Railway officer arrested for taking Rs 1 crore bribe
Connect with us [email protected]

ਅਪਰਾਧ

ਇੱਕ ਕਰੋੜ ਰੁਪਏ ਰਿਸ਼ਵਤ ਲੈਣ ਵਾਲਾ ਰੇਲਵੇ ਅਫਸਰ ਕਾਬੂ

Published

on

bribery

ਨਵੀਂ ਦਿੱਲੀ, 18 ਜਨਵਰੀ – ਭਾਰਤ ਦੀ ਕੇਂਦਰੀ ਜਾਂਚ ਏਜੰਸੀ ਸੀ ਬੀ ਆਈ ਨੇ ਕੱਲ੍ਹ ਰੇਲਵੇ ਦੇ ਮੁੱਖ ਪ੍ਰਸ਼ਾਸਨਿਕ ਅਧਿਕਾਰੀ (ਕੰਸਟਰੱਕਸ਼ਨ) ਮਹਿੰਦਰ ਸਿੰਘ ਚੌਹਾਨ ਅਤੇ ਦੋ ਹੋਰਨਾਂ ਨੂੰ ਇੱਕ ਕਰੋੜ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ। ਚੌਹਾਨ `ਤੇ ਇੱਕ ਨਿੱਜੀ ਕੰਪਨੀ ਨੂੰ ਠੇਕਾ ਦਿਵਾਉਣ ਬਦਲੇ ਵਿੱਚ ਰਿਸ਼ਵਤ ਮੰਗਣ ਦਾ ਦੋਸ਼ ਹੈ। ਇਸ ਦੇ ਨਾਲ ਸੀ ਬੀ ਆਈ ਨੇ ਪੰਜ ਰਾਜਾਂ ਵਿੱਚ 21 ਥਾਂਵਾਂ ਉੱਤੇ ਛਾਪੇਮਾਰੀ ਕੀਤੀ ਹੈ।
ਇਸ ਬਾਰੇ ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਇੰਡੀਅਨ ਰੇਲਵੇ ਇੰਜੀਨੀਅਰਿੰਗ ਸਰਵਿਸ (ਆਈ ਆਰ ਈ ਐਸ) ਦੇ 1985 ਬੈਚ ਦੇ ਅਧਿਕਾਰੀ ਮਹਿੰਦਰ ਸਿੰਘ ਚੌਹਾਨ ਨੂੰ ਗੁਹਾਟੀ ਦੇ ਮਾਲੀਗਾਉਂ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਦੋ ਹੋਰਨਾਂ ਭੁਪਿੰਦਰ ਰਾਵਤ ਅਤੇ ਇੰਦਰ ਸਿੰਘ ਨੂੰ ਦੇਹਰਾਦੂਨ ਤੋਂ ਗ੍ਰਿਫਤਾਰ ਕੀਤਾ ਗਿਆ, ਜਿੱਥੇ ਚੌਹਾਨ ਦੇ ਕਹਿਣ ਉੱਤੇ ਰਿਸ਼ਵਤ ਲਈ ਗਈ ਸੀ। ਭੁਪਿੰਦਰ ਰਿਸ਼ਵਤ ਕਾਂਡ ਵਾਲੀ ਕੰਪਨੀ ਏ ਬੀ ਸੀ ਆਈ ਇਨਫਰਾਸਟ੍ਰਕਚਰਸ ਪ੍ਰਾਈਵੇਟ ਲਿਮਟਿਡ ਦਾ ਕਰਮਚਾਰੀ ਹੈ। ਦੱਸਿਆ ਗਿਆ ਹੈ ਕਿ ਚੌਹਾਨ ਨੇ ਨਾਰਥ-ਈਸਟਰਨ ਫਰੰਟੀਅਰ ਰੇਲਵੇ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਠੇਕਾ ਦਿਵਾਉਣ ਲਈ ਏ ਬੀ ਸੀ ਆਈ ਇਨਫਰਾਸਟ੍ਰਕਚਰਸ ਪ੍ਰਾਈਵੇਟ ਲਿਮਟਿਡ ਤੋਂ ਰਿਸ਼ਵਤ ਮੰਗੀ ਸੀ। ਉਸ ਨੇ ਰਿਸ਼ਵਤ ਦੀ ਰਕਮ ਦੇਹਰਾਦੂਨ ਵਿਚਲੇ ਆਪਣੇ ਘਰ ਦੇਣ ਨੂੰ ਕਿਹਾ ਸੀ।
ਸੀ ਬੀ ਆਈ ਨੇ ਇਸ ਦੇ ਨਾਲ 2.14 ਕਰੋੜ ਰੁਪਏ ਦੀ ਰਕਮ ਵੀ ਜ਼ਬਤ ਕੀਤੀ ਹੈ। ਇਨ੍ਹਾਂ ਵਿੱਚ ਇੱਕ ਕਰੋੜ 54 ਲੱਖ ਰੁਪਏ ਦੇਹਰਾਦੂਨ ਤੋਂ ਛਾਪੇ ਵਿੱਚ ਬਰਾਮਦ ਕੀਤੇ ਗਏ। ਰਿਸ਼ਵਤ ਵਜੋਂ ਪਹਿਲਾਂ ਮਿਲੇ 60 ਲੱਖ ਰੁਪਏ ਵੀ ਜਾਂਚ ਏਜੰਸੀ ਨੇ ਜ਼ਬਤ ਕੀਤੇ ਹਨ। ਜਾਂਚ ਏਜੰਸੀ ਨੇ ਚੌਹਾਨ ਨੂੰ ਗ੍ਰਿਫਤਾਰ ਕਰਨ ਦੇ ਇਲਾਵਾ ਦੋ ਰੇਲਵੇ ਅਧਿਕਾਰੀਆਂ ਹੇਮਚੰਦ ਬੋਰਾ ਅਤੇ ਲਕਸ਼ਮੀਕਾਂਤ ਵਰਮਾ ਦੇ ਖਿਲਾਫ ਕੇਸ ਦਰਜ ਕੀਤਾ ਅਤੇ ਏ ਬੀ ਸੀ ਆਈ ਇਨਫਰਾਸਟ੍ਰਕਚਰਸ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਪਵਨ ਬੈਦ ਦੇ ਖਿਲਾਫ ਵੀ ਕੇਸ ਦਰਜ ਕੀਤਾ ਹੈ। ਸੀ ਬੀ ਆਈ ਦਾ ਕਹਿਣਾ ਹੈ ਕਿ ਬੈਦ ਨਾਰਥ-ਈਸਟ ਫਰੰਟੀਅਰ ਖੇਤਰ ਦੇ ਕਈ ਪ੍ਰੋਜੈਕਟਾਂ ਦੇ ਸਿਲਸਿਲੇ ਵਿੱਚ ਚੌਹਾਨ ਦੇ ਸੰਪਰਕ ਵਿੱਚ ਸੀ।

Punjabi Latest News on Crime

ਅਪਰਾਧ

ਭਾਜਪਾ ਪਾਰਲੀਮੈਂਟ ਮੈਂਬਰ ਦੇ ਪੁੱਤਰ ਨੇ ਆਪਣੇ ਸਾਲੇ ਤੋਂ ਖ਼ੁਦ ਉੱਤੇ ਚਲਵਾਈ ਸੀ ਗੋਲੀ

Published

on

ਲਖਨਊ, 4 ਮਾਰਚ – ਭਾਜਪਾ ਪਾਰਲੀਮੈਂਟ ਮੈਂਬਰ ਕੌਸ਼ਲ ਕਿਸ਼ੋਰ ਦੇ ਪੁੱਤਰ ਆਯੁਸ਼ ਉੱਤੇ ਪਰਸੋਂ ਰਾਤ ਹੋਏ ਹਮਲੇ ਦੇ ਕੇਸ ਵਿੱਚ ਨਵਾਂ ਮੋੜ ਆ ਗਿਆ ਹੈ। ਪੁਲਸ ਦਾ ਦਾਅਵਾ ਹੈ ਕਿ ਇਸ ਮਾਮਲੇ ਵਿੱਚ ਹਿਰਾਸਤ ਵਿੱਚ ਲਏ ਗਏ ਆਯੁਸ਼ ਦੇ ਸਾਲੇ ਆਦਰਸ਼ ਨੇ ਪੁੱਛ ਗਿੱਛ ਵਿੱਚ ਦੱਸਿਆ ਹੈ ਕਿ ਉਸ ਦੇ ਜੀਜੇ ਨੇ ਖ਼ੁਦ ਆਪਣੇ ਉਪਰ ਗੋਲੀ ਚਲਵਾਈ ਸੀ ਅਤੇ ਇਹ ਘਟਨਾ ਕੁਝ ਲੋਕਾਂ ਨੂੰ ਫਸਾਉਣ ਲਈ ਜਾਣਬੁੱਝ ਕੇ ਕੀਤੀਗਈ ਸੀ।
ਵਰਨਣ ਯੋਗ ਹੈ ਕਿ ਭਾਜਪਾ ਪਾਰਲੀਮੈਂਟ ਮੈਂਬਰ ਕੌਸ਼ਲ ਕਿਸ਼ੋਰ ਦੇ ਪੁੱਤਰ ਆਯੁਸ਼ ਨੂੰ ਗੋਲੀ ਮਾਰੀ ਗਈ ਸੀ ਅਤੇ ਇਸ ਘਟਨਾ ਵਿੱਚ ਆਯੁਸ਼ ਮਾਮੂਲੀ ਜ਼ਖ਼ਮੀ ਹੋਇਆ ਸੀ। ਇਹ ਘਟਨਾ 2-3 ਮਾਰਚ ਦੀ ਦਰਮਿਆਨੀ ਰਾਤ ਸੀਤਾਪੁਰ ਮਾਰਗ ਉੱਤੇ ਵਾਪਰੀ ਸੌ। ਆਯੁਸ਼ ਨੂੰ ਟਰਾਮਾ ਸੈਂਟਰ ਵਿੱਚ ਦਾਖ਼ਲ ਕਰਾਇਆ ਗਿਆ ਸੀ, ਜਿੱਥੇ ਇਲਾਜ ਮਗਰੋਂ ਉਸ ਨੂੰ ਛੁੱਟੀ ਦੇ ਦਿੱਤੀ ਗਈ। ਭਾਜਪਾ ਪਾਰਲੀਮੈਂਟ ਮੈਂਬਰ ਕੌਸ਼ਲ ਕਿਸ਼ੋਰ ਨੇ ਇਸ ਬਾਰੇ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਨਹੀਂ, ਪਰ ਕਿਹਾ ਜਾ ਰਿਹਾ ਹੈ ਕਿ ਜਦੋਂ ਵਾਰਦਾਤ ਹੋਈ ਤਾਂ ਆਯੂਸ਼ ਦਾ ਸਾਲਾ ਉਸ ਦੇ ਨਾਲ ਸੀ। ਆਯੁਸ਼ ਨੇ ਲਵ ਮੈਰਿਜ ਕੀਤੀ ਸੀ, ਇਸ ਲਈ ਅਸੀਂ ਉਸ ਨਾਲੋਂ ਨਾਤਾ ਤੋੜ ਲਿਆ ਸੀ। ਉਸ ਨੇ ਖ਼ੁਦਕੁਸ਼ੀ ਦੀ ਧਮਕੀ ਵੀ ਦਿੱਤੀ ਸੀ। ਆਯੁਸ਼ ਆਪਣੇ ਪਰਵਾਰ ਤੋਂ ਵੱਖ ਰਹਿ ਰਿਹਾ ਸੀ। ਉਨ੍ਹਾਂ ਦੇ ਵਿਆਹ ਤੋਂ ਪਰਵਾਰ ਖ਼ੁਸ਼ ਨਹੀਂ ਸੀ। ਦੱਸਿਆ ਜਾ ਰਿਹਾ ਹੈ ਕਿ ਪੁਲਸ ਹੁਣ ਆਯੁਸ਼ ਦੀ ਪਤਨੀ ਤੋਂ ਵੀ ਪੁੱਛਗਿੱਛ ਕਰੇਗੀ।

Continue Reading

ਅਪਰਾਧ

ਹੋਸਟਲ ਦੀਆਂ ਲੜਕੀਆਂ ਤੋਂ ਜਬਰੀ ‘ਨਿਊਡ ਡਾਂਸ’ ਕਰਵਾਉਂਦੇ ਹਨ ਪੁਲਸ ਦੇ ਮੁਲਾਜ਼ਮ

Published

on

ਮੁੰਬਈ, 4 ਮਾਰਚ – ਮਹਾਰਾਸ਼ਟਰ ਦੇ ਜਲਗਾਂਉਂ ਤੋਂ ਹੈਰਾਨ ਅਤੇ ਸ਼ਰਮਸਾਰ ਕਰਨ ਵਾਲੀ ਘਟਨਾ ਦਾ ਪਤਾ ਲੱਗਾ ਹੈ। ਇੱਥੇ ਕੁਝ ਪੁਲਸ ਵਾਲਿਆਂ ਨੇ ਹੋਰਨਾਂ ਨਾਲ ਮਿਲ ਕੇ ਸਰਕਾਰੀ ਹੋਸਟਲ ਵਿੱਚ ਲੜਕੀਆਂ ਨੂੰ ਨਿਊਡ ਡਾਂਸ ਲਈ ਮਜ਼ਬੂਰ ਕੀਤਾ। ਇਹ ਘਟਨਾ ਜਲਗਾਂਉਂ ਦੇ ਆਸ਼ਾਦੀਪ ਮਹਿਲਾ ਹੋਸਟਲ ਦੀ ਹੈ।
ਇਹ ਮਾਮਲਾ ਮਹਾਰਾਸ਼ਟਰ ਦੇ ਛਿਕਲੀ ਤੋਂ ਭਾਜਪਾ ਵਿਧਾਇਕ ਸ਼ਵੇਤਾ ਮਹਾਲੇ ਨੇ ਉਠਾਇਆ ਸੀ। ਇੱਕ ਸਥਾਨਕ ਐਨ ਜੀ ਓ (ਗੈਰ ਸਰਕਾਰੀ ਸੰਸਥਾ) ਨੇ ਜ਼ਿਲ੍ਹਾ ਕੁਲੈਕਟਰ ਨੂੰਇਸ ਘਟਨਾ ਦੀ ਸ਼ਿਕਾਇਤ ਕੀਤੀ ਹੈ। ਇਸ ਘਟਨਾ ਦੀ ਇੱਕ ਵੀਡਿਓ ਕਲਿੱਪ ਵੀ ਸਾਹਮਣੇ ਆਈ ਹੈ।ਸ਼ਵੇਤਾ ਮਹਾਲੇ ਨੇ ਕਿਹਾ ਕਿ ਇਹ ਘਟਨਾ ਇਸ ਸੂਬੇ ਲਈ ਸ਼ਰਮਨਾਕ ਹੈ ਕਿਉਂਕਿ ਪੁਲਸ ਵੀ ਇਸ ਵਿੱਚ ਸ਼ਾਮਲ ਸੀ, ਜਿਸ ਨੇ ਔਰਤਾਂ ਨੂੰ ਸੁਰੱਖਿਆ ਦੇਣੀ ਹੁੰਦੀ ਹੈ। ਅਜਿਹੀਆਂ ਹੋਰ ਔਰਤਾਂ ਹੋ ਸਕਦੀਆਂ ਹਨ ਜੋ ਸ਼ਿਕਾਰ ਹੋਈਆਂ ਹੋਣਗੀਆਂ। ਮਹਾਰਾਸ਼ਟਰ ਸਰਕਾਰ ਨੇ ਇਸ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਮਹਾਲੇ ਵੱਲੋਂ ਮੁੱਦਾ ਉਠਾਏ ਜਾਣ ਪਿੱਛੋਂ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਕਿਹਾ ਕਿ ਸੂਬਾ ਸਰਕਾਰ ਨੇ ਜਾਂਚ ਲਈ ਚਾਰ ਮੈਂਬਰੀ ਕਮੇਟੀ ਬਣਾਈ ਹੈ, ਜਿਸ ਦੀ ਰਿਪੋਰਟ ਦੋ ਦਿਨਾਂ ਵਿੱਚ ਆਵੇਗੀ।

Continue Reading

ਅਪਰਾਧ

ਪ੍ਰੇਮਿਕਾ ਦੇ ਵਿਆਹ ਦੇ 11 ਦਿਨ ਬਾਅਦ ਪ੍ਰੇਮੀ ਨੇ ਦੋਸਤਾਂ ਨਾਲ ਮਿਲ ਕੇ ਪਤੀ ਦਾ ਕਤਲ ਕਰ ਸੁੱਟਿਆ

Published

on

ਮੋਗਾ, 4 ਮਾਰਚ – ਵਿਆਹ ਦੇ 11 ਦਿਨਾਂ ਬਾਅਦ ਹੀ ਨਵ ਵਿਆਹੀ ਪਤਨੀ ਦੇ ਪ੍ਰੇਮੀ ਨੇ ਉਸ ਦੇ ਪਤੀ ਨੂੰ ਕੰਮ ਦੇਣ ਦੇ ਬਹਾਨੇ ਬੁਲਾ ਕੇ ਕੁੱਟ-ਮਾਰ ਕੀਤੀ ਤੇ ਜ਼ਖਮੀ ਹਾਲਤ ਵਿੱਚ ਨਹਿਰ ਵਿੱਚ ਸੁੱਟ ਦਿੱਤਾ। ਪੁਲਸ ਨੇ ਮ੍ਰਿਤਕ ਦੀ ਕਾਲ ਡਿਟੇਲ ਤੇ ਲੋਕੇਸ਼ਨ ਟ੍ਰੇਸ ਕਰਨ ਪਿੱਛੋਂ ਤਿੰਨ ਨੌਜਵਾਨਾਂ ਉੱਤੇ ਕਤਲ ਦਾ ਕੇਸ ਦਰਜ ਕਰ ਕੇ ਮ੍ਰਿਤਕ ਦੀ ਪਤਨੀ ਦੇ ਪ੍ਰੇਮੀ ਅਤੇ ਉਸ ਦੇ ਦੋਸਤ ਨੂੰ ਗ੍ਰਿਫਤਾਰ ਕਰ ਲਿਆ ਹੈ।
ਥਾਣਾ ਧਰਮਕੋਟ ਦੇ ਐਸ ਐਚ ਓ ਗੁਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਜਗਰਾਓਂ ਦੇ ਪਿੰਡ ਬਹਾਦਰਕੇ ਵਾਸੀ ਜੋਗਿੰਦਰ ਸਿੰਘ ਨੇ ਸ਼ਿਕਾਇਤ ਦਿੱਤੀ ਕਿ ਉਸ ਦੇ ਬੇਟੇ ਸਰਬਜੀਤ (25) ਦੀ ਪਤਨੀ ਕੁਲਵਿੰਦਰ ਕੌਰ ਜਲੰਧਰ ਦੇ ਪਿੰਡ ਭੋਡੇ ਦੀ ਹੈ। 17 ਫਰਵਰੀ ਨੂੰ ਉਹ ਪੇਕੇ ਚਲੀ ਗਈ ਸੀ। ਜਰਨੈਲ ਦੋ ਦੋਸਤਾਂ ਰਾਜਵੀਰ ਅਤੇ ਛਿੰਦੀ ਨਾਲ ਆਇਆ ਅਤੇ ਲੇਬਰ ਦੇ ਕੰਮ ਕਰਾਉਣ ਲਈ ਸੱਦਿਆ ਤੇ 500 ਰੁਪਏ ਐਡਵਾਂਸ ਦਿੱਤੇ। 18 ਫਰਵਰੀ ਨੂੰ ਸਰਬਜੀਤ ਕੰਮ ਕਰਨ ਚਲਾ ਗਿਆ ਤੇ ਗਾਇਬ ਹੋ ਗਿਆ। ਪੁਲਸ ਨੂੰ ਕਾਲ ਡਿਟੇਲ ਤੇ ਲੋਕੇਸ਼ਨ ਤੋਂ ਪਤਾ ਲੱਗਾ ਕਿ ਜਿਸ ਸਥਾਨ ਉੱਤੇ ਹਾਦਸਾ ਹੋਇਆ ਸੀ, ਉਥੇ ਜਰਨੈਲ ਦੀ ਵੀ ਲੋਕੇਸ਼ਨ ਸੀ। ਜਰਨੈਲ ਸਿੰਘ ਅਤੇ ਕੁਲਵਿੰਦਰ ਕੌਰ ਦੀ ਗੱਲਬਾਤ ਦੀ ਡਿਟੇਲ ਛੇਤੀ ਬਾਹਰ ਆ ਗਈ। ਇਸ ਪਿੱਛੋਂ ਪੁਲਸ ਨੇ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ਉੱਤੇ ਨੂੰਹ ਦੇ ਪ੍ਰੇਮੀ ਜਰਨੈਲ ਸਿੰਘ ਪਿੰਡ ਮਾਊ ਸਾਹਿਬ ਜ਼ਿਲ੍ਹਾ ਜਲੰਧਰ, ਉਸ ਦੇ ਦੋ ਦੋਸਤਾਂ ਰਾਜਵੀਰ ਸਿੰਘ ਵਾਸੀ ਭੋਡੇ ਜ਼ਿਲ੍ਹਾ ਜਲੰਧਰ ਅਤੇ ਛਿੰਦੀ ਸਿੰਘ ਪਿੰਡ ਕੋਟਲਾ ਭਾਗੂ ਜ਼ਿਲ੍ਹਾ ਜਲੰਧਰ `ਤੇ ਕਤਲ ਦਾ ਕੇਸ ਦਰਜ ਕੀਤਾ ਅਤੇ ਜਰਨੈਲ ਅਤੇ ਰਾਜਵੀਰ ਨੂੰ ਗ੍ਰਿਫਤਾਰ ਕਰ ਲਿਆ ਹੈ। ਛਿੰਦੀ ਦੀ ਤਲਾਸ਼ ਵਿੱਚ ਬੀਤੇ ਦਿਨ ਪੁਲਸ ਨੇ ਕੋਟਲਾ ਭਾਗੂ ਵਿੱਚ ਛਾਪਾ ਮਾਰਿਆ ਸੀ, ਪਰ ਦੋਸ਼ੀ ਫਰਾਰ ਸੀ।

Continue Reading

ਰੁਝਾਨ


Copyright by IK Soch News powered by InstantWebsites.ca