Scientists have discovered that the corona virus damages lung cells
Connect with us [email protected]

ਸਿਹਤ

ਕੋਰੋਨਾ ਵਾਇਰਸ ਵੱਲੋਂ ਫੇਫੜਿਆਂ ਦੇ ਸੈੱਲਾਂ ਨੂੰ ਨੁਕਸਾਨ ਪੁਚਾਉਣ ਦਾ ਵਿਗਿਆਨੀਆਂ ਨੇ ਪਤਾ ਲਾਇਆ

Published

on

corona

ਬੋਸਟਨ, 1 ਫਰਵਰੀ – ਵਿਗਿਆਨੀਆਂ ਨੇ ਵਾਇਰਸ ਦੇ ਇਨਫੈਕਸ਼ਨ ਦੀ ਸ਼ੁਰੂਆਤ ਵਿੱਚ ਫੇਫੜਿਆਂ ਦੇ ਹਜ਼ਾਰਾਂ ਸੈੱਲਾਂ ਦੇ ਅੰਦਰ ਹੋਣ ਵਾਲੀਆਂ ਸਰਗਰਮੀਆਂ ਬਾਰੇ ਅੱਜ ਤੱਕ ਦੀਆਂ ਖੋਜਾਂ ਰਾਹੀਂ ਵੱਡਾ ਖਾਕਾ ਤਿਆਰ ਕੀਤਾ ਹੈ, ਜਿਸ ਨਾਲ ਕੋਵਿਡ-19 ਦਾ ਸਾਹਮਣਾ ਕਰਨ ਵਾਲੀ ਨਵੀਂ ਦਵਾਈ ਦੇ ਵਿਕਾਸ ਵਿੱਚ ਮਦਦ ਮਿਲ ਸਕਦੀ ਹੈ।
ਅਮਰੀਕਾ ਦੀ ਬੋਸਟਨ ਯੂਨੀਵਰਸਿਟੀ ਸਮੇਤ ਕਈ ਵਿਗਿਆਨੀਆਂ ਨੇ ਵਿਸ਼ਲੇਸ਼ਣ ਵਿੱਚ ਦੇਖਿਆ ਕਿ ਅਮਰੀਕੀ ਖੁਰਾਕ ਤੇ ਦਵਾਈ ਪ੍ਰਸ਼ਾਸਨ (ਏ ਡੀ ਏ) ਵੱਲੋਂ ਪ੍ਰਵਾਨ ਕੀਤੀਆਂ 18 ਮੌਜੂਦਾ ਦਵਾਈਆਂ ਦੀ ਵਰਤੋਂ ਕੋਵਿਡ-19 ਖ਼ਿਲਾਫ਼ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਪੰਜ ਦਵਾਈਆਂ ਮਨੁੱਖੀ ਫੇਫੜਿਆਂ ਦੇ ਸੈੱਲਾਂ ਵਿੱਚ ਕੋਰੋਨਾ ਵਾਇਰਸ ਦਾ ਫੈਲਾਅ 90 ਫੀਸਦੀ ਤੱਕ ਘੱਟ ਕਰ ਸਕਦੀਆਂ ਹਨ। ਇਹ ਖੋਜ ‘ਮੋਲੇਕਿਊਲਰ ਸੈਲ’ ਨਾਂ ਦੀ ਮੈਗਜ਼ੀਨ ਵਿੱਚ ਛਾਪੀ ਗਈ ਹੈ।ਇਸ ਖੋਜ ਵਿੱਚ ਸ਼ਾਮਲ ਵਿਗਿਆਨੀਆਂ ਨੇ ਲੈਬਾਰਟਰੀ ਵਿੱਚ ਵਿਕਸਤ ਕੀਤੇ ਮਨੁੱਖੀ ਫੇਫੜਿਆਂ ਦੇ ਹਜ਼ਾਰਾਂ ਸੈੱਲਾਂ ਨੂੰ ਇੱਕੋ ਵੇਲੇ ਇਨਫੈਕਟਿਡ ਕੀਤਾ ਅਤੇ ਇਨ੍ਹਾਂ ਦੀਆਂ ਸਰਗਰਮੀਆਂ ਦੇਖੀਆਂ। ਉਨ੍ਹਾਂ ਕਿਹਾ ਕਿ ਇਹ ਸੈੱਲ ਸਰੀਰ ਦੇ ਸੈੱਲਾਂ ਵਰਗੇ ਨਹੀਂ ਹੁੰਦੇ, ਪਰ ਉਨ੍ਹਾਂ ਨਾਲ ਰਲਦੇ-ਮਿਲਦੇ ਜ਼ਰੂਰ ਹਨ।

Read More Latest News about Health

ਪੰਜਾਬੀ ਖ਼ਬਰਾਂ

ਕੋਰੋਨਾ ਦਾ ਕਹਿਰ ਵਧਣ ਲੱਗਾ, ਪੰਜਾਬ ਵਿੱਚ ਇੱਕੋ ਦਿਨ ਵਿੱਚ 1100 ਤੋਂ ਵੱਧ ਨਵੇਂ ਕੇਸ, 12 ਮੌਤਾਂ

Published

on

ਪੰਜਾਬ ਦੇ 4 ਜਿ਼ਲਿਆਂ ਵਿੱਚ ਨਾਈਟ ਕਰਫਿਊ ਲਾਉਣਾ ਪਿਆ ਭਾਰਤ ਸਰਕਾਰ ਨੇ ਪੰਜਾਬ ਤੇ ਮਹਾਰਾਸ਼ਟਰ ਵਿੱਚ ਵਿਸ਼ੇਸ਼ ਟੀਮਾਂ ਭੇਜੀਆਂ
ਚੰਡੀਗੜ੍ਹ, 6 ਮਾਰਚ, – ਕੋਰੋਨਾ ਵਾਇਰਸ ਨੇ ਪੰਜਾਬ ਵਿੱਚ ਇੱਕ ਹੋਰ ਵੱਡਾ ਹਮਲਾ ਬੋਲ ਦਿੱਤਾ ਹੈ ਅਤੇ ਦਿਨੋਂ-ਦਿਨ ਕੇਸਾਂ ਦੀ ਗਿਣਤੀ ਵੱਧਦੀ ਵੇਖ ਕੇ ਅੱਜ ਸ਼ਨੀਵਾਰ ਨੂੰ ਪੰਜਾਬ ਦੇ ਚਾਰ ਜਿ਼ਲਿਆਂ ਵਿੱਚ ਨਾਈਟ ਕਰਫਿਊ ਦੇ ਹੁਕਮ ਜਾਰੀ ਕਰਨੇ ਪਏ ਹਨ। ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਨਵਾਂ ਸ਼ਹਿਰ ਜਿ਼ਲਿਆਂ ਵਿੱਚ ਇਹ ਕਰਫਿਊ ਰਾਤ 11 ਵਜੇ ਤੋਂ ਸਵੇਰ 5 ਵਜੇ ਤੱਕ ਵਿੱਚ ਲਾਗੂ ਰਹੇਗਾ।ਪੰਜਾਬ ਵਿੱਚ ਬੀਤੇ ਇੱਕੋ ਦਿਨ ਵਿੱਚ ਕੋਰੋਨਾ ਦੇ 1179 ਨਵੇਂ ਕੇਸ ਸਾਹਮਣੇ ਆਏ ਅਤੇ 12 ਲੋਕਾਂ ਦੀ ਮੌਤ ਹੋਣ ਦੀ ਖਬਰ ਮਿਲੀ ਹੈ।
ਇਸ ਸੰਬੰਧ ਵਿੱਚ ਪੰਜਾਬ ਦੇ ਸਿਹਤ ਵਿਭਾਗ ਦੇ ਦੱਸਣ ਮੁਤਾਬਕ ਪੰਜਾਬ ਵਿੱਚਅੱਜਤੱਕ 51,59,683 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ ਅਤੇ ਇਨਫੈਕਟਿਡ ਕੇਸਾਂ ਦੀ ਕੁੱਲ ਗਿਣਤੀ 1,87।348 ਲੋਕ ਹੋ ਚੁੱਕੀ ਹੈ, ਜਦ ਕਿ ਇਨ੍ਹਾਂ ਵਿੱਚੋਂ 1,74,274 ਮਰੀਜ਼ ਕੋਰੋਨਾ ਦੇ ਇਲਾਜ ਮਗਰੋਂ ਠੀਕ ਹੋ ਚੁੱਕੇ ਹਨ, ਪਰ 131 ਮਰੀਜ਼ ਇਸ ਵੇਲੇ ਆਕਸੀਜਨ ਦੀ ਸਪੋਰਟ ਉੱਤੇ ਹਨ।ਇਸ ਦੌਰਾਨ ਪੰਜਾਬ ਕੋਰੋਨਾ ਦੇ ਕਾਰਨ ਕੁੱਲ5910 ਲੋਕਾਂ ਦੀ ਮੌਤ ਹੋ ਚੁੱਕੀਹੈ।
ਵਰਨਣ ਯੋਗ ਹੈ ਕਿ ਪਿੱਛੇ ਜਿਹੇ ਪੰਜਾਬ ਕੈਬਨਿਟ ਦੀ ਮੀਟਿੰਗ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਜਿ਼ਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਲੋੜ ਪੈਣ ਉੱਤੇ ਕਰਫਿਊ ਲਾਉਣ ਦੀ ਖੁੱਲ੍ਹ ਦੇ ਦਿੱਤੀ ਸੀ, ਜਿਸ ਨੂੰ ਵਰਤਦੇ ਹੋਏ ਅੱਜ ਚਾਰ ਜਿ਼ੀਲਆਂ ਵਿੱਚ ਨਾਈਟ ਕਰਫਿਊ ਲਾਇਆ ਗਿਆ ਹੈ, ਜਿਹੜਾ ਅਗਲੇ ਹੁਕਮ ਤੱਕ ਜਾਰੀਰਹੇਗਾ।
ਕੋਰੋਨਾਵਾਇਰਸ ਜਦੋਂ ਹੌਲੀ-ਹੌਲੀ ਸਾਰੇ ਭਾਰਤ ਵਿੱਚ ਕਾਬੂ ਵਿੱਚ ਆ ਰਿਹਾ ਹੈ, ਓਦੋਂ ਮਹਾਰਾਸ਼ਟਰ ਤੇ ਪੰਜਾਬ ਦੇ ਨਾਲ ਕੇਰਲਾ, ਤਾਮਿਲ ਨਾਡੂ, ਕਰਨਾਟਕ ਅਤੇ ਗੁਜਰਾਤ ਵਿੱਚ ਨਵੇਂ ਕੇਸ ਲਗਾਤਾਰ ਵਧ ਰਹੇ ਹਨ। ਇਨ੍ਹਾਂ ਕੇਸਾਂ ਵਿੱਚ ਵਾਧੇ ਕਾਰਨ ਕੇਂਦਰ ਸਰਕਾਰ ਚਿੰਤਾ ਵਿੱਚ ਹੈ ਤੇ ਉਸ ਨੇਇਸ ਨੂੰ ਰੋਕ ਲਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਲੜੀ ਵਿਚ ਕੇਂਦਰ ਸਰਕਾਰ ਨੇ ਮਹਾਰਾਸ਼ਟਰ ਤੇ ਪੰਜਾਬ ਵਿਚ ਉੱਚ ਪੱਧਰੀ ਟੀਮਾਂ ਤਾਇਨਾਤ ਕੀਤੀਆਂ ਹਨ, ਜੋ ਕੋਰੋਨਾ ਵਿਰੁੱਧ ਸੇਵਾਲਈ ਲੋਕਾਂ ਦੀ ਮਦਦ ਕਰਨਗੀਆਂ। ਇਹ ਟੀਮਾਂ ਇਨ੍ਹਾਂ ਰਾਜਾਂ ਵਿਚ ਕੋਰੋਨਾ ਦੇ ਵਧਦੇ ਕੇਸਾਂ ਉੱਤੇ ਨਜ਼ਰ ਰੱਖਣ ਦੇ ਨਾਲ ਨਵੇਂ ਕੇਸ ਆਉਣ ਦੇ ਕਾਰਨਾਂ ਦਾ ਪਤਾ ਲਾਉਣਗੀਆਂ ਤੇ ਉਨ੍ਹਾਂ ਦੇ ਕੰਟਰੋਲ ਲਈ ਯਤਨ ਕਰਨ ਵਿੱਚ ਵੀ ਮਦਦ ਦੇਣਗੀਆਂ। ਇਸਦੇ ਨਾਲ ਇਹ ਟੀਮ ਟ੍ਰਾਂਸਮਿਸ਼ਨ ਚੇਨ ਤੋੜਨ ਲਈ ਸਿਹਤ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰਨਗੀਆਂ। ਪੰਜਾਬ ਵਿੱਚ ਇਸ ਪੱਧਰੀ ਟੀਮ ਦੀ ਅਗਵਾਈ ਦਿੱਲੀ ਵਿੱਚ ਨੈਸ਼ਨਲ ਡਿਜ਼ੀਜ਼ ਕੰਟਰੋਲ ਕੇਂਦਰ (ਐਨਸੀਡੀਸੀ) ਦੇ ਡਾਇਰੈਕਟਰ ਡਾ. ਐਸ ਕੇ ਸਿੰਘ ਕਰਨਗੇ।

Continue Reading

ਸਿਹਤ

ਸਿਹਤ ਸਹੂਲਤਾਂ ਦੇ ਮੁੱਦੇ ਤੋਂ ਪੰਜਾਬ ਦੇ ਵਿਧਾਇਕ ਅਤੇ ਵਜ਼ੀਰ ਮਿਹਣੋਂ ਮਿਹਣੀ ਹੋ ਗਏ

Published

on

ਚੰਡੀਗੜ੍ਹ, 5 ਮਾਰਚ – ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਚੌਥੇ ਦਿਨ ਵੀਰਵਾਰ ਨੂੰ ਸਿਹਤ ਸਹੂਲਤਾਂ ਦੇ ਮੁੱਦੇ ਕਾਰਨ ਸਦਨ ਵਿੱਚ ਭਖਵਾਂ ਮਾਹੌਲ ਬਣਿਆ ਰਿਹਾ। ਇਸ ਮੌਕੇ ਸਰਕਾਰੀ ਇਲਾਜ ਪ੍ਰਬੰਧਾਂ ਉੱਤੇ ਸਦਨ ਵਿੱਚ ਉਂਗਲ ਉਠੀ, ਜਿਸ ਤੋਂ ਹਾਕਮ ਧਿਰ ਅਤੇ ਵਿਰੋਧੀ ਧਿਰ ਮਿਹਣੋਂ-ਮਿਹਣੀ ਹੋ ਗਈ। ਜ਼ੀਰੋ ਕਾਲ ਅਤੇ ਪ੍ਰਸ਼ਨ ਕਾਲ ਦੌਰਾਨ ਵਿਧਾਇਕਾਂ ਤੇ ਵਜ਼ੀਰਾਂ ਵਿੱਚ ਤਿੱਖੀ ਨੋਕ ਝੋਕ ਹੋਈ ਅਤੇ ਵਿਧਾਇਕ ਨਵਜੋਤ ਸਿੱਧੂ ਵੀ ਕਾਫੀ ਤੱਤੇ ਨਜ਼ਰ ਆਏ, ਪਰ ਇਸ ਦਿਨ ਸਦਨ ਵਿੱਚ ਵਿਧਾਇਕਾਂ ਤੇ ਵਜ਼ੀਰਾਂ ਦੀ ਹਾਜ਼ਰੀ ਕਾਫੀ ਘੱਟ ਰਹੀ।
ਕੱਲ੍ਹ ਅਕਾਲੀ ਦਲ ਨੇ ਸਦਨ ਵਿੱਚ ਤੇਲ ਕੀਮਤਾਂ ਉੱਤੇ ਟੈਕਸਾਂ ਦੇ ਵੱਡੇ ਬੋਝ ਦੇ ਖਿਲਾਫ ਵਾਕਆਊਟ ਕੀਤਾ ਅਤੇ ਆਮ ਆਦਮੀ ਪਾਰਟੀ ਰਿਜ਼ਰਵੇਸ਼ਨ ਬਾਰੇ 85ਵੀਂ ਸੋਧ ਦਾ ਮੁੱਦਾ ਉਠਾ ਕੇ ਸਦਨਤੋਂ ਵਾਕਆਊਟ ਕਰ ਗਈ। ਦੋਵਾਂ ਧਿਰਾਂ ਨੇ ਪਹਿਲਾਂ ਸਪੀਕਰ ਦੇ ਟੇਬਲ ਅੱਗੇ ਵਾਰੋ-ਵਾਰੀ ਨਾਅਰੇਬਾਜ਼ੀ ਕੀਤੀ ਅਤੇ ਫਿਰ ਵਾਕਆਊਟ ਕਰ ਗਈਆਂ। ਸਦਨ ਵਿੱਚ ਗਵਰਨਰ ਦੇ ਭਾਸ਼ਣ ਉੱਤੇ ਬਹਿਸ ਮੌਕੇ ਪੰਜਾਬ ਦੇ ਧਰਤੀ ਹੇਠਲੇ ਪਲੀਤ ਹੋਏ ਪਾਣੀਆਂ ਉੱਤੇ ਫਿਕਰ ਜ਼ਾਹਰ ਕੀਤੇ ਗਏ ਤੇ ਪਾਣੀਆਂ ਦੇ ਕੁਦਰਤੀ ਸਰੋਤ ਬਚਾਉਣ ਲਈ ਲੰਮੀ ਚਰਚਾ ਹੋਈ। ਬਹਿਸ ਦੌਰਾਨ ਵੱਡੀ ਗਿਣਤੀ ਵਿਧਾਇਕ ਗੈਰਹਾਜ਼ਰ ਰਹੇ, ਪਰ ਸਦਨ ਵਿੱਚ ਪ੍ਰਸ਼ਨ ਕਾਲ ਦੌਰਾਨ ਉਦੋਂ ਮਾਹੌਲ ਭਖ ਗਿਆ, ਜਦੋਂ ਆਮ ਆਦਮੀ ਪਾਰਟੀ ਵੱਲੋਂ ਜਿੱਤੇ, ਪਰ ਵੱਖ ਹੋ ਕੇ ਚੱਲ ਰਹੇ ਵਿਧਾਇਕ ਬਲਦੇਵ ਸਿੰਘ ਜੈਤੋ ਨੇ ਫਰੀਦਕੋਟ ਜ਼ਿਲੇ੍ਹ ਦੇ ਕੋਰੋਨਾ ਪੀੜਤਾਂ ਉੱਤੇ ਆਏ ਖਰਚ ਦੇ ਜੁਆਬ ਮਗਰੋਂ ਸਦਨ ਵਿੱਚ ਸਰਕਾਰੀ ਹਸਪਤਾਲਾਂ ਦੇ ਪ੍ਰਬੰਧਾਂ ਉੱਤੇ ਉਂਗਲ ਉਠਾ ਦਿੱਤੀ। ਬਲਦੇਵ ਸਿੰਘ ਜੈਤੋ ਨੇ ਜਿਉਂ ਹੀ ਬਾਬਾ ਫਰੀਦ ਯੂਨੀਵਰਸਿਟੀ ਆਫ ਮੈਡੀਕਲ ਸਾਇੰਸਜ਼ ਫਰੀਦਕੋਟ ਦੇ ਵਾਈਸ ਚਾਂਸਲਰ ਵੱਲੋਂ ਕੋਰੋਨਾ ਪਾਜ਼ੀਟਿਵ ਆਉਣ ਉੱਤੇਚੰਡੀਗੜ੍ਹ ਪੀ ਜੀ ਆਈ ਵਿੱਚ ਭਰਤੀ ਹੋਣ ਦਾ ਮੁੱਦਾ ਚੁੱਕਿਆ ਤਾਂ ਰੌਲਾ ਪੈ ਗਿਆ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕੋਰੋਨਾ ਨਾਲ ਇੱਕ ਪ੍ਰੋਫੈਸਰ ਦੀ ਮੌਤ ਦਾ ਸੁਆਲ ਕਰ ਦਿੱਤਾ। ਚਰਚਾ ਉਠੀ ਕਿ ਕੋਰੋਨਾ ਹੋਣ ਉੱਤੇਵੀ ਆਈ ਪੀ ਲੋਕਾਂ ਨੇ ਪ੍ਰਾਈਵੇਟ ਹਸਪਤਾਲਾਂ ਨੂੰ ਕਿਉਂ ਪਹਿਲ ਦਿੱਤੀ, ਕੀ ਵਿਧਾਇਕਾਂ ਤੇ ਵਜ਼ੀਰਾਂ ਨੂੰ ਸਰਕਾਰੀ ਹਸਪਤਾਲਾਂ ਉੱਤੇ ਭਰੋਸਾ ਨਹੀਂ। ਇਸ ਦੌਰਾਨ ਮੌਕੇ ਵਿਧਾਇਕ ਡਾ: ਸੁਖਵਿੰਦਰ ਕੁਮਾਰ ਨੇ ਮੰਗ ਕੀਤੀ ਕਿ ਸਾਰੇ ਵਿਧਾਇਕਾਂ ਨੂੰ ਪਹਿਲ ਦੇ ਆਧਾਰ ਉੱਤੇ ਕੋਵਿਡ ਦੀ ਡੋਜ਼ ਦਿੱਤੀ ਜਾਵੇ ਤਾ ਸਿਹਤ ਮੰਤਰੀ ਨੇ ਪੇਸ਼ਕਸ਼ ਕੀਤੀ ਕਿ ਸਾਰੇ ਵਿਧਾਇਕਾਂ ਨੂੰ ਮੁਹਾਲੀ ਦੇ ਸਰਕਾਰੀ ਹਸਪਤਾਲ ਵਿੱਚ ਕੋਵਿਡ ਦੇ ਟੀਕੇ ਲਵਾਏ ਜਾਣਗੇ। ਸਿਹਤ ਮੰਤਰੀ ਨੇ ਟਕੋਰ ਕਰਦਿਆਂ ਕਿਹਾ ਕਿ ਬਿਕਰਮ ਸਿੰਘ ਮਜੀਠੀਏ ਦੇ ਦੋ ਟੀਕੇ ਲਵਾ ਦਿਆਂਗੇ। ਇਸ ਪਿੱਛੋਂ ਜੁਆਬੀ ਹਮਲਾ ਕਰਦਿਆਂ ਮਜੀਠੀਆ ਨੇ ਕਿਹਾ ਕਿ ਸਿਹਤ ਮੰਤਰੀ ਖੁਦ ਜਦੋਂ ਕੋਰੋਨਾ ਦੇ ਕਾਰਨ ਹਸਪਤਾਲ ਭਰਤੀ ਸਨ ਤਾਂ ਉਹ (ਮਜੀਠੀਆ) ਸਿਹਤ ਮੰਤਰੀ ਦੀ ਚੰਗੀ ਸਿਹਤ ਲਈ ਅਰਦਾਸ ਕਰਦੇ ਰਹੇ ਸਨ, ਪਰ ਨਾਲ ਸਫਾਈ ਦਿੱਤੀ ਕਿ ਉਨ੍ਹਾਂ ਦੀ ਚਿੰਤਾ ਏਨੀ ਸੀ ਕਿ ਵੀ ਆਈ ਪੀਜ਼ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਕਰਾਉਣਗੇ ਤਾਂ ਆਮ ਲੋਕਾਂ ਦਾ ਸਰਕਾਰੀ ਹਸਪਤਾਲਾਂ ਉੱਤੇ ਭਰੋਸਾ ਵਧੇਗਾ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਵਾਈਸ ਚਾਂਸਲਰ ਜਦੋਂ ਚੰਡੀਗੜ੍ਹਮੀਟਿੰਗ ਵਿੱਚ ਸਨ, ਉਦੋਂ ਹੀ ਉਨ੍ਹਾਂ ਨੂੰ ਪਾਜ਼ੀਟਿਵ ਹੋਣ ਦੀ ਰਿਪੋਰਟ ਮਿਲੀ ਸੀ, ਜਿਸ ਕਾਰਨ ਉਹ ਪੀ ਜੀ ਆਈ ਵਿੱਚ ਭਰਤੀ ਹੋਏ ਸਨ। ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਿਹਤ ਮੰਤਰੀ ਦਾ ਇਲਾਜ ਫੋਰਟਿਸ ਹਸਪਤਾਲ ਵਿੱਚ ਹੋਇਆ ਹੈ, ਜਦੋਂ ਕਿ ਕੋਵਿਡ ਦੌਰਾਨ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਨੂੰ ਸਰਕਾਰੀ ਹਸਪਤਾਲ ਤੋਂ ਭੱਜਣਾ ਪਿਆ। ਮਜੀਠੀਆ ਨੇ ਨਸੀਹਤ ਦਿੱਤੀ ਕਿ ਸਰਕਾਰੀ ਹਸਪਤਾਲਾਂ ਦੀ ਹਾਲਤ ਸੁਧਾਰੀ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਉੱਤੇ ਭਰੋਸਾ ਹੈ ਤਾਂ ਪ੍ਰਾਈਵੇਟ ਹਸਪਤਾਲ ਵਿੱਚ ਕਿਉਂ ਭਰਤੀ ਹੁੰਦੇ ਹੋ? ਏਨਾਂ ਕਹਿਣ ਪਿੱਛੋਂਹਾਕਮ ਧਿਰ ਕਾਂਗਰਸ ਨੇ ਮਜੀਠੀਆ ਉੱਤੇ ਹੱਲਾ ਬੋਲਿਆ ਤਾਂ ਮਜੀਠੀਆ ਠੰਢੇ ਪੈ ਗਏ। ਸਿਹਤ ਮੰਤਰੀ ਸਿੱਧੂ ਨੇ ਮਜੀਠੀਆ ਨੂੰ ਸੁਆਲ ਕੀਤਾ ਕਿ ਮਰਹੂਮ ਬੀਬੀ ਸੁਰਿੰਦਰ ਕੌਰ ਬਾਦਲ ਦਾ ਇਲਾਜ ਅਮਰੀਕਾ ਵਿੱਚਕਿਉਂ ਹੋਇਆ ਸੀ? ਨਵਜੋਤ ਸਿੱਧੂ ਆਪਣੀ ਸੀਟ ਤੋਂ ਖੜ੍ਹੇ ਹੋਏ ਅਤੇ ਮਜੀਠੀਆ ਵੱਲ ਇਸ਼ਾਰਾ ਕਰ ਕੇ ਬੋਲਦੇ ਰਹੇ। ਜਦੋਂ ਅਕਾਲੀ ਵਿਧਾਇਕ ਉਠ ਕੇ ਬੋਲਣ ਲੱਗੇ ਤਾਂ ਸਪੀਕਰ ਨੇ ਮਾਹੌਲ ਸ਼ਾਂਤ ਕਰਦਿਆਂ ਕਿਹਾ ਕਿ ‘ਗੱਲ ਚੱਲੇਗੀ ਤਾਂ ਬਹੁਤ ਦੂਰ ਤੱਕ ਜਾਵੇਗੀ।’

Read More Health News in Punjabi

Continue Reading

ਸਿਹਤ

ਯਾਤਰੀ ਦੀ ਸਿਹਤ ਵਿਗੜਨ ਕਾਰਨ ਇੰਡੀਗੋ ਦੀ ਉਡਾਣ ਨੂੰ ਕਰਾਚੀ ਉਤਾਰਨਾ ਪਿਆ

Published

on

ਮਰੀਜ਼ ਦੀ ਜਾਨ ਫਿਰ ਵੀ ਨਹੀਂ ਬਚਾਈ ਜਾ ਸਕੀ
ਕਰਾਚੀ, 3 ਮਾਰਚ – ਸ਼ਾਰਜਾਹ ਤੋਂ ਲਖਨਊ ਆ ਰਹੇ ਇੰਡੀਗੋ ਦੇ ਜਹਾਜ਼ ਵਿੱਚ ਸਵਾਰ ਯਾਤਰੀ ਦੀ ਸਿਹਤ ਵਿਗੜਨ ਕਾਰਨ ਜਹਾਜ਼ ਨੂੰ ਹੰਗਾਮੀ ਹਾਲਤ ਵਿੱਚ ਪਾਕਿਸਤਾਨ ਦੇ ਕਰਾਚੀ ਹਵਾਈ ਅੱਡੇ ਉੱਤੇ ਉਤਾਰਨਾ ਪਿਆ, ਪਰ ਉਸ ਯਾਤਰੀ ਜਾਨ ਫਿਰ ਵੀ ਨਹੀਂ ਬਚਾਈ ਜਾ ਸਕੀ।
ਪਾਕਿਸਤਾਨ ਏਅਰਪੋਰਟ ਅਥਾਰਟੀ ਅਨੁਸਾਰ ਇੰਡੀਗੋ ਦੀ ਉਡਾਣ ਵਿੱਚ ਇੱਕ ਬਜ਼ੁਰਗ ਯਾਤਰੀ ਹਬੀਬ ਉਰ ਰਹਿਮਾਨ (67) ਦੀ ਸਿਹਤ ਵਿਗੜਨ ਕਾਰਨ ਜਹਾਜ਼ ਦੇ ਕਪਤਾਨ ਨੂੰ ਕਰਾਚੀ ਹਵਾਈ ਅੱਡੇ ਉੱਤੇ ਜਹਾਜ਼ ਉਤਾਰਨ ਦੀ ਇਜਾਜ਼ਤ ਦਿੱਤੀ ਗਈ ਸੀ। ਇੰਡੀਗੋ ਅਨੁਸਾਰ ਯਾਤਰੀ ਨੂੰ ਸਮੇਂ ਸਿਰ ਮੈਡੀਕਲ ਮਦਦ ਨਹੀਂ ਮਿਲ ਸਕੀ ਅਤੇ ਹਵਾਈ ਅੱਡੇ ਦੀ ਟੀਮ ਦੇ ਪਹੁੰਚਣ ਤੱਕ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਏਅਰਲਾਈਨ ਦੇ ਅਧਿਕਾਰੀਆਂ ਨੇ ਕਿਹਾ ਕਿ ‘ਇਸ ਖਬਰ ਨਾਲ ਅਸੀਂ ਬਹੁਤ ਦੁਖੀ ਹਾਂ ਅਤੇ ਸਾਡੀਆਂ ਦੁਆਵਾਂ ਪੀੜਤ ਪਰਵਾਰ ਨਾਲ ਹਨ।’ ਏਅਰਲਾਈਨ ਅਨੁਸਾਰ ਸ਼ਾਹਜਾਹ ਤੋਂ ਲਖਨਊ ਆ ਰਹੀ ਉਡਾਣ ਦਾ ਰਸਤਾ ਬਦਲ ਕੇ ਇਸ ਨੂੰ ਕਰਾਚੀ ਲਿਜਾਇਆ ਗਿਆ। ਪਾਕਿਸਤਾਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਜਹਾਜ਼ ਇਰਾਨ ਤੋਂ ਹੁੰਦਾ ਸਵੇਰੇ ਚਾਰ ਵਜੇ ਪਾਕਿਸਤਾਨ ਦੇ ਹਵਾਈ ਖੇਤਰ ਵਿੱਚ ਪੁੱਜਿਆ ਤਾਂ ਇਸ ਦੇ ਕਪਤਾਨ ਨੇ ਹੰਗਾਮੀ ਹਾਲਤ ਵਿੱਚ ਜਹਾਜ਼ ਉਤਾਰਨ ਦੀ ਇਜਾਜ਼ਤ ਮੰਗੀ ਸੀ। ਉਨ੍ਹਾਂ ਨੂੰ ਇਜਾਜ਼ਤ ਦੇ ਦਿੱਤੀ ਗਈ ਤੇ ਪੰਜ ਵਜੇ ਦੇ ਕਰੀਬ ਜਹਾਜ਼ ਨੂੰ ਉਤਾਰਿਆ ਗਿਆ, ਪਰ ਯਾਤਰੀ ਨੂੰ ਬਚਾਇਆ ਨਹੀਂ ਜਾ ਸਕਿਆ। ਸਾਰੀ ਕਾਰਵਾਈ ਮਗਰੋਂ ਜਹਾਜ਼ ਨੂੰ ਅਹਿਮਦਾਬਾਦ ਲਈ ਰਵਾਨਾ ਹੋਣ ਦੀ ਇਜਾਜ਼ਤ ਦੇ ਦਿੱਤੀ ਗਈ।

Read More Latest News about Health

Continue Reading

ਰੁਝਾਨ


Copyright by IK Soch News powered by InstantWebsites.ca