Raj Mistry dies of electrocution
Connect with us apnews@iksoch.com

ਪੰਜਾਬੀ ਖ਼ਬਰਾਂ

ਕਰੰਟ ਲੱਗਣ ਨਾਲ ਰਾਜ ਮਿਸਤਰੀ ਦੀ ਮੌਤ

Published

on

electro

ਨਕੋਦਰ, 14 ਜਨਵਰੀ – ਥਾਣਾ ਸਦਰ ਦੇ ਪਿੰਡ ਸ਼ਰੀਂਹ ਵਿੱਚ ਇੱਕ ਰਾਜਮਿਸਤਰੀ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ। ਇਸ ਦੀ ਸੂਚਨਾ ਮਿਲਦੇ ਸਾਰ ਸ਼ੰਕਰ ਚੌਕੀ ਦੇ ਮੁਖੀ ਸਬ-ਇੰਸਪੈਕਟਰ ਰਾਜਿੰਦਰ ਸਿੰਘ ਮੌਕੇ ਤੇ ਪਹੁੰਚੇ। ਮ੍ਰਿਤਕ ਦੀ ਪਛਾਣ ਕਮਲ (33) ਪਿੰਡ ਚੱਕ ਵੇਂਡਲ, ਨਕੋਦਰ ਦੇ ਰੂਪ ਵਿੱਚ ਹੋਈ ਹੈ। ਮ੍ਰਿਤਕ ਦੀ ਪਤਨੀ ਰਮਨਦੀਪ ਕੌਰ ਨੇਪੁਲਸ ਨੂੰ ਦੱਸਿਆ ਕਿ ਮੇਰੀ ਸ਼ਾਦੀ ਕਰੀਬ 8 ਸਾਲ ਪਹਿਲਾਂ ਕਮਲ ਘਾਰੂ ਪੁੱਤਰ ਮੰਗਤ ਰਾਮ ਨਿਵਾਸੀ ਚੱਕ ਵੇਂਡਲ ਨਾਲ ਹੋਈ ਸੀ, ਜੋ ਰਾਜਮਿਸਤਰੀ ਦਾ ਕੰਮ ਕਰਦਾ ਸੀ। ਕੱਲ੍ਹ ਪਿੰਡ ਦੇ ਲੜਕੇ ਅਭਿਤ ਘਾਰੂ ਨਾਲ ਉਹ ਪਿੰਡ ਸਰੀਂਹ ਵਿੱਚ ਕੰਮ ਕਰਨ ਗਿਆ ਸੀ। ਦੁਪਹਿਰੇ ਲੱਗਭਗ 1.30 ਵਜੇ ਅਭਿਤ ਘਾਰੂ ਨੇ ਫ਼ੋਨ ਉੱਤੇ ਦੱਸਿਆ ਕਿ ਉਨ੍ਹਾਂ ਨੇ ਘਰ ਦੀ ਛੱਤਤੇ ਰੋਟੀ ਖਾ ਕੇ ਹਟੇ ਸੀ ਕਿ ਗਲੀ ਵਿੱਚ ਬੱਚੇ ਢੋਲ ਦੇ ਨਾਲ ਲੋਹੜੀ ਮੰਗ ਰਹੇ ਸੀ। ਜਦੋਂ ਕਮਲ ਘਾਰੂ ਥੱਲੇ ਦੇਖਣ ਲਗਾ ਤਾਂ ਭਾਰ ਥੱਲੇ ਵੱਲ ਜ਼ਿਆਦਾ ਹੋ ਗਿਆ ਅਤੇ ਉਸਦਾ ਹੱਥ ਹਾਈ ਵੋਲਟੇਜ ਤਾਰਾਂ ਨਾਲ ਲੱਗ ਗਿਆ। ਇਸ ਦੌਰਾਨ ਉਥੇ ਮੌਜੂਦ ਮਜ਼ਦੂਰਾਂ ਦੀ ਮਦਦ ਨਾਲ ਉਸ ਤਾਰਾਂ ਤੋਂ ਉਤਾਰਿਆ ਅਤੇ ਇਲਾਜ ਦੇ ਲਈ ਸਿਵਲ ਹਸਪਤਾਲ ਲੈ ਗਏ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਹੈ।

ਪੰਜਾਬੀ ਖ਼ਬਰਾਂ

ਕਿਸਾਨ ਆਗੂਆਂ ਨੂੰ ਮਾਰਨ ਦੀ ਗੱਲ ਕਹਿਣ ਵਾਲਾ ਨੌਜਵਾਨ ਬਿਆਨਾਂ ਤੋਂ ਪਲਟਿਆ

Published

on

fARMERS
  • ਉਲਟਾ ਕਿਸਾਨ ਆਗੂਆਂ ਉੱਤੇ ਦੋਸ਼ ਲਾ ਧਰੇ
    ਨਵੀਂ ਦਿੱਲੀ, 23 ਜਨਵਰੀ, – ਇੱਕ ਦਿਨ ਪਹਿਲਾਂ ਚਾਰ ਕਿਸਾਨ ਆਗੂਆਂ ਦੇ ਕਤਲ ਦੀ ਸਾਜਿਸ਼ ਕਰਨ ਤੇ ਇਸ 26 ਜਨਵਰੀ ਨੂੰ ਗਣਤੰਤਰ ਦਿਵਸਮੌਕੇਦਿੱਲੀ ਵਿੱਚ ਵੱਡੀ ਗੜਬੜ ਕਰਨ ਦਾ ਦਾਅਵਾ ਕਰਨ ਵਾਲਾ ਨੌਜਵਾਨ ਯੋਗੇਸ਼ ਕੁਝ ਹੀ ਘੰਟਿਆ ਬਾਅਦ ਆਪਣੇ ਬਿਆਨ ਤੋਂ ਅਸਲੋਂ ਮੁੱਕਰ ਗਿਆ ਹੈ।
    ਵਰਨਣ ਯੋਗ ਹੈ ਕਿ ਸ਼ਨਿਚਰਵਾਰ ਸਵੇਰੇ ਇੰਟਰਨੈੱਟ ਮੀਡੀਆ ਉੱਤੇ ਵਾਇਰਲ ਹੋਈ ਵੀਡੀਓ ਵਿੱਚ ਯੋਗੇਸ਼ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਪਹਿਲਾ ਬਿਆਨ ਕਿਸਾਨ ਆਗੂਆਂ ਦੇ ਦਬਾਅ ਵਿੱਚਦਿੱਤਾ ਹੈ। ਕਰੀਬ 19 ਸਾਲ ਉਮਰ ਦੇ ਨੌਜਵਾਨ ਯੋਗੇਸ਼ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫੰਰਸ ਵਿੱਚ ਪਹਿਲਾਂ ਆਪਣੀ ਉਮਰ 24 ਦੱਸੀ ਤੇ ਫਿਰ 21 ਸਾਲ ਕਹਿ ਦਿੱਤੀ । ਪਤਾ ਲੱਗਾ ਹੈ ਕਿ ਉਹ ਹਰਿਆਣਾ ਦੇ ਸੋਨੀਪਤ ਦਾ ਵਾਸੀ ਹੈ। ਇਸ ਦੇ ਦਾਅਵੇ ਦੀ ਜਾਂਚ ਲਈ ਪੁਲਿਸ ਦੀਆਂ ਦੋ ਟੀਮਾਂ ਬਣਾ ਕੇ ਇਕ ਟੀਮਦਿੱਲੀ ਵਿੱਚ ਜਾਂਚ ਕਰੇਗੀ ਤੇ ਦੂਸਰੀ ਟੀਮ ਉੱਤਰਾਖੰਡ ਭੇਜੀ ਗਈ ਹੈ।
    ਅਜੇ ਇੱਕ ਦਿਨ ਪਹਿਲਾਂ ਸਰਕਾਰ ਵਿਰੁੱਧ ਸੰਘਰਸ਼ ਕਰਦੇ ਕਿਸਾਨਾਂ ਦੇ ਆਗੂਆਂ ਨੇ ਕਿਸਾਨ ਮੋਰਚੇ ਦੌਰਾਨ ਹਿੰਸਾ ਫੈਲਾਉਣ ਦੀ ਸਾਜ਼ਿਸ਼ ਦਾ ਪਰਦਾਫ਼ਾਸ਼ ਕਰਨ ਦਾ ਦਾਅਵਾ ਕਰਦੇ ਹੋਏ ਇਕ ਵਿਅਕਤੀ ਨੂੰ ਪੇਸ਼ ਕੀਤਾ ਤੇ ਕਿਹਾ ਸੀ ਕਿ ਉਨ੍ਹਾਂ ਵੱਲੋਂ ਫੜੇ ਇਸ ਬੰਦੇ ਨੇ ਮੰਨਿਆ ਹੈ ਕਿ ਉਹ ਮੋਰਚੇ ਵਿੱਚ ਖ਼ਰਾਬੀ ਕਰਨ ਆਇਆ ਸੀ। ਸ਼ੁੱਕਰਵਾਰ ਰਾਤ ਕਰੀਬ ਸਾਢੇ ਦਸ ਵਜੇ ਸਿੰਘੂ ਬਾਰਡਰ ਵਿਖੇ ਸੱਦੀ ਪ੍ਰੈੱਸ ਕਾਨਫਰੰਸ ਵਿੱਚ ਕਿਸਾਨ ਆਗੂਆਂ ਨੇ ਇਕ ਨਕਾਬਪੋਸ਼ ਨੂੰ ਪੱਤਰਕਾਰਾਂ ਅੱਗੇਪੇਸ਼ ਕੀਤਾ ਤਾਂ ਕਿਸਾਨਆਗੂ ਕੁਲਵੰਤ ਸਿੰਘ ਤੇ ਹੋਰਾਂ ਨੇ ਕਿਹਾ ਸੀ ਕਿ ਇਹ ਸਾਜ਼ਿਸ਼ ਤਹਿਤ ਏਥੇ ਆਇਆ ਸੀ ਤੇ ਇਸ ਦਾ ਇਰਾਦਾ ਚਾਰ ਕਿਸਾਨ ਆਗੂਆਂ ਨੂੰ ਮਾਰ ਕੇ ਗੜਬੜਫੈਲਾਉਣਾ ਸੀ। ਉਸ ਦਾ ਕਹਿਣਾ ਸੀ ਕਿ 23 ਜਨਵਰੀ ਨੂੰ ਉਸ ਦੀ ਦੋ ਥਾਈਂ ਹਥਿਆਰ ਚਲਾਉਣ ਦੀ ਯੋਜਨਾ ਸੀ ਤੇ 24 ਜਨਵਰੀ ਨੂੰ ਸਟੇਜ ਉੱਤੇ ਚਾਰ ਲੋਕਾਂ ਨੂੰ ਗੋਲੀ ਮਾਰਨੀ ਸੀ। ਉਸ ਦੇ ਮੁਤਾਬਕ ਇਹ ਚਾਰ ਆਗੂ 32 ਜਣਿਆਂ ਦੀ ਹਿੱਟ ਲਿਸਟ ਵਿੱਚੋਂ ਹਨ ਤੇ 26 ਜਨਵਰੀ ਨੂੰ 50-60 ਲੋਕਾਂ ਦੇ ਆਉਣ ਦੀ ਯੋਜਨਾ ਸੀ। ਉਸ ਨੇ ਕਿਹਾ ਸੀ ਕਿ ਕਿਸਾਨ ਟਰੈਕਟਰ ਰੈਲੀ ਵੇਲੇ ਜਦੋਂ ਕਿਸਾਨ ਆਗੂ ਅੱਗੇ ਵਧਦੇ, ਓਦੋਂ ਹਵਾਈ ਫਾਇਰ ਕਰਨੇ ਸਨ। ਉਸ ਨੇ ਕਿਹਾ ਸੀ ਕਿ ਉਹ ਪੈਸੇ ਲਈ ਕੰਮ ਕਰਦੇ ਹਨ ਤੇ ਇਸ ਕੰਮ ਲਈ 10 ਹਜ਼ਾਰ ਰੁਪਏ ਵਿੱਚ ਡੀਲ ਹੋਈ ਸੀ। ਕਿਸਾਨਾਂ ਦੀ ਪ੍ਰੈੱਸ ਕਾਨਫਰੰਸ ਦੌਰਾਨ ਕੁਝ ਪੁਲਿਸ ਅਧਿਕਾਰੀ ਵੀ ਪੁੱਜ ਗਏ, ਪਰ ਉਨ੍ਹਾਂ ਨੇ ਆਪਣੇ ਉੱਚ ਅਧਿਕਾਰੀਆਂ ਦੇ ਪਹੁੰਚਣ ਤਕ ਸ਼ੱਕੀ ਬੰਦੇ ਨੂੰ ਹਿਰਾਸਤ ਵਿੱਚ ਲੈਣ ਤੋਂ ਮਨ੍ਹਾਂ ਕਰ ਦਿੱਤਾ ਸੀ।
    ਅੱਜ ਉਸ ਨੌਜਵਾਨ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਉਹ ਕਹਿ ਰਿਹਾ ਹੈ ਕਿ ਕਿਸਾਨਾਂ ਦੇ ਦਬਾਅਹੇਠ ਉਸ ਨੇ ਪੱਤਰਕਾਰਾਂ ਨਾਲ ਗੱਲਬਾਤਕੀਤੀ ਸੀ। ਯੋਗੇਸ਼ ਖ਼ੁਦ ਨੂੰ ਨੌਵੀਂ ਜਮਾਤ ਫੇਲ੍ਹ ਦੱਸਦਾ ਹੈ ਅਤੇ ਸੋਨੀਪਤ ਦੇ ਡੀਐੱਸਪੀ ਹੰਸਰਾਜ ਦੀ ਅਗਵਾਈ ਵਿੱਚ ਪੁਲਿਸ ਪੁੱਛਗਿਛ ਕਰ ਰਹੀ ਹੈ। ਯੋਗੇਸ਼ ਦਾ ਕਹਿਣਾ ਹੈ ਕਿ ਉਸ ਨੂੰ ਕਿਸਾਨਾਂ ਨੇ ਕੈਂਪ ਵਿੱਚ ਲਿਜਾ ਕੇ ਕੁੱਟਿਆ ਅਤੇ ਰਾਤ ਸ਼ਰਾਬ ਪਿਆ ਕੇ ਕਿਹਾ ਗਿਆ ਸੀ ਕਿ ਅਸੀਂ ਜੋ ਕਹਾਂਗੇ, ਬੋਲਣਾ ਪਵੇਗਾ।

Click Here To Read Punjabi News Today

Continue Reading

ਪੰਜਾਬੀ ਖ਼ਬਰਾਂ

ਦਿੱਲੀ ਪੁਲਿਸ ਕਿਸਾਨਾਂ ਵੱਲੋਂ ਦਿੱਲੀ ਵਿੱਚ ਟਰੈਕਟਰ ਪਰੇਡ ਕਰਨ ਲਈ ਮਨਜੂਰੀ ਦੇਣਾ ਮੰਨੀ

Published

on

kisan tractor
  • ਦੁਵੱਲੀ ਮੀਟਿੰਗ ਦੌਰਾਨ ਪਰੇਡ ਦੇ ਲਾਂਘਿਆਂ ਬਾਰੇ ਸਹਿਮਤੀ
    ਨਵੀਂ ਦਿੱਲੀ, 23 ਜਨਵਰੀ, – ਭਾਰਤ ਸਰਕਾਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਕਿਸਾਨਾਂ ਦੇ ਦਬਾਅ ਅੱਗੇ ਝੁਕ ਕੇ ਅੱਜ ਸਰਕਾਰ ਨੇ ਕਿਸਾਨਾਂ ਨੂੰ ਦਿੱਲੀਵਿੱਚ ਟਰੈਕਟਰ ਪਰੇਡ ਕੱਢਣ ਲਈ ਮਨਜ਼ੂਰੀ ਦੇ ਦਿੱਤੀ ਹੈ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਉਹ ਦਿੱਲੀ ਅੰਦਰ ਸ਼ਾਂਤੀਪੂਰਨ ਤਰੀਕੇ ਨਾਲ ਦਾਖਲ ਹੋਣਗੇ ਅਤੇ ਟਰੈਕਟਰ ਪਰੇਡ ਕਰਨਗੇ। ਇਸ ਟਰੈਕਟਰ ਪਰੇਡ ਦੇ ਰੂਟ ਦਾ ਫੈਸਲਾ ਅਜੇ ਹੋਣਾ ਹੈ।
    ਇਸ ਸਬੰਧ ਵਿੱਚ ਅੱਜ ਸ਼ਨਿੱਚਰਵਾਰ ਨੂੰ ਕਿਸਾਨ ਆਗੂਆਂ ਦੀ ਦਿੱਲੀ ਦੇ ਪੁਲਿਸ ਅਫਸਰਾਂ ਨਾਲ ਮੀਟਿੰਗ ਹੋਈ ਅਤੇ ਸਹਿਮਤੀ ਬਣ ਗਈ। ਇਸ ਮੀਟਿੰਗ ਵਿਚ ਹੋਏ ਫੈਸਲੇ ਬਾਰੇ ਸਵਰਾਜ ਇੰਡੀਆ ਦੇ ਯੋਗੇਂਦਰ ਯਾਦਵ ਨੇ ਕਿਹਾ ਕਿ 26 ਜਨਵਰੀ ਨੂੰ ਕਿਸਾਨ ਦਿੱਲੀਵਿੱਚ ਗਣਤੰਤਰ ਦਿਵਸ ਦੀ ਪਰੇਡ ਕਰਨਗੇ। ਇਹ ਸਹਿਮਤੀ ਪੰਜ ਵਾਰ ਦੀ ਗੱਲਬਾਤਪਿੱਛੋਂ ਹੋਈ ਹੈ। ਯਾਦਵ ਨੇ ਕਿਹਾ ਕਿ ਦਿੱਲੀ ਪੁਲਸ ਵੱਲੋਂ ਸਾਰੇ ਬੈਰੀਕੇਡ ਖੁਦ ਖੋਲ੍ਹੇ ਜਾਣਗੇ ਤੇ ਅਸੀਂ ਦਿੱਲੀ ਦੇ ਅੰਦਰ ਜਾ ਕੇ ਮਾਰਚ ਕਰਾਂਗੇ। ਕਿਸਾਨ ਆਗੂਆਂ ਨੇ ਕਿਹਾ ਕਿ 26 ਜਨਵਰੀ ਦੀ ਟਰੈਕਟਰ ਪਰੇਡ ਇਤਿਹਾਸਕ ਹੋਵੇਗੀ ਤੇ ਇਸ ਨਾਲ ਦੇਸ਼ ਦੀ ਆਨ-ਬਾਨ-ਸ਼ਾਨਨੂੰਕੋਈ ਫਰਕ ਨਹੀਂ ਪਵੇਗਾ। ਇਸ ਪਰੇਡ ਦੇ ਕੁਝ ਰੂਟ ਬਦਲਣੇ ਪੈ ਸਕਦੇ ਹਨ।
    ਦੂਸਰੇ ਪਾਸੇ ਦਿੱਲੀ ਪੁਲਿਸ ਨੇ ਕਿਹਾ ਕਿ ਟਰੈਕਟਰ ਪਰੇਡ 100 ਕਿੱਲੋਮੀਟਰ ਤੋਂ ਵੱਧ ਲੰਮੀਚੱਲੇਗੀ ਅਤੇ ਇਹ ਸ਼ਾਂਤੀਪੂਰਨ ਹੋਵੇਗੀ। ਇਹ ਟਰੈਕਟਰ ਪਰੇਡ 5 ਵੱਖ-ਵੱਖਲਾਂਘਿਆਂ ਤੋਂ ਸ਼ੁਰੂ ਹੋਵੇਗੀ ਅਤੇਦਿੱਲੀ ਪੁਲਿਸ ਨੇ ਸਾਫ ਕੀਤਾ ਹੈ ਕਿ ਆਪਣੇ ਬੈਰੀਕੇਡ ਉਹ ਖੁਦ ਹਟਾਵੇਗੀ। ਪੁਲਿਸ ਨੇ ਸਾਫ ਕੀਤਾ ਹੈ ਕਿ 26 ਜਨਵਰੀ ਨੂੰ ਦਿੱਲੀ ਦੇ ਅੰਦਰ ਸਿਰਫ ਪਰੇਡ ਹੋਵੇਗੀ ਅਤੇ ਕੋਈ ਵੀ ਕਿਸਾਨ ਉਸ ਦੇ ਬਾਅਦ ਦਿੱਲੀ ਦੇ ਅੰਦਰ ਨਹੀਂ ਬੈਠੇਗਾ।
    ਕਿਸਾਨ ਆਗੂਆਂ ਨੇ ਦਿੱਲੀ ਪੁਲਸ ਦੇ ਇਸ ਫੈਸਲੇ ਨੂੰ ਕਿਸਾਨਾਂ ਦੀ ਜਿੱਤ ਕਰਾਰ ਦਿੱਤਾ ਤੇ ਕਿਹਾ ਹੈ ਕਿ ਏਦਾਂ ਦਾ ਮੌਕਾ ਪਹਿਲੀ ਵਾਰ ਹੈ, ਜਦੋਂ ਕਿਸਾਨ ਅਤੇ ਜਵਾਨ ਦਿੱਲੀ ਵਿੱਚ ਇੱਕੋ ਦਿਨ ਪਰੇਡ ਕਰਨਗੇ।

Continue Reading

ਪੰਜਾਬੀ ਖ਼ਬਰਾਂ

ਓਵਰਟੇਕ ਕਰਨ ਵੇਲੇ ਬੱਸ-ਕਾਰ ਦੀ ਸਿੱਧੀ ਟੱਕਰ ਵਿੱਚ ਬੱਚੇ ਸਮੇਤ ਚਾਰ ਮੌਤਾਂ

Published

on

accident

ਤਲਵਾੜਾ, 23 ਜਨਵਰੀ – ਤਲਵਾੜਾ-ਮੁਕੇਰੀਆਂ ਸੜਕ ਉੱਤੇ ਅੱਡਾ ਬੈਰੀਅਰ ਨਜ਼ਦੀਕ ਬੱਸ-ਕਾਰ ਦੀ ਸਿੱਧੀ ਟੱਕਰ ਵਿੱਚ ਬੱਚੇ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ ਹੈ। ਵੇਰਵਿਆਂ ਮੁਤਾਬਕ ਹਾਦਸਾ ਓਵਰਟੇਕ ਕਰਨ ਵੇਲੇ ਵਾਪਰਿਆ ਹੈ ਤੇ ਕੰਢੀ ਨਹਿਰ ਦੇ ਪੁਲ ਕੋਲ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਜਲੰਧਰ ਤੋਂ ਕਾਂਗਰਸੀ ਵਿਧਾਇਕ ਦੀ ਨਿੱਜੀ ਕੰਪਨੀ ਦੀ ਬੱਸ ਤਲਵਾੜਾ ਤੋਂ ਜਲੰਧਰ ਨੂੰ ਰਵਾਨਾ ਹੋਈ ਸੀ। ਜਦ ਅੱੱਡਾ ਬੈਰੀਅਰ ਤੋਂ ਕੁਝ ਹੀ ਦੂਰ ਕੰਢੀ ਨਹਿਰ ਦਾ ਪੁਲ ਪਾਰ ਕੀਤਾ ਤਾਂ ਸਾਹਮਣਿਓਂ ਆਉਂਦੀ ਮਾਰੂਤੀ ਜ਼ੈਨ ਕਾਰ ਨਾਲ ਇਸ ਦੀ ਸਿੱਧੀ ਟੱਕਰ ਹੋ ਗਈ। ਹਾਦਸੇ ਵਿੱਚ ਕਾਰ ਸਵਾਰ ਸਾਢੇ ਤਿੰਨ ਸਾਲਾ ਬੱਚੇ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਕਾਰ ਚਾਲਕ ਸਰਬਜੀਤ ਸਿੰਘ (23), ਸੁਸ਼ੀਲ ਕੁਮਾਰ (22) ਪਿੰਡ ਰੌਲੀ ਥਾਣਾ ਹਾਜੀਪੁਰ ਤੇ ਭਾਣਜਾ ਆਰੀਅਨ (3.5) ਪਿੰਡ ਬਾਗੜੀਆਂ, ਜ਼ਿਲ੍ਹਾ ਗੁਰਦਾਸਪੁਰ ਤੇ ਕੁਲਦੀਪ ਸਿੰਘ (19) ਵਾਸੀ ਸਰਾਭਾ ਨਗਰ ਜਲੰਧਰ ਵਜੋਂ ਹੋਈ ਹੈ। ਕੁਲਦੀਪ ਆਪਣੇ ਦੋਸਤ ਸਰਬਜੀਤ ਸਿੰਘ ਕੋਲ ਪਿੰਡ ਰੌਲੀ ਆਇਆ ਸੀ। ਬੱਸ ਚਾਲਕ ਤੇ ਕੰਡਕਟਰ ਫਰਾਰ ਦੱਸੇ ਗਏ ਹਨ। ਇਸ ਦੀ ਜਾਣਕਾਰੀ ਮਿਲਣ ਉੱਤੇ ਥਾਣਾ ਮੁਖੀ ਅਜਮੇਰ ਸਿੰਘ ਮੌਕੇ ਉੱਤੇ ਪਹੁੰਚੇ। ਪੁਲਸ ਦੇ ਮੁਤਾਬਕ ਹਾਦਸਾ ਓਵਰਟੇਕ ਕਾਰਨ ਵਾਪਰਿਆ ਹੈ। ਕਾਰ ਸਵਾਰ ਦੋ ਜਣਿਆਂ ਦੀ ਮੌਕੇ ਉੱਤੇ ਮੌਤ ਹੋ ਗਈ ਅਤੇ ਦੋ ਦੀ ਮੌਤਬੀ ਬੀ ਐਮ ਬੀ ਹਸਪਤਾਲ ਤਲਵਾੜਾ ਵਿੱਚ ਹੋਈ।

Continue Reading

ਰੁਝਾਨ


Copyright by IK Soch News powered by InstantWebsites.ca