Rebels eye capital on Chad's assassination
Connect with us [email protected]

ਅੰਤਰਰਾਸ਼ਟਰੀ

ਚਾਡ ਵਿੱਚ ਰਾਸ਼ਟਰਪਤੀ ਮਾਰੇ ਜਾਣ ਤੇ ਬਾਗੀਆਂ ਦੀ ਅੱਖ ਰਾਜਧਾਨੀ ਉਤੇ

Published

on

Chad's assassination

ਅਨ ਜਮੇਨਾ, 22 ਅਪ੍ਰੈਲ – ਚਾਡ ਵਿੱਚ ਤਿੰਨ ਦਹਾਕਿਆਂ ਤੋਂ ਸੱਤਾ ਸੰਭਾਲੀ ਬੈਠੇ ਰਾਸ਼ਟਰਪਤੀ ਇਦਰਿਸ ਡੇਬੀ ਦੇ ਮਾਰੇ ਜਾਣ ਨਾਲ ਬਾਗੀਆਂ ਦੀ ਹਿੰਮਤ ਵਧ ਗਈ ਹੈ ਤੇ ਉਹ ਚਾਡ ਦੀ ਰਾਜਧਾਨੀ ਅਨ ਜਮੇਨਾ ਉਤੇ ਨਜ਼ਰ ਰੱਖੀ ਬੈਠੇ ਹਨ। ਇਦਰਿਸ ਲੰਬੇ ਸਮੇਂ ਤੋਂ ਪੱਛਮੀ ਦੇਸ਼ਾਂ ਨਾਲ ਮਿਲ ਕੇ ਅਫਰੀਕਾ ਦੇ ਇਸਲਾਮਿਕ ਅੱਤਵਾਦੀਆਂ ਨਾਲ ਲੜ ਰਹੇ ਸਨ। ਉਨ੍ਹਾਂ ਦੇ ਮਾਰੇ ਜਾਣ ਨਾਲ ਚਾਡ ਨੂੰ ਹੋਰ ਨੁਕਸਾਨ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ। ਪੱਛਮੀ ਦੇਸ਼ਾਂ ਨੂੰ ਅੱਤਵਾਦੀਆਂ ਨਾਲ ਲੜਨ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਬਾਗੀਆਂ ਦੇ ਗਰੁੱਪ ਫਰੰਟ ਫਾਰ ਚੇਂਜ ਐਂਡ ਕਾਨਕਾਰਡ ਇਨ ਚਾਡ (ਐਫ ਏ ਸੀ ਟੀ) ਨੇ ਕਿਹਾ ਹੈ ਕਿ ਉਹ ਇਦਰਿਸ ਡੇਬੀ ਦੀ ਲੰਬੇ ਸਮੇਂ ਤੋਂ ਚੱਲ ਰਹੀ ਸੱਤਾ ਨੂੰ ਖਤਮ ਕਰ ਕੇ ਲੋਕਤੰਤਰ ਲਿਆਉਣਾ ਚਾਹੁੰਦੇ ਹਨ। ਇਹ ਬਾਗੀ ਕਨੇਮ ਖੇਤਰ ਵਿੱਚ ਆ ਗਏ ਹਨ, ਜਿਹੜਾ ਰਾਜਧਾਨੀ ਤੋਂ 200 ਕਿਲੋਮੀਟਰ ਦੂਰ ਹੈ। ਕੱਲ੍ਹ ਅਨ ਜਮੇਨਾ ਵਿੱਚ ਕੁਝ ਹੀ ਬਾਜ਼ਾਰ ਖੁੱਲ੍ਹੇ ਅਤੇ ਸੜਕਾਂ ਵੀਰਾਨ ਸਨ। ਪ੍ਰਸ਼ਾਸਨ ਨੇ ਰਾਤ ਦਾ ਕਰਫਿਊ ਲਾ ਦਿੱਤਾ। ਬਾਰਡਰ ਵੀ ਬੰਦ ਕਰ ਦਿੱਤੇ ਹਨ। ਇੱਥੇ 14 ਦਿਨਾਂ ਦਾ ਰਾਸ਼ਟਰੀ ਸ਼ੋਕ ਐਲਾਨਿਆ ਗਿਆ ਹੈ। ਐਫ ਏ ਸੀ ਟੀ ਨੇ ਰਾਸ਼ਟਰਪਤੀ ਨੂੰ ਜ਼ਖਮੀ ਕਰਨ ਦੀ ਜ਼ਿੰਮੇਵਾਰੀ ਲਈ ਸੀ, ਜਿਸ ਕਾਰਨ ਡੇਬੀ ਦੀ ਮੌਤ ਹੋਈ ਹੈ।ਡੇਬੀ ਪੱਛਮੀ ਦੇਸ਼ਾਂ ਦੀ ਪਸੰਦ ਇਸ ਲਈ ਬਣੇ ਹੋਏ ਸਨ ਕਿ ਅਫਰੀਕੀ ਖੇਤਰ ਵਿੱਚ ਇਸਲਾਮਿਕ ਅੱਤਵਾਦੀਆਂ; ਜਿਵੇਂ ਅਲ ਕਾਇਦਾ ਅਤੇ ਬੋਕੋਹਰਮ ਨਾਲ ਲੜਨ ਲਈ ਆਪਣੀ ਮਜ਼ਬੂਤ ਫੌਜ ਦੇ ਬਲ ਉੱਤੇ ਮੁਕਾਬਲਾ ਕਰਦੇ ਸਨ।ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਡੇਬੀ ਨੂੰ ਬਹਾਦਰ ਦੋਸਤ ਦੱਸਿਆ ਹੈ। ਫਰਾਂਸ ਦੀ ਸਰਕਾਰ ਦੇ ਬਹੁਲਾਰੇ ਗੈਬਰੀਅਲ ਏਟਲ ਨੇ ਕਿਹਾ ਕਿ ਰਾਸ਼ਟਰਪਤੀ ਮੈਕਰੋਂ ਉਨ੍ਹਾਂ ਦੀਆਂ ਸ਼ੁੱਕਰਵਾਰ ਨੂੰ ਅੰਤਿਮ ਰਸਮਾਂ ਵਿੱਚ ਹਿੱਸਾ ਲੈਣ ਲਈ ਜਾਣਗੇ।

Read More World India News in Punjabi

ਅੰਤਰਰਾਸ਼ਟਰੀ

ਇਟਲੀ ਦੀ ਔਰਤ ਨੂੰ ਇੱਕੋ ਵਾਰ6 ਕੋਰੋਨਾ ਖੁਰਾਕਾਂ ਲੱਗ ਗਈਆਂ

Published

on

vaccine

ਗਲਤੀ ਦਾ ਪਤਾ ਲੱਗਣ ਉੱਤੇ ਹਸਪਤਾਲ ਵਿੱਚ ਹਫੜਾ-ਦਫੜੀ
ਰੋਮ, 11 ਮਈ, – ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ ਬਚਣ ਲਈ ਬਹੁਤੇ ਦੇਸ਼ਾਂ ਵਿਚ ਟੀਕਾਕਰਨ ਦੀ ਮੁਹਿੰਮ ਦੇ ਦੌਰਾਨ ਹਰ ਕਿਸੇ ਦੇ ਮਨ ਵਿਚ ਕਈ ਸਵਾਲ ਹਨ।ਬਹੁਤੇ ਲੋਕ ਜਾਨਣਾ ਚਾਹੁੰਦੇ ਹਨ ਕਿ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਜਾਂ ਨਹੀਂ ਅਤੇ ਇਸ ਦੀਆਂ ਇਕ ਜਾਂ ਦੋ ਖੁਰਾਕਾਂ ਲੈਣਦਾ ਕੀ ਅਸਰ ਪੈਂਦਾ ਹੈ?
ਇਸ ਦੌਰਾਨ ਟੀਕਾਕਰਨ ਬਾਰੇ ਇਟਲੀ ਦੀ ਇਕ ਔਰਤ ਨਾਲ ਅਜਿਹੀ ਘਟਨਾ ਵਾਪਰੀ ਹੈ, ਜੋ ਕਈ ਸਵਾਲਾਂ ਦਾ ਜਵਾਬ ਲੱਗਦੀ ਹੈ, ਕਿਉਂਕਿ ਉਸ ਨੂੰ ਇਕੱਠੀਆਂ 6 ਵੈਕਸੀਨ ਲੱਗ ਗਈਆਂ।ਇਹ 23 ਸਾਲਾ ਔਰਤ ਕੋਰੋਨਾ ਵੈਕਸੀਨ ਲਵਾਉਣ ਪਿੱਛੋਂ ਸੁਰਖੀਆਂ ਵਿਚ ਹੈ।ਉਸ ਨੂੰ ਗਲਤੀ ਨਾਲ ਇੱਕੋ ਵੇਲੇ 6 ਵੈਕਸੀਨ ਲਾ ਦਿੱਤੀਆਂ ਗਈਆਂ। ਹਸਪਤਾਲ ਦੀ ਨਰਸ ਵੱਲੋਂ ਔਰਤ ਨੂੰ ਫਾਈਜ਼ਰ ਬਾਇਓਨਟੈਕ ਵੈਕਸੀਨ ਦੀਆਂ 6 ਖੁਰਾਕਾਂ ਇਕੱਠੀਆਂ ਲਾਉਣ ਤਾਂ ਪਤਾ ਲੱਗਦੇ ਸਾਰ ਹਫੜਾ-ਦਫੜੀ ਮੱਚ ਗਈ ਤੇ ਉਸ ਔਰਤ ਨੂੰ ਤੁਰੰਤ ਡਾਕਟਰਾਂ ਦੀ ਨਿਗਰਾਨੀ ਵਿਚ ਭੇਜ ਦਿੱਤਾ ਗਿਆ। ਨਿਊਜ਼ ਏਜੰਸੀ ਦੇ ਮੁਤਾਬਕ ਸੋਮਵਾਰ ਇਹ ਪੂਰਾ ਕੇਸਬਾਹਰ ਆਇਆ ਹੈ, ਜਿੱਥੇ ਨਰਸ ਨੇ ਗਲਤੀ ਨਾਲ ਔਰਤ ਨੂੰ ਵੈਕਸੀਨ ਦੀਆਂ 6 ਖੁਰਾਕਾਂ ਇਕੋ ਵਾਰੀ ਲਾ ਦਿੱਤੀਆਂ ਹਨ।ਰਿਪੋਰਟ ਮੁਤਾਬਕ ਵੈਕਸੀਨ ਦੀਆਂ 6 ਖੁਰਾਕਾਂ ਲੈਣ ਪਿੱਛੋਂ ਵੀ ਔਰਤ ਪੂਰੀ ਤਰ੍ਹਾਂ ਠੀਕ ਤੇ ਨਾਰਮਲ ਸੀ। ਉਸ ਨੂੰ ਕੋਈ ਸਮੱਸਿਆ ਮਹਿਸੂਸ ਨਹੀਂ ਹੋਈ। ਸਾਵਧਾਨੀ ਵਜੋਂ ਔਰਤ ਨੂੰ ਤੁਰੰਤ ਤਰਲ ਪਦਾਰਥ ਦਿਤਾ ਗਿਆਤੇ ਇਸ ਦੇ ਨਾਲ ਪੈਰਾਸਿਟਾਮੋਲ ਖਵਾਈ ਗਈ, ਪਰ ਔਰਤ ਪੂਰੀ ਤਰ੍ਹਾਂ ਨਾਰਮਲ ਰਹੀ।
ਏਜੰਸੀ ਮੁਤਾਬਕ ਨਰਸ ਨੇ ਗਲਤੀ ਨਾਲ ਪੂਰਾ ਇੰਜੈਕਸ਼ਨ ਵਾਈਲ ਹੀਉਸ ਔਰਤ ਨੂੰ ਲਾ ਦਿੱਤਾ। ਇਕ ਵਾਈਲ ਵਿਚ ਵੈਕਸੀਨ ਦੀਆਂ 6 ਖੁਰਾਕਾਂ ਹੁੰਦੀਆਂ ਹਨ, ਜੋ ਇੱਕ ਵਾਰ ਖੁੱਲ੍ਹਣਤਾਂ 6 ਵੱਖ-ਵੱਖ ਲੋਕਾਂ ਨੂੰ ਲਾਈਆਂ ਜਾਂਦੀਆਂ ਹਨ ਪਰ ਨਰਸ ਨੇ ਗਲਤੀ ਨਾਲ ਇਕੋ ਔਰਤ ਨੂੰ 6 ਖੁਰਾਕਾਂ ਲਾ ਦਿੱਤੀਆਂ।ਦੁਨੀਆ ਵਿਚ ਵੈਕਸੀਨ ਦੀ ਇੰਨੀ ਓਵਰਡੋਜ਼ ਦਾ ਇਹ ਇਕਲੌਤਾ ਕੇਸ ਵਾਪਰਿਆ ਹੈ।ਇਸ ਔਰਤ ਬਾਰੇ ਇਟਲੀ ਦੇ ਮੈਡੀਸਨ ਰੈਗੂਲੇਟਰ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵੀ ਕਾਫੀ ਦੇਸ਼ਾਂ ਦੇ ਓਵਰਡੋਜ਼ ਦੇਣ ਦੇ ਕੇਸ ਸਾਹਮਣੇ ਆਏ ਹਨ, ਪਰ ਇੱਕੋ ਵਾਰ ਛੇ ਵੈਕਸੀਨ ਜਾਂ ਕਿਸੇ ਓਵਰਡੋਜ਼ ਕਾਰਨ ਕਿਸੇ ਨੁਕਸਾਨ ਦੀ ਰਿਪੋਰਟ ਅਜੇ ਤੱਕ ਨਹੀਂ ਆਈ।

Continue Reading

ਅੰਤਰਰਾਸ਼ਟਰੀ

ਲੀਕ ਹੋਏ ਦਸਤਾਵੇਜ਼ ਵਿੱਚ ਖੁਲਾਸਾ :ਤੀਜੀ ਸੰਸਾਰ ਜੰਗ ਦੀ ਤਿਆਰੀ ਵਿੱਚ ਹੈ ਚੀਨ

Published

on

china

ਵਾਸ਼ਿੰਗਟਨ, 10 ਮਈ – ਕੋਰੋਨਾ ਵਾਇਰਸ ਦੀ ਮਹਾਂਮਾਰੀ ਲਗੱਭਗ ਡੇਢ ਸਾਲ ਬਾਅਦ ਵੀ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਅੱਜ ਤੱਕ ਇਸ ਦੀ ਉਤਪਤੀ ਸਬੰਧੀ ਠੋਸ ਸਬੂਤ ਨਹੀਂ ਮਿਲ ਸਕੇ।
ਅਮਰੀਕੀ ਅਧਿਕਾਰੀਆਂ ਨੂੰ ਮਿਲੇ ਛੇ ਸਾਲ ਪੁਰਾਣੇ ਦਸਤਾਵੇਜ਼ ਮੁਤਾਬਕ ਚੀਨੀ ਵਿਗਿਆਨੀ ਕੋਰੋਨਾ ਵਾਇਰਸ ਦੀ ਮਦਦ ਨਾਲ ਜੈਵਿਕ ਹਥਿਆਰ ਤਿਆਰ ਕਰਨ ਦਾ ਕੰਮ ਕਰ ਰਹੇ ਸਨ, ਜਿਸ ਨਾਲ ਤੀਜੀ ਸੰਸਾਰ ਜੰਗ ਲੜੀ ਜਾ ਸਕੇ। ਇਸ ਦਸਤਾਵੇਜ਼ ਵਿੱਚ ਛੇ ਸਾਲ ਤੋਂ ਜੈਵ ਅਤੇ ਜੈਨੇਟਿਕ ਹਥਿਆਰ ਤਿਆਰ ਕਰਨ ਦੀ ਗੱਲ ਕਹੀ ਗਈ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਅਨੁਸਾਰ ਦਸਤਾਵੇਜ਼ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਜੰਗਾਂ ਵਿੱਚ ਜਿੱਤ ਲਈ ਜੈਵ ਹਥਿਆਰ ਅਹਿਮ ਹੋਣਗੇ। ਇਸ ਵਿੱਚ ਇਨ੍ਹਾਂ ਦੀ ਵਰਤੋਂ ਦਾ ਸਹੀ ਸਮਾਂ ਵੀ ਦੱਸਿਆ ਗਿਆ ਅਤੇ ‘ਦੁਸ਼ਮਣ ਦੇ ਮੈਡੀਕਲ ਸਿਸਟਮ’ ‘ਤੇ ਅਸਰ ਦੀ ਚਰਚਾ ਕੀਤੀ ਗਈ ਹੈ। ‘ਦਿ ਆਸਟਰੇਲੀਆ ਦੀ ਰਿਪੋਰਟ ਵਿੱਚ ਚੀਨੀ ਫੌਜ ਦੇ ਵਿਗਿਆਨੀਆਂ ਤੇ ਸਿਹਤ ਅਧਿਕਾਰੀਆਂ ਦੇ ਡੋਜ਼ੀਅਰ ਉਤੇ ਗੱਲ ਕੀਤੀ ਗਈ ਹੈ ਅਤੇ ਹਥਿਆਰ ਦੇ ਰੂਪ ਚ ਬੀਮਾਰੀਆਂ ਦੀ ਵਰਤੋਂ ਕਰਨ ਦੀ ਗੱਲ ਕਹੀ ਗਈ ਹੈ। ਰਿਪੋਰਟ ਅਨੁਸਾਰ 18 ਵਿਗਿਆਨੀ ਹਾਈ ਰਿਸਕ ਲੈਬ ਵਿੱਚ ਇਸਤੇ ਕੰਮ ਕਰ ਰਹੇ ਸਨ। ਦਸਤਾਵੇਜ਼ ਦੇ ਲੇਖਕਾਂ ਅਨੁਸਾਰ ਤੀਜੀ ਸੰਸਾਰ ਜੰਗ ਵਿੱਚ ਜੈਵ ਹਥਿਆਰ ਜਿੱਤ ਦਿਵਾਉਣਗੇ।

Continue Reading

ਅੰਤਰਰਾਸ਼ਟਰੀ

ਮਾਸਕ ਤੇ ਦੂਰੀ ਦੇ ਨਿਯਮਾਂ ਵਿੱਚ ਛੋਟ, ਪਰ ਸੁਰੱਖਿਆ ਦੇ ਨਵੇਂ ਨਿਯਮ ਬਣੇ

Published

on

mask

ਅਮਰੀਕਾ, 10 ਮਈ – ਅਮਰੀਕਾ ਵਿੱਚ ਬਿਮਾਰੀ ਕੰਟਰੋਲ ਕੇਂਦਰਾਂ (ਸੀ ਡੀ ਸੀ) ਦਾ ਕਹਿਣਾ ਹੈ ਕਿ ਵੈਕਸੀਨ ਲਵਾ ਚੁੱਕੇ ਲੋਕ ਬਿਨਾਂ ਮਾਸਕ ਦੇ ਵੀ ਕਮਰਿਆਂ ਅਤੇ ਹਾਲ ਦੇ ਅੰਦਰ ਇਕੱਠੇ ਹੋ ਸਕਦੇ ਹਨ। ਛੇ ਫੁੱਟ ਦੀ ਦੂਰੀ ਦਾ ਨਿਯਮ ਲਾਗੂ ਹੈ। ਫਿਰ ਵੀ ਕਈ ਬਾਰ, ਨਾਈਟ ਕਲੱਬਾਂ ਨੇ ਵੈਕਸੀਨ ਦਾ ਸਬੂਤ ਦੇਣ ਦੇ ਲਈ ਵੈਕਸੀਨੇਸ਼ਨ ਕਾਰਡ ਜ਼ਰੂਰੀ ਕਰ ਦਿੱਤਾ ਹੈ। ਕਲੱਬਾਂ ਦੇ ਬਾਲਰੂਮ ਵਿੱਚ ਡਾਂਸ ਕਰਨ ਵਾਲੇ ਗਰੁੱਪਾਂ ਲਈ ਸਫੈਦ ਟੇਪ ਨਾਲ ਅਲੱਗ-ਅਲੱਗ ਜਗ੍ਹਾ ਘੇਰ ਦਿੱਤੀ ਜਾਂਦੀ ਹੈ। ਸਾਰੇ ਦੇਸ਼ ਖਾਸਕਰ ਨਿਊ ਯਾਰਕ ਸ਼ਹਿਰ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਪਾਰਟੀਆਂ ਵਿੱਚ ਕੇਵਲ ਵੈਕਸੀਨ ਲਗਾਉਣ ਵਾਲੇ ਲੋਕਾਂ ਨੂੰ ਆਉਣ ਦੀ ਇਜਾਜ਼ਤ ਹੈ।
ਪਤਾ ਲੱਗਾ ਹੈ ਕਿ ਲੋਕ ਸੀ ਡੀ ਸੀ ਦੇ ਵੈਕਸੀਨ ਕਾਰਡ ਦੇ ਬਿਨਾ ਇਹ ਸਬੂਤ ਦੇ ਸਕਦੇ ਹਨ ਕਿ ਉਨ੍ਹਾਂ ਨੇ ਕਿਸੇ ਵੈਕਸੀਨ ਦੇ ਟਰਾਇਲ ਵਿੱਚ ਹਿੱਸਾ ਲਿਆ ਸੀ। ਵਿਦੇਸ਼ੀ ਵੈਕਸੀਨਾਂ ਦੇ ਕਾਰਡ ਵੀ ਮੰਨਣਯੋਗ ਹਨ। ਨਿਊ ਯਾਰਕ ਸੂਬੇ ਵਿੱਚ ਬਾਰ, ਕਲੱਬ ਤੋਂ ਵੈਕਸੀਨੇਸ਼ਨ ਦੇ ਸਬੂਤ ਮੰਗਣ ਲਈ ਕਿਹਾ ਗਿਆ ਹੈ। ਦੂਸਰੇ ਰਾਜਾਂ ਵਿੱਚ ਸਥਿਤੀ ਥੋੜ੍ਹੀ ਅਲੱਗ ਹੈ। ਕੈਲੀਫੋਰਨੀਆ ਵਿੱਚ ਵੈਕਸੀਨੇਸ਼ਨ ਕਾਰਡ ਜਾਂ ਨੈਗੇਟਿਵ ਕੋਵਿਡ ਟੈਸਟ ਰਿਪੋਰਟ ਦੀ ਮਨਜ਼ੂਰੀ ਹੈ। ਫਲੋਰੀਡਾ ਵਿੱਚ ਵੈਕਸੀਨੇਸ਼ਨ ਦਾ ਸਬੂਤ ਮੰਗਣ ਵਾਲੇ ਵਪਾਰਕ ਅਦਾਰਿਆਂ, ਸਕੂਲਾਂ ਅਤੇ ਸਰਕਾਰੀ ਦਫਤਰਾਂ ਉਤੇ ਚਾਲੀ ਹਜ਼ਾਰ ਰੁਪਏ ਜੁਰਮਾਨਾ ਲਾਉਣ ਦਾ ਕਾਨੂੰਨ ਬਣਾਇਆ ਗਿਆ ਹੈ। ਨਿੱਜੀ ਪਾਰਟੀਆਂ ਵਿੱਚ ਬਾਊਂਸਰ ਮਹਿਮਾਨਾਂ ਦਾ ਵੈਕਸੀਨ ਕਾਰਡ ਦੇਖਦੇ ਹਨ। ਕੁਝ ਮੇਜ਼ਬਾਨ ਮਹਿਮਾਨ ਦੀ ਵੈਕਸੀਨੇਸ਼ਨ ਸਥਿਤੀ ਦੀ ਜਾਂਚ ਕਰਨ ਦੇ ਲਈ ਡਾਕਟਰਾਂ ਦੀਆਂ ਸੇਵਾਵਾਂ ਲੈ ਰਹੇ ਹਨ। ਡਾਕਟਰ ਆਸਮਾ ਰਸ਼ੀਦ ਦੱਸਦੀ ਹੈ ਕਿ ਪਿਛਲੇ ਮਹੀਨੇ ਉਨ੍ਹਾਂ ਨੂੰ ਦਸ ਪਾਰਟੀਆਂ ਵਿੱਚ ਮਹਿਮਾਨਾਂ ਦੀ ਜਾਂਚ ਦੇ ਲਈ ਬੁਲਾਇਆ ਗਿਆ ਸੀ। ਅਜਿਹਾ ਕੰਪਨੀਆਂ ਅਤੇ ਅਮੀਰਾਂ ਦੀਆਂ ਪਾਰਟੀਆਂ ਵਿੱਚ ਹੁੰਦਾ ਹੈ।

Read More World News in Punjabi

Continue Reading

ਰੁਝਾਨ


Copyright by IK Soch News powered by InstantWebsites.ca