Red Fort violence: After Deep Sidhu, his girlfriend also came under radar
Connect with us [email protected]

ਪੰਜਾਬੀ ਖ਼ਬਰਾਂ

ਲਾਲ ਕਿਲ੍ਹਾ ਹਿੰਸਾ ਕਾਂਡ:ਦੀਪ ਸਿੱਧੂ ਦੇ ਬਾਅਦ ਉਸ ਦੀ ਗਰਲ ਫਰੈਂਡ ਵੀ ਰਾਡਾਰ ਹੇਠ ਆਈ

Published

on

ਨਵੀਂ ਦਿੱਲੀ, 10 ਫਰਵਰੀ, – ਬੀਤੀ 26 ਜਨਵਰੀ ਨੂੰ ਲਾਲ ਕਿਲ੍ਹੇਦੀ ਘਟਨਾ ਦੇ ਬਾਰੇ ਇਸ ਸੋਮਵਾਰ ਦੇਰ ਰਾਤ ਗ੍ਰਿਫ਼ਤਾਰ ਕੀਤੇ ਗਏ ਪੰਜਾਬੀ ਐਕਟਰ ਦੀਪ ਸਿੱਧੂ ਤੋਂ ਅੱਜ ਬੁੱਧਵਾਰ ਚਾਣਿਕਿਆਪੁਰੀ ਵਿੱਚ ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਦੇ ਇੰਟਰ ਸਟੇਟ ਦਫਤਰ ਵਿੱਚ ਆਈਬੀ ਦੇ ਡਿਪਟੀ ਡਾਇਰੈਕਟਰ ਪੱਧਰ ਦੇ ਅਧਿਕਾਰੀਆਂ ਤੇ ਕ੍ਰਾਈਮ ਬ੍ਰਾਂਚ ਦੇ ਸੀਨੀਅਰ ਅਧਿਕਾਰੀਆਂ ਨੇ ਕਰੀਬ ਅੱਠ ਘੰਟੇ ਪੁੱਛਗਿੱਛ ਕੀਤੀ। ਇਸ ਦੌਰਾਨ ਦੀਪ ਸਿੱਧੂ ਤੋਂ ਖਾਸ ਤੌਰ ਉੱਤੇ ਅਮਰੀਕਾ ਦੇ ਸਾਨ ਫ੍ਰਾਂਸਿਸਕੋ ਵਿੱਚ ਰਹਿਣ ਵਾਲੀ ਉਸਦੀ ਗਰਲ ਫਰੈਂਡ ਤੇ ਪੰਜਾਬੀ ਐਕਟਰੈੱਸ ਰੀਨਾ ਰਾਏ ਦੇ ਬਾਰੇ ਵੀ ਪੁੱਛਗਿੱਛ ਕੀਤੀ ਗਈ, ਜਿਸ ਨਾਲ ਉਹ ਵੀ ਰਾਡਾਰ ਹੇਠ ਆ ਗਈ ਹੈ।
ਪਤਾ ਲੱਗਾ ਹੈ ਕਿ ਦੀਪ ਦੇ ਫੇਸਬੁੱਕ ਅਕਾਊਂਟ ਉੱਤੇ ਵੀਡੀਓ ਰੀਨਾ ਰਾਏ ਅਪਲੋਡ ਕਰਦੀ ਸੀ। ਕ੍ਰਾਈਮ ਬ੍ਰਾਂਚ ਉਸ ਨੂੰ ਵੀ ਪੁੱਛਗਿੱਛਲਈ ਨੋਟਿਸ ਭੇਜਣ ਵਾਲੀ ਹੈ। ਪੁਲਿਸ ਦੇ ਮੁਤਾਬਕ ਦੀਪ ਸਿੱਧੂ ਨੇ ਕਿਹਾ ਕਿ ਬਿਹਾਰ ਦੇ ਪੂਰਣੀਆ ਵਿੱਚ ਰੂਪਵਾਨੀ ਸਿਨੇਮਾ ਮਾਲਕ ਦੇ ਪਰਿਵਾਰ ਵਿੱਚ ਉਸਦਾ ਵਿਆਹ ਹੋਇਆ ਹੈ ਤੇ ਉਸਦੀ ਪਤਨੀ ਉੱਥੇ ਰਹਿੰਦੀ ਹੈ। ਲਾਲ ਕਿਲ੍ਹੇ ਦੀ ਘਟਨਾ ਤੋਂ ਬਾਅਦ 12 ਦਿਨ ਫਰਾਰ ਰਹਿਣ ਦੇ ਦੌਰਾਨ ਉਹ ਪੰਜਾਬ ਵਿੱਚ ਆਪਣੇ ਦੋਸਤਾਂ ਦੇ ਘਰਾਂ ਵਿੱਚ ਲੁਕਿਆ ਸੀ। ਉਸ ਨੇ ਦੱਸਿਆ ਕਿ ਪੰਜਾਬ ਦੀ ਰੀਨਾ ਨਾਲ ਉਸਨੇ ਇਕ ਫਿਲਮ ਵਿੱਚ ਐਕਟਿੰਗ ਕੀਤੀ ਸੀ, ਓਦੋਂ ਤੋਂ ਉਸ ਨਾਲ ਦੋਸਤੀ ਹੈ ਅਤੇ ਉਹ ਅੱਜਕੱਲ੍ਹ ਸਾਨ ਫ੍ਰਾਂਸਿਸਕੋ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਹੀ ਹੈ। ਜਦੋਂ ਦੀਪ ਸਿੱਧੂ ਫਰਾਰ ਸੀ, ਉਸ ਦੌਰਾਨ ਉਸ ਦਾ ਫੇਸਬੁੱਕ ਅਕਾਊਂਟ ਦੋ ਮੋਬਾਈਲ ਫੋਨ ਤੋਂ ਅਪਡੇਟ ਕੀਤਾ ਜਾਂਦਾ ਰਿਹਾ ਸੀ, ਇਕ ਦੀਪ ਦੇ ਆਪਣੇ ਮੋਬਾਈਲ ਫੋਨ ਤੋਂ ਅਤੇ ਦੂਸਰਾ ਉਸਦੀ ਗਰਲ ਫਰੈਂਡ ਦੇ ਰਾਹੀਂ।
ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਦੀਪ ਸਿੱਧੂਅਤੇ ਉਸਦੀ ਪਤਨੀ ਅਤੇ ਕਈ ਕਰੀਬੀ ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਮੋਬਾਈਲ ਫੋਨ ਸਰਵਿਲਾਂਸ ਉੱਤੇਲਾਏ ਸਨ ਅਤੇ ਫੇਸਬੁੱਕ ਦੇ ਆਈਪੀ ਅਡਰੈੱਸ ਤੋਂ ਪੁਲਿਸ ਨੂੰ ਪਤਾ ਲੱਗਾ ਸੀ ਕਿ ਦੀਪ ਦਾ ਅਕਾਊਂਟ ਸਾਨ ਫ੍ਰਾਂਸਿਸਕੋ ਤੋਂ ਅਪਡੇਟ ਹੁੰਦਾ ਹੈ। ਦੀਪ ਤਿੰਨ-ਚਾਰ ਦੋਸਤਾਂ ਦੇ ਮੋਬਾਈਲ ਤੋਂ ਵੀਡੀਓ ਬਣਾ ਕੇ ਰੀਨਾ ਨੂੰ ਭੇਜ ਦਿੰਦਾ ਸੀ ਅਤੇ ਰੀਨਾ ਅੱਗੇ ਉਹ ਵੀਡੀਓ ਅਪਲੋਡ ਕਰਦਿੰਦੀ ਸੀ। ਪੰਜ ਦਿਨ ਪਹਿਲਾਂਦੀਪ ਨੇ ਜਦੋਂ ਕਰਨਾਲ ਤੋਂ ਰੀਨਾ ਨੂੰ ਵੀਡੀਓ ਭੇਜਿਆ ਤਾਂ ਉਸ ਦੀ ਲੋਕੇਸ਼ਨ ਦਾ ਪਤਾ ਲੱਗ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਪੁੱਛਗਿੱਛ ਦੌਰਾਨ ਦੀਪ ਸਿੱਧੂ ਨੇ ਕਿਹਾ ਕਿ ਉਹ ਪੁਲਿਸ ਤੋਂ ਬਚਣ ਲਈ ਨਹੀਂ ਭੱਜ ਰਿਹਾ ਸੀ, ਬਲਕਿ ਲਾਲ ਕਿਲ੍ਹੇ ਉੱਤੇ ਝੰਡਾ ਝੁਲਾਉਣ ਦੇ ਬਾਅਦ ਉਸਨੂੰ ਆਪਣੀ ਜਾਨ ਦਾ ਖਤਰਾ ਲੱਗਦਾ ਸੀ। ਉਸਨੂੰ ਡਰ ਸੀ ਕਿ ਕੋਈ ਉਸ ਦੀ ਹੱਤਿਆ ਨਾ ਕਰ ਦੇਵੇ। ਉਸਨੂੰ ਕਿਸ ਤੋਂ ਜਾਨ ਦਾ ਖਤਰਾ ਹੈ, ਇਸ ਦੇ ਜਵਾਬ ਵਿੱਚ ਉਹ ਕੋਈ ਨਾਂ ਨਹੀਂ ਦੱਸ ਸਕਿਆ। ਉਸਨੇ ਕਿਹਾ ਕਿ ਬਾਰਡਰ ਉੱਤੇ ਪੁਲਿਸ ਦੀ ਸਖਤੀ ਕਾਰਨ ਉਹ ਛੋਟੇ ਰਸਤੇ ਤੋਂ ਸਵੇਰੇ 10 ਵਜੇ ਕਾਰ ਰਾਹੀਂ ਦਿੱਲੀ ਦੀ ਹੱਦ ਵਿੱਚ ਦਾਖਲ ਹੋਇਆ ਤੇ ਦੁਪਹਿਰ ਇਕ ਵਜੇ ਲਾਲ ਕਿਲ੍ਹੇ ਪਹੁੰਚਿਆ ਸੀ। ਓਥੇ ਜੋਸ਼ ਵਿੱਚ ਆ ਕੇ ਉਹ ਲਾਲ ਕਿਲ੍ਹੇ ਦੇ ਗੁੰਬਦ ਉੱਤੇ ਚੜ੍ਹ ਗਿਆ ਸੀ। ਉਸਨੇ ਕਿਹਾ ਕਿ ਪਹਿਲਾਂ ਉੁਸ ਨੂੰ ਦੋਸਤਾਂ ਤੋਂ ਖੂਬ ਮਦਦ ਮਿਲੀ, ਪਰ ਬਾਅਦ ਵਿੱਚ ਪੁਲਿਸ ਦਾ ਦਬਾਅ ਵਧਿਆ ਤਾਂ ਸਾਰੇ ਮਦਦ ਕਰਨ ਤੋਂ ਪਿੱਛੇ ਹਟਣ ਲੱਗੇ। ਇਸ ਦੇ ਬਾਅਦ ਉਹ ਪਰੇਸ਼ਾਨ ਹੋ ਗਿਆ ਤੇ ਪਿਛਲੇ ਪੰਜ ਦਿਨਾਂ ਤੋਂ ਇੱਕੋਕੱਪੜੇ ਪਾ ਕੇ ਉਹ ਏਧਰ-ਓਧਰ ਲੁਕਦਾ ਫਿਰ ਰਿਹਾ ਸੀ।
ਜਾਂਚ ਨਾਲ ਜੁੜੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੀਪ ਸਿੱਧੂ ਸਾਰੀਆਂ ਗੱਲਾਂ ਸਹੀ ਨਹੀਂ ਦੱਸਦਾ। ਸੱਤ ਦਿਨਾਂ ਦੇ ਰਿਮਾਂਡ ਉੱਤੇ ਉਸ ਤੋਂ ਪੂਰੀ ਪੁੱਛਗਿੱਛ ਕੀਤੀ ਜਾਵੇਗੀ ਅਤੇ ਜਿੱਥੇ-ਜਿੱਥੇ ਰੁਕਿਆ ਸੀ, ਉੱਥੇ ਲਿਜਾਇਆ ਜਾਵੇਗਾ। ਦੀਪ ਨੇ ਗ੍ਰਿਫਤਾਰੀ ਤੋਂ ਪਹਿਲਾਂ ਫੇਸਬੁੱਕ ਪੋਸਟ ਰਾਹੀਂ ਕਿਸਾਨ ਆਗੂਆਂ ਨੂੰ ਉਨ੍ਹਾਂ ਦੇ ਕਥਿਤ ਕਾਰਨਾਮਿਆਂ ਦਾ ਪਰਦਾਫਾਸ਼ ਕਰਨ ਦੀ ਧਮਕੀ ਵੀ ਦਿੱਤੀ ਸੀ। ਜਾਂਚ ਏਜੰਸੀਆਂ ਉਸ ਤੋਂ ਇਹ ਪਤਾ ਕਰਨ ਦੀ ਕੋਸ਼ਿਸ਼ ਵਿੱਚ ਹਨ ਕਿ ਉਹ ਕੌਣ ਆਗੂ ਹਨ ਤੇ ਉਹ ਉਨ੍ਹਾਂ ਬਾਰੇ ਕੀਦੱਸਣਾ ਚਾਹੁੰਦਾ ਸੀ। ਏਜੰਸੀਆਂ ਇਹ ਵੀ ਜਾਨਣਾ ਚਾਹੁੰਦੀਆਂ ਹਨ ਕਿ 26 ਜਨਵਰੀ ਤੋਂ ਪਹਿਲਾਂ ਉਸਦੀ ਕੈਨੇਡਾ ਤੇ ਹੋਰ ਦੇਸ਼ਾਂ ਵਿੱਚ ਕਿਸ ਨਾਲ ਗੱਲ ਹੋਈ ਤੇ ਕੀ ਵਿਦੇਸ਼ ਤੋਂ ਕੋਈ ਫੰਡਿੰਗ ਵੀ ਹੋਈਸੀ?

Read More Punjabi News Today

ਪੰਜਾਬੀ ਖ਼ਬਰਾਂ

ਅੰਬਾਨੀ ਦੇ ਘਰ ਨੇੜੇ ਕਾਰ ਮਿਲਣ ਦਾ ਮਾਮਲਾ ਮੌਤ ਤੋਂ ਦੋ ਦਿਨ ਪਹਿਲਾਂ ਸਨਮੁਖ ਨੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ

Published

on

ਮੁੰਬਈ, 7 ਮਾਰਚ – ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਦੇ ਨੇੜੇ ਮਿਲੀ ਵਿਸਫੋਟਕ ਸਮੱਗਰੀ ਨਾਲ ਲੱਦੀ ਸਕਾਰਪੀਓ ਦੇ ਮਾਲਕ ਸਨਮੁਖ ਹਿਰੇਨ ਨੇ ਆਪਣੀ ਮੌਤ ਤੋਂ ਦੋ ਦਿਨ ਪਹਿਲਾਂ ਮੁੱਖ ਮੰਤਰੀ ਉਧਵ ਠਾਕਰੇ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਉਨ੍ਹਾਂ ਨੂੰ ਪੁਲਸ ਅਤੇ ਪੱਤਰਕਾਰਾਂ ਵੱਲੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਦ ਕਿ ਉਹ ਆਪਣੀ ਕਾਰ ਚੋਰੀ ਹੋਣ ਦੀ ਪੂਰੀ ਜਾਣਕਾਰੀ ਪੁਲਸ ਨੂੰ ਦੇ ਚੁੱਕੇ ਹਨ।
ਦੋ ਮਾਰਚ ਨੂੰ ਮੁੱਖ ਮੰਤਰੀ ਨੂੰ ਲਿਖੇ ਪੱਤਰ ਦੀ ਕਾਪੀ ਨਹੀਂ ਮਿਲ ਸਕੀ ਹੈ, ਪਰ ਪਤਾ ਲੱਗਾ ਹੈ ਕਿ ਇਸ ਵਿੱਚ ਸਨਮੁੱਖ ਹਿਰੇਨ ਨੇ ਸ਼ਿਕਾਇਤ ਕੀਤੀ ਸੀ ਕਿ ਪੁਲਸ ਪੁੱਛਗਿੱਛ ਲਈ ਬੁਲਾ ਕੇ ਉਨ੍ਹਾਂ ਨੂੰ ਪੂਰਾ ਦਿਨ ਬਿਠਾ ਰੱਖਦੀ ਹੈ, ਜਦ ਕਿ ਆਪਣੀ ਕਾਰ ਚੋਰੀ ਹੋਣ ਦੀ ਜਾਣਕਾਰੀ ਉਹ ਦੇ ਚੁੱਕੇ ਹਨ। ਇਹ ਪੱਤਰ ਲਿਖਣ ਦੇ ਤੀਸਰੇ ਦਿਨ ਹੀ ਕਾਰ ਅਸੈਸਰੀਜ ਵਪਾਰੀ ਸਨਮੁਖ ਹਿਰੇਨ, ਤਾਵੜੇ ਨਾਂਅ ਦੇ ਕਿਸੇ ਪੁਲਸ ਅਧਿਕਾਰੀ ਨੂੰ ਮਿਲਣ ਦੀ ਗੱਲ ਕਹਿ ਕੇ ਆਪਣੇ ਘਰੋਂ ਨਿਕਲੇ ਸਨ। ਸਾਰੀ ਰਾਤ ਗਾਇਬ ਰਹਿਣ ਦੇ ਬਾਅਦ ਉਨ੍ਹਾਂ ਦੀ ਲਾਸ਼ ਘਰ ਤੋਂ ਸੱਤ ਕਿਲੋਮੀਟਰ ਦੂਰ ਮੁੰਬਰਾ ਵਿੱਚ ਸਮੁੰਦਰ ਦੀ ਖਾੜੀ ਵਿੱਚ ਮਿਲੀ। ਇਸ ਕੇਸ ਵਿੱਚ ਪੁਲਸ ਦੇ ਏ ਪੀ ਆਈ ਸਚਿਨ ਵਝੇ ਦੀ ਸਰਗਰਮੀ ‘ਤੇ ਵੀ ਵਿਰੋਧੀ ਧਿਰ ਦੇ ਨੇਤਾ ਦੇਵੇਂਦਰ ਫੜਨਵੀਸ ਨੇ ਸਵਾਲ ਉਠਾਇਆ ਹੈ। ਫੜਨਵੀਸ ਨੇ ਇਸ ਦੀ ਜਾਂਚ ਐਨ ਆਈ ਏ ਤੋਂ ਕਰਵਾਉਣ ਦੀ ਮੰਗ ਕੀਤੀ ਹੈ, ਪਰ ਰਾਜ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਇਸ ਦੀ ਜਾਂਚਏ ਟੀ ਐਸ (ਐਂਟੀ ਟੈਰਰਿਸਟ ਸਕੁਆਡ) ਨੂੰ ਸੌਂਪ ਦਿੱਤੀ ਹੈ। ਇਸ ਦੌਰਾਨ ਸਨਮੁਖ ਹਿਰੇਨ ਦੀ ਪੋਸਟਮਾਰਟਮ ਰਿਪੋਰਟ ਪੁਲਸ ਨੂੰ ਮਿਲ ਗਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਮੌਤ 12 ਤੋਂ 14 ਘੰਟੇ ਪਹਿਲਾਂ ਹੋ ਚੁੱਕੀ ਸੀ। ਸਨਮੁਖ ਦੇ ਸਰੀਰ ‘ਤੇ ਕਿਸੇ ਤਰ੍ਹਾਂ ਦੇ ਗੰਭੀਰ ਜ਼ਖਮ ਨਹੀਂ ਪਾਏ ਗਏ। ਮੌਤ ਦਾ ਕਾਰਨ ਪੁਲਸ ਨੇ ਅਜੇ ਸਪੱਸ਼ਟ ਨਹੀਂ ਕੀਤਾ ਹੈ।
ਸ਼ਿਵ ਸੈਨਾ ਨੇਤਾ ਸੰਜੇ ਰਾਉਤ ਨੇ ਕਿਹਾ ਹੈ ਕਿ ਸਨਮੁਖ ਹਿਰੇਨ ਦੀ ਮੌਤ ਨਿਰਾਸ਼ਾ ਜਨਕ ਅਤੇ ਮੰਦਭਾਗੀ ਹੈ, ਰਾਜ ਸਰਕਾਰ ਦੇ ਅਕਸ ਲਈ ਜ਼ਰੂਰੀ ਹੈ ਕਿਇਸ ਦੇ ਰਹੱਸ ਤੋਂ ਜਲਦੀ ਪਰਦਾ ਉਠੇ। ਸੰਜੇ ਰਾਉਤ ਨੇ ਇਸ ਦੀ ਜਾਂਚ ਐਨ ਆਈ ਏ ਤੋਂ ਕਰਾਉਣ ਦੀ ਭਾਜਪਾ ਦੀ ਮੰਗ ਰੱਦ ਕਰਦੇ ਹੋਏ ਕਿਹਾ ਕਿ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਇਹ ਕੇਸ ਏ ਟੀ ਐਸ ਨੂੰ ਸੌਂਪ ਦਿੱਤਾ ਹੈ, ਜੋ ਇਸ ਨੂੰ ਸੁਲਝਾਉਣ ਵਿੱਚ ਸਮਰੱਥ ਹੈ। ਸਾਨੂੰ ਏ ਟੀ ਐਸ ‘ਤੇ ਭਰੋਸਾ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਨਮੁਖ ਹਿਰੇਨ ਦੀ ਮੌਤ ਦਾ ਰਾਜਨੀਤੀਕਰਣ ਕਰਨਾ ਅਤੇ ਸਰਕਾਰ ਨੂੰ ਘੇਰਨਾ ਗਲਤ ਹੈ।

Continue Reading

ਪੰਜਾਬੀ ਖ਼ਬਰਾਂ

ਸੀਨੀਅਰ ਪੱਤਰਕਾਰ ਮੇਜਰ ਸਿੰਘ ਦਾ ਦਿਹਾਂਤ

Published

on

ਜਲੰਧਰ, 7 ਮਾਰਚ – ਪੰਜਾਬੀ ਪੱਤਰਕਾਰੀ ‘ਚ ਹੀ ਨਹੀਂ, ਸਗੋਂ ਸਮੁੱਚੇ ਸਿਆਸੀ, ਧਾਰਮਿਕ ਤੇ ਸਮਾਜਕ ਖੇਤਰ ਵਿੱਚ ਇਹ ਖਬਰ ਬੜੇ ਦੁਖੀ ਮਨ ਨਾਲ ਪੜ੍ਹੀ ਜਾਵੇਗੀ ਕਿ ਪੰਜਾਬੀ ਪੱਤਰਕਾਰੀ ਦੇ ਥੰਮ੍ਹ ਸੀਨੀਅਰ ਪੱਤਰਕਾਰ ਮੇਜਰ ਸਿੰਘ (68) ਦਾ ਕੱਲ੍ਹ ਸਵੇਰੇ ਦਿੱਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ ਕੁਝ ਦਿਨਾਂ ਤੋਂ ਬਿਮਾਰ ਸਨ ਤੇ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।
ਮੇਜਰ ਸਿੰਘ ਦੀ ਬੇਵਕਤ ਮੌਤ ਦੀ ਖਬਰ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਤੇ ਉਨ੍ਹਾਂ ਨਾਲ ਸਾਂਝ ਰੱਖਣ ਵਾਲੇ ਹਰ ਸ਼ਖਸ ਨੂੰ ਡੂੰਘਾ ਸਦਮਾ ਲੱਗਾ। ਕਿਸੇ ਨੂੰ ਵੀ ਯਕੀਨ ਨਹੀਂ ਆ ਰਿਹਾ ਸੀ ਕਿ ਕੁਝ ਦਿਨ ਪਹਿਲਾਂ ਚੰਗਾ ਭਲਾ ਗੱਲਾਂ ਕਰਦਾ ਇਨਸਾਨ ਇਸ ਦੁਨੀਆ ਤੋਂ ਅਚਾਨਕ ਰੁਖ਼ਸਤ ਹੋ ਜਾਏਗਾ। ਉਨ੍ਹਾਂ ਦਾ ਜਨਮ ਜ਼ਿਲ੍ਹਾ ਮਾਨਸਾ ਦੇ ਪਿੰਡ ਦਰਿਆਪੁਰ ਕਲਾਂ ਵਿਖੇ ਹੋਇਆ ਤੇ ਬਾਅਦ ‘ਚ ਉਹ ਪਰਵਾਰ ਸਮੇਤ ਜਲੰਧਰ ਵਿਖੇ ਆ ਵਸੇ। ਉਨ੍ਹਾਂ ਦੇ ਤਿੰਨ ਪੁੱਤਰ ਪ੍ਰਤੀਕ ਸਿੰਘ, ਪੁਨੀਤ ਪਾਲ ਸਿੰਘ ਤੇ ਤਨਵੀਰ ਸਿੰਘ ਹਨ।

Continue Reading

ਪੰਜਾਬੀ ਖ਼ਬਰਾਂ

ਬੱਚਾ ਗੋਦ ਵਿੱਚ ਲੈ ਕੇ ਡਿਊਟੀ ਕਰਨ ਵਾਲੀ ਮਹਿਲਾ ਕਾਂਸਟੇਬਲ ਬਾਰੇ ਵਿਭਾਗੀ ਜਾਂਚ ਸ਼ੁਰੁੂ

Published

on

ਚੰਡੀਗੜ੍ਹ, 7 ਮਾਰਚ – ਆਪਣੇ ਬੱਚੇ ਨੂੰ ਗੋਦ ਵਿੱਚ ਲੈ ਕੇ ਸੈਕਟਰ 15-16-23-24 ਦੇ ਚੌਕ ਉੱਤੇ ਡਿਊਟੀ ਕਰਨਾ ਕਾਂਸਟੇਬਲ ਪ੍ਰਿਅੰਕਾ ਨੂੰ ਭਾਰੀ ਪੈ ਗਿਆ। ਐਸ ਐਸ ਪੀ ਟ੍ਰੈਫਿਕ ਨੇ ਡੀ ਐਸ ਪੀ ਦੀ ਸਪੈਸ਼ਲ ਰਿਪੋਰਟ ਉੱਤੇ ਮਹਿਲਾ ਕਾਂਸਟੇਬਲ ਪ੍ਰਿਅੰਕਾ ਦੀ ਵਿਭਾਗੀ ਜਾਂਚ ਸ਼ੁਰੂ ਕਰ ਕੇ ਇਸ ਦਾ ਜ਼ਿੰਮਾ ਸੈਂਟਰਲ ਡਵੀਜ਼ਨ ਦੀ ਇੰਸਪੈਕਟਰ ਗੁਰਜੀਤ ਕੌਰ ਨੂੰ ਸੌਂਪਿਆ ਗਿਆ ਹੈ।
ਪਤਾ ਲੱਗਾ ਹੈ ਕਿ ਚੰਡੀਗੜ੍ਹ ਟਰੈਫਿਕ ਪੁਲਸ ਕਾਂਸਟੇਬਲ ਪ੍ਰਿਅੰਕਾ ਸ਼ੁਕੱਰਵਾਰ ਸਵੇਰੇ ਆਪਣੇ ਬੱਚੇ ਨੂੰ ਨਾਲ ਲੈ ਕੇ ਡਿਊਟੀ ਉੱਤੇ ਪਹੁੰਚੀ ਅਤੇ ਸੈਕਟਰ 24 ਦੇ ਚੌਕ ਉੱਤੇ ਬੱਚੇ ਨੂੰ ਗੋਦ ਵਿੱਚ ਲੈ ਕੇ ਟਰੈਫਿਕ ਮੈਨੇਜ ਕਰ ਰਹੀ ਸੀ। ਇਸ ਮੌਕੇ ਰਾਹਗੀਰਾਂ ਨੇ ਉਸ ਦਾ ਵੀਡੀਓ ਬਣਾ ਲਿਆ, ਜੋ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾਹੈ।ਵੀਡੀਓ ਬਾਰੇਲੋਕਾਂ ਨੇ ਅਲੱਗ-ਅਲੱਗ ਪ੍ਰਤੀਕਿਰਿਆ ਦਿੱਤੀ। ਕੋਈ ਮਾਂ ਦੀ ਮਮਤਾ ਅਤੇ ਡਿਊਟੀ ਦੇ ਫਰਜ਼ ਨੂੰ ਸਲਿਊਟ ਕਰ ਰਿਹਾ ਸੀ, ਤਾਂ ਕਿਸੇ ਨੇ ਵਿਭਾਗ ਦੀ ਕਾਰਜਸ਼ੈਲੀ ਉੱਤੇ ਸਵਾਲ ਖੜ੍ਹੇ ਕਰ ਦਿੱਤੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਹਿਲਾ ਕਾਂਸਟੇਬਲ ਦੇਰ ਨਾਲ ਡਿਊਟੀ ਉੱਤੇ ਪਹੁੰਚੀ ਸੀ ਅਤੇ ਗੈਰ ਹਾਜ਼ਰ ਵੀ ਸੀ, ਇਸ ਲਈ ਉਸ ਦੇ ਖਿਲਾਫ ਜਾਂਚ ਦੇ ਹੁਕਮ ਦਿੱਤੇ ਗਏ ਹਨ। ਉਸ ਵੱਲੋਂ ਡਿਊਟੀ ਬਾਰੇ ਹੰਗਾਮਾ ਕਰਨ ਅਤੇ ਅਨੁਸ਼ਾਸਨਹੀਣਤਾ ਦੀ ਸ਼ਿਕਾਇਤ ਅਫਸਰਾਂ ਨੂੰ ਕੀਤੀ ਤਾਂ ਡਿਊਟੀ ਸ਼ਡਿਊਲ ਦੀ ਜਾਂਚ ਇੰਸਪੈਕਟਰ ਗੁਰਜੀਤ ਕੌਰ ਨੂੰ ਸੌਂਪੀ ਗਈ ਹੈ। ਡੀ ਐਸ ਪੀ ਟ੍ਰੈਫਿਕ ਐਂਡ ਪੀ ਆਰ ਓ ਚਰਨਜੀਤ ਸਿੰਘ ਨੇ ਦੱਸਿਆ ਕਿ ਕਾਂਸਟੇਬਲ ਪ੍ਰਿਅੰਕਾ ਸਵੇਰੇ ਦੀ ਡਿਊਟੀ ਉੱਤੇ ਲੇਟ ਪਹੁੰਚੀ ਤਾਂ ਗੈਰ ਹਾਜ਼ਰ ਕਰਦਿੱਤੀ ਜਾਣ ਉੱਤੇ ਉਸ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਉਚ ਅਧਿਕਾਰੀਆਂ ਦੇ ਹੁਕਮ ਦੀ ਅਣਦੇਖੀ ਕਾਰਨ ਉਸ ਬਾਰੇ ਜਾਂਚ ਸ਼ੁਰੂ ਹੋਈ ਹੈ।

Continue Reading

ਰੁਝਾਨ


Copyright by IK Soch News powered by InstantWebsites.ca