Russia angry over foreign support for opposition leader Navalny
Connect with us [email protected]

ਅੰਤਰਰਾਸ਼ਟਰੀ

ਵਿਰੋਧੀ ਆਗੂ ਨਵਲਨੀ ਨੂੰ ਮਿਲੇ ਵਿਦੇਸ਼ੀ ਸਮੱਰਥਨ ਤੋਂ ਰੂਸ ਨਾਰਾਜ਼

Published

on

  • ਰੂਸ ਨੇ ਸਵੀਡਨ, ਪੋਲੈਂਡ ਤੇ ਜਰਮਨੀ ਦੇ ਡਿਪਲੋਮੈਟ ਕੱਢੇ
    ਮਾਸਕੋ, 5 ਫਰਵਰੀ, – ਰੂਸਵਿੱਚ ਵਿਰੋਧੀ ਆਗੂ ਅਲੈਕਸੀ ਨਵਲਨੀ ਨੂੰ ਮਿਲ ਰਹੇ ਵਿਦੇਸ਼ੀ ਸਮਰੱਥਨ ਤੋਂ ਰੂਸ ਦੀ ਸਰਕਾਰ ਕਾਫੀ ਨਾਰਾਜ਼ ਹੈ। ਅੱਜ ਰੂਸ ਨੇ ਏਸੇ ਨਾਰਾਜ਼ਗੀ ਦੇ ਕਾਰਨ ਤਿੰਨ ਦੇਸ਼ਾਂ ਜਰਮਨੀ, ਸਵੀਡਨ ਅਤੇ ਪੋਲੈਂਡ ਦੇ ਡਿਪਲੋਮੈਟਾਂ ਨੂੰ ਆਪਣੇ ਦੇਸ਼ ਵਿੱਚੋਂ ਚਲੇ ਜਾਣ ਲਈ ਕਹਿਦਿੱਤਾ ਹੈ।
    ਇਸ ਸੰਬੰਧ ਵਿੱਚ ਰੂਸ ਦੇ ਵਿਦੇਸ਼ ਮੰਤਰਾਲੇ ਨੇ ਬਿਆਨਜਾਰੀ ਕਰ ਕੇ ਕਿਹਾ ਹੈ ਕਿ ਯੂਰਪੀਨ ਯੂਨੀਅਨ ਦੇ ਇਨ੍ਹਾਂ ਡਿਪਲੋਮੈਟਾਂ ਨੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕੱਟੜ ਆਲੋਚਕ ਅਲੇਕਸੀ ਨਵਲਨੀ ਦੇ ਸਮਰਥਨ ਵਿੱਚ ਕੀਤੇ ਗਏ ਵਿਰੋਧ ਪ੍ਰਦਰਸ਼ਨਵਿੱਚ ਹਿੱਸਾ ਲਿਆ ਸੀ। ਅੱਜ ਸ਼ੁੱਕਰਵਾਰ ਨੂੰ ਰੂਸਦੇ ਇਸ ਐਲਾਨ ਤੋਂ ਪਹਿਲਾਂ ਯੂਰਪੀਨ ਯੂਨੀਅਨ ਦੇ ਵਿਦੇਸ਼ ਮਾਮਲਿਆਂ ਦੇ ਚੀਫ ਜੋਸੇਫ ਬੋਰੈਲ ਰੂਸ ਦੇ ਵਿਦੇਸ਼ ਮੰਤਰੀ ਲਾਵਰੋਵ ਨੂੰ ਮਿਲੇ ਸਨ। ਦੂਸਰੇ ਪਾਸੇਸਵੀਡਨ ਦੇ ਵਿਦੇਸ਼ ਮੰਤਰਾਲਾ ਦੀ ਬੁਲਾਰਾ ਨੇ ਆਪਣੇ ਕਿਸੇ ਡਿਪਲੋਮੈਟ ਵੱਲੋਂ ਕਿਸੇ ਵਿਰੋਧ ਪ੍ਰਦਰਸ਼ਨਵਿੱਚ ਸ਼ਾਮਲ ਹੋਣ ਦੀ ਖਬਰ ਨੂੰ ਰੱਦ ਕਰ ਦਿੱਤਾ ਹੈ। ਵਰਨਣ ਯੋਗ ਹੈ ਕਿ ਬੀਤੇ ਬੁੱਧਵਾਰ ਨੂੰ ਮਾਸਕੋ ਦੀ ਇਕ ਅਦਾਲਤ ਨੇ ਨਵਲਨੀ ਨੂੰ ਸਾਢੇ ਤਿੰਨ ਸਾਲ ਜੇਲ ਦੀ ਸਜ਼ਾ ਸੁਣਾਈ ਸੀ। ਇੱਕ ਪਿਛਲੇ ਅਪਰਾਧਿਕ ਮਾਮਲੇ ਵਿੱਚ ਗ੍ਰਿਫਤਾਰ ਨਵਲਨੀ ਨੂੰ ਅਦਾਲਤ ਨੇ ਪੈਰੋਲ ਦੀਆਂ ਸ਼ਰਤਾਂ ਦੇ ਉਲੰਘਣ ਦਾ ਦੋਸ਼ੀ ਕਰਾਰ ਦਿੱਤਾ ਹੈ। ਪੈਰੋਲ ਦੀਆਂ ਸ਼ਰਤਾਂ ਮੁਤਾਬਕ ਨਵਲਨੀ ਨੂੰ ਰੈਗੂਲਰ ਤੌਰ ਉੱਤੇ ਰਿਪੋਰਟ ਕਰਨਾ ਸੀ, ਪਰ ਉਨ੍ਹਾਂ ਨੇ ਇਸ ਦਾ ਪਾਲਣ ਨਹੀਂ ਕੀਤਾ। ਉਸ ਨੂੰ ਇਕ ਧੋਖਾਧੜੀ ਦੇ ਕੇਸਦਾ ਦੋਸ਼ੀ ਵੀ ਕਿਹਾ ਜਾ ਚੁੱਕਾ ਹੈ। ਸੁਣਵਾਈ ਦੌਰਾਨ ਨਵਲਨੀ ਨੇ ਅਦਾਲਤ ਵਿੱਚ ਰਾਸ਼ਟਰਪਤੀ ਪੁਤਿਨ ਨੂੰ ਜ਼ਹਿਰ ਦੇਣ ਵਾਲਾ ਆਖ ਕੇ ਕਿਹਾ ਸੀ ਕਿ ਸਰਕਾਰੀ ਏਜੰਸੀ ਐੱਸ ਐੱਸ ਬੀ ਦੇ ਹੱਥੋਂ ਮੇਰੀ ਹੱਤਿਆ ਦੀ ਸਾਜਿਸ਼ ਕੀਤੀ ਜਾ ਰਹੀ ਹੈ।ਕੋਰਟ ਵਿੱਚ ਨਵਲਨੀ ਨੇ ਕਿਹਾਕਿ ਮੈਂ ਇਕੱਲਾ ਨਹੀਂ ਹਾਂ। ਉਥੇ ਸਜ਼ਾ ਸੁਣਾਏ ਜਾਣ ਪਿੱਛੋਂ ਨਵਲਨੀ ਨੇ ਕਿਹਾ ਸੀ ਕਿ ਰੂਸ ਦੀ ਵਿਰੋਧੀ ਧਿਰ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਲਗਾਤਾਰ ਲੋਕਾਂ ਨੂੰ ਧਮਕਾਉਣ ਦਾ ਕੰਮ ਕਰ ਰਹੇ ਹਨ। ਸਜ਼ਾ ਸੁਣਾਏ ਜਾਣ ਪਿੱਛੋਂ ਨਵਲਨੀ ਦੇ ਸਮਰਥਕਾਂ ਨੇ ਇਸ ਦੇ ਵਿਰੋਧ ਵਿੱਚ ਰੈਲੀ ਦਾ ਐਲਾਨ ਕੀਤਾ ਤਾਂ ਕਰੀਬ 300 ਸਮਰਥਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।

ਅੰਤਰਰਾਸ਼ਟਰੀ

ਖਾਲਿਸਤਾਨੀ ਖਾੜਕੂ ਦੀ ਹਵਾਲਗੀ ਲਈ ਭਾਰਤ ਬ੍ਰਿਟੇਨ ਹਾਈ ਕੋਰਟ ਵਿੱਚ ਜਾਏਗਾ

Published

on

ਲੰਡਨ, 3 ਮਾਰਚ – ਪਾਬੰਦੀਸ਼ੁਦਾ ਸੰਗਠਨ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇ ਜੈਡ ਐਫ) ਦੇ ਮੈਂਬਰ ਕੁਲਦੀਪ ਸਿੰਘ ਦੀ ਭਾਰਤ ਵਿੱਚ ਹਵਾਲਗੀ ਦੀ ਅਰਜ਼ੀ ਨੂੰ ਇੱਕ ਮੈਜਿਸਟਰੇਟ ਕੋਰਟ ਵੱਲੋਂ ਮਾਨਵਤਾ ਦੇ ਆਧਾਰ ਉੱਤੇ ਰੱਦ ਕੀਤੇ ਜਾਣ ਪਿੱਛੋਂ ਭਾਰਤੀ ਅਧਿਕਾਰੀਆਂ ਨੇ ਇਸ ਦੇ ਵਿਰੁੱਧ ਅਪੀਲ ਕਰਨ ਦੀ ਇਜਾਜ਼ਤ ਦੇ ਲਈ ਲੰਡਨ ਸਥਿਤ ਹਾਈ ਕੋਰਟ ਜਾਣ ਦਾ ਫੈਸਲਾ ਕੀਤਾ ਹੈ।
ਕੁਲਦੀਪ ਸਿੰਘ ਉਰਫ ਕੀਪਾ ਸਿੱਧੂ ਉੱਤੇ ਹੋਰਨਾਂ ਲੋਕਾਂ ਨਾਲ ਮਿਲ ਕੇ 2015-16 ਵਿੱਚ ਪੰਜਾਬ ਵਿੱਚ ਖਾੜਕੂ ਸਰਗਰਮੀਆਂ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ। ਦੋਸ਼ੀਆਂ ਨੇ ਓਦੋਂ ਮੁੱਖ ਮੰਤਰੀ ਪ੍ਰਾਕਸ਼ ਸਿੰਘ ਬਾਦਲ ਅਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਤਲ ਦੀ ਸਾਜ਼ਿਸ ਰਚੀ ਸੀ। ਕੁਲਦੀਪ ਸਿੰਘ (44) ਉੱਤੇ ਗੁਰਦੁਆਰੇ ਵਿੱਚ ਵੱਖਵਾਦੀਆਂ ਦੀ ਬੈਠਕ ਕਰਾਉਣ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਪੈਸੇ ਭੇਜ ਕੇ ਖਾਲਿਸਤਾਨ ਜਿ਼ੰਦਾਬਾਦਾ ਫੋਰਸ (ਕੇ ਜੈਡ ਐਫ) ਵਿੱਚ ਸ਼ਾਮਲ ਕਰਨ ਦਾ ਵੀ ਦੋਸ਼ ਹੈ।ਜ਼ਿਲ੍ਹਾ ਮੈਜਿਸਟਰੇਟ ਗਾਰੇਥ ਬ੍ਰੈਂਸਟਨ ਨੇ ਲੰਡਨ ਵਿੱਚ ਵੈਸਟਮਿੰਸਟਰ ਮੈਜਿਸਟਰੇਟ ਕੋਰਟ ਵਿੱਚ ਹਵਾਲਗੀ ਦੇ ਕੇਸ ਦੀ ਸੁਣਵਾਈ ਕਰਦੇ ਹੋਏ 25 ਜਨਵਰੀ ਨੂੰ ਦਿੱਤੇ ਹੁਕਮ ਵਿੱਚ ਕਿਹਾ ਸੀ ਕਿ ਇਹ ਮਨੁੱਖੀ ਅਧਿਕਾਰਾਂ ਉੱਤੇ ਯੂਰਪੀ ਮਤੇ ਦੀ ਧਾਰਾ ਤਿੰਨ ਦੇ ਖਿਲਾਫ ਹੈ। ਜੇ ਅਦਾਲਤ ਦੇ ਹੁਕਮਾਂ ਵਿਰੁੱਧ ਅਪੀਲ ਕਰਨ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ਕੇਸ ਦੀ ਸੁਣਵਾਈ ਹਾਈ ਕੋਰਟ ਵਿੱਚ ਹੋਵੇਗੀ।

Continue Reading

ਅੰਤਰਰਾਸ਼ਟਰੀ

ਦਸਤਾਰਧਾਰੀ ਮੋਟਰਸਾਈਕਲ ਚਾਲਕਾਂ ਨੂੰ ਪੰਜ ਮੀਟਰ ਪੱਗ ਬੰਨ੍ਹਣ ਦੀ ਅਪੀਲ

Published

on

ਹਾਂਗਕਾਂਗ, 3 ਮਾਰਚ – ਹਾਂਗਕਾਂਗ ਦੇ ਇੱਕੋ-ਇੱਕ ਗੁਰਦੁਆਰਾ ਖ਼ਾਲਸਾ ਦੀਵਾਨ ਦੀ ਪ੍ਰਬੰਧਕ ਕਮੇਟੀ ਨੇ ਹਾਂਗਕਾਂਗ ਦੇ ਕਾਨੂੰਨ ਵਿੱਚ ਹੈਲਮਟ ਤੋਂ ਛੋਟ ਪ੍ਰਾਪਤ ਦਸਤਾਰ ਧਾਰੀ ਮੋਟਰਸਾਈਕਲ ਚਾਲਕਾਂ ਨੂੰ ਏਥੇ ਟਰਾਂਸਪੋਰਟ ਡਿਪਾਰਟਮੈਂਟ ਦੀਆਂ ਹਦਾਇਤਾਂ ਤੇ ਡਰਾਇਵਿੰਗ ਦੌਰਾਨ ਘੱਟੋ-ਘੱਟ ਪੰਜ ਮੀਟਰ ਦਸਤਾਰ ਸਜਾਉਣ ਦੀ ਅਪੀਲ ਕੀਤੀ ਹੈ, ਤਾਂ ਕਿ ਕਿਸੇ ਹਾਦਸੇ ਸਮੇਂ ਉਹ ਸੁਰੱਖਿਅਤ ਰਹਿ ਸਕਣ।
ਵਰਨਣ ਯੋਗ ਹੈ ਕਿ ਸਿੱਖੀ ਵਿੱਚ ਦਸਤਾਰ ਦੀ ਅਹਿਮੀਅਤ ਮੰਨ ਕੇ ਹਾਂਗਕਾਂਗ ਸਰਕਾਰ ਵੱਲੋਂ ਦਸਤਾਰਧਾਰੀ ਮੋਟਰਸਾਈਕਲ ਸਵਾਰਾਂ ਨੂੰ ਹੈਲਮਟ ਤੋਂ ਛੋਟ ਦਿੱਤੀ ਹੋਈ ਹੈ, ਪਰ ਕੁਝ ਵਿਅਕਤੀਆਂ ਵੱਲੋਂ ਇਸ ਦਾ ਨਾਜਾਇਜ਼ ਫਾਇਦਾ ਉਠਾ ਕੇ ਕੇਵਲ ਰੁਮਾਲ ਜਾਂ ਛੋਟੇ ਪਰਨੇ ਧਾਰਨ ਨਾਲ ਮੋਟਰਸਾਈਕਲ ਚਲਾਏ ਜਾ ਰਹੇ ਹਨ ਅਤੇ ਬੀਤੇ ਦਿਨੀਂ ਕੁਝ ਸੜਕ ਹਾਦਸਿਆਂ ਵਿੱਚ ਅਜਿਹੇ ਵਿਅਕਤੀਆਂ ਦੇ ਗੰਭੀਰ ਜ਼ਖ਼ਮੀ ਹੋਣ ਅਤੇ ਮਾਰੇ ਜਾਣ ਕਾਰਨ ਟਰਾਂਸਪੋਰਟ ਵਿਭਾਗ ਨੂੰ ਇਸ ਛੋਟ ਨੂੰ ਕਾਇਮ ਰੱਖਣ ਦੇ ਨਾਲ ਦਸਤਾਰ ਦੇ ਸਰੂਪ ਸਬੰਧੀ ਪ੍ਰਬੰਧਕ ਕਮੇਟੀ ਨਾਲ ਰਾਬਤਾ ਕਰਕੇ ਹਦਾਇਤਾਂ ਜਾਰੀ ਕੀਤੀਆਂ ਹਨ। ਪ੍ਰਬੰਧਕ ਕਮੇਟੀ ਨੇ ਸਪੱਸ਼ਟ ਕੀਤਾ ਕਿ ਜੇ ਕੋਈ ਵਿਅਕਤੀ ਇਨ੍ਹਾਂ ਕਾਨੂੰਨਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਦਾ ਖ਼ਾਲਸਾ ਦੀਵਾਨ ਵੱਲੋਂ ਜਾਰੀ ਹੈਲਮਟ ਤੋਂ ਛੋਟ ਦਾ ਪਰਮਟ ਰੱਦ ਕੀਤਾ ਜਾਵੇਗਾ।

Continue Reading

ਅੰਤਰਰਾਸ਼ਟਰੀ

ਵਿੰਸਟਨ ਚਰਚਿਲ ਦੀ ਪੇਂਟਿੰਗ 82 ਲੱਖ 85 ਹਜ਼ਾਰ ਪੌਂਡ ਦੀ ਵਿਕੀ

Published

on

ਲੰਡਨ, 3 ਮਾਰਚ – ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦੀ ਮੋਰੱਕਾ ਦੇ ਲੈਂਡਸਕੇਪ ਦੀ ਪੇਂਟਿੰਗ ਇੱਕ ਨਿਲਾਮੀ ਵਿੱਚ 82 ਲੱਖ 85 ਹਜ਼ਾਰ ਪੌਂਡ ਵਿੱਚ ਵਿਕੀ ਹੈ। ਇਸ ਪੇਂਟਿੰਗ ਨੂੰ ਹਾਲੀਵੁੱਡ ਸਟਾਰ ਐਂਜਲਿਨਾ ਜੋਲੀ ਨੇ ਵੇਚਿਆ ਹੈ।
ਲੰਡਨ ਦੀ ਕ੍ਰਿਸਟੀ ਨਿਲਾਮੀ ਘਰ ਵਿੱਚ ‘ਟਾਵਰ ਆਫਕੌਟੌਬੀਆ ਮਾਸਕ’ ਨੂੰ 82,85,000 ਪੌਂਡ ਵਿੱਚ ਵੇਚਿਆ ਗਿਆ ਹੈ। ਵਿਕਰੀ ਤੋਂ ਪਹਿਲਾਂ ਇਸ ਦੀ ਕੀਮਤ 1.5 ਮਿਲੀਅਨ ਪੌਂਡ ਤੋਂ 2.5 ਮਿਲੀਅਨ ਪੌਂਡ ਤੱਕ ਦਾ ਅਨੁਮਾਨ ਸੀ। ਇਸ ਤੋਂ ਪਹਿਲਾਂ ਚਰਚਿਲ ਦੀ ਸਭ ਤੋਂ ਮਹਿੰਗੀ ਪੇਂਟਿੰਗ 18 ਲੱਖ ਪੌਂਡ ਦੀ ਵੇਚੀ ਗਈ ਸੀ। ਇਸ ਪੇਂਟਿੰਗ ‘ਚ ਐਟਲਾਂਸ ਪਰਬਤਾਂ ਦੇ ਪਿੱਛੇ ਸੂਰਜ ਡੁੱਬਣ ਵੇਲੇ ਮੋਰੋਕੋ ‘ਚ 12ਵੀਂ ਸਦੀ ਦੀ ਮਸਜਿਦ ਦਿਖਾਈ ਗਈ ਹੈ। ਇਹ ਪੇਂਟਿੰਗ ਚਰਚਿੱਲ ਨੇ ਦੂਜੀ ਵਿਸ਼ਵ ਜੰਗ ਵੇਲੇ ਬਣਵਾਈ ਸੀ। 1945 ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਫ਼ੈਂਕਲਿਨ ਡੀ ਰੂਜ਼ਵੈਲਟ ਦੀ ਮੌਤ ਤੋਂ ਬਾਅਦ ਉਸ ਦੇ ਬੇਟੇ ਨੇ ਇਹ ਪੇਂਟਿੰਗ ਵੇਚ ਦਿੱਤੀ ਸੀ। ਇਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਖਰੀਦਿਆ ਅਤੇ 2011 ਵਿੱਚ ਇਸ ਨੂੰ ਐਂਜਲੀਨਾ ਅਤੇ ਉਸ ਦੇ ਦੋਸਤ ਅਦਾਕਾਰ ਬ੍ਰੈਡ ਪਿਟ ਨੇ ਖਰੀਦਿਆ ਸੀ। ਸਾਲ 2019 ਵਿੱਚ ਇਹ ਜੋੜਾ ਵੱਖ ਹੋ ਗਿਆ ਤੇ ਇਹ ਪੇਂਟਿੰਗ ਇੱਥੇ ਜੋਲੀ ਫੈਮਲੀ ਕੁਲੈਕਸ਼ਨ ਵੱਲੋਂ ਵੇਚੀ ਗਈ ਹੈ। ਪੇਂਟਿੰਗ ਦੇ ਖਰੀਦਦਾਰ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ।
ਭਾਰਤ ਦੇ ਆਖਰੀ ਵਾਇਸਰਾਏ ਲਾਰਡ ਮਾਊਂਟਬੇਟਨ ਅਤੇ ਉਸ ਦੀ ਪਤਨੀ ਐਡਵਿਨਾ ਦੇ ਕਰੋੜਾਂ ਰੁਪਏ ਦੇ ਖਜ਼ਾਨੇ ਦੀ ਨਿਲਾਮੀ ਵੀ ਹੋਣ ਜਾ ਰਹੀ ਹੈ। ਇਸ ਖਜ਼ਾਨੇ ਵਿੱਚ ਹੀਰਿਆਂ ਨਾਲ ਸਜਾਏ ਗਹਿਣੇ, ਇੱਕ ਸੋਨੇ ਦੀ ਘੜੀ, ਹੀਰੇ ਦਾ ਬਣਿਆ ਇੱਕ ਬਰੌਚ ਤੇ ਰਾਣੀ ਵਿਕਟੋਰੀਆ ਦਾ ਇੱਕ ਰੋਬੋਟ ਖ਼ਿਡੌਣਾ ਸ਼ਾਮਲ ਹੈ, ਜੋ 1950 ਵਿੱਚ ਬਣਾਇਆ ਗਿਆ ਸੀ। ਲਾਰਡ ਮਾਊਂਟਬੈਟਨ ਵੱਲੋਂ ਭਾਰਤ ਅਤੇ ਬਰਮਾ (ਮਿਆਂਮਾਰ) ਤੋਂ ਲਿਆਂਦੀਆਂ 400 ਕੀਮਤੀ ਚੀਜ਼ਾਂ, ਗਹਿਣਿਆਂ ਅਤੇ ਪੇਂਟਿੰਗਾਂ ਦੀ ਨਿਲਾਮੀ ਵੀ ਹੋ ਰਹੀ ਹੈ, ਜਿਸ ਦੀ ਕੀਮਤ ਲੱਗਭਗ 15 ਕਰੋੜ ਰੁਪਏ ਮਿਥੀ ਗਈ ਹੈ।

Continue Reading

ਰੁਝਾਨ


Copyright by IK Soch News powered by InstantWebsites.ca