4 crore released by Punjab Government for making 738 government school
Connect with us apnews@iksoch.com

ਰਾਜਨੀਤੀ

738 ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਲਈ ਚਾਰ ਕਰੋੜ ਪੰਜਾਬ ਸਰਕਾਰ ਵੱਲੋਂ ਜਾਰੀ

Published

on

capt amrinder

ਚੰਡੀਗੜ੍ਹ, 13 ਜਨਵਰੀ – ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਬਦਲਣ ਦੀ ਮੁਹਿੰਮ ਹੇਠ ਸਿੱਖਿਆ ਵਿਭਾਗ ਨੇ ਚਾਰ ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਰਾਜ ਸਰਕਾਰ ਦੀ ‘ਸਮਾਰਟ ਸਕੂਲ ਮੁਹਿੰਮ’ ਹੇਠ ਇਨ੍ਹਾਂ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਲਈ ਲੋੜੀਂਦਾ ਆਧੁਨਿਕ ਤਕਨੀਕੀ ਸਾਜੋ ਸਮਾਨ ਦਿੱਤਾ ਜਾ ਰਿਹਾ ਹੈ ਅਤੇ ਇਹ ਰਕਮ ਇਨ੍ਹਾਂ ਕੰਮਾਂ ਲਈ ਵਰਤੀ ਜਾਵੇਗੀ। ਬੁਲਾਰੇ ਅਨੁਸਾਰ ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ-ਕਮ-ਐਸ ਪੀ ਡੀ ਵੱਲੋਂ ਇਸ ਬਾਰੇ ਸਭ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਪੱਤਰ ਜਾਰੀ ਕਰ ਦਿੱਤਾ ਹੈ, ਜਿਸ ਅਨੁਸਾਰ 738 ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਬਦਲਿਆ ਜਾਵੇਗਾ। ਇਨ੍ਹਾਂ ਵਿੱਚ 363 ਪ੍ਰਾਇਮਰੀ, 90 ਮਿਡਲ, 109 ਹਾਈ ਤੇ 176 ਸੀਨੀਅਰ ਸੈਕੰਡਰੀ ਸਕੂਲ ਸ਼ਾਮਲ ਹਨ। ਇਸ ਗ੍ਰਾਂਟ ਹੇਠ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਨੂੰ ਗੇਟਾਂ ਦੀ ਸੁੰਦਰਤਾ ਲਈ 15 ਹਜ਼ਾਰ ਪ੍ਰਤੀ ਸਕੂਲ, ਕਲਰ ਕੋਡਿੰਗ ਲਈ 25 ਹਜ਼ਾਰ ਪ੍ਰਤੀ ਸਕੂਲ ਅਤੇ ਸਿੱਖਿਆ ਪਾਰਕਾਂ ਲਈ 10 ਹਜ਼ਾਰ ਪ੍ਰਤੀ ਸਕੂਲ ਦਿੱਤੇ ਗਏ ਹਨ। ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਲਈ 18 ਹਜ਼ਾਰ ਰੁਪਏ ਪ੍ਰਤੀ ਸਕੂਲ ਗੇਟਾਂ ਦੀ ਸੁੰਦਰਤਾ ਲਈ, ਕਲਰ ਕੋਡਿੰਗ ਲਈ ਹਾਈ ਸਕੂਲਾਂ ਨੂੰ 50 ਹਜ਼ਾਰ ਪ੍ਰਤੀ ਸਕੂਲ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ 75 ਹਜ਼ਾਰ ਪ੍ਰਤੀ ਸਕੂਲ ਅਤੇ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ 20 ਹਜ਼ਾਰ ਪ੍ਰਤੀ ਸਕੂਲ ਦਿੱਤੇ ਗਏ ਹਨ।

ਰਾਜਨੀਤੀ

ਗਣਤੰਤਰ ਦਿਵਸ ਤੋਂ ਪਹਿਲੀ ਸ਼ਾਮ ਰਾਸ਼ਟਰਪਤੀ ਨੇ ਕਿਸਾਨਾਂ ਅਤੇ ਫੌਜੀਆਂ ਦੇ ਗੁਣ ਗਾਏ

Published

on

president of india , bill pass

ਨਵੀਂ ਦਿੱਲੀ, 25 ਜਨਵਰੀ, – ਗਣਤੰਤਰ ਦਿਵਸ 26 ਜਨਵਰੀ ਤੋਂ ਪਹਿਲੀ ਸ਼ਾਮ ਰਿਵਾਇਤ ਮੁਤਾਬਕ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦੇਸ਼ ਵਾਸੀਆਂ ਨੂੰ ਸੰਬੋਧਿਤ ਕੀਤਾ ਤਾਂ ਕਿਹਾ ਕਿ ਸਾਡੇ ਕੌਮੀ ਤਿਊਹਾਰਾਂ ਨੂੰ ਸਾਰੇ ਭਾਰਤੀ ਲੋਕ ਦੇਸ਼-ਪ੍ਰੇਮ ਦੀ ਭਾਵਨਾ ਨਾਲ ਹੀ ਮਨਾਉਂਦੇ ਹਨ।
ਦੇਸ਼ ਵਾਸੀਆਂ ਦੇ ਨਾਂਅ ਆਪਣੇ ਸੰਬੋਧਨ ਵਿੱਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਅਸਲੋਂ ਹੀ ਉਲਟ ਕੁਦਰਤੀ ਸਥਿਤੀਆਂ, ਅਨੇਕ ਚੁਣੌਤੀਆਂ ਅਤੇ ਕੋਵਿਡ ਦੀ ਆਫਤ ਦੇ ਬਾਵਜੂਦ ਸਾਡੇ ਕਿਸਾਨ ਭਰਾ-ਭੈਣਾਂ ਨੇ ਖੇਤੀਬਾੜੀ ਉਤਪਾਦਨ ਵਿੱਚ ਕਮੀ ਨਹੀਂ ਆਉਣ ਦਿੱਤੀ। ਇਹ ਦੇਸ਼ ਸਾਡੇ ਅੰਨ-ਦਾਤਾ ਕਿਸਾਨਾਂ ਦੇ ਭਲੇਲਈ ਪੂਰੀ ਤਰ੍ਹਾਂ ਵਚਨਬੱਧ ਹੈ। ਰਾਸ਼ਟਰਪਤੀ ਨੇ ਕਿਹਾ ਕਿ ਸਿਆਚਿਨ ਅਤੇ ਗਲਵਾਨ ਘਾਟੀ ਵਿੱਚ ਮਾਈਨਸ 50 ਤੋਂ 60 ਡਿਗਰੀ ਤਾਪਮਾਨ ਵਾਲੀ ਸਭ ਕੁਝ ਜਮਾਂ ਦੇਣ ਵਾਲੀ ਸਰਦੀ ਤੋਂ ਲੈ ਕੇ ਜੈਸਲਮਰ ਵਿੱਚ 50 ਡਿਗਰੀ ਸੈਂਟੀਗਰੇਡ ਤੋਂ ਉੱਪਰ ਵਾਲੇ ਤਾਪਮਾਨ ਦੀ ਝੁਲਸਾ ਦੇਣ ਵਾਲੀ ਗਰਮੀ ਵਿੱਚ ਧਰਤੀ, ਆਕਾਸ਼ ਤੇ ਵੱਡੇ ਸਮੁੰਦਰੀ ਕੰਢੇ ਵਾਲੇ ਖੇਤਰਾਂ ਵਿੱਚ ਭਾਰਤ ਦੇ ਲੜਾਕੂ ਜਵਾਨ ਇਸ ਦੀ ਸੁਰੱਖਿਆ ਦਾ ਫਰਜ਼ ਹਰ ਪਲ ਨਿਭਾਉਂਦੇ ਹਨ। ਫੌਜੀਆਂ ਦੀ ਬਹਾਦਰੀ, ਦੇਸ਼ ਪ੍ਰੇਮ ਅਤੇ ਕੁਰਬਾਨੀ ਉੱਤੇ ਸਾਰੇ ਦੇਸ਼ਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਪੁਲਾੜ ਤੋਂ ਖੇਤ ਤੱਕ, ਵਿਦਿਅਕ ਅਦਾਰਿਆਂ ਤੋਂ ਲੈ ਕੇ ਹਸਪਤਾਲਾਂ ਤੱਕ ਭਾਰਤ ਦੇ ਵਿਗਿਆਨੀ ਭਾਈਚਾਰੇ ਨੇ ਸਾਡਾ ਜੀਵਨ ਅਤੇ ਕੰਮ-ਧੰਦਾ ਪਹਿਲਾਂ ਤੋਂ ਬਿਹਤਰ ਬਣਾਇਆ ਤੇ ਦਿਨ-ਰਾਤ ਮਿਹਨਤ ਨਾਲ ਕੋਰੋਨਾ-ਵਾਇਰਸ ਨੂੰ ਡੀ-ਕੋਡ ਕਰਕੇ ਬਹੁਤ ਘੱਟ ਸਮੇਂ ਵਿੱਚ ਵੈਕਸੀਨ ਬਣਾ ਕੇ ਭਾਰਤ ਦੇ ਵਿਗਿਆਨੀਆਂ ਨੇ ਪੂਰੀ ਮਨੁੱਖਤਾ ਦੇ ਭਲੇ ਲਈ ਨਵਾਂ ਇਤਿਹਾਸ ਰਚਿਆ ਹੈ।ਰਾਸ਼ਟਰਪਤੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਸਾਡੇ ਬੱਚਿਆਂ ਅਤੇ ਨੌਜਵਾਨ ਪੀੜ੍ਹੀ ਦੀ ਸਿੱਖਿਆ ਪ੍ਰਕਿਰਿਆ ਵਿੱਚ ਅੜਿੱਕੇ ਪੈਣ ਦਾ ਖ਼ਤਰਾ ਪੈਦਾ ਹੋ ਗਿਆ ਸੀ, ਪਰ ਸਾਡੇ ਸੰਸਥਾਨਾਂ ਅਤੇ ਅਧਿਆਪਕਾ ਨੇ ਨਵੀਂ ਟੈਕਨੀਕ ਨਾਲ ਯਕੀਨੀ ਕੀਤਾ ਕਿ ਵਿਦਿਆਰਥੀਆਂ ਦੀ ਸਿੱਖਿਆ ਲਗਾਤਾਰ ਚੱਲਦੀ ਰਹੇ। ਇਸ ਮਹਾਮਾਰੀ ਨੇ ਦੇਸ਼ ਦੇ ਡੇਢ ਲੱਖ ਤੋਂ ਵੱਧ ਨਾਗਰਿਕਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਸੀ, ਰਾਸ਼ਟਰਪਤੀ ਨੇ ਉਨ੍ਹਾਂ ਦੇ ਦੁਖੀ ਪਰਿਵਾਰਾਂ ਪ੍ਰਤੀ ਆਪਣੀ ਸੰਵੇਦਨਾ ਵੀ ਜ਼ਾਹਿਰ ਕੀਤੀ ਹੈ।

Continue Reading

ਰਾਜਨੀਤੀ

ਰਵਨੀਤ ਬਿੱਟੂ ਅਤੇ ਕੁਲਬੀਰ ਜ਼ੀਰਾ ਉੱਤੇ ਹਮਲੇ ਕਾਰਨ ਪੰਜਾਬ ਦੀ ਰਾਜਨੀਤੀ ਹੋਰ ਭੜਕੀ

Published

on

capt amrinder singh
 • ਅਮਰਿੰਦਰ ਨੇ ਕਿਹਾ: ਹਮਲਾ ਆਮ ਆਦਮੀ ਪਾਰਟੀ ਨੇ ਕਰਵਾਇਐ
 • ਰਾਘਵ ਚੱਢਾ ਕਹਿੰਦੈ: ਭੇਤ ਖੁੱਲ੍ਹਾ ਤਾਂ ਕਿਸਾਨ ਕਾਂਗਰਸੀਆਂ ਨੂੰ ਪਏ ਨੇ
  ਪਟਿਆਲਾ, 25 ਜਨਵਰੀ, – ਪੰਜਾਬ ਦੇ ਲੁਧਿਆਣਾ ਹਲਕੇ ਤੋਂ ਕਾਂਗਰਸ ਪਾਰਲੀਮੈਂਟ ਮੈਂਬਰ ਰਵਨੀਤ ਸਿੰਘ ਬਿੱਟੂ ਤੇ ਜ਼ੀਰਾ ਹਲਕੇ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਉੱਤੇ ਇੱਕ ਦਿਨ ਪਹਿਲਾ ਹੋਏ ਹਮਲੇ ਅਤੇ ਉਨ੍ਹਾਂ ਦੀ ਪੱਗ ਲਾਹੇ ਜਾਣ ਨਾਲ ਪੰਜਾਬ ਦੀ ਰਾਜਨੀਤੀ ਹੋਰ ਵੀ ਭੜਕ ਪਈ ਜਾਪਦੀ ਹੈ।
  ਇਸ ਸੰਬੰਧ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਏਥੇ ਆਖਿਆ ਕਿ ਸਿੰਘੂ ਬਾਰਡਰ ਉੱਤੇ ਕਾਂਗਰਸੀ ਪਾਰਲੀਮੈਂਟ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਉੱਤੇ ਹੋਇਆ ਹਮਲਾ ਆਮ ਆਦਮੀ ਪਾਰਟੀ ਨੇ ਕਰਾਇਆ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਆਮ ਆਦਮੀ ਪਾਰਟੀ ਦੇ ਕੈਂਪ ਨੇੜੇ ਵਾਪਰੀ ਹੈ ਤੇ ਸਾਰੀ ਇਸ ਪਾਰਟੀ ਦੀ ਸ਼ਾਜਿਸ਼ ਹੈ। ਅਮਰਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਵੇਲੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਇਹ ਧੱਕਾ-ਨੀਤੀ ਬਰਦਾਸ਼ਤ ਨਹੀਂ ਕੀਤਾ ਜਾ ਸਕਦੀ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਸਬੰਧੀ ਨਰਿੰਦਰ ਮੋਦੀ ਸਰਕਾਰ ਵੱਲੋਂ ਬਣਾਈ ਕਮੇਟੀ ਬਾਰੇ ਆਮ ਆਦਮੀ ਪਾਰਟੀ ਵੱਲੋਂ ਲਾਏ ਗਏ ਦੋਸ਼ ਗਲਤ ਹਨ।ਪਹਿਲਾਂ ਪੰਜਾਬ ਨੂੰ ਇਸ ਕਮੇਟੀ ਵਿਚ ਸ਼ਾਮਲ ਨਹੀਂ ਸੀ ਕੀਤਾ ਗਿਆ, ਜਦੋਂ ਸ਼ਾਮਲ ਕੀਤਾ ਤਾਂ ਸਾਡੀ ਹਾਜ਼ਰੀ ਵਿੱਚ ਇਹ ਮੁੱਦਾ ਰੱਖਿਆ ਨਹੀਂ ਸੀ ਗਿਆ। ਪੰਜਾਬ ਦੇ ਮਾਇਕ ਮਾਮਲਿਆਂ ਬਾਰੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਦਾ ਪੱਖ ਓਥੇ ਰੱਖਿਆ ਸੀ, ਪਰ ਖੇਤੀ ਕਾਨੂੰਨਾਂਬਾਰੇ ਪੰਜਾਬ ਸਰਕਾਰ ਨੇ ਕਦੇ ਸਹਿਮਤੀ ਨਹੀਂ ਦਿੱਤੀ। ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਉੱਤੇ ਭੜਕੇ ਹੋਏਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਚਨਾ ਅਧਿਕਾਰ ਕਾਨੂੰਨ(ਆਰਟੀਆਈ) ਵਾਲੀਅਰਜ਼ੀ ਨੂੰ ਅਧਾਰ ਬਣਾ ਕੇ ਤਰਕ ਤੇ ਪੂਰੇ ਗਿਆਨ ਤੋਂ ਬਿਨਾਂ ਗਲਤ ਬਿਆਨਬਾਜੀ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਨਾਲ ਹੀ ਉਸ ਨੇਕਿਸਾਨੀ ਸੰਘਰਸ਼ ਨੂੰ ਕਮਜੋਰ ਕਰਨ ਦੀ ਕੋਸ਼ਿਸ਼ ਕੀਤੀ ਹੈ।
  ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਕੋ-ਇੰਚਾਰਜ ਰਾਘਵ ਚੱਢਾ ਤੇ ਯੂਥ ਵਿੰਗ ਦੀ ਮੀਤ ਪ੍ਰਧਾਨ ਅਨਮੋਲ ਗਗਨ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਖੇਤੀ ਕਾਨੂੰਨਾਂ ਬਾਰੇ ਬੋਲੇ ਝੂਠ ਦਾ ਆਰਟੀਆਈ ਨਾਲ ਪਰਦਾਫਾਸ਼ ਹੋਣ ਪਿੱਛੋਂ ਕਿਸਾਨ ਕਾਂਗਰਸੀ ਆਗੂਆਂ ਦੇ ਵਿਰੁੱਧ ਹੋ ਰਹੇ ਹਨ। ਇਨ੍ਹਾਂ ਦੋਵਾਂ ਨੇ ਕਿਹਾ ਕਿ ਪਾਰਲੀਮੈਂਟ ਮੈਂਬਰ ਰਵਨੀਤ ਸਿੰਘ ਬਿੱਟੂਦੀ ਕਿਸਾਨਾਂ ਦੇ ਖ਼ਿਲਾਫ ਬਿਆਨਬਾਜ਼ੀ ਕਾਰਨਕਿਸਾਨਾਂ ਨੇ ਉਸ ਦਾ ਵਿਰੋਧ ਕੀਤਾ ਹੈ। ਉਨ੍ਹਾਂ ਦੋਵਾਂ ਨੇਬਿੱਟੂਵੱਲੋਂ ਆਮ ਆਦਮੀ ਪਾਰਟੀਵਿਰੁੱਧ ਲਾਏ ਦੋਸ਼ ਰੱਦ ਕਰ ਕੇ ਕਿਹਾ ਕਿ ਰਵਨੀਤ ਬਿੱਟੂ ਸੋਚੀ ਸਮਝੀ ਸਾਜ਼ਿਸ਼ ਹੇਠ ਬਿਆਨਬਾਜ਼ੀ ਕਰਕੇ ਕਿਸਾਨਾਂ ਵਿਚ ਗਏ ਹਨ। ਉਨ੍ਹਾਂ ਨੇ ਕਿਹਾ ਕਿ ਬਿੱਟੂ ਨੇ ਕਿਸਾਨਾਂ ਵੱਲੋਂ ਕੀਤੇ ਵਿਰੋਧ ਦਾ ਨਾਂ ਆਮ ਆਦਮੀ ਪਾਰਟੀ ਨਾਲ ਜੋੜ ਦਿੱਤਾ ਕਿ ਇਸ ਪਾਰਟੀ ਨੇ ਵਿਰੋਧ ਕਰਾਇਆ ਹੈ, ਪਰ ਇਸ ਵਿਚ ਆਮ ਆਦਮੀ ਪਾਰਟੀ ਦਾ ਕੋਈ ਹੱਥ ਨਹੀਂ, ਬਿੱਟੂ ਦਾ ਵਿਰੋਧ ਕਰਨ ਵਾਲੇ ਆਮ ਲੋਕ ਹਨ। ਬਿੱਟੂ ਅਤੇ ਉਨ੍ਹਾਂ ਦੀ ਪਾਰਟੀ ਕਿਸਾਨਾਂ ਨੂੰ ਬਦਨਾਮ ਕਰਨ ਲਈ ਇਹ ਸਭ ਕੇਂਦਰ ਸਰਕਾਰ ਨਾਲ ਮਿਲੀਭੁਗਤ ਹੋਣ ਕਰਕੇ ਹੀ ਕਰ ਰਹੇ ਹਨ।

Continue Reading

ਅੰਤਰਰਾਸ਼ਟਰੀ

ਅਮਰੀਕੀ ਚੋਣ ਫੰਡ ਦਾ ਲੇਖਾ:ਜੋਅ ਬਾਇਡੇਨ ਦੇ ਵ੍ਹਾਈਟ ਹਾਊਸ ਪੁੱਜਣ ਵਿੱਚ ਕਾਲੇ ਧਨ ਦਾ ਵੀ ਰੋਲ

Published

on

biden
 • 150 ਕਰੋੜ ਡਾਲਰਚੰਦੇ ਵਿੱਚੋਂ 14.5 ਕਰੋੜ ਡਾਲਰ ਗੁੰਮਨਾਮ ਮਿਲੇ
  ਬਲੂਮਬਰਗ, 25 ਜਨਵਰੀ – ਅਮਰੀਕਾ ਦੀ ਮੌਜੂਦਾ ਸੱਤਾਧਾਰੀ ਡੈਮੋਕ੍ਰੇਟਿਕ ਪਾਰਟੀ ਲਈ ਚੋਣਾਂ ਚੰਦਾ ਇਕੱਠਾ ਕਰਨਾ ਹਮੇਸ਼ਾ ਤੋਂ ਮੁਸ਼ਕਲ ਰਿਹਾ ਹੈ, ਪਰ ਇਸ ਪਾਰਟੀ ਦੀ ਟਿਕਟ ਤੇ ਰਾਸ਼ਟਰਪਤੀ ਬਣੇ ਜੋਅ ਬਾਇਡੇਨ ਨੇ ਇਹ ਧਾਰਨਾ ਤੋੜ ਦਿੱਤੀ ਹੈ। ਕੇਂਦਰੀ ਚੋਣ ਕਮਿਸ਼ਨ (ਐਫ ਈ ਸੀ) ਦੇ ਰਿਕਾਰਡ ਮੁਤਾਬਕ ਬਾਇਡੇਨ ਨੂੰ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਲਗਭਗ 150 ਕਰੋੜ ਡਾਲਰ ਚੰਦਾ ਮਿਲਿਆ ਹੈ। ਖਾਸ ਗੱਲ ਇਹ ਕਿ ਉਨ੍ਹਾਂ ਨੂੰ 14.5 ਕਰੋੜ ਡਾਲਰ ਗੁੰਮਨਾਮ ਲੋਕਾਂ ਨੇ ਦਿੱਤੇ ਹਨ, ਯਾਨੀ ਇਹ ਕਾਲਾ ਧਨ ਸੀ, ਜੋ ਉਨ੍ਹਾਂ ਦੇ ਚੋਣ ਪ੍ਰਚਾਰ ਵਿੱਚ ਲੱਗਾ ਹੈ। ਐਫ ਈ ਸੀ ਦੇਅੰਕੜਿਆਂ ਅਨੁਸਾਰਜੋਅ ਬਾਇਡੇਨ ਨੂੰ ਚੋਣ ਮੁਹਿੰਮ ਦੌਰਾਨ ਮਿਲੇ ਚੰਦੇ ਵਿੱਚੋਂ ਹਰ ਦਾਨ ਦਾਤਾ ਨੇ ਔਸਤ 2800 ਡਾਲਰ ਚੰਦਾ ਦਿੱਤਾ। ਇਸ ਵਿੱਚੋਂ 31.86 ਕਰੋੜ ਡਾਲਰ ਦੀ ਰਾਸ਼ੀ 200-200 ਡਾਲਰ ਤੋਂ ਘੱਟ ਦੇਣ ਵਾਲਿਆਂ ਤੋਂ ਮਿਲੀ ਹੈ। ਇਹ ਚੰਦਾ ਪਾਰਟੀ ਵੱਲੋਂ ਬਣੀ ਕਮੇਟੀ ਨੇ 47 ਰਾਜਾਂ ਤੋਂ ਇਕੱਠਾ ਕੀਤਾ ਅਤੇ ਕੁੱਲ ਮਿਲਾ ਕੇ ਬਾਇਡੇਨ ਦੀ ਡੈਮੋਕ੍ਰੇਟਿਕ ਪਾਰਟੀ ਨੂੰ ਚੋਣ ਮੁਹਿੰਮ ਦੌਰਾਨ ਕਾਲੇ ਧਨ ਨਾਲ 32.6 ਕਰੋੜ ਡਾਲਰ ਦਾ ਲਾਭ ਹੋਇਆ। ਇਹ ਰਿਪਬਲੀਕਨ ਦੇ 14.8 ਕਰੋੜ ਡਾਲਰ ਤੋਂ ਦੁੱਗਣਾ ਹੈ। ਇਸ ਤੋਂ ਪਹਿਲਾਂ ਗੁੰਮਨਾਮ ਚੰਦਾ ਉਗਰਾਹੀ ਦਾ ਰਿਕਾਰਡ 2012 ਵਿੱਚ ਬਣਿਆ ਸੀ, ਜਦੋਂ 11.3 ਕਰੋੜ ਡਾਲਰਦਾ ਬੇਨਾਮੀ ਚੰਦਾ ਰਿਪਬਲੀਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇਲਈ ਉਮੀਦਵਾਰ ਮਿਟ ਰੋਮਨੀ ਨੂੰ ਮਿਲਿਆ ਸੀ। ਜੋਅ ਬਾਇਡੇਨ ਦੇ ਮੁਕਾਬਲੇ ਪਿਛਲੇ ਰਿਪਬਲੀਕਨ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਸ ਵਾਰ ਸਿਰਫ 2.84 ਕਰੋੜ ਡਾਲਰ ਗੁੰਮਨਾਮ ਚੰਦਾ ਮਿਲਿਆ ਹੈ, ਜਦ ਕਿ ਉਹ ਆਪਣੇ ਪੂਰੇ ਕਾਰਜਕਾਲ ਵਿੱਚ ਵਿਵਾਦਪੂਰਨ ਅਕਸ ਵਾਲੇ ਰਹੇ ਹਨ।ਰਾਸ਼ਟਰਪਤੀ ਬਣੇ ਬਾਇਡੇਨ ਨੂੰ ਚੋਣ ਮੁਹਿੰਮ ਵਿੱਚ ਟਰੰਪ ਦੇ ਮੁਕਾਬਲੇ ਪੰਜ ਗੁਣਾ ਬੇਨਾਮੀ ਚੰਦਾ ਮਿਲਿਆ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਡੈਮੋਕ੍ਰੇਟਿਕ ਪਾਰਟੀ ਤੇ ਉਸ ਦੇ ਨੇਤਾ ਹਮੇਸ਼ਾ ਤੋਂ ਚੋਣਾਂ ਵਿੱਚ ਕਾਲੇ ਧਨ ਦੇ ਇਸਤੇਮਾਲ ਵਿਰੁੱਧ ਮੁਹਿੰਮ ਚਲਾਉਂਦੇ ਅਤੇ ਇਸਤੇ ਪਾਬੰਦੀ ਦੀ ਮੰਗ ਕਰਦੇ ਰਹੇ ਹਨ।

Continue Reading

ਰੁਝਾਨ


Copyright by IK Soch News powered by InstantWebsites.ca