Reply to Tapasi Pannu and Anurag Kashyap | Bollywood Punjabi News
Connect with us [email protected]

ਫਿਲਮੀ ਦੁਨੀਆ

ਤਾਪਸੀ ਪਨੂੰ ਤੇ ਅਨੁਰਾਗ ਕਸ਼ਯੱਪ ਵੱਲੋਂ ਛਾਪਿਆਂ ਦਾ ਜਵਾਬ

Published

on

tapsi-anurag

ਮੁੰਬਈ, 7 ਮਾਰਚ – ਆਮਦਨ ਟੈਕਸ ਵਿਭਾਗ ਵੱਲੋਂ ਮਾਰੇ ਛਾਪਿਆਂ ‘ਤੇ ਚੁੱਪ ਤੋੜਦਿਆਂ ਕੱਲ੍ਹ ਅਦਾਕਾਰਾ ਤਾਪਸੀ ਪੰਨੂ ਨੇ ਤਿੰਨ ਟਵੀਟ ਕੀਤੇ ਹਨ। ਤਾਪਸੀ ਤੇ ਨਿਰਮਾਤਾ-ਨਿਰਦੇਸ਼ਕ ਅਨੁਰਾਗ ਕਸ਼ਯਪ ਨੇ ਫਿਲਮ ‘ਦੋਬਾਰਾ’ ਦੀ ਸ਼ੂੂਟਿੰਗ ਮੁੜ ਸ਼ੁਰੂ ਕੀਤੀ ਹੈ। ਇਸੇ ਦੌਰਾਨ ਕਸ਼ਯਪ ਨੇ ਵੀ ਛਾਪਿਆਂ ਤੋਂ ਬਾਅਦ ਪਹਿਲੀ ਵਾਰ ਕੋਈ ਪ੍ਰਤੀਕਿਰਿਆ ਦਿੱਤੀ ਹੈ:’ ਇੰਸਟਾਗਰਾਮ ਉਤੇ ਫਿਲਮਸਾਜ਼ ਨੇ ਲਿਖਿਆ ਸਾਰੇ ਨਫਰਤ ਕਰਨ ਵਾਲਿਆਂ ਨੂੰ ਸਾਡਾ ਪਿਆਰ।’
ਅਨੁਰਾਗ ਨੇ ਪੋਸਟ ਵਿੱਚ ਫਿਲਮ ਦੇ ਸੈਟ ਦੀ ਫੋਟੋ ਸਾਂਝੀ ਕੀਤੀ ਅਤੇ ਹੌਸਲੇ ਬੁਲੰਦ ਹੋਣ ਦਾ ਸੰਕੇਤ ਦਿੱਤਾ। ਉਸਨੇ ਛਾਪਿਆਂ ਬਾਰੇ ਸਿੱਧੇ ਤੌਰ ‘ਤੇ ਕੁਝ ਨਹੀਂ ਲਿਖਿਆ, ਪਰ ਤਾਪਸੀ ਨੇ ਆਪਣੇ ਟਵੀਟ ਪੈਰਿਸ ਵਿੱਚ ਉਸ ਵੱਲੋਂ ਖਰੀਦੇ ਇੱਕ ਬੰਗਲੇ, ਪੰਜ ਕਰੋੜ ਰੁਪਏ ਦੀ ਰਸੀਦ ਅਤੇ ਬਾਕੀ 2013 ਦੇ ਇੱਕ ਛਾਪੇ ਨਾਲ ਜੁੜੇ ਹੋਏ ਸਨ। ਵਰਨਣ ਯੋਗ ਹੈ ਕਿ ਤਿੰਨ ਮਾਰਚ ਨੂੰ ਆਮਦਨ ਟੈਕਸ ਵਿਭਾਗ ਨੇ ਤਾਪਸੀ ਪੰਨੂ ਅਤੇ ਫਿਲਮਸਾਜ਼ ਅਨੁਰਾਗ ਕਸ਼ਯਪ ਦੇ ਦਫਤਰਾਂ ਅਤੇ ਰਿਹਾਇਸ਼ ਉਤੇ ਛਾਪੇ ਮਾਰੇ ਸਨ। ਅਨੁਰਾਗ ਦੇ ਭਾਈਵਾਲਾਂ ਦੇ ਟਿਕਾਣਿਆਂ ਉਤੇ ਵੀ ਛਾਪੇ ਮਾਰੇ ਗਏ ਸਨ, ਜੋ ਕਿ ਫਿਲਮ ਨਿਰਮਾਣ ਕੰਪਨੀ ਫੈਂਟਮ ਫਿਲਮਜ਼ ਵਿੱਚ ਨਿਰਮਾਤਾ-ਨਿਰਦੇਸ਼ਕ ਨਾਲ ਜੁੜੇ ਹੋਏ ਸਨ। ਤਾਪਸੀ ਪੰਨੂ ਨੇ ਟਵੀਟ ਕਰਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਉਤੇ ਵੀ ਨਿਸ਼ਾਨਾ ਵਿੰਨ੍ਹਿਆ, ਜਿਸ ਨੇ 2013 ਵਿੱਚ ਤਾਪਸੀ ਉਤੇ ਪਏ ਇੱਕ ਛਾਪੇ ਦਾ ਜ਼ਿਕਰ ਕੀਤਾ ਤੇ ਕਿਹਾ ਸੀ ਕਿ ਉਸ ਵੇਲੇਐਨਾ ਰੌਲਾ-ਰੱਪਾ ਨਹੀਂ ਸੀ ਪਿਆ, ਜਿਸ ਤਰ੍ਹਾਂ ਇਸ ਵਰ ਛਾਪੇ ਮਾਰਨ ਉਤੇ ਪੈ ਰਿਹਾ ਹੈ। ਤਾਪਸੀ ਨੇ ਪਹਿਲੇ ਟਵੀਟ ਵਿੱਚ ਲਿਖਿਆ ਕਿ ਤਿੰਨ ਦਿਨ ਤਿੰਨ ਚੀਜ਼ਾਂ ਲਈ ਜ਼ੋਰਦਾਰ ਛਾਪੇ, ਪਹਿਲੀ ਚੀਜ਼: ਪੈਰਿਸ ਵਿੱਚ ਮੇਰੇ ਬੰਗਲੇ ਦੀਆਂ ਚਾਬੀਆਂ ਲੱਭਣ ਲਈ, ਵੈਸੇ ਗਰਮੀਆਂ ਦੀਆਂ ਛੁੱਟੀਆਂ ਆ ਰਹੀਆਂ ਹਨ। ਦੂਜਾ ਟਵੀਟ ਤਾਪਸੀ ਨੇ ਰਸੀਦ ਬਾਰੇ ਕੀਤਾ ਤੇ ਤੀਜਾ 2013 ਦੇ ਛਾਪੇ ਬਾਰੇ ਕਰ ਕੇ ਕਿਹਾ: ‘2013 ਦੇ ਛਾਪੇ ਬਾਰੇ ਮੇਰੀਆਂ ਕੁਝ ਯਾਦਾਂ ਹਨ, ਜਿਸ ਦਾ ਜ਼ਿਕਰ ਮਾਣਯੋਗ ਵਿੱਤ ਮੰਤਰੀ ਨੇ ਕੀਤਾ ਹੈ ਤੇ ਲੱਗਦਾ ਹੈ ਕਿ ਹੁਣ ਮੈਂ ਸਸਤੀ ਨਹੀਂ ਰਹੀ।’
ਇਨ੍ਹਾਂ ਟਵੀਟਾਂ ਤੋਂ ਬਾਅਦ ਅਭਿਨੇਤਰੀ ਕੰਗਨਾ ਰਣੌਤ ਨੇ ਤਾਪਸੀ ਬਾਰੇ ਟਵੀਟ ਕਰਦਿਆਂ ਵਿਅੰਗ ਕੀਤਾ ਕਿ ਉਹ (ਤਾਪਸੀ) ਹਮੇਸ਼ਾਂ ‘ਸਸਤੀ’ਰਹੇਗੀ। ਵਰਨਣ ਯੋਗ ਹੈ ਕਿ ਕੰਗਨਾ ਦੀ ਭੈਣ ਰੰਗੋਲੀ ਨੇ ਕਾਫੀ ਦੇਰ ਪਹਿਲਾਂ ਕਿਹਾ ਸੀ ਕਿ ਤਾਪਸੀ ‘ਸਸਤੀ ਅਦਾਕਾਰਾ’ ਹੈ। ਰੰਗੋਲੀ ਦੀ ਇਸ ਟਿੱਪਣੀ ਦਾ ਜਵਾਬ ਦਿੰਦਿਆਂ ਤਾਪਸੀ ਨੇ ਕੱਲ੍ਹ ਆਪਣੇ ਟਵੀਟ ਵਿੱਚ ਲਿਖਿਆ, ‘ਕਿਉਂਕਿ ਛਾਪੇ ਇੱਕ ਬੰਗਲੇ, ਜੋ ਕਿ ਉਸ ਕੋਲ ਹੈ ਹੀ ਨਹੀਂ ਤੇ ਪੰਜ ਕਰੋੜ ਦੀ ਰਸੀਦ ਲਈ ਮਾਰੇ ਗਏ ਹਨ, ਇਸ ਦਾ ਮਤਲਬ ਹੈ ਕਿ ਉਹ ਪਹਿਲਾਂ ਵਾਂਗ ਸਸਤੀ ਨਹੀਂ ਰਹੀ।’
ਅਨੁਰਾਗ ਕਸ਼ਯਪ ਤੇ ਤਾਪਸੀ ਕਈ ਵਿਸ਼ਿਆਂ ਉਤੇ ਆਪਣੀ ਰਾਇ ਖੁੱਲ੍ਹ ਕੇ ਪ੍ਰਗਟਾਉਂਦੇ ਰਹੇ ਹਨ। ਆਈ ਟੀ ਦੇ ਛਾਪੇ ਫੈਂਟਮ ਫਿਲਮਜ਼ ਵੱਲੋਂ ਟੈਕਸ ਚੋਰੀ ਨਾਲ ਸੰਬੰਧਤ ਸਨ। ਰਿਲਾਇੰਸ ਐਂਟਰਟੇਨਮੈਂਟ ਦੇ ਸੀ ਈ ਓ ਸ਼ਿਭਾਸ਼ੀਸ਼ ਸਰਕਾਰ ਤੇ ਮੈਨੇਜਮੈਂਟ ਕੰਪਨੀਆਂ ਕਵਾਨ ਅਤੇ ਐਕਸੀਡ ਦੇ ਅਧਿਕਾਰੀ ਵੀ ਛਾਪਿਆਂ ਦੇ ਘੇਰੇ ਵਿੱਚ ਸਨ। ਸਿੱਧੇ ਟੈਕਸਾਂ ਬਾਰੇ ਕੇਂਦਰੀ ਬੋਰਡ ਨੇ ਕਿਹਾ ਸੀ ਕਿ ਤਾਪਸੀ ਵੱਲੋਂ ਪੰਜ ਕਰੋੜ ਰੁਪਏ ਲੈਣ ਦੇ ਸਬੂਤ ਵਜੋਂ ਰਸੀਦਾਂ ਮੌਜੂਦ ਹਨ ਤੇ ਜਾਂਚ ਜਾਰੀ ਹੈ। ਬੋਰਡ ਨੇ ਦਾਅਵਾ ਕੀਤਾ ਸੀ ਕਿ ਫਿਲਮ ਕੰਪਨੀ ਵੱਲੋਂ ਕੀਤੇ ਕਰੋੜਾਂ ਰੁਪਏ ਦੇ ਲੈਣ-ਦੇਣ ਦਾ ਹੇਰ ਫੇਰ ਹੈ। ਤਾਪਸੀ ਤੇ ਅਨੁਰਾਗ ‘ਮਨਮਰਜ਼ੀਆਂ’ (2018) ਤੋਂ ਬਾਅਦ ਆਪਣੀ ਦੂਜੀ ਫਿਲਮ ‘ਦੋਬਾਰਾ’ ਦੀ ਸ਼ੂਟਿੰਗ ਕਰ ਰਹੇ ਹਨ।

Read More Today Exclusive Breaking News

ਫਿਲਮੀ ਦੁਨੀਆ

ਮਮਤਾ ਕੁਲਕਰਨੀ ਦਾ ਪਤੀ ਅਮਰੀਕਾ ਦੇ ਕਬਜ਼ੇ ਵਿੱਚ

Published

on

Mamata-Kulkarni

ਨਿਊ ਯਾਰਕ, 8 ਅਪ੍ਰੈਲ – ਬਾਲੀਵੁੱਡ ਅਭਿਨੇਤਰੀ ਮਮਤਾ ਕੁਲਕਰਨੀ ਦੇ ਪਤੀ ਵਿੱਕੀ ਗੋਸਵਾਮੀ ਦੀ ਹਵਾਲਗੀ ਅਮਰੀਕਾ ਦੀ ਨਸ਼ੀਲੇ ਪਦਾਰਥਾਂ ਦੇ ਖਿਲਾਫ ਕਾਰਵਾਈ ਕਰਨ ਵਾਲੀ ਸੰਸਥਾ ਯੂ ਐਸ ਡਰੱਗਜ਼ ਇਨਫੋਰਸਮੈਂਟ ਐਡਮਨਿਸਟ੍ਰੇਸ਼ਨ (ਡੀ ਈ ਏ) ਨੂੰ ਹੋ ਗਈ ਹੈ। ਉਸ ਨੂੰ ਭਾਰਤੀ ਉਪ ਮਹਾਦੀਪ ਦੇ ਨਸ਼ੀਲੇ ਪਦਾਰਥਾਂ ਦੇ ਕਈ ਰੂਟਾਂ ਨਾਲ ਜੁੜਿਆ ਮੰਨਿਆ ਜਾਂਦਾ ਹੈ ਤੇ ਅਮਰੀਕਾ ਨੂੰ ਉਸ ਦੀ ਭਾਲ ਸੀ। ਉਸ ਨੂੰ ਨਿਯੂ ਯਾਰਕ ਦੀ ਅਤਿ ਸੁਰੱਖਿਅਤ ਜੇਲ੍ਹ ਵਿੱਚ ਰੱਖਿਆ ਗਿਆ ਹੈ, ਜਿਸ ਬਾਰੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਨਸ਼ੀਲੇ ਪਦਾਰਥਾਂ ਤੇ ਕਈ ਗੈਰ ਕਾਨੂੰਨੀ ਕਾਰੋਬਾਰਾਂ ਵਿੱਚ ਲੱਗੇ ਤਿੰਨ ਭਾਰਤੀ ਨਾਗਰਿਕ ਲੰਬੇ ਸਮੇਂ ਤੋਂ ਕੈਨੇਡਾ ਦੇ ਬ੍ਰਿਟਿਸ਼ ਕੰਲੋਬੀਆ ਤੋਂ ਕੰਮ ਕਰ ਰਹੇ ਸਨ। ਇਹ ਸਾਰੇ ਡੀ ਈ ਏ ਦੀ ਮੋਸਟ ਵਾਂਟਿਡ ਲਿਸਟ ਵਿੱਚ ਸ਼ਾਮਲ ਅਪਰਾਧੀ ਹਨ। ਇਨ੍ਹਾਂ ਵਿੱਚ ਸਭ ਤੋਂ ਉਪਰ ਬਖਸ਼ੀਸ਼ ਦਾ ਨਾਂਅ ਸੀ। ਉਹ ਮੈਕਸੀਕੋ ਦੇ ਸਿਨਾਲੋਆ ਡਰੱਗਜ਼ ਕਾਰਟੇਲ ਨਾਲ ਜੁੜ ਕੇ ਕੰਮ ਕਰਦਾ ਸੀ। ਇਸ ਤੋਂ ਪਹਿਲਾਂ ਉਹ ਕੌਮਾਂਤਰੀ ਹਵਾਲਾ ਰੈਕਟ ਚਲਾਉਣ ਵਾਲੇ ਗੁਰਕਰਨ ਸਿੰਘ ਨਾਲ ਰਲ ਕੇ ਕੰਮ ਕਰਦਾ ਸੀ। ਗੁਰਕਰਨ ਭਾਰਤੀ ਮੂਲ ਦਾ ਕੈਨੇਡਾ ਦਾ ਨਾਗਰਿਕ ਹੈ। ਉਸ ਨੂੰ ਕਈ ਸਾਲ ਪਹਿਲਾਂ ਡੀ ਈ ਏ ਨੇ ਲਾਸ ਏਂਜਲਸ ਤੋਂ ਗ੍ਰਿਫਤਾਰ ਕੀਤਾ ਸੀ। ਭਾਰਤੀ ਏਜੰਸੀਆਂ ਨੂੰ ਸ਼ੱਕ ਹੈ ਕਿ ਬਖਸ਼ੀਸ਼ ਸਿੰਘ ਆਪਣੇ ਦੋ ਸਾਥੀਆਂ-ਬਲਵੰਤ ਰਾਏ ਭੋਲਾ ਤੇ ਸੰਜੀਵ ਭੋਲਾ ਨਾਲ ਕੈਨੇਡਾ ਜਾਂ ਪੰਜਾਬ ਵਿੱਚ ਲੁਕਿਆ ਹੋਇਆ ਹੈ। ਡੀ ਈ ਏ ਦੀ ਸੂਚੀ ਵਿੱਚ ਬਲਵੰਤ ਤੇ ਸੰਜੀਵ ਦਾ ਨਾਂਅ ਵੀ ਸ਼ਾਮਲ ਹੈ। ਸੂਤਰਾਂ ਮੁਤਾਬਕ 1970 ਵਿੱਚ ਪੈਦਾ ਹੋਇਆ ਬਖਸ਼ੀਸ਼ ਸਿੰਘ ਭਾਰਤ ਤੋਂ ਭੱਜ ਕੇ ਕਈ ਹੋਰ ਦੇਸ਼ਾਂ ਵਿੱਚ ਫਰਜ਼ੀ ਪਛਾਣ ਨਾਲ ਰਹਿੰਦਾ ਰਿਹਾ। ਉਥੋਂ ਉਹ ਹਵਾਲਾ ਨਾਲ ਜੁੜੀਆਂ ਸਰਗਰਮੀਆਂ ਚਲਾਉਂਦਾ ਰਿਹਾ। ਉਹ ਲੰਬੇ ਸਮੇਂ ਤੱਕ ਕੈਨੇਡਾ ਦੇ ਵੈਨਕੁਵਰ ਇਲਾਕੇ ਵਿੱਚ ਰਿਹਾ, ਜਿਹੜਾ ਅਮਰੀਕਾ ਨਾਲ ਲੱਗਦਾ ਹੈ। 2018 ਵਿੱਚ ਮਾਲ ਖੁਫੀਆ ਡਾਇਰੈਕਟੋਰੇਟ (ਡੀ ਆਰ ਆਈ) ਨੇ ਇੰਦੌਰ ਤੋਂ ਮਨੂੰ ਗੁਪਤਾ ਅਤੇ ਮੁਹੰਮਦ ਸਾਦਿਕ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਦੋਵਾਂ ਉੱਤੇ ਸਿਨਾਲੋਆ ਕਾਰਟੇਲ ਨਾਲ ਜੁੜੇ ਜਾਰਜ ਸੋਲਿਸ ਨੂੰ ਨਸ਼ੀਲੇ ਪਦਾਰਥ ਭੇਜਣ ਦਾ ਦੋਸ਼ ਸੀ। ਡੀ ਆਰ ਆਈ ਨੇ ਇਨ੍ਹਾਂ ਕੋਲੋਂ ਕਰੀਬ 10 ਕਿਲੋ ਨਸ਼ੀਲੇ ਪਦਾਰਥ ਬਰਾਮਦ ਕੀਤੇ ਸਨ, ਕਾਲੇ ਕਾਰੋਬਾਰ ਵਿੱਚ ਜਿਸ ਦੀ ਕੀਮਤ 100 ਕਰੋੜ ਰੁਪਏ ਮੰਨੀ ਗਈ ਸੀ। ਸਿਨਾਲੋਆ ਮੈਕਸੀਕੋ ਦਾ ਇੱਕ ਖੁਦਮੁਖਤਾਰ ਇਲਾਕਾ ਹੈ।
ਨਸ਼ੀਲੇ ਪਦਾਰਥਾਂ ਦੇ ਕਾਰੋਬਾਰੀਆਂ ਨਾਲ ਵਿੱਕੀ ਗੋਸਵਾਮੀ ਦੇ ਰਿਸ਼ਤੇ ਉੱਤੇ ਡੀ ਈ ਏ ਦੀਆਂ ਨਜ਼ਰਾਂ ਕਾਫੀ ਅਰਸੇ ਤੋਂ ਸਨ। ਉਸ ਨਾਲ ਜੁੜੇ ਡਰੱਗਜ਼ ਕਾਰਟੇਲ ਦੀ ਡੀ ਈ ਏ ਤੋਂ ਕੁਝ ਸਾਲ ਪਹਿਲਾਂ ਜਾਣਕਾਰੀ ਮਿਲੀ ਸੀ। ਵਿੱਕੀ ਉਦੋਂ ਅੰਡਰਵਰਲਡ ਡਾਨ ਦਾਊਦ ਇਬਰਾਹੀਮ ਲਈ ਕੰਮ ਕਰਦਾ ਸੀ। ਡੀ ਈ ਏ ਨੇ ਭਾਰਤੀ ਏਜੰਸੀਆਂ ਨੂੰ ਭਾਰਤ ਦੀ ਇੱਕ ਅਜਿਹੀ ਦਵਾ ਕੰਪਨੀ ਦੀ ਜਾਣਕਾਰੀ ਵੀ ਦਿੱਤੀ, ਜੋ ਨਸ਼ੀਲੇ ਪਦਾਰਥਾਂ ਦੇ ਧੰਦੇ ਵਿੱਚ ਸ਼ਾਮਲ ਸੀ। ਇਹ ਮੈਂਡ੍ਰੈਕਸ ਤੇ ਅਫੈਡਰਿਨ ਵਰਗੇ ਨਸ਼ੀਲੇ ਪਦਾਰਥ ਬਣਾਉਂਦੀ ਸੀ ਅਤੇ ਉਨ੍ਹਾਂ ਦੀ ਸਪਲਾਈ ਕਰਦੀ ਸੀ। ਇੱਕ ਸਮੇਂ ਦਾਊਦ ਦੀ ਡੀ ਕੰਪਨੀ ਲਈ ਵਿੱਕੀ ਗੋਸਵਾਮੀ ਤੇ ਅਲੀ ਪੁੰਜਾਨੀ ਕੰਮ ਕਰਦੇ ਸਨ। ਅਲੀ ਬਾਲੀਵੁੱਡ ਅਦਾਕਾਰਾ ਕਿਮ ਸ਼ਰਮਾ ਦਾ ਸਾਬਕਾ ਪਤੀ ਹੈ। ਗੋਸਵਾਮੀ ਨੂੰ ਕੀਨੀਆ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਜਿੱਥੋਂ ਅਮਰੀਕਾ ਲਈ ਉਸ ਦੀ ਹਵਾਲਗੀ ਹੋਈ ਹੈ।

Read More Punjabi Newspaper

Continue Reading

ਫਿਲਮੀ ਦੁਨੀਆ

‘ਰੱਬ ਦਾ ਰੇਡੀਓ-2’ ਨੂੰ ਸਰਬੋਤਮ ਪੰਜਾਬੀ ਫ਼ਿਲਮ ਦਾ ਕੌਮੀ ਇਨਾਮ

Published

on

Rabb-Da-Radio-2

ਨਵੀਂ ਦਿੱਲੀ, 23 ਮਾਰਚ – 67ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰਾਂ ਦਾ ਕੱਲ੍ਹ ਐਲਾਨ ਕਰ ਦਿੱਤਾ ਗਿਆ, ਜਿਸ ‘ਚ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਨੂੰ ਫ਼ਿਲਮ ‘ਮਣੀਕਰਣਿਕ’ ਅਤੇ ‘ਪੰਗਾ’ ‘ਚ ਉਸਦੇ ਰੋਲ ਲਈ ਸਰਬੋਤਮ ਅਦਾਕਾਰਾ ਦਾ ਇਨਾਮ ਦਿੱਤਾ ਗਿਆ ਹੈ। ਪੰਜਾਬੀ ਫਿਲਮਾਂ `ਚ ‘ਰੱਬ ਦਾ ਰੇਡੀਓ-2’ ਅਤੇ ਹਿੰਦੀ ‘ਚ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ‘ਛਿਛੋਰੇ’ ਨੂੰ ਸਰਬੋਤਮ ਫ਼ਿਲਮ ਇਨਾਮ ਲਈ ਚੁਣਿਆ ਗਿਆ। ਮਨੋਜ ਵਾਜਪਾਈ ਅਤੇ ਧਨੁਸ਼ ਨੂੰ ਕ੍ਰਮਵਾਰ ‘ਭੌਂਸਲੇ’ ਅਤੇ ‘ਅਸੁਰਾਨ’ ਫਿਲਮਾਂ ਲਈ ਬਿਹਤਰੀਨ ਅਦਾਕਾਰ ਐਲਾਨਿਆ। ਨਿਰਦੇਸ਼ਕ ਪ੍ਰਿਯਾਦਰਸ਼ਨ ਦੀ ਮਲਿਆਲਮ ਫ਼ਿਲਮ ‘ਮਾਰਾਕਰ- ਅਰਬੀਕਾਦਾਲਿੰਟ ਸਿਮਹਾਮ’ ਨੂੰ ਬੈਸਟ ਫੀਚਰ ਫ਼ਿਲਮ ਐਲਾਨਿਆ ਗਿਆ ਅਤੇ ਸੰਜੇ ਪੂਰਨ ਸਿੰਘ ਨੂੰ ਹਿੰਦੀ ਫ਼ਿਲਮ ‘ਬਹੱਤਰ ਹੂਰਾਂ’ ਲਈ ਸਰਬੋਤਮ ਨਿਰਦੇਸ਼ਕ ਦਾ ਪੁਰਸਕਾਰ ਦਿੱਤਾ ਗਿਆ।
ਇਸ ਦੌਰਾਨ ਰਾਸ਼ਟਰੀ ਫ਼ਿਲਮ ਐਵਾਰਡਬੋਰਡ ਦੇ ਪ੍ਰਧਾਨ ਐਨ ਚੰਦਰ ਨੇ ਕਿਹਾ ਕਿ ਉਨ੍ਹਾਂ ਨੇ ਫ਼ਿਲਮ ਨੂੰ ਇਨਾਮ ਦੇਣ ਦਾ ਨਿਰਣਾ ਭਗਵਾਨ ਦੇ ਤੌਰ ‘ਤੇ ਨਹੀਂ, ਮਾਪਿਆਂ ਵਾਂਗ ਲਿਆ। ਸਮਾਜਿਕ ਫ਼ਿਲਮਾਂ ਦੀ ਸ਼੍ਰੇਣੀ ‘ਚ ਮਰਾਠੀ ਫ਼ਿਲਮ ‘ਆਨੰਦੀ ਗੋਪਾਲ’ ਨੂੰ ਸਰਬੋਤਮ ਫ਼ਿਲਮ ਦਾ ਪੁਰਸਕਾਰ ਦਿੱਤਾ ਗਿਆ। ਰਾਸ਼ਟਰੀ ਏਕਤਾ ਲਈ ਨਰਗਿਸ ਦੱਤ ਪੁਰਸਕਾਰ ‘ਤਾਜਮਹੱਲ’ ਨੂੰ ਦਿੱਤਾ ਗਿਆ ਅਤੇ ਸਭ ਤੋਂ ਵੱਧ ਪਸੰਦੀਦਾ ਤੇ ਬਿਹਤਰੀਨ ਮਨੋਰੰਜਕ ਫ਼ਿਲਮ ਦੀ ਸ਼੍ਰੇਣੀ ‘ਚ ਸਰਬੋਤਮ ਫ਼ਿਲਮ ਦਾ ਪੁਰਸਕਾਰ ਤੇਲਗੂ ਫ਼ਿਲਮ ਮਹਾਰਸ਼ੀ ਨੂੰ ਦਿੱਤਾ ਗਿਆ। ਇੰਦਰਾ ਗਾਂਧੀ ਪੁਰਸਕਾਰ ਪਹਿਲੀ ਮਲਿਆਲੀ ਫ਼ਿਲਮ ‘ਹੇਲਨ’ ਨੂੰ ਦਿੱਤਾ ਗਿਆ, ਜਿਸ ਦਾ ਨਿਰਦੇਸ਼ਨ ਐਮ ਜੇਵੀਅਰ ਨੇ ਕੀਤਾ ਹੈ।

Read More Punjabi Entertainment News Archives

Continue Reading

ਫਿਲਮੀ ਦੁਨੀਆ

ਕੋਰੋਨਾ ਪਾਜ਼ੀਟਿਵ ਹੋਣ ਦੇ ਬਾਵਜੂਦ ਸ਼ੂਟਿੰਗ ਕਰਨ ਉਤੇ ਗੌਹਰ ਖਾਨ ਵਿਰੁੱਧ ਕੇਸ ਦਰਜ਼

Published

on

Gauhar Khan

ਮੁੰਬਈ, 17 ਮਾਰਚ – ਅਭਿਨੇਤਰੀ ਗੌਹਰ ਖਾਨ ਦੇ ਕੋਰੋਨਾ ਪਾਜ਼ੀਟਿਵ ਆਉਣ ਦੇ ਬਾਵਜੂਦ ਉਸ ਵੱਲੋਂ ਫਿਲਮ ਦੀ ਸ਼ੂਟਿੰਗ ਕਰਨ ਉੱਤੇ ਬੁਰਹਾਨ ਮੁੰਬਈ ਮਿਉਂਸਪਲ ਕਾਰਪੋਰੇਸ਼ਨ (ਬੀ ਐਮ ਸੀ) ਨੇ ਕੋਰੋਨਾ ਨਾਲ ਸਬੰਧਤ ਹਦਾਇਤਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਉਸ ਖਿਲਾਫ ਕੇਸ ਦਰਜ ਕਰਾਇਆ ਹੈ।
ਫਿਲਮ ਨਿਰਮਾਤਾ ਅਸ਼ੋਕ ਪੰਡਿਤ ਨੇ ਇਸ ਦੀ ਪੁਸ਼ਟੀ ਕਰਦਿਆਂ ਟਵੀਟ ਕੀਤਾ ਅਤੇ ਅਣਗਹਿਲੀ ਵਰਤਣ ਉੱਤੇ ਗੌਹਰ ਖਾਨ ਦੀ ਆਲੋਚਨਾ ਕੀਤੀ। ਉਸ ਨੇ ਲਿਖਿਆ ਕਿ ਸ਼ੂਟਿੰਗ ਵਿੱਚ ਆ ਕੇ ਗੌਹਰ ਖਾਨ ਨੇ ਹੋਰ ਟੀਮ ਮੈਂਬਰਾਂ ਦੀ ਜਾਨ ਨੂੰ ਵੀ ਖਤਰੇ ਵਿੱਚ ਪਾਇਆ ਹੈ। ਦੂਜੇ ਪਾਸੇ ਗੌਹਰ ਖਾਨ ਦੀ ਟੀਮ ਅਨੁਸਾਰ ਗੌਹਰ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ।ਗੌਹਰ ਖਾਨ ਦੀ ਟੀਮ ਦਾ ਕਹਿਣਾ ਹੈ ਕਿ ਗੌਹਰ ਦੀ ਕੋਵਿਡ-19 ਬਾਰੇ ਰਿਪੋਰਟ ਨੈਗੇਟਿਵ ਆਈ ਹੈ ਤੇ ਉਸ ਨੇ ਬੀ ਐਮ ਸੀ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕੀਤੀ ਹੈ। ਟੀਮ ਦੇ ਬਿਆਨ ਅਨੁਸਾਰ 37 ਸਾਲਾ ਅਭਿਨੇਤਰੀ ਬੀ ਐਮ ਸੀ ਨਾਲ ਸਹਿਯੋਗ ਕਰ ਰਹੀ ਹੈ। ਇਸ ਬਿਆਨ ਨਾਲ ਗੌਹਰ ਖਾਨ ਦੀ 15 ਮਾਰਚ ਨੂੰ ਆਈ ਕੋਵਿਡ-19 ਟੈਸਟ ਰਿਪੋਰਟ ਵੀ ਜਾਰੀ ਕਰ ਕੇ ਕਿਹਾ ਗਿਆ ਹੈ, ‘‘ਗੌਹਰ ਖਾਨ ਲਈ ਸ਼ੁੱਭਕਾਮਨਾਵਾਂ ਭੇਜਣ ਵਾਲਿਆਂ ਦਾ ਧੰਨਵਾਦ। ਉਹ ਵੱਖ-ਵੱਖ ਰਿਪੋਰਟਾਂ ਵਿੱਚ ਕੋਰੋਨਾ ਨੈਗੇਟਿਵ ਪਾਈ ਗਈ ਹੈ। ਉਹ ਕਾਨੂੰਨ ਦਾ ਪਾਲਣ ਕਰਨ ਵਾਲੀ ਨਾਗਰਿਕ ਹੈ ਅਤੇ ਬੀ ਐਮ ਸੀ ਨਾਲ ਸਹਿਯੋਗ ਕਰ ਰਹੀ ਹੈ।” ਬੀ ਐਮ ਸੀ ਕਹਿਣਾ ਹੈ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਬਰਦਾਸ਼ਤ ਨਹੀਂ ਹੋਵੇਗਾ।

Read More Today Exclusive Breaking News

Continue Reading

ਰੁਝਾਨ


Copyright by IK Soch News powered by InstantWebsites.ca