Restrictions on travel from India to the US, exemptions for students
Connect with us [email protected]

ਅੰਤਰਰਾਸ਼ਟਰੀ

ਭਾਰਤ ਤੋਂ ਅਮਰੀਕਾ ਜਾਣ ਉੱਤੇ ਰੋਕਾਂ, ਵਿਦਿਆਰਥੀਆਂ ਤੇ ਪੱਤਰਕਾਰਾਂ ਨੂੰ ਛੋਟ ਜਾਰੀ

Published

on

travel

ਆਸਟਰੇਲੀਆ ਨੇ ਭਾਰਤ ਬਾਰੇ ਯਾਤਰਾ ਪਾਬੰਦੀ ਜਾਇਜ਼ ਦੱਸੀ
ਵਾਸ਼ਿੰਗਟਨ, 3 ਮਈ, – ਅਮਰੀਕਾ ਨੇ ਕੋਰੋਨਾ ਮਹਾਮਾਰੀ ਦੇ ਗੰਭੀਰ ਸੰਕਟ ਨਾਲ ਜੂਝ ਰਹੇ ਭਾਰਤ ਤੋਂ ਅਜਿਹੇ ਸਾਰੇ ਗੈਰ-ਅਮਰੀਕੀ ਲੋਕਾਂ ਦੇ ਆਪਣੇ ਦੇਸ਼ ਵਿਚ ਦਾਖਲ ਹੋਣ ਉੱਤੇ ਰੋਕ ਲਾ ਦਿੱਤੀ ਹੈ, ਜਿਹੜੇ ਬੀਤੇ 14 ਦਿਨਾਂ ਵਿੱਚ ਭਾਰਤ ਵਿਚ ਰਹੇ ਰਹੇ ਹੋਣ। ਇਹ ਆਦੇਸ਼ 4 ਮਈ ਤੋਂ ਲਾਗੂ ਹੋਇਆ ਹੈ। ਇਸ ਹੁਕਮਵਿੱਚ ਅਮਰੀਕੀ ਨਾਗਰਿਕਾਂ, ਗ੍ਰੀਨ ਕਾਰਡ ਵਾਲਿਆਂ, ਉਨ੍ਹਾਂ ਦੇ ਗੈਰ-ਅਮਰੀਕੀ ਜੀਵਨਸਾਥੀ ਅਤੇ ਬੱਚਿਆਂ ਤੇ ਕੁਝ ਸ਼੍ਰੇਣੀਆਂ ਵਿਚ ਵਿਦਿਆਰਥੀਆਂ ਅਤੇ ਪੱਤਰਕਾਰਾਂ ਨੂੰ ਛੋਟ ਰਹੇਗੀ। ਇਹ ਪਾਬੰਦੀ ਅਗਲੇ ਆਦੇਸ਼ ਤੱਕ ਜਾਰੀ ਰਹੇਗੀ।
ਅਸਲ ਵਿੱਚ ਅਮਰੀਕਾ ਦੀ ਬਾਈਡੇਨ ਸਰਕਾਰ ਨੇ ਇਹ ਫੈਸਲਾ ਭਾਰਤ ਵਿਚ ਵੱਧਦੇ ਜਾਂਦੇ ਕੋਰੋਨਾ ਵਾਇਰਸ ਤੇ ਉਸ ਦੇ ਕੁਝ ਨਵੇਂ ਸਟ੍ਰੇਨਜ਼ ਦੀ ਭਾਰਤ ਵਿਚ ਮੌਜੂਦਗੀ ਕਾਰਨ ਕੀਤਾ ਹੈ। ਇਹ ਆਦੇਸ਼ ਜਾਰੀ ਹੋਣ ਦੇ ਕੁਝ ਘੰਟੇ ਬਾਅਦ ਅਮਰੀਕੀ ਵਿਦੇਸ਼ ਮੰਤਰਾਲਾ ਨੇ ਆਦੇਸ਼ ਜਾਰੀ ਕਰ ਕੇ ਕਿਹਾ ਕਿ ਯਾਤਰਾ ਪਾਬੰਦੀ ਵਿਚ ਛੋਟ ਬ੍ਰਾਜ਼ੀਲ, ਚੀਨ, ਈਰਾਨ ਤੇ ਦੱਖਣੀ ਅਫਰੀਕਾ ਤੋਂ ਆਉਂਦੇ ਯਾਤਰੀਆਂ ਬਾਰੇ ਵੀ ਦਿੱਤੀ ਗਈ ਹੈ।ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲਾ ਨੇ 26 ਅਪ੍ਰੈਲ ਨੂੰ ਜਾਰੀ ਆਦੇਸ਼ ਵਿਚ ਆਖਿਆ ਸੀ ਕਿ ਜਿਨ੍ਹਾਂ ਵਿਦਿਆਰਥੀਆਂ ਕੋਲ ਐੱਫ-1 ਅਤੇ ਐੱਮ-1 ਵੀਜ਼ਾ ਹੈ ਤੇ ਉਨ੍ਹਾਂ ਦੀਆਂ ਕਲਾਸਾਂ ਇਕ ਅਗਸਤ ਜਾਂ ਉਸ ਤੋਂ ਬਾਅਦ ਸ਼ੁਰੂ ਹੋਣੀਆਂ ਹਨ, ਉਨ੍ਹਾਂ ਨੂੰ ਯਾਤਰਾ ਛੋਟ ਮੰਗਣ ਦੀ ਲੋੜ ਨਹੀਂ ਹੈ। ਕਲਾਸਾਂ ਸ਼ੁਰੂ ਹੋਣ ਤੋਂ ਪਹਿਲੇ 30 ਦਿਨਾਂ ਦੇ ਅੰਦਰ ਉਹ ਅਮਰੀਕਾ ਆ ਸਕਦੇ ਹਨ।
ਪਾਰਲੀਮੈਂਟ ਮੈਂਬਰ ਟਿਮ ਬਰਚੇਟ ਨੇ ਟਵੀਟ ਕਰ ਕਿਹਾ ਕਿ ਭਾਰਤ ਸਾਡਾ ਸਹਿਯੋਗੀ ਹੈ ਅਤੇ ਅਸੀਂ ਉਸ ਉੱਤੇ ਯਾਤਰਾ ਸਬੰਧੀ ਪਾਬੰਦੀਆਂ ਲਾ ਰਹੇ ਹਨ, ਪਰ ਮੈਕਸੀਕੋ ਦੀਆਂ ਸਰਹੱਦਾਂ ਖੁੱਲ੍ਹੀਆਂ ਛੱਡੀਆਂ ਹਨ। ਦੂਸਰੇ ਪਾਸੇ ਭਾਰਤੀ-ਅਮਰੀਕੀ ਪਾਰਲੀਮੈਂਟ ਮੈਂਬਰ ਰੋ ਖੰਨਾ ਨੇ ਯਾਤਰਾ ਪਾਬੰਦੀਆਂ ਨੂੰ ਜਾਇਜ਼ ਦੱਸ ਕੇ ਕਿਹਾਕਿ ਲਾਭ ਤੋਂ ਵੱਧ ਲੋਕ ਦੀਆਂ ਜਿ਼ੰਦਗੀਆਂ ਅਹਿਮ ਹਨ ਅਤੇ ਉਹ ਜਿ਼ੰਦਗੀਆਂ ਨੂੰ ਪਹਿਲ ਦੇ ਰਹੇ ਹਨ।
ਓਧਰ ਆਸਟਰੇਲੀਆ ਵੱਲੋਂ ਭਾਰਤ ਦੀ ਯਾਤਰਾ ਬਾਰੇ ਸਖ਼ਤ ਪਾਬੰਦੀਆਂ ਉੱਤੇਭਾਰਤੀ ਲੋਕਾਂ ਅਤੇ ਮਨੁੱਖੀ ਹੱਕਾਂ ਬਾਰੇ ਬਹੁਤ ਸਾਰੇ ਸੰਗਠਨਾਂ ਨੇ ਭਾਰੀ ਵਿਰੋਧ ਕੀਤਾ ਹੈ। ਇਸ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ ਉਹ ਜਾਣਦੇ ਹਨ ਤੇ ਦਿਲੋਂ ਦੁਖੀ ਹਨ ਕਿ ਇਸ ਫ਼ੈਸਲੇ ਨਾਲ ਉਨ੍ਹਾਂ ਹਜ਼ਾਰਾਂ ਲੋਕਾਂ ਦੀਆਂ ਤਕਲੀਫ਼ਾਂ ਵਧ ਗਈਆਂ ਹਨ, ਜੋ ਭਾਰਤ ਵਿਚ ਫਸੇ ਹਨ ਤੇ ਆਸਟਰੇਲੀਆ ਨਹੀਂ ਆ ਸਕਦੇ, ਪਰ ਇਸ ਸਮੇਂ ਭਾਰਤ ਦੀ ਜੋ ਹਾਲਤ ਹੈ, ਉਸ ਦੇ ਕਾਰਨ ਗੰਭੀਰ ਰਿਸਕ ਨਹੀਂ ਲਿਆ ਜਾ ਸਕਦਾ। ਇਸ ਲਈ ਆਸਟਰੇਲੀਆਈ ਲੋਕਾਂ ਦੇ ਜਨਤਕ ਤੇ ਸਿਹਤ ਬਾਰੇ ਧਿਆਨ ਹੇਠ ਹੀ ਅਜਿਹੇ ਸਖ਼ਤ ਫ਼ੈਸਲੇ ਲਏ ਗਏ ਹਨ ਅਤੇ ਇਸ ਬਾਰੇ ਕੋਈ ਪੱਖਪਾਤ ਨਹੀਂ ਕੀਤਾ ਜਾ ਰਿਹਾ।ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਇਹ ਵੀ ਕਿਹਾ ਕਿ ਏਦਾਂ ਕਰਨਾ ਇਸ ਲਈ ਵੀ ਲਾਜ਼ਮੀ ਸੀ ਕਿ ਕੁਝ ਲੋਕ ਦੋਹਾ (ਕਤਰ) ਦਾ ਰਾਹ ਫੜ ਕੇ ਆਸਟਰੇਲੀਆ ਵਿਚ ਦਾਖਲ ਹੁੰਦੇ ਸਨ। ਇਸ ਵੇਲੇ ਏਦਾਂ ਕਰਨਾ ਗਲਤ ਹੀ ਨਹੀਂ, ਗੈਰ ਕਾਨੂੰਨੀ ਵੀ ਐਲਾਨ ਕਰ ਦਿੱਤਾ ਗਿਆ ਹੈ ਅਤੇ ਇਹ ਸਭ ਜਨਤਕ ਸਿਹਤ ਦੇ ਕਾਰਨ ਕੀਤਾ ਗਿਆ ਹੈ।
ਵਰਨਣ ਯੋਗ ਹੈ ਕਿ ਇਸ ਸਮੇਂ 9000 ਤੋਂ ਵੱਧ ਆਸਟਰੇਲੀਅਨ ਲੋਕ ਭਾਰਤ ਵਿਚ ਫਸੇ ਹਨ ਅਤੇ ਘਰ ਵਾਪਸੀ ਦੀ ਉਡੀਕ ਵਿੱਚ ਹਨ। ਇਹ ਪਾਬੰਦੀਆਂ ਅਜੇ 15 ਮਈ 2021 ਤੱਕ ਹਨ ਅਤੇ ਇਸ ਦੌਰਾਨ ਕੋਰੋਨਾ ਦੇ ਅੰਕੜਿਆਂ ਉੱਤੇਨਜ਼ਰ ਰੱਖੀ ਜਾ ਰਹੀ ਹੈ ਅਤੇ ਇਨ੍ਹਾਂ ਮੁਤਾਬਕ ਹੀ ਅਗਲੀ ਕਾਰਵਾਈ ਦਾ ਐਲਾਨ ਕੀਤਾ ਜਾਵੇਗਾ।

Read More Latest Punjabi News

ਅੰਤਰਰਾਸ਼ਟਰੀ

ਸਾਬਕਾ ਬਿਊਟੀ ਕਵੀਨ ਅਸਾਲਟ ਰਾਈਫਲ ਚੁੱਕ ਕੇ ਮਿਆਂਮਾਰ ਫ਼ੌਜ ਦੇ ਖ਼ਿਲਾਫ਼ ਮੈਦਾਨ ਵਿੱਚ ਉਤਰੀ

Published

on

Former beauty queen carries

ਯਾਂਗੁਨ, 15 ਮਈ – ਮਿਆਂਮਾਰ ਵਿੱਚ ਫ਼ੌਜੀ ਤਖਤਾਪਲਟ ਦੇ 100 ਦਿਨ ਬਾਅਦ ਮਿਆਂਮਾਰ ਦੀ 32 ਸਾਲਾ ਬਿਊਟੀ ਕਵੀਨ ਨੇ ਬਗਾਵਤ ਕਰ ਦਿੱਤੀ ਹੈ। ਉਹ ਆਧੁਨਿਕ ਹਥਿਆਰਾਂ ਨਾਲ ਸੈਨਾ ਦੇ ਖ਼ਿਲਾਫ਼ ਖੜ੍ਹੀ ਹੋ ਗਈ ਹੈ ਅਤੇ ਫੌਜ ਦੇ ਖ਼ਿਲਾਫ਼ ਜੰਗ ਵਿੱਚ ਸਥਾਨਿਕ ਗਰੁੱਪਾਂ ਨਾਲ ਜੁੜ ਗਈ ਹੈ।
ਸਾਲ 2013 ਵਿੱਚ ਮਿਸ ਗ੍ਰੈਂਡ ਇੰਟਰਨੇਸ਼ਨਲ ਬਿਊਟੀ ਪੇਜੈਂਟ ਵਿੱਚ ਮਿਆਂਮਾਰ ਵੱਲੋਂ ਪ੍ਰਤੀਨਿਧਤਾ ਕਰ ਚੁੱਕੀ ਤਾਰ ਤੇਤ ਤੇਤ ਨੇ ਅਸਾਲਟ ਰਾਈਫਲ ਦੇ ਨਾਲ ਆਪਣੀ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਪੋਸਟ ਕੀਤੀਆਂ ਤੇ ਲਿਖਿਆ ਹੈ ਕਿ ‘ਕ੍ਰਾਂਤੀ ਸੇਬ ਦੀ ਤਰ੍ਹਾਂ ਨਹੀਂ, ਜੋ ਤਿਆਰ ਹੋਣ ਦੇ ਬਾਅਦ ਡਿੱਗ ਜਾਂਦਾ ਹੈ। ਸਾਨੂੰ ਲੜਨਾ ਹੋਵੇਗਾ ਤੇ ਨਿਸ਼ਚਿਤ ਰੂਪ ਨਾਲ ਜਿੱਤਣਾ ਹੋਵੇਗਾ।’ ਉਨ੍ਹਾਂ ਨੇ ਅੱਗੇ ਲਿਖਿਆ; ‘ਇੱਕ ਵਾਰ ਫਿਰ ਲੜਨ ਦਾ ਸਮਾਂ ਆ ਗਿਆ ਹੈ। ਚਾਹੇ ਅਸੀਂ ਇੱਕ ਹਥਿਆਰ, ਕਲਮ, ਕੀ-ਬੋਰਡ ਰੱਖੀਏ ਜਾ ਲੋਕਤੰਤਰ ਸਮਰੱਥਕ ਅੰਦੋਲਨ ਲਈ ਪੈਸੇ ਦਾਨ ਕਰੀਏ। ਹਰ ਕਿਸੇ ਨੂੰ ਸਫਲ ਹੋਣ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਮੈਂ ਸੰਘਰਸ਼ ਜਾਰੀ ਰੱਖਾਂਗੀ। ਮੈਂ ਆਪਣਾ ਜੀਵਨ ਕੁਰਬਾਨ ਕਰਨ ਦੇ ਲਈ ਤਿਆਰ ਹਾਂ।’ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਅਪੀਲ ਦੇ ਬਾਅਦ ਫ਼ੌਜ ਦੇ ਖ਼ਿਲਾਫ਼ ਲੜਾਈ ਵਿੱਚ ਕਾਫ਼ੀ ਲੋਕ ਗਰੁੱਪਾਂ ਦੇ ਨਾਲ ਜੁੜ ਸਕਦੇ ਹਨ। ਤਾਰ ਤੇਤ ਤੇਤ ਨੇ ਅੱਠ ਸਾਲ ਪਹਿਲਾਂ 60 ਪ੍ਰਤੀਯੋਗੀਆਂ ਨੂੰ ਪਿੱਛੇ ਛੱਡਦੇ ਹੋਏ ਬਿਊਟੀ ਕਵੀਨ ਦਾ ਖਿਤਾਬ ਆਪਣੇ ਨਾਮ ਕੀਤਾ ਸੀ।

Continue Reading

ਅੰਤਰਰਾਸ਼ਟਰੀ

ਕਾਬੁਲ ਵਿੱਚ ਈਦ ਦੀ ਨਮਾਜ਼ ਦੌਰਾਨ ਬੰਬ ਧਮਾਕਾ, 12 ਮੌਤਾਂ

Published

on

Bomb blast kills

ਕਾਬੁਲ, 14 ਮਈ, -ਅਫ਼ਗਾਨਿਸਤਾਨ ਵਿੱਚ ਤਿੰਨ ਦਿਨਾਂ ਦੀ ਜੰਗਬੰਦੀ ਦੀ ਸਹਿਮਤੀ ਹੋਣ ਦੇ ਬਾਵਜੂਦ ਈਦ ਮੌਕੇ ਇੱਕ ਮਸਜਿਦ ਵਿੱਚ ਨਮਾਜ਼ ਦੌਰਾਨ ਬੰਬ ਧਮਾਕੇ ਨਾਲ 12 ਲੋਕਾਂ ਦੀ ਮੌਤ ਹੋ ਗਈ ਹੈ। ਤਾਲਿਬਾਨ ਨੇ ਘਟਨਾ ਵਿੱਚ ਹੱਥ ਹੋਣ ਤੋਂ ਇਨਕਾਰ ਕਰਦੇ ਹੋਏ ਇਸ ਦੀ ਨਿੰਦਾ ਕੀਤੀ ਹੈ।
ਪੁਲਿਸ ਦੇ ਬੁਲਾਰੇ ਮੁਤਾਬਕ ਬੰਬ ਧਮਾਕਾ ਕਾਬੁਲ ਦੇ ਸ਼ਕਰਦਾਰਾ ਜ਼ਿਲ੍ਹਾ ਦੀ ਮਸਜਿਦ ਵਿੱਚ ਹੋਇਆ, ਜਿਸ ਨਾਲ ਮਸਜਿਦ ਦੇ ਇਮਾਮ ਸਮੇਤ 12 ਲੋਕਾਂ ਦੀ ਮੌਤ ਹੋ ਗਈ ਅਤੇ 15 ਤੋਂ ਵੱਧ ਜ਼ਖ਼ਮੀ ਹੋਏ ਹਨ।
ਇਸ ਦੌਰਾਨ ਅਫ਼ਗਾਨਿਸਤਾਨ ਵਿੱਚ ਹਿੰਸਾ ਦਾ ਦੌਰ ਜਾਰੀ ਹੈ ਅਤੇ ਕੱਲ੍ਹ ਵੱਖ-ਵੱਖ ਥਾਈਂ 11 ਲੋਕਾਂ ਦੀ ਮੌਤ ਹੋ ਗਈ ਤੇ 13 ਜ਼ਖ਼ਮੀ ਹੋਏ ਹਨ। ਮਸਜਿਦ ਵਿੱਚ ਬੰਬ ਧਮਾਕੇ ਤੋਂ ਕੁਝ ਦਿਨ ਪਹਿਲਾਂ ਸ਼ਿਆ ਆਬਾਦੀ ਵਾਲੇ ਇਲਾਕੇ ਵਿੱਚ ਕੁੜੀਆਂ ਦੇ ਇਕ ਸਕੂਲ ਮੂਹਰੇ ਲਗਾਤਾਰ ਤਿੰਨ ਬੰਬ ਧਮਾਕੇ ਹੋਏ ਅਤੇ 80 ਤੋਂ ਵਧ ਲੋਕਾਂ ਦੀ ਮੌਤ ਹੋਈ ਸੀ।ਮ੍ਰਿਤਕਾਂ ਵਿੱਚ ਬਹੁਤੀਆਂ ਵਿਦਿਆਰਥਣਾਂ ਸਨ।ਇਨ੍ਹਾਂ ਘਟਨਾਵਾਂ ਤੋਂ ਸੰਕੇਤ ਮਿਲਦਾ ਹੈ ਕਿ ਅਫ਼ਗਾਨ ਸਰਕਾਰ ਦੇ ਲਈ ਰਾਹ ਸੌਖਾ ਨਹੀਂ। ਏਥੇ ਤਾਲਿਬਾਨ ਦੇ ਨਾਲ ਇਸਲਾਮਿਕ ਸਟੇਟ (ਆਈ ਐੱਸ) ਵਰਗੇ ਕਈ ਅੱਤਵਾਦੀ ਸੰਗਠਨ ਸਰਗਰਮ ਹਨ। ਅਮਰੀਕਾ ਨੇ ਲੜਕੀਆਂ ਦੇ ਸਕੂਲ ਉੱਤੇ ਹਮਲੇ ਵਿੱਚ ਆਈ ਐੱਸ ਦਾ ਹੱਥ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ।

Continue Reading

ਅੰਤਰਰਾਸ਼ਟਰੀ

ਇਜ਼ਰਾਈਲ ਦੇ ਕੁਝ ਸ਼ਹਿਰਾਂ ਵਿੱਚ ਦੰਗੇ ਭੜਕੇ, ਗਾਜ਼ਾ ਪੱਟੀ ਵਿੱਚ 83 ਮੌਤਾਂ

Published

on

Riots erupt

ਗਾਜ਼ਾ, 13 ਮਈ, – ਡਿਪਲੋਮੈਟਿਕ ਯਤਨਾਂ ਤੋਂ ਬਾਅਦ ਵੀਇਜ਼ਰਾਈਲ ਤੇ ਫਲਸਤੀਨ ਵਿੱਚ ਜੰਗ ਤੇਜ਼ ਹੋ ਰਹੀ ਹੈ।ਲੜਾਕੂ ਜਥੇਬੰਦੀ ਹਮਾਸ ਤੇ ਇਜ਼ਰਾਈਲੀ ਫੌਜ ਵਿਚਾਲੇ ਰਾਕੇਟ ਅਤੇ ਹਵਾਈ ਹਮਲੇ ਵਧ ਗਏ ਹਨ।ਓਧਰ ਇਜ਼ਰਾਈਲ ਦੇ ਕੁਝ ਸ਼ਹਿਰਾਂ ਵਿੱਚ ਯਹੂਦੀ ਤੇ ਅਰਬੀ ਮੂਲ ਦੇ ਲੋਕਾਂ ਵਿਚਾਲੇ ਦੰਗੇ ਸ਼ੁਰੂ ਹੋ ਗਏ ਹਨ।
ਇਸ ਦੌਰਾਨ ਹੁੰਦੇ ਰਾਕੇਟ ਹਮਲਿਆਂ ਵਿੱਚ ਗਾਜ਼ਾ ਪੱਟੀ ਵਿੱਚ ਮਰਨ ਵਾਲਿਆਂ ਦੀ ਗਿਣਤੀ 83 ਤੋਂ ਵੱਧ ਹੋ ਗਈ ਹੈ। ਇਜ਼ਰਾਈਲ ਵਿੱਚਇੱਕ ਪੰਜ ਸਾਲਾ ਬੱਚੇ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ ਹੈ।ਅੱਗੋਂ ਇਜ਼ਰਾਈਲ ਨੇ ਗਾਜ਼ਾ ਉੱਤੇ ਤਾਜ਼ਾ ਹਵਾਈ ਹਮਲਿਆਂ ਵਿੱਚ ਇਕ ਛੇ ਮੰਜ਼ਿਲਾ ਇਮਾਰਤ ਢਾਹੀ ਹੈ, ਜਿੱਥੋਂ ਹਮਾਸ ਦੀਆਂ ਸਰਗਰਮੀਆਂ ਚੱਲ ਰਹੀਆਂ ਸਨ। ਇਥੋਂ ਦੇ ਲੋਕਾਂ ਨੂੰ ਕੋਰੋਨਾ ਦੇ ਸੰਕਟ ਦੌਰਾਨ ਵੀ ਇਜ਼ਰਾਈਲ ਦੇ ਹਮਲਿਆਂ ਦਾ ਡਰ ਰਹਿੰਦਾ ਹੈ ਤੇ ਇਹ ਹੀ ਹਾਲਤ ਇਜ਼ਰਾਈਲ ਦੀ ਹੈ। ਇਥੇ ਵੀ ਆਮ ਨਾਗਰਿਕ ਥਾਵਾਂ ਲੜਾਕੂ ਗਰੁੱਪ ਹਮਾਸ ਦੇ ਰਾਕੇਟ ਹਮਲਿਆਂ ਦਾ ਸ਼ਿਕਾਰ ਹਨ।
ਇਜ਼ਰਾਈਲ ਦੇ ਕੁਝ ਸ਼ਹਿਰਾਂ ਵਿੱਚ 21 ਫ਼ੀਸਦੀ ਆਬਾਦੀ ਅਰਬੀ ਮੂਲ ਦੇ ਲੋਕਾਂ ਦੀ ਹੈ ਅਤੇ ਇਨ੍ਹਾਂ ਸ਼ਹਿਰਾਂ ਵਿੱਚ ਦੰਗੇ ਸ਼ੁਰੂ ਹੋ ਗਏ ਹਨ। ਰਲਵੀਂ ਆਬਾਦੀ ਵਾਲੇ ਸ਼ਹਿਰ ਲਾਡ ਵਿੱਚ ਇਕ ਅਰਬੀ ਨੌਜਵਾਨ ਦਾ ਗੋਲ਼ੀ ਮਾਰ ਕੇ ਕਤਲ ਹੋਣ ਤੋਂ ਬਾਅਦ ਦੰਗਾ ਭੜਕ ਗਿਆ ਤਾਂ ਕਰਫਿਊ ਲਾ ਦਿੱਤਾ ਗਿਆ ਅਤੇ 150 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਲਾਡ ਤੋਂ ਇਲਾਵਾ ਯੇਰੂਸ਼ਲਮ, ਤਲ ਅਵੀਵ ਦੇ ਅਰਧ ਸ਼ਹਿਰੀ ਬੈਟ ਯਾਮ ਵਿੱਚ ਹਿੰਸਾ ਭੜਕ ਗਈ ਹੈ। ਇਨ੍ਹਾਂ ਥਾਵਾਂ ਉੱਤੇ ਸਾੜ-ਫੂਕ ਅਤੇ ਭੰਨ-ਤੋੜ ਵੀ ਹੋਈ ਹੈ। ਪੁਲਿਸ ਅਨੁਸਾਰ ਪੂਰੇ ਦੇਸ਼ ਵਿੱਚ ਦੰਗਿਆਂ ਵਿੱਚ 400 ਤੋਂ ਵੱਧ ਲੋਕ ਗਿ੍ਫ਼ਤਾਰ ਕੀਤੇ ਗਏ ਹਨ।ਇਸ ਦੌਰਾਨ 12 ਪੁਲਿਸ ਅਫਸਰ ਵੀ ਜ਼ਖ਼ਮੀ ਹੋਏ ਹਨ।
ਫਲਸਤੀਨ ਵੱਲੋਂ ਜੰਗ ਵਿੱਚ ਲਗਾਤਾਰ ਹਮਾਸ ਦੇ ਰਾਕੇਟ ਦਾਗੇ ਜਾਣ ਤੋਂ ਬਾਅਦ ਸੁਰੱਖਿਆ ਕਾਰਨਾਂ ਕਰ ਕੇ ਤਲ ਅਵੀਵ ਦਾ ਕੌਮਾਂਤਰੀ ਹਵਾਈ ਅੱਡਾ ਬੰਦ ਕਰ ਦਿੱਤਾ ਗਿਆ ਹੈ। ਮਿਸਰ ਦੇ ਇੱਕ ਡੈਲੀਗੇਸ਼ਨ ਨੇ ਤਲ ਅਵੀਵ ਵਿੱਚ ਜਾ ਕੇ ਇਜ਼ਰਾਈਲ ਨਾਲ ਜੰਗਬੰਦੀ ਕਰਨ ਲਈ ਗੱਲਬਾਤ ਕੀਤੀ ਤੇ ਫਿਰ ਹਮਾਸ ਕੋਲ ਪੁੱਜਾ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਇਸ ਬਾਰੇ ਪਹਿਲੀ ਵਾਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਗੱਲ ਕੀਤੀ ਤੇ ਕਿਹਾ ਕਿ ਇਜ਼ਰਾਈਲ ਦਾ ਹੱਕ ਹੈ ਕਿ ਉਹ ਆਪਣੇ ਦੇਸ਼ ਉੱਤੇ ਹੁੰਦੇ ਰਾਕੇਟ ਹਮਲਿਆਂ ਦਾ ਜਵਾਬ ਦੇਵੇ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਨੇ ਫਲਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ ਗੱਲ ਕਰ ਕੇ ਰਾਕੇਟ ਹਮਲਿਆਂ ਦੀ ਨਿੰਦਾ ਕੀਤੀ ਤੇ ਜੰਗ ਰੋਕਣ ਲਈ ਕਿਹਾ।ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਵੀ ਜੰਗਬੰਦੀ ਕਰਨ ਦੀ ਅਪੀਲ ਕੀਤੀ ਹੈ। ਗਾਜ਼ਾ ਪੱਟੀ ਤੋਂ ਇਜ਼ਰਾਈਲ ਵਿੱਚ ਰਾਕੇਟ ਨਾਲ ਲਗਾਤਾਰ ਹਮਲੇ ਕਰ ਰਹੇ ਗਰੁੱਪ ਹਮਾਸ ਨੇ ਕਿਹਾ ਹੈ ਕਿ ਯੇਰੂਸ਼ਲਮ ਵਿੱਚ ਅਲ ਅਕਸਾ ਮਸਜਿਦ, ਸ਼ੇਖ ਜ਼ਰਾਹ ਵਿੱਚ ਇਨਸਾਫ਼ ਨਾ ਮਿਲਣ ਤਕ ਇਸ ਤਰ੍ਹਾਂ ਹਮਲੇ ਜਾਰੀ ਰੱਖੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇਜ਼ਰਾਈਲ ਇਥੇ ਕਬਜ਼ੇ ਕਰਨੇ ਬੰਦ ਕਰੇ।

Read More Punjabi Newspaper

Continue Reading

ਰੁਝਾਨ


Copyright by IK Soch News powered by InstantWebsites.ca