Raja Waring, a Congress MLA, has been implicated in a mass suicide case
Connect with us [email protected]

ਰਾਜਨੀਤੀ

ਸਮੂਹਿਕ ਖੁਦਕੁਸ਼ੀ ਕੇਸ ਵਿੱਚ ਕਾਂਗਰਸ ਵਿਧਾਇਕ ਰਾਜਾ ਵੜਿੰਗ ਉੱਤੇ ਉਂਗਲ ਉਠੀ

Published

on

ਮ੍ਰਿਤਕ ਦੀ ਪਤਨੀ ਨੇ ਬਿਆਨ ਦਰਜ ਕਰਵਾਏ
ਫਰੀਦਕੋਟ, 21 ਫਰਵਰੀ, – ਇਸ ਸ਼ਹਿਰ ਦੇ ਨਰਾਇਣ ਨਗਰ ਵਿਚਬੀਤੀ 5 ਫ਼ਰਵਰੀ ਨੂੰਹੋਏ ਕਰਨ ਕਟਾਰੀਆ ਗੋਲੀਕਾਂਡ ਕੇਸ ਵਿਚ ਕਾਂਗਰਸ ਵਿਧਾਇਕ ਰਾਜਾ ਵੜਿੰਗ ਵੱਲ ਉਂਗਲ ਉੱਠੀ ਹੈ।
ਇਸ ਕਤਲ ਕੇਸ ਵਿੱਚ ਕਰਨ ਕਟਾਰੀਆ ਦੀ ਪਤਨੀ ਵੀ ਗੰਭੀਰ ਜ਼ਖਮੀ ਹੋਈ ਸੀ। ਕਈ ਦਿਨ ਨੀਮ ਬੇਹੋਸ਼ੀ ਦੀ ਹਾਲਤ ਵਿਚ ਰਹਿਣ ਪਿੱਛੋਂ ਹੋਸ਼ ਵਿੱਚ ਆਉਣ ਉੱਤੇ ਉਸ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਕਿਹਾ ਹੈ ਕਿ ਉਸਦਾ ਸਾਲ 2013 ਵਿਚ ਕਰਨ ਕਟਾਰੀਆ ਨਾਲ ਵਿਆਹ ਹੋਇਆ ਸੀ, ਜਿਸ ਤੋਂ ਉਸਦੇ ਦੋ ਬੱਚੇ ਇੱਕ ਲੜਕਾ ਅਤੇ ਇੱਕ ਲੜਕੀ ਹੋਏ ਸਨ। ਉਸ ਨੇ ਦੱਸਿਆ ਕਿ ਉਸਦਾ ਪਤੀ ਕਰਨ ਕਟਾਰੀਆ ਬਿਜਲੀ ਦੇ ਕੰਮਾਂ ਅਤੇ ਢੋਆ ਢੁਆਈ ਲਈ ਸਰਕਾਰੀ ਠੇਕੇਦਾਰੀ ਕਰਦਾ ਸੀ ਤੇ ਉਹ ਹੋਰ ਜਿ਼ਲਿਆਂ ਦੇ ਨਾਲ ਨਾਲ ਗਿੱਦੜਬਾਹਾ ਵਿਖੇ ਵੀ ਠੇਕੇਦਾਰੀ ਕਰਦਾ ਸੀ।ਗਿੱਦੜਬਾਹਾ ਵਿਖੇ ਠੇਕੇਦਾਰੀ ਕਰਨ ਵੇਲੇ ਉਸਦੇ ਪਤੀ ਦੀ ਜਾਣ-ਪਛਾਣਗਿੱਦੜਬਾਹਾ ਦੇ ਵਿਧਾਇਕ ਰਾਜਾ ਵੜਿੰਗ ਤੇ ਉਸਦੇ ਸਾਲੇ ਡਿੰਪੀ ਵਿਨਾਇਕ ਨਾਲ ਹੋਈ ਸੀ, ਜਿਨ੍ਹਾਂ ਨੇ ਡਰਾ-ਧਮਕਾ ਕੇਉਸਦੇ ਪਤੀ ਦੇ ਕੰਮ ਵਿਚੋਂ ਹਿੱਸਾ ਲੈਣਾ ਸੁਰੂ ਕਰ ਦਿੱਤਾਤੇ ਫਿਰ ਲੱਖਾਂ ਰੁਪਏ ਉਸਦੇ ਪਤੀ ਤੋਂ ਲੈ ਲਏ। ਜਦੋਂ ਉਸਦਾ ਪਤੀ ਆਪਣੇ ਪੈਸੇ ਵਾਪਸ ਮੰਗਦਾ ਤਾਂ ਰਾਜਾ ਵੜਿੰਗ ਅਤੇ ਡਿੰਪੀ ਉਸਨੂੰ ਧਮਕੀਆਂ ਦਿੰਦੇ ਅਤੇ ਪਹਿਲਾਂ ਦਿੱਤੇ ਪੈਸੇ ਭੁੱਲ ਕੇ ਹੋਰ ਪੈਸੇ ਦੇਣ ਦਾ ਰਾਜਨੀਤਕ ਦਬਾਅ ਪਾਉਂਦੇ ਸਨ, ਜਿਸ ਤੋਂ ਤੰਗ ਆ ਕੇ ਉਸਦੇ ਪਤੀ ਨੇ 5 ਫ਼ਰਵਰੀ ਨੂੰ ਆਪਣੀ ਪਤਨੀ, ਬੱਚਿਆਂ ਅਤੇ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ। ਮ੍ਰਿਤਕ ਦੀ ਪਤਨੀ ਨੇ ਆਪਣੇ ਬਿਆਨਾਂ ਵਿਚ ਉਸ ਸਾਰੀ ਘਟਨਾਦੇ ਲਈਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਉਸਦੇ ਸਾਲੇ ਡਿੰਪੀ ਵਿਨਾਇਕ ਨੂੰ ਜਿ਼ਮੇਵਾਰ ਕਿਹਾ ਹੈ।

Politics Breaking News Online

ਰਾਜਨੀਤੀ

ਸੂਰਤ ਵਿੱਚ ਚੰਗੇ ਚੋਣ ਨਤੀਜਿਆਂ ਪਿੱਛੋਂ ਕੇਜਰੀਵਾਲ ਨੇ ਰੋਡ ਸ਼ੋਅ ਜਾ ਕੱਢਿਆ

Published

on

ਸੂਰਤ, 26 ਫਰਵਰੀ, – ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਸ਼ੁੱਕਰਵਾਰ ਨੂੰ ਗੁਜਰਾਤ ਦੇ ਸੂਰਤ ਵਿੱਚ ਜਾ ਕੇ ਰੋਡ-ਸ਼ੋਅ ਕਰ ਦਿੱਤਾ।
ਵਰਨਣ ਯੋਗ ਹੈ ਕਿ ਦੋ ਦਿਨ ਪਹਿਲਾਂ ਆਏ ਸ਼ਹਿਰੀ ਚੋਣਾਂ ਦੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੇ ਸੂਰਤ ਸ਼ਹਿਰ ਦੀ ਮਿਉਂਸਪਲ ਕਾਰਪੋਰੇਸ਼ਨ ਵਿੱਚ 27 ਸੀਟਾਂ ਜਿੱਤੀਆਂ ਅਤੇ ਭਾਜਪਾ ਦੇ ਸਾਹਮਣੇ ਮੁੱਖ ਵਿਰੋਧੀ ਧਿਰ ਬਣ ਗਈ ਸੀ, ਜਦ ਕਿ ਇਸ ਸ਼ਹਿਰ ਵਿੱਚ ਕਾਂਗਰਸ ਪਾਰਟੀ ਦੀ ਇੱਕ ਵੀ ਸੀਟ ਨਹੀਂ ਸੀ ਆਈ। ਗੁਜਰਾਤ ਦੇ ਕਿਸੇ ਸ਼ਹਿਰ ਵਿੱਚ ਪਾਰਟੀ ਵੱਲੋਂ ਪਹਿਲੀ ਵਾਰ ਮੁੱਖ ਵਿਰੋਧੀ ਧਿਰ ਬਣਨ ਉੱਤੇ ਕੇਜਰੀਵਾਲ ਨੇ ਰੋਡ ਸ਼ੋਅ ਕੱਢਿਆ ਤਾਂ ਨਾਲ ਇਹ ਇਰਾਦਾ ਵੀ ਜ਼ਾਹਰ ਕਰ ਦਿੱਤਾ ਕਿ ਉਨ੍ਹਾਂ ਦੀ ਪਾਰਟੀ ਦੀ ਨਜ਼ਰ ਅਗਲੀਆਂ ਵਿਧਾਨ ਸਭਾ ਚੋਣਾਂ ਉੱਤੇ ਹੈ।
ਸੂਰਤ ਪਹੁੰਚਣ ਉੱਤੇਅਰਵਿੰਦ ਕੇਜਰੀਵਾਲ ਨੇ ਨਵੇਂ ਚੁਣੇ ਕੌਂਸਲਰਾਂ ਨੂੰ ਸੰਬੋਧਨ ਕਰਦੇ ਵਕਤ ਕਿਹਾ ਕਿ ਸਾਡੀ ਪਾਰਟੀ ਨੇ ਗੁਜਰਾਤ ਦੀਆਂ ਲੋਕਲ ਬਾਡੀਜ਼ ਚੋਣਾਂਵਿੱਚ 27 ਸੀਟਾਂ ਜਿੱਤ ਕੇ ਸੂਰਤ ਵਿੱਚ ਭਾਜਪਾ ਦੇ ਕਿਲ੍ਹੇਵਿੱਚਸੰਨ੍ਹ ਲਾ ਦਿੱਤੀ ਹੈ। ਉਨ੍ਹਾਂ ਕਿਹਾ ਇਹ ਵੀ ਵੱਡੀ ਗੱਲ ਹੈ ਕਿ ਸੂਰਤ ਦੇ ਲੋਕਾਂ ਨੇ 125 ਸਾਲ ਪੁਰਾਣੀ ਕਾਂਗਰਸ ਰੱਦ ਕਰ ਕੇ ਸਾਡੇ ਉਮੀਦਵਾਰਾਂ ਨੂੰ ਮੁੱਖ ਵਿਰੋਧੀ ਦਲ ਦੀ ਜਿ਼ੰਮੇਵਾਰੀ ਦਿੱਤੀ ਹੈ, ਇਸ ਲਈ ਮੈਂ ਸੂਰਤ ਦੇ ਲੋਕਾਂ ਦਾ ਦਿਲੋਂਸ਼ੁਕਰੀਆ ਅਦਾ ਕਰਦਾ ਅਤੇ ਭਰੋਸਾ ਦਿਵਾਉਂਦਾ ਹਾਂ ਕਿ ਆਮ ਆਦਮੀ ਪਾਰਟੀ ਉਨ੍ਹਾਂ ਦੀਆਂ ਉਮੀਦਾਂ ਉੱਤੇ ਖਰੀ ਉਤਰੇਗੀ।

Read More Latest Indian Political News

Continue Reading

ਰਾਜਨੀਤੀ

ਪੱਛਮੀ ਬੰਗਾਲ ਸਮੇਤ ਪੰਜ ਰਾਜਾਂ ਦੀਆਂ ਚੋਣਾਂ ਦੇ ਲਈ ਤਾਰੀਖਾਂ ਦਾ ਐਲਾਨ

Published

on

ਆਸਾਮ, ਕੇਰਲਾ, ਤਾਮਿਲ ਨਾਡੂ ਸਮੇਤ 2 ਮਈ ਨੂੰ ਨਤੀਜੇ ਆਉਣਗੇ
ਨਵੀਂ ਦਿੱਲੀ, 26 ਫਰਵਰੀ, – ਭਾਰਤ ਦੇ ਚਾਰ ਰਾਜਾਂ ਅਤੇ ਇੱਕ ਕੇਂਦਰੀ ਸ਼ਾਸਤ ਪ੍ਰਦੇਸ਼ ਵਿੱਚ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।ਅੱਜ ਸ਼ੁੱਕਰਵਾਰ ਨੂੰ ਭਾਰਤੀ ਚੋਣ ਕਮਿਸ਼ਨ ਨੇ ਇਨ੍ਹਾਂ ਰਾਜਾਂ ਦੇ ਲਈ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ, ਜਿਨ੍ਹਾਂ ਵਿੱਚ ਪੱਛਮੀ ਬੰਗਾਲ, ਤਾਮਿਲ ਨਾਡੂ, ਆਸਾਮ, ਕੇਰਲ ਅਤੇ ਪੁਡੂਚੇਰੀ ਸ਼ਾਮਲ ਹਨ। ਇਨ੍ਹਾਂ ਰਾਜਾਂ ਵਿੱਚ ਅਪ੍ਰੈਲ ਅਤੇ ਮਈ ਵਿੱਚ ਸਰਕਾਰਾਂ ਦਾ ਸਮਾਂ ਪੂਰਾ ਹੋਣ ਵਾਲਾ ਹੈ।ਪੱਛਮੀ ਬੰਗਾਲ ਵਿਧਾਨ ਸਭਾ ਦੀਆਂ 294 ਸੀਟਾਂ, ਤਾਮਿਲ ਨਾਡੂ ਵਿੱਚ 234 ਸੀਟਾਂ, ਕੇਰਲ ਵਿੱਚ 140 ਸੀਟਾਂ, ਅਸਾਮ ਵਿੱਚ 126 ਤੇ ਕੇਂਦਰੀ ਸ਼ਾਸਤ ਪ੍ਰਦੇਸ਼ ਪੁਡੂਚੇਰੀ ਵਿੱਚ 30 ਸੀਟਾਂ ਲਈ ਵੋਟਾਂ ਪਵਾਈਆਂ ਜਾਣਗੀਆਂ।
ਚੋਣ ਕਮਿਸ਼ਨ ਵੱਲੋਂ ਕੀਤੇ ਐਲਾਨ ਮੁਤਾਬਕ ਪੱਛਮੀ ਬੰਗਾਲ ਵਿਚ 8 ਪੜਾਵਾਂ ਵਿਚ ਵੋਟਾਂ ਪਾਈਆਂ ਜਾਣਗੀਆਂ ਤੇ ਇਨ੍ਹਾਂ ਦੇ ਨਤੀਜੇ ਦੂਸਰੇ ਚਾਰ ਰਾਜਾਂ ਦੇ ਨਾਲ ਹੀ 2 ਮਈ ਨੂੰ ਨਿਕਲਣਗੇ। ਇਸ ਰਾਜ ਦੇ ਪਹਿਲੇ ਪੜਾਅ ਦੀ ਵੋਟਿੰਗ 27 ਮਾਰਚ ਨੂੰ ਹੋਵੇਗੀ, ਦੂਸਰਾ ਪੜਾਅ 1 ਅਪ੍ਰੈਲ, ਤੀਸਰਾ 6 ਅਪ੍ਰੈਲ, ਚੌਥਾ 10 ਅਪ੍ਰੈਲ, ਪੰਜਵਾਂ 17 ਅਪ੍ਰੈਲ, ਛੇਵਾਂ ਪੜਾਅ 22 ਅਪ੍ਰੈਲ, ਸੱਤਵਾਂ 26 ਅਪ੍ਰੈਲ ਅਤੇ ਵੋਟਾਂ ਪੈਣ ਲਈ ਅੱਠਵਾਂ ਪੜਾਅ 29 ਅਪ੍ਰੈਲ ਨੂੰ ਹੋਵੇਗਾ।
ਅਸਾਮ ਵਿਧਾਨ ਸਭਾ ਦੀਆਂ 126 ਸੀਟਾਂ ਲਈ ਚੋਣਾਂ ਤਿੰਨ ਪੜਾਵਾਂ ਵਿੱਚ ਹੋਣਗੀਆਂ, ਜਿਸ ਦੇ ਪਹਿਲੇ ਪੜਾਅ ਲਈ 27 ਮਾਰਚ ਨੂੰ ਵੋਟਿੰਗ ਹੋਵੇਗੀ। ਦੂਸਰਾ ਪੜਾਅ 1 ਅਪ੍ਰੈਲ ਤੇ ਵੋਟਾਂ ਪੈਣ ਦਾ ਤੀਸਰਾ ਪੜਾਅ 6 ਅਪ੍ਰੈਲ ਨੂੰ ਹੋਵੇਗਾ। ਕੇਰਲਾ ਵਿਧਾਨ ਸਭਾ ਦੀਆਂ 140 ਸੀਟਾਂ ਲਈ ਸਿਰਫ 6 ਅਪ੍ਰੈਲ ਨੂੰ ਇੱਕੋ ਦਿਨ ਵੋਟਾਂ ਪਾਈਆਂ ਜਾਣਗੀਆਂ। ਇਸ ਰਾਜ ਵਿੱਚ ਮੌਜੂਦਾ ਸਰਕਾਰ ਦੀ ਮਿਆਦ 1 ਜੂਨ ਨੂੰ ਖ਼ਤਮ ਹੋਣੀ ਹੈ। ਤਾਮਿਲਨਾਡੂ ਦੀਆਂ 234 ਵਿਧਾਨ ਸਭਾ ਸੀਟਾਂ ਲਈ ਵੀ ਇੱਕੋ ਦਿਨ 6 ਅਪ੍ਰੈਲ ਨੂੰ ਵੋਟਿੰਗ ਹੋਏਗੀ। ਏਥੋਂ ਦੀ ਮੌਜੂਦਾ ਸਰਕਾਰ ਦਾ ਸਮਾਂ 24 ਮਈ ਨੂੰ ਖ਼ਤਮ ਹੋਣਾ ਹੈ। ਕੇਂਦਰੀ ਸ਼ਾਸਤ ਪ੍ਰਦੇਸ਼ ਪੁਡੂਚੇਰੀ ਦੀਆਂ 30 ਸੀਟਾਂ ਲਈ ਵੀ 6 ਅਪ੍ਰੈਲ ਨੂੰ ਵੋਟਿੰਗ ਹੋਏਗੀ। ਇਸ ਰਾਜ ਦੇ ਕਈ ਵਿਧਾਇਕਾਂ ਦੇ ਅਸਤੀਫੇ ਦੇ ਜਾਣ ਕਾਰਨ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਪਿਛਲੇ ਹਫਤੇ ਭਰੋਸੇ ਦਾ ਵੋਟ ਲੈਣ ਤੋਂ ਅਸਫਲ ਰਹੀ ਅਤੇ ਇਸ ਕਾਰਨ ਡਿੱਗ ਪਈ ਸੀ ਤੇ ਇਸ ਵੇਲੇ ਏਥੇ ਰਾਸ਼ਟਰਪਤੀ ਸ਼ਾਸਨ ਲਾਗੂ ਹੈ।
ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਦੇ ਦੱਸਣ ਅਨੁਸਾਰ ਅਸਾਮਵਿੱਚ 2016 ਦੀਆਂ ਵਿਧਾਨ ਸਭਾ ਚੋਣਾਂ ਵਿੱਚ 24,890 ਚੋਣ ਕੇਂਦਰ ਸਨ, ਇਸ ਵਾਰਇਹ 33,530 ਕੇਂਦਰ ਹੋਣਗੇ। ਤਾਮਿਲ ਨਾਡੂ ਵਿੱਚ 2016 ਦੀਆਂ ਵਿਧਾਨ ਸਭਾ ਚੋਣਾਂ ਵਿੱਚ 66,007 ਚੋਣ ਕੇਂਦਰ ਸਨ, ਇਸ ਵਾਰ ਇਹ ਗਿਣਤੀ 88,936 ਹੋਵੇਗੀ। ਕੇਰਲ ਵਿਚਲੇ 21,498 ਚੋਣ ਕੇਂਦਰਾਂ ਤੋਂ ਵਧਾ ਕੇ 40,771 ਕੀਤੇ ਗਏ ਹਨ ਤੇ ਪੱਛਮੀ ਬੰਗਾਲ ਵਿਚ ਸਾਲ 2016 ਦੇ 77,413 ਚੋਣ ਕੇਂਦਰਾਂ ਤੋਂ ਵਧਾ ਕੇ ਇਸ ਵਾਰ 1,01,916 ਕਰ ਦਿੱਤੇ ਗਏ ਹਨ।

Read More Latest Indian Political News

Continue Reading

ਰਾਜਨੀਤੀ

ਜਦੋਂ ਮਛੇਰਿਆਂ ਨਾਲ ਰਾਹੁਲ ਗਾਂਧੀ ਸਮੁੰਦਰ ਵਿੱਚ ਉਤਰੇ

Published

on

ਕੋਲਮ, 26 ਫਰਵਰੀ – ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਮਛੇਰਿਆਂ ਦੇ ਜੀਵਨ ਨੂੰ ਨੇੜਿਓਂ ਦੇਖਣ ਅਤੇ ਸਮਝਣ ਲਈ ਉਨ੍ਹਾਂ ਨਾਲ ਸਮੁੰਦਰ ਵਿੱਚ ਚੁੱਭੀ ਲਾਈ।
ਇਸ ਤੋਂ ਪਹਿਲਾਂ ਕਿਸ਼ਤੀ ਵਿੱਚ ਸਵਾਰ ਹੋ ਕੇ ਉਹ ਕੇਰਲ ਦੇ ਕੋਲਮ ਤਟ ਉੱਤੇ ਸਮੁੰਦਰ ਵਿੱਚ ਗਏ ਅਤੇ ਜਦੋਂ ਮਛੇਰਿਆਂ ਨੇ ਮੱਛੀਆਂ ਫੜਨ ਲਈ ਜਾਲ ਸੁੱਟਿਆ ਤਾਂ ਉਹ ਵੀ ਬਾਕੀ ਮਛੇਰਿਆਂ ਨਾਲ ਪਾਣੀ ਵਿੱਚ ਉਤਰ ਗਏ। ਉਨ੍ਹਾਂ ਨੇ ਮਛੇਰਿਆਂ ਨਾਲ ਮੱਛੀਆਂ ਫੜੀਆਂ। ਤੱਟ ਉੱਤੇ ਪਹੁੰਚਣ ਤੋਂ ਪਹਿਲਾਂ ਉਹ ਕਰੀਬ 10 ਮਿੰਟ ਤੱਕ ਮਛੇਰਿਆਂ ਨਾਲ ਤਰਦੇ ਰਹੇ। ਰਾਹੁਲ ਨੇ ਜਦੋਂ ਦੇਖਿਆ ਕਿ ਮੱਛੀਆਂ ਫੜਨ ਲਈ ਜਾਲ ਸੁੱਟਣ ਪਿੱਛੋਂ ਕੁਝ ਮਛੇਰੇ ਸਮੁੰਦਰ ਵਿੱਚ ਛਾਲ ਮਾਰ ਰਹੇ ਹਨ ਤਾਂ ਉਹ ਵੀ ਪਾਣੀ ਵਿੱਚ ਉਤਰ ਗਏ। ਉਸ ਸਮੇਂ ਕਿਸ਼ਤੀ ਉੱਤੇ ਰਾਹੁਲ ਦਾ ਇੱਕ ਨਿੱਜੀ ਸੁਰੱਖਿਆ ਅਧਿਕਾਰੀ ਵੀ ਸੀ। ਉਨ੍ਹਾਂ ਨਾਲ ਮੌਜੂਦ ਕਾਂਗਰਸ ਦੇ ਇੱਕ ਆਗੂ ਨੇ ਦੱਸਿਆ ਕਿ ਉਹ ਸਾਨੂੰ ਦੱਸੇ ਬਿਨਾਂ ਪਾਣੀ ਵਿੱਚ ਉਤਰ ਗਏ। ਅਸੀਂ ਸਾਰੇ ਹੈਰਾਨ ਰਹਿ ਗਏ, ਪਰ ਉਹ ਬਹੁਤ ਸਹਿਜ ਦਿੱਸ ਰਹੇ ਸਨ। ਬਾਅਦ ਵਿੱਚ ਰਾਹੁਲ ਦੇ ਸਮੁੰਦਰ ਵਿੱਚ ਚੁੱਭੀ ਮਾਰਨ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਲੱਗੀ, ਜਿਸ ਵਿੱਚ ਰਾਹੁਲ ਨੀਲੀ ਟੀ-ਸ਼ਰਟ ਅਤੇ ਖ਼ਾਕੀ ਪੈਂਟ ਪਹਿਨੇ ਸਮੁੰਦਰ ਵਿੱਚ ਨਹਾਉਂਦੇ ਦਿਖ ਰਹੇ ਹਨ।

Read More Punjabi Breaking News Portal

Continue Reading

ਰੁਝਾਨ


Copyright by IK Soch News powered by InstantWebsites.ca