Sant Samaj concerned over growing government control over temples
Connect with us [email protected]

Uncategorized

ਮੰਦਰਾਂ ਉੱਤੇ ਵਧ ਰਹੇ ਸਰਕਾਰੀ ਕੰਟਰੋਲ ਤੋਂ ਸੰਤ ਸਮਾਜ ਚਿੰਤਤ

Published

on

ਨਵੀਂ ਦਿੱਲੀ, 9 ਫਰਵਰੀ – ਭਾਰਤ ਵਿਚਲੇ ਪ੍ਰਮੁੱਖ ਹਿੰਦੂ ਮੰਦਰਾਂ ‘ਤੇ ਵੱਧਦੇ ਸਰਕਾਰੀ ਕੰਟਰੋਲ ਕਾਰਨ ਸੰਤ ਸਮਾਜ ਚਿੰਤਾ ਵਿੱਚ ਹੈ। ਉਨ੍ਹਾਂ ਦੀ ਇਹ ਚਿੰਤਾ ਉਤਰਾਖੰਡ ਵਿੱਚ ਚਾਰ ਧਾਮ ਨੂੰ ਕਾਨੂੰਨ ਬਣਾ ਕੇ ਰਾਜ ਸਰਕਾਰ ਦੁਆਰਾ ਆਪਣੇ ਕੰਟਰੋਲ ਵਿੱਚ ਲੈਣ ਨਾਲ ਹੋਰ ਵੱਧ ਗਈ ਹੈ।
ਸੰਤ ਸਮਾਜ ਦੇ ਮੁਤਾਬਕ ਇਸ ਪਰੰਪਰਾ ਨੂੰ ਅੰਗਰੇਜ਼ਾਂ ਨੇ ਵਧਾਇਆ, ਪਰ ਦੁੱਖ ਦੀ ਗੱਲ ਇਹ ਹੈ ਕਿ ਆਜ਼ਾਦੀ ਦੇ ਬਾਅਦ ਵੀ ਨੌਕਰਸ਼ਾਹ ਅਤੇ ਨੇਤਾ ਆਪਣੇ ਸਵਾਰਥ ਲਈ ਇਸ ਨੂੰ ਅੱਗੇ ਵਧਾ ਰਹੇ ਹਨ। ਸੰਤ ਸਮਾਜ ਨੇ ਰਾਜ ਸਰਕਾਰਾਂ ਦੇ ਇਨ੍ਹਾਂ ਯਤਨਾਂ ਦੇ ਵਿਰੋਧ ਦੀ ਤਿਆਰੀ ਕੀਤੀ ਹੈ। ਇਸ ਬਾਰੇ ਰਾਸ਼ਟਰੀ ਸਵੈਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਦੀ ਮੌਜੂਦਗੀ ਵਿੱਚ ਦਿੱਲੀ ਵਿੱਚ ਆਚਾਰੀਆ ਮਹਾਂ ਸਭਾ ਦੀ ਬੈਠਕ ਹੋਈ ਹੈ। ਇਹ ਮੰਦਰਾਂ ਦੇ ਪ੍ਰਬੰਧਕੀ ਸਿਸਟਮ ਨੂੰ ਲੈ ਕੇ ਇਸ ਤਰ੍ਹਾਂ ਦੀ ਇਹ ਪਹਿਲੀ ਬੈਠਕ ਸੀ, ਜਿਸ ਵਿੱਚ ਸੰਤ ਸਮਾਜ ਨੇ ਦੇਸ਼ ਦੇ ਪ੍ਰਮੁੱਖ ਮੰਦਰਾਂ ਦੇ ਪ੍ਰਬੰਧ ਦਾ ਕੰਮ ਸਰਕਾਰਾਂ ਵੱਲੋਂ ਆਪਣੇ ਹੱਥ ਵਿੱਚ ਲਏ ਜਾਣ ਉਤੇ ਚਿੰਤਾ ਪ੍ਰਗਟਾਈ ਹੈ। ਦੇਸ਼ ਵਿੱਚੋਂ 200 ਤੋਂ ਵੱਧ ਪ੍ਰਮੁੱਖ ਸੰਤਾਂ ਅਤੇ ਧਾਰਮਿਕ ਸੰਗਠਨਾਂ ਦੇ ਉਚ ਅਧਿਕਾਰੀਆਂ ਨੇ ਬੈਠਕ ਵਿੱਚ ਮੰਦਰਾਂ ਨੂੰ ਸਰਕਾਰੀ ਕੰਟਰੋਲ ਤੋਂ ਮੁਕਤ ਕਰਾਉਣ ਦੀ ਮੁਹਿੰਮ ਚਲਾਉਣ ਦਾ ਸੰਕਲਪ ਲਿਆ ਹੈ। ਇਸ ਦੇ ਲਈ ਕੇਂਦਰ ਸਰਕਾਰ ਤੋਂ ਮੰਦਰਾਂ ਦਾ ਸੰਚਾਲਨ ਸਮਾਜ ਦੇ ਜ਼ਰੀਏ ਯਕੀਨੀ ਕਰਾਉਣ ਦੇ ਲਈ ਕਾਨੂੰਨ ਬਣਾਉਣ ਦੀ ਅਪੀਲ ਕਰਨਾ ਸ਼ਾਮਲ ਹੈ। ਇਸ ਬੈਠਕ ਵਿੱਚ ਉਤਰਾਖੰਡ ਵਿੱਚ ਚਾਰ ਧਾਮ ਦੇਵਸਥਾਨਮ ਐਕਟ ਦਾ ਮਾਮਲਾ ਜ਼ੋਰ ਨਾਲ ਉਠਿਆ, ਜਿਸ ਵਿੱਚ ਬਦਰੀਨਾਥ, ਕੇਦਾਰਨਾਥ, ਯਮੁਨੋਤਰੀ ਅਤੇ ਗੰਗੋਤਰੀ ਸਮੇਤ 51 ਮੰਦਰਾਂ ਦਾ ਪ੍ਰਬੰਧ ਰਾਜ ਸਰਕਾਰ ਨੇ ਆਪਣੇ ਹੱਥ ਲੈਣ ਪ੍ਰਬੰਧ ਕੀਤਾ ਹੈ। ਇਸੇ ਤਰ੍ਹਾਂ ਸਬਰੀਮਾਲਾ ਮੰਦਰ, ਤਿਰੂਪਤੀ ਬਾਲਾ ਜੀ, ਪਦਮਨਭਾਸਵਾਮੀ ਮੰਦਰ ਸਮੇਤ ਬਾਕੀ ਮੰਦਰਾਂ ਦੇ ਸਰਕਾਰੀ ਕੰਟਰੋਲ ਦਾ ਮੁੱਦਾ ਉਠਿਆ।
ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਦੇ ਜਾਇੰਟ ਜਨਰਲ ਸੈਕਟਰੀ ਸੁਰਿੰਦਰ ਜੈਨ ਨੇ ਕਿਹਾ ਕਿ ਪ੍ਰੀਸ਼ਦ ਇਸ ਮੁੱਦੇ ਨੂੰ ਪਹਿਲਾਂ ਤੋਂ ਉਠਾਉਂਦੀ ਰਹੀ ਹੈ ਅਤੇ ਸੰਤਾਂ ਦੇ ਅੱਗੇ ਆਉਣ ਨਾਲ ਸੰਕਲਪ ਹੋਰ ਮਜ਼ਬੂਤ ਹੋਇਆ ਹੈ। ਇਸ ਸੰਘਰਸ਼ ਨੂੰ ਜਾਰੀ ਰੱਖਿਆ ਜਾਏਗਾ ਤੇ ਮੰਦਰਾਂ ਨੂੰ ਸਰਕਾਰ ਦੇ ਕਬਜ਼ੇ ‘ਚੋਂ ਮੁਕਤ ਕਰਾਇਆ ਜਾਏਗਾ।

Uncategorized

ਕੰਗਨਾ ਰਣੌਤ ਦਾ ਟਵਿੱਟਰ ਅਕਾਊਂਟ ਬੰਦ ਕੀਤਾ ਗਿਆ

Published

on

kangana-ranaut

ਮੁੰਬਈ, 5 ਮਈ – ਨਿਯਮਾਂ ਦੀ ਉਲੰਘਣਾ ਕਰਨ ਕਰ ਕੇ ਟਵਿੱਟਰ ਨੇ ਅਦਾਕਾਰਾ ਕੰਗਨਾ ਰਣੌਤ ਦਾ ਟਵਿੱਟਰ ਅਕਾਊਂਟ ਪੱਕੇ ਤੌਰ ਉੱਤੇ ਹਟਾ ਦਿੱਤਾ ਹੈ। ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤਿ੍ਰਣਮੂਲ ਕਾਂਗਰਸ (ਟੀ ਐਮ ਸੀ) ਦੀ ਜਿੱਤ ਤੋਂ ਬਾਅਦ ਹੋਈ ਹਿੰਸਾ ਉੱਤੇ ਕੰਗਨਾ ਨੇ ਕਈ ਟਵੀਟ ਕੀਤੇ ਸਨ ਅਤੇ ਇੱਕ ਵੀਡੀਓ ਵੀ ਪੋਸਟ ਕੀਤੀ ਸੀ, ਜਿਸ ਵਿੱਚ ਉਸ ਨੇ ਸੂਬੇ ਵਿੱਚ ਰਾਸ਼ਟਰਪਤੀ ਸ਼ਾਸਨ ਲਾਉਣ ਤੇ ਇਸ ਤਰ੍ਹਾਂ ਦੀ ਹਿੰਸਾ ਨੂੰ ਲੋਕਤੰਤਰ ਦੀ ਮੌਤ ਦੱਸਿਆ ਅਤੇ ਹਿੰਸਾ ਲਈ ਮਮਤਾ ਬੈਨਰਜੀ ਉੱਤੇ ਦੋਸ਼ ਲਾਇਆ ਸੀ।
ਟਵਿੱਟਰ ਨੇ ਕੰਗਨਾ ਦੇ ਇਸ ਟਵੀਟ ਨੂੰ ਭੜਕਾਊ ਤੇ ਇਤਰਾਜ਼ਯੋਗ ਮੰਨਦਿਆਂ ਉਨ੍ਹਾਂ ਦਾ ਟਵਿੱਟਰ ਅਕਾਊਂਟ ਪੱਕੇ ਤੌਰ ਉੱਤੇ ਹਟਾ ਦਿੱਤਾ ਹੈ। ਇਸ ਬਾਰੇ ਟਵਿੱਟਰ ਦੇ ਬੁਲਾਰੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੰਗਨਾ ਨੇ ਟਵਿੱਟਰ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਉਸ ਦਾ ਅਕਾਊਂਟ ਲਗਾਤਾਰ ਗੁੱਸਾ ਤੇ ਹਿੰਸਾ ਭੜਕਾ ਰਿਹਾ ਸੀ। ਇਸ ਤਰ੍ਹਾਂ ਦਾ ਵਤੀਰਾ ਲੋਕਾਂ ਨੂੰ ਨਿਰਾਸ਼ ਕਰਦਾ ਅਤੇ ਕੌਮਾਂਤਰੀ ਜਨਤਕ ਗੱਲਬਾਤ ਦੀਆਂ ਕਦਰਾਂ ਨੂੰ ਇਸ ਮੰਚ ਉੱਤੇ ਘੱਟ ਕਰਦਾ ਹੈ। ਅਸੀਂ ਹਰ ਉਸ ਵਤੀਰੇ ਉੱਤੇ ਕਾਰਵਾਈ ਕਰਾਂਗੇ, ਜਿਸ ਨਾਲ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋ ਸਕਦਾ ਹੈ।

Continue Reading

Uncategorized

ਭਾਰਤ ਵਿੱਚ ਅੰਤਮ ਸੰਸਕਾਰ ਵੀ ਕਾਰੋਬਾਰ ਬਣ ਗਿਆ

Published

on

Funerals

ਕਈ ਕੰਪਨੀਆਂ ਕਈ ਆਫਰ ਦੇਣ ਲੱਗ ਪਈਆਂ
ਨਵੀਂ ਦਿੱਲੀ, 21 ਅਪ੍ਰੈਲ – ਕੋਰੋਨਾ ਮਹਾਮਾਰੀ ਦੇ ਕਾਰਨ ਦੇਸ਼ ਵਿੱਚ ਰੋਜ਼ ਵੱਡੀ ਗਿਣਤੀ ਵਿੱਚ ਲੋਕਾਂ ਦੀ ਜਾਨ ਜਾ ਰਹੀ ਹੈ ਤਾਂ ਕਿ ਮ੍ਰਿਤਕਾਂ ਦੇ ਅੰਤਮ ਸੰਸਕਾਰ ਦਾ ਕਾਰੋਬਾਰ ਸ਼ੁਰੂ ਹੋ ਗਿਆ ਹੈ। ਕਈ ਵੱਡੇ ਸ਼ਹਿਰਾਂ ਵਿੱਚ ਮ੍ਰਿਤਕਾਂ ਦੇ ਦਾਹ ਸੰਸਕਾਰ ਜਾਂ ਦਫਨਾਉਣ ਲਈ ਕੰਪਨੀਆਂ ਖੁਲ੍ਹ ਗਈਆਂ ਹਨ, ਜੋ ਕਾਰਪੋਰੇਟ ਸਟਾਈਲ ਵਿੱਚ ਕੰਮ ਕਰਦੀਆਂ ਹਨ ਅਤੇ ਗਾਹਕਾਂ ਨੂੰ ਕਈ ਤਰ੍ਹਾਂ ਦੇ ਪੈਕੇਜ ਅਤੇ ਆਫਰ ਪੇਸ਼ ਕਰ ਰਹੀਆਂ ਹਨ। ਅੰਤਮ ਸੰਸਕਾਰ ਅਤੇ ਇਸ ਦੇ ਸਾਰੇ ਇੰਤਜਾਮ ਦੇ ਲਈ 30 ਤੋਂ 40 ਹਜ਼ਾਰ ਰੁਪਏ ਤੱਕ ਦੇ ਪੈਕੇਜ ਉਪਲਬਧ ਹਨ।
ਇੱਕ ਰਿਪੋਰਟ ਮੁਤਾਬਕ ਇਨ੍ਹਾਂ ਵਿੱਚੋਂ ਇੱਕ ਕੰਪਨੀ ਸੱਤ ਭਾਰਤੀ ਸ਼ਹਿਰਾਂ ਵਿੱਚ ਸਰਵਿਸ ਦੇ ਰਹੀ ਹੈ। ਇਸ ਦੇ ਦਫਤਰ ਵਿੱਚ ਬਾਕਾਇਦਾ ਕਸਟਮਰ ਸਪੋਰਟ ਟੀਮ ਹੈ, ਜੋ ਗਾਹਕਾਂ ਦੀ ਹਰ ਸਹੂਲਤ ਦਾ ਖ਼ਿਆਲ ਰੱਖਦੀ ਹੈ ਜਿਸ ਨੂੰ ਫੀਲਡ ਵਿੱਚ ਘੁੰਮ ਰਹੇ ਮੈਨੇਜਰ ਆਰਡਰ ਹੈਂਡਲ ਕਰਦੇ ਹਨ।ਬੇਂਗਲੁਰੂ ਵਿੱਚੋਂ ਇਕ ਅਜਿਹੀ ਫਯੂਨਰਲ ਸਰਵਿਸ ਦਾ ਚੇਨਈ, ਦਿੱਲੀ, ਜੈਪੁਰ ਵਰਗੇ ਸ਼ਹਿਰਾਂ ਵਿੱਚ ਕਾਰੋਬਾਰ ਹੈ। ਹੈਦਰਾਬਾਦ ਦੇ ਇਸ ਦੇ ਸਿਟੀ ਮੈਨੇਜਰ ਸੰਪਤ ਬਾਂਗਾਰਾਮ ਨੇ ਕਿਹਾ ਕਿ ਅਸੀਂ ਸਾਰੀਆਂ ਰਸਮਾਂ ਪੂਰੀਆਂ ਕਰਦੇ ਹਾਂ, ਲਾਸ਼ ਉਠਾਉਣ, ਗੱਡੀ ਦਾ ਪ੍ਰਬੰਧ, ਸ਼ਮਸ਼ਾਨ ਵਿੱਚ ਸਲਾਟ ਦੀ ਬੁਕਿੰਗ, ਪੰਡਤ ਦੀ ਵਿਵਸਥਾ ਤੋਂ ਅੰਤਮ ਸੰਸਕਾਰ ਲਈ ਸਾਮਾਨ ਲਿਆਉਣ ਤੱਕ ਸਾਰੀ ਜ਼ਿੰਮੇਦਾਰੀ ਸਾਡੀ ਹੁੰਦੀ ਹੈ। ਹੈਦਰਾਬਾਦ ਵਿੱਚ ਪੈਕੇਜ ਦੀ ਦਰ 32 ਹਜ਼ਾਰ ਰੁਪਏ ਹਨ।ਕਿਸੇ ਈ-ਕਾਮਰਸ ਪਲੇਟਫਾਰਮ ਦੇ ਵਾਂਗ ਗਾਹਕ ਨੂੰ ਪਹਿਲਾਂ ਕੰਪਨੀ ਦੇ ਹਾਟਲਾਈਨ ਨੰਬਰ ਉੱਤੇ ਰਜਿਸਟ੍ਰੇਸ਼ਨ ਕਰਾਉਣਾ ਹੁੰਦਾ ਹੈ। ਲੋਕੇਸ਼ਨ ਦੇ ਆਧਾਰ ਉੱਤੇ ਸ਼ਹਿਰ ਦੇ ਕੋਆਡੀਰਨੇਟਰ ਉਨ੍ਹਾਂ ਨਾਲ ਸੰਪਰਕ ਕਰਦੇ ਹਨ। ਪੇਮੈਂਟ ਸਿੱਧੀ ਕੰਪਨੀ ਦੇ ਅਕਾਊਂਟ ਵਿੱਚ ਕੀਤੀ ਜਾਂਦੀ ਹੈ।
ਹੈਦਰਾਬਾਦ ਵਿੱਚ ਅੰਤਮ ਸੰਸਕਾਰ ਵਿੱਚ ਲੱਗੀ ਇੱਕ ਹੋਰ ਕੰਪਨੀ ਫਯੂਨਰਲ ਸੇਵਾ ਸਰਵਿਸ ਦਾ ਕੰਮ ਵੀ ਇਸੇ ਤਰ੍ਹਾਂ ਦਾ ਹੈ। ਕੰਪਨੀ ਗੋਲਡ ਤੇ ਬੇਸਿਕ ਨਾਮ ਨਾਲ ਦੋ ਪੈਕੇਜ ਆਫਰ ਕਰਦੀ ਹੈ। ਇਸ ਦੇ ਐਗਜੀਕਯੂਟਿਵ ਨੇ ਕਿਹਾ ਕਿ ਅਸੀਂ ਕੋਵਿਡ ਮਰੀਜ਼ਾਂ ਲਈ 30 ਹਜ਼ਾਰ ਰੁਪਏ ਚਾਰਜ ਕਰਦੇ ਹਾਂ। ਇਹ ਜੋਖਿਮ ਦਾ ਕੰਮ ਹੈ ਅਤੇ ਸ਼ਮਸ਼ਾਨ ਵਿੱਚ ਸਲਾਟ ਲੱਭਣਾ ਇਨ੍ਹਾਂ ਦਿਨਾਂ ਵਿਚ ਔਖਾ ਹੈ। ਦੋਨਾਂ ਕੰਪਨੀਆਂ ਨੂੰ ਪ੍ਰਤੀਦਿਨ ਛੇ ਤੋਂ ਦਸ ਆਰਡਰ ਮਿਲ ਰਹੇ ਹਨ।

Read More Latest Punjabi News

Continue Reading

Uncategorized

ਭਾਰਤ ਵਿੱਚ ਲੱਖਾਂ ਵੈਕਸੀਨ ਖੁਰਾਕਾਂ ਬਰਬਾਦ ਹੋਣ ਦਾ ਭੇਦ ਖ਼ੁੱਲ੍ਹਾ

Published

on

vaccine

ਟੀਕੇ ਦੀ ਬਰਬਾਦੀ ਕਰਨ ਵਿੱਚ ਤਾਮਿਲਨਾਡੂ ਪਹਿਲੇ ਸਥਾਨ ਉੱਤੇ
ਨਵੀਂ ਦਿੱਲੀ, 21 ਅਪ੍ਰੈਲ – ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਵਿੱਚ ਜਿੱਥੇ ਇੱਕ ਪਾਸੇ ਵੈਕਸੀਨ ਤੇ ਦਵਾਈਆਂ ਦੀ ਘਾਟ ਆ ਰਹੀ ਹੈ ,ਉਥੇ ਕਈ ਸੂਬੇ ਕੋਰੋਨਾ ਟੀਕੇ ਦੀ ਵੱਡੇ ਪੱਧਰ ਉੱਤੇ ਬਰਬਾਦੀ ਕਰ ਰਹੇ ਹਨ। ਬੀਤੀ 16 ਫਰਵਰੀ ਤੋਂ ਸ਼ੁਰੂ ਹੋਈ ਟੀਕਾਕਰਨ ਮੁਹਿੰਮ ਪਿੱਛੋਂ 11 ਅਪ੍ਰੈਲ ਤੱਕ ਦੇਸ਼ ਵਿੱਚ 44 ਲੱਖ ਤੋਂ ਵੱਧ ਖੁਰਾਕਾਂ ਬਰਬਾਦ ਹੋ ਚੁੱਕੀਆਂ ਹਨ। ਟੀਕੇ ਦੀ ਬਰਬਾਦੀ ਵਿੱਚ ਸਭ ਤੋਂ ਅੱਗੇ ਤਾਮਿਲ ਨਾਡੂ ਹੈ।
ਇਸ ਸੰਬੰਧ ਵਿੱਚ ਭਾਰਤ ਸਰਕਾਰ ਨੇ ਉਕਤ ਜਾਣਕਾਰੀ ਆਰ ਟੀ ਆਈ (ਸੂਚਨਾ ਦੇ ਅਧਿਕਾਰ) ਵਰਕਰ ਤੇ ਫ੍ਰੀਲਾਂਸ ਪੱਤਰਕਾਰ ਵਿਵੇਕ ਪਾਂਡੇ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਦਿੱਤੀ ਹੈ।ਸਰਕਾਰ ਵੱਲੋਂ ਦਿੱਤੇ ਅੰਕੜਿਆਂ ਅਨੁਸਾਰ 11 ਅਪ੍ਰੈਲ ਤੱਕ ਰਾਜਾਂ ਨੂੰ ਟੀਕੇ ਦੀਆਂ ਕਰੀਬ 10.34 ਕਰੋੜ ਖੁਰਾਕਾਂ ਦਿੱਤੀਆਂ ਸਨ, ਜਿਨ੍ਹਾਂ ਵਿੱਚੋਂ 44.78 ਲੱਖ ਤੋਂ ਵੱਧ ਖੁਰਾਕਾਂ ਵੱਖ-ਵੱਖ ਕਾਰਨਾਂ ਕਰ ਕੇ ਬੇਕਾਰ ਹੋ ਗਈਆਂ ਅਤੇ ਸਭ ਤੋਂ ਵੱਧ 12 ਫੀਸਦੀ ਖੁਰਾਕਾਂ ਤਾਮਿਲ ਨਾਡੂ ਵਿੱਚ ਬਰਬਾਦ ਹੋਈਆਂ। ਹਰਿਆਣੇ ਵਿੱਚ 9.74 ਫੀਸਦੀ, ਪੰਜਾਬ ਵਿੱਚ 8.12 ਫੀਸਦੀ, ਮਨੀਪੁਰ ਵਿੱਚ 7.8 ਫੀਸਦੀ ਅਤੇ ਤੇਲੰਗਾਨਾ ਵਿੱਚ 7.55 ਫੀਸਦੀ ਖੁਰਾਕਾਂ ਬਰਬਾਦ ਹੋਈਆਂ ਹਨ। ਕੇਰਲ, ਬੰਗਾਲ, ਹਿਮਾਚਲ ਪ੍ਰਦੇਸ਼, ਮਿਜ਼ੋਰਮ, ਗੋਆ, ਦਮਨ ਤੇ ਦੀਵ, ਅੰਡੇਮਾਨ ਤੇ ਨਿਕੋਬਾਰ ਤੇ ਲਕਸ਼ਦੀਪ ਅਜਿਹੇ ਸੂਬੇ ਤੇ ਕੇਂਦਰ ਸ਼ਾਸਤ ਸਥਾਨ ਰਹੇ ਜਿੱਥੇ ਵੈਕਸੀਨ ਦੀ ਡੋਜ਼ ਨਾਂਹ ਦੇ ਬਰਾਬਰ ਯਾਨੀ ਜ਼ੀਰੋ ਫੀਸਦੀ ਬਰਬਾਦ ਹੋਈ।
ਵਰਨਣ ਯੋਗ ਹੈ ਕਿ ਦੇਸ਼ ਵਿੱਚ ਕੋਰੋਨਾ ਵੈਕਸੀਨ ਬਾਰੇ ਗੈਰ ਭਾਜਪਾ ਸ਼ਾਸਤ ਰਾਜਾਂ ਤੇ ਕੇਂਦਰ ਵਿਚਾਲੇ ਰੱਜ ਕੇ ਸਿਆਸਤ ਹੋਈ ਹੈ। ਮਹਾਰਾਸ਼ਟਰ, ਪੰਜਾਬ ਤੇ ਦਿੱਲੀ ਦੀਆਂ ਸਰਕਾਰਾਂ ਕੇਂਦਰ ਉੱਤੇ ਦੋਸ਼ ਲਾਉਂਦੀਆਂ ਹਨ ਕਿ ਉਨ੍ਹਾਂ ਨੂੰ ਗੁਜਰਾਤ ਦੇ ਮੁਕਾਬਲੇ ਵੈਕਸੀਨ ਦਾ ਸਟਾਕ ਘੱਟ ਮਿਲਿਆ। ਮਹਾਰਾਸ਼ਟਰ ਦਾ ਸਾਫ ਦੋਸ਼ ਹੈ ਕਿ ਗੁਜਰਾਤ ਤੋਂ ਕਿਤੇ ਜ਼ਿਆਦਾ ਆਬਾਦੀ ਹੋਣ ਉੱਤੇ ਵੀ ਉਸ ਨੂੰ ਘੱਟ ਡੋਜ਼ ਅਲਾਟ ਕੀਤੀ ਗਈ ਹੈ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca