Red Fort Violence Case Delhi Police released photos of several people,
Connect with us [email protected]

ਪੰਜਾਬੀ ਖ਼ਬਰਾਂ

ਲਾਲ ਕਿਲ੍ਹਾ ਹਿੰਸਾ ਕੇਸ ਦਿੱਲੀ ਪੁਲਸ ਨੇ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਸਮੇਤ ਕਈ ਲੋਕਾਂ ਦੀਆਂ ਫੋਟੋ ਜਾਰੀ ਕੀਤੀਆਂ

Published

on

Inderjit nikku

ਇੰਦਰਜੀਤ ਨਿੱਕੂ ਵੱਲੋਂ ਖੜੇ ਪੈਰ ਸਪੱਸ਼ਟੀ ਕਰਨ
ਨਵੀਂ ਦਿੱਲੀ, 19 ਫਰਵਰੀ, – ਕਿਸਾਨਾਂ ਦੀ ਟਰੈਕਟਰ ਪਰੇਡ ਦੇ ਦੌਰਾਨ 26 ਜਨਵਰੀ ਵਾਲੇ ਦਿਨ ਲਾਲ ਕਿਲ੍ਹੇ ਵਿਚ ਹੋਈ ਹਿੰਸਾ ਦੇ ਕੇਸ ਵਿਚ ਗੁਜਰਾਤ ਦੀ ਵਿਸ਼ੇਸ਼ ਫੋਰੈਂਸਿਕ ਟੀਮ ਨੇ ਕੁਝ ਤਸਵੀਰਾਂ ਦਿੱਲੀ ਪੁਲਸ ਨੂੰ ਸੌਂਪੀਆਂ ਅਤੇ ਦਿੱਲੀ ਪੁਲਸ ਨੇ ਜਾਰੀ ਕੀਤੀਆਂ ਹਨ, ਜਿਨ੍ਹਾਂ ਵਿਚ ਕਿਸਾਨ ਆਗੂ ਸਤਨਾਮ ਸਿੰਘ ਪਨੂੰ, ਰੁਲਦੂ ਸਿੰਘ ਅਤੇ ਉਨ੍ਹਾਂ ਦੇ ਨਾਲ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਸਮੇਤ ਕਈ ਲੋਕਾਂ ਦੀਆਂ ਤਸਵੀਰਾਂ ਸ਼ਾਮਲ ਹਨ।
ਪਤਾ ਲੱਗਾ ਹੈ ਕਿ ਗੁਜਰਾਤ ਦੀ ਵਿਸ਼ੇਸ਼ ਫੋਰੈਂਸਿਕ ਸਾਇੰਸ ਲੈਬਾਰਟਰੀ ਦੀ ਟੀਮ ਨੇ ਇਹ ਸਭ ਤਸਵੀਰਾਂ ਵਿਸ਼ੇਸ਼ ਤਕਨੀਕ ਨਾਲ ਲਈਆਂ ਹਨ ਤੇ ਇਨ੍ਹਾਂ ਨੂੰ ਜੋੜ ਕੇ ਇਕ ਵੀਡੀਓ ਬਣਾਈ ਹੈ, ਜਿਸ ਦੇ ਆਧਾਰ ਉੱਤੇ ਲਾਲ ਕਿਲ੍ਹੇ ਅੰਦਰ ਹਿੰਸਾ ਕਰਨ ਵਾਲਿਆਂ ਦੀ ਪਛਾਣ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਵਿਸ਼ੇਸ਼ ਫੋਰੈਂਸਿਕ ਟੀਮ ਨੇ ਇਹ ਤਸਵੀਰਾਂ ਦਿੱਲੀ ਪੁਲਸ ਨੂੰ ਸੌਂਪ ਦਿੱਤੀਆਂ ਹਨ, ਜਿਸ ਦੇ ਆਧਾਰ ਉੱਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਵਰਨਣ ਯੋਗ ਹੈ ਕਿ ਭਾਰਤ ਸਰਕਾਰ ਦੇ 3 ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਕਿਸਾਨ ਸੰਗਠਨਾਂ ਦੀ ਮੰਗ ਦੇ ਸਮੱਰਥਨ ਵਿਚ 26 ਜਨਵਰੀ ਨੂੰ ਕਿਸਾਨਾਂ ਨੇ ਦਿੱਲੀ ਵਿੱਚ ਟਰੈਕਟਰ ਪਰੇਡ ਕੱਢੀ ਸੀ, ਜਿਸ ਦੌਰਾਨ ਪੁਲਸ ਨਾਲ ਉਨ੍ਹਾਂ ਦੀਆਂਹਿੰਸਕ ਝੜਪਾਂ ਵੀ ਹੋਈਆਂ ਸੀ ਅਤੇ ਕੁਝ ਪ੍ਰਦਰਸ਼ਨਕਾਰੀ ਲਾਲ ਕਿਲ੍ਹੇ ਤੱਕ ਪਹੁੰਚ ਗਏ ਅਤੇ ਫਿਰ ਉਨ੍ਹਾਂ ਨੇ ਲਾਲ ਕਿਲ੍ਹੇ ਉੱਤੇ ਕਿਸਾਨ ਸੰਗਠਨਾਂ ਦਾ ਝੰਡਾ ਅਤੇ ਧਾਰਮਿਕ ਝੰਡਾ ਲਾ ਦਿੱਤਾ ਸੀ।
ਇਨ੍ਹਾਂ ਤਸਵੀਰਾਂ ਵਿੱਚ ਆਪਣੀ ਤਸਵੀਰ ਆਉਣ ਉੱਤੇ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਨੇ ਅੱਜ ਇਸ ਬਾਰੇ ਖੜੇ ਪੈਰ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਹ ਉਥੇ ਹਾਜ਼ਰ ਨਹੀਂ ਸਨ। ਉਨ੍ਹਾਂ ਕਿਹਾ ਕਿ ਉਹ ਕਿਸਾਨ ਅੰਦੋਲਨ ਵਿਚ ਸ਼ਾਮਲ ਹੋਣ ਲਈ 11:00 ਵਜੇ ਤੋਂ 11:30 ਵਜੇ ਵਿਚਾਲੇ ਦਿੱਲੀ ਦੇ ਸਿੰਘੂ ਬਾਰਡਰ ਉੱਤੇ ਪੁੱਜੇ ਸਨ ਅਤੇ ਉਸ ਪਿੱਛੋਂ ਟਰੈਕਟਰ ਉੱਤੇ ਬੈਠ ਕੇ ਦੋ-ਢਾਈ ਘੰਟੇ ਬਾਅਦ ਕਰਨਾਲ ਬਾਈਪਾਸ ਪੁੱਜੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਅੱਗੇ ਜਾ ਕੇ ਕਿਸਾਨਾਂ ਦੇ ਸਵਾਗਤ ਲਈ ਖੜੇ ਲੋਕਾਂ ਨਾਲ ਤਸਵੀਰਾਂ ਖਿਚਵਾਈਆਂ ਅਤੇ ਲਾਈਵ ਇੰਟਰਵਿਊ ਵੀ ਦਿੱਤਾ। ਉਸ ਵਕਤ ਉਨ੍ਹਾਂ ਦੇ ਕਿਸੇ ਦੋਸਤ ਨੂੰ ਫੋਨ ਆਇਆ ਕਿ ਲਾਲ ਕਿਲ੍ਹੇ ਉੱਤੇ ਝੰਡਾ ਲਹਿਰਾਇਆ ਗਿਆ ਤੇ ਕਾਫ਼ੀ ਭੰਨਤੋੜ ਹੋਈ ਹੈ। ਇਹ ਸਭ ਸੁਣਨ ਪਿੱਛੋਂ ਉਹ ਕਰਨਾਲ ਬਾਈਪਾਸ ਇਲਾਕੇ ਵਿੱਚ ਇਕ ਪੁਲ ਤੋਂ ਯੂ-ਟਰਨ ਲੈ ਕੇ ਫਿਰਕਿਸਾਨ ਜਥੇਬੰਦੀਆਂ ਕੋਲ ਸਿੰਘੂ ਬਾਰਡਰ ਉੱਤੇ ਗਏ ਤੇ ਉਥੇ 10-15 ਮਿੰਟ ਰੁਕੇ ਸਨ। ਇਸ ਪਿੱਛੋਂ ਉਨ੍ਹਾਂ ਦੀ ਅਗਲੀ ਲੋਕੇਸ਼ਨ ਬੀਕਾਨੇਰ ਦੀ ਹੈ, ਜਿਥੇ ਉਹ ਸ਼ੂਟਿੰਗ ਕਰਨ ਗਏ ਸਨ ਤੇ ਫਿਰ 2 ਦਿਨ ਬਾਅਦ ਵਾਪਸ ਪੰਜਾਬ ਆ ਗਏ ਹਨ। ਨਿੱਕੂ ਨੇ ਦਿੱਲੀ ਪੁਲਸ ਨੂੰ ਬੇਨਤੀ ਕੀਤੀ ਹੈ ਕਿ ਪਹਿਲਾਂ ਉਨ੍ਹਾਂ ਦੀ ਲੋਕੇਸ਼ਨ ਦੀ ਜਾਂਚ ਕਰਾਈ ਜਾਵੇ ਤਾਂ ਕਿ ਉਨ੍ਹਾਂ ਉੱਤੇ ਲੱਗੇ ਦੋਸ਼ਾਂ ਨੂੰ ਹਟਾਇਆ ਜਾ ਸਕੇ। ਉਨ੍ਹਾਂ ਨੇ ਦਿੱਲੀ ਪੁਲਸ ਨੂੰ ਕਿਹਾ ਕਿ ਜਾਰੀ ਕੀਤੀਆਂ ਗਈਆਂ ਤਸਵੀਰਾਂ ਵਿਚੋਂ ਉਨ੍ਹਾਂ ਦਾ ਨਾਮ ਕੱਟ ਕੇ ਇਸ ਦੀ ਬਜਾਏ ਇਹ ਨਵੀਂ ਖ਼ਬਰ ਦਿੱਤੀ ਜਾਵੇ ਕਿ ਇੰਦਰਜੀਤ ਨਿੱਕੂ ਉਸ ਦਿਨ ਲਾਲ ਕਿਲ੍ਹੇ ਦੇ ਕੋਲ ਹਾਜ਼ਰ ਨਹੀਂ ਸੀ, ਇਹ ਕਰਨਾਲ ਬਾਈਪਾਸ ਤੋਂ ਯੂ-ਟਰਨ ਲੈ ਕੇ ਵਾਪਸ ਚਲਾ ਗਿਆ ਸੀ।

ਪੰਜਾਬੀ ਖ਼ਬਰਾਂ

ਐਕਸਪ੍ਰੈਸ ਵੇਅ ਨੇ ਮੁਆਵਜ਼ੇ ਵਿੱਚ ਪਾੜਾ ਪਾਇਆ

Published

on

ਡੱਬਵਾਲੀ, 1 ਮਾਰਚ – ਭਾਰਤ ਮਾਲਾ ਪ੍ਰੋਜੈਕਟ ਤਹਿਤ ਅੰਮ੍ਰਿਤਸਰ-ਜਾਮਨਾਗਰ ਐਕਸਪ੍ਰੈਸਵੇਅ ਐਨ ਐਚ-754 ਲਈ ਡੱਬਵਾਲੀ ਖੇਤਰ ਦੇ ਦਸ ਪਿੰਡਾਂ ਦੀ ਜ਼ਮੀਨ ਗ੍ਰਹਿਣ ਤੈਅ ਰੇਟਾਂ ਵਿੱਚ ਪੱਖਪਾਤ ਖਿਲਾਫ ਕਿਸਾਨਾਂ ਨੇ ਸੰਘਰਸ਼ ਵਿੱਢਿਆ ਹੈ। ਕਿਸਾਨ ਪ੍ਰਤੀ ਏਕੜ ਇੱਕ ਕਰੋੜ ਰੁਪਏ ਮੁਆਵਜ਼ੇ ਲਈ ਅਦਾਲਤ ਜਾਣ ਲੱਗੇ ਹਨ।
ਇਹ ਐਕਸਪ੍ਰੈਸਵੇਅ ਦੇ ਰਾਹ ਡੱਬਵਾਲੀ ਹਲਕੇ ਦੇ ਡੱਬਵਾਲੀ ਤੇ ਜੋਗੇਵਾਲਾ, ਚੌਟਾਲਾ, ਆਸਾਖੇੜਾ, ਸੁਖੇਰਾਖੇੜਾ, ਅਬੁੱਲਸ਼ਹਿਰ, ਸਕਤਾਖੇੜਾ, ਸ਼ੇਰਗੜ੍ਹ ਅਤੇ ਅਲੀਕਾਂ ਆਉਂਦੇ ਹਨ। ਕੇਂਦਰ ਸਰਕਾਰ ਵੱਲੋਂ ਜ਼ਮੀਨ ਗ੍ਰਹਿਣ ਲਈ ਮੁਆਵਜ਼ੇ ਦੀਆਂ ਦਰਾਂ ਵਿੱਚ ਜ਼ਮੀਨ-ਆਸਮਾਨ ਦਾ ਫਰਕ ਹੈ। ਜੋਗੇਵਾਲਾ ਪਿੰਡ ‘ਚ ਪ੍ਰਤੀ ਏਕੜ ਸਿਰਫ 25 ਲੱਖ ਰੁਪਏ ਮੁਆਵਜ਼ਾ ਤੇ ਉਸੇ ਥਾਂ ਸੜਕ ਦੇ ਦੂਸਰੇ ਪਾਸੇ ਡੱਬਵਾਲੀ ਪਿੰਡ ਦੇ ਰਕਬੇ ਵਿੱਚ 47 ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸੁਖੇਰਾਖੇੜਾ ‘ਚ ਪਹਿਲੇ ਐਕਵਾਇਰ ਵਿੱਚ ਚਾਲੀ ਲੱਖ ਰੁਪਏ ਪ੍ਰਤੀ ਏਕੜ ਸੀ, ਬਾਅਦ ਵਿੱਚ ਕਿਸਾਨ ਦੇ ਸੰਘਰਸ਼ ਵਿੱਢਣ ਉਤੇ 73 ਲੱੱਖ ਰੁਪਏ ਪ੍ਰਤੀ ਏਕੜ ਕਰ ਦਿੱਤਾ। ਅਬੁੱਲਸ਼ਹਿਰ ਵਿੱਚ ਪਹਿਲਾਂ 27 ਲੱਖ ਰੁਪਏ ਮੁਆਵਜ਼ਾ ਮਿਥਿਆ ਗਿਆ ਸੀ ਤੇ ਸੰਘਰਸ਼ ਮਗਰੋਂ 32 ਲੱੱਖ ਰੁਪਏ ਕਰ ਦਿੱਤਾ ਗਿਆ।
ਕਿਸਾਨ ਆਗੂ ਦਇਆਰਾਮ ਉਲਾਨਿਆ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਡੱਬਵਾਲੀ ਦੇ ਦਸ ਪਿੰਡਾਂ ਦੇ ਕਿਸਾਨਾਂ ਦੇ ਨਾਲ ਮੁਆਵਜ਼ਾ ਰਾਸ਼ੀ ਵਿੱਚ ਭਾਰੀ ਭੇਦਭਾਵ ਕੀਤਾ ਹੈ। ਉਨ੍ਹਾਂ ਕਿਹਾ ਕਿ ਚੌਟਾਲਾ ਪਿੰਡ ‘ਚ ਦੋ ਸਾਲ ਪ੍ਰਤੀ ਏਕੜ 39.40 ਲੱੱਖ ਰੁਪਏ ਮੁਆਵਜ਼ਾ ਦਿੱਤਾ ਸੀ, ਉਹ ਐਨ ਐਚ 54 ਤਹਿਤ 86 ਲੱਖ ਰੁਪਏ ਕਰ ਦਿੱਤਾ ਹੈ। ਜੋਗੇਵਾਲਾ ਦੇ ਕਿਸਾਨ ਪਿਆਰਾ ਸਿੰਘ ਨੇ ਕਿਹਾ ਕਿ ਚੰਦ ਮੀਟਰ ਦੀ ਦੂਰੀ ‘ਤੇ ਜ਼ਮੀਨ ਐਕੁਵਾਇਰ ਕਰਨ ਦੀਆਂ ਵੱਧ-ਘੱਟ ਦਰਾਂ ਖਿਲਾਫ ਉਹ ਅਦਾਲਤ ਦਾ ਬੂਹਾ ਖੜਕਾਉਣਗੇ। ਜੋਗੇਵਾਲਾ ਦੇ ਕਰੀਬ 25 ਏਕੜ ਰਕਬਾ ਸੜਕ ‘ਚ ਆਉਂਦਾ ਹ

Continue Reading

ਪੰਜਾਬੀ ਖ਼ਬਰਾਂ

ਜੌਹਨਸਨ ਐਂਡ ਜੌਹਨਸਨ ਕੰਪਨੀ ਦੀ ਦਵਾਈ ਦਾ ਇੱਕੋ ਕੋਵਿਡ ਟੀਕਾ ਲੱਗੇਗਾ

Published

on

ਸੈਕਰਾਮੈਂਟੋ, 1 ਮਾਰਚ – ਅਮਰੀਕੀ ਸਰਕਾਰ ਦੀ ਸਲਾਹਕਾਰ ਕਮੇਟੀ ਵੱਲੋਂ ਜੌਹਨਸਨ ਐਂਡ ਜੌਹਨਸਨ ਵੈਕਸੀਨ ਅਮਰੀਕੀਆਂ ਨੂੰ ਲਾਉਣ ਦੀ ਹਰੀ ਝੰਡੀ ਦੇਣ ਦੇ ਅਗਲੇ ਦਿਨ ਯੂ ਐਸ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐਫ ਡੀ ਏ) ਦੇ ਕਮਿਸ਼ਨਰ ਡੀ ਜੈਨਟ ਵੁੱਡਕੌਕ ਨੇ ਇਸ ਨੂੰ ਰਸਮੀ ਪ੍ਰਵਾਨਗੀ ਦੇ ਦਿੱਤੀ ਹੈ।
ਕਮਿਸ਼ਨਰ ਡੀ ਜੈਨਟ ਵੁੱਡਕੌਕ ਨੇ ਸਲਾਹਕਾਰ ਕਮੇਟੀ ਦੀ ਉਸ ਸਿਫਾਰਿਸ਼ ਨਾਲ ਸਹਿਮਤੀ ਪ੍ਰਗਟਾਈ ਹੈ, ਜਿਸ ਵਿੱਚ ਕਿਹਾ ਗਿਆ ਕਿ ਇਸ ਵੈਕਸੀਨ ਦੇ ਖਤਰੇ ਦੇ ਮੁਕਾਬਲੇ ਫਾਇਦੇ ਜ਼ਿਆਦਾ ਹਨ। ਉਨ੍ਹਾਂ ਕਿਹਾ ਕਿ ਇਸ ਵੈਕਸੀਨ ਦੇ ਮਿਲਣ ਨਾਲ ਟੀਕਾਕਰਨ ਛੇਤੀ ਹੋਵੇਗਾ। ਕੰਪਨੀ ਅਗਲੇ ਹਫ਼ਤੇ 40 ਲੱਖ ਟੀਕੇ ਹਾਸਲ ਕਰਾਏਗੀ ਤੇ ਮਾਰਚ ਦੌਰਾਨ ਕੁੱਲ ਦੋ ਕਰੋੜ ਟੀਕੇ ਹਾਸਲ ਕਰਵਾਏ ਜਾਣਗੇ। ਇਸ ਤੋਂ ਇਲਾਵਾ ਕੰਪਨੀ ਜੂਨ ਦੇ ਅੰਤ ਤੱਕ ਅੱਠ ਕਰੋੜ ਟੀਕੇ ਹੋਰ ਦੇਵੇਗੀ। ਇੱਕ ਵਿਅਕਤੀ ਨੂੰ ਇੱਕੋ ਟੀਕਾ ਲਵਾਉਣ ਦੀ ਲੋੜ ਹੋਵੇਗੀ ਤੇ ਇਸ ਤਰ੍ਹਾਂ 10 ਕਰੋੜ ਅਮਰੀਕੀਆਂ ਨੂੰ ਇਹ ਟੀਕੇ ਲੱਗ ਸਕਣਗੇ। ਪਹਿਲੀਆਂ ਦੋ ਵੈਕਸੀਨਾਂ ਦੇ ਮੁਕਾਬਲੇ ਇਹ ਵੈਕਸੀਨ ਤੇਜ਼ੀ ਨਾਲ ਅਸਰ ਕਰਦੀ ਤੇ ਵਧੇਰੇ ਪ੍ਰਭਾਵੀ ਹੈ। ਇਸ ਸਮੇਂ ਫਾਈਜ਼ਰ ਬਾਇਓਨ ਟੈਕ ਤੇ ਮੋਡੇਰਨਾ ਦੇ ਟੀਕੇ ਤਕਰੀਬਨ ਪੰਜ ਕਰੋੜ ਅਮਰੀਕੀਆਂ ਨੂੰ ਲਾਏ ਜਾ ਚੁੱਕੇ ਹਨ।
ਜੌਹਨਸਨ ਐਂਡ ਜੌਹਨਸਨ ਕੰਪਨੀ ਦੇ ਟੀਕੇ ਦੀ ਪ੍ਰਵਾਨਗੀ ਮਿਲਣ ਪਿੱਛੋਂ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ‘ਸੁਰੰਗ ਦੇ ਅੰਤ ਵਿੱਚ ਰੋਸ਼ਨੀ ਨਜ਼ਰ ਆਈ ਹੈ’, ਪਰ ਇਸਦੇ ਨਾਲ ਉਨ੍ਹਾਂ ਨੇ ਵਾਰ-ਵਾਰ ਹੱਥ ਧੋਣ ਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਵਰਗੇ ਕਦਮਾਂ ਦੀ ਮਹੱਤਤਾ ਉਪਰ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਤੇਜ਼ੀ ਨਾਲ ਵਾਇਰਸ ਉਪਰ ਕਾਬੂ ਪਾ ਲਵਾਂਗੇ, ਪਹਿਲਾਂ ਵਾਂਗ ਮਿੱਤਰਾਂ ਪਿਆਰਿਆਂ ਨੂੰ ਮਿਲ ਸਕਾਂਗੇ ਤੇ ਸਾਡੀ ਅਰਥ ਵਿਵਸਥਾ ਵੀ ਪੱਟੜੀ ਉਪਰ ਖੁਸ਼ ਹਾਂ ਪਰ ਮੈਂ ਸਮੁੱਚੇ ਅਮਰੀਕੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਅਵੇਸਲੇ ਨਾ ਹੋਣ।

Continue Reading

ਪੰਜਾਬੀ ਖ਼ਬਰਾਂ

ਭਾਰਤ-ਪਾਕਿ ਨੂੰ ਸੱਚੇ ਤੇ ਚੰਗੇ ਦੋਸਤ ਦੇਖਣਾ ਮੇਰਾ ਸੁਫਨਾ: ਮਲਾਲਾ

Published

on

ਨਵੀਂ ਦਿੱਲੀ, 1 ਮਾਰਚ – ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਨੇ ਕਿਹਾ ਹੈ ਕਿ ਸਰਹੱਦਾਂ ਰੱਖਣ ਸਬੰਧੀ ਪੁਰਾਣੀ ਫਿਲਾਸਫੀ ਅੱਜ ਕੱਲ੍ਹ ਨਹੀਂ ਚੱਲਦੀ ਅਤੇ ਭਾਰਤ ਅਤੇ ਪਾਕਿਸਤਾਨ ਦੇ ਲੋਕ ਸ਼ਾਂਤੀ ਨਾਲ ਜਿਊਣਾ ਚਾਹੁੰਦੇ ਹਨ। ਉਸ ਨੇ ਜ਼ੋਰ ਦੇ ਕੇ ਕਿਹਾ ਕਿ ਉਸ ਦਾ ਸੁਫਨਾ ਹੈ ਕਿ ਉਹ ਦੋਵਾਂ ਮੁਲਕਾਂ ਨੂੰ ‘ਚੰਗੇ ਦੋਸਤਾਂ’ ਵਜੋਂ ਵੇਖੇ।
ਮਲਾਲਾ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਹੋਵੇ ਜਾਂ ਭਾਰਤ, ਘੱਟ ਗਿਣਤੀਆਂ ਨੂੰ ਹਰ ਦੇਸ਼ ‘ਚ ਸੁਰੱਖਿਆ ਦੀ ਲੋੜ ਹੈ। ਉਸ ਨੇ ਕਿਹਾ ਕਿ ਇਹ ਦਾ ਸਬੰਧ ਧਰਮ ਨਾਲ ਨਹੀਂ, ‘ਸੱਤਾ ਦੀ ਦੁਰਵਰਤੋ’ ਨਾਲ ਹੈ ਅਤੇ ਇਸ ਮਸਲੇ ਵੱਲ ਗੰਭੀਰਤਾ ਨਾਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ।ਮਲਾਲਾ ਯੂਸਫਜ਼ਈ ਵਰਚੁਅਲ ਢੰਗ ਨਾਲ ਕਰਾਏ ਜੈਪੁਰ ਲਿਟਰੇਚਰ ਫੈਸਟੀਵਲ (ਜੇ ਐਲ ਐਫ) ਵਿੱਚ ਆਪਣੀ ਪੁਸਤਕ ‘ਆਈ ਐਮ ਮਲਾਲਾ-ਦਿ ਸਟੋਰੀ ਆਫ ਦਿ ਗਰਲ ਹੂ ਸਟੁੱਡ ਅੱਪ ਫਾਰ ਐਜੂਕੇਸ਼ਨ ਐਂਡ ਵਾਜ਼ ਸ਼ਟ ਬਾਇ ਦਿ ਤਾਲਿਬਾਨ’ ਬਾਰੇ ਗੱਲ ਕਰ ਰਹੀ ਸੀ। ਉਸ ਨੇ ਭਾਰਤ ਵਿੱਚ ਇੰਟਰਨੈਟ ਬੰਦ ਹੋਣ ਅਤੇ ਸ਼ਾਂਤਮਈ ਢੰਗ ਨਾਲ ਮੁਜ਼ਾਹਰਾ ਕਰ ਰਹੇ ਕਾਰਕੁਨਾਂ ਦੀ ਗ੍ਰਿਫਤਾਰੀ ਦੀ ਖਬਰ ‘ਤੇ ਚਿੰਤਾ ਜ਼ਾਹਿਰ ਕਰਦਿਆਂ ਆਸ ਪ੍ਰਗਟਾਈ ਕਿ ਸਰਕਾਰ ਇਸ ਗੱਲ ਨੂੰ ਯਕੀਨੀ ਬਣਾਏਗੀ ਕਿ ਲੋਕਾਂ ਦੀ ਗੱਲ ਸੁਣੀ ਜਾਵੇ।

Continue Reading

ਰੁਝਾਨ


Copyright by IK Soch News powered by InstantWebsites.ca