Reporter Mandeep brought the details of the closed farmers in Tihar
Connect with us [email protected]

ਪੰਜਾਬੀ ਖ਼ਬਰਾਂ

ਪੱਤਰਕਾਰ ਮਨਦੀਪ ਤਿਹਾੜ ਵਿਚਲੇ ਬੰਦ ਕਿਸਾਨਾਂ ਦੇ ਵੇਰਵੇ ਲੱਤ ਉਤੇ ਲਿਖ ਕੇ ਲਿਆਇਆ

Published

on

ਨਵੀਂ ਦਿੱਲੀ, 5 ਫਰਵਰੀ – ਫ੍ਰੀ-ਲਾਂਸ ਪੱਤਰਕਾਰ ਮਨਦੀਪ ਪੂਨੀਆ ਨੇ ਮੰਗ ਕੀਤੀ ਹੈ ਕਿ ਆਪਣੀ ਡਿਊਟੀ ਨਿਭਾਉਂਦਿਆਂ ਜੇਲ੍ਹਾਂ ਵਿੱਚ ਡੱਕੇ ਪੱਤਰਕਾਰਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।
ਕੱਲ੍ਹ ਦੇਰ ਰਾਤ ਆਪਣੀ ਰਿਹਾਈ ਮਗਰੋਂ ਮਨਦੀਪ ਨੇ ਕਿਹਾ ਕਿ ਮੌਕੇ ਉਤੇ ਜਾ ਕੇ ਪੱਤਰਕਾਰੀ ਕਰਨਾ ਬੜਾ ਔਖਾ ਹੁੰਦਾ ਹੈ। ਉਸ ਨੇ ਕਿਹਾ ਕਿ ਕੱਪਨ ਅਤੇ ਹੋਰ ਪੱਤਰਕਾਰ ਰਿਹਾਅ ਹੋਣੇ ਚਾਹੀਦੇ ਹਨ। ਮਨਦੀਪ ਪੂਨੀਆ ਨੇ ਜੇਲ੍ਹ ਜਾਣ ਨੂੰ ਵੀ ਪੱਤਰਕਾਰੀ ਦਾ ਇੱਕ ਤਜਰਬਾ ਮੰਨਿਆ ਅਤੇ ਕਿਹਾ ਕਿ ਉਸ ਨੇ ਤਿਹਾੜ ਵਿੱਚ ਬਿਤਾਏ ਸਮੇਂ ਨੂੰ ਇੱਕ ਮੌਕੇ ਵਜੋਂ ਲਿਆ ਹੈ। ਪੱਤਰਕਾਰ ਨੇ ਦੱਸਿਆ ਕਿ ਉਸ ਨੇ ਜੇਲ੍ਹ ਵਿੱਚ ਬੰਦ ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ਕੋਈ ਕਾਪੀ ਜਾਂ ਕਾਗਜ਼ ਨਾ ਹੋਣ ਕਰ ਕੇ ਸਾਰੇ ਵੇਰਵੇ ਆਪਣੀ ਲੱਤ ਉਪਰ ਲਿਖ ਕੇ ਲਿਆਇਆ ਹੈ। ਪੂਨੀਆ ਨੂੰ ਦਿੱਲੀ ਪੁਲਸ ਨੇ ਸਿੰਘੂ ਬਾਰਡਰ ‘ਤੇ ਇੱਕ ਹੋਰ ਪੱਤਰਕਾਰ ਧਰਮਿੰਦਰ ਨਾਲ ਹਿਰਾਸਤ ਵਿੱਚ ਲਿਆ ਸੀ। ਪੂਨੀਆ ਨੂੰ 25 ਹਜ਼ਾਰ ਰੁਪਏ ਦੇ ਮੁਚੱਲਕੇ ਉਤੇ ਅਦਾਲਤ ਤੋਂ ਬਾਅਦ ਵਿੱਚ ਜ਼ਮਾਨਤ ਮਿਲੀ ਹੈ।

Punjabi Newspaper

ਪੰਜਾਬੀ ਖ਼ਬਰਾਂ

ਸੈਲੂਨ ਮਾਲਕ ਪਤੀ-ਪਤਨੀ ਵੱਲੋਂ ਖੁਦਕੁਸ਼ੀ

Published

on

suicide

ਜਲੰਧਰ ਛਾਉਣੀ, 16 ਮਈ – ਥਾਣਾ ਰਾਮਾ ਮੰਡੀ ਹੇਠਲੇ ਨਿਊ ਉਪਕਾਰ ਨਗਰ ਵਿਖੇ ਪੇਕੇ ਘਰ ਆਈ ਵਿਆਹੁਤਾ ਔਰਤ ਤੇ ਉਸ ਦੇ ਪਤੀ ਵੱਲੋਂ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰਨ ਦੀ ਖਬਰ ਮਿਲੀ ਹੈ। ਇਸ ਦੀ ਸੂਚਨਾ ਮਿਲਦੇ ਸਾਰ ਮੌਕੇ ਉੱਤੇ ਪੁੱਜੀ ਥਾਣਾ ਰਾਮਾ ਮੰਡੀ ਪੁਲਸ ਨੇ ਮ੍ਰਿਤਕਾਂ ਦੇ ਪਰਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉੱਤੇ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਗਈ ਹੈ।
ਥਾਣਾ ਮੁਖੀ ਸੁਲੱਖਣ ਸਿੰਘ ਨੇ ਦੱਸਿਆ ਕਿ ਦੋਵਾਂ ਮ੍ਰਿਤਕਾਂ ਦੀ ਪਛਾਣ ਸਾਗਰ (26) ਪੁੱਤਰ ਸ਼ੰਕਰ ਯਾਦਵ ਅਤੇ ਰਾਧਾ (24) ਪਤਨੀ ਸਾਗਰ ਵਾਸੀ ਗੁਰੂ ਨਾਨਕ ਨਗਰ ਮਕਸੂਦਾਂ ਵਜੋਂ ਹੋਈ ਹੈ। ਸੁਲੱਖਣ ਸਿੰਘ ਦੇ ਮੁਤਾਬਕ ਮ੍ਰਿਤਕਾ ਦੇ ਭਰਾ ਗੌਰੀ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਭੈਣ ਰਾਧਾ ਅਤੇ ਜੀਜਾ ਪਰਸੋਂ ਉਨ੍ਹਾਂ ਦੇ ਘਰ ਨਿਊ ਉਪਕਾਰ ਨਗਰ ਆਏ ਸਨ ਤੇ ਕੱਲ੍ਹ ਸਵੇਰੇ ਰਾਧਾ ਦੀ ਤਬੀਅਤ ਖਰਾਬ ਹੋਈ ਤਾਂ ਉਸ ਨੂੰ ਨਿੱਜੀ ਹਸਪਤਾਲਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜਦੋਂ ਉਹ ਰਾਧਾ ਦੀ ਲਾਸ਼ ਲੈ ਕੇ ਘਰ ਪਹੁੰਚੇ ਤਾਂ ਸਾਗਰ ਦੀ ਤਬੀਅਤ ਖਰਾਬ ਹੋ ਗਈ, ਜਿਸ ਬਾਰੇ ਉਸ ਦੇ ਪਰਵਾਰਕ ਮੈਂਬਰਾਂ ਨੂੰ ਦੱਸ ਦਿੱਤਾ ਗਿਆ ਤੇ ਸਾਗਰ ਦੀ ਮਾਂ ਸੁਨੀਤਾ ਸਾਗਰ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਵਿਖੇ ਲੈ ਗਏ, ਜਿੱਥੇ ਸਾਗਰ ਦੀ ਵੀ ਮੌਤ ਹੋ ਗਈ। ਥਾਣਾ ਮੁਖੀ ਸੁਲੱਖਣ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਕਿ ਸਾਗਰ ਸੈਲੂਨ ਚਲਾਉਣ ਦਾ ਕੰਮ ਕਰਦਾ ਸੀ ਤੇ ਉਸ ਨੇ ਕੁਝ ਵਿਅਕਤੀਆਂ ਦੇ ਪੈਸੇ ਵੀ ਦੇਣੇ ਸਨ, ਜਿਸ ਕਾਰਨ ਉਹ ਅਤੇ ਉਸ ਦੀ ਪਤਨੀ ਮਾਨਸਿਕ ਤੌਰ ਉੱਤੇ ਪਰੇਸ਼ਾਨ ਰਹਿੰਦੇ ਸਨ।

Read More Punjabi Newspaper

Continue Reading

ਅਪਰਾਧ

ਡੇਰਾਬੱਸੀ ਤੋਂ ਨਕਲੀ ਨੋਟ ਛਾਪਣ ਵਾਲੇ ਗੈਂਗ ਦੇ ਬੰਦੇ ਕਰੰਸੀ ਸਮੇਤ ਕਾਬੂ

Published

on

arrest

500, 200 ਤੇ 100 ਦੇ ਨਕਲੀ ਨੋਟ, ਪ੍ਰਿੰਟਰ ਤੇ ਹੋਰ ਸਾਮਾਨ ਬਰਾਮਦ
ਡੇਰਾਬੱਸੀ, 16 ਮਈ – ਇਸ ਨਗਰ ਦੇ ਵਾਰਡ ਨੰਬਰ ਨੌਂ ਹੇਠ ਪੈਂਦੇ ਸ਼ਕਤੀ ਨਗਰ ਦੀ 19 ਨੰਬਰ ਗਲੀ ਵਿੱਚ ਇੱਕ ਘਰ ਵਿੱਚ ਛਾਪਾ ਮਾਰ ਕੇ ਪੰਚਕੂਲਾ ਪੁਲਸ ਨੇ ਨਕਲੀ ਨੋਟ ਛਾਪਣ ਵਾਲੇ ਗਿਰੋਹ ਦੇ ਮੈਂਬਰਾਂ ਤਿੰਨ ਲੜਕਿਆਂ ਤੇ ਇੱਕ ਲੜਕੀ ਨੂੰ ਫੜਿਆ ਅਤੇ 500, 200, 100 ਦੇ ਨਕਲੀ ਨੋਟ ਅਤੇ ਨੋਟ ਛਾਪਣ ਲਈ ਵਰਤਣ ਵਾਲਾ ਕਾਗਜ਼, ਪ੍ਰਿੰਟਰ ਅਤੇ ਹੋਰ ਬਹੁਤ ਸਾਰਾ ਸਾਮਾਨ ਬਰਾਮਦ ਕੀਤਾ ਹੈ।
ਇਸ ਬਾਰੇ ਕੌਂਸਲਰ ਆਸ਼ਾ ਸ਼ਰਮਾ ਦੇ ਪਤੀ ਭੁਪਿੰਦਰ ਸ਼ਰਮਾ ਨੇ ਦੱਸਿਆ ਕਿ ਸ਼ਕਤੀ ਨਗਰ ਦੀ ਮੁੱਖ ਗਲੀ ਵਿੱਚ ਇੱਕ ਦੁਕਾਨ ਦੇ ਉਤੇ ਬਣੇ ਘਰ ਨੂੰ ਕੁਝ ਨੌਜਵਾਨਾਂ ਨੇ ਛੇ-ਸੱਤ ਦਿਨ ਪਹਿਲਾਂ ਕਿਰਾਏ ਉੱਤੇ ਲਿਆ ਸੀ। ਕੱਲ੍ਹ ਸਵੇਰੇ ਚਾਰ ਵਜੇ ਪੰਚਕੂਲਾ ਪੁਲਸ ਨੇ ਉਸ ਘਰ ਵਿੱਚ ਛਾਪਾ ਮਾਰ ਕੇ ਤਿੰਨ ਲੜਕਿਆਂ ਅਤੇ ਇੱਕ ਲੜਕੀ ਨੂੰ ਗ੍ਰਿਫਤਾਰ ਕਰ ਲਿਆ। ਫਿਰ ਸ਼ਾਮ ਚਾਰ ਵਜੇ ਪੰਚਕੂਲਾ ਤੋਂ ਆਈ ਪੁਲਸ ਨੇ ਉਨ੍ਹਾਂ ਦੀ ਹਾਜ਼ਰੀ ਵਿੱਚ ਘਰ ਦੀ ਤਲਾਸ਼ੀ ਲੈ ਕੇ ਨਕਲੀ ਨੋਟਾਂ ਸਮੇਤ ਨੋਟ ਛਾਪਣ ਦਾ ਸਾਮਾਨ ਅਤੇ ਮਸ਼ੀਨਾਂ ਬਰਾਮਦ ਕੀਤੀਆਂ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੀ ਲੜਕੀ ਉਤਰਾਖੰਡ ਦੀ ਦੱਸੀ ਜਾ ਰਹੀ ਹੈ। ਥਾਣਾ ਡੇਰਾਬੱਸੀ ਦੇ ਮੁਖੀ ਸਤਿੰਦਰ ਸਿੰਘ ਨੇ ਦੱਸਿਆ ਕਿ ਪੰਚਕੂਲਾ ਕਰਾਈਮ ਬ੍ਰਾਂਚ ਟੀਮ ਨੇ ਕੱਲ੍ਹ ਇੱਥੇ ਛਾਪਾ ਮਾਰ ਕੇ ਕੁਝ ਲੋਕਾਂ ਨੂੰ ਫੜਿਆ ਹੈ, ਜੋ ਨਕਲੀ ਨੋਟ ਛਾਪ ਕੇ ਬਾਜ਼ਾਰ ਵਿੱਚ ਚਲਾਉਂਦੇ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲੋਕਾਂਨੇ ਪੰਚਕੂਲਾ ਵਿਖੇ ਨਕਲੀ ਨੋਟਾਂ ਨਾਲ ਖਰੀਦਦਾਰੀ ਕੀਤੀ ਸੀ, ਜਿਸ ਤੋਂ ਬਾਅਦ ਪੰਚਕੂਲਾ ਪੁਲਸ ਉਨ੍ਹਾਂ ਦੀ ਪੈੜ ਨੱਪਦੀ ਹੋਈ ਕੱਲ੍ਹ ਡੇਰਾਬੱਸੀ ਪਹੁੰਚ ਗਈ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਪਿਤਾ ਨੂੰ ਧੀ ਦੀ ਲਾਸ਼ ਮੋਢਿਆਂ ਉਤੇ ਚੁੱਕ ਕੇ ਸ਼ਮਸ਼ਾਨ ਘਾਟ ਲਿਜਾਣੀ ਪਈ

Published

on

punjabi news

ਕੋਰੋਨਾ ਵਾਇਰਸ ਦੇ ਡਰ ਕਾਰਨ ਸਕਾ ਭਰਾ ਵੀ ਨਾਲ ਨਹੀਂ ਤੁਰਿਆ
ਜਲੰਧਰ, 16 ਮਈ – ਇੱਥੇ ਇੱਕ ਮਜਬੂਰ ਬਾਪ ਦੀ 11 ਸਾਲਾ ਧੀ ਸੋਨੂੰ ਦੀ ਅਰਥੀ ਨੂੰ ਜਦੋਂ ਕੋਈ ਮੋਢਾ ਦੇਣ ਲਈ ਅੱਗੇ ਨਾ ਆਇਆ ਤਾਂ ਉਹ ਆਪਣੇ ਮੋਢਿਆਂ ਉੱਤੇ ਧੀ ਦੀ ਲਾਸ਼ ਚੁੱਕ ਕੇ ਸ਼ਮਸ਼ਾਨਘਾਟ ਤੱਕ ਲੈ ਗਿਆ। ਇਸ ਘਟਨਾ ਦੀ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਰ ਪਾਸੇ ਇਸ ਦੀ ਚਰਚਾ ਹੋ ਰਹੀ ਹੈ।
ਮ੍ਰਿਤਕ ਬੱਚੀ ਸੋਨੂੰ ਦਾ ਪਿਤਾ ਦਲੀਪ ਇੱਥੇ ਰਾਮਨਗਰ ਮੁਹੱਲੇ ਵਿੱਚ ਪਰਵਾਰ ਨਾਲ ਰਹਿੰਦਾ ਹੈ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਆਪਣੇ ਭਰਾਵਾਂ ਨੂੰ ਕਿਹਾ ਕਿ ਸਸਕਾਰ ਕਰਨ ਲਈ ਸੋਨੂੰ ਦੀ ਲਾਸ਼ ਨੂੰ ਸ਼ਾਮਸ਼ਾਨਘਾਟ ਲਿਜਾਣਾ ਹੈ ਤਾਂ ਉਨ੍ਹਾਂ ਨੇ ਨਾਲ ਤੁਰਨ ਤੋਂ ਇਨਕਾਰ ਕਰ ਦਿੱਤਾ ਤੇ ਉਸ ਦੇ ਭਰਾਵਾਂ ਨੇ ਕਿਹਾ ਕਿ ਲਾਸ਼ ਲਿਜਾਣ ਲਈ ਆਪਣੇ ਮੁੰਡੇ ਨੂੰ ਲੈ ਜਾਓ। ਭਰਾਵਾਂ ਨੇ ਇਹ ਵੀ ਕਿਹਾ ਕਿ ਉਹ ਸ਼ਮਸ਼ਾਨਘਾਟ ਲਈ ਪਿੱਛੇ-ਪਿੱਛੇ ਆਉਣਗੇ। ਵਾਇਰਲ ਹੋਈ ਵੀਡੀਓ ਉੱਤੇ ਟਿੱਪਣੀ ਕਰ ਰਹੇ ਲੋਕਾਂ ਨੇ ਇਸ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਤਾਂ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਦਾਅਵਾ ਕੀਤਾ ਕਿ 11 ਸਾਲਾ ਲੜਕੀ ਦੀ ਮੌਤ ਕੋਰੋਨਾ ਕਰ ਕੇ ਨਹੀਂ ਹੋਈ। ਉਨ੍ਹਾਂ ਕਿਹਾ ਕਿ ਉਨ੍ਹਾਂ ਐਸ ਡੀ ਐਮ ਕੋਲੋਂ ਇਸ ਦੀ ਜਾਂਚ ਕਰਵਾਈ ਤਾਂ ਪਤਾ ਲੱਗਾ ਕਿ ਮੌਤ ਦਾ ਕਾਰਨ ਕੋਰੋਨਾ ਨਹੀਂ। ਲਾਸ਼ ਦੀ ਸਪੁਰਦਗੀ ਵੇਲੇ ਦੀ ਰਿਪੋਰਟ ਵਿੱਚ ਸੋਨੂੰ ਨੂੰ ਅੰਤੜੀਆਂ ਦਾ ਰੋਗ ਸੀ। ਇਸ ਘਟਨਾ ਨੇ ਕਈ ਸਵਾਲ ਖੜੇ ਕਰ ਦਿੱਤੇ ਹਨ।
ਪਿਛੋਕੜ ਵੱਲੋਂ ਉੜੀਸਾ ਦੇ ਰਹਿਣ ਵਾਲੇ ਦਲੀਪ ਦੀ ਧੀ ਸੋਨੂੰ ਦੀ ਮੌਤ 9 ਮਈ ਨੂੰ ਹੋਈ ਸੀ। ਉਹ ਬੜੀ ਮੁਸ਼ਕਲ ਰਾਤ ਡੇਢ ਵਜੇ ਜਲੰਧਰ ਪਹੁੰਚਿਆ ਸੀ। ਅੰਮ੍ਰਿਤਸਰ ਤੋਂ ਜਲੰਧਰ ਲਈ ਐਂਬੂਲੈਂਸ ਵਾਲਾ ਚਾਰ ਹਜ਼ਾਰ ਰੁਪਏ ਮੰਗਦਾ ਸੀ। ਉਸ ਨੇ ਕਿਸੇ ਤਰ੍ਹਾਂ ਢਾਈ ਹਜ਼ਾਰ ਦਾ ਪ੍ਰਬੰਧ ਕਰ ਕੇ ਧੀ ਦੀ ਲਾਸ਼ ਜਲੰਧਰ ਲਿਆਂਦੀ। ਉਸ ਦੇ ਇਲਾਜ ਉੱਤੇ ਪਹਿਲਾਂ ਹੀ 20 ਹਜ਼ਾਰ ਰੁਪਏ ਦੀ ਰਕਮ ਖਰਚ ਹੋ ਚੁੱਕੀ ਸੀ। ਦਲੀਪ ਦਾ ਕਹਿਣਾ ਸੀ ਕਿ ਕੋਰੋਨਾ ਪਾਜ਼ੀਟਿਵ ਹੋਣ ਦੇ ਬਾਵਜੂਦ ਉਸ ਨੂੰ ਧੀ ਦੀ ਲਾਸ਼ ਆਪਣੇ ਘਰ ਲਿਆਉਣੀ ਪਈ। ਉਸ ਨੇ ਦੱਸਿਆ ਕਿ ਕੋਰੋਨਾ ਦੇ ਡਰ ਕਾਰਨ ਕਿਸੇ ਨੇ ਵੀ ਉਸ ਦੀ ਧੀ ਦੀ ਅਰਥੀ ਨੂੰ ਮੋਢਾ ਨਹੀਂ ਦਿੱਤਾ ਤਾਂ ਉਹ ਸ਼ਮਸ਼ਾਨਘਾਟ ਤੱਕ ਆਪਣੇ ਮੋਢਿਆਂ ਉੱਤੇਹੀ ਲਾਸ਼ ਚੁੱਕ ਕੇ ਲੈ ਗਿਆ। ਇਸ ਬਾਰੇ ਵਾਇਰਲ ਹੋਈ ਵੀਡੀਓ ਵਿੱਚ ਪਿੱਛੇ ਤੁਰ ਰਿਹਾ ਲੜਕਾ ਮ੍ਰਿਤਕਾ ਸੋਨੂੰ ਦਾ ਭਰਾ ਸ਼ੰਕਰ ਹੈ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca