Reaching out to Lisa, he received a stack of letters
Connect with us [email protected]

ਅੰਤਰਰਾਸ਼ਟਰੀ

ਲੀਜ਼ਾ ਦੇ ਕੋਲ ਪਹੁੰਚ ਰਹੀਆਂ ਨੇ ਢੇਰਾਂ ਦੇ ਢੇਰ ਚਿੱਠੀਆਂ

Published

on

Reaching out to Lisa, he received a stack of letters

ਨਿਊ ਯਾਰਕ, 18 ਨਵੰਬਰ – ਵਰਜੀਨੀਆ (ਅਮਰੀਕਾ) ਦੇ ਕੋਲ ਇੱਕ ਪਰੀਆਂ ਦਾ ਪਿੰਡ ਹੈ। ਬੱਚੇ ਉਨ੍ਹਾਂ ਪਰੀਆਂ ਨੂੰ ਆਪਣੇ ਮਨ ਦੀ ਗੱਲ ਪੱਤਰ ਵਿੱਚ ਲਿਖ ਕੇ ਭੇਜਦੇ ਹਨ ਤੇ ਬੱਚਿਆਂ ਨੂੰ ਉਨ੍ਹਾਂ ਦੇ ਲਿਖੇ ਪੱਤਰਾਂ ਦਾ ਜਵਾਬ ਵੀ ਮਿਲਦਾ ਹੈ। ਬੱਚਿਆਂ ਦਾ ਮਨ ਅੱਜ ਪਰੀਆਂ ‘ਤੇ ਯਕੀਨ ਕਰਦਾ ਹੈ।
ਅਸਲ ਵਿੱਚ ਜਦ ਲਾਕਡਾਊਨ ਸ਼ੁਰੂ ਹੋਇਆ ਤਾਂ9 ਸਾਲ ਦੀ ਮਾਇਆ ਗੈਬਲਰ ਦੀ ਦੁਨੀਆ ਪਰਵਾਰ ਅਤੇ ਕੁਝ ਦੋਸਤਾਂ ਦੇ ਘੇਰੇ ਤੱਕ ਹੀ ਰਹਿ ਗਈ ਸੀ। ਉਸ ਨੇ ਰੁੱਖ ਉੱਤੇ ਰਹਿੰਦੀਆਂ ਪਰੀਆਂ ਨੂੰ ਪੱਤਰ ਲਿਖਣਾ ਸ਼ੁਰੂ ਕੀਤਾ। ਇਨ੍ਹਾਂ ਪਰੀਆਂ ਦਾ ਪਤਾ ਉਸ ਨੂੰ ਬੱਚਿਆਂ ਲਈ ਛਪਦੀਆਂ ਪਰੀ ਕਹਾਣੀਆਂ ਦੀ ਕਿਤਾਬ ਤੋਂ ਮਿਲਿਆ ਸੀ। ਮਾਇਆ ਅਤੇ ਉਸ ਦੀਆਂ ਦੋ ਸਹੇਲੀਆਂ ਅਤੇ ਭੈਣਾਂ ਸੋਫੀ, ਕੇਟ ਕੇਰੋਲ ਪਰੀਆਂ ਦੀ ਦੁਨੀਆ ਵਿੱਚ ਬਹੁਤ ਯਕੀਨ ਕਰਦੀਆਂ ਹਨ। ਮਾਇਆ ਦੀ ਮਾਂ ਜੈਨੀਫਰ ਕਹਿੰਦੀ ਹੈ ਕਿ ਬੱਚਿਆਂ ਦਾ ਡਰ, ਚਿੰਤਾ ਬਾਹਰ ਕੱਢਣ ਦਾ ਇਹ ਚੰਗਾ ਤਰੀਕਾ ਹੈ। ਇਸ ਦੇ ਜ਼ਰੀਏ ਬੱਚੇ ਆਪਣੀ ਫੀਲਿੰਗ ਦਿਖਾ ਸਕਦੇ ਹਨ।ਪਰੀਆਂ ਦਾ ਪਿੰਡ ਬੱਚਿਆਂ ਦੀ ਸਟੋਰੀ ਬੁਕ ਲਿਖਣ ਵਾਲੀ 55 ਸਾਲਾ ਲੇਖਕਾ ਲੀਜ਼ਾ ਸੁਹਾਏ ਦੇ ਘਰ ਨੇੜੇ ਦੱਸਿਆ ਜਾਂਦਾ ਹੈ, ਜੋ ਵਰਜੀਨੀਆ ਸਿਟੀ ਦੇ ਨੇੜੇ ਨਾਰਫਾਕ ਦੇ ਕਿਨਾਰੇ ਹੈ। ਉਹੀ ਪਰਦੇ ਦੇ ਪਿੱਛੋਂ ਬੱਚਿਆਂ ਨੂੰ ਪਰਚਾਉਂਦੀ ਹੈ। ਬੱਚਿਆਂ ਨੂੰ ਪਤਾ ਹੈ ਕਿ ਪਿੰਡ ਦੇ ਰੁੱਖ ਦੀਆਂ ਟਾਹਣੀਆਂ ਪਿੱਛੇ ਪਰੀਆਂ ਸੌਂ ਰਹੀਆਂ ਹਨ। ਉਨ੍ਹਾਂ ਲਈ ਫਲਾਂ ਨਾਲ ਸਜੇ ਰਸਤੇ ਹਨ। ਲੀਜ਼ਾ ਦੇ ਘਰ ਨੇੜੇ ਗਾਰਡਨ ਵਿੱਚ ਰੁੱਖ ਦੇ ਹੇਠਾਂ ਟੇਬਲ-ਕੁਰਸੀ ਰੱਖੀ ਹੈ। ਟੇਬਲ ‘ਤੇ ਪੈਨ ਅਤੇ ਕਈ ਪੇਪਰ ਹਨ। ਇਥੇ ਦੋ ਮੇਲ ਬਾਕਸ ਵੀ ਹਨ। ਇੱਕ ਬਾਕਸ ਬੱਚਿਆਂ ਵੱਲੋਂ ਭੇਜੀਆਂ ਚਿੱਠੀਆਂ ਨਾਲ ਭਰਿਆ ਹੈ। ਦੂਸਰਾ ਬਾਕਸ ਬੱਚਿਆਂ ਨੂੰ ਭੇਜੇ ਜਾਣ ਵਾਲੇ ਪਰੀਆਂ ਦੇ ਪੱਤਰਾਂ ਨਾਲ ਭਰਿਆ ਰਹਿੰਦਾ ਹੈ।
ਬੱਚਿਆਂ ਨੂੰ ਇਹੀ ਪਤਾ ਹੈ ਕਿ ਗਾਡ-ਮਦਰ ਪਰੀ, ਪਰੀਆਂ ਦੀ ਰਾਣੀ ਲਿਸੇਂਟਰਾ ਅਤੇ ਟਿੰਕਰ ਬੇਲ ਚਿੱਠੀਆਂ ਦਾ ਜਵਾਬ ਦਿੰਦੀਆਂ ਹਨ। ਪਰੀਆਂ ਦਾ ਪਿੰਡਪਹਿਲੀ ਵਾਰ ਜੁਲਾਈ ਅੰਤ ਵਿੱਚ ਬੱਚਿਆਂ ਦੀ ਸਟੋਰੀ ਬੁੱਕ ਲਿਖਣ ਵਾਲੀ ਲੀਜ਼ਾ ਸੁਹਾਏ ਦੇ ਘਰ ਮੂਹਰੇ ਦਿਖਾਈ ਦਿੱਤਾ। ਫਿਰ ਇਸ ਦੀ ਆਨਲਾਈਨ ਚਰਚਾ ਹੋਣ ਲੱਗੀ। ਗੱਲਾਂ ਚੱਲ ਨਿਕਲੀਆਂ ਤਾਂ ਨਾਸਮਝ ਛੋਟੇ-ਛੋਟੇ ਬੱਚੇ ਪਰੀਆਂ ਨੂੰ ਮਿਲਣ ਲਈ ਤਿਆਰ ਹੋ ਕੇ, ਪ੍ਰਿੰਸਿਸ ਗਾਊਨ ਪਹਿਨ ਕੇ ਅਤੇ ਖੰਭ ਲਾ ਕੇ ਇਥੇ ਆਉਂਦੇ ਹਨ, ਜੋ ਨਹੀਂ ਆ ਸਕਦੇ ਉਹ ਵੈਬਸਾਈਟ ਜ਼ਰੀਏ ਗੱਲਾਂ ਕਰ ਸਕਦੇ ਹਨ।ਪਰੀਆਂ ਦੇ ਅਡਰੈਸ ‘ਤੇ ਬੱਚੇ ਕੁਝ ਮਹੀਨੇ ਵਿੱਚ ਸੱਤ ਸੌ ਤੋਂ ਵੱਧ ਪੱਤਰ ਭੇਜ ਚੁੱਕੇ ਹਨ। ਇੱਕ ਬੱਚੇ ਨੇ ਲਿਖਿਆ ਹੈ, ਤੁਸੀਂ ਕੋਰੋਨਾ ਨੂੰ ਗਾਇਬ ਕਰ ਸਕਦੇ ਹੋ? ਦੂਸਰੇ ਨੇ ਲਿਖਿਆ, ਅਸੀਂ ਲੋਕ ਗੁਆਮ ਵਿੱਚ ਸ਼ਿਫਟ ਹੋ ਰਹੇ ਹਾਂ, ਤੁਸੀਂ ਤਦ ਵੀ ਮੇਰੀ ਦੋਸਤ ਬਣੇ ਰਹੋਗੇ? ਇੱਕ ਬੱਚੇ ਨੇ ਪਰੀ ਨੂੰ ਲਿਖਿਆ ਕਿ ਉਸ ਨੇ ਆਪਣੀ ਮਾਂ ਅਤੇ ਟੀਚਰ ਨੂੰ ਰੋਂਦੇ ਹੋਏ ਦੇਖਿਆ ਹੈ, ਕੀ ਤੁਸੀਂਉਨ੍ਹਾਂ ਦੀ ਮਦਦ ਕਰੋਗੇ? ਕਿਸੇ ਨੇ ਸਕੂਲ ਦੀ ਸ਼ਿਕਾਇਤ ਵੀ ਲਿਖੀ ਹੈ।

Click Here To Read Latest Punjabi news

ਅੰਤਰਰਾਸ਼ਟਰੀ

ਅੱਤਵਾਦੀਆਂ ਨਾਲ ਜੁੜੀਆਂ ਹੋਣ ਦੇ ਸ਼ੱਕ ਵਿੱਚ ਫਰਾਂਸ ਵਿੱਚ 76 ਮਸਜਿਦਾਂ ਦੀ ਜਾਂਚ ਹੋਵੇਗੀ

Published

on

76 mosques in Francets

ਪੈਰਿਸ, 4 ਦਸੰਬਰ – ਫਰਾਂਸ ਸਰਕਾਰ ਵੱਖਵਾਦ ਦੇ ਖ਼ਿਲਾਫ਼ ਕਾਰਵਾਈ ਹੇਠ ਦੇਸ਼ ਵਿੱਚ ਅਜਿਹੀਆਂ 76 ਮਸਜਿਦਾਂ ਦੀ ਜਾਂਚ ਕਰੇਗੀ ਜਿਨ੍ਹਾਂ ‘ਤੇ ਅੱਤਵਾਦੀ ਸਰਗਰਮੀਆਂ ‘ਚ ਸ਼ਾਮਲ ਹੋਣ ਦਾ ਸ਼ੱਕ ਹੈ।
ਫਰਾਂਸ ਦੇ ਗ੍ਰਹਿ ਮੰਤਰੀ ਨੇ ਦੇਰ ਕੱਲ੍ਹ ਟਵੀਟ ਕਰ ਕੇ ਕਿਹਾ ਕਿ ਮੇਰੇ ਨਿਰਦੇਸ਼ਾਂ ਤੋਂ ਬਾਅਦ ਸਰਕਾਰੀ ਏਜੰਸੀਆਂ ਵੱਖਵਾਦ ਦੇ ਖ਼ਿਲਾਫ਼ ਵੱਡੇ ਪੈਮਾਨੇ ‘ਤੇ ਕਾਰਵਾਈ ਸ਼ੁਰੂ ਕਰਨਗੀਆਂ। ਇਸੇ ਕੜੀ ਵਿੱਚ ਅਗਲੇ ਦਿਨਾਂ ਵਿੱਚ ਦੇਸ਼ ਵਿੱਚ ਵੱਖ-ਵੱਖ 76 ਮਸਜਿਦਾਂ ਦੇ ਵੱਖਵਾਦ ਨਾਲ ਜੁੜੇ ਹੋਣ ਦੇ ਸ਼ੱਕ ਦੀ ਜਾਂਚ ਕੀਤੀ ਜਾਏਗੀ ਅਤੇ ਜੋ ਵੀ ਮਸਜਿਦ ਇਸ ਤਰ੍ਹਾਂ ਦੀਆਂ ਸਰਗਰਮੀਆਂ ‘ਚ ਸ਼ਾਮਲ ਪਾਈ ਗਈ, ਉਸਨੂੰ ਬੰਦ ਕਰ ਦਿੱਤਾ ਜਾਏਗਾ।
ਵਰਨਣ ਯੋਗ ਹੈ ਕਿ ਫਰਾਂਸ ‘ਚ ਪਿਛਲੇ ਕੁਝ ਸਮੇਂ ਤੋਂ ਅੱਤਵਾਦੀ ਹਮਲਿਆਂ ‘ਚ ਵਾਧਾ ਦੇਖਿਆ ਗਿਆ ਹੈ ਅਤੇ ਇਸ ਸਾਲ ਅਕਤੂਬਰ ਵਿੱਚ ਵੀ ਦੇਸ਼ ‘ਚ ਕਈ ਅੱਤਵਾਦੀ ਹਮਲੇ ਹੋਏ ਸਨ ਜਿਨ੍ਹਾਂ ਵਿੱਚ ਇੱਕ ਅਧਿਆਪਕ ਦੀ ਇੱਕ ਕੁੱਟੜਪੰਥੀ ਨੇ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਸੀ। ਇਸ ਤੋਂ ਬਾਅਦ ਦੇਸ਼ ਦੇ ਨੀਸ ਸ਼ਹਿਰ ‘ਚ ਇੱਕ ਚਰਚ ਉਤੇ ਵੀ ਹਮਲਾ ਹੋਇਆ ਸੀ ਜਿਥੇ ਟਿਊਨਿਸ਼ੀਆ ਦੇ ਇੱਕ ਨਾਗਰਿਕ ਨੇ 3 ਲੋਕਾਂ ਨੂੰ ਚਾਕੂ ਮਾਰ ਦਿੱਤਾ ਸੀ। ਅੱਤਵਾਦੀ ਹਮਲਿਆਂ ‘ਚ ਵਾਧੇ ਨੂੰ ਦੇਖਦੇ ਹੋਏ ਦੇਸ਼ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਇਸਲਾਮਿਕ ਕੱਟੜਪੰਥ ‘ਤੇ ਲਗਾਮ ਕੱਸਣ ਲਈ ਸਾਰੇ ਤਰ੍ਹਾਂ ਦੇ ਜ਼ਰੂਰੀ ਕਦਮ ਚੁੱਕਣ ਦੀ ਗੱਲ ਕਹੀ ਹੈ, ਜਿਸ ਵਿੱਚ ਦੇਸ਼ ‘ਚ ਸੁਰੱਖਿਆ ਵਧਾਉਣਾ ਅਤੇ ਕੱਟੜਪੰਥੀਆਂ ਦੀਆਂ ਸਰਗਰਮੀਆਂ ‘ਤੇ ਨਜ਼ਰ ਰੱਖਣ ਵਰਗੇ ਕਦਮ ਸ਼ਾਮਲ ਹਨ।

Click Here To Read Latest Punjabi news

Continue Reading

ਅੰਤਰਰਾਸ਼ਟਰੀ

101 ਸਾਲ ਦੀ ਮਾਰੀਆ ਨੇ ਕੋਰੋਨਾ ਨੂੰ ਤਿੰਨ ਵਾਰ ਮਾਤ ਦਿੱਤੀ

Published

on

Maria, 101, beat Corona

ਰੋਮ, 4 ਦਸੰਬਰ – ਇਟਲੀ ਦੀ 101 ਦੀ ਮਾਰੀਆ ਓਰਸਿੰਘਰੇ ਦਾ ਨਾਂਅ ਕੋਰੋਨਾ ਵਾਰੀਅਰਸ ਦੇ ਰੂਪ ਵਿੱਚ ਦਰਜ ਕੀਤਾ ਗਿਆ ਹੈ। ਖੁਦ ਡਾਕਟਰ ਕਹਿ ਰਹੇ ਹਨ ਕਿ 9 ਮਹੀਨੇ ਦੇ ਵਕਫੇ ਵਿੱਚ ਤਿੰਨ ਵਾਰ ਕੋਰੋਨਾ ਦੀ ਲਪੇਟ ਵਿੱਚ ਆਉਣ ਦੇ ਬਾਵਜੂਦ ਹਰ ਵਾਰ ਜਾਨਲੇਵਾ ਵਾਇਰਸ ਨੂੰ ਇਸ ਉਮਰ ਵਿੱਚਮਾਤ ਦੇ ਕੇ ਸੱਚਮੁੱਚ ਸਾਨੂੰ ਹੈਰਾਨ ਕਰ ਦਿੱਤਾ ਹੈ। ਮਾਰੀਆ ਪਹਿਲੀ ਵਾਰ ਫਰਵਰੀ ਵਿੱਚ ਕੋਰੋਨਾ ਦੀ ਲਪੇਟ ਵਿੱਚ ਆਈ ਸੀ।
ਇਸ ਬਾਰੇ ਮਾਰੀਆ ਦੀ ਬੇਟੀ ਕਾਰਲਾ ਨੇ ਦੱਸਿਆ, ‘ਮੈਂ ਮਾਂ ਨੂੰ ਫਰਵਰੀ ਵਿੱਚ ਸੋਂਡਾਲੋ ਵਿੱਚ ਹਸਪਤਾਲ ਵਿੱਚ ਭਰਤੀ ਕਰਾਇਆ ਸੀ। ਤਦ ਇਥੇ ਵੱਡੀ ਗਿਣਤੀ ਵਿੱਚ ਕੋਰੋਨਾ ਤੋਂ ਪੀੜਤ ਬਜ਼ੁਰਗਾਂ ਦੀ ਮੌਤ ਹੋ ਰਹੀ ਸੀ। ਅਸੀਂ ਕਾਫੀ ਡਰੇ ਹੋਏ ਸੀ। ਮਾਂ ਦੇ ਠੀਕ ਹੋਣ ਪਿੱਛੋਂ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਦੇ ਵੀ ਇੰਨੀ ਵਡੇਰੀ ਉਮਰ ਦੇ ਵਿਅਕਤੀ ਨੂੰ ਕੋਰੋਨਾ ਤੋਂ ਇੰਨੀ ਜਲਦੀ ਠੀਕ ਹੁੰਦੇ ਹੋਏ ਨਹੀਂ ਦੇਖਿਆ। ਉਨ੍ਹਾਂ ਨੂੰ ਸਾਹ ਲੈਣ ਵਿੱਚ ਕਿਸੇ ਅਸਿਸਟੈਂਟ ਦੀ ਸਹਾਇਤਾ ਦੀ ਵੀ ਜ਼ਰੂਰਤ ਨਹੀਂ ਪਈ ਤੇ ਨਾਉਨ੍ਹਾਂ ਦਾ ਬੁਖਾਰ ਜ਼ਿਆਦਾ ਸੀ। ਜੁਲਾਈ ਵਿੱਚ ਉਨ੍ਹਾਂ ਨੇ ਆਪਣਾ 101ਵਾਂ ਜਨਮ ਦਿਨ ਸੈਲੀਬਰੇਟ ਕੀਤਾ ਸੀ। ਸਤੰਬਰ ਵਿੱਚ ਦੋਬਾਰਾ ਇਨਫੈਕਟਡ ਹੋਈ ਅਤੇ ਨਵੰਬਰ ਵਿੱਚ ਤੀਸਰੀ ਵਾਰ ਉਨ੍ਹਾਂ ਦਾ ਟੈਸਟ ਪਾਜ਼ੀਟਿਵ ਆਇਆ। ਫਿਲਹਾਲ ਉਹ ਘਰ ‘ਚ ਬੈਡ ਰੈਸਟ ‘ਤੇ ਹੈ।

Click Here To Read Latest Punjabi news online

Continue Reading

ਅੰਤਰਰਾਸ਼ਟਰੀ

ਆਪਣੇ ਲੋਕਾਂ ਲਈ ਮੁਆਫੀ ਚਾਹੁੰਦੇ ਹਨ ਡੋਨਾਲਡ ਟਰੰਪ

Published

on

trump

ਵਾਸ਼ਿੰਗਟਨ, 4 ਦਸੰਬਰ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀਆਂ ਸ਼ਕਤੀਆਂ ਅਤੇ ਪ੍ਰਭਾਵ ਦੀ ਵਰਤੋਂ ਕਰ ਕੇ ਆਪਣੇ ਬੱਚਿਆਂ ਅਤੇ ਕਰੀਬੀਆਂ ਨੂੰ ਪਹਿਲਾਂ ਤੋਂ ਚੱਲਦੇ ਕੇਸਾਂਤੋਂ ਬਰੀ ਕਰਾਉਣ ਜਾਂ ਮੁਆਫੀ ਯੋਜਨਾ ਦਾ ਲਾਭ ਦੇਣਾ ਚਾਹੁੰਦੇ ਹਨ। ਇਸ ਕੇਸ ਨੇ ਓਦੋਂ ਤੂਲ ਫੜ ਲਿਆ ਜਦੋਂ ਇੱਕ ਕੇਸ ਵਿੱਚ ਦੋਸ਼ੀ ਵਿਅਕਤੀ ਦੀ ਜਾਂਚ ਲਾਅ ਵਿਭਾਗ ਨੇ ਸ਼ੁਰੂ ਕੀਤੀ, ਜਿਸ ਨੂੰ ਵ੍ਹਾਈਟ ਹਾਊਸ ਤੋਂ ਮੁਆਫੀ ਦਿੱਤੀ ਗਈ ਹੈ।
ਲਾਅ ਵਿਭਾਗ ਦੇ ਦਸਤਾਵੇਜ਼ਾਂ ਤੋਂਪਤਾ ਲੱਗਾ ਕਿ ਦੋਸ਼ੀ ਵਿਅਕਤੀ ਨੂੰ ਬਚਾਉਣ ਲਈ ਦੋ ਲੋਕ ਵ੍ਹਾਈਟ ਹਾਊਸ ਦੇ ਨਿਰੰਤਰ ਸੰਪਰਕ ਵਿੱਚ ਸਨ। ਲਾਅ ਵਿਭਾਗ ਇਹ ਵੀ ਜਾਂਚ ਕਰ ਰਿਹਾ ਹੈ ਕਿ ਕੀ ਇਸ ਬਾਰੇ ਕੋਈ ਚੰਦਾ ਦਿੱਤਾ ਗਿਆ ਸੀ। ਵਰਨਣ ਯੋਗ ਹੈ ਕਿ ਡੋਨਾਲਡ ਟਰੰਪ ਨੇ ਆਪਣੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਮਾਈਕ ਫਲਿਨ ਨੂੰ ਇੱਕ ਕੇਸ ਵਿੱਚ ਦੋਸ਼ ਮੁਕਤ ਕਰ ਦਿੱਤਾ ਹੈ। ਫਲਿਨ ਉਤੇ 2016 ਦੀ ਚੋਣ ਵਿੱਚ ਟਰੰਪ ਦੀ ਪਾਰਟੀ ਅਤੇ ਰੂਸ ਵਿਚਾਲੇ ਸਬੰਧਾਂ ਬਾਰੇ ਐਫ ਬੀ ਆਈ ਨੂੰ ਗਲਤ ਬਿਆਨ ਦੇਣ ਦਾ ਦੋਸ਼ ਸੀ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਆਪਣੇ ਕਾਰਜਕਾਲ ਦੇ ਕੁਝ ਦਿਨ ਬਾਕੀ ਹੋਣ ‘ਤੇ ਟਰੰਪ ਆਪਣੇ ਬੱਚਿਆਂ ਅਤੇ ਸਾਥੀਆਂ ‘ਤੇ ਲੱਗੇ ਕੇਸਾਂ ਨੂੰ ਮੁਆਫ ਕਰਨ ਬਾਰੇ ਪੁੱਛਗਿੱਛ ਕਰ ਰਹੇ ਹਨ। ਟਰੰਪ ਦਾ ਮੰਨਣਾ ਹੈ ਕਿ ਜੌਅ ਬਾਇਡਨ ਦੇ ਆਉਣ ਪਿੱਛੋਂਉਨ੍ਹਾਂ ਦੇ ਬੱਚਿਆਂ ਟਰੰਪ ਜੂਨੀਅਰ, ਏਰਿਕਾ ਟਰੰਪ ਅਤੇ ਇਵਾਂਕਾ ਟਰੰਪ ‘ਤੇ ਚੱਲਦੇ ਕੇਸਾਂ ਨਾਲ ਪ੍ਰੇਸ਼ਾਨੀ ਆ ਸਕਦੀ ਹੈ। ਕੀ ਉਨ੍ਹਾਂ ਨੂੰ ਮੁਆਫੀ ਮਿਲ ਸਕਦੀ ਹੈ? ਡੋਨਾਲਡ ਟਰੰਪ ਜੂਨੀਅਰ ‘ਤੇ 2016 ਵਿੱਚ ਹਿਲੇਰੀ ਕਲਿੰਟਨ ਦੀ ਚੋਣ ਲੜਨ ਦੌਰਾਨ ਰੂਸ ਨੂੰ ਸੂਚਨਾਵਾਂ ਲੀਕ ਕਰਨ ਦਾ ਮਾਮਲਾ ਚੱਲ ਰਿਹਾ ਹੈ। ਇਵਾਂਕਾ ਟਰੰਪ ਦੇ ਇੱਕ ਕੇਸ ਵਿੱਚ ਮੈਨਹਟਨ ਦੀ ਅਦਾਲਤ ਟੈਕਸ ਚੋਰੀ ਦੇ ਮਾਮਲੇ ਵਿੱਚ ਜਾਂਚ ਕਰ ਰਹੀ ਹੈ। ਏਰਿਕ ਟਰੰਪ ‘ਤੇ ਅਜੇ ਅਸਪੱਸ਼ਟ ਮਾਮਲਾ ਹੈ।

Click Here To Read Today latest news in Punjabi

Continue Reading

ਰੁਝਾਨ