ਕੰਗਨਾ ਨੇ ਰਮਜ਼ਾਨ ਉੱਤੇ ਵੀ ਪਾਬੰਦੀ ਦੀ ਮੰਗ ਚੁੱਕ ਦਿੱਤੀ
ਪੰਜਾਬ ਵਿੱਚਇੱਕੋ ਦਿਨ ਕੋਰੋਨਾ ਦੇ ਰਿਕਾਰਡ 4498 ਨਵੇਂ ਕੇਸ, 64 ਮੌਤਾਂ
ਨਵੀਂ ਦਿੱਲੀ, 17 ਅਪਰੈਲ, – ਭਾਰਤ ਵਿੱਚ ਕੋਰੋਨਾ ਦੀ ਮਾਰ ਵਧਣ ਕਾਰਨ ਤੇ ਲਗਾਤਾਰ ਦੋ ਦਿਨ ਦੋ ਲੱਖ ਤੋਂ ਵੱਧ ਨਵੇਂ ਕੇਸ ਮਿਲਣ ਪਿੱਛੋਂ ਪ੍ਰਧਾਨ ਮੰਤਰੀ ਨੇ ਹਿੰਦੂ ਸੰਤਾਂ ਨੂੰ ਕੁੰਭ ਮੇਲਾ ਖਤਮ ਕਰਨ ਦੀ ਅਪੀਲ ਕੀਤੀ ਹੈ। ਅੱਗੋਂ ਜਵਾਬ ਵਿੱਚ ਹਿੰਦੂ ਸੰਤਾਂ ਨੇ ਚੋਣ ਰੈਲੀਆਂ ਦਾ ਮਿਹਣਾ ਮਾਰਿਆ ਹੈ। ਦੂਸਰੇ ਪਾਸੇ ਅਦਾਕਾਰਾ ਕੰਗਨਾ ਰਣੌਤ ਨੇ ਕੁੰਭ ਮੇਲਾ ਖਤਮ ਕਰਨ ਦੀ ਅਪੀਲ ਨੂੰ ਮੁਸਲਮਾਨਾਂ ਦੇ ਰਮਜ਼ਾਨ ਨਾਲ ਜੋੜ ਦਿੱਤਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੁੰਭ ਮੇਲੇ ਬਾਰੇਇੱਕ ਖਾਸ ਟਵੀਟ ਕਰ ਕੇ ਲਿਖਿਆ ਸੀ, ‘ਆਚਾਰੀਆ ਮਹਾਂਮੰਡੇਸ਼ਵਰ ਪੂਜਯ ਸਵਾਮੀ ਅਵਧੇਸ਼ਾਨੰਦ ਗਿਰੀ ਜੀ ਨਾਲ ਅੱਜ ਫੋਨ ਉੱਤੇਗੱਲ ਕੀਤੀ। ਸਾਰੇ ਸੰਤਾਂ ਦੀ ਸਿਹਤ ਦਾ ਹਾਲ ਜਾਣਿਆ। ਸਾਰੇ ਸੰਤ ਪ੍ਰਸ਼ਾਸਨ ਨੂੰ ਹਰ ਪ੍ਰਕਾਰ ਦਾ ਸਹਿਯੋਗ ਕਰ ਰਹੇ ਹਨ ਤੇ ਮੈਂ ਇਸ ਲਈ ਸੰਤ ਜਗਤ ਦਾ ਧੰਨਵਾਦ ਕੀਤਾ।’ ਇਸ ਤੋਂ ਅੱਗੇ ਨਰਿੰਦਰ ਮੋਦੀ ਨੇ ਲਿਖਿਆ, ‘ਮੈਂ ਅਪੀਲ ਕੀਤੀ ਕਿ ਦੋ ਸ਼ਾਹੀ ਇਸ਼ਨਾਨ ਹੋ ਗਏ ਤਾਂਅੱਗੋਂ ਕੁੰਭ ਨੂੰ ਕੋਰੋਨਾ ਦੇ ਸੰਕਟ ਵਿੱਚ ਸੰਕੇਤਕ ਰੱਖਿਆ ਜਾਣਾ ਚਾਹੀਦਾ ਹੈ। ਇਸ ਨਾਲ ਇਸ ਸੰਕਟ ਨਾਲ ਲੜਾਈ ਨੂੰ ਤਾਕਤ ਮਿਲੇਗੀ।’ ਪਤਾ ਲੱਗਾ ਹੈ ਕਿ ਇਸ ਦੇ ਜਵਾਬ ਵਿੱਚ ਹਿੰਦੂ ਸੰਤਾਂ ਨੇ ਕਿਹਾ ਕਿ ਕੁੰਭ ਬਾਰਾਂ ਸਾਲ ਦੇ ਬਾਅਦ ਆਉਂਦਾ ਹੈ, ਚੋਣ ਰੈਲੀਆਂ ਸਾਰਾ ਸਾਲ ਚੱਲਦੀਆਂ ਰਹਿੰਦੀਆਂ ਹਨ, ਜੇ ਸਰਕਾਰ ਕੁੰਭ ਮੇਲੇ ਬਾਰੇ ਏਦਾਂ ਦੀ ਅਪੀਲ ਕਰ ਰਹੀ ਹੈ ਤਾਂ ਪਹਿਲਾਂ ਚੋਣਾਂ ਵਾਲੀਆਂ ਰੈਲੀਆਂ ਵੀ ਰੋਕ ਦੇਣੀਆਂ ਚਾਹੀਦੀਆਂ ਹਨ।
ਦੂਸਰੇ ਪਾਸੇ ਸੋਸ਼ਲ ਮੀਡੀਆ ਉੱਤੇ ਕੰਗਨਾ ਰਣੌਤ ਨੇ ਰਮਜਾਨ ਵਿੱਚ ਹੋਣ ਵਾਲੇ ਮੁਲਮਾਨਾਂ ਦੇ ਮਿਲਣ ਸਮਾਰੋਹ ਉੱਤੇ ਰੋਕ ਲਾਉਣ ਦੀ ਗੱਲਚੁੱਕ ਦਿਤੀ ਹੈ, ਜਿਸ ਪਿੱਛੋਂ ਕੁਝ ਟਵਿੱਟਰ ਯੂਜ਼ਰਸ ਨੇ ਉਸ ਨੂੰ ਟਰੋਲ ਕੀਤਾ ਹੈ।ਕੰਗਨਾ ਨੇ ਟਵੀਟ ਕਰਕੇ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕਰਦੇ ਹੋਏ ਕਿਹਾ, ‘ਸਤਿਕਾਰਯੋਗ ਪ੍ਰਧਾਨ ਮੰਤਰੀ ਜੀ, ਕ੍ਰਿਪਾ ਕਰਕੇ ਤੁਹਾਨੂੰ ਬੇਨਤੀ ਹੈ ਕਿ ਕੁੰਭ ਮੇਲੇ ਪਿੱਛੋਂ ਰਮਜ਼ਾਨ ਵਿੱਚ ਹੋਣ ਵਾਲੇ ਮਿਲਣ ਸਮਾਰੋਹ ਉੱਤੇ ਵੀ ਰੋਕ ਲਾਈ ਜਾਵੇ।’ ਬਾਅਦ ਵਿੱਚ ਇਹ ਟਵੀਟ ਹਟਾ ਲਿਆ ਕਿਹਾ ਜਾਂਦਾ ਹੈ, ਜਿਸ ਲਈ ਸੋਸ਼ਲ ਮੀਡੀਆ ਉੱਤੇ ਦਿਖਾਈ ਨਹੀਂ ਦੇ ਰਿਹਾ।
ਅੱਜ ਸ਼ਨੀਵਾਰ ਦੇ ਦਿਨ ਸਾਰੇ ਭਾਰਤ ਵਿੱਚ ਕੁੱਲ ਮਿਲਾ ਕੇ 2,34,692 ਨਵੇਂ ਕੇਸ ਮਿਲੇ ਹਨ ਅਤੇ ਕੋਰੋਨਾ ਦੇ ਕਾਰਨ ਇੱਕੋ ਦਿਨ ਵਿੱਚ ਰਿਕਾਰਡ 1341 ਮੌਤਾਂ ਹੋਣ ਦੀ ਵੀ ਖਬਰ ਹੈ।
ਪੰਜਾਬ ਵਿੱਚ ਕੋਰੋਨਾ ਦੇ ਕੇਸਾਂ ਦੀ ਗਿਣਤੀਪਹਿਲਾਂ ਘਟਦੀ ਲੱਗੀ ਸੀ, ਪਰ ਅੱਜਫਿਰ ਉਛਾਲਾਆ ਗਿਆ ਹੈ। ਸ਼ਨੀਵਾਰ ਨੂੰ ਪੰਜਾਬ ਵਿੱਚ ਕੋਰੋਨਾ ਦੇ 4498 ਨਵੇਂ ਕੇਸਮਿਲੇਅਤੇ 64 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ। ਅੱਜਤੱਕ ਰਾਜ ਵਿੱਚ 7834 ਲੋਕਾਂ ਦੀ ਮੌਤ ਹੋਈ ਹੈ। ਅੱਜ ਲੁਧਿਆਣਾ ਵਿੱਚ 835 ਕੇਸ, ਮੋਹਾਲੀ 790, ਜਲੰਧਰ 449, ਪਟਿਆਲਾ 372, ਅੰਮ੍ਰਿਤਸਰ 357, ਹੁਸ਼ਿਆਰਪੁਰ 284, ਗੁਰਦਾਸਪੁਰ 238, ਬਠਿੰਡਾ 195, ਕਪੂਰਥਲਾ 149,ਫਾਜ਼ਿਲਕਾ 137,ਫਿਰੋਜ਼ਪੁਰ 109,ਸੰਗਰੂਰ 88, ਰੋਪੜ 78, ਤਰਨ ਤਾਰਨ 74, ਨਵਾਂ ਸ਼ਹਿਰ 60, ਮੁਕਤਸਰ ਸਾਹਿਬ 52, ਫਤਿਹਗੜ੍ਹ ਸਾਹਿਬ 49, ਪਠਾਨਕੋਟ 36, ਫਰੀਦਕੋਟ 35, ਮੋਗਾ 17, ਮਾਨਸਾ 63 ਤੇ ਬਰਨਾਲਾ ਵਿੱਚ 31 ਨਵੇਂ ਕੇਸ ਮਿਲੇ ਅਤੇਕੋਰੋਨਾ ਨਾਲਮੋਹਾਲੀ ਵਿੱਚ 10, ਪਟਿਆਲਾ 7, ਅੰਮ੍ਰਿਤਸਰ,ਲੁਧਿਆਣਾ ਤੇ ਗੁਰਦਾਸਪੁਰ 6-6, ਬਠਿੰਡਾ, ਹੁਸ਼ਿਆਰਪੁਰ, ਜਲੰਧਰ ਅਤੇ ਤਰਨ ਤਾਰਨ 4-4,ਫਿਰੋਜ਼ਪੁਰ 3, ਕਪੂਰਥਲਾ,ਮੁਕਤਸਰ ਸਾਹਿਬ ਤੇ ਪਠਾਨਕੋਟ 2-2, ਮਾਨਸਾ,ਰੋਪੜ, ਸੰਗਰੂਰ, ਬਰਨਾਲਾ ਵਿੱਚ ਇੱਕ-ਇੱਕ ਮੌਤ ਕੋਰੋਨਾ ਦੇ ਕਾਰਨ ਹੋਈ ਹੈ।