Rakesh Tikait raised questions about the Red Fort incident in the Mahapan
Connect with us [email protected]

ਰਾਜਨੀਤੀ

ਰਾਕੇਸ਼ ਟਿਕੈਤ ਨੇ ਮਹਾਪੰਚਾਇਤ ਵਿੱਚ ਲਾਲ ਕਿਲ੍ਹਾ ਕਾਂਡ ਬਾਰੇ ਸਵਾਲ ਉਠਾਏ

Published

on

rakesh takent
 • ਮੱਤਭੇਦ ਕੋਈ ਨਹੀਂ, ਸੰਯੁਕਤ ਕਿਸਾਨ ਮੋਰਚਾ ਇਕਜੁੱਟ: ਰਾਜੇਵਾਲ
 • ਸਾਡਾ ਮੰਚ ਅਤੇ ਸਾਡੇ ਪੰਚ ਸਿੰਘੂ ਬਾਰਡਰ ਉੱਤੇ ਮੌਜੂਦ: ਟਿਕੈਤ
  ਨਵੀਂ ਦਿੱਲੀ, 12 ਫਰਵਰੀ, -ਭਾਰਤ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਬਾਰੇ ਦਿੱਲੀਦੇ ਬਾਰਡਰਾਂ ਉੱਤੇ ਪਿਛਲੇ ਸਵਾ ਦੋ ਮਹੀਨੇ ਤੋਂ ਚੱਲ ਰਹੇ ਕਿਸਾਨ ਅੰਦੋਲਨਦੇ ਨੇਤਾ ਇਸ ਨੂੰ ਹੋਰ ਤੇਜ਼ ਕਰਨ ਵਾਸਤੇ ਰੋਜ਼ ਨਵਾਂ ਮੋੜ ਦੇਣ ਦੀ ਕੋਸ਼ਿਸ਼ ਕਰਦੇ ਹਨ। ਅੱਜਸ਼ੁੱਕਰਵਾਰ ਬਹਾਦੁਰਗੜ੍ਹ ਵਿੱਚ ਕਿਸਾਨ ਮਹਾਪੰਚਾਇਤ ਵਿੱਚ ਸੰਯੁਕਤ ਮੋਰਚੇ ਦੀ ਕੇਂਦਰੀ ਕਮੇਟੀ ਦੇ ਮੈਂਬਰਾਂ ਨੇ ਹਿੱਸਾ ਲਿਆ, ਜਿਨ੍ਹਾਂਵਿੱਚ ਰਾਕੇਸ਼ ਟਿਕੈਤ ਵੀ ਸ਼ਾਮਲ ਸਨ।
  ਇਸ ਮਹਾਪੰਚਾਇਤ ਵਿੱਚ ਬੋਲਦੇ ਹੋਏ ਰਾਕੇਸ਼ ਟਿਕੈਤ ਨੇ ਕਿਹਾ, ‘26 ਜਨਵਰੀ ਦੀ ਟਰੈਕਟਰ ਪਰੇਡ ਦੇ ਦੌਰਾਨਕਿਸਾਨਾਂ ਨੂੰ ਵਰਗਲਾ ਕੇ ਲਾਲ ਕਿਲ੍ਹੇ ਵੱਲ ਲਿਜਾਇਆ ਗਿਆ ਸੀ ਅਤੇ ਇਸ ਤੋਂ ਬਾਅਦ ਸ਼ਾਮ 7 ਵਜੇਇੱਕ ਨੌਜਵਾਨ ਤੋਂ ਬਿਆਨ ਦਿਵਾਇਆ ਗਿਆ ਸੀ। ਉਸ ਦਿਨ ਕਿਸਾਨ ਮਾਰਚ ਨੇਲਾਲ ਕਿਲ੍ਹੇ ਵੱਲ ਜਾਣਾ ਨਹੀਂ ਸੀ, ਪਰ ਪੁਚਾ ਦਿੱਤਾ ਗਿਆ ਸੀ। ਇਹ ਕਿਵੇਂ ਹੋਇਆ, ਅਸੀਂ ਅੱਜਤੱਕ ਨਹੀਂ ਜਾਣ ਸਕੇ। ਅਸੀਂ ਪਾਰਲੀਮੈਂਟ ਜਾਣ ਦਾ ਰਾਹ ਮੰਗਿਆ ਸੀ ਤਾਂ ਨਹੀਂ ਦਿੱਤਾ ਗਿਆ। ਆਊਟਰ ਰਿੰਗ ਰੋਡ ਵੱਲ ਵੀ ਨਾ ਜਾਣ ਦਿੱਤਾ ਗਿਆ। ਜੋ ਰੂਟ ਸਾਨੂੰ ਦਿੱਤਾ ਗਿਆ, ਉਸ ਉੱਤੇ ਬੈਰੀਕੇਡ ਸਨ ਤੇ ਕਿਸਾਨਾਂ ਨੂੰ ਗੁੰਮਰਾਹ ਕਰਕੇ ਲਾਲ ਕਿਲ੍ਹੇ ਪੁਚਾ ਦਿੱਤਾ ਗਿਆ ਸੀ। ਇਸ ਪਿੱਛੇ ਕੋਈ ਚਾਲ ਸੀ।’
  ਰਾਕੇਸ਼ ਟਿਕੈਤ ਨੇ ਸਰਕਾਰ ਤੇ ਦੋਸ਼ ਲਾਉਂਦੇ ਹੋਏ ਕਿਹਾ, ‘ਇਨ੍ਹਾਂ ਨੇ ਸਿਰਫ ਇੱਕ ਧਰਮ ਨੂੰ ਬਦਨਾਮ ਕਰਨ ਦਾ ਕੰਮ ਕੀਤਾ ਹੈ। ਅਸੀਂ ਤਿੰਨਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ, ਕਾਨੂੰਨ ਆਉਣ ਤੋਂ ਪਹਿਲਾਂ ਹੀਦੋ ਵੱਡੇ ਕਾਰਪੋਰੇਟ ਘਰਾਣਿਆਂ ਦੇ ਮਾਲਕਾਂ ਦੇ ਗੁਦਾਮ ਕਿੱਦਾਂ ਬਣ ਗਏ ਸਨ। ਸੋਨੇ ਦਾ ਵਪਾਰ ਛੱਡ ਕੇ ਉਨ੍ਹਾਂ ਨੇ ਅਨਾਜ ਦਾ ਵਪਾਰ ਕਰਨ ਦਾ ਫੈਸਲਾ ਕਰ ਲਿਆ ਸੀ, ਅਸੀਂ ਆਪਣੀ ਭੁੱਖ ਉੱਤੇ ਉਨ੍ਹਾਂ ਦਾ ਵਪਾਰ ਨਹੀਂ ਚੱਲਣ ਦਵਾਂਗੇ।’
  ਇਸ ਮੌਕੇ ਟਿਕੈਤ ਨੇ ਕਿਹਾ, ‘ਅਸੀਂ ਉਹ ਲੋਕ ਹਾਂ, ਜੋ ਪੰਚਾਇਤੀ ਪ੍ਰਣਾਲੀ ਦੀ ਪਾਲਣਾ ਕਰਦੇ ਹਾਂ। ਅਸੀਂ ਫੈਸਲੇ ਦੌਰਾਨ ਪੰਚਾਂ ਨੂੰ ਨਹੀਂ ਬਦਲਦੇ ਤੇ ਨਾ ਸਟੇਜਾਂ ਬਦਲਦੇ ਹਾਂ। ਜੋ ਸਰਕਾਰ ਦੀ ਲਾਈਨ ਸੀ, ਉਹ ਉਸ ਉੱਤੇ ਹੀ ਉਹ ਗੱਲ ਕਰ ਲੈਣ।’ ਉਨ੍ਹਾਂ ਕਿਹਾ ਕਿ ‘ਭਾਰਤ ਆਜ਼ਾਦ ਹੋ ਗਿਆ ਹੈ ਤਾਂ ਗੁਜਰਾਤ ਕਿਉਂ ਗ਼ੁਲਾਮੀ ਵਿਚ ਹੈ? ਗੁਜਰਾਤ ਦੇ ਆਦਮੀ ਨੂੰ ਦਿੱਲੀਕਿਸਾਨ ਧਰਨੇ ਵੱਲ ਨੂੰ ਆਉਣ ਦੀ ਆਗਿਆ ਨਹੀਂ। ਜਿਹੜੇ ਲੋਕ ਦਿੱਲੀ ਆਉਣਾ ਚਾਹੁੰਦੇ ਹਨ, ਉਹ ਉਨ੍ਹਾਂ ਨੂੰ ਜੇਲ੍ਹ ਵਿੱਚ ਰੱਖਦੇ ਹਨ, ਅਸੀਂ ਗੁਜਰਾਤ ਵੀ ਜਾਵਾਂਗੇ।’ ਟਿਕੈਤ ਨੇ ਕਿਹਾ:“ਏਥੇ ਪੰਜਾਬ ਦੇ ਲੋਕਾਂ ਨੂੰ ਖਾਲਿਸਤਾਨੀ ਕਿਹਾ ਜਾਂਦਾ ਹੈ।ਏਥੇ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਲੋਕ ਜੁੜੇ ਹੋਏ ਹਨ। ਸਰਕਾਰ ਕਿਸਾਨਾਂ ਨੂੰ ਛੋਟੇ ਵੱਡੇ ਵਿੱਚ ਵੰਡ ਰਹੀ ਹੈ। ਕਿਸਾਨ ਆਗੂਆਂ ਨੂੰ ਸਰਕਾਰ ਪੱਖੀ ਆਈ ਟੀ ਸੈੱਲ ਵਾਲੇ ਗਾਲਾਂ ਕੱਢਵਾ ਰਹੇ ਹਨ।’
  ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ‘ਸੰਯੁਕਤ ਕਿਸਾਨ ਮੋਰਚਾ ਇਕਜੁੱਟ ਹੈ ਤੇ ਕਿਸੇ ਆਗੂ ਦਾ ਕੋਈ ਮੱਤਭੇਦ ਨਹੀਂ ਹੈ। ਉਨ੍ਹਾ ਕਿਹਾ;‘ਅਸੀਂਸਭਇੱਕਹਾਂ, ਸਾਡੇਨਾ ਕੋਈ ਮੱਤਭੇਦ ਹਨ ਤੇ ਨਾ ਹੋ ਸਕਦੇ ਹਨ। ਸਾਡਾ ਸਭ ਦਾ ਇੱਕੋ ਨਿਸ਼ਾਨਾ ਕਾਲੇ ਕਾਨੂੰਨ ਰੱਦ ਕਰਵਾਉਣਾ ਹੈ।’ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਇਸ ਅੰਦੋਲਨ ਨੂੰ ਤਾਰਪੀਡੋ ਕਰਨ ਦੀਆਂ ਚਾਲਾਂ ਦਾ ਭੋਗ ਪੈ ਗਿਆ ਹੈ। ਮੋਦੀ ਦੇ ਮੰਤਰੀਆਂ ਨਾਲ ਹੋਈਆਂ ਮੀਟਿੰਗਾਂ ਦੌਰਾਨ ਅਸੀਂ ਖੇਤੀ ਕਾਨੂੰਨਾਂ ਬਾਰੇ ਉਨ੍ਹਾਂ ਦੇ ਸਭ ਭਰਮ ਦੂਰ ਕਰ ਚੁੱਕੇ ਹਾਂ, ਉਨ੍ਹਾਂ ਕੋਲ ਕਾਨੂੰਨਾਂ ਨੂੰ ਰੱਦ ਕਰਨ ਦਾ ਰਾਹ ਹੀ ਬਾਕੀ ਹੈ।’ ਰਾਜੇਵਾਲ ਨੇ ਦਾਅਵਾ ਕੀਤਾ ਕਿ 26 ਜਨਵਰੀ ਤੋਂ ਬਾਅਦ ਕਿਸਾਨ ਅੰਦੋਲਨਵਿੱਚ ਖੜੋਤ ਮਗਰੋਂ ਅੰਦੋਲਨ ਸਿਖਰਾਂ ਛੂਹ ਗਿਆ ਹੈ। ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਪਾਏ ਮਤਿਆਂ ਪਿੱਛੋਂ ਹਰ ਪਿੰਡ ਤੋਂ ਕਿਸਾਨ ਅਤੇ ਮਜ਼ਦੂਰ ਟਰੈਕਟਰ- ਟਰਾਲੀਆਂ ਰਾਹੀਂ ਵਾਰੀਆਂ ਬੰਨ੍ਹ ਕੇ ਦਿੱਲੀ ਬਾਰਡਰਾਂ ਤੇ ਪੁੱਜ ਰਹੇ ਹਨ, ਜੋ ਸਾਡੀ ਜਿੱਤ ਦਾ ਸੰਕੇਤ ਹੈ।’
  ਇਸ ਮੌਕੇ ਰਾਕੇਸ਼ ਟਿਕੈਤ ਨੇ ਇੱਕ ਹੋਰ ਗੱਲ ਜ਼ੋਰ ਦੇ ਕੇ ਆਖੀ ਕਿ ‘ਸਾਡਾ ਸਾਂਝਾ ਮੰਚ ਵੀ ਅਤੇ ਸਾਡੇ ਸਾਂਝੇ ਪੰਚ ਵੀ ਸਿੰਘੂ ਬਾਰਡਰ ਉੱਤੇ ਹਨ, ਓਥੇ ਜੋ ਵੀ ਫੈਸਲਾ ਹੁੰਦਾ ਹੈ, ਅਸੀਂ ਉਸ ਨੂੰ ਮੰਨ ਕੇ ਚੱਲਦੇ ਹਾਂ।’

Read More Punjabi News Today

ਰਾਜਨੀਤੀ

ਇਤਰਾਜ਼ ਯੋਗ ਸੀ ਡੀ ਨਾਲ ਕਰਨਾਟਕ ਦੇ ਛੇ ਭਾਜਪਾ ਮੰਤਰੀਆਂ ਵਿੱਚ ਦਹਿਸ਼ਤ

Published

on

ਬੰਗਲੌਰ, 7 ਮਾਰਚ – ਜਨਤਾ ਦਲ (ਐਸ) ਗਠਜੋੜ ਦੀ ਅਗਵਾਈ ਵਾਲੀ ਸਰਕਾਰ ਵਿਰੁੱਧ ਬਗਾਵਤ ਕਰ ਕੇ ਭਾਜਪਾ ਵਿੱਚ ਸ਼ਾਮਲ ਹੋ ਕੇ ਮੰਤਰੀ ਬਣੇ ਰਮੇਸ਼ ਜਾਰਕੀਹੋਲੀ ਵਿਰੁੱਧ ਕੁਝ ਦਿਨ ਪਹਿਲਾਂ ਇੱਕ ਇਤਰਾਜ਼ਯੋਗ ਸੀ ਡੀ ਸਾਹਮਣੇ ਆੲੈ ਸੀ, ਜਿਸ `ਤੇ ਉਸ ਨੂੰ ਸੈਕਸ ਸੋਸ਼ਣ ਦੇ ਦੋਸ਼ ਲੱਗਣ ਪਿੱਛੋਂ ਅਸਤੀਫਾ ਦੇਣਾ ਪਿਆ ਸੀ। ਇਸ ਘਟਨਾ ਨੂੰ ਧਿਆਨ ਵਿੱਚ ਰੱਖ ਕੇ ਕਰਨਾਟਕ ਦੇ ਛੇ ਮੰਤਰੀਆਂ ਵਿੱਚ ਦਹਿਸ਼ਤ ਹੈ। ਇਨ੍ਹਾਂ ਮੰਤਰੀਆਂ ਨੇ ਬੰਗਲੌਰ ਦੀ ਇੱਕ ਅਦਾਲਤ ਵਿੱਚ ਪਹੁੰਚ ਕੀਤੀ ਹੈ ਕਿ ਇਹ ਮੀਡੀਆ ਸੰਗਠਨਾਂ ਨੂੰ ਉਨ੍ਹਾਂ ਵਿਰੁੱਧ ਸਾਜ਼ਿਸ ਅਧੀਨ ਜਾਰੀ ਕੀਤੀ ਹੈ।
ਮੁੱਖ ਮੰਤਰੀ ਬੀ ਐਸ ਯੇਦੀਯੁਰੱਪਾ ਦੀ ਅਗਵਾਈ ਵਾਲੀ ਸਰਕਾਰ ਦੇ ਜਿਨ੍ਹਾਂ ਛੇ ਮੰਤਰੀਆਂ ਨੇ ਅਦਾਲਤ ਦਾ ਰੁਖ਼ ਕਰ ਕੇ ਖੁਦ ਨੂੰ ਅਜਿਹੀ ਸਾਜ਼ਿਸ਼ ਤੋਂ ਬਚਾਉਣ ਦੀ ਅਪੀਲ ਕੀਤੀ ਹੈ, ਉਨ੍ਹਾਂ ਵਿੱਚ ਸੂਬੇ ਦੇ ਕਿਰਤ ਮੰਤਰੀ ਸ਼ਿਵ ਰਾਮ, ਖੇਤੀਬਾੜੀ ਮੰਤਰੀ ਬੀ ਸੀ ਪਾਟਿਲ, ਕੋਆਪਰੇਟਿਵ ਮੰਤਰੀ ਐਸ ਟੀ ਸੋਮਸ਼ੇਖਰ, ਪਰਵਾਰ ਭਲਾਈ ਤੇ ਮੈਡੀਕਲ ਸਿੱਖਿਆ ਮੰਤਰੀ ਕੇ ਸੁਧਾਕਰ, ਯੁਵਾ ਸ਼ਕਤੀਕਰਨ ਅਤੇ ਖੇਡ ਮੰਤਰੀ ਕੇ ਸੀ ਨਾਰਾਇਣ ਗੌੜਾ ਅਤੇ ਸ਼ਹਿਰੀ ਵਿਕਾਸ ਮੰਤਰੀ ਭਿਆਰਥੀ ਬਾਸਵਰਾਜ ਸ਼ਾਮਲ ਹਨ। ਇਹਛੇ ਮੰਤਰੀ ਉਨ੍ਹਾਂ 17 ਵਿਧਾਇਕਾਂ ਵਿੱਚ ਸ਼ਾਮਲ ਸਨ ਜਿਨ੍ਹਾਂ ਨੇ ਕਾਂਗਰਸ-ਜਨਤਾ ਦਲ (ਐਸ) ਗਠਜੋੜ ਦੀ ਅਗਵਾਈ ਵਾਲੀ ਸਰਕਾਰ ਵਿਰੁੱਧ ਬਗਾਵਤ ਕੀਤੀ ਤੇ ਜੁਲਾਈ 2019 ਵਿੱਚ ਸਰਕਾਰ ਡਿੱਗ ਗਈ ਸੀ ਤੇ ਭਾਜਪਾ ਦੇ ਸੱਤਾ ਵਿੱਚ ਆਉਣ ਦਾ ਰਾਹ ਖੁੱਲ੍ਹ ਗਿਆ ਸੀ। ਆਪਣੀਆਂ ਸਬੰਧਤ ਪਾਰਟੀਆਂ ਤੋਂ ਅਯੋਗ ਕਰਾਰ ਦਿੱਤੇ ਜਾਣ ਪਿੱਛੋਂ ਉਕਤ ਵਿਧਾਇਕ ਭਾਜਪਾ ਵਿੱਚ ਸ਼ਾਮਲ ਹੋਏ ਸਨ ਅਤੇ ਉਨ੍ਹਾਂ ਦਸੰਬਰ 2019 ਵਿੱਚ ਭਾਜਪਾ ਦੀ ਟਿਕਟ ‘ਤੇ ਚੋਣ ਲੜੀ ਅਤੇ ਜਿੱਤੀ ਸੀ। ਉਸ ਤੋਂ ਬਾਅਦ ਉਨ੍ਹਾਂ ਨੂੰ ਮੰਤਰੀ ਬਣਾ ਦਿੱਤਾ ਗਿਆ ਸੀ।

Continue Reading

ਰਾਜਨੀਤੀ

ਭਾਜਪਾ ਵਿਧਾਇਕ ਦੇ ਜਨਮ ਦਿਨ ਸਮਾਰੋਹ ਵਿੱਚ ਦੋ ਦੀ ਮੌਤ

Published

on

ਦਮੋਹ, 7 ਮਾਰਚ – ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹੇ ਤੋਂ ਭਾਜਪਾ ਦੇ ਵਿਧਾਇਕ ਦੇ ਜਨਮ ਦਿਨ ‘ਤੇ ਕਰਵਾਏ ਜਨਤਕ ਸਮਾਰੋਹ ਵਿੱਚ ਖੂਨੀ ਵਿਵਾਦ ਹੋਣ ਨਾਲ 2 ਜਣਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਅਰਵਿੰਦ ਜੈਨ (30) ਤੇ ਜੋਗਿੰਦਰ ਸਿੰਘ (30) ਦੇ ਰੂਪ ਵਿੱਚ ਹੋਈ। ਜੋਗਿੰਦਰ ਸਿੰਘ ਦੀ ਮੌਤ ਗੋਲੀ ਲੱਗਣ ਨਾਲ ਹੋਈ, ਜਦ ਕਿ ਜੈਨ ਨੂੰ ਕੁਝ ਲੋਕਾਂ ਨੇ ਪੱਥਰਾਂ ਅਤੇ ਡੰਡਿਆਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ।
ਦਮੋਹ ਜ਼ਿਲੇ੍ਹ ਦੇ ਪੁਲਸ ਸੁਪਰਡੈਂਟ ਹੇਮੰਤ ਸਿੰਘ ਚੌਹਾਨ ਨੇ ਦੱਸਿਆ ਕਿ ਜ਼ਿਲ੍ਹਾ ਹੈਡਕੁਆਰਟਰ ਤੋਂ ਕਰੀਬ ਚਾਲੀ ਕਿਲੋਮੀਟਰ ਦੂਰ ਨੋਹਟਾ ਥਾਣਾ ਖੇਤਰ ਦੇ ਬਨਵਾਰ ਪਿੰਡ ਵਿੱਚ ਸ਼ੁੱਕਰਵਾਰ ਨੂੰ ਜਬੇਰਾ ਤੋਂ ਵਿਧਾਇਕ ਧਰਮਿੰਦਰ ਲੋਧੀ ਦੇ ਜਨਮ ਦਿਨ ਮੌਕੇ ਹੋਏ ਪ੍ਰੋਗਰਾਮ ਵਿੱਚ ਅਰਵਿੰਦ ਜੈਨ ਅਤੇ ਜੋਗਿੰਦਰ ਸਿੰਘ ਵਿਚਾਲੇ ਵਿਵਾਦ ਹੋਇਆ ਸੀ। ਅਜੇ ਤੱਕ ਕਿਸੇ ਵੀ ਦੋਸ਼ੀ ਦੀ ਪਛਾਣ ਨਹੀਂ ਹੋਈ ਹੈ। ਪੁਲਸ ਅਨੁਸਾਰ ਵਿਧਾਇਕ ਲੋਧੀ ਘਟਨਾ ਦੇ ਮੌਕੇ ਉਥੇ ਮੌਜੂਦ ਨਹੀਂ ਸਨ।

Continue Reading

ਰਾਜਨੀਤੀ

ਨੰਦੀ ਗ੍ਰਾਮ ਵਿੱਚ ਮਮਤਾ ਨਾਲ ਸੁਵੇਂਦੂ ਦੀ ਟੱਕਰ ਹੋਣ ਲੱਗੀ

Published

on

ਨਵੀਂ ਦਿੱਲੀ, 7 ਮਾਰਚ – ਭਾਰਤੀ ਜਨਤਾ ਪਾਰਟੀ ਵੱਲੋਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਲਈ 57 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ। ਭਾਜਪਾ ਨੇ ਸੁਵੇਂਦੂ ਅਧਿਕਾਰੀ ਨੂੰ ਉਨ੍ਹਾਂ ਦੇ ਗ੍ਰਹਿ ਨਗਰ ਨੰਦੀਗ੍ਰਾਮ ਤੋਂ ਉਮੀਦਵਾਰ ਬਣਾਇਆ ਹੈ, ਜਿੱਥੇ ਤਿ੍ਰਣਮੂਲ ਕਾਂਗਰਸ ਦੀ ਚੇਅਰਪਰਸਨ ਤੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪਹਿਲਾਂ ਹੀ ਚੋਣ ਲੜਨ ਦਾ ਐਲਾਨ ਕੀਤਾ ਹੋਇਆ ਹੈ।
ਇਸ ਬਾਰੇ ਭਾਜਪਾ ਦੇ ਜਨਰਲ ਸਕੱਤਰ ਅਰੁਣ ਸਿੰਘ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਸਾਬਕਾ ਕ੍ਰਿਕਟਰ ਅਸ਼ੋਕ ਡਿੰਡਾ ਅਤੇ ਸਾਬਕਾ ਆਈ ਪੀ ਐਸ ਅਧਿਕਾਰੀ ਭਾਰਤੀ ਘੋਸ਼ ਨੂੰ ਪਾਰਟੀ ਉਮੀਦਵਾਰ ਬਣਾਇਆ ਗਿਆ ਹੈ, ਜਦੋਂ ਕਿ ਇੱਕ ਸੀਟ ‘ਆਜਸੂ’ ਲਈ ਛੱਡੀ ਗਈ ਹੈ। ਇਸ ਦੇ ਨਾਲ ਹੀ ਪਾਰਟੀ ਨੇ 27 ਮਾਰਚ ਤੋਂ 29 ਅਪ੍ਰੈਲ ਤੱਕ 8 ਪੜਾਵਾਂ ਵਿੱਚ ਹੋਣ ਵਾਲੀਆਂ ਚੋਣਾਂ ਲਈ ਪਹਿਲੇ ਪੜਾਅ ਦੀਆਂ 60 ਸੀਟਾਂ ‘ਚੋਂ 57 ਦਾ ਐਲਾਨ ਕਰ ਦਿੱਤਾ ਹੈ, ਜਦੋਂ ਕਿ ਤਿੰਨ ਉਮੀਦਵਾਰਾਂ ਦਾ ਐਲਾਨ ਕੀਤਾ ਜਾਣਾ ਬਾਕੀ ਹੈ। ਵਰਨਣ ਯੋਗ ਹੈ ਕਿ ਖੱਬੇ ਪੱਖੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਨੰਦੀਗ੍ਰਾਮ ਦਾ ਵਿਸ਼ੇਸ਼ ਯੋਗਦਾਨ ਹੈ, ਜਿੱਥੋਂ ਮਮਤਾ ਨੇ ਕਾਮਰੇਡਾਂ ਦੀ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨਾਂ ਦੀ ਸ਼ੁਰੂਆਤ ਕੀਤੀ ਸੀ ਤੇ ਤਿ੍ਰਣਮੂਲ ਕਾਂਗਰਸ ਸੂਬੇ ਦੀ ਸੱਤਾ ‘ਤੇ 2011 ਵਿੱਚ ਕਾਬਜ਼ ਹੋਈ ਸੀ। ਸੁਵੇਂਦੂ ਅਧਿਕਾਰੀ ਨੇ 2016 ਦੀਆਂ ਵਿਧਾਨ ਸਭਾ ਚੋਣਾਂ ‘ਚ ਨੰਦੀਗ੍ਰਾਮ ਤੋਂ ਤਿ੍ਰਣਮੂਲ ਕਾਂਗਰਸ ਦੇ ਉਮੀਦਵਾਰ ਵਜੋਂ ਜਿੱਤ ਪ੍ਰਾਪਤ ਕੀਤੀ ਸੀ ਤੇ ਸੂਬੇ ਦੇ ਟਰਾਂਸਪੋਰਟ ਮੰਤਰੀ ਬਣੇ ਸਨ, ਪਰ ਬੀਤੇ ਸਾਲ ਉਹ ਤਿ੍ਰਣਮੂਲ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋ ਗਏ ਸਨ।

Continue Reading

ਰੁਝਾਨ


Copyright by IK Soch News powered by InstantWebsites.ca