RSS advises BJP to reflect on West Bengal
Connect with us [email protected]

ਰਾਜਨੀਤੀ

ਆਰ ਐੱਸ ਐੱਸ ਵੱਲੋਂ ਭਾਜਪਾ ਨੂੰ ਪੱਛਮੀ ਬੰਗਾਲ ਬਾਰੇ ਆਤਮ ਚਿੰਤਨ ਕਰਨ ਦੀ ਸਲਾਹ

Published

on

bjp

ਗਲਤ ਤਜਰਬੇ ਨਾਲ ਬੰਗਾਲ ਵਿੱਚ ਪਾਸਾ ਪਲਟਣ ਦੀ ਗੱਲ ਕਹੀ
ਨਵੀਂ ਦਿੱਲੀ, 11 ਮਈ, – ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਕਰਾਰੀ ਹਾਰ ਤੋਂ ਬਾਅਦ ਜਿੱਥੇ ਪਾਰਟੀ ਵਿੱਚ ਕੇਂਦਰੀ ਪੱਧਰ ਉੱਤੇ ਲੀਡਰਸ਼ਿਪ ਬਦਲਣ ਦੀ ਮੰਗ ਜ਼ੋਰ ਫੜ ਰਹੀ ਹੈ, ਇਸ ਦੇ ਨਾਲ ਹੀ ਦੂਸਰੇ ਪਾਸੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ ਐੱਸ ਐੱਸ) ਦੇ ਮੁੱਖ ਪੱਤਰ ‘ਪਾਂਚਜਨਯ’ ਵਿੱਚ ਛਪੇ ਇੱਕ ਲੇਖ ਵਿੱਚ ਭਾਜਪਾ ਨੂੰ ਇਸ ਹਾਰ ਤੋਂ ਬਾਅਦ ਆਤਮ-ਚਿੰਤਨ ਕਰਨ ਦੀ ਸਲਾਹ ਦੇ ਦਿੱਤੀ ਗਈ ਹੈ।
ਆਰ ਐੱਸ ਐੱਸ ਦੇ ਮੁੱਖ ਪੱਤਰ ‘ਪਾਂਚਜਨਯ’ ਵਿੱਚ ਲਿਖਿਆ ਹੈ ਕਿ ਅਣਥੱਕ ਕੋਸ਼ਿਸ਼ ਨਹੀਂ, ਸਗੋਂ ਇਕ ਗਲਤ ਤਜਰਬੇ ਨੇ ਪੱਛਮੀ ਬੰਗਾਲ ਵਿੱਚ ਭਾਜਪਾ ਲਈ ਉਲਟ ਹਾਲਾਤ ਪੈਦਾ ਕੀਤੇ ਹਨ ਤੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਜਿੱਥੇ 121 ਵਿਧਾਨ ਸਭਾ ਸੀਟਾਂ ਵਿੱਚ ਅਗੇਤ ਮਿਲੀ ਸੀ, ਇਸ ਵਾਰ ਪਾਰਟੀ 77 ਸੀਟਾਂ ਉੱਤੇ ਸਿਮਟ ਗਈ ਹੈ। ਭਾਜਪਾ ਨੂੰ ਵਿਧਾਨ ਸਭਾ ਦੇ ਆਖ਼ਰੀ ਦੋ ਪੜਾਵਾਂ ਦੀ ਵੋਟਿੰਗਵਿੱਚ ਭਾਰੀ ਨਿਰਾਸ਼ਾ ਪੱਲੇ ਪੱਈ ਹੈ। ‘ਪਾਂਚਜਨਯ’ ਦੇ ਅਨੁਸਾਰ ਭਾਜਪਾ ਨੇ ਕਾਹਲੀਵਿੱਚਟੀ ਐੱਮ ਸੀ ਦੇ ਉਨ੍ਹਾਂ ਨੇਤਾਵਾਂ ਨੂੰ ਪਾਰਟੀਵਿੱਚ ਸ਼ਾਮਲ ਕਰ ਲਿਆ ਸੀ, ਜਿਨ੍ਹਾਂ ਦਾ ਅਕਸ ਕਾਫ਼ੀ ਖ਼ਰਾਬ ਸੀ ਅਤੇ ਸਾਲ 2019 ਦੀਆਂ ਪਾਰਲੀਮੈਂਟ ਚੋਣਾਂ ਦੇ ਮੁਕਾਬਲੇ ਭਾਜਪਾ ਦੀਆਂ ਵੋਟਾਂਵਿੱਚ 2 ਫ਼ੀਸਦੀ ਕਮੀ ਆਈ, ਜਦ ਕਿ ਕਾਂਗਰਸ ਅਤੇ ਖੱਬੇ ਪੱਖੀਆਂ ਦੀਆਂ 5 ਫ਼ੀਸਦੀ ਵੋਟਾਂ ਟੀ ਐੱਮ ਸੀ ਵੱਲ ਚਲੀਆਂ ਗਈਆਂ।
ਸਾਲ 2019 ਦੀਆਂ ਪਾਰਲੀਮੈਂਟ ਚੋਣਾਂ ਬਾਰੇ‘ਪਾਂਚਜਨਯ’ ਨੇ ਲਿਖਿਆ ਕਿ ਜੇ ਕਾਂਗਰਸ ਅਤੇ ਖੱਬੇ ਪੱਖੀ ਆਪਣੇ ਸਾਲ 2019 ਦੇ ਵੋਟ ਕਾਇਮ ਰੱਖ ਲੈਂਦੇ ਤਾਂ ਭਾਜਪਾ ਘੱਟੋ-ਘੱਟ 93 ਸੀਟਾਂਤੱਕ ਚਲੀ ਜਾਂਦੀ, ਪਰ ਦੋਵਾਂ ਪਾਰਟੀਆਂ ਦੇ ਇਹ ਵੋਟਰਟੀ ਐੱਮ ਸੀ ਵੱਲ ਚਲੇ ਜਾਣ ਨਾਲ ਭਾਜਪਾ ਨੂੰ ਜਿੱਤਣਾ ਔਖਾ ਹੋ ਗਿਆ।ਇਨ੍ਹਾਂ ਚੋਣਾਂ ਤੋਂ ਸਾਫ ਹੋ ਗਿਆ ਕਿ ਪੱਛਮੀ ਬੰਗਾਲ ਦੇ ਚਾਰ ਵੱਡੇ ਜਿ਼ਲਿਆਂ ਤੋਂ ਭਾਜਪਾ ਨੂੰ ਇਕ ਵੀ ਸੀਟ ਨਹੀਂ ਮਿਲੀ, ਜਿਨ੍ਹਾਂ ਵਿੱਚ ਝਾਰਗ੍ਰਾਮ, ਸਾਊਥ 24 ਪਰਗਨਾ, ਪੂਰਬੀ ਬਰਧਮਾਨ ਤੇ ਕੋਲਕਾਤਾ ਸ਼ਾਮਲ ਹਨ। ‘ਪਾਂਚਜਨ’ ਨੇ ਲਿਖਿਆ ਕਿ ਦਲਿਤਾਂ ਦਾ ਸਮਰਥਨ ਵੀ ਭਾਜਪਾ ਨੂੰ ਵਿਧਾਨ ਸਭਾ ਚੋਣਾਂਵਿੱਚ ਨਹੀਂ ਮਿਲਿਆ ਤੇ ਜਿਸ ਮਤੂਆ ਭਾਈਚਾਰੇ ਬਾਰੇ ਭਾਜਪਾ ਨੇ ਵੱਡੇ ਦਾਅਵੇ ਕੀਤੇ ਸਨ, ਉਸ ਨੇ ਵੀ ਭਾਜਪਾ ਦੀ ਪੂਰੀ ਤਰ੍ਹਾਂ ਅਣਦੇਖੀ ਕੀਤੀ ਤੇ ਸਿਰਫ਼ ਜਲਪਾਈਗੁੜੀ ਖੇਤਰ ਵਿੱਚ ਪਾਰਟੀ ਨੂੰ 27 ਵਿੱਚੋਂ 21 ਸੀਟਾਂ ਉੱਤੇ ਜਿੱਤ ਹੋ ਸਕੀ ਹੈ, ਜਿਸ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ।
ਆਰ ਐੱਸ ਐੱਸ ਦੇ ਮੁੱਖ ਪੱਤਰ ਨੇ ਲਿਖਿਆ ਹੈ ਕਿ ਪੱਛਮੀ ਬੰਗਾਲਵਿੱਚ 4 ਪ੍ਰਮੁੱਖ ਕਾਰਨਾਂ ਕਰ ਕੇ ਭਾਜਪਾ ਦਾ ਸੱਤਾਵਿੱਚ ਆਉਣ ਦਾ ਸੁਫ਼ਨਾ ਪੂਰਾ ਨਹੀਂ ਹੋਇਆ। ਪਹਿਲਾ ਟੀ ਐੱਮ ਸੀਵੱਲੋਂ ਵੱਖ-ਵੱਖ ਯੋਜਨਾਵਾਂ ਨਾਲ ਓਥੇ ਲੋਕਾਂ ਨੂੰ ਲਾਭਪਾਤਰੀ ਬਣਾ ਕੇ ਰੱਖਣਾ, ਦੂਸਰਾ ਆਖਰੀ ਦੋ ਪੜਾਵਾਂ ਦੀ ਪੋਲਿੰਗ ਉੱਤੇ ਕੋਰੋਨਾ ਵਾਇਰਸ ਦੀ ਬੀਮਾਰੀ ਦਾ ਅਸਰ ਤੇ ਤੀਸਰਾ ਮਾੜੇ ਅਕਸ ਵਾਲੇ ਟੀ ਐੱਮ ਸੀ ਨੇਤਾਵਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਨਾ। ਆਖਰੀ ਗੱਲ ਕਿ ਲੋਕ ਸਭਾ ਚੋਣਾਂ ਦੇ ਮੁਕਾਬਲੇ ਭਾਜਪਾ ਦੀ ਕਮਜੋਰ ਰਣਨੀਤੀ ਤੇ ਖੱਬੇ ਪੱਖੀਆਂ ਅਤੇ ਕਾਂਗਰਸ ਦਾ ਵੋਟ ਬੈਂਕ ਟੀ ਐੱਮ ਸੀ ਵੱਲ ਨਿਕਲ ਗਿਆ ਅਤੇ ਭਾਜਪਾ ਇਸ ਨੂੰ ਓਧਰ ਖਿਸਕਦਾ ਵੇਖ ਹੀ ਨਹੀਂ ਸੀ ਸਕੀ।

Read More Latest Politics News

ਰਾਜਨੀਤੀ

ਮੇਨਕਾ ਗਾਂਧੀ ਨੇ ਡਾਕਟਰ ਨਾਲ ਬੇਹੱਦ ਭੱਦੀ ਸ਼ਬਦਾਵਲੀ ਵਰਤੀ

Published

on

Maneka Gandhi

ਲਖਨਊ, 24 ਜੂਨ – ਉਤਰ ਪ੍ਰਦੇਸ਼ ਦੇ ਸੁਲਤਾਨਪੁਰ ਪਾਰਲੀਮੈਂਟਰੀ ਹਲਕੇ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮੇਨਕਾ ਗਾਂਧੀ ਦੀ ਇੱਕ ਆਡੀਉ ਕਲਿਪ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ, ਜਿਸ ਕਾਰਨ ਉਹ ਲੋਕਾਂ ਦੇ ਨਿਸ਼ਾਨੇ ਉੱਤੇ ਆ ਗਈ ਹੈ।
ਅਸਲ ਵਿੱਚ ਮੇਨਕਾ ਗਾਂਧੀ ਉੱਤੇ ਪਸ਼ੂਆਂ ਦੇ ਡਾਕਟਰਾਂ ਨਾਲ ਮਾੜਾ ਵਤੀਰਾ ਕਰਨ ਦਾ ਦੋਸ਼ ਲੱਗਾ ਹੈ। ਇੰਡੀਅਨ ਵੈਟਰਨਰੀ ਐਸੋਸੀਏਸ਼ਨ ਨੇ ਇਸ ਕੇਸ ਵਿੱਚ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਮੇਨਕਾ ਗਾਂਧੀ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਫ਼ਿਲਮ ਨਿਰਦੇਸ਼ਕ ਅਸ਼ੋਕ ਪੰਡਤ ਨੇ ਵੀ ਵੈਟਰਨਰੀ ਐਸੋਸੀਏਸ਼ਨ ਦੀ ਚਿੱਠੀ ਨੂੰ ਆਪਣੇ ਟਵਿਟਰ ਹੈਂਡਲ ਉੱਤੇ ਸਾਂਝਾ ਕੀਤਾ ਹੈ ਅਤੇ ਲਿਖਿਆ ਹੈ ਕਿ ‘‘ਮੇਨਕਾ ਗਾਂਧੀ ਅਕਸਰ ਦੇਸ਼ ਭਰ ਵਿੱਚ ਕਾਫ਼ੀ ਲੋਕਾਂ ਨੂੰ ਫ਼ੋਨ ਕਰ ਕੇ ਧਮਕਾਉਂਦੀ ਤੇ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦਿੰਦੀ ਹੈ। ਉਸ ਨੂੰ ਰਾਜਨੀਤੀ ਤੋਂ ਰਿਟਾਇਰ ਹੋਣ ਲਈ ਕਹਿ ਦੇਣ ਦਾ ਸਮਾਂ ਆ ਗਿਆ ਹੈ।” ਇਸ ਦੇ ਨਾਲ ਸੋਸ਼ਲ ਮੀਡੀਆ ਉੱਤੇ ਵੀ ਮੇਨਕਾ ਗਾਂਧੀ ਦੇ ਬਾਈਕਾਟ ਦੀ ਚਰਚਾ ਹੈ ਤੇ ਮੇਨਕਾ ਗਾਂਧੀ ਵੱਲੋਂ ਇੱਕ ਡਾਕਟਰ ਨਾਲ ਕੁੱਤੇ ਦੇ ਇਲਾਜ ਬਾਰੇ ਕਈ ਘਟੀਆ ਸ਼ਬਦ ਬੋਲਦੀ ਲੱਗ ਰਹੀ ਹੈ।

Continue Reading

ਰਾਜਨੀਤੀ

ਓਮ ਪ੍ਰਕਾਸ਼ ਚੌਟਾਲਾ ਸਜ਼ਾ ਪੂਰੀ ਹੋਣ ਤੋਂ ਬਾਅਦ ਰਿਹਾਅ

Published

on

Om Prakash Chautala

ਚੰਡੀਗ਼ੜ੍ਹ, 24 ਜੂਨ – ਜੇ ਬੀ ਟੀ ਅਧਿਆਪਕ ਭਰਤੀ ਘੁਟਾਲੇ ਵਿੱਚ ਦੋਸ਼ੀ ਸਾਬਤ ਹੋ ਜਾਣ ਦੇ ਬਾਅਦ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ 10 ਸਾਲ ਦੀ ਕੈਦ ਕੱਟਣ ਵਾਲੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੀ ਸਜ਼ਾ ਕੱਲ੍ਹ ਰਾਤ ਨੂੰ ਪੂਰੀ ਹੋ ਗਈ ਅਤੇ ਉਹ ਰਿਹਾਅ ਹੋ ਗਏ ਹਨ। ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਓਮ ਪ੍ਰਕਾਸ਼ ਚੌਟਾਲਾ ਦੇ ਵਕੀਲ ਅਮਿਤ ਸਾਹਨੀ ਨੂੰ ਇਹ ਜਾਣਕਾਰੀ ਦਿੱਤੀ ਹੈ।
ਸਾਹਨੀ ਨੇ ਦੱਸਿਆ ਕਿ ਪੈਰੋਲ ਉੱਤੇ ਹੋਣ ਕਾਰਨ ਚੌਟਾਲਾ ਜੇਲ੍ਹ ਤੋਂ ਬਾਹਰ ਸਨ, ਪਰ ਕੁਝ ਕਾਗਜ਼ੀ ਕਾਰਵਾਈ ਪੂਰੀ ਹੁੰਦਿਆਂ ਸਾਰ ਉਹ ਅਧਿਕਾਰਤ ਤੌਰ ਉੱਤੇ ਰਿਹਾਅ ਹੋ ਜਾਣਗੇ। ਚੌਟਾਲਾ ਦੀ ਰਿਹਾਈ ਨਾਲ ਜਿੱਥੇ ਇਨੈਲੋ ਵਰਕਰਾਂ ਵਿੱਚ ਕਾਫ਼ੀ ਜੋਸ਼ ਵੇਖਣ ਨੂੰ ਮਿਲ ਰਿਹਾ ਹੈ, ਉਥੇ ਇਸ ਦਾ ਅਸਰ ਅਭੈ ਚੌਟਾਲਾ ਦੇ ਅਸਤੀਫ਼ੇ ਨਾਲ ਵਿਧਾਨ ਸਭਾ ਦੀ ਖ਼ਾਲੀ ਹੋਈ ਏਲਨਾਬਾਦ ਸੀਟ ਦੀ ਉਪ ਚੋਣ ਵਿੱਚ ਵੀ ਵੇਖਣ ਨੂੰ ਮਿਲ ਸਕਦਾ ਹੈ। ਜੇਲ੍ਹ ਤੋਂ ਰਿਹਾਅ ਹੋਣ ਦੇ ਬਾਵਜੂਦ ਚੌਟਾਲਾ ਦੇ ਦਸ ਸਾਲ ਤਕ ਚੋਣ ਲੜਨ ਉੱਤੇ ਰੋਕ ਰਹੇਗੀ। ਵਰਨਣ ਯੋਗ ਹੈ ਕਿ 16 ਜਨਵਰੀ 2013 ਨੂੰ ਓਮ ਪ੍ਰਕਾਸ਼ ਚੌਟਾਲਾ ਅਤੇ ਉਨ੍ਹਾਂ ਦੇ ਪੁੱਤਰ ਅਜੇ ਚੌਟਾਲਾ ਸਮੇਤ 55 ਲੋਕ ਦੋਸ਼ੀ ਕਰਾਰ ਦਿੱਤੇ ਗਏ ਸਨ।

Read More Latest Punjabi News

Continue Reading

ਰਾਜਨੀਤੀ

ਈ ਡੀ ਵੱਲੋਂ ਸੁਖਪਾਲ ਖਹਿਰਾ ਕੇਸ ਵਿੱਚ ਚੋਟੀ ਦੇ ਡਿਜ਼ਾਈਨਰ ਮਨੀਸ਼ ਮਲਹੋਤਰਾ, ਸੱਭਿਆਸਾਚੀ ਤੇ ਰਿਤੂ ਨੂੰ ਸੰਮਨ

Published

on

Sukhpal Khaira case

ਨਵੀਂ ਦਿੱਲੀ, 24 ਜੂਨ – ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੰਜਾਬ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਖ਼ਿਲਾਫ਼ ਹਵਾਲਾ ਕੇਸ ਬਾਰੇ ਦੇਸ਼ ਦੇ ਤਿੰਨ ਵੱਡੇ ਫੈਸ਼ਨ ਡਿਜ਼ਾਈਨਰਾਂ ਮਨੀਸ਼ ਮਲਹੋਤਰਾ, ਸੱਭਿਆਚਾਰੀ ਅਤੇ ਰਿਤੂ ਕੁਮਾਰ ਨੂੰ ਸੰਮਨ ਭੇਜੇ ਹਨ। ਅਧਿਕਾਰੀਆਂ ਦੇ ਮੁਤਾਬਕ ਤਿੰਨਾਂ ਫੈਸ਼ਨ ਡਿਜ਼ਾਈਨਰਾਂ ਨੂੰ ਅਗਲੇ ਹਫ਼ਤੇ ਦਿੱਲੀ ਵਿੱਚ ਸਵਾਲਾਂ ਦੇ ਜਵਾਬ ਦੇਣ ਲਈ ਕੇਂਦਰੀ ਜਾਂਚ ਏਜੰਸੀ ਸਾਹਮਣੇ ਪੇਸ਼ ਹੋਣ ਨੂੰ ਕਿਹਾ ਗਿਆ ਹੈ।
ਇਹ ਸੰਮਨ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਉਸ ਦੇ ਪਰਵਾਰਕ ਮੈਂਬਰਾਂ ਖ਼ਿਲਾਫ਼ ਹਵਾਲਾ ਰਾਸ਼ੀ ਮਾਮਲੇ ਨਾਲ ਸਬੰਧਤ ਹਨ। ਜਾਣਕਾਰ ਸੂਤਰਾਂ ਮੁਤਾਬਕ ਏਜੰਸੀ ਨੇ ਮਾਰਚ ਮਹੀਨੇ ਦੋਸ਼ੀ ਦੇ ਖ਼ਿਲਾਫ਼ ਜਾਂਚ ਸ਼ੁਰੂ ਕੀਤੀ ਸੀ ਅਤੇ ਛਾਪੇ ਦੇ ਸਮੇਂ ਤੋਂ ਪਹਿਲਾਂ ਖਹਿਰਾ ਆਮ ਆਦਮੀ ਪਾਰਟੀ ਤੋਂ ਬਾਗ਼ੀ ਹੋ ਗਏ ਸਨ ਅਤੇ ਪਿਛਲੇ ਦਿਨੀਂ ਕਾਂਗਰਸ ਵਿੱਚ ਸ਼ਾਮਲ ਹੋਏ ਹਨ। ਈ ਡੀ ਨੇ ਦੋਸ਼ ਲਾਇਆ ਕਿ ਖਹਿਰਾ ਨਸ਼ਾ ਤਸਕਰੀ ਦੇ ਦੋਸ਼ੀਆਂ ਅਤੇ ਫਰਜ਼ੀ ਪਾਸਪੋਰਟ ਦਾ ਰੈਕੇਟ ਕਰਨ ਵਾਲਿਆਂ ਦਾ ਸਹਿਯੋਗੀ ਹੈ। ਖਹਿਰਾ ਨੇ ਕੁਝ ਵੀ ਗਲਤ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਆਵਾਜ਼ ਉਠਾਉਣ ਕਾਰਨ ਉਸ ਨੂੰ ਕੇਂਦਰੀ ਏਜੰਸੀ ਨਿਸ਼ਾਨਾ ਬਣਾ ਰਹੀ ਹੈ ਤੇ ਉਸ ਦੇ ਖ਼ਿਲਾਫ਼ ਕੇਸ 2015 ਦੇ ਫਾਜ਼ਿਲਕਾ ਨਸ਼ਾ ਤਸਕਰੀ ਵਾਲਾ ਹੈ, ਜਿਸ ਵਿੱਚ ਸੁਰੱਖਿਆ ਏਜੰਸੀਆਂ ਨੇ ਅੰਤਰਰਾਸ਼ਟਰੀ ਨਸ਼ਾ ਤਸਕਰਾਂ ਕੋਲੋਂ 1800 ਗ੍ਰਾਮ ਹੈਰੋਇਨ, 24 ਸੋਨੇ ਦੇ ਬਿਸਕੁੱਟ, ਦੋ ਹਥਿਆਰ, 26 ਜ਼ਿੰਦਾ ਕਾਰਤੂਸ, ਦੋ ਪਾਕਿਸਤਾਨੀ ਸਿੰਮ ਜ਼ਬਤ ਕੀਤੇ ਸਨ। ਜਾਣਕਾਰ ਸੂਤਰਾਂ ਨੇ ਦੱਸਿਆ ਕਿ ਏਜੰਸੀ ਨੂੰ ਪਤਾ ਲੱਗਾ ਸੀ ਕਿ ਨਕਦੀ ਸਮੇਤ ਕੁਝ ਭੁਗਤਾਨ ਡਿਜ਼ਾਈਨਰਾਂ ਨੂੰ ਕੀਤੇ ਗਏ ਸਨ, ਇਸ ਲਈ ਏਜੰਸੀ ਇਸ ਲੈਣ-ਦੇਣ ਨੂੰ ਜਾਨਣਾ ਚਾਹੁੰਦੀ ਹੈ ਤੇ ਉਨ੍ਹਾਂ ਦੇ ਬਿਆਨ ਦਰਜ ਕਰਨਾ ਚਾਹੁੰਦੀ ਹੈ। ਏਜੰਸੀ ਮੁਤਾਬਕ ਖਹਿਰਾ ਅੰਤਰਰਾਸ਼ਟਰੀ ਨਸ਼ਾ ਤਸਕਰਾਂ ਦਾ ਸਮਰਥਨ ਕਰ ਰਿਹਾ ਸੀ।

Continue Reading

ਰੁਝਾਨ


Copyright by IK Soch News powered by InstantWebsites.ca