SEBI appeals to Supreme Court to order Sahara Group to deposit Rs 62,000 crore
Connect with us [email protected]

Uncategorized

ਸੇਬੀ ਵੱਲੋਂ ਸੁਪਰੀਮ ਕੋਰਟ ਨੂੰ ਅਪੀਲ : ਸਹਾਰਾ ਗਰੁੱਪ ਨੂੰ 62000 ਕਰੋੜ ਰੁਪਏ ਜਮ੍ਹਾਂ ਕਰਨ ਦਾ ਹੁਕਮ ਦਿੱਤਾ ਜਾਏ

Published

on

supreme court

ਨਵੀਂ ਦਿੱਲੀ, 21 ਨਵੰਬਰ – ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਨੇ ਕੱਲ੍ਹ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਕੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਜੇ ਸਹਾਰਾ ਗਰੁੱਪ ਜੇ ਮੁਖੀ ਸੁਬਰਤੋ ਰਾਏ ਪੈਸਾ ਜਮ੍ਹਾਂ ਨਹੀਂ ਕਰਵਾ ਸਕਦੇ ਤਾਂ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਜਾਵੇ।
ਵਰਨਣ ਯੋਗ ਹੈ ਕਿ ਸੁਪਰੀਮ ਕੋਰਟ ਨੇ ਸਾਲ 2012 ਅਤੇ 2015 ਵਿੱਚ ਹੁਕਮ ਦਿੱਤੇ ਸਨ ਕਿ ਸਹਾਰਾ ਗਰੁੱਪ ਨੂੰ ਨਿਵੇਸ਼ਕਾਂ ਦਾ ਸਾਰਾ ਪੈਸਾ 15 ਫੀਸਦੀ ਵਿਆਜ ਸਣੇ ਸੇਬੀ ਕੋਲ ਜਮ੍ਹਾਂ ਕਰਵਾਉਣਾ ਹੋਵੇਗਾ। ਸੇਬੀ ਨੇ ਕਿਹਾ ਕਿ 8 ਸਾਲ ਪਿੱਛੋਂ ਵੀ ਇਹ ਗਰੁੱਪ ਕੋਰਟ ਦੇ ਹੁਕਮਾਂ ਦੀ ਪਾਲਣਾ ਨਹੀਂ ਕਰ ਰਿਹਾ। ਅਸਲ ਵਿੱਚ ਸਹਾਰਾ ਗਰੁੱਪ ਦਾ ਨਿਵੇਸ਼ਕਾਂ ਦੇ ਹਜ਼ਾਰਾਂ ਕਰੋੜ ਰੁਪਏ ਬਾਰੇ ਸੇਬੀ ਨਾਲ ਵਿਵਾਦ ਚੱਲ ਰਿਹਾ ਹੈ। ਇਸ ਗਰੁੱਪ ਨੇ ਇਹ ਪੈਸਾ ਬਾਂਡ ਸਕੀਮ ਨਾਲ ਇਕੱਠਾ ਕੀਤਾ ਸੀ। ਬਾਅਦ ਵਿੱਚ ਇਨ੍ਹਾਂ ਸਕੀਮਾਂ ਨੂੰ ਗ਼ੈਰ ਕਾਨੂੰਨੀ ਕਰਾਰ ਦੇ ਦਿੱਤਾ ਗਿਆ ਸੀ। ਸੁਬਰਤੋ ਰਾਏ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੁਝ ਗਲਤ ਨਹੀਂ ਕੀਤਾ। ਉਨ੍ਹਾਂ ਨੂੰ ਕੋਰਟ ਦੀ ਉਲੰਘਣਾ ਦੇ ਦੋਸ਼ ਵਿੱਚ 2014 ਵਿੱਚ ਗ਼੍ਰਿਫ਼ਤਾਰ ਕੀਤਾ ਗਿਆ ਸੀ। ਸਾਲ 2016 ਤੋਂ ਉਹ ਜ਼ਮਾਨਤ ‘ਤੇ ਜੇਲ ਤੋਂ ਬਾਹਰ ਹਨ। ਸੇਬੀ ਨੇ ਕੋਰਟ ਵਿੱਚ ਕਿਹਾ ਹੈ ਕਿ ਸਹਾਰਾ ਨੇ ਅਜੇ ਤੱਕ ਹੁਕਮਾਂ ਦਾ ਪਾਲਣ ਕਰਨ ਲਈ ਕੁਝ ਨਹੀਂ ਕੀਤਾ। ਦੂਜੇ ਪਾਸੇ ਸਹਾਰਾ ਉੱਤੇ ਦੇਣਦਾਰੀ ਵਧਦੀ ਜਾ ਰਹੀ ਹੈ ਤੇ ਗਰੁੱਪ ਦਾ ਮੁਖੀ ਸੁਬਰਾਤੋ ਰਾਏ ਹਿਰਾਸਤ ਵਿੱਚੋਂ ਰਿਹਾਅ ਹੋਣ ਤੋਂ ਬਾਅਦ ਮਜ਼ੇ ਕਰ ਰਿਹਾ ਹੈ। ਸੇਬੀ ਨੇ ਕਿਹਾ ਕਿ ਇਸ ਗਰੁੱਪ ਨੇ ਪ੍ਰਿੰਸੀਪਲ ਅਮਾਊਂਟ ਦਾ ਸਿਰਫ ਇੱਕ ਹਿੱਸਾ ਜਮ੍ਹਾ ਕਰਾਇਆ ਹੈ। ਵਿਆਜ ਸਣੇ ਬਕਾਇਆ ਰਕਮ ਤਕਰੀਬਨ 62000 ਕਰੋੜ ਰੁਪਏ ਬਣ ਜਾਂਦੇ ਹਨ। ਸਹਾਰਾ ਗਰੁੱਪ ਦਾ ਕਹਿਣਾ ਹੈ ਕਿ ਅਸੀਂ ਸੇਬੀ ਨੇ ਨਿਵੇਸ਼ਕਾਂ ਨੂੰ ਸਿਰਫ 106.10 ਕਰੋੜ ਰੁਪਏ ਦਿੱਤੇ ਹਨ ਅਤੇ ਅਸੀਂ ਸੁਪਰੀਮ ਕੋਰਟ ਦੇ ਹੁਕਮਾਂ ਦਾ ਪਾਲਣ ਕਰ ਰਹੇ ਹਾਂ। ਉਨ੍ਹਾ ਕਿਹਾ ਹੈ ਕਿ ਸੁਪਰੀਮ ਕੋਰਟ ਨੇ ਪਿਛਲੇ 8 ਸਾਲਾਂਤੋਂ ਜੋ ਸ਼ਰਤ ਰੱਖੀ ਹੈ, ਉਸਮੁਤਾਬਕ ਕੰਪਨੀ ਆਪਣੀ ਜਾਇਦਾਦ ਵੇਚ ਕੇ ਪੈਸਾ ਦੇ ਰਹੀ ਹੈ। ਸੁਪਰੀਮ ਕੋਰਟ ਦੀ ਸ਼ਰਤ ਮੁਤਾਬਕ ਪੂਰੇ ਸਹਾਰਾ ਗਰੁੱਪ ਦੀ ਕਿਸੇ ਵੀ ਜਾਇਦਾਦ ਦੀ ਵਿਕਰੀ ਤੋਂ ਮਿਲੇ ਪੈਸਿਆਂ, ਜੁਆਇੰਟ ਵੈਂਚਰਸ ਤੋਂ ਮਿਲੇ ਪੈਸਿਆਂ ਨੂੰ ਸਹਾਰਾ-ਸੇਬੀ ਦੇ ਖਾਤੇ ਵਿੱਚ ਜਮ੍ਹਾ ਕਰਾਉਣਾ ਹੋਵੇਗਾ। ਸਹਾਰਾ ਨੇ ਕਿਹਾ ਹੈ ਕਿ ਉਸ ਨੇ 8 ਸਾਲ ਵਿੱਚ ਇੱਕ ਵੀ ਪੈਸੇ ਦਾ ਇਸਤੇਮਾਲ ਨਹੀਂ ਕੀਤਾ, ਸਾਰਾ ਪੈਸਾ ਇਸੇ ਖਾਤੇ ਵਿੱਚ ਜਮ੍ਹਾ ਕੀਤਾ ਗਿਆ ਹੈ।

Continue Reading
Click to comment

Leave a Reply

Your email address will not be published. Required fields are marked *

Uncategorized

ਬੀ ਬੀ ਸੀ ਦੀਆਂ ‘100 ਸਭ ਤੋਂ ਪ੍ਰਭਾਵਸ਼ਾਲੀ ਹਸਤੀਆਂ’ ਵਿੱਚ ‘ਸ਼ਾਹੀਨ ਬਾਗ ਦੀ ਦਾਦੀ’ ਸ਼ਾਮਲ

Published

on

Grandmother of Shaheen Bagh

ਲੰਡਨ, 25 ਨਵੰਬਰ – ਪਿਛਲੇ ਸਾਲ ਦਿੱਲੀ ਦੇ ਸ਼ਾਹੀਨ ਬਾਗ ਦੇ ਪ੍ਰਦਰਸ਼ਨ ਵਿੱਚ ਬਿਲਕਿਸ ਦਾਦੀ ਦਾ ਨਾਮ ਸੁਰਖੀਆਂ ਵਿੱਚ ਰਿਹਾ ਸੀ। ਨਾਗਰਿਕਤਾ ਸੋਧ ਕਾਨੂੰਨ (ਸੀ ਏ ਏ) ਦੇ ਵਿਰੁੱਧ ਹੋਏ ਪ੍ਰਦਰਸ਼ਨ ਵਿੱਚ 82 ਸਾਲ ਦੀ ਬਿਲਕਿਸ ਦਾਦੀ ਨੇ ਧਰਨਾ ਪ੍ਰਦਰਸ਼ਨ ਵਿੱਚ ਆਪਣੀ ਲਗਾਤਾਰ ਹਾਜਰੀ ਦਰਜ ਕਰਾ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿਚਿਆ ਸੀ। ਇਥੋਂ ਤੱਕ ਕਿ ਉਨ੍ਹਾਂ ਨੂੰ ‘ਸ਼ਾਹੀਨ ਬਾਗ ਦੀ ਦਾਦੀ’ ਕਿਹਾ ਜਾਣ ਲੱਗਾ ਸੀ।
ਇਸ ਵੇਲੇ ਇੱਕ ਵਾਰ ਫਿਰ ਬਿਲਕਿਸ ਦਾਦੀ ਸੁਰਖੀਆਂ ਵਿੱਚ ਹੈ, ਕਿਉਕਿ ਬੀ ਬੀ ਸੀ ਨੇ ਉਨ੍ਹਾਂ ਨੂੰ 2020 ਦੇ ਲਈ ਦੁਨੀਆ ਦੀਆਂ 100 ਸਭ ਤੋਂ ਪ੍ਰਭਾਵਸ਼ਾਲੀ ਹਸਤੀਆਂ ਵਿੱਚ ਸ਼ਾਮਲ ਕੀਤਾ ਹੈ।ਬਿਲਕਿਸ ਦਾਦੀ ਬੀ ਬੀ ਸੀ ਦੀ ਸੂਚੀ ਵਿੱਚ 15ਵੇਂ ਸਥਾਨ ‘ਤੇ ਹੈ। ਉਨ੍ਹਾਂ ਨੂੰ ਲੀਡਰਸ਼ਿੱਪ ਸ਼੍ਰੇਣੀ ਵਿੱਚ ਚੁਣਿਆ ਗਿਆ ਹੈ। ਉਨ੍ਹਾਂ ਤੋਂ ਇਲਾਵਾ ਜਿਨ੍ਹਾਂ 3 ਹੋਰ ਔਰਤਾਂ ਨੇ ਇਸ ਸੂਚੀ ਵਿੱਚ ਜਗ੍ਹਾ ਬਣਾਈ ਹੈ, ਉਹ ਸੰਗੀਤਕਾਰ ਇਸਿਵਾਨੀ, ਪੈਰਾ-ਐਥਲੀਟ ਮਾਮਸੀ ਜੋਸ਼ੀ ਅਤੇ ਜਲ-ਵਾਯੂ ਬਾਰੇ ਕੰਮ ਕਰਨ ਵਾਲੀ ਰਿਧਿਮਾ ਪਾਂਡੇ ਹਨ। ਪਿਛਲੇ ਸਾਲ ਬੀ ਬੀ ਸੀ ਦੀ ਸੂਚੀ ਵਿੱਚ ਭਾਰਤ ਦੀਆਂ 8 ਔਰਤਾਂ ਨੂੰ ਸ਼ਾਮਲ ਕੀਤਾ ਗਿਆ ਸੀ।ਬਿਲਕਿਸ ਦਾਦੀ ਦੇ ਨਾਮ ਨਾਲ ਮਸ਼ਹੂਰ ਬਿਲਕਿਸ ਬਾਨੋ ਉਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਦੀ ਰਹਿਣ ਵਾਲੀ ਹੈ, ਪਰ ਉਹ ਫਿਲਹਾਲ ਆਪਣੇ ਬੱਚਿਆਂ ਦੇ ਨਾਲ ਦਿੱਲੀ ਵਿੱਚ ਰਹਿ ਰਹੀ ਹੈ।

Continue Reading

Uncategorized

ਬੌਰਿਸ ਜੌਹਨਸਨ ਦੇ ਮੁਤਾਬਕ 2 ਦਸੰਬਰ ਤੋਂ ਬਾਅਦ ਲਾਕਡਾਊਨ ਖ਼ਤਮ ਹੋ ਜਾਵੇਗਾ

Published

on

boris johnson

ਲੰਡਨ, 25 ਨਵੰਬਰ – ਇੰਗਲੈਂਡ ਦਾ ਦੂਜਾ ਲਾਕਡਾਊਨ ਅਗਲੇ ਹਫ਼ਤੇ ਖ਼ਤਮ ਹੋ ਸਕਦਾ ਹੈ ਅਤੇ ਇਸ ਤੋਂ ਬਾਅਦ ਪੜਾਅ ਦਰ ਪੜਾਅ ਲਾਕਡਾਊਨ ਹੋਵੇਗਾ, ਜਿਸ ਬਾਰੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੋ ਦਸੰਬਰ ਤੋਂ ਬਾਅਦ ਤਿੰਨ ਟੀਅਰ ਸਿਸਟਮ ਫਿਰ ਲਾਗੂ ਹੋ ਜਾਵੇਗਾ।
ਬੋਰਿਸ ਜੌਹਨਸਨ ਨੇ ਕਿਹਾ ਕਿ ਯੂ ਕੇ ਸਰਕਾਰ ਵੱਲੋਂ ਕ੍ਰਿਸਮਿਸ ਮੌਕੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਨਾਲ ਕੋਰੋਨਾ ਪ੍ਰਭਾਵਿਤ ਇਲਾਕਿਆਂ ਨੂੰ ਤਿੰਨ ਪੜਾਵਾਂ ਵਿੱਚ ਵੰਡਿਆ ਗਿਆ ਹੈ।ਟੀਅਰ ਇੱਕ ਦੌਰਾਨ ਸਭ ਦੁਕਾਨਾਂ, ਜਿੰਮ, ਮਹਿਮਾਨ-ਨਿਵਾਜ਼ੀ ਕੇਂਦਰ, 10 ਵਜੇ ਤੱਕ ਪੱਬ ਅਤੇ ਰੈਸਟੋਰੈਂਟ ਖੁੱਲ੍ਹੇ ਰਹਿਣਗੇ, 6 ਤੋਂ ਵੱਧ ਲੋਕਾਂ ਦੇ ਮਿਲਣ ਤੇ ਪਾਬੰਦੀ ਹੋਵੇਗੀ, ਵਿਆਹ ਸਮਾਗਮਾਂ ਵਿੱਚ 15 ਅਤੇ ਅੰਤਮ ਰਸਮਾਂ ਮੌਕੇ 30 ਲੋਕ ਇਕੱਤਰ ਹੋ ਸਕਦੇ ਹਨ, ਖੇਡ ਸਟੇਡੀਅਮਾਂ ਤੇ ਲਾਈਵ ਸਮਾਗਮਾਂ ਸਬੰਧੀ ਬਾਹਰ 4000 ਅਤੇ ਅੰਦਰਲੇ ਸਮਾਗਮਾਂ ਵਿੱਚ 1000 ਤੱਕ ਲੋਕ ਇਕੱਤਰ ਹੋ ਸਕਣਗੇ। ਟੀਅਰ ਦੋ ਵਾਲੇ ਇਲਾਕਿਆਂ ਦੇ ਘਰਾਂ ਅੰਦਰ ਮਿਲਣ ‘ਤੇ ਪਾਬੰਦੀ, ਪਰ ਬਾਹਰ 6 ਲੋਕ ਮਿਲ ਸਕਣਗੇ, ਸਿਰਫ਼ ਭੋਜਣ ਪਰੋਸਣ ਵਾਲੇ ਪੱਬ, ਦੁਕਾਨਾਂ ਜਿੰਮ ਆਦਿ ਖੁੱਲ੍ਹਣਗੇ, ਖੇਡ ਅਤੇ ਹੋਰ ਸਮਾਗਮਾਂ ਵਿੱਚ ਬਾਹਰ 2000 ਅਤੇ ਅੰਦਰ 1000 ਲੋਕ ਇਕੱਠੇ ਹੋ ਸਕਣਗੇ। ਸ਼ਾਮੀ 10 ਵਜੇ ਤੋਂ ਬਾਅਦ ਸਭ ਕੁਝ ਬੰਦ ਹੋਵੇਗਾ। ਟੀਅਰ ਤਿੰਨ ਵਾਲੇ ਇਲਾਕਿਆਂ ਵਿੱਚ ਰੈਸਟੋਰੈਂਟ ਅਤੇ ਪੱਬ ਬੰਦ ਰਹਿਣਗੇ, ਘਰਾਂ ਦੇ ਅੰਦਰ ਅਤੇ ਬਾਹਰ ਲੋਕਾਂ ਦੇ ਮਿਲਣ ‘ਤੇ ਪਾਬੰਦੀ ਹੋਵੇਗੀ, ਵਿਆਹਾਂ ਅਤੇ ਲਾਈਵ ਸਮਾਗਮਾਂ ‘ਤੇ ਪਾਬੰਦੀ ਹੋਵੇਗੀ।ਪ੍ਰਧਾਨ ਮੰਤਰੀ ਨੇ ਆਕਸਫੋਰਡ ਅਸਟਰਾਜੈਨੇਕ ਵੈਕਸੀਨ ਦੇ 90 ਫੀਸਦੀ ਅਸਰਦਾਰ ਹੋਣ ਦੀ ਖ਼ਬਰ ‘ਤੇ ਪ੍ਰਸੰਨਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਚੰਗੀ ਖ਼ਬਰ ਹੈ ਅਤੇ ਇਸ ਨਾਲ ਮਾਰਚ 2021 ਤੱਕ ਜ਼ਿੰਦਗੀ ਆਮ ਵਾਂਗ ਕਰਨ ਦਾ ਟੀਚਾ ਹੋਵੇਗਾ।

Continue Reading

Uncategorized

‘ਲਵ ਜੇਹਾਦ’ ਦੇ ਢੰਡੋਰਚੀਆਂ ਨੂੰ ਝਟਕਾ ਹਾਈ ਕੋਰਟ ਨੇ ਕਿਹਾ: ਕਿਸੇ ਨੂੰ ਕੋਈ ਵੀ ਜੀਵਨ ਸਾਥੀ ਚੁਣਨ ਦਾ ਅਧਿਕਾਰ ਹੈ

Published

on

love marrige

ਅਲਾਹਾਬਾਦ, 24 ਨਵੰਬਰ, – ਭਾਰਤ ਵਿੱਚ ਪਿਛਲੇ ਕਈ ਦਿਨਾਂ ਤੋਂ ‘ਲਵ ਜੱਹਾਦ’ ਦੇ ਬਹਾਨੇ ਹੇਠ ਇੱਕ ਖਾਸ ਭਾਈਚਾਰੇ ਵਿਰੁੱਧ ਰੌਲਾ ਪਾਉਣ ਵਾਲਿਆ ਨੂੰ ਅਲਾਹਾਬਾਦ ਹਾਈ ਕੋਰਟ ਨੇ ਤਾਜ਼ਾ ਫੈਸਲੇ ਨਾਲ ਇੱਕ ਵੱਡਾ ਝਟਕਾ ਦੇ ਦਿਤਾ ਹੈ। ਹਾਈਕੋਰਟ ਨੇ ਮਹੱਤਵਪੂਰਨ ਫੈਸਲਾ ਦੇਂਦੇ ਹੋਏ ਕਿਹਾ ਹੈ ਕਿ ਕਿਸੇ ਵਲੋਂ ਆਪਣਾ ਜੀਵਨ ਸਾਥੀ ਚੁਣਨਾ ਸੰਵਿਧਾਨ ਦੇ ਮੁਤਾਬਕ ਉਸ ਵਿਅਕਤੀ ਦਾ ਬੁਨਿਆਦੀ ਅਧਿਕਾਰ ਹੁੰਦਾ ਹੈ, ਵੱਖਰੇ ਧਰਮ ਜਾਂ ਜਾਤੀ ਦੇ ਹੋਣ ਕਰਕੇ ਕਿਸੇ ਨੂੰ ਵੀ ਇਕੱਠੇ ਰਹਿਣ ਜਾਂ ਵਿਆਹ ਕਰਵਾਉਣਤੋਂਨਹੀਂ ਰੋਕਿਆ ਜਾ ਸਕਦਾ।
ਵਰਨਣ ਯੋਗ ਹੈ ਕਿ ‘ਲਵ ਜੱਹਾਦ’ਦੇ ਕੇਸ ਦੀ ਪਟੀਸ਼ਨ ਉੱਤੇਹਾਈ ਕੋਰਟ ਸੁਣਵਾਈ ਕਰ ਰਹੀ ਸੀ। ਇਸ ਕੇਸ ਬਾਰੇ ਅੱਜਹਾਈ ਕੋਰਟ ਨੇ ਕਿਹਾ ਕਿ ਸਰਕਾਰ, ਪਰਿਵਾਰ ਜਾਂ ਕਿਸੇ ਹੋਰ ਵਿਅਕਤੀ ਨੂੰ ਕਿਸੇ ਦੇ ਰਿਸ਼ਤੇ ਉੱਤੇ ਇਤਰਾਜ਼ ਕਰਨ ਅਤੇ ਇਸ ਦਾ ਵਿਰੋਧ ਕਰਨ ਦਾ ਕੋਈ ਅਧਿਕਾਰ ਨਹੀਂ। ਅਦਾਲਤ ਨੇ ਸੁਣਵਾਈ ਪਿੱਛੋਂ ਕਿਹਾ ਹੈ ਕਿ ਦੋਵਾਂ ਬਾਲਗਾਂ (ਅਡਲਟਸ) ਨੂੰ ਸਿਰਫ ਹਿੰਦੂ ਮੁਸਲਮਾਨ ਵਜੋਂਨਹੀਂ ਵੇਖਿਆ ਜਾ ਸਕਦਾ। ਇਸ ਕੇਸ ਵਿੱਚ ਕੋਰਟ ਨੇ ਉੱਤਰ ਪ੍ਰਦੇਸ਼ ਦੀ ਸਰਕਾਰ ਦੀ ਦਲੀਲ ਰੱਦ ਕਰ ਦਿਤੀ ਹੈ, ਜਿਸ ਨੇ ਵਿਆਹ ਕਰਾਉਣ ਦੇ ਲਈ ਧਰਮ ਪਰਿਵਰਤਨ ਕੀਤੇ ਜਾਣ ਨੂੰ ਗਲਤ ਕਰਾਰ ਦਿਤਾ ਸੀ।ਅਦਾਲਤ ਨੇ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਦੇ ਸਲਾਮਤ ਅੰਸਾਰੀ ਤੇ ਪ੍ਰਿਅੰਕਾ ਖਰਵਰ ਉਰਫ ਆਲੀਆ ਦੀ ਅਰਜ਼ੀਬਾਰੇ ਵੀ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਬਾਲਗ ਲੋਕਾਂ ਦੇ ਸਬੰਧਾਂ ਵਿਚ ਦਖਲ ਦੇਣਾ ਕਿਸੇ ਦੀ ਨਿੱਜਤਾ (ਪ੍ਰਾਈਵੇਸੀ) ਦੇ ਅਧਿਕਾਰ ਉੱਤੇ ਹਮਲਾ ਹੈ।
ਇਸ ਤੋਂ ਪਹਿਲਾਂ ਹਾਈਕੋਰਟ ਦੇ ਸਿੰਗਲ ਬੈਂਚ ਨੇ ਦੋ ਕੇਸਾਂ ਵਿਚ ਇਸ ਤੋਂ ਉਲਟ ਫੈਸਲਾ ਦਿੱਤਾ ਸੀ, ਪਰ ਕੋਰਟ ਦੇ ਡਿਵੀਜ਼ਨ ਬੈਂਚ ਦੇ ਦੋਵੇਂ ਜੱਜ ਉਸ ਫੈਸਲੇ ਨਾਲ ਸਹਿਮਤ ਨਹੀਂ ਹੋਏ। ਡਿਵੀਜ਼ਨ ਬੈਂਚ ਦੇ ਜਸਟਿਸ ਪੰਕਜ ਨਕਵੀ ਤੇ ਜਸਟਿਸ ਵਿਵੇਕ ਅਗਰਵਾਲ ਨੇ ਫੈਸਲਾ ਦਿੰਦਿਆਂ ਇਹ ਟਿੱਪਣੀਆਂ ਵੀ ਕੀਤੀਆਂ ਹਨ। ਅਦਾਲਤ ਨੇ ਸਲਾਮਤ ਦੇ ਖਿਲਾਫ ਉਸ ਦੀ ਪਤਨੀ ਪ੍ਰਿਅੰਕਾ ਦੇ ਪਿਤਾ ਵਲੋਂ ਦਰਜ ਕਰਵਾਈ ਸ਼ਿਕਾਇਤ ਨੂੰ ਰੱਦ ਕਰ ਦਿੱਤਾ ਹੈ। ਪ੍ਰਿਯੰਕਾ ਨੇ 19 ਅਕਤੂਬਰ 2019 ਨੂੰ ਆਪਣਾ ਧਰਮ ਬਦਲ ਕੇ ਸਲਾਮਤ ਨਾਲ ਵਿਆਹ ਕੀਤਾ ਸੀ।

Click Here Punjabi Latest News on National

Continue Reading

ਰੁਝਾਨ