery

ਨਵੀਂ ਦਿੱਲੀ, 18 ਜਨਵਰੀ – ਭਾਰਤ ਦੀ ਕੇਂਦਰੀ ਜਾਂਚ ਏਜੰਸੀ ਸੀ ਬੀ ਆਈ ਨੇ ਕੱਲ੍ਹ ਰੇਲਵੇ ਦੇ ਮੁੱਖ ਪ੍ਰਸ਼ਾਸਨਿਕ ਅਧਿਕਾਰੀ (ਕੰਸਟਰੱਕਸ਼ਨ) ਮਹਿੰਦਰ ਸਿੰਘ ਚੌਹਾਨ ਅਤੇ ਦੋ ਹੋਰਨਾਂ ਨੂੰ ਇੱਕ ਕਰੋੜ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ। ਚੌਹਾਨ `ਤੇ ਇੱਕ ਨਿੱਜੀ ਕੰਪਨੀ ਨੂੰ ਠੇਕਾ ਦਿਵਾਉਣ ਬਦਲੇ ਵਿੱਚ ਰਿਸ਼ਵਤ ਮੰਗਣ ਦਾ ਦੋਸ਼ ਹੈ। ਇਸ ਦੇ ਨਾਲ ਸੀ ਬੀ ਆਈ ਨੇ ਪੰਜ ਰਾਜਾਂ ਵਿੱਚ 21 ਥਾਂਵਾਂ ਉੱਤੇ ਛਾਪੇਮਾਰੀ ਕੀਤੀ ਹੈ।
ਇਸ ਬਾਰੇ ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਇੰਡੀਅਨ ਰੇਲਵੇ ਇੰਜੀਨੀਅਰਿੰਗ ਸਰਵਿਸ (ਆਈ ਆਰ ਈ ਐਸ) ਦੇ 1985 ਬੈਚ ਦੇ ਅਧਿਕਾਰੀ ਮਹਿੰਦਰ ਸਿੰਘ ਚੌਹਾਨ ਨੂੰ ਗੁਹਾਟੀ ਦੇ ਮਾਲੀਗਾਉਂ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਦੋ ਹੋਰਨਾਂ ਭੁਪਿੰਦਰ ਰਾਵਤ ਅਤੇ ਇੰਦਰ ਸਿੰਘ ਨੂੰ ਦੇਹਰਾਦੂਨ ਤੋਂ ਗ੍ਰਿਫਤਾਰ ਕੀਤਾ ਗਿਆ, ਜਿੱਥੇ ਚੌਹਾਨ ਦੇ ਕਹਿਣ ਉੱਤੇ ਰਿਸ਼ਵਤ ਲਈ ਗਈ ਸੀ। ਭੁਪਿੰਦਰ ਰਿਸ਼ਵਤ ਕਾਂਡ ਵਾਲੀ ਕੰਪਨੀ ਏ ਬੀ ਸੀ ਆਈ ਇਨਫਰਾਸਟ੍ਰਕਚਰਸ ਪ੍ਰਾਈਵੇਟ ਲਿਮਟਿਡ ਦਾ ਕਰਮਚਾਰੀ ਹੈ। ਦੱਸਿਆ ਗਿਆ ਹੈ ਕਿ ਚੌਹਾਨ ਨੇ ਨਾਰਥ-ਈਸਟਰਨ ਫਰੰਟੀਅਰ ਰੇਲਵੇ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਠੇਕਾ ਦਿਵਾਉਣ ਲਈ ਏ ਬੀ ਸੀ ਆਈ ਇਨਫਰਾਸਟ੍ਰਕਚਰਸ ਪ੍ਰਾਈਵੇਟ ਲਿਮਟਿਡ ਤੋਂ ਰਿਸ਼ਵਤ ਮੰਗੀ ਸੀ। ਉਸ ਨੇ ਰਿਸ਼ਵਤ ਦੀ ਰਕਮ ਦੇਹਰਾਦੂਨ ਵਿਚਲੇ ਆਪਣੇ ਘਰ ਦੇਣ ਨੂੰ ਕਿਹਾ ਸੀ।
ਸੀ ਬੀ ਆਈ ਨੇ ਇਸ ਦੇ ਨਾਲ 2.14 ਕਰੋੜ ਰੁਪਏ ਦੀ ਰਕਮ ਵੀ ਜ਼ਬਤ ਕੀਤੀ ਹੈ। ਇਨ੍ਹਾਂ ਵਿੱਚ ਇੱਕ ਕਰੋੜ 54 ਲੱਖ ਰੁਪਏ ਦੇਹਰਾਦੂਨ ਤੋਂ ਛਾਪੇ ਵਿੱਚ ਬਰਾਮਦ ਕੀਤੇ ਗਏ। ਰਿਸ਼ਵਤ ਵਜੋਂ ਪਹਿਲਾਂ ਮਿਲੇ 60 ਲੱਖ ਰੁਪਏ ਵੀ ਜਾਂਚ ਏਜੰਸੀ ਨੇ ਜ਼ਬਤ ਕੀਤੇ ਹਨ। ਜਾਂਚ ਏਜੰਸੀ ਨੇ ਚੌਹਾਨ ਨੂੰ ਗ੍ਰਿਫਤਾਰ ਕਰਨ ਦੇ ਇਲਾਵਾ ਦੋ ਰੇਲਵੇ ਅਧਿਕਾਰੀਆਂ ਹੇਮਚੰਦ ਬੋਰਾ ਅਤੇ ਲਕਸ਼ਮੀਕਾਂਤ ਵਰਮਾ ਦੇ ਖਿਲਾਫ ਕੇਸ ਦਰਜ ਕੀਤਾ ਅਤੇ ਏ ਬੀ ਸੀ ਆਈ ਇਨਫਰਾਸਟ੍ਰਕਚਰਸ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਪਵਨ ਬੈਦ ਦੇ ਖਿਲਾਫ ਵੀ ਕੇਸ ਦਰਜ ਕੀਤਾ ਹੈ। ਸੀ ਬੀ ਆਈ ਦਾ ਕਹਿਣਾ ਹੈ ਕਿ ਬੈਦ ਨਾਰਥ-ਈਸਟ ਫਰੰਟੀਅਰ ਖੇਤਰ ਦੇ ਕਈ ਪ੍ਰੋਜੈਕਟਾਂ ਦੇ ਸਿਲਸਿਲੇ ਵਿੱਚ ਚੌਹਾਨ ਦੇ ਸੰਪਰਕ ਵਿੱਚ ਸੀ।

Punjabi Latest News on Crime

Continue Reading

ਅਪਰਾਧ

ਫਰਜ਼ੀ ਬਜਰੰਗ ਦਲ ਬਣਾ ਕੇ ਰਾਮ ਮੰਦਰ ਦੇ ਨਾਂ ਉਤੇ ਚੰਦੇ ਦੀ ਗੈਰ-ਕਾਨੂੰਨੀ ਵਸੂਲੀ

Published

on

ਮੁਰਾਦਾਬਦ, 18 ਜਨਵਰੀ – ਅਯੁੱਧਿਆ ਚ ਰਾਮ ਮੰਦਰ ਬਣਾਉਣ ਲਈ ਸਹਿਯੋਗ ਰਾਸ਼ੀ ਇਕੱਠੀ ਕਰਨ ਬਾਰੇ ਪੂੁਰੇ ਦੇਸ਼ਚ ਹਿੰਦੂ ਸੰਗਠਨਾਂ ਵੱਲੋਂਮੁਹਿੰਮ ਚੱਲ ਰਹੀ ਹੈ, ਪਰ ਇੱਕ ਹੈਰਾਨ ਕਰਨ ਵਾਲੀ ਘਟਨਾ ਚ ਰਾਮ ਮੰਦਰ ਬਣਾਉਣ ਦੇ ਨਾਂਤੇ ਕੁਝ ਹਿੰਦੂ ਸੰਗਠਨ ਰਾਮ ਭਗਤਾਂ ਨਾਲ ਠੱਗੀ ਕਰ ਰਹੇ ਹਨ।
ਰਾਮ ਮੰਦਰ ਉਸਾਰੀ ਨਾਲ ਜੁੜੀ ਮੁਰਾਦਾਬਾਦ ਦੀ ਕਮੇਟੀ ‘ਰਾਮ ਮੰਦਰ ਨਿਧੀ ਸਮਰਪਣ ਕਮੇਟੀਦੇ ਆਗੂ ਪ੍ਰਭਾਤ ਗੋਇਲ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਯੂਵਾ ਇਕਾਈ ‘ਬਜਰੰਗ ਦਲ ਨਾਲ ਮਿਲਦੇ-ਜੁਲਦੇ ਨਾਂ ਵਾਲੇ ਰਾਸ਼ਟਰੀ ਬਜਰੰਗ ਦਲਦੇ ਅਹੁਦਾ ਅਧਿਕਾਰੀਆਂ ਵਿਰੁੱਧ ਮੁਰਾਦਾਬਾਦ ਦੇ ਸਿਵਲ ਲਾਈਨਸ ਥਾਣੇਚ ਕੇਸ ਦਰਜ ਕਰਵਾਇਆ ਹੈ।ਉਨ੍ਹਾਂ ਦੱਸਿਆ ਕਿ ਕੱਲ੍ਹ ਸਾਡੇ ਵਰਕਰ ਜਦ ਕ੍ਰਿਸ਼ਨ ਨਗਰ ਕਜਰੀਸਰਾਏ ਗਏ ਤਾਂ ਕੁਝ ਲੋਕਾਂ ਨੇ ਦੱਸਿਆ ਕਿ ਅਸੀਂ ਦੋ ਦਿਨ ਪਹਿਲਾਂ ਚੰਦਾ ਦੇ ਦਿੱਤਾ ਹੈ ਅਤੇ ਉਨ੍ਹਾਂ ਨੇ 21 ਰੁਪਏ ਅਤੇ 25 ਰੁਪਏ ਦੀਆਂ ਰਸੀਦਾਂ ਦਿਖਾਈਆਂ। ਜਦ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਚੰਦਾ ਕਿਸ ਨੂੰ ਦਿੱਤਾ ਤਾਂ ਉਨ੍ਹਾਂ ਨੇ 4-5 ਲੋਕਾਂ ਦੇ ਨਾਂ ਦੱਸੇ। ਪ੍ਰਭਾਤ ਗੋਇਲ ਦੇ ਮੁਤਾਬਕ ‘ਰਾਸ਼ਟਰੀ ਬਜਰੰਗ ਦਲ` ਦੇ ਲੋਕਾਂ ਨੇ ਫਰਜ਼ੀ ਰਸੀਦ ਵੀ ਛਪਵਾਈ ਹੋਈ ਹੈ।

Punjabi Religious News

Continue Reading

ਰੁਝਾਨ


Copyright by IK Soch News powered by InstantWebsites.ca