SEBI slaps Rs 40 crore fine on Mukesh Ambani
Connect with us [email protected]

ਕਾਰੋਬਾਰ

ਮੁਕੇਸ਼ ਅੰਬਾਨੀ ਨੂੰ ਸੇਬੀ ਨੇ 40 ਕਰੋੜ ਰੁਪਏ ਜੁਰਮਾਨਾ ਲਾਇਆ

Published

on

ambani

ਮੁੰਬਈ, 2 ਜਨਵਰੀ – ਸ਼ੇਅਰ ਬਾਜ਼ਾਰ ਦੀ ਰੈਗੂਲੇਟਰ ਏਜੰਸੀ, ਸਕਿਓਰਟੀਜ਼ ਐਂਡ ਐਕਸਚੇਂਚ ਬੋਰਡ ਆਫ ਇੰਡੀਆ(ਸੇਬੀ) ਨੇ ਭਾਰਤ ਦੀ ਸਭ ਤੋਂ ਵੱਡੀ ਕੰਪਨੀ ਰਿਲਾਇੰਸ ਇੰਡਸਟ੍ਰੀਜ਼ ਅਤੇ ਇਸ ਦੇ ਚੇਅਰਮੈਨ ਮੁਕੇਸ਼ ਅੰਬਾਨੀਨੂੰ 40 ਕਰੋੜ ਰੁਪਏ ਜੁਰਮਾਨਾ ਲਾਇਆ ਹੈ। ਰਿਲਾਇੰਸ ਇੰਡਸਟ੍ਰੀਜ਼ ਉੱਤੇ 25 ਕਰੋੜ ਰੁਪਏ ਅਤੇ ਖੁਦਮੁਕੇਸ਼ ਅੰਬਾਨੀ ਉੱਤੇ 15 ਕਰੋੜ ਰੁਪਏ ਜੁਰਮਾਨਾ ਲਾਇਆ ਗਿਆ ਹੈ।
ਇਹ ਮਾਮਲਾ ਰਿਲਾਇੰਸ ਪੈਟ੍ਰੋਲਿਅਮ ਦੇ ਸ਼ੇਅਰਾਂ ਦੀ ਟ੍ਰੇਡਿੰਗ ਨਾਲ ਜੁੜਿਆ ਹੈ। ਇਸੇ ਮਾਮਲੇ ਵਿੱਚ ਨਵੀ ਮੁੰਬਈ ਦੇ ਸਪੈਸ਼ਲ ਇਕਨਾਮਿਕ ਜ਼ੋਨ (ਐਸ ਈ ਜ਼ੈਡ ਪ੍ਰਾਈਵੇਟ ਲਿਮਿਟੇਡ) ਨੂੰ 20 ਕਰੋੜ ਰੁਪਏ ਅਤੇ ਦੂਸਰੀ ਕੰਪਨੀ ਮੁੰਬਈ ਐਸ ਈ ਜ਼ੈਡ ਲਿਮਿਟਿਡਨੂੰ 10 ਕਰੋੜ ਰੁਪਏ ਜੁਰਮਾਨਾ ਲਾਇਆ ਗਿਆ ਹੈ। ਰਿਲਾਇੰਸ ਪੈਟਰੋਲੀਅਮ ਪਹਿਲਾਂ ਅਲੱਗ ਲਿਸਟਿਡ ਕੰਪਨੀ ਸੀ। ਮਾਰਚ 2007 ਵਿੱਚ ਰਿਲਾਇੰਸ ਇੰਡਸਟ੍ਰੀਜ਼ ਨੇ ਰਿਲਾਇੰਸ ਪੈਟਰੋਲੀਅਮ ਦੇ 4.1 ਸ਼ੇਅਰ ਵੇਚਣ ਦਾ ਐਲਾਨ ਕੀਤਾ ਤਾਂ ਇਸ ਦੇ ਸ਼ੇਅਰਾਂ ਦੇ ਭਾਅ ਡਿੱਗਣ ਲੱਗ ਪਏ ਤੇਨਵੰਬਰ 2007 ਵਿੱਚ ਰਿਲਾਇੰਸ ਪੈਟਰੋਲੀਅਮ ਦੇ ਸ਼ੇਅਰ ਖਰੀਦੇ-ਵੇਚੇ ਗਏ ਸਨ। ਸੇਬੀ ਨੇ ਜਾਂਚ ਵਿੱਚ ਪਾਇਆ ਕਿ ਸ਼ੇਅਰਾਂ ਦੀ ਕੀਮਤ ਪ੍ਰਭਾਵਤ ਕਰਨ ਲਈ ਇਹੋ ਜਿਹੀ ਖਰੀਦ-ਵੇਚ ਗਲਤ ਤਰੀਕੇ ਨਾਲ ਕੀਤੀ ਗਈ ਸੀ।

ਅੰਤਰਰਾਸ਼ਟਰੀ

ਸਾਫਟਵੇਅਰ ਇੰਜੀਨੀਅਰ `ਤੇ ਸੀਕ੍ਰੇਟ ਦਸਤਾਵੇਜ਼ ਚੋਰੀ ਕਰਨ ਦਾ ਦੋਸ਼

Published

on

ਨਿਊ ਯਾਰਕ, 24 ਜਨਵਰੀ – ਟੈਸਲਾ ਦੇ ਇੱਕ ਸਾਬਕਾ ਸਾਫਟਵੇਅਰ ਇੰਜੀਨੀਅਰ ਉਤੇ ਕੰਪਨੀ ਦੇ ਸੀਕ੍ਰੇਟ ਦਸਤਾਵੇਜ਼ ਚੋਰੀ ਕਰਨ ਦਾ ਦੋਸ਼ ਲੱਗਾ ਹੈ। ਕੰਪਨੀ ਦੀ ਸ਼ਿਕਾਇਤ ਤੇ ਕੇਸ ਦਰਜ ਕੀਤਾ ਗਿਆ ਹੈ। ਇਸ ਇੰਜੀਨੀਅਰਤੇ ਦੋਸ਼ ਹੈ ਕਿ ਉਸ ਨੇ ਆਪਣੀ ਨਿਯੁਕਤੀ ਦੇ ਤੀਸਰੇ ਦਿਨ ਤੋਂ ਹੀ ਕੰਪਨੀ ਦੀਆਂ ਸੀਕ੍ਰੇਟ ਫਾਈਲਾਂ ਆਪਣੇ ਅਕਾਊਂਟ ਵਿੱਚ ਟਰਾਂਸਫਰ ਕੀਤੀਆਂ ਸਨ। ਕੰਪਨੀ ਦਾ ਕਹਿਣਾ ਹੈ ਕਿ ਇੰਜੀਨੀਅਰ ਅਲੈਕਸ ਖਾਤੀਲੋਵ ਨੇ ਆਪਣੇ ਦੋ ਹਫਤੇ ਦੇ ਕਾਰਜਕਾਲ ਵਿੱਚ, ਜੋ ਛੇ ਫਰਵਰੀ ਨੂੰ ਹੀ ਖਤਮ ਹੋਇਆ ਹੈ, ਟੈਸਲਾ ਦੀਆਂ 6000 ਸਕ੍ਰਿਪਟ, ਫਾਈਲਾਂ ਤੇ ਕੋਡਸ ਚੋਰੀ ਕੀਤੇ ਸਨ। ਇਸ ਮਾਮਲੇ ਵਿੱਚ ਅਮਰੀਕਾ ਦੇ ਡਿਸਟਿ੍ਰਕਟ ਜੱਜ ਯੁਵੋਨ ਗਾਨਜਾਲੇਜ ਰੋਜਰਸ ਨੇ ਅਲੈਕਸ ਦੇ ਅਪਰਾਧ ਨੂੰ ਗੰਭੀਰ ਮੰਨ ਕੇ ਉਸ ਨੂੰ ਗ੍ਰਿਫਤਾਰ ਕਰਨ ਅਤੇ ਚਾਰ ਫਰਵਰੀ ਤੋਂ ਪਹਿਲਾਂ ਸਾਰੇ ਦਸਤਾਵੇਜ਼, ਫਾਈਲਾਂ ਕੰਪਨੀ ਨੂੰ ਵਾਪਸ ਕਰਨ ਦੇ ਹੁਕਮ ਦਿੱਤੇ ਹਨ। ਅਲੈਕਸ, ਟੈਸਲਾ ਦੇ ਉਨ੍ਹਾਂ ਚੋਣਵੇਂ ਕਰਮਚਾਰੀਆਂ ਵਿੱਚੋਂ ਇੱਕ ਸੀ, ਜਿਨ੍ਹਾਂ ਨੂੰ ਕੰਪਨੀ ਦੇ ਸੀਕ੍ਰੇਟ ਡਾਟਾ, ਕੋਡਸ ਨੂੰ ਅਲੈਕਸ ਕਰਨ ਦੀ ਇਜਾਜ਼ਤ ਮਿਲੀ ਹੋਈ ਸੀ। ਟੈਸਲਾ ਦਾ ਕਹਿਣਾ ਹੈ ਕਿ ਅਲੈਕਸ ਨੇ ਪਹਿਲਾਂ ਚੋਰੀ ਦੀ ਗੱਲ ਨਹੀਂ ਮੰਨੀ ਅਤੇ ਫਿਰ ਡਾਟਾ ਡਿਲੀਟ ਕਰਨ ਦੀ ਕੋਸ਼ਿਸ਼ ਵੀ ਕੀਤੀ।
ਟੈਸਲਾ ਨੇ ਕੋਰਟ ਵਿੱਚ ਦੱਸਿਆ ਕਿ ਅੰਦਰੂਨੀ ਜਾਂਚ ਵਿੱਚ ਅਲੈਕਸ ਖਾਤੀਲੋਵ ਦੇ ਪ੍ਰਸਨਲ ਸਟੋਰਾਂ ਤੋਂ ਹਜ਼ਾਰਾਂ ਸੀਕ੍ਰੇਟ ਫਾਈਲਾਂ ਤੇ ਕੋਡਸ ਮਿਲੇ ਹਨ। ਕੰਪਨੀ ਮੁਤਾਬਕ ਇਸ ਕੇਸ ਵਿੱਚ ਇੰਜੀਨੀਅਰ ਦਾ ਜਵਾਬ ਮਿਲਿਆ ਸੀ, ਪਰ ਹਾਲੇ ਅਸੀਂ ਇਹ ਨਹੀਂ ਜਾਣਦੇ ਕਿ ਉਸ ਨੇ ਇਸ ਦੀਆਂ ਕਾਪੀਆਂ ਕਿਸੇ ਨੂੰ ਭੇਜੀਆਂ ਜਾਂ ਨਹੀਂ। ਅਲੈਕਸ ਨੇ ਕਿਹਾ ਕਿ ਮੈਂ ਨਹੀਂ ਜਾਣਦਾ ਕਿ ਉਹ ਇਸ ਨੂੰ ਗੁਪਤ ਕਿਉਂ ਕਹਿੰਦੇ ਹਨ, ਜਦ ਕਿ ਮੇਰੇ ਕੋਲ ਖੁਫੀਆ ਜਾਣਕਾਰੀਆਂ ਹਾਸਲ ਕਰਨ ਦਾ ਐਕਸੈਸ ਹੀ ਨਹੀਂ ਸੀ। ਇਸ ਲਈ ਕੇਸ ਗੰਭੀਰ ਹੋ ਜਾਂਦਾ ਹੈ।

Today Business News

Continue Reading

ਕਾਰੋਬਾਰ

ਫੇਸਬੁੱਕ ਦਾ ਡਾਟਾ ਚੋਰੀ:ਕੈਂਬਰਿਜ ਐਨਾਲਿਟਿਕਾ ਖ਼ਿਲਾਫ਼ ਜਾਂਚ ਏਜੰਸੀ ਸੀ ਬੀ ਆਈ ਵੱਲੋਂ ਕੇਸ ਦਰਜ

Published

on

facebook

ਨਵੀਂ ਦਿੱਲੀ, 22 ਜਨਵਰੀ, – ਭਾਰਤ ਦੇ ਫੇਸਬੁੱਕ ਯੂਜ਼ਰਜ਼ ਦੇ ਨਿੱਜੀ ਡਾਟਾ ਦੀ ਚੋਰੀ ਕਰਨ ਦੇ ਮਾਮਲੇ ਵਿੱਚ ਬ੍ਰਿਟੇਨ ਦੀ ਕੰਪਨੀ ਕੈਂਬਰਿਜ ਐਨਾਲਿਟਿਕਾ ਅਤੇ ਗਲੋਬਲ ਸਾਇੰਸ ਰਿਸਰਚ ਲਿਮਟਿਡ ਵਿਰੁੱਧ ਭਾਰਤ ਦੀ ਕੇਂਦਰੀ ਜਾਂਚ ਏਜੰਸੀ ਸੀ ਬੀ ਆਈ ਨੇ ਕੇਸ ਦਰਜ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਕਾਰਵਾਈ ਇਸ ਕੇਸ ਵਿੱਚ ਮੁੱਢਲੀ ਜਾਂਚ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ। ਇਸਦੌਰਾਨ ਪਤਾ ਲੱਗਾ ਹੈ ਕਿ ਗਲੋਬਲ ਸਾਇੰਸ ਰਿਸਰਚ ਨੇ ਇਕ ਐਪ ਬਣਾਇਆ ਸੀ, ਜਿਸਨੂੰ ਸਾਲ 2014 ਵਿੱਚ ਫੇਸਬੁੱਕ ਨੇ ਆਪਣੇ ਯੂਜ਼ਰਜ਼ ਦੇ ਖ਼ਾਸ ਡਾਟਾ ਨੂੰ ਰਿਸਰਚ ਤੇ ਐਜੂਕੇਸ਼ਨਲ ਉਦੇਸ਼ਾਂ ਲਈ ਇਕੱਠੇ ਕਰਨ ਲਈ ਅਧਿਕਾਰਤ ਕੀਤਾ ਗਿਆ ਸੀ।
ਸੀ ਬੀ ਆਈ ਅਧਿਕਾਰੀਆਂ ਨੇ ਕਿਹਾ ਕਿ ਇਸ ਕੰਪਨੀ ਨੇ ਇਸ ਤੋਂ ਬਾਅਦ ਕੈਂਬਰਿਜ ਐਨਾਲਿਟਿਕਾ ਨਾਲ ਇਕ ਅਪਰਾਧਿਕ ਸਾਜਿਸ਼ ਰਚੀ ਅਤੇ ਕਾਰੋਬਾਰੀ ਕੰਮਾਂ ਲਈ ਡਾਟਾ ਦੀ ਵਰਤੋਂ ਦੀ ਮਨਜ਼ੂਰੀ ਦੇਣ ਨਾਲ ਇਸ ਐਪ ਦੀ ਵਰਤੋਂ ਕਰਕੇ ਇਕੱਠੇ ਕੀਤੇ ਅੰਕੜਿਆਂ ਨੂੰ ਬਚਾਉਣ ਮਗਰੋਂ ਉਨ੍ਹਾਂ ਨੂੰ ਨਸ਼ਟ ਕਰ ਦਿੱਤਾਸੀ। ਇਸ ਬਾਰੇ ਸੀਬੀਆਈ ਜਾਂਚ ਵਿੱਚ ਕਿਸੇ ਵੀ ਡਾਟਾ ਨੂੰ ਨਸ਼ਟ ਕਰਨ ਦਾ ਕੋਈ ਸਬੂਤ ਨਹੀਂ ਮਿਲਿਆ। ਜਾਂਚ ਮਗਰੋਂ ਦਰਜ ਕੀਤੀ ਜਾ ਚੁੱਕੀ ਸਿ਼ਕਾਇਤ ਦਾ ਹਵਾਲਾ ਦਿੰਦੇ ਹੋਏ ਇਕ ਅਧਿਕਾਰੀ ਨੇ ਕਿਹਾ ਕਿ ਪਹਿਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਬ੍ਰਿਟੇਨ ਦੀ ਗਲੋਬਲ ਸਾਇੰਸ ਰਿਸਰਚ ਲਿਮਟਿਡ ਨੇ ਐਪ ਯੂਜ਼ਰਜ਼ ਅਤੇ ਉਨ੍ਹਾਂ ਦੇ ਫੇਸਬੁੱਕ ਫਰੈਂਡਸ ਦੇ ਡਾਟਾ ਦੀ ਬੇਈਮਾਨੀ ਅਤੇ ਧੋਖੇ ਨਾਲ ਵਰਤੋਂ ਕੀਤੀ ਹੈ। ਭਾਰਤ ਦੇ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਸਾਲ 2018 ਵਿੱਚ ਕਿਹਾ ਸੀ ਕਿ ਸੀ ਬੀ ਆਈ ਜਾਂਚ ਕਰੇਗੀ ਕਿ ਕੀ ਬ੍ਰਿਟਿਸ਼ ਕੰਪਨੀਕੈਂਬਰਿਜ ਐਨਾਲਿਟਕਾ ਨੇ 2014 ਦੀਆਂ ਆਮ ਚੋਣਾਂ ਵੇਲੇ ਚੋਣ ਪ੍ਰਕਿਰਿਆ ਵਿੱਚ ਹੇਰਾਫੇਰੀਦੇ ਲਈ ਕਾਨੂੰਨਾਂ ਦਾ ਉਲੰਘਣ ਕੀਤਾ ਸੀ ਜਾਂ ਨਹੀਂ। ਸੀ ਬੀ ਆਈ ਇਸਤੋਂ ਪਹਿਲਾਂ ਕੈਂਬਰਿਜਐਨਾਲਿਟਿਕਾ ਅਤੇ ਫੇਸਬੁੱਕਵੱਲੋਂ ਸ਼ੇਅਰ ਕੀਤੇ ਗਏ ਵੇਰਵਿਆਂ ਦੀ ਜਾਂਚ ਵੀ ਕਰ ਚੁੱਕੀ ਹੈ।

Punjabi Trending Technology News

Continue Reading

ਕਾਰੋਬਾਰ

ਸ਼ਿਵ ਸੈਨਾ ਅਤੇ ਐੱਨਸੀਪੀ ਨੇ ਬਾਲਾਕੋਟ ਕੇਸ ਵਿੱਚ ਅਰਨਬ ਉੱਤੇ ਕਾਰਵਾਈ ਦੀ ਮੰਗ ਚੁੱਕੀ

Published

on

republic tv

ਮੁੰਬਈ, 21 ਜਨਵਰੀ, – ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਅਤੇ ਐੱਨਸੀਪੀ ਦੋਵਾਂ ਪਾਰਟੀਆਂ ਨੇ ਅੱਜ ਰਿਪਬਲਿਕਨ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਰਾਜ ਵਿੱਚ ਸੱਤਾਧਾਰੀ ਗੱਠਜੋੜ ਦੀਆਂ ਦੋਵਾਂ ਵੱਡੀਆਂ ਸਹਿਯੋਗੀ ਧਿਰਾਂ ਦਾ ਕਹਿਣਾ ਹੈ ਕਿ ਬਾਲਾਕੋਟਬਾਰੇ ਭਾਰਤੀ ਹਵਾਈ ਫ਼ੌਜ ਦੇ ਹਵਾਈ ਹਮਲੇ ਦੀ ਜਾਣਕਾਰੀ ਅਰਨਬ ਗੋਸਵਾਮੀ ਵੱਲੋਂ ਪਹਿਲਾਂ ਤੋਂ ਹੋਣ ਬਾਰੇ ਵ੍ਹਟਸਐਪ ਚੈਟ ਵਿੱਚਜ਼ਿਕਰ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ।ਸ਼ਿਵ ਸੈਨਾ ਨੇ ਆਪਣੇ ਅਖ਼ਬਾਰ ਸਾਮਨਾ ਵਿੱਚ ਭਾਜਪਾਨੂੰ ਕਿਹਾ ਹੈ ਕਿ ਇਹ ਸਹੀ ਹੈ ਕਿ ਭਾਜਪਾ ਆਗੂਆਂ ਨੇ ਤਾਂਡਵ ਵੈੱਬ ਸੀਰੀਜ਼ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਪਰ ਉਨ੍ਹਾਂ ਦੀ ਹਿੰਮਤ ਹੈ ਤਾਂ ਪੱਤਰਕਾਰ ਅਰਨਬ ਗੋਸਵਾਮੀ ਉੱਤੇ ਕੇਸ ਦਰਜ ਕਰਨ, ਜਿਸ ਨੇ ਸ਼ਹੀਦ ਹੋਏ ਭਾਰਤੀ ਫ਼ੌਜੀਆਂ ਦਾ ਅਪਮਾਨ ਕੀਤਾ ਹੈ।ਕੇਂਦਰ ਸਰਕਾਰ ਨੂੰ ਇਸ ਦੀ ਸੱਚਾਈ ਜਾਣਨ ਲਈ ਜਾਂਚ ਦੇ ਆਦੇਸ਼ ਦੇਣੇ ਚਾਹੀਦੇ ਹਨ।
ਦੂਸਰੇ ਪਾਸੇ, ਐੱਨਸੀ ਪੀ ਨੇ ਰਿਪਬਲਿਕਨ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਰਿਪਬਲਿਕਨ ਟੀਵੀ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਕਿਹਾ ਕਿ ਇਹੋ ਜਿਹੇ ਪੱਤਰਕਾਰ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

Continue Reading

ਰੁਝਾਨ


Copyright by IK Soch News powered by InstantWebsites.ca