Rajasthan BJP also in turmoil: Former CM Vasundhara Raje's photo
Connect with us [email protected]

ਰਾਜਸਥਾਨ ਭਾਜਪਾ ਵਿੱਚ ਵੀ ਕਲੇਸ਼:ਭਾਜਪਾ ਮੁੱਖ ਦਫ਼ਤਰ ਮੂਹਰੇ ਲੱਗੇ ਹੋਰਡਿੰਗ ਉਤੋਂ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਦੀ ਫੋਟੋ ਗ਼ਾਇਬ

Published

on

Rajasthan BJP

ਜੈਪੁਰ, 9 ਜੂਨ, – ਰਾਜਸਥਾਨ ਦੇ ਭਾਜਪਾ ਆਗੂਆਂ ਵਿੱਚ ਖਿਚਾਅ ਹੇਠ ਇਕ ਪਾਸੇ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਤੇ ਉਨ੍ਹਾਂ ਦੇ ਹਮਾਇਤੀ ਅਤੇ ਦੂਸਰੇ ਪਾਸੇ ਪਾਰਟੀ ਦੇ ਸੂਬਾ ਪ੍ਰਧਾਨ ਸਤੀਸ਼ ਪੂਨੀਆ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਗੁਲਾਬ ਚੰਦ ਕਟਾਰੀਆ ਤੇ ਹੋਰ ਆਗੂ ਡਟ ਗਏ ਹਨ।ਇਸੇ ਖਿੱਚੋਤਾਣ ਕਾਰਨ ਪਾਰਟੀ ਦੇ ਸੂਬਾ ਹੈਡ ਕੁਆਰਟਰ ਦੇ ਬਾਹਰ ਲੱਗੇ ਹੋਰਡਿੰਗ ਤੋਂ ਵਸੁੰਧਰਾ ਰਾਜੇ ਦੀ ਫੋਟੋ ਹਟਾ ਦਿੱਤੀ ਗਈ ਹੈ।
ਵਰਨਣ ਯੋਗ ਹੈ ਕਿ ਜੈਪੁਰ ਵਿੱਚ ਭਾਜਪਾ ਦੇ ਸੂਬਾ ਪੱਧਰ ਦੇ ਹੈੱਡ ਕੁਆਰਟਰ ਮੂਹਰੇ ਦੋ ਦਿਨ ਪਹਿਲਾਂ ਤਕ ਵੱਡੇ ਹੋਰਡਿੰਗ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਪਾਰਟੀ ਪ੍ਰਧਾਨ ਜੇ ਪੀ ਨੱਡਾਨਾਲ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ, ਵਿਧਾਨ ਸਭਾ ਵਿੱਚ ਆਪੋਜ਼ੀਸ਼ਨ ਆਗੂ ਗੁਲਾਬ ਚੰਦ ਕਟਾਰੀਆ ਅਤੇ ਸੂਬਾ ਪ੍ਰਧਾਨ ਸਤੀਸ਼ ਪੂਨੀਆ ਦੀ ਫੋਟੋ ਸੀ। ਬੀਤੇ ਦਿਨੀਂ ਤਿੰਨ ਵਿਧਾਨ ਸਭਾ ਸੀਟਾਂ ਉੱਤੇ ਉਪ ਚੋਣ ਦੌਰਾਨ ਗੁਲਾਬ ਚੰਦ ਕਟਾਰੀਆ ਨੇ ਮਹਾਰਾਣਾ ਪ੍ਰਤਾਪ ਬਾਰੇ ਇਤਰਾਜ਼ ਯੋਗ ਟਿੱਪਣੀ ਕਰ ਦਿੱਤੀ, ਜਿਸ ਵਿਰੁੱਧ ਕਰਣੀ ਸੈਨਾ ਦੇ ਵਰਕਰਾਂ ਨੇ ਹੋਰਡਿੰਗ ਉੱਤੇ ਸਿਆਹੀ ਸੁੱਟ ਦਿੱਤੀ ਤਾਂ ਖ਼ਰਾਬ ਹੋਇਆ ਹੋਰਡਿੰਗ ਹਟਾ ਦਿੱਤਾ ਗਿਆ। ਮੰਗਲਵਾਰ ਨਵਾਂ ਹੋਰਡਿੰਗ ਲਾਇਆ ਗਿਆ ਤਾਂ ਇਸ ਵਿੱਚੋਂ ਵਸੁੰਧਰਾ ਰਾਜੇ ਦੀ ਫੋਟੋ ਗ਼ਾਇਬ ਸੀ, ਜਿਸ ਬਾਰੇ ਪਾਰਟੀਵਿੱਚ ਕਈ ਤਰ੍ਹਾਂ ਦੇ ਕਿਆਸ ਲੱਗ ਰਹੇ ਹਨ। ਇਸ ਬਾਰੇ ਪਾਰਟੀ ਦੇ ਸੂਬਾ ਪੱਧਰ ਦੇ ਮੀਡੀਆ ਇੰਚਾਰਜ ਵਿਮਲ ਕਟਿਆਰ ਨੇ ਸਫ਼ਾਈ ਦਿੱਤੀ ਹੈਕਿਪਾਰਟੀ ਨੇ ਵਿਧਾਇਕ ਦਲ ਦੇ ਆਗੂ ਤੇ ਪਾਰਟੀ ਦੇ ਸੂਬਾ ਪ੍ਰਧਾਨ ਦੀ ਹੀ ਫੋਟੋ ਲਾਉਣ ਦਾ ਫ਼ੈਸਲਾ ਲਿਆ ਹੈ।

ਅੰਤਰਰਾਸ਼ਟਰੀ

ਚੀਨ ਦਾ ਝੂਠ ਜੱਗ ਜ਼ਾਹਰ ਕਰਨ ਵਾਲੀ ਭਾਰਤੀ ਮੂਲ ਦੀ ਪੱਤਰਕਾਰ ਨੂੰ ‘ਪੁਲਿਤਜ਼ਰ ਐਵਾਰਡ ਮਿਲਿਆ

Published

on

Megha Rajagopalan

ਨਿਊ ਯਾਰਕ, 13 ਜੂਨ – ਭਾਰਤੀ ਮੂਲ ਦੀ ਮਹਿਲਾ ਪੱਤਰਕਾਰ ਮੇਘਾ ਰਾਜਗੋਪਾਲਨ ਨੂੰ ਪੁਲਿਤਜ਼ਰ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਪੱਤਰਕਾਰੀ ਦੀ ਦੁਨੀਆ ਦਾ ਇਹ ਸਭ ਤੋਂ ਵੱਡਾ ਇਨਾਮ ਮੰਨਿਆ ਜਾਂਦਾ ਹੈ। ਮੇਘਾ ਨੇ ਆਪਣੀਆਂ ਰਿਪੋਰਟਾਂ ਰਾਹੀਂ ਚੀਨ ਦੇ ਨਜ਼ਰਬੰਦੀ ਕੈਂਪਾਂ ਦੀ ਸੱਚਾਈ ਬਾਹਰ ਲਿਆਂਦੀ ਸੀ। ਉਨ੍ਹਾਂ ਨੇ ਸੈਟੇਲਾਈਟ ਫੋਟੋਆਂ ਦਾ ਵਿਸ਼ਲੇਸ਼ਣ ਕੀਤਾ ਅਤੇ ਦੱਸਿਆ ਕਿ ਚੀਨ ਨੇ ਲੱਖਾਂ ਉਈਗਰ ਮੁਸਲਮਾਨਾਂ ਨੂੰ ਕੈਦ ਕੀਤਾ ਹੈ।
ਮੇਘਾ ਰਾਜਗੋਪਾਲਨ ਨੇ ਆਪਣੇ ਪਿਤਾ ਦੇ ਵਧਾਈ ਸੰਦੇਸ਼ ਨੂੰ ਟਵਿੱਟਰ ਉੱਤੇ ਪੋਸਟ ਕੀਤਾ ਹੈ, ਇਸ ਵਿੱਚ ਉਨ੍ਹਾਂ ਦੇ ਪਿਤਾ ਨੇ ਮੇਘਾ ਨੂੰ ਪੁਲਿਤਜ਼ਰ ਐਵਾਰਡ ਮਿਲਣ ਉੱਤੇ ਵਧਾਈ ਦਿੱਤੀ ਅਤੇ ਲਿਖਿਆ ਕਿ ਵਧਾਈ ਮੇਘਾ, ਮਾਂ ਨੇ ਹੁਣੇ ਮੈਨੂੰ ਇਹ ਸੰਦੇਸ਼ ਭੇਜਿਆ ਹੈ। ਪੁਲਿਤਜ਼ਰ ਐਵਾਰਡ। ਬਹੁਤ ਵਧੀਆ। ਇਸ ਬਦਲੇ ਮੇਘਾ ਨੇ ਧੰਨਵਾਦ ਲਿਖ ਕੇ ਜਵਾਬ ਦਿੱਤਾ।ਮੇਘਾ ਦੇ ਨਾਲ ਇੰਟਰਨੈਟ ਮੀਡੀਆ ਬਜ਼ਫੀਡ ਨਿਊਜ਼ ਦੇ ਪੱਤਰਕਾਰਾਂ ਨੂੰ ਵੀ ਪੁਲਿਤਜ਼ਰ ਐਵਾਰਡ ਦਿੱਤਾ ਗਿਆ। ਭਾਰਤੀ ਮੂਲ ਦੀ ਪੱਤਰਕਾਰ ਨੀਲ ਬੇਦੀ ਨੂੰ ਸਥਾਨਕ ਰਿਪੋਰਟਿੰਗ ਸ਼੍ਰੇਣੀ ਦਾ ਪੁਲਿਤਜ਼ਰ ਇਨਾਮ ਮਿਲਿਆ ਹੈ। ਉਨ੍ਹਾਂ ਨੇ ਫਲੋਰੀਡਾ ਵਿੱਚ ਸਰਕਾਰੀ ਅਧਿਕਾਰੀਆਂ ਦੇ ਬੱਚਿਆਂ ਦੀ ਤਸਕਰੀ ਬਾਰੇ ਟੰਪਾ ਬੇ ਟਾਈਮਜ਼ ਲਈ ਇੱਕ ਇਨਵੈਸਟੀਗੇਸ਼ਨ ਸਟੋਰੀ ਕੀਤੀ ਸੀ।ਜਾਰਜ ਫਲਾਈਡ ਦਾ ਕਤਲ ਰਿਕਾਰਡ ਕਰਨ ਵਾਲੀ ਲੜਕੀ ਨੂੰ ਵੀ ਇਹਐਵਾਰਡ ਮਿਲਿਆ ਹੈ।

Continue Reading

ਅੰਤਰਰਾਸ਼ਟਰੀ

370 ਏਕੜ ਵਿੱਚ ਫੈਲੇ ਆਈਲੈਂਡ ਉਤੇ ਇਕੱਲਾ ਰਹਿੰਦੈ ਮਾਰਟੀ

Published

on

Marty lives alone

ਅਮਰੀਕਾ, 13 ਜੂਨ – ਅਮਰੀਕਾ ਵਿੱਚ ਵਾਸ਼ਿੰਗਟਨ ਦੇ ਤਟ ਤੋਂ ਕੁਝ ਦੂਰ ਜੁਆਨ ਡੇ ਫੂਕਾ ਦੇ ਖੇਤਰ ਵਿੱਚ ਇੱਕ ਛੋਟਾ ਜਿਹਾ ਟਾਪੂ ਹੈ। ਸਿਰਫ 370 ਏਕੜ ਦੇ ਇਸ ਟਾਪੂ ਦੀ ਲੰਬਾਈ ਦੋ ਮੀਲ ਹੈ। ਇਥੇ ਰਹਿੰਦਾ ਹੈ ਮਾਰਟੀ ਬਲੁਵਾਟਰ (72) ਨਾਂਅ ਦਾ ਇੱਕ ਵਿਅਕਤੀ, ਸਿਰਫ ਇਕੱਲਾ।
ਖਾਸ ਗੱਲ ਇਹ ਹੈ ਕਿ ਇਸ ਟਾਪੂ ਉੱਤੇ ਬਲੂਵਾਟਰ ਕਿਰਾਏਦਾਰ ਹੈ ਅਤੇ ਉਹ ਵੀ ਸਾਰੀ ਉਮਰ ਲਈ। ਪ੍ਰਾਪਰਟੀ ਸੇਲ ਵਿੱਚ ਹੋਈ ਧੋਖਾਧੜੀ ਕਾਰਨ ਇਸ ਟਾਪੂ ਉੱਤੇ ਰਹਿਣ ਦਾ ਉਸ ਦਾ ਸਿਲਸਿਲਾ ਸ਼ੁਰੂ ਹੋਇਆ ਸੀ, ਪਰ ਅੱਜਕੱਲ੍ਹ ਉਹ ਖੁਦ ਵਾਤਾਵਰਣ ਸੁਰੱਖਿਆ ਲਈ ਕੰਮ ਕਰ ਰਿਹਾ ਹੈ। ਸੱਤਰ ਦੇ ਦਹਾਕੇ ਵਿੱਚ ਪ੍ਰਾਪਰਟੀ ਡਿਵੈਲਪਰਸ ਨੇ ਇਸ ਟਾਪੂ ਉੱਤੇ ਪਲਾਟਿੰਗ ਕਰ ਕੇ ਸਮੁੰਦਰ ਵਿੱਚ ਇੱਕ ਸੁੰਦਰ ਪਲਾਟ ਦੇਣ ਦਾ ਝਾਂਸਾ ਦਿੱਤਾ ਸੀ। ਸਾਲ 1971 ਵਿੱਚ 23 ਸਾਲ ਦੀ ਉਮਰ ਵਿੱਚ ਬਲੂਵਾਟਰ ਇਥੇ ਪਲਾਟ ਦੇਖਣ ਆਇਆ ਤਾਂ ਇਸ ਜਗ੍ਹਾ ਦੀ ਖੂਬਸੂਰਤੀ ਨੇ ਉਸ ਨੂੰ ਮੋਹ ਲਿਆ ਤੇ ਉਸ ਨੇ ਸੱਤਰ ਹਜ਼ਾਰ ਡਾਲਰ ਦਾ ਇੱਕ ਪਲਾਟ ਖਰੀਦਿਆ। ਇਸ ਦੇ ਨਾਲ ਉਥੇ ਵਿਵਾਦ ਖੜ੍ਹਾ ਹੋਣਾ ਸ਼ੁਰੂ ਹੋ ਗਿਆ। ਵਾਤਾਵਰਣ ਸੁਰੱਖਿਆ ਬਾਰੇ ਕੰਮ ਕਰਦੇ ਸੰਗਠਨ ਟਾਪੂ ਉੱਤੇ ਮਨੁੱਖੀ ਆਬਾਦੀ ਵਾਸਉਣ ਦੇ ਖਿਲਾਫ ਉੱਠ ਖੜੋਤੇ। ਬਲੂਵਾਟਰ ਜਾਣਦੇ ਸਨ ਕਿ ਟਾਪੂ ਦੀ ਖੂਬਸੂਰਤੀ ਉਸ ਦੇ ਮੌਜੂਦਾ ਸਰੂਪ ਦੇ ਕਾਰਨ ਹੈ, ਇਸ ਲਈ ਉਸ ਦਾ ਨੁਕਸਾਨ ਕਰਨਾ ਠੀਕ ਨਹੀਂ, ਪਰ ਜੋ ਜ਼ਮੀਨ ਉਸ ਨੇ ਖਰੀਦੀ, ਉਹ ਉਸ ਨੂੰ ਗੁਆਉਣਾ ਨਹੀਂ ਚਾਹੁੰਦਾ ਸੀ। ਕੇਸ ਕੋਰਟ ਵਿਚ ਗਿਆ ਤੇ 1982 ਵਿੱਚ ਕੋਰਟ ਨੇ ਇਸ ਟਾਪੂ ਨੂੰ ਜੰਗਲੀ ਜੀਵਾਂ ਲਈ ਸੁਰੱਖਿਅਤ ਕਰ ਦਿੱਤਾ। ਜਿਨ੍ਹਾਂ ਲੋਕਾਂ ਨੇ ਇਥੇ ਘਰ ਬਣਾ ਲਏ ਸਨ, ਉਨ੍ਹਾਂ ਨੂੰਆਪਸ਼ਨ ਦਿੱਤਾ ਗਿਆ ਕਿ ਉਹ 15 ਸਾਲ, 25 ਸਾਲ ਜਾਂ ਸਾਰੀ ਉਮਰ ਵਰਤੋਂ ਦੇ ਲਈ ਇਥੇ ਰਹਿ ਸਕਦੇ ਹਨ, ਪਰ ਬਲੂਵਾਟਰ ਇੱਕੋ-ਇੱਕੋ ਅਜਿਹਾ ਵਿਅਕਤੀ ਸੀ, ਜਿਸ ਨੇ ਇਥੇ ਸਾਰੀ ਉਮਰ ਰਹਿਣ ਦਾ ਬਦਲ ਚੁਣਿਆ।
ਟਾਪੂ ਉੱਤੇ ਬਿਜਲੀ ਨਹੀਂ ਹੈ। ਬਲੂਵਾਟਰ ਦੇ ਕੋਲ ਇੱਕ ਲੱਕੜੀ ਨਾਲ ਬਲਣ ਵਾਲਾ ਸਟੋਵ ਹੈ, ਖਾਣਾ ਬਣਾਉਣ ਦੇ ਲਈ ਚੁੱਲ੍ਹਾ ਅਤੇ ਪਾਣੀ ਗਰਮ ਕਰਨ ਲਈ ਇੱਕ ਗੈਸ ਨਾਲ ਚੱਲਣ ਵਾਲਾ ਹੀਟਰ ਹੈ। ਬਲੂਵਾਟਰ ਕਹਿੰਦਾ ਹੈ ਕਿ ਇਕਾਂਤ ਉਸ ਨੂੰ ਪ੍ਰੇਸ਼ਾਨ ਨਹੀਂ ਕਰਦਾ। ਹੁਣ ਉਹ ਵਾਤਾਵਰਣ ਸੁਰੱਖਿਆ ਦੇ ਲਈ ਕੰਮ ਕਰਦਾ ਹੈ।

Continue Reading

ਰਾਜਨੀਤੀ

ਨੇਪਾਲੀ ਪ੍ਰਧਾਨ ਮੰਤਰੀ ਓਲੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ

Published

on

oli pm nepal

ਕਾਠਮੰਡੂ, 13 ਜੂਨ – ਨੇਪਾਲ ਵਿੱਚ ਸਿਆਸੀ ਗੜਬੜ ਦੌਰਾਨ ਵਿਰੋਧੀ ਧਿਰ ਨੇਪਾਲੀ ਕਾਂਗਰਸ ਦੇ ਇੱਕ ਵਿਧਾਇਕ ਨੇ ਕਾਰਜਕਾਰੀ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ।
ਬਾਗਮਤੀ ਹਲਕੇ ਦੇ ਵਿਧਾਇਕ ਨਰੋਤਮ ਵੈਦ ਨੇ ਕੈਬਨਿਟ ਦੇ ਤਾਜ਼ਾ ਵਾਧੇ ਤੇ ਸੰਵਿਧਾਨਕ ਕਦਮਾਂ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਨੇਪਾਲ ਦੇ ਮੌਜੂਦਾ ਹਾਲਾਤ ਵਿੱਚ ਓਲੀ ਸੱਤਾ ਵਿੱਚ ਬਣੇ ਰਹਿਣ ਤੇ ਆਪਣੀ ਕੁਰਸੀ ਬਚਾਉਣ ਲਈ ਰਾਜ ਦੇ ਹਰ ਪਹਿਲੂ ਨਾਲ ਸਮਝੌਤਾ ਕਰ ਰਹੇ ਹਨ, ਜੇ ਅਸੀਂ ਉਨ੍ਹਾਂ ਨੁੂੰ ਛੱਡ ਦਿੱਤਾ ਤਾਂ ਦੇਸ਼ ਦਾ ਪਤਨ ਹੋ ਜਾਏਗਾ।ਵੈਦ ਨੇ ਮਹਾਤਮਾ ਗਾਂਧੀ ਦੇ ਕਾਤਲ ਨਾਥੂ ਰਾਮ ਗੌਡਸੇ ਦਾ ਜ਼ਿਕਰ ਕਰਦੇ ਹੋਏ ਦੇਸ਼ ਨੂੰ ਬਚਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਜੇ ਕੋਈ ਤਿਆਰ ਨਹੀਂ ਤਾਂ ਉਹ ਇਹ ਕੰਮ ਕਰਨਗੇ। ਬਾਗਮਤੀ ਸੂਬਾਈ ਵਿਧਾਨ ਸਭਾ ਵਿੱਚ ਵਿਧਾਇਕ ਦੇ ਬਿਆਨ ਉੱਤੇ ਪਾਰਟੀ ਦੇ ਨਾਲ ਸੀ ਪੀ ਐਨ-ਯੂ ਐਮ ਐਲ (ਕੇ ਪੀ ਓਲੀ ਦੀ ਅਗਵਾਈ ਵਾਲੇ ਗੁੱਟ) ਨੇ ਤਿੱਖੀ ਆਲੋਚਨਾ ਕੀਤੀ ਹੈ।ਨੇਪਾਲੀ ਕਾਂਗਰਸ ਦੇ ਬੁਲਾਰੇ ਬਿਸ਼ੋਪ੍ਰਕਾਸ਼ ਸ਼ਰਮਾ ਨੇ ਵੈਦ ਨੂੰ ਆਪਣਾ ਬਿਆਨ ਵਾਪਸ ਲੈਣ ਨੂੰ ਕਿਹਾ। ਉਨ੍ਹਾਂ ਨੇ ਕਿਹਾ ਕਿ ਭਾਵੇਂ ਤੁਸੀਂ ਰੋਡ ਉੱਤੇ ਹੋ ਜਾਂ ਪਾਰਲੀਮੈਂਟ ਵਿੱਚ, ਕਿਸੇ ਨੂੰ ਵੀ ਆਪਾ ਨਹੀਂ ਗਵਾਉਣਾ ਚਾਹੀਦਾ। ਪਾਰਟੀ ਇਸ ਤਰ੍ਹਾਂ ਦੇ ਬਿਆਨ ਦੇ ਕੇ ਕੀਤੀਆਂ ਗਈਆਂ ਗਲਤੀਆਂ ਉੱਤੇ ਪਰਦਾ ਨਹੀਂ ਪਾਏਗੀ।

Read More Latest Politics News

Continue Reading

ਰੁਝਾਨ


Copyright by IK Soch News powered by InstantWebsites.ca