Samsung vice chairman jailed for bribery | Business News in Punjabi
Connect with us [email protected]

ਅਪਰਾਧ

ਰਿਸ਼ਵਤ ਦੇਣ ਦੇ ਦੋਸ਼ ਹੇਠ ਸੈਮਸੰਗ ਕੰਪਨੀ ਦੇ ਵਾਈਸ ਚੇਅਰਮੈਨ ਨੂੰ ਕੈਦ ਦੀ ਸਜ਼ਾ

Published

on

ਸਿਓਲ, 18 ਜਨਵਰੀ, – ਸੰਸਾਰ ਪ੍ਰਸਿੱਧ ਸੈਮਸੰਗ ਇਲੈਕਟ੍ਰਾਨਿਕ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਲੀ ਜੇ ਯੌਂਗ ਨੂੰ ਅੱਜ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਦੀ ਅਦਾਲਤ ਨੇ ਢਾਈ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਹ ਸਜ਼ਾ ਉਨ੍ਹਾਂ ਨੂੰ ਰਿਸ਼ਵਤ ਦੇਣ ਦਾ ਦੋਸ਼ੀ ਮੰਨ ਕੇ ਦਿੱਤੀ ਗਈ ਹੈ। ਇਸ ਕੇਸ ਵਿੱਚ ਦੇਸ਼ ਦੀ ਸਾਬਕਾ ਰਾਸ਼ਟਰਪਤੀ ਪਾਰਕ ਗੁਏਨ ਹੁਈ ਵੀ ਸ਼ਾਮਲ ਸਨ ਤੇ ਅਦਾਲਤ ਨੇ ਦੋਵਾਂ ਨੂੰ ਜੇਲ੍ਹ ਭੇਜਣ ਦਾ ਹੁਕਮ ਦੇਦਿੱਤਾ ਹੈ। ਅਦਾਲਤ ਨੇ ਸਾਬਕਾ ਰਾਸ਼ਟਰਪਤੀ ਪਾਰਕ ਗੁਏਨ ਹੁਈ ਦੀ ਲੰਮੇ ਸਮੇਂ ਦੀ ਸਹੇਲੀ ਚੋਈ ਸੂਨ ਸਿਲ ਨੂੰ ਵੀ ਜੇਲ੍ਹ ਭੇਜਣ ਦਾ ਹੁਕਮ ਦਿੱਤਾ ਹੈ। ਪਾਰਕ ਨੂੰ ਇਨ੍ਹਾਂ ਦੋਸ਼ਾਂ ਦੇ ਬਾਅਦ ਮਹਾਂਦੋਸ਼ ਮਤਾ ਪਾਸ ਕਰ ਕੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।
ਅਦਾਲਤ ਨੇ ਇਸ ਕੇਸ ਵਿੱਚ ਮੰਨਿਆ ਹੈ ਕਿ ਸਾਬਕਾ ਮਹਿਲਾ ਰਾਸ਼ਟਰਪਤੀ ਪਾਰਕ ਗੁਏਨ ਹੁਈ ਦੀ ਸਹੇਲੀ ਚੋਈ ਸੁਨ ਸਿਲ ਨੇ ਸਰਕਾਰ ਦੇ ਸਹਿਯੋਗ ਅਤੇ ਕੰਪਨੀ ਦੇ ਸੱਤਾ ਤਬਾਦਲੇ ਦੇ ਕੰਮ ਲਈ ਇਸ ਜੁਰਮ ਵਿੱਚਲੀ ਜੇ ਯੌਂਗ ਦਾ ਸਾਥ ਦਿੱਤਾ ਸੀ। ਸਿਓਲ ਹਾਈ ਕੋਰਟ ਨੇ ਅੱਜ ਜਦੋਂ ਇਹ ਫ਼ੈਸਲਾ ਦਿੱਤਾ ਤਾਂ ਸੈਮਸੰਗ ਦਾ ਵਾਈਸ ਚੇਅਰਮੈਨ ਲੀ ਜੇ ਯੌਂਗ ਅਦਾਲਤ ਵਿੱਚਮੌਜੂਦ ਸੀ। ਫ਼ੈਸਲੇ ਦੇ ਤੁਰੰਤ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਹ ਪਿਛਲੇ ਤਿੰਨ ਸਾਲਾਂ ਤੋਂ ਜੇਲ੍ਹ ਤੋਂ ਬਾਹਰ ਸੀ, ਕਿਉਂਕਿ ਉਸ ਨੂੰ ਪਹਿਲਾਂ ਮਿਲੀ ਸਜ਼ਾ ਉੱਤੇ ਅਦਾਲਤ ਨੇ ਰੋਕ ਲਾ ਦਿੱਤੀ ਸੀ।52 ਸਾਲਾ ਲੀ ਜੇ ਯੌਂਗ ਉੱਤੇ ਸਭ ਤੋਂ ਪਹਿਲਾਂ ਫ਼ਰਵਰੀ 2017 ਵਿੱਚ ਦੋਸ਼ ਲਾਗੂ ਹੋਏ ਸਨ। ਉਸ ਉੱਤੇ ਸਾਬਕਾ ਰਾਸ਼ਟਰਪਤੀ ਤੇ ਹੋਰਨਾਂ ਨੂੰ 29.8 ਅਰਬ ਵੌਨ (27.4 ਮਿਲੀਅਨ ਡਾਲਰ) ਦੀ ਰਿਸ਼ਵਤ ਦੇਣ ਦਾ ਦੋਸ਼ ਸੀ। ਸਾਲ 2017 ਵਿੱਚ ਉਸ ਨੂੰ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ, ਪਰ ਉੱਪਰਲੀ ਅਦਾਲਤ ਵਿੱਚ ਅਪੀਲ ਕਰਨ ਤੋਂ ਬਾਅਦ ਉਸ ਦੀ ਢਾਈ ਸਾਲ ਦੀ ਸਜ਼ਾ ਉੱਤੇ ਰੋਕ ਲਾ ਦਿੱਤੀ ਗਈ ਸੀ। ਅੱਜ ਉਸ ਨੂੰ ਹੋਰ ਵੀ ਸਜ਼ਾ ਦੇ ਦਿੱਤੀ ਗਈ ਹੈ।

Today Business News

ਅਪਰਾਧ

ਟੂਲਕਿੱਟ ਮਾਮਲਾ : ਅਦਾਲਤ ਤੋਂ ਸ਼ਾਂਤਨੂੰ ਮੁਲੁਕ ਨੂੰ 9 ਮਾਰਚ ਤੱਕ ਗ੍ਰਿਫ਼ਤਾਰੀ ਤੋਂ ਰਾਹਤ ਮਿਲੀ

Published

on

ਨਵੀਂ ਦਿੱਲੀ, 25 ਫਰਵਰੀ, – ਦਿੱਲੀ ਦੀ ਇਕ ਅਦਾਲਤ ਨੇ ਕਿਸਾਨ ਅੰਦੋਲਨ ਨਾਲ ਸੰਬੰਧਤ ਟੂਲਕਿੱਟ ਸੋਸ਼ਲ ਮੀਡੀਆ ਉੱਤੇ ਵਿਚਾਰ ਸ਼ੇਅਰ ਕਰਨ ਦੇ ਦੋਸ਼ੀ ਸ਼ਾਂਤਨੂੰ ਮੁਲੁਕ ਨੂੰ ਗ੍ਰਿਫ਼ਤਾਰੀ ਤੋਂ 9 ਮਾਰਚ ਤੱਕ ਛੋਟਦਿੱਤੀ ਹੈ। ਐਡੀਸ਼ਨਲ ਸੈਸ਼ਨ ਜੱਜ ਧਰਮੇਂਦਰ ਰਾਣਾ ਨੇ ਉਸ ਨੂੰ ਗ੍ਰਿਫ਼ਤਾਰੀ ਤੋਂ ਓਦੋਂ ਛੋਟ ਦਿੱਤੀ, ਜਦੋਂ ਦਿੱਲੀ ਪੁਲਸ ਨੇ ਕਿਹਾ ਕਿ ਉਸ ਨੂੰ ਮੁਲੁਕ ਦੀ ਅੰਤਰਿਮ ਜ਼ਮਾਨਤ ਪਟੀਸ਼ਨ ਉੱਤੇ ਵਿਸਥਾਰ ਨਾਲ ਜਵਾਬ ਦੇਣ ਲਈ ਪੁੱਛਗਿੱਛ ਦਾ ਸਮਾਂ ਚਾਹੀਦਾ ਹੈ। ਇਸ ਉੱਤੇ ਜੱਜ ਨੇ ਪੁਲਸ ਨੂੰ ਮੁਲੁਕ ਵਿਰੁੱਧ 9 ਮਾਰਚ ਤੱਕ ਕੋਈ ਕਾਰਵਾਈ ਨਾ ਕਰਨ ਦੇ ਨਿਰਦੇਸ਼ ਦਿੱਤੇ। ਇਸ ਕੇਸ ਦੀ ਅਗਲੀ ਸੁਣਵਾਈ 9 ਮਾਰਚ ਨੂੰ ਹੋਵੇਗੀ। ਵਰਨਣ ਯੋਗ ਹੈ ਕਿ ਸ਼ਾਂਤਨੂ ਮੁਲੁਕ, ਦਿਸ਼ਾ ਰਵੀ ਤੇ ਨਿਕਿਤਾ ਜੈਕਬ ਵਿਰੁੱਧ ਦੇਸ਼-ਧ੍ਰੋਹ ਅਤੇ ਹੋਰ ਦੋਸ਼ਾਂ ਵਿੱਚਕੇਸ ਦਰਜ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਸ਼ਾਂਤਨੂਮ ਮੁਲੁਕ ਨੂੰ ਬੰਬਈ ਹਾਈ ਕੋਰਟ ਨੇ 16 ਫਰਵਰੀ ਨੂੰ 10 ਦਿਨਾਂ ਦੀ ਟਰਾਂਜਿਟ ਜ਼ਮਾਨਤ ਦਿੱਤੀ ਸੀ। ਉਸ ਦੇ ਬਾਅਦ ਵੀਡੀਓ ਕਾਨਫਰੰਸ ਰਾਹੀਂ ਬੁੱਧਵਾਰ ਨੂੰ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਇਸ ਗੱਲ ਦਾ ਨੋਟਿਸ ਲਿਆ ਕਿ ਸ਼ਾਂਤਨੂ ਮੁਲੁਕ ਨੂੰ 26 ਫਰਵਰੀ ਤੱਕ ਗ੍ਰਿਫ਼ਤਾਰੀ ਤੋਂ ਸੁਰੱਖਿਆ ਦਿੱਤੀ ਗਈ ਹੈ। ਸਰਕਾਰੀ ਵਕੀਲ ਨੇ ਦਲੀਲ ਦਿੱਤੀ ਕਿ ਕੇਸ ਦੇ ਜਾਂਚ ਅਧਿਕਾਰੀ ਅੱਜ ਹਾਜ਼ਰ ਨਹੀਂ ਹਨ ਅਤੇ ਬਿਹਤਰ ਹੋਵੇਗਾ ਕਿ ਉਨਾਂ ਦੀ ਹਾਜ਼ਰੀ ਵਿੱਚ ਮਾਮਲੇ ਦੀ ਸੁਣਵਾਈ ਹੋਵੇ, ਜਿਸ ਤੋਂ ਬਾਅਦ ਸੁਣਵਾਈ ਮੁਲਤਵੀ ਕਰ ਦਿੱਤੀ ਗਈ।

Continue Reading

ਅਪਰਾਧ

ਫੌਜ ਵਿੱਚ ਭਰਤੀ ਨਾ ਹੋਣ ਤੋਂ ਦੁਖੀ ਨੌਜਵਾਨ ਵੱਲੋਂ ਖੁਦਕੁਸ਼ੀ

Published

on

ਘੱਲ ਖੁਰਦ, 25 ਫਰਵਰੀ – ਘਰ ਦੀ ਗਰੀਬੀ ਅਤੇ ਵਾਰ-ਵਾਰ ਫੌਜ ਵਿੱਚ ਭਰਤੀ ਹੋਣ ਤੋਂ ਰਹਿ ਜਾਣ ਕਾਰਨ ਪਿੰਡ ਘੱਲ ਖੁਰਦ ਦੇ 21 ਸਾਲਾ ਨੌਜਵਾਨ ਬੰਟੀ ਪੁੱਤਰ ਬਲਦੇਵ ਸਿੰਘ ਨੇ ਕੱਲ੍ਹ ਰਾਤ ਸਰਹੰਦ ਫੀਡਰ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਆਤਮ ਹੱਤਿਆ ਕਰ ਲਈ ਹੈ।
ਪਤਾ ਲੱਗਾ ਹੈ ਕਿ ਬੰਟੀ 10-2 ਪਾਸ ਸੀ ਅਤੇ ਉਸ ਦਾ ਇੱਕ ਭੈਣ ਤੇ ਭਰਾ ਹੈ। ਘਰ ਵਿੱਚ ਗਰੀਬੀ ਕਾਰਨ ਪੜ੍ਹ-ਲਿਖ ਕੇ ਉਹ ਫੌਜ ਵਿੱਚ ਭਰਤੀ ਹੋਣ ਦਾ ਸ਼ੌਕ ਰੱਖਦਾ ਸੀ, ਜਿਸ ਲਈ ਉਸ ਨੇ ਫੌਜ ਦੀਆਂ ਕਈ ਭਰਤੀਆਂ ਵੀ ਦੇਖੀਆਂ, ਜਿਨ੍ਹਾਂ ਵਿੱਚ ਅਸਫਲ ਰਹਿਣ ਕਾਰਨ ਉਹ ਪ੍ਰੇਸ਼ਾਨ ਸੀ। ਘਟਨਾ ਸਥਾਨ ਉੱਤੇ ਇਕੱਠੇ ਹੋਏ ਲੋਕਾਂ ਅਨੁਸਾਰ ਕੱਲ੍ਹ ਰਾਤ ਬੰਟੀ ਨੇ ਆਪਣੇ ਦੋਸਤ ਨਾਲ ਬੱਸ ਅੱਡਾ ਨਹਿਰਾਂ ਘੱਲ ਖੁਰਦ ਦੇ ਠੇਕੇ ਤੋਂ ਸ਼ਰਾਬ ਲਈ। ਉਸ ਨੇ ਇਸ ਤੋਂ ਪਹਿਲਾਂ ਕਦੇ ਕੋਈ ਨਸ਼ਾ ਨਹੀਂ ਕੀਤਾ ਸੀ, ਪਰ ਪ੍ਰੇਸ਼ਾਨੀ ਕਾਰਨ ਆਪਣੇ ਦੋਸਤ ਨਾਲ ਨਹਿਰ ਦੀ ਵਿਚਕਾਰਲੀ ਪਟੜੀ ਉੱਤੇ ਬਣੇ ਥੜ੍ਹੇ ਉੱਤੇ ਬੈਠ ਕੇ ਖਾਣਾ ਖਾਧਾ ਅਤੇ ਸ਼ਰਾਬ ਪੀਣ ਤੋਂ ਬਾਅਦ ਆਪਣੇ ਦੋਸਤ ਨਾਲ ਮੋਟਰਸਾਈਕਲ ਉੱਤੇ ਘਰ ਨੂੰ ਤੁਰਨ ਲੱਗੇ ਤਾਂ ਥੋੜ੍ਹੀ ਦੂਰ ਜਾ ਕੇ ਬੰਟੀ ਨੇ ਦੋਸਤ ਨੂੰ ਕਿਹਾ ਕਿ ਮੇਰਾ ਮੋਬਾਈਲ ਫੋਨ ਉਥੇ ਰਹਿ ਗਿਆ ਅਤੇ ਮੈਂ ਚੁੱਕ ਲਿਆਵਾਂ। ਦੋਸਤ ਦੇ ਮੋਟਰਸਾਈਕਲ ਰੋਕਦਿਆਂ ਹੀ ਬੰਟੀ ਨੇ ਭੱਜ ਕੇ ਨਹਿਰ ਵਿੱਚ ਛਾਲ ਮਾਰ ਦਿੱਤੀ, ਜਦ ਤੱਕ ਉਸ ਦੇ ਦੋਸਤ ਨੇ ਬਚਾਉਣ ਦੀ ਕੋਸ਼ਿਸ਼ ਕੀਤੀ, ਬੰਟੀ ਨਹਿਰ ਦੇ ਪਾਣੀ ਵਿੱਚ ਡੁੱਬ ਗਿਆ।

Continue Reading

ਅਪਰਾਧ

ਲੇਬਰ ਕਮਿਸ਼ਨਰ ਦੇ ਫਰਜ਼ੀ ਦਸਖਤ ਕਰ ਕੇ ਬੈਂਕ ਵਿੱਚੋਂ 25.90 ਲੱਖ ਰੁਪਏ ਕਢਵਾਏ

Published

on

ਮੋਗਾ, 25 ਫਰਵਰੀ – ਲੇਬਰ ਵਿਭਾਗ ਦੇ ਸੇਵਾਦਾਰ ਨੇ ਵਿਭਾਗ ਦੇ ਦਫਤਰ ਤੋਂ ਛੇ ਚੈਕ ਚੋਰੀ ਕਰ ਕੇ ਪੰਜ ਸਾਥੀਆਂ ਨਾਲ ਮਿਲ ਕੇ ਫਰਜ਼ੀ ਦਸਤਖਤ ਨਾਲ ਬੈਂਕ ਵਿੱਚੋਂ 25 ਲੱਖ ਨੱਬੇ ਹਜ਼ਾਰ ਰੁਪਏ ਕਢਵਾ ਲਏ। ਪੁਲਸ ਨੇ ਲੇਬਰ ਕਮਿਸ਼ਨਰ ਦੀ ਸ਼ਿਕਾਇਤ ਉੱਤੇ ਛੇ ਵਿਅਕਤੀਆਂ ਉੱਤੇ ਕੇਸ ਦਰਜ ਕੀਤਾ ਹੈ।
ਡੀ ਐਸ ਪੀ ਸਪੈਸ਼ਲ ਕਰਾਈਮ ਅਤੇ ਕ੍ਰਿਮੀਨਲ ਇੰਟੈਲੀਜੈਂਸ ਇੰਦਰਪਾਲ ਸਿੰਘ ਨੇ ਦੱਸਿਆ ਕਿ ਲੇਬਰ ਵਿਭਾਗ ਦੇ ਕਮਿਸ਼ਨਰ ਪ੍ਰਦੀਪ ਕੁਮਾਰ ਨੇ 17 ਸਤੰਬਰ 2020 ਨੂੰ ਐਸ ਐਸ ਪੀ ਮੋਗਾ ਨੂੰ ਦੋ ਸ਼ਿਕਾਇਤਾਂ ਵਿੱਚ ਦੋਸ਼ ਲਾਇਆ ਸੀ ਕਿ ਉਨ੍ਹਾਂ ਦੇ ਨਾਂਅ ਦਾ ਅਕਾਊਂਟ ਭਾਰਤੀ ਸਟੇਟ ਬੈਂਕ ਮੇਨ ਬਾਜ਼ਾਰ ਵਿੱਚ 2011 ਤੋਂ ਚੱਲ ਰਿਹਾ ਹੈ। ਉਸ ਨੇ ਮੋਗਾ ਵਿੱਚ 17 ਅਪ੍ਰੈਲ 2020 ਨੂੰ ਜੁਆਇਨ ਕੀਤਾ ਸੀ। ਉਨ੍ਹਾਂ ਦੇ ਅਕਾਊਂਟ ਵਿੱਚ ਜਮ੍ਹਾਂ ਰਕਮ ਦੀ ਵੱਖ-ਵੱਖ ਐਕਟ ਹੇਠ ਕੰਮ ਕਰ ਰਹੇ ਲਾਭਪਾਤਰੀਆਂ ਲਈ ਬੈਂਕ ਦੇ ਜ਼ਰੀਏ ਅਦਾਇਗੀ ਕੀਤੀ ਜਾਂਦੀ ਹੈ। ਉਨ੍ਹਾਂ ਨੇ ਅੱਠ ਤੋਂ 11 ਸਤੰਬਰ 2020 ਤੱਕ ਸਟੇਸ਼ਨ ਲੀਵ ਲਈ ਸੀ, ਨੌਂ ਸਤੰਬਰ 2020 ਨੂੰ ਉਨ੍ਹਾਂ ਨੂੰ ਐਸ ਬੀ ਆਈ ਤੋਂ ਫੋਨ ਆਇਆ ਕਿ ਉਨ੍ਹਾਂ ਦੇ ਨਾਂਅ ਉੱਤੇ ਨੌਂ ਲੱਖ 86 ਹਜ਼ਾਰ 460 ਰੁਪਏ ਦਾ ਚੈਕ ਕਲੀਅਰੈਂਸ ਲਈ ਆਇਆ ਸੀ, ਜਦ ਕਿ ਬੈਂਕ ਚੈਕ ਉੱਤੇ ਜੋ ਦਸਤਖਤ ਅਤੇ ਜੋ ਅਕਾਊਂਟ ਉੱਤੇ ਦਸਤਖਤ ਹਨ, ਆਪਸ ਵਿੱਚ ਮੇਲ ਨਹੀਂ ਖਾਂਦੇ, ਇਸ ਲਈ ਚੈਕ ਨੂੰ ਕਲੀਅਰਨਹੀਂ ਕੀਤਾ ਜਾ ਸਕਦਾ। ਇਸ ਦੇ ਬਾਅਦ ਉਨ੍ਹਾਂ ਨੇ ਬੈਂਕ ਨੂੰ ਅਪੀਲ ਕੀਤੀ ਗਈ ਕਿ ਚੈਕ ਕਲੀਅਰ ਨਾ ਕੀਤਾ ਜਾਏ।
ਪੁਲਸ ਜਾਂਚ ਵਿੱਚ ਸਾਹਮਣੇ ਆਇਆ ਕਿ ਵਿਭਾਗ ਵਿੱਚ ਸੇਵਾਦਾਰ ਰਾਜਵਿੰਦਰ ਸਿੰਘ ਵਾਸੀ ਫਤਿਹਗੜ੍ਹ ਪੰਜਤੂਰ ਅਤੇ ਮਲਕੀਤ ਸਿੰਘ ਪਿੰਡ ਭੋਗੇਵਾਲ ਦੋਸਤ ਹਨ। ਮਲਕੀਤ ਸਿੰਘ ਨੇ ਮੰਨਿਆ ਕਿ ਰਾਜਵਿੰਦਰ ਸਿੰਘ ਉਸ ਨੂੰ ਵਿਭਾਗ ਦੇ ਚੈਕ ਚੋਰੀ ਕਰ ਕੇ ਦਿੰਦਾ ਸੀ ਅਤੇ ਉਹ ਆਈ ਸੀ ਆਈ ਸੀ ਆਈ ਬੈਂਕ ਕੋਟ ਈਸੇ ਖਾਂ ਵਿੱਚੋਂ ਕੈਸ਼ ਕਰਵਾ ਲੈਂਦਾ ਸੀ।

Continue Reading

ਰੁਝਾਨ


Copyright by IK Soch News powered by InstantWebsites.ca