Raninder Singh did not appear in the ED office
Connect with us [email protected]

ਰਾਜਨੀਤੀ

ਈ ਡੀ ਦਫਤਰ ਵਿੱਚ ਰਣਇੰਦਰ ਸਿੰਘ ਪੇਸ਼ ਨਹੀਂ ਹੋਏ

Published

on

Punjab CM Amarinder Singh
  • 6 ਨਵੰਬਰ ਨੂੰ ਪੇਸ਼ ਹੋਣ ਲਈ ਨਵੇਂ ਸੰਮਨ ਜਾਰੀ
    ਜਲੰਧਰ, 28 ਅਕਤੂਬਰ – ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਇੱਕ ਫੇਮਾ ਦੇ ਕੇਸ ਦੇ ਸਬੰਧ ਵਿੱਚ ਪੰਜਾਬ ਦੇਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੂੰ ਨਵੇਂ ਸਿਰੇ ਤੋਂ ਸੰਮਨ ਜਾਰੀ ਕਰ ਕੇ ਅੱਠ ਨਵੰਬਰ ਨੂੰ ਪੇਸ਼ ਹੋਣ ਲਈ ਕਿਹਾ ਹੈ। ਰਣਇੰਦਰ ਸਿੰਘ ਨੇ ਕੱਲ੍ਹ ਸਵੇਰੇ 11æ00 ਵਜੇ ਈ ਡੀ ਦਫਤਰ ਪੇਸ਼ ਹੋਣਾ ਸੀ, ਪਰ ਉਹ ਨਹੀਂ ਪਹੁੰਚੇ। ਉਨ੍ਹਾਂ ਦੇ ਵਕੀਲ ਅਤੇ ਕਾਂਗਰਸ ਦੇ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਈ ਡੀ ਨੂੰ ਦੱਸਿਆ ਕਿ ‘ਮੇਰੇ ਕਲਾਈਂਟ ਨੇ ਓਲੰਪਿਕ ਖੇਡਾਂ 2021 ਦੇ ਸਬੰਧ ਵਿੱਚ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਦੀ ਮੀਟਿੰਗ ਵਿੱਚ ਹਾਜ਼ਰ ਹੋਣਾ ਹੈ।’ ਇਸ ਦੇ ਬਾਅਦ ਈ ਡੀ ਵੱਲੋਂ ਨਵੀਂ ਤਰੀਕ ਦੇ ਦਿੱਤੀ ਗਈ ਹੈ।
    ਜੈਵੀਰ ਸ਼ੇਰਗਿੱਲ ਨੇ ਕਿਹਾ ਕਿ ਈ ਡੀ ਵੱਲੋਂ ਭੇਜੇ ਗਏ ਸੰਮਨ ਵਿੱਚ ਕੁਝ ਗੱਲਾਂ ਸਾਫਨਹੀਂ ਸਨ ਕਿ ਰਣਇੰਦਰ ਸਿੰਘ ਨੂੰ ਕਿਸ ਕੇਸ ਵਿੱਚ ਬੁਲਾਇਆ ਗਿਆ ਹੈ ਤੇ ਪੇਸ਼ ਹੋਣ ਸਮੇਂ ਕਿਹੜੇ ਦਸਤਾਵੇਜ਼ ਕੋਲ ਲੈ ਕੇ ਆਉਣੇ ਹਨ। ਵਰਨਣ ਯੋਗ ਹੈ ਕਿ ਰਣਇੰਦਰ ਸਿੰਘ ਈ ਡੀ ਸਾਹਮਣੇ 21 ਜੁਲਾਈ 2016 ਨੂੰ ਪੇਸ਼ ਹੋਏ ਸਨ। ਉਦੋਂਉਨ੍ਹਾਂ ਤੋਂ ਸਵਿਟਜ਼ਰਲੈਂਡ ਵਿੱਚ ਫੰਡਾਂ ਦੇ ਲੈਣ-ਦੇਣ ਅਤੇ ਜਕਰਾਂਦਾ ਟਰੱਸਟ ਬਣਾਉਣ ਅਤੇ ਬ੍ਰਿਟਿਸ਼ ਵਰਜ਼ਨ ਆਈਲੈਂਡ ਤੇ ਕੁਝ ਹੋਰ ਕਾਰੋਬਾਰੀ ਸੰਸਥਾਵਾਂ ਵਿੱਚ ਮਾਲਕੀ ਤੇ ਹਿੱਸੇਦਾਰੀ ਬਾਰੇ ਪੁੱਛਿਆ ਗਿਆ ਸੀ। ਰਣਇੰਦਰ ਸਿੰਘ ਦੀ ਪੇਸ਼ੀ ਦੇ ਕਾਰਨ ਟੀ ਵੀ ਚੈਨਲਾਂ ਨੇ ਈ ਡੀ ਦਫਤਰ ਦੇ ਆਲੇ ਦੁਆਲੇ ਆਪਣੇ ਕੈਮਰੇ ਸਵੇਰੇ ਹੀ ਲਾ ਲਏ ਸਨ, ਪਰ ਜਦੋਂ ਰਣਇੰਦਰ ਸਿੰਘ ਦੇ ਨਾ ਆਉਣ ਦਾ ਪਤਾ ਲੱਗਾ ਤਾਂ ਉਨ੍ਹਾਂ ਨੂੰ ਮਾਯੂਸੀ ਹੋਈ। ਇਸੇ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਰਣਇੰਦਰ ਸਿੰਘ ਦੀ ਪੇਸ਼ੀ ਦੌਰਾਨ ਕਾਲੇ ਝੰਡੇ ਦਿਖਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ, ਪਰ ਪਾਰਟੀ ਦੇ ਮੀਡੀਆ ਇੰਚਾਰਜ ਆਤਮ ਪ੍ਰਕਾਸ਼ ਸਿੰਘ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਸਿਰਫ ਅੱਧੀ ਦਰਜਨ ਵਰਕਰ ਹੀ ਆਏ ਸਨ।

ਰਾਜਨੀਤੀ

ਨਹਿਰ ਵਿੱਚ ਛਾਲ ਮਾਰਨ ਵਾਲੇ ਕੌਂਸਲਰ ਦੀ ਲਾਸ਼ ਖੁਬੜੂ ਝਾਲ ਵਿੱਚੋਂ ਮਿਲੀ

Published

on

death river

ਪਾਣੀਪਤ, 23 ਨਵੰਬਰ – ਹਰਿਆਣਾ ਪੁਲਸ ਦੀ ਬੇਰੁਖੀ ਤੋਂ ਦੁਖੀ ਹੋ ਕੇ ਨਹਿਰ ਵਿੱਚ ਛਾਲ ਮਾਰ ਗਏ ਭਾਜਪਾ ਨੇਤਾ ਤੇ ਸਾਬਕਾ ਕੌਂਸਲਰ ਹਰੀਸ਼ ਸ਼ਰਮਾ ਦੀ ਲਾਸ਼ ਕਰੀਬ 76 ਘੰਟੇ ਬਾਅਦ ਐਨ ਡੀ ਆਰ ਐਫ ਦੀ ਮਦਦ ਨਾਲ ਪਾਣੀਪਤ ਤੋਂ 25 ਕਿਲੋਮੀਟਰ ਦੂਰ ਸੋਨੀਪਤ ਦੀ ਖੁਬੜੂ ਨਹਿਰ ਵਿੱਚੋਂਮਿਲੀ ਹੈ।
ਇਸ ਦੇ ਬਾਅਦ ਜਦੋਂ ਪੀੜਤ ਪਰਵਾਰ ਅਤੇ ਹੋਰ ਲੋਕਾਂ ਨੇ ਟਰੈਫਿਕ ਜਾਮ ਕੀਤਾ ਤਾਂ ਇਸ ਦੌਰਾਨ ਲਾਠੀਚਾਰਜ ਦੇ ਬਾਅਦ ਵੀ ਪੀੜਤ ਚਾਰ ਦਿਨ ਪਹਿਲਾਂ ਦਿੱਤੀ ਆਪਣੀ ਸ਼ਿਕਾਇਤ ਦੇ ਮੁਤਾਬਕ ਪਾਣੀਪਤ ਦੀ ਐਸ ਪੀ ਮਨੀਸ਼ਾ ਚੌਧਰੀ, ਚੌਕੀ ਇੰਚਾਰਜ ਸਮੇਤ ਪੰਜ ਜਣਿਆਂ ਦੇ ਖਿਲਾਫ ਕੇਸ ਦਰਜ ਕੀਤੇ ਜਾਣ ਦੀ ਮੰਗ ਉਤੇ ਅੜੇ ਰਹੇ। ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਡੀ ਜੀ ਪੀ ਨੂੰ ਕਹਿਣ ਦੇ ਬਾਵਜੂਦ ਸ਼ਿਕਾਇਤ ਦਰਜਨਹੀਂ ਹੋਈ, ਕਿਉਂਕਿ ਐਸ ਪੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਦੌਰਾਨ 15 ਕਿਲੋਮੀਟਰ ਤੱਕ ਹਾਈਵੇ ‘ਤੇ ਜਾਮ ਲੱਗ ਜਾਣ ਦੀ ਸੂਚਨਾ ਮਿਲਣ ਉਤੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਡੀ ਜੀ ਪੀ ਮਨੋਜ ਯਾਦਵ ਨੰ ਫੋਨ ਕਰ ਕੇ ਫਿਟਕਾਰ ਲਾਈ। ਫਿਰ ਸਮਝੌਤੇ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਅਤੇ ਰਾਤ 8.20 ਵਜੇ ਡੀ ਜੀ ਪੀ ਦੇ ਇਸ ਭਰੋਸੇ ਨਾਲ ਸਾਬਕਾ ਕੌਂਸਲਰ ਦੀ ਬੇਟੀ ਕੌਂਸਲਰ ਅੰਜਲੀ ਸ਼ਰਮਾ ਨੇ ਪਿਤਾ ਹਰੀਸ਼ ਦੀ ਹਾਈਵੇ ਤੋਂ ਲਾਸ਼ ਚੁੱਕ ਕੇ ਜਾਮ ਖੋਲ੍ਹ ਦਿੱਤਾ ਕਿ ਉਸ ਦੀ ਸ਼ਿਕਾਇਤ ਦੇ ਮੁਤਾਬਕ ਸ਼ਿਕਾਇਤ ਦਰਜ ਹੋਵੇਗੀ।ਇਸ ਦੇ ਬਾਅਦ ਰੋਹਤਕ ਦੇ ਪਾਰਲੀਮੈਂਟ ਮੈਂਬਰ, ਪਾਣੀਪਤ ਸ਼ਹਿਰੀ ਹਲਕੇ ਦੇ ਵਿਧਾਇਕ ਅਤੇ ਸਾਬਕਾ ਟਰਾਂਸਪੋਰਟ ਮੰਤਰੀ ਅੰਜਲੀ ਨਾਲ ਬੈਠਕ ਕਰ ਕੇ ਸਮਝੌਤੇ ਦਾ ਰਾਹ ਲੱਭਣ ਵਿੱਚ ਲੱਗ ਗਏ, ਪਰ ਰਾਤ 8.45 ਵਜੇ ਫਿਰ ਮਾਮਲਾ ਭੜਕ ਗਿਆ ਤਾਂ ਪੁਲਸ ਨੇ ਲੋਕਾਂ ‘ਤੇ ਲਾਠੀਚਾਰਜ ਕਰ ਦਿੱਤਾ ਅਤੇ ਪੱਥਰ ਮਾਰ ਕੇ ਕਈ ਲੋਕਾਂ ਨੂੰ ਪੁਲਸ ਨੇ ਜ਼ਖਮੀ ਕਰ ਦਿੱਤਾ। ਇਥੋਂ ਤੱਕ ਕਿ ਨੇਤਾਵਾਂ ਦੇ ਗੰਨਮੈਨਾਂ ਨੂੰ ਵੀ ਕੁੱਟ ਦਿੱਤਾ ਗਿਆ।

Continue Reading

ਰਾਜਨੀਤੀ

ਬਿਹਾਰ ਚੋਣਾਂ ਵਿੱਚ 1197 ਉਮੀਦਵਾਰ ਅਪਰਾਧਕ ਪਿਛੋਕੜ ਵਾਲੇ

Published

on

bihar-elections

ਨਵੀਂ ਦਿੱਲੀ, 23 ਨਵੰਬਰ – ਪਿਛੇ ਜਿਹੇ ਹੋਈਆਂ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕੁੱਲ 1197 ਉਮੀਦਵਾਰ ਅਪਰਾਧੀ ਪਿਛੋਕੜ ਵਾਲੇ ਸਨ। ਚੋਣ ਕਮਿਸ਼ਨ ਦੇ ਰਿਕਾਰਡ ਮੁਤਾਬਕ ਇਨ੍ਹਾਂਵਿੱਚੋਂ 467 ਨੂੰ ਮਾਨਤਾ ਪ੍ਰਾਪਤ ਕੌਮੀ ਅਤੇ ਰਾਜ ਪੱਧਰੀ ਪਾਰਟੀਆਂ ਨੇ ਖੜੇ ਕੀਤਾ ਸੀ। ਬਾਕੀ 730 ਉਮੀਦਵਾਰਾਂ ਨੂੰ ਰਜਿਸਟਰਡ, ਪਰ ਗੈਰ ਮਾਨਤਾ ਪ੍ਰਾਪਤ ਪਾਰਟੀਆਂ ਨੇ ਟਿਕਟ ਦਿੱਤੀ ਸੀ ਜਾਂ ਉਨ੍ਹਾਂ ਨੇ ਆਜ਼ਾਦ ਤੌਰ ‘ਤੇ ਚੋਣ ਲੜੀ ਸੀ।
ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਤਿੰਨ ਪੜਾਵਾਂ ਵਿੱਚ ਹੋਈਆਂ ਬਿਹਾਰ ਵਿਧਾਨ ਸਭਾ ਚੋਣਾਂ ਦੇ ਦੌਰਾਨ 371 ਔਰਤਾਂ ਸਮੇਤ ਕੁੱਲ 3733 ਉਮੀਦਵਾਰ ਸਨ। ਇਸ ਬਾਰੇ ਚੋਣ ਕਮਿਸ਼ਨ ਵੱਲੋਂਦਿੱਤੇ ਅੰਕੜਿਆਂ ਅਤੇ ਬਿਹਾਰ ਦੇ ਮੁੱਖ ਚੋਣ ਅਧਿਕਾਰੀ ਦੇ ਦਫਤਰ ਅਨੁਸਾਰ ਕੋਵਿਡ 19 ਮਾਪਦੰਡਾਂ ਦੀ ਉਲੰਘਣਾ ਕਾਰਨ ਵੱਖ-ਵੱਖ ਨੇਤਾਵਾਂ ਅਤੇ ਉਮੀਦਵਾਰਾਂ ਦੀਆਂ ਰੈਲੀਆਂ ਅਤੇ ਸਭਾਵਾਂ ਦੇ ਪ੍ਰਬੰਧਕਾਂ ਖਿਲਾਫ 156 ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂਂ ਨੇ ਰੈਲੀਆਂ ਜਾਂ ਮੀਟਿੰਗਾਂ ਕਰਨ ਦੀ ਇਜਾਜ਼ਤ ਮੰਗੀ ਸੀ ਅਤੇ ਉਨ੍ਹਾ ਲਈ ਸਿਹਤ ਬਾਰੇ ਨਿਰੇਦਸ਼ਾਂ ਦਾ ਪਾਲਣ ਕਰਨਾ ਜ਼ਰੂਰੀ ਸੀ। ਬੀਤੇ ਫਰਵਰੀ ਵਿੱਚ ਸੁਪਰੀਮ ਕੋਰਟ ਦੇ ਨਿਰਦੇਸ਼ ਦੇ ਬਾਅਦ ਚੋਣ ਕਮਿਸ਼ਨ ਨੇ ਮਾਰਚ ਵਿੱਚ ਸਿਆਸੀ ਦਲਾਂ ਨੂੰ ਇਹ ਦੱਸਣ ਲਈ ਕਿਹਾ ਸੀ ਕਿ ਉਨ੍ਹਾਂ ਨੇ ਚੋਣਾਂ ਲਈ ਅਪਰਾਧੀ ਪਿਛੋਕੜ ਵਾਲੇ ਉਮੀਦਵਾਰ ਕਿਉਂ ਚੁਣੇ। ਬਿਹਾਰ ਵਿਧਾਨ ਸਭਾ ਚੋਣਾਂ ਪਹਿਲੀਆਂ ਚੋਣਾਂ ਸਨ, ਜਿਨ੍ਹਾਂ ਵਿੱਚ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਨਾਲ ਜੁੜੀਆਂ ਇਹ ਜਾਣਕਾਰੀਆਂ ਜਨਤਕ ਕੀਤੀਆਂ ਸਨ।

Continue Reading

ਰਾਜਨੀਤੀ

ਕਾਂਗਰਸ ਦਾ ਕਲੇਸ਼ ਵਧਿਆ ; ਗੁਲਾਮ ਨਬੀ ਆਜ਼ਾਦ ਕਹਿੰਦੈ : ਫਾਈਵ ਸਟਾਰਹੋਟਲਾ ਵਿੱਚੋਂ ਚੋਣਾਂਨਹੀਂ ਜਿੱਤੀਆਂ ਜਾਣੀਆਂ

Published

on

gulam nbi azad

ਨਵੀਂ ਦਿੱਲੀ, 22 ਨਵੰਬਰ, – ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਹੱਦੋਂ ਵੱਧ ਖ਼ਰਾਬ ਪ੍ਰਦਰਸ਼ਨ ਮਗਰੋਂ ਕਾਂਗਰਸ ਦਾ ਰਿਸਦਾ ਅੰਦਰੂਨੀ ਜ਼ਖ਼ਮ ਹੋਰ ਡੂੰਘਾ ਹੋਣ ਲੱਗ ਪਿਆ ਹੈ। ਇਸ ਦੀਪੁਣ-ਛਾਣ ਦਾ ਸਵਾਲ ਚੁੱਕਣ ਵਾਲੇ ਪਾਰਟੀ ਦੇ ਸੀਨੀਅਰ ਆਗੂਆਂ ਉੱਤੇਹਾਈ-ਕਮਾਂਡ ਦੇ ਸਮਰਥਕਾਂ ਵੱਲੋਂ ਜਵਾਬੀ ਹਮਲਾ ਰੁਕਣ ਦਾ ਨਾਂਅਨਹੀਂ ਲੈ ਰਿਹਾ ਤੇ ਜਵਾਬ ਵਿਚ ਸੀਨੀਅਰ ਲੀਡਰ ਵੀ ਬੋਲਣ ਲੱਗ ਪਏ ਹਨ।
ਅੱਜ ਐਤਵਾਰ ਨੂੰ ਕਾਂਗਰਸ ਲੀਡਰਸ਼ਿਪ ਦੇ ਵਫ਼ਾਦਾਰ ਮੰਨੇ ਜਾਂਦੇ ਸਲਮਾਨ ਖੁਰਸ਼ੀਦ ਨੇ ਜਦੋਂ ਲੀਡਰਸ਼ਿਪ ਵਿਰੁੱਧ ਸਵਾਲ ਉਠਾਉਣ ਵਾਲਿਆਂ ਉੱਤੇ ਦੋਸ਼ ਲਾਇਆ ਤਾਂ ਜਵਾਬ ਵਿਚ ਪਾਰਟੀ ਦੇ ਸੀਨੀਅਰ ਆਗੂ ਗ਼ੁਲਾਮ ਨਬੀ ਆਜ਼ਾਦ ਨੇ ਯਾਦ ਦਿਵਾ ਦਿੱਤਾ ਕਿ ਕਾਂਗਰਸ ਪਾਰਟੀ ਜ਼ਮੀਨ ਨਾਲੋਂ ਸੰਬੰਧ ਗੁਆਈ ਫਿਰਦੀ ਹੈ ਤੇ ਇੱਥੇ ਕੋਈ ਵੀ ਅਹੁਦੇਦਾਰ ਬਣ ਕੇ ਆਪਣਾ ਇੱਕ ਲੈਟਰਹੈੱਡ ਅਤੇ ਇੱਕ ਵਿਜ਼ਟਿੰਗ ਕਾਰਡ ਛਪਵਾ ਕੇ ਸੰਤੁਸ਼ਟ ਹੋ ਜਾਂਦਾ ਹੈ।
ਕਰੀਬ ਤਿੰਨ ਮਹੀਨੇ ਪਹਿਲਾਂ ਕਾਂਗਰਸ ਲੀਡਰਸ਼ਿਪ ਵਿਰੁੱਧ ਉੱਠੀ ਆਵਾਜ਼ ਤੋਂ ਛਿੜੇ ਉਸ ਵਿਵਾਦ ਦੇ ਮੁਕਾਬਲੇ ਇਸ ਵਾਰ ਕਾਂਗਰਸ ਵਿਚ ਮਾਮਲਾ ਹੋਰ ਗੰਭੀਰ ਹੁੰਦਾ ਜਾਪਦਾ ਹੈ। ਮਾਹੌਲ ਇੱਕ ਵਾਰ ਓਹੀਹੈ, ਕਿਉਂਕਿ ਪਿਛਲੀ ਵਾਰ ਵਾਂਗ ਇਸ ਵਾਰ ਵੀ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਬਿਮਾਰ ਹਨ ਤੇ ਉਹ ਦਿੱਲੀ ਤੋਂ ਬਾਹਰ ਹਨ ਅਤੇ ਦਿੱਲੀ ਵਿਚ ਉਨ੍ਹਾਂ ਦੇ ਪੱਕੇ ਭਗਤਾਂ ਨੇ ਮੋਰਚਾ ਮੱਲਿਆ ਹੋਇਆ ਹੈ, ਜਿਹੜੇ ਸੀਨੀਅਰ ਆਗੂਆਂ ਨੂੰ ਕਿਸੇ ਵੀ ਹੋਰ ਪਾਰਟੀ ਵਿੱਚ ਜਾਣ ਤੱਕ ਦੀਆਂ ਗੱਲਾਂ ਕਹਿਣ ਲੱਗ ਪਏ ਹਨ। ਇਸ ਵਾਰ ਸੀਨੀਅਰ ਆਗੂ ਵੀ ਅੱਗੋਂ ਚੁੱਪ ਰਹਿਣ ਦੀ ਥਾਂ ਲੜਾਈ ਨੂੰ ਸਿਰੇ ਲਾਉਣਾ ਚਾਹੁੰਦੇ ਹਨ। ਇਸ ਖੇਡ ਵਿੱਚ ਰੋਜ਼ ਕੋਈ ਨਾ ਕੋਈ ਸੀਨੀਅਰ ਆਗੂ ਆਪਣੀ ਗੱਲ ਜਨਤਕ ਤੌਰ ਉੱਤੇ ਰੱਖਣ ਲੱਗ ਪਿਆ ਹੈ। ਬਿਹਾਰ ਵਿਧਾਨ ਸਭਾ ਚੋਣਾਂ ਦੀ ਹਾਰ ਬਾਰੇਪਹਿਲਾਂ ਕਪਿਲ ਸਿੱਬਲ ਤੇ ਫਿਰ ਸਾਬਕਾ ਖਜਾਨਾ ਮੰਤਰੀ ਪੀæ ਚਿਦੰਬਰਮ ਨੇ ਸਵਾਲ ਉਠਾਏ ਸਨ ਅਤੇ ਅੱਜ ਐਤਵਾਰ ਗੁਲਾਮ ਨਬੀ ਆਜ਼ਾਦ ਨੇ ਕਹਿ ਦਿੱਤਾ ਹੈ ਕਿ ‘ਫਾਈਵ ਸਟਾਰ ਹੋਟਲਾਂ ਵਿਚ ਬੈਠ ਕੇ ਚੋਣਾਂ ਨਹੀਂ ਜਿੱਤੀਆਂ ਜਾਂਦੀਆਂ, ਇੱਥੇ ਲੋਕ ਟਿਕਟ ਮਿਲਣ ਤੋਂ ਬਾਅਦ ਫਾਈਵ ਸਟਾਰ ਹੋਟਲ ਦੇ ਡੀਲਕਸ ਕਮਰੇ ਲੱਭਦੇ ਹਨ, ਪਰ ਜਿੱਥੇ ਸੜਕਾਂ ਖ਼ਰਾਬ ਹੋਣ, ਓਥੇ ਜਾਣਾ ਨਹੀਂਚਾਹੁੰਦੇ।’ ਪਾਰਲੀਮੈਂਟ ਦੇ ਉਤਲੇ ਹਾਊਸ, ਰਾਜ ਸਭਾ ਵਿੱਚ ਕਾਂਗਰਸ ਦੇ ਲੀਡਰ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਜਾਂ ਸੂਬਾ ਪ੍ਰਧਾਨ ਜੇ ਚੋਣਾਂ ਜਿੱਤ ਕੇ ਆਵੇ ਤਾਂ ਉਸ ਨੂੰ ਮਹੱਤਵ ਦਾ ਪਤਾ ਹੈ, ਏਥੇ ਕੋਈ ਵੀ ਲੀਡਰ ਬਣ ਜਾਂਦਾ ਹੈ।’ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਕਾਂਗਰਸ ਇਸ ਵੇਲੇ ਆਜ਼ਾਦੀ ਤੋਂ ਬਾਅਦ ਆਪਣੇ 72 ਸਾਲਾਂ ਦੇ ਰਿਕਾਰਡ ਦੇ ਸਭ ਤੋਂ ਹੇਠਲੇ ਸਿਰੇ ਉੱਤੇ ਹੈ ਅਤੇ ਲੋਕ ਸਭਾ ਦੀਆਂ ਦੋ ਚੋਣਾਂ ਵਿਚ ਇਹਲਗਾਤਾਰ ਵਿਰੋਧੀ ਧਿਰ ਦੀ ਨੇਤਾ ਵੀ ਨਹੀਂ ਬਣਾ ਸਕੀ। ਫਿਰ ਵੀ ਗੁਲਾਮ ਨਬੀ ਆਜ਼ਾਦ ਨੇ ਆਪਣੇ ਬਿਆਨ ਵਿੱਚ ਗਾਂਧੀ ਪਰਿਵਾਰ ਨੂੰ ਬਿਹਾਰ ਦੀਆਂ ਚੋਣਾਂ ਵਿੱਚ ਹਾਰ ਲਈ ਜ਼ਿੰਮੇਵਾਰ ਦੱਸਣ ਦੀ ਥਾਂ ਇਹ ਕਿਹਾ ਕਿ ਕੋਵਿਡ ਕਾਰਨ ਉਹ ਬਹੁਤ ਕੁਝ ਕਰਨਹੀਂ ਸਕਦੇ ਸਨ। ਇਸ ਬਿਆਨ ਦਾ ਅਸਿੱਧਾ ਨਿਸ਼ਾਨਾ ਕਾਂਗਰਸ ਹਾਈ ਕਮਾਂਡ ਹੀ ਸੀ।
ਵਰਨਣ ਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਸੋਨੀਆ ਗਾਂਧੀ ਨੂੰ ਨਾਰਾਜ਼ਗੀ ਵਾਲਾ ਪੱਤਰ ਲਿਖਣ ਵਾਲੇ 23 ਆਗੂਆਂ ਦੀ ਅਗਵਾਈ ਵੀ ਗੁਲਾਮ ਨਬੀ ਆਜ਼ਾਦ ਨੇ ਕੀਤੀ ਸੀ। ਹਾਲੇ ਦੋਦਿਨ ਪਹਿਲਾਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਸਾਬਕਾ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਦੀ ਅਗਵਾਈ ਵਿੱਚ ਤਿੰਨ ਮੈਂਬਰੀ ਕਮੇਟੀ ਬਣਾ ਕੇ ਕੁਝ ਸੀਨੀਅਰ ਆਗੂ ਉਸ ਵਿਚ ਲਏ ਸਨ, ਪਰ ਨਾਰਾਜ਼ ਸੀਨੀਅਰ ਆਗੂ ਇਸ ਪਾਰਟੀ ਵਿੱਚ ਕੁਝ ਵੱਡੇ ਸੁਧਾਰ ਚਾਹੁੰਦੇ ਹਨ, ਜਿਸ ਦੇ ਬਗੈਰ ਪਾਰਟੀ ਦੇ ਅੰਦਰਲਾ ਇਹ ਕਲੇਸ਼ ਰੁਕਣ ਦਾ ਕੋਈ ਸੰਕੇਤ ਨਹੀਂ ਦੇ ਰਿਹਾ।

Click Here Political News Online in Punjabi

Continue Reading

ਰੁਝਾਨ