Recommendation for Khel Ratna Award and Qualification for Olympics
Connect with us [email protected]

ਖੇਡਾਂ

ਦੁਤੀ ਚੰਦ ਲਈ ਦੋਹਰੀ ਖ਼ੁਸ਼ੀ :ਖੇਲ ਰਤਨ ਐਵਾਰਡ ਲਈ ਸਿਫਾਰਿਸ਼ ਤੇ ਉਲੰਪਿਕ ਲਈ ਕੁਆਲੀਫਾਈ

Published

on

Duti Chand
  • ਸ਼੍ਰੀਹਰੀ ਨਟਰਾਜ ਨੇ ਵੀ ਉਲੰਪਿਕ ਲਈ ਕੁਆਲੀਫਾਈ ਕੀਤਾ
  • ਦੁਤੀ ਚੰਦ ਨੂੰ ਵਰਲਡ ਰੈਂਕਿੰਗ ਨਾਲ ਉਲੰਪਿਕ ਦੀ ਟਿਕਟ ਮਿਲੀ
    ਨਵੀਂ ਦਿੱਲੀ, 30 ਜੂਨ, – ਭਾਰਤੀ ਅਥਲੀਟ ਦੁਤੀ ਚੰਦ ਨੇ ਟੋਕੀਓ ਉਲੰਪਿਕ ਦੀ 100 ਤੇ 200 ਮੀਟਰ ਰੇਸ ਲਈ ਕੁਆਲੀਫਾਈ ਕਰ ਲਿਆ ਹੈ। ਉਨ੍ਹਾਂ ਨੇ ਵਰਲਡ ਰੈਂਕਿੰਗ ਨਾਲ ਉਲੰਪਿਕ ਕੋਟਾ ਹਾਸਲ ਕੀਤਾ ਹੈ। 100 ਮੀਟਰਦੌੜ ਵਿੱਚਦੁਤੀ ਚੰਦ ਦੀ ਵਰਲਡਰੈਂਕਿੰਗ 44ਵੀਂ ਅਤੇ 200 ਮੀਟਰ ਵਿੱਚ 51ਵਾਂ ਨੰਬਰ ਹੈ।ਵਰਲਡ ਰੈਂਕਿੰਗ ਨਾਲ 100 ਮੀਟਰ ਰੇਸਦਾ 22 ਖਿਡਾਰੀਆਂ ਦਾ ਕੋਟਾ ਸੀ ਅਤੇ 200 ਮੀਟਰ ਵਿੱਚ 15 ਖਿਡਾਰੀ ਆ ਸਕਦੇ ਸਨ।
    ਦੁਤੀ ਚੰਦ ਲਈ ਦੂਸਰੀ ਵੱਡੀ ਗੱਲ ਇਹ ਹੈ ਉਡੀਸ਼ਾ ਸਰਕਾਰ ਨੇ ਭਾਰਤ ਦੇ ਉੱਚ ਸਨਮਾਨ ਰਾਜੀਵ ਗਾਂਧੀ ਖੇਲ ਰਤਨ ਐਵਾਰਡ ਲਈ ਉਨ੍ਹਾਂ ਨੇ ਨਾਂ ਦੀ ਸ਼ਿਫਾਰਿਸ਼ ਕੀਤੀ ਹੈ।ਵਰਨਣ ਯੋਗ ਹੈ ਕਿ ਦੁਤੀ ਨੇ 100 ਮੀਟਰ ਦਾ ਆਪਣਾ ਹੀ ਨੈਸ਼ਨਲ ਰਿਕਾਰਡ ਤੋੜ ਕੇ 11.7 ਸੈਕਿੰਡ ਦਾ ਸਮਾਂ ਕੱਢਿਆ ਸੀ, ਭਾਵੇਂ ਉਲੰਪਿਕ ਖੇਡਾਂ ਲਈ ਕੁਆਲੀਫਾਈ ਤੋਂ 0.02 ਸੈਕਿੰਡ ਨਾਲ ਰਹਿ ਗਈ ਸੀ।ਇਸ ਪਿੱਛੋਂ ਵਰਲਡ ਰੈਕਿੰਗ ਨਾਲ ਉਨ੍ਹਾਂ ਨੂੰ ਟੋਕੀਓ ਉਲੰਪਿਕ ਲਈ ਦਾਖਲਾ ਮਿਲ ਗਿਆ ਹੈ। ਦੁਤੀ ਚੰਦ ਨੂੰ ਹਾਲੇ ਪਿਛਲੇ ਸਾਲ ਅਰਜੁਨ ਐਵਾਰਡ ਮਿਲਿਆ ਸੀ।
    ਇਸ ਦੌਰਾਨ ਭਾਰਤੀ ਤੈਰਾਕ ਸ਼੍ਰੀ ਹਰੀ ਨਟਰਾਜ ਨੇ ਅੱਜ ਬੁੱਧਵਾਰ ਨੂੰ ਟੋਕੀਓ ਓਲੰਪਿਕ ਵਿਚ ਥਾਂ ਬਣਾ ਲਈ, ਜਦ ਤੈਰਾਕੀ ਬਾਰੇ ਸੰਸਾਰ ਸੰਸਥਾ ਫਿਨਾ ਨੇ ਰੋਮ ਵਿਚ ਸੇਟੇ ਕੋਲੀ ਟਰਾਫੀ ਵਿਚ ਮਰਦਾਂ ਦੇ 100 ਮੀਟਰ ਬੈਕ ਸਟ੍ਰੋਕ ਵਾਲੇ ਮੁਕਾਬਲੇ ਵਿਚ ਉਨ੍ਹਾਂ ਦੇ ਏ ਕੁਆਲੀਫਿਕੇਸ਼ਨ ਪੱਧਰ ਨੂੰ ਮੰਨ ਲਿਆ। ਭਾਰਤੀ ਤੈਰਾਕੀ ਫੈਡਰੇਸ਼ਨ (ਐੱਸਐੱਫ ਆਈ) ਨੇ ਟਵਿੱਟਰ ਉੱਤੇ ਇਸ ਦੀ ਜਾਣਕਾਰੀ ਦਿੱਤੀ ਹੈ।

Read More Punjabi Sports News

ਖੇਡਾਂ

ਉਲੰਪਿਕ ਮੌਕੇ ਕੋਰੋਨਾ ਦੇ ਕੇਸ ਵਧ ਜਾਣ ਨਾਲ ਜਪਾਨ ਸਰਕਾਰ ਨੇ 31 ਅਗਸਤ ਤਕ ਐਮਰਜੈਂਸੀ ਲਾਈ

Published

on

Olympics

ਟੋਕੀਓ, 31 ਜੁਲਾਈ, – ਜਪਾਨ ਵਿੱਚ ਅੱਜ ਕੱਲ੍ਹ ਕੋਰੋਨਾ ਇਨਫੈਕਸ਼ਨ ਦੇ ਕੇਸ ਵਧਣ ਤੋਂ ਰੋਕਣ ਦੇ ਲਈ ਜਪਾਨ ਸਰਕਾਰ ਨੇ 31 ਅਗਸਤ ਤਕ ਕੁਝ ਸ਼ਹਿਰਾਂ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।
ਅੱਜ ਸ਼ਨੀਵਾਰ ਨੂੰ ਜਪਾਨ ਸਰਕਾਰ ਨੇ ਟੋਕੀਓ, ਸੈਤਾਮਾ, ਚਿਬਾ, ਕਾਨਾਗਾਵਾ, ਓਸਾਕਾ ਤੇ ਓਕੀਨਾਵਾ ਰਾਜਾਂ ਵਿੱਚ 31 ਅਗਸਤ ਤਕ ਐਮਰਜੈਂਸੀ ਲਾਗੂ ਕਰਨ ਦਾ ਐਲਾਨ ਕੀਤਾ ਹੈ। ਜਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਕਿਹਾ ਕਿ ਟੋਕੀਓ, ਸੈਤਾਮਾ, ਚਿਬਾ ਤੇ ਕਈ ਹੋਰ ਰਾਜਾਂ ਵਿੱਚ 31 ਅਗਸਤ ਤਕ ਐਮਰਜੈਂਸੀ ਲਾਗੂ ਕੀਤੀ ਗਈ ਹੈ। ਇਸ ਦੇਸ਼ ਦੇ ਟੀ ਵੀ ਚੈਨਲ ਐਨਐਚਕੇ ਵਰਲਡ ਨੇ ਦੱਸਿਆ ਕਿ ਜਪਾਨ ਵਿੱਚ ਇਨ੍ਹੀਂ ਦਿਨੀਂ ਕੋਰੋਨਾ ਦੇ ਕੇਸ ਵਧੇੇ ਹਨ। ਕੋਰੋਨਾ ਦੇ ਮੁੱਢਲੇ ਦਿਨਾਂ ਪਿੱਛੋਂ ਫਿਰ ਇਸ ਦੇਸ਼ ਵਿੱਚ ਕੋਰੋਨਾ ਦੇ ਕੇਸਵਧੇ ਹਨ। ਟੋਕੀਓ ਮੋਟ੍ਰੋਪਾਲੀਟਨ ਸਰਕਾਰ ਨੇ 29 ਜੁਲਾਈ ਨੂੰ ਕੋਰੋਨਾ ਦੇ 3,856 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਸੀ, ਜਦੋਂ ਪੂਰੇ ਦੇਸ਼ ਵਿੱਚ ਕੋਰੋਨਾ ਵਾਲੇ10,699 ਕੇਸਸਨ।ਪਹਿਲੇ ਐਲਾਨ ਮੁਤਾਬਕ 22 ਅਗਸਤ ਨੂੰ ਟੋਕੀਓ ਅਤੇ ਓਕਿਨਾਵਾ ਦੀ ਐਮਰਜੈਂਸੀ ਸਥਿਤੀ ਖਤਮ ਹੋਣ ਵਾਲੀ ਸੀ। ਜਪਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕਰ ਕੇ ਦੱਸਿਆ ਕਿ ਜਪਾਨ ਸਰਕਾਰ ਨੌਜਵਾਨ ਪੀੜ੍ਹੀ ਨੂੰ ਟੀਕੇ ਲਾਉਣ ਦੀ ਸੋਚ ਰਹੀ ਹੈ, ਜਿਸ ਦਾ ਉਦੇਸ਼ ਅਗਸਤ ਦੇ ਅਖੀਰ ਤਕ 40 ਫੀਸਦੀ ਲੋਕਾਂ ਨੂੰ ਟੀਕਿਆਂ ਦੀਆਂ ਦੋਵੇਂ ਡੋਜ਼ ਪ੍ਰਾਪਤ ਕਰਾਉਣਾ ਹੈਤੇ ਟੀਕਿਆਂ ਨਾਲ 70 ਫੀਸਦੀ ਤਕ ਗੰਭੀਰ ਲੱਛਣਾਂ ਨੂੰ ਘੱਟ ਨੂੰ ਘੱਟ ਕੀਤਾ ਜਾ ਸਕਦਾ ਹੈ।

Read More Sports News in Punjabi 

Continue Reading

ਖੇਡਾਂ

ਮੁੱਕੇਬਾਜ਼ੀ ਵਿੱਚ ਲਵਲੀਨਾ ਨੇ ਭਾਰਤ ਦਾ ਮੈਡਲ ਪੱਕਾ ਕੀਤਾ

Published

on

Lovelina secured India

ਮਰਦ ਹਾਕੀ ਟੀਮ ਪੂਲ ਦਾ ਆਖਰੀ ਮੈਚ ਵੀ ਜਿੱਤ ਗਈ
ਨਵੀਂ ਦਿੱਲੀ, 30 ਜੁਲਾਈ, – ਟੋਕੀਓ ਵਿੱਚ ਹੋ ਰਹੀਆਂ ਓਲੰਪਿਕ ਖੇਡਾਂ ਦੇ ਸੱਤਵੇਂ ਦਿਨ ਭਾਰਤੀ ਟੀਮ ਦਾ ਹਾਕੀ, ਤੀਰਅੰਦਾਜ਼ੀ ਅਤੇ ਮੁੱਕੇਬਾਜ਼ੀ ਤਕ ਸਾਰਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ।
ਸਵੇਰ ਹੁੰਦੇ ਸਾਰ ਭਾਰਤੀ ਮਹਿਲਾ ਮੁੱਕੇਬਾਜ਼ ਲਵਲੀਨਾ ਨੇ 64 ਕਿਲੋਗ੍ਰਾਮ ਭਾਰ ਵਰਗ ਵਿਚ ਸੈਮੀ ਫਾਈਨਲ ਦਾ ਦਾਖਲਾ ਜਿੱਤ ਕੇ ਇੱਕ ਹੋਰ ਤਗਮੇ ਦਾ ਭਰੋਸਾ ਬੰਨ੍ਹਾਇਆ। ਕੁਆਰਟਰ ਫਾਈਨਲ ਵਿਚ ਚੀਨੀ ਤਾਈਪੇ ਦੀ ਹੁਲੀਅਨ ਚੇਨ ਨੂੰ ਉਸ ਨੇ 4-1 ਨਾਲ ਹਰਾਇਆ। ਸੈਮੀਫਾਈਨਲ ਵਿਚ ਜਗ੍ਹਾ ਬਣਾਉਣ ਨਾਲ ਲਵਲੀਨਾ ਨੇ ਭਾਰਤ ਲਈ ਤਗਮਾ ਪੱਕਾ ਕਰ ਲਿਆ ਹੈ, ਕਿਉਂਕਿ ਮੁੱਕੇਬਾਜ਼ੀ ਵਿੱਚ ਸੈਮੀਫਾਈਨਲ ਤੱਕ ਪੁੱਜੇ ਹਰ ਖਿਡਾਰੀ ਨੂੰ ਤਮਗਾ ਮਿਲ ਜਾਂਦਾ ਹੈ। ਭਾਰਤ ਦੀ ਮੁੱਕੇਬਾਜ਼ ਸਿਮਰਨਜੀਤ ਕੌਰ 57 ਕਿਲੋ ਭਾਰ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਥਾਈਲੈਂਡ ਦੀ ਮੁੱਕੇਬਾਜ਼ ਤੋਂ ਹਾਰ ਗਈ ਅਤੇ ਮੈਰੀਕਾਮ ਦੇ ਹਾਰਨ ਦਾ ਵੀ ਸਭ ਨੂੰ ਅਫਸੋਸ ਰਿਹਾ।
ਦੂਸਰੇ ਪਾਸੇ ਭਾਰਤੀ ਮਰਦ ਹਾਕੀ ਟੀਮ ਨੇ ਪੂਲ ਏ ਦੇ ਆਪਣੇ ਆਖਰੀ ਮੁਕਾਬਲੇ ਵਿੱਚ ਜਪਾਨ ਨੂੰ ਹਰਾ ਕੇ ਇਸ ਪੂਲ ਦੇ ਦੂਸਰਾ ਨੰਬਰ ਵਾਲਾ ਥਾਂ ਬਣਾ ਲਿਆ ਅਤੇ ਮੈਡਲ ਦੇ ਅੱਠ ਦਾਅਵੇਦਾਰਾਂ ਵਿੱਚ ਚਲੀ ਗਈ ਹੈ। ਇਸ ਦੌਰਾਨ ਦੇਸ਼ ਦੇ ਨਿਸ਼ਾਨੇਬਾਜ਼ ਮਨੂ ਭਾਕਰ ਅਤੇ ਰਾਹੀ ਸਰਨੋਬਤ ਨੇ 25 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਕੁਆਲੀਫਾਇਰ ਵਿਚ ਅੱਗੇ ਨਹੀਂ ਵਧ ਸਕੇ। ਰਾਹੀ 32 ਵੇਂ ਸਥਾਨ ਉੱਤੇ ਰਹੀ, ਜਦ ਕਿ ਮਨੂ ਭਾਕਰ ਨੇ 15 ਵਾਂ ਥਾਂ ਪ੍ਰਾਪਤ ਕੀਤਾ।

Read More Punjabi News Today

Continue Reading

ਖੇਡਾਂ

ਭਾਰਤ ਦੀ ਪ੍ਰੀਆ ਮਲਿਕ ਨੇ ਵਿਸ਼ਵ ਕੈਡੇਟ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਗੋਲਡ ਜਿੱਤਿਆ

Published

on

Priya Malik wins gold

ਬੁਡਾਪੇਸਟ, 25 ਜੁਲਾਈ, – ਭਾਰਤ ਦੀ ਪਹਿਲਵਾਨ ਪ੍ਰਿਆ ਮਲਿਕ ਨੇ ਅੱਜ ਐਤਵਾਰ ਨੂੰ ਵਿਸ਼ਵ ਕੈਡੇਟ ਕੁਸ਼ਤੀ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤ ਲਿਆ ਹੈ। ਮਲਿਕ ਨੇ ਕੇਨਸੀਆ ਪਟਾਪੋਵਿਚ ਨੂੰ 5-0 ਨਾਲ ਹਰਾਇਆ ਅਤੇ ਔਰਤਾਂ ਦੇ 73 ਕਿਲੋਗ੍ਰਾਮ ਭਾਰ ਵਰਗ ਵਿਚ ਜਿੱਤ ਹਾਸਲ ਕਰ ਕੇ ਦੇਸ਼ ਨੂੰ ਖ਼ੁਸ਼ੀ ਦਾ ਮੌਕਾ ਦਿੱਤਾ ਹੈ।
ਵਰਨਣ ਯੋਗ ਹੈ ਕਿ ਪ੍ਰਿਆ ਮਲਿਕ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਇਸ ਤੋਂ ਪਹਿਲਾਂ ਪੁਣੇ ਵਿਚ ਖੇਲੋ ਇੰਡੀਆ ਦੇ 2019 ਮੈਚਾਂ ਵਿਚ ਗੋਲਡ ਮੈਡਲ ਜਿੱਤਿਆਅਤੇ ਦਿੱਲੀ ਵਿਚ 17ਵੀਆਂ ਸਕੂਲ ਖੇਡਾਂ ਵਿਚ ਗੋਲਡ ਮੈਡਲ ਆਪਣੇ ਨਾਂ ਕੀਤਾ ਸੀ। ਉਨ੍ਹਾਂ ਨੇ ਪਟਨਾ ਵਿਚ ਰਾਸ਼ਟਰੀ ਕੈਡੇਟ ਚੈਂਪੀਅਨਸ਼ਿਪ ਅਤੇ ਰਾਸ਼ਟਰੀ ਸਕੂਲ ਖੇਡਾਂ ਵਿਚ ਕ੍ਰਮਵਾਰ ਦੋ ਗੋਲਡ ਮੈਡਲ ਜਿੱਤੇ ਹਨ ਤੇ ਆਪਣੇ ਕਰੀਅਰ ਵਿਚ ਲੰਬਾ ਪੈਂਡਾ ਤੈਅ ਕਰਨ ਦੀ ਸਮਰੱਥਾ ਦਿਖਾਈ ਹੈ।

Continue Reading

ਰੁਝਾਨ


Copyright by IK Soch News powered by InstantWebsites.ca