Rising food prices could starve 350 million people
Connect with us [email protected]

ਭੋਜਨ ਦੀਆਂ ਕੀਮਤਾਂ ਵਧਣ ਨਾਲ 35 ਕਰੋੜ ਲੋਕ ਭੁੱਖ ਦਾ ਸ਼ਿਕਾਰ ਹੋ ਸਕਦੇ ਨੇ

Published

on

ਯੂ ਐੱਨ ਓ, 21 ਜਨਵਰੀ – ਯੂ ਐੱਨ ਦੀਆਂ ਏਜੰਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾ ਮਹਾਂਮਾਰੀ ਕਾਰਨ ਲੋਕਾਂ ਦੀਆਂ ਖ਼ਤਮ ਹੋਈਆਂ ਨੌਕਰੀਆਂ ਅਤੇ ਖਾਣੇ ਦੀਆਂ ਕੀਮਤਾਂ ਵਧਣ ਕਾਰਨ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ 35 ਕਰੋੜ ਲੋਕ ਭੁੱਖਮਰੀ ਦਾ ਸ਼ਿਕਾਰ ਹੋਣ ਜਾ ਰਹੇ ਹਨ।
ਕੱਲ੍ਹ ਯੂ ਐੱਨ ਓ ਦੀਆਂ 4 ਏਜੰਸੀਆਂ ਵੱਲੋਂ ਜਾਰੀ ਕੀਤੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਹਾਂਮਾਰੀ ਕਾਰਨ 1.9 ਅਰਬ ਲੋਕਾਂ ਲਈ ਸੰਤੁਲਤ ਭੋਜਨ ਪ੍ਰਾਪਤ ਕਰਨਾ ਮੁਸ਼ਕਲ ਹੋ ਗਿਆ ਹੈ। ਪਹਿਲੀ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਸੰਕਟ ਕਾਰਨ 82.8 ਕਰੋੜ ਲੋਕਾਂ ਨੂੰ ਭੁੱਖਮਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਤਾਜ਼ਾ ਰਿਪੋਰਟ ਚ ਕਿਹਾ ਗਿਆ ਹੈ ਕਿ ਲੱਗਭਗ 68.8 ਕਰੋੜ ਲੋਕ ਵਿਸ਼ਵ ਪੱਧਰਤੇ ਕਪੁੋਸ਼ਣ ਦਾ ਸ਼ਿਕਾਰ ਹਨ, ਇਸ ਵਿੱਚੋਂ ਅੱਧੇ ਤੋਂ ਜ਼ਿਆਦਾ ਏਸ਼ੀਆ ਵਿੱਚ ਹਨ। ਸਭ ਤੋਂ ਵੱਧ ਅਫ਼ਗਾਨਿਸਤਾਨ ਵਿੱਚ 40 ਫੀਸਦੀ ਲੋਕ ਕੁਪੋਸ਼ਣ ਦਾ ਸ਼ਿਕਾਰ ਹਨ। ਇਹ ਰਿਪੋਰਟ ਮਹਾਂਮਾਰੀ ਤੋਂ ਪਹਿਲਾਂ 2019 ਦੇ ਅੰਕੜਿਆਂ ਮੁਤਾਬਕ ਹੈ ਪਰ ਅੰਦਾਜ਼ਾ ਹੈ ਕਿ ਮਹਾਂਮਾਰੀ ਅਤੇ ਤਾਲਾਬੰਦੀ ਦੇ ਕਾਰਨ 2020 ਵਿੱਚ 14 ਕਰੋੜ ਹੋਰ ਲੋਕ ਭੁੱਖਮਰੀ ਦੇ ਕੰਢੇ `ਤੇ ਪਹੁੰਚ ਗਏ ਹਨ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਵਿੱਚ ਮਹਾਂਮਾਰੀ ਸਮੇਂ ਤਾਲਾਬੰਦੀ ਦੌਰਾਨ ਸਪਲਾਈ ਲੜੀ ਟੁੱਟਣ ਅਤੇ ਟਰਾਂਸਪੋਰਟ ਦਿੱਕਤਾਂ ਕਾਰਨ ਲੋੜਵੰਦਾਂ ਨੂੰ ਅਨਾਜ ਪੁੱਜਣ ਦੀ ਸਮੱਸਿਆ ਆਈ। ਦਿਹਾੜੀਦਾਰ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਸਭ ਤੋਂ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

ਖੇਡਾਂ

ਉਲੰਪਿਕ ਮੌਕੇ ਕੋਰੋਨਾ ਦੇ ਕੇਸ ਵਧ ਜਾਣ ਨਾਲ ਜਪਾਨ ਸਰਕਾਰ ਨੇ 31 ਅਗਸਤ ਤਕ ਐਮਰਜੈਂਸੀ ਲਾਈ

Published

on

Olympics

ਟੋਕੀਓ, 31 ਜੁਲਾਈ, – ਜਪਾਨ ਵਿੱਚ ਅੱਜ ਕੱਲ੍ਹ ਕੋਰੋਨਾ ਇਨਫੈਕਸ਼ਨ ਦੇ ਕੇਸ ਵਧਣ ਤੋਂ ਰੋਕਣ ਦੇ ਲਈ ਜਪਾਨ ਸਰਕਾਰ ਨੇ 31 ਅਗਸਤ ਤਕ ਕੁਝ ਸ਼ਹਿਰਾਂ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।
ਅੱਜ ਸ਼ਨੀਵਾਰ ਨੂੰ ਜਪਾਨ ਸਰਕਾਰ ਨੇ ਟੋਕੀਓ, ਸੈਤਾਮਾ, ਚਿਬਾ, ਕਾਨਾਗਾਵਾ, ਓਸਾਕਾ ਤੇ ਓਕੀਨਾਵਾ ਰਾਜਾਂ ਵਿੱਚ 31 ਅਗਸਤ ਤਕ ਐਮਰਜੈਂਸੀ ਲਾਗੂ ਕਰਨ ਦਾ ਐਲਾਨ ਕੀਤਾ ਹੈ। ਜਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਕਿਹਾ ਕਿ ਟੋਕੀਓ, ਸੈਤਾਮਾ, ਚਿਬਾ ਤੇ ਕਈ ਹੋਰ ਰਾਜਾਂ ਵਿੱਚ 31 ਅਗਸਤ ਤਕ ਐਮਰਜੈਂਸੀ ਲਾਗੂ ਕੀਤੀ ਗਈ ਹੈ। ਇਸ ਦੇਸ਼ ਦੇ ਟੀ ਵੀ ਚੈਨਲ ਐਨਐਚਕੇ ਵਰਲਡ ਨੇ ਦੱਸਿਆ ਕਿ ਜਪਾਨ ਵਿੱਚ ਇਨ੍ਹੀਂ ਦਿਨੀਂ ਕੋਰੋਨਾ ਦੇ ਕੇਸ ਵਧੇੇ ਹਨ। ਕੋਰੋਨਾ ਦੇ ਮੁੱਢਲੇ ਦਿਨਾਂ ਪਿੱਛੋਂ ਫਿਰ ਇਸ ਦੇਸ਼ ਵਿੱਚ ਕੋਰੋਨਾ ਦੇ ਕੇਸਵਧੇ ਹਨ। ਟੋਕੀਓ ਮੋਟ੍ਰੋਪਾਲੀਟਨ ਸਰਕਾਰ ਨੇ 29 ਜੁਲਾਈ ਨੂੰ ਕੋਰੋਨਾ ਦੇ 3,856 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਸੀ, ਜਦੋਂ ਪੂਰੇ ਦੇਸ਼ ਵਿੱਚ ਕੋਰੋਨਾ ਵਾਲੇ10,699 ਕੇਸਸਨ।ਪਹਿਲੇ ਐਲਾਨ ਮੁਤਾਬਕ 22 ਅਗਸਤ ਨੂੰ ਟੋਕੀਓ ਅਤੇ ਓਕਿਨਾਵਾ ਦੀ ਐਮਰਜੈਂਸੀ ਸਥਿਤੀ ਖਤਮ ਹੋਣ ਵਾਲੀ ਸੀ। ਜਪਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕਰ ਕੇ ਦੱਸਿਆ ਕਿ ਜਪਾਨ ਸਰਕਾਰ ਨੌਜਵਾਨ ਪੀੜ੍ਹੀ ਨੂੰ ਟੀਕੇ ਲਾਉਣ ਦੀ ਸੋਚ ਰਹੀ ਹੈ, ਜਿਸ ਦਾ ਉਦੇਸ਼ ਅਗਸਤ ਦੇ ਅਖੀਰ ਤਕ 40 ਫੀਸਦੀ ਲੋਕਾਂ ਨੂੰ ਟੀਕਿਆਂ ਦੀਆਂ ਦੋਵੇਂ ਡੋਜ਼ ਪ੍ਰਾਪਤ ਕਰਾਉਣਾ ਹੈਤੇ ਟੀਕਿਆਂ ਨਾਲ 70 ਫੀਸਦੀ ਤਕ ਗੰਭੀਰ ਲੱਛਣਾਂ ਨੂੰ ਘੱਟ ਨੂੰ ਘੱਟ ਕੀਤਾ ਜਾ ਸਕਦਾ ਹੈ।

Read More Sports News in Punjabi 

Continue Reading

ਰਾਜਨੀਤੀ

ਭਾਜਪਾ ਮੰਤਰੀ ਨੇ ਕਿਹਾ:ਮੁਰਗੇ, ਬੱਕਰੇ ਦਾ ਮਾਸ ਜਾਂ ਮੱਛੀ ਖਾਣ ਦੀ ਬਜਾਏ ਬੀਫ ਵੱਧ ਖਾਓ

Published

on

Sunbor Shulai

ਸਿ਼ਲਾਂਗ, 31 ਜੁਲਾਈ, – ਮੇਘਾਲਿਆ ਸਰਕਾਰ ਦੇ ਭਾਰਤੀ ਜਨਤਾ ਪਾਰਟੀ ਦੇ ਮੰਤਰੀ ਸਨਬੋਰ ਸ਼ੂਲਈ ਨੇ ਇਸ ਰਾਜ ਦੇ ਲੋਕਾਂ ਨੂੰ ਮੁਰਗਾ, ਭੇਡ ਜਾਂ ਬੱਕਰੇ ਦਾ ਮੀਟ ਜਾਂ ਮੱਛੀ ਖਾਣ ਦੀ ਬਜਾਏ ਬੀਫ ਵੱਧ ਖਾਣ ਲਈ ਕਿਹਾ ਹੈ ਅਤੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਇਸ ਦੇ ਵਿਰੁੱਧ ਹੈ।
ਪਿਛਲੇ ਹਫਤੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਭਾਜਪਾ ਦੇ ਸੀਨੀਅਰ ਨੇਤਾ ਸਨਬੋਰ ਸ਼ੂਲਈ ਨੇ ਕਿਹਾ ਕਿ ਲੋਕਤੰਤਰੀ ਦੇਸ਼ ਵਿਚ ਹਰ ਕੋਈ ਆਪਣੀ ਪਸੰਦ ਦਾ ਭੋਜਨ ਖਾ ਸਕਦਾ ਹੈ। ਅੱਜ ਏਥੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਸ਼ੂਲਈ ਨੇ ਕਿਹਾ, ‘ਮੈਂ ਲੋਕਾਂ ਨੂੰ ਮੁਰਗੀ, ਭੇਡ ਜਾਂ ਬੱਕਰੇ ਦਾ ਮਾਸ ਜਾਂ ਮੱਛੀ ਦੀ ਥਾਂ ਬੀਫ ਵੱਧ ਖਾਣ ਨੂੰ ਕਹਿੰਦਾ ਹਾਂ, ਇਹ ਧਾਰਨਾ ਕਿ ਭਾਜਪਾ ਗਊ ਹੱਤਿਆ ਉੱਤੇ ਪਾਬੰਦੀ ਲਾਏਗੀ, ਵੀ ਦੂਰ ਹੋ ਜਾਵੇਗੀ।’ ਪਸ਼ੂ ਪਾਲਣ ਬਾਰੇ ਮੰਤਰੀ ਸ਼ੁਲਈ ਨੇ ਭਰੋਸਾ ਦਿੱਤਾ ਕਿ ਆਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਨਾਲ ਗੱਲ ਕਰ ਕੇ ਯਕੀਨੀ ਕੀਤਾ ਜਾਵੇਗਾ ਕਿ ਗੁਆਂਢੀ ਰਾਜ ਵਿਚ ਕਿਸੇ ਨਵੇਂ ਐਕਟ ਨਾਲ ਮੇਘਾਲਿਆ ਵਿਚ ਪਸ਼ੂਆਂ ਦੀ ਆਵਾਜਾਈ ਵਿਚ ਵਿਘਨ ਨਾ ਪਵੇ।
ਤਿੰਨ ਵਾਰ ਵਿਧਾਇਕ ਰਹੇ ਸ਼ੁਲਈ ਨੇ ਮੇਘਾਲਿਆ ਅਤੇ ਅਸਾਮ ਵਿਚਾਲੇ ਸਰਹੱਦੀ ਵਿਵਾਦ ਬਾਰੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਰਾਜ ਆਪਣੀ ਹੱਦ ਅਤੇ ਇਸ ਦੇ ਲੋਕਾਂ ਦੀ ਸੁਰੱਖਿਆ ਲਈ ਪੁਲਿਸ ਬਲ ਦੀ ਵਰਤੋਂ ਕਰੇ। ਉਨ੍ਹਾਂ ਕਿਹਾ, ‘ਜੇ ਅਸਾਮ ਦੇ ਲੋਕ ਸਰਹੱਦੀ ਖੇਤਰਾਂ ਵਿਚ ਸਾਡੇ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਹਨ ਤਾਂ ਸਿਰਫ ਗੱਲਾਂ ਕਰਨ ਜਾਂ ਚਾਹ ਪੀਣ ਦੇ ਨਾਲ ਨਹੀਂ ਸਰਨਾ, ਸਾਨੂੰ ਮੌਕੇ ਉੱਤੇ ਹੀ ਜਵਾਬ ਦੇਣਾ ਪਵੇਗਾ।’

Read More Political News Today

Continue Reading

ਰਾਜਨੀਤੀ

‘ਪੰਜਾਬ ਦਾ ਅਸਲ ਕੈਪਟਨ ਕੌਣ’ ਪੁੱਛਣ ਉੱਤੇ ਮੁੱਖ ਮੰਤਰੀ ਨੇ ਕਿਹਾ: ਸਵਾਲ ਹੀ ਕਿਉਂ ਉੱਠਦਾ ਹੈ

Published

on

capt amrinder singh

ਸੁਨਾਮ ਊਧਮ ਸਿੰਘ ਵਾਲਾ, 31 ਜੁਲਾਈ, – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਏਥੇ ਕਿਹਾ ਕਿ ਕਾਂਗਰਸ ਵਿਚ ਕੋਈ ਵਿਵਾਦ ਨਹੀਂ ਅਤੇ ਸਭ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ।
ਅੱਜ ਏਥੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਤਾਂ ਇਹ ਸਵਾਲ ਪੁੱਛਿਆ ਗਿਆ ਕਿ‘ਪੰਜਾਬ ਵਿਚ ਅਸਲ ਕੈਪਟਨ ਕੌਣ ਹੈ?’ ਇਸ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ‘ਮੈਨੂੰ ਲੱਗਦਾ ਹੈ ਕਿ ਕੁਝ ਭੰਬਲਭੂਸਾ ਹੈ। ਸੁਨੀਲ ਜਾਖੜ ਪਿਛਲੇ 4 ਸਾਲਾਂ ਤੋਂ ਕਾਂਗਰਸ ਦੇ ਪ੍ਰਧਾਨ ਸਨ। ਉਨ੍ਹਾਂ ਨਾਲ ਮੇਰਾ ਕਿਸੇ ਤਰ੍ਹਾਂ ਦਾ ਵਿਵਾਦ ਨਹੀਂ ਸੀ। ਨਵੇਂ ਪ੍ਰਧਾਨ ਦੇ ਆਉਣ ਤੋਂ ਬਾਅਦ ਇਸ ਤਰ੍ਹਾਂ ਦੀ ਗੱਲ ਕਿਉਂ ਪੁੱਛੀ ਜਾ ਰਹੀ ਹੈ। ਅਜਿਹਾ ਨਹੀਂ ਹੋਣਾ ਚਾਹੀਦਾ।’
ਜਦੋਂ ਨਵਜੋਤ ਸਿੰਘ ਸਿੱਧੂ ਵੱਲੋਂ 60 ਵਿਧਾਇਕ ਨਾਲ ਲੈ ਕੇ ਚੱਲਣ ਤੇ ਦਸਖਤ ਕਰਾਉਣ ਬਾਰੇਮੁੱਖ ਮੰਤਰੀ ਤੋਂਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ‘ਪਹਿਲਾਂ ਜਦੋਂ ਮੈਂ ਪ੍ਰਧਾਨ ਬਣਿਆ ਤਾਂ ਅਕਾਲੀ ਸਰਕਾਰ ਸੀ। ਤਿੰਨ ਵਾਰ ਜਦੋਂ ਵੀ ਮੈਂ ਪ੍ਰਧਾਨ ਬਣਿਆ, ਮੈਂ ਵਿਰੋਧੀ ਧਿਰ ਵਿਚ ਸੀ। ਮੈਨੂੰ ਨਹੀਂ ਲੱਗਦਾ ਕਿ ਇਹ ਗੱਲਾਂ ਹੋਣੀਆਂ ਚਾਹੀਦੀਆਂ ਹਨ। ਇਸ ਵਾਰ ਸਰਕਾਰ ਵੀ ਸਾਡੀ ਹੈ ਅਤੇ ਪਾਰਟੀ ਵੀ ਸਾਡੀ ਹੈ। ਸਾਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ।’ ਚੋਣਾਂ ਦੇ ਸੰਬੰਧ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ‘ਮਿਲ ਕੇ ਕੰਮ ਕਰਨਾ ਹੋਵੇਗਾ। ਇਹੋ ਸਹੀ ਢੰਗ ਹੈ।’ ਉਨ੍ਹਾ ਨੇ ਕਿਹਾ ਕਿ ਚੋਣਾਂ ਵਿਚ ਕੁਝ ਮਹੀਨੇ ਬਾਕੀ ਹਨ ਅਤੇ ਦਸੰਬਰ ਵਿਚ ਚੋਣ ਜ਼ਾਬਤਾ ਲੱਗ ਜਾਵੇਗਾ। ਉਨ੍ਹਾ ਕਿਹਾ ਕਿ ਪੰਜਾਬ ਵਿਚ ਵਿਕਾਸ ਹੋਇਆ ਹੈ, ਪਰ ਅਜੇ ਬਹੁਤ ਕੰਮ ਕਰਨਾ ਹੈ। ਅਸੀਂ ਜਿਹੜਾ ਮੈਨੀਫੈਸਟੋ ਬਣਾਇਆ ਸੀ, ਉਸ ਦੇ 93 ਫ਼ੀਸਦੀ ਵਾਅਦੇ ਪੂਰੇ ਹੋ ਚੁੱਕੇ ਹਨ, ਜਿਹੜੇ ਕੁਝ ਬਾਕੀ ਹਨ, ਉਹ ਜੀ ਐੱਸ ਟੀ ਕਾਰਨ ਰੁਕੇ ਹੋਏ ਹਨ।

Read More Latest Politics News

Continue Reading

ਰੁਝਾਨ


Copyright by IK Soch News powered by InstantWebsites.ca