Qatar apologizes for probe into abuses of female passengers following
Connect with us [email protected]

ਅੰਤਰਰਾਸ਼ਟਰੀ

ਔਰਤ ਯਾਤਰੀਆਂ ਨਾਲ ਜ਼ਿਆਦਤੀ ਆਸਟਰੇਲੀਆ ਦੇ ਰੋਸ ਪਿੱਛੋਂ ਕਤਰ ਨੇ ਯਾਤਰੀ ਔਰਤਾਂ ਦੇ ਕੱਪੜੇ ਲੁਹਾ ਕੇ ਜਾਂਚ ਦੀ ਮੁਆਫੀ ਮੰਗੀ

Published

on

Qatar travel

ਦੋਹਾ/ ਸਿਡਨੀ, 28 ਅਕਤੂਬਰ, – ਕਤਰ ਦੀ ਸਰਕਾਰ ਨੇ ਆਪਣੇ ਦੋਹਾ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਯਾਤਰੀ ਬੀਬੀਆਂ ਦੀ ਇਤਰਾਜ਼ਯੋਗ ਤਰੀਕੇ ਨਾਲ ਕੀਤੀ ਗਈ ਜਾਂਚ ਬਾਰੇ ਮੁਆਫੀ ਮੰਗੀ ਹੈ।
ਪਤਾ ਲੱਗਾ ਹੈ ਕਿ ਇਹ ਕੇਸ 2 ਅਕਤੂਬਰ ਦਾ ਹੈ। ਦੋਹਾ ਦੇ ਇਕ ਹਵਾਈ ਅੱਡੇ ਉੱਤੇ ਇਕ ਨਵਜੰਮੀ ਬੱਚੀ ਕੂੜੇ ਦੇ ਡੱਬੇ ਵਿਚ ਮਿਲਣ ਦੇ ਬਾਅਦ ਹਵਾਈ ਅੱਡੇ ਉੱਤੇ ਮੌਜੂਦ ਕਈ ਬੀਬੀਆਂ ਦੀ ਇਹ ਦੇਖਣ ਲਈਜਾਂਚ ਕੀਤੀ ਗਈ ਸੀ ਕਿ ਕਿਤੇ ਉਨ੍ਹਾਂ ਵਿਚੋਂ ਕਿਸੇ ਨੇ ਬੱਚੀ ਨੂੰ ਜਨਮ ਤਾਂ ਨਹੀਂ ਦਿੱਤਾ। ਦੋਸ਼ ਹੈ ਕਿ ਬੀਬੀਆਂ ਦੇ ਕੱਪੜੇ ਲੁਹਾਏ ਗਏ ਅਤੇ 10 ਉਡਾਣਾਂ ਦੀਆਂ ਯਾਤਰੀ ਬੀਬੀਆਂ ਨੂੰ ਇਸ ਜਾਂਚ ਦਾ ਸਾਹਮਣਾ ਕਰਨਾ ਪਿਆ ਸੀ।
ਆਸਟਰੇਲੀਆ ਦੀ ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਵਿਦੇਸ਼ੀ ਬੀਬੀਆਂ ਵਿਚ ਘੱਟੋ-ਘੱਟ 18 ਆਸਟਰੇਲੀਆ ਦੀਆਂ ਨਾਗਰਿਕ ਸਨ। ਆਸਟਰੇਲੀਅਨ ਮੀਡੀਆ ਨੇ ਇਸ ਤੋਂ ਪਹਿਲਾਂ ਰਿਪੋਰਟ ਕੀਤੀ ਸੀ ਕਿ ਦੋਹਾ ਤੋਂ ਸਿਡਨੀ ਜਾ ਰਹੀ ਇਕ ਫਲਾਈਟ ਵਿਚ ਸਵਾਰ ਸਭ ਅਡਲਟ ਯਾਤਰੀ ਔਰਤਾਂ ਨੂੰ ਫਲਾਈਟ ਤੋਂ ਉਤਰਨ ਦਾ ਹੁਕਮ ਦਿੱਤਾ ਗਿਆ ਸੀ। ਉਨ੍ਹਾਂ ਨੂੰ ਇਕ ਐਂਬੁਲੈਂਸ ਵਿਚ ਲਿਜਾ ਕੇ ਜਾਂਚ ਤੋਂ ਪਹਿਲਾਂ ਸਾਰੇ ਕੱਪੜੇ, ਇੱਥੋਂ ਤੱਕ ਕਿ ਅੰਡਰਗਾਰਮੈਂਟਸ ਵੀ,ਉਤਾਰਨ ਲਈ ਕਿਹਾ ਗਿਆ। ਚਸ਼ਮਦੀਦਾਂ ਦੇ ਮੁਤਾਬਕ ਬਾਅਦ ਵਿਚ ਕਈ ਬੀਬੀਆਂ ਦੁਖੀ ਦਿਖਾਈ ਦਿੱਤੀਆਂ ਸਨ ਅਤੇ ਆਸਟਰੇਲੀਆ ਦੀ ਸਰਕਾਰ ਨੇ ਉਨ੍ਹਾਂ ਨੂੰ ਹੈਲਥ ਸਪੋਰਟ ਦਿੱਤੀ ਸੀ।
ਕਤਰ ਦੀ ਸਰਕਾਰ ਨੇ ਵੈਬਸਾਈਟ ਉੱਤੇ ਬਿਆਨ ਜਾਰੀ ਕਰ ਕੇ ਇਨ੍ਹਾਂ ਯਾਤਰੀ ਬੀਬੀਆਂ ਨੂੰ ਹੋਈ ਪਰੇਸ਼ਾਨੀ ਦਾ ਅਫਸੋਸ ਜ਼ਾਹਰ ਕੀਤਾ ਅਤੇ ਦੱਸਿਆ ਕਿ ‘ਬੱਚੀ ਇਕ ਪਲਾਸਟਿਕ ਬੈਗ ਵਿਚ ਮਿਲੀ ਸੀ ਅਤੇ ਉਹ ਕੂੜੇ ਦੇ ਹੇਠਾਂ ਦੱਬੀ ਹੋਈ ਸੀ। ਇਸ ਲਈ ਉਸ ਦੇ ਮਾਤਾ-ਪਿਤਾ ਨੂੰ ਤੁਰੰਤ ਲੱਭਣਾ ਸ਼ੁਰੂ ਕੀਤਾ ਗਿਆ। ਨਵਜੰਮੀ ਬੱਚੀ ਜਿੱਥੋਂ ਮਿਲੀ ਸੀ, ਉਸ ਦੇ ਆਲੇ-ਦੁਆਲੇ ਦੀਆਂ ਉਡਾਣਾਂ ਵਿੱਚ ਤਲਾਸ਼ੀ ਲਈ ਗਈ।’ ਬਿਆਨ ਮੁਤਾਬਕ ‘ਤੁਰੰਤ ਤਲਾਸ਼ੀ ਲੈਣ ਦਾ ਫ਼ੈਸਲਾ ਇਸ ਲਈ ਕੀਤਾ ਗਿਆ ਤਾਂ ਜੋ ਇਸ ਭਿਆਨਕ ਅਪਰਾਧ ਦੇ ਦੋਸ਼ੀਆਂ ਨੂੰ ਭੱਜਣ ਤੋਂ ਰੋਕਿਆ ਜਾ ਸਕੇ। ਕਤਰ ਇਸ ਕਾਰਵਾਈ ਨਾਲ ਕਿਸੇ ਯਾਤਰੀ ਦੀ ਨਿੱਜੀ ਆਜ਼ਾਦੀ ਦੀ ਉਲੰਘਣਾ ਉੱਤੇ ਅਫਸੋਸ ਪ੍ਰਗਟ ਕਰਦਾ ਹੈ।’ ਕਤਰ ਸਰਕਾਰ ਨੇ ਦੱਸਿਆ ਕਿ ਬੱਚੀ ਇਸ ਵਕਤ ਸਿਹਤਮੰਦ ਅਤੇ ਸੁਰੱਖਿਅਤ ਹੈ। ਸਰਕਾਰ ਨੇ ਇਸ ਘਟਨਾ ਦੀ ਵਿਆਪਕ ਅਤੇ ਪਾਰਦਰਸ਼ੀ ਜਾਂਚ ਦੇ ਨਿਰਦੇਸ਼ ਦਿੱਤੇ ਹਨ ਅਤੇ ਕਿਹਾ ਹੈ ਕਿ ਜਾਂਚ ਦੇ ਨਤੀਜੇ ਦੂਜੇ ਦੇਸ਼ਾਂ ਨਾਲ ਸਾਂਝੇ ਕੀਤੇ ਜਾਣਗੇ। ਹਾਲੇ ਇਹ ਪਤਾ ਨਹੀਂ ਚੱਲ ਸਕਿਆ ਕਿ ਜਾਂਚ ਵਿਚੋਂ ਲੰਘਣ ਵਾਲਿਆਂ ਵਿਚ ਆਸਟਰੇਲੀਆ ਦੇ ਇਲਾਵਾ ਹੋਰ ਕਿਹੜੇ ਦੇਸ਼ਾਂ ਦੀਆਂ ਅੋਰਤਾਂ ਸਨ।
ਇਹ ਇਤਰਾਜ਼ਯੋਗ ਮਾਮਲਾ ਇਸ ਹਫ਼ਤੇ ਉਦੋਂ ਸਾਹਮਣੇ ਆਇਆ,ਜਦੋਂ ਯਾਤਰੀ ਔਰਤਾਂ ਨੇ ਆਸਟਰੇਲੀਆ ਦੀ ਸਰਕਾਰ ਨਾਲ ਸੰਪਰਕ ਕੀਤਾ। ਆਸਟਰੇਲੀਆ ਦੀ ਵਿਦੇਸ਼ ਮੰਤਰੀ ਮੋਰਿਸ ਪਾਇਨੇ ਨੇ ਬੁੱਧਵਾਰ ਨੂੰ ਦੱਸਿਆ ਕਿ ਕੁੱਲ 18 ਆਸਟਰੇਲੀਅਨ ਔਰਤਾਂ ਦੀ ਜਾਂਚ ਕੀਤੀ ਗਈ ਸੀ। ਸੋਮਵਾਰ ਨੂੰ ਆਸਟਰੇਲੀਆ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਸਧਾਰਨ ਹਾਲਤਾਂ ਵਿਚ ਵੱਖਰੀ ਘਟਨਾ ਸੀ, ਜਿਸ ਵਿਚ ਬੀਬੀਆਂ ਆਜ਼ਾਦ ਰੂਪ ਨਾਲ ਤੇ ਪੂਰੀ ਜਾਣਕਾਰੀ ਹਾਸਲ ਕਰਨ ਦੇ ਬਾਅਦ ਜਾਂਚ ਦੀ ਮਨਜ਼ੂਰੀ ਦਿੰਦੀਆਂ ਹਨ।’ਆਸਟਰੇਲੀਆ ਨੇ ਇਹ ਕੇਸ ਆਪਣੀ ਫੈਡਰਲ ਪੁਲਸ ਨੂੰ ਸੌਂਪ ਦਿੱਤਾ ਹੈ।

Click Here Latest Punjabi News Portal Online

ਅੰਤਰਰਾਸ਼ਟਰੀ

ਚੀਨ ਸਰਕਾਰ ਦੇ ਸਲਾਹਕਾਰ ਨੇ ਬਾਈਡੇਨ ਨੂੰ ‘ ਸਭ ਤੋਂ ਕਮਜ਼ੋਰ ਰਾਸ਼ਟਰਪਤੀ ‘ ਦੱਸਿਆ

Published

on

biden

ਪੇਈਚਿੰਗ , 25 ਨਵੰਬਰ – ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਚੀਨ ਨੇ ਉਨ੍ਹਾਂ ‘ਤੇ ਕਰਾਰਾ ਹਮਲਾ ਬੋਲਿਆ ਹੈ।
ਚੀਨਸਰਕਾਰ ਦੇ ਸਲਾਹਕਾਰ ਝੇਂਗ ਯੋਂਗਸ਼ੀਯ ਨੇ ਕਿਹਾ ਕਿ ਬਾਈਡੇਨ ਪ੍ਰਸ਼ਾਸਨ ਦੇ ਦੌਰਾਨ ਚੀਨ ਅਤੇ ਅਮਰੀਕਾ ਵਿਚਾਲੇ ਸਬੰਧਾਂ ‘ਚ ਕੋਈ ਸੁਧਾਰ ਹੋਣ ਵਾਲਾ ਨਹੀਂ, ਚੀਨ ਨੂੰ ਇੱਕ ਮੁਸ਼ਕਲ ਦੌਰ ਲਈ ਤਿਆਰ ਰਹਿਣਾ ਚਾਹੀਦਾ ਹੈ। ਉਸ ਨੇ ਕਿਹਾ ਕਿ ਯਕੀਨੀ ਤੌਰ ਉਤੇ ਜੋਅ ਬਾਈਡੇਨ ਅਮਰੀਕਾ ਦੇ ਸਭ ਤੋਂ ਕਮਜ਼ੋਰ ਰਾਸ਼ਟਰਪਤੀ ਹਨ ਅਤੇਉਨ੍ਹਾਂ ਦੇ ਸਾਹਮਣੇ ਘਰੇਲੂ ਅਤੇ ਡਿਪਲੋਮੈਟ ਮੋਰਚੇ ਉੱਤੇ ਅਨੇਕ ਭਿਆਨਕ ਚੁਣੌਤੀਆਂ ਖੜੀਆਂ ਹਨ।ਝੇਂਗ ਨੇ ਅੰਡਰ ਸਟੈਂਡਿੰਗ ਚਾਈਨਾ ਕਾਨਫਰੰਸ ਵਿੱਚ ਇੱਕ ਇੰਟਰਵਿਊ ‘ਚ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਚੰਗੇ ਦਿਨ ਖ਼ਤਮ ਹੋ ਗਏ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਕਈ ਸਾਲਾਂ ਤੱਕ ਕੋਲਡ ਵਾਰ ਦੀ ਮਾਨਸਿਕਤਾ ਨਾਲ ਜਿਊਣਾ ਚਾਹੁੰਦਾ ਹੈ। ਉਸ ਨੇ ਚੀਨ ਨਾਲ ਵੀ ਇੱਕ ਨਵੀਂ ਕੋਲਡ ਵਾਰ ਸ਼ੁਰੂ ਕੀਤੀ ਹੋਈ ਹੈ। ਝੇਂਗ ਨੇ ਕਿਹਾ ਕਿ ਕੋਵਿਡ-19 ਦੇ ਸੰਚਾਲਨ, ਅਮਰੀਕਾ ਅਤੇ ਚੀਨ ਵਪਾਰ ਅਤੇ ਮਨੁੱਖੀ ਅਧਿਕਾਰ ਸਮੇਤ ਅਜਿਹੇ ਸਾਰੇ ਮੁੱਦੇ ਹਨ, ਜਿੱਥੇ ਦੋਨਾਂ ਦੇਸ਼ਾਂ ਵਿਚਾਲੇ ਟਕਰਾਅ ਬਣਿਆ ਰਹੇਗਾ।

Click Here Political News Online in Punjabi

Continue Reading

ਅੰਤਰਰਾਸ਼ਟਰੀ

ਪਾਕਿ ਪੁਲਸ ਨੇ ਵਾਹਗੇ ਬਾਰਡਰ ਦੇ ਨੇੜੇ ਆਤਮਘਾਤੀ ਹਮਲਾਵਰ ਮਾਰਿਆ

Published

on

Pakistani police kill suicide bomber

ਲਾਹੌਰ, 25 ਨਵੰਬਰ – ਪਾਕਿਸਤਾਨ ਦੀ ਪੁਲਸ ਨੇ ਵਾਹਗਾ ਬਾਰਡਰ ਨੇੜੇ ਅੱਤਵਾਦ ਵਿਰੋਧੀ ਵਿਭਾਗ (ਸੀ ਟੀ ਡੀ) ਦੇ ਥਾਣੇ ‘ਤੇ ਇੱਕ ਹਮਲਾ ਹੋਣ ਤੋਂ ਰੋਕ ਕੇ ਇੱਕ ਆਤਮਘਾਤੀ ਹਮਲਾਵਰ ਨੂੰ ਮਾਰ ਦਿੱਤਾ ਹੈ।
ਸੀ ਟੀ ਡੀ ਦੇ ਬੁਲਾਰੇ ਮੁਤਾਬਕ ਸ਼ੱਕੀ ਵਿਅਕਤੀ ਨੇ ਇੱਥੇ ਬਰਕੀ ਰੋਡ ‘ਤੇ ਥਾਣੇ ਵਿੱਚ ਸਵੇਰੇ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਜਦੋਂ ਉਹ ਸੁਰੱਖਿਆ ਚੋਂਕੀ ‘ਤੇ ਪਹੁੰਚਿਆ ਤਾਂ ਉਥੇ ਤਾਇਨਾਤ ਜਾਂਚ ਅਧਿਕਾਰੀ ਨੇ ਉਸ ਦਾ ਨਾਂ ਪੁੱਛਿਆ। ਅੱਤਵਾਦੀ ਨੇ ਉਸੇ ਵੇਲੇ ਸੀ ਟੀ ਡੀ ਅਧਿਕਾਰੀ ‘ਤੇ ਆਪਣੀ ਪਿਸਤੌਲ ਨਾਲ ਗੋਲੀ ਚਲਾਈ, ਪਰ ਉਸ ਦਾ ਨਿਸ਼ਾਨਾ ਨਹੀਂ ਲੱਗਾ। ਸੀ ਟੀ ਡੀ ਅਧਿਕਾਰੀ ਨੇ ਹਮਲੇ ਦਾ ਜਵਾਬ ਦਿੱਤਾ ਅਤੇ ਹਮਲਾਵਰ ਮੌਕੇ ‘ਤੇ ਮਾਰਿਆ ਗਿਆ। ਮ੍ਰਿਤਕ ਦੀ ਜਾਂਚ ਕਰਨ ਉੱਤੇ ਉਸ ਕੋਲੋਂ ਆਤਮਘਾਤੀ ਜੈਕਟ ਮਿਲੀ। ਉਨ੍ਹਾਂ ਕਿਹਾ ਕਿ ਹਮਲਾਵਰ ਕੋਲੋਂ 2 ਹੱਥ ਗੋਲੇ ਅਤੇ 5 ਕਾਰਤੂਸਾਂ ਸਮੇਤ ਇੱਕ ਪਿਸਤੌਲ ਮਿਲੀ ਹੈ। ਉਨ੍ਹਾਂ ਕਿਹਾ ਕਿ ਐਂਟੀ ਬੰਬ ਦਸਤੇ ਨੂੰ ਬੁਲਾਇਆ ਗਿਆ ਤੇ ਖੇਤਰ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਬੁਲਾਰੇ ਨੇ ਕਿਹਾ ਕਿ ਸ਼ੱਕੀ ਦੇ ਮਾਸਟਰ ਮਾਈਂਡ ਨੂੰ ਫੜਨ ਲਈ ਖੋਜ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਹਮਲਾਵਰ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Click Here To Read Latest Punjabi news online

Continue Reading

ਅੰਤਰਰਾਸ਼ਟਰੀ

ਪਾਕਿਸਤਾਨ ਦੀ ਮੰਤਰੀ ਫਰਾਂਸ ਦੇ ਰਾਸ਼ਟਰਪਤੀ ਬਾਰੇ ਵਿਵਾਦਤ ਟਿੱਪਣੀ ਕਰਕੇ ਫਸੀ

Published

on

Shirin majari
  • ਕੀਤੀ ਗਈ ਟਿਪਣੀ ਦੇ ਲਈ ਮੁਆਫੀ ਮੰਗਣੀ ਪਈ
    ਇਸਲਾਮਾਬਾਦ, 24 ਨਵੰਬਰ, – ਆਪਣੇ ਮੰਤਰੀਆਂ ਦੇ ਵਿਵਾਦਤ ਬਿਆਨਾਂ ਕਾਰਨ ਦੁਨੀਆ ਦੇ ਸਾਹਮਣੇ ਬੇਇੱਜ਼ਤੀ ਕਰਵਾਉਂਦੇ ਰਹਿਣ ਵਾਲੇ ਪਾਕਿਸਤਾਨ ਨੂੰ ਇਕ ਵਾਰਫਿਰ ਸੰਸਾਰ ਵਿੱਚ ਸ਼ਰਮਿੰਦੇ ਹੋਣਾ ਪਿਆ ਹੈ।ਇਸ ਵਾਰ ਪਾਕਿਸਤਾਨ ਦੀ ਮਨੁੱਖੀ ਅਧਿਕਾਰ ਮੰਤਰੀ ਸ਼ਿਰੀਨ ਮਜਾਰੀ ਨੂੰ ਫਰਾਂਸੀਸ ਦੇ ਰਾਸ਼ਟਰਪਤੀ ਬਾਰੇ ਕੀਤੇ ਆਪਣੇ ਵਿਵਾਦਤ ਟਵੀਟ ਨੂੰ ਨਾ ਸਿਰਫ ਹਟਾਉਣਾ ਪਿਆ, ਸਗੋਂ ਉਨ੍ਹਾਂ ਨੂੰ ਆਪਣੇ ਕੀਤੇ ਦੀ ਮੁਆਫੀ ਮੰਗਣੀ ਪਈ ਹੈ।
    ਵਰਨਣ ਯੋਗ ਹੈ ਕਿ ਪਾਕਿਸਤਾਨ ਦੀ ਮਨੁੱਖੀ ਅਧਿਕਾਰ ਮੰਤਰੀ ਸ਼ਿਰੀਨਮਜਾਰੀ ਨੇ ਕਿਹਾ ਸੀ ਕਿ ਰਾਸ਼ਟਰਪਤੀ ਇਮੈਨੁਅਲ ਮੈਕਰੋਂਦੀ ਸਰਕਾਰ ਮੁਸਲਮਾਨਾਂ ਉੱਤੇ ਉਸੇ ਤਰ੍ਹਾਂ ਜ਼ੁਲਮ ਕਰ ਰਹੀ ਹੈ, ਜਿਵੇਂ ਹਿਟਲਰ ਦੇ ਨਾਜ਼ੀ ਰਾਜ ਵਿਚ ਯਹੂਦੀਆਂ ਉੱਤੇ ਕੀਤੇ ਗਏ ਸਨ। ਸ਼ਿਰੀਨ ਮਜਾਰੀ ਦੇ ਇਸ ਟਵੀਟ ਉੱਤੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਰਾਜ਼ ਹੋਏ ਅਤੇ ਫਰਾਂਸ ਸਰਕਾਰ ਨੇ ਸ਼ਿਰੀਨ ਮਜਾਰੀ ਨੂੰ ਆਪਣੀ ਟਿੱਪਣੀ ਵਾਪਸ ਲੈਣ ਲਈ ਆਖਿਆ ਸੀ। ਦੋ ਦਿਨ ਪਹਿਲਾਂ ਸ਼ਿਰੀਨ ਮਜਾਰੀ ਨੇ ਇਕ ਲੇਖ ਦਾ ਹਵਾਲਾ ਦੇ ਕੇ ਕੁਝ ਟਵੀਟ ਕੀਤੇ ਸਨ, ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਮੈਕਰੋਂ ਸਰਕਾਰ ਓਥੋਂ ਦੇ ਮੁਸਲਮਾਨਾਂ ਉੱਤੇਜਰਮਨੀ ਵਿੱਚ ਨਾਜ਼ੀਆਂ ਵਲੋਂ ਯਹੂਦੀਆਂ ਉੱਤੇ ਕੀਤੇ ਜ਼ੁਲਮ ਵਰਗਾ ਵਰਤਾਉ ਕਰ ਰਹੀ ਹੈ। ਇਸ ਉੱਤੇ ਫਰਾਂਸ ਦੇ ਵਿਦੇਸ਼ ਮੰਤਰਾਲੇ ਨੇ ਆਪਣੇ ਪਾਕਿਸਤਾਨੀ ਦੂਤਘਰ ਨੂੰ ਪਾਕਿਸਤਾਨ ਦੀ ਸਰਕਾਰ ਨਾਲ ਸੰਪਰਕ ਕਰਕੇ ਇਤਰਾਜ਼ ਦਰਜ ਕਰਾਉਣ ਨੂੰ ਕਿਹਾ ਸੀ। ਫਰਾਂਸ ਸਰਕਾਰ ਨੇ ਕਿਹਾ ਕਿ ਜਾਂ ਤਾਂ ਪਾਕਿਸਤਾਨ ਦੀ ਮੰਤਰੀ ਏਦਾਂ ਦੇ ਆਪਣੇ ਦਾਅਵੇ ਦੇ ਪੱਖ ਵਿਚ ਸਬੂਤ ਪੇਸ਼ ਕਰੇ ਜਾਂ ਫਿਰ ਮੁਆਫੀ ਮੰਗੇ।
    ਪਤਾ ਲੱਗਾ ਹੈ ਕਿ ਫਰਾਂਸ ਸਰਕਾਰ ਦੇ ਸਖ਼ਤ ਰੁਖ ਅੱਗੇ ਪਾਕਿਸਤਾਨ ਸਰਕਾਰ ਨੂੰ ਝੁਕਣਾ ਪਿਆ ਅਤੇ ਇਸ ਦੀ ਮਨੁੱਖੀ ਅਧਿਕਾਰ ਮੰਤਰੀ ਨੂੰ ਮੁਆਫੀ ਮੰਗਣੀ ਪਈ ਹੈ। ਸ਼ਿਰੀਨ ਮਜਾਰੀ ਨੇ ਲਿਖਿਆ, ਮੈਂ ਆਪਣੀ ਗਲਤੀ ਸੁਧਾਰਦੇ ਹੋਏ ਟਵੀਟ ਡਿਲੀਟ ਕਰ ਰਹੀ ਹਾਂ ਤੇ ਇਸ ਗਲਤੀ ਲਈ ਮੁਆਫੀ ਚਾਹੁੰਦੀ ਹਾਂ। ਫਰਾਂਸ ਨੇ ਪਾਕਿਸਤਾਨ ਦੀ ਮਨੁੱਖੀ ਅਧਿਕਾਰ ਮੰਤਰੀ ਸ਼ਿਰੀਨ ਮਜਾਰੀ ਦੇ ਇਸ ਟਵੀਟ ਨੂੰ ਨਫ਼ਰਤ ਨਾਲ ਭਰਿਆ ਤੇ ਨਫ਼ਰਤ ਫੈਲਾਉਣ ਵਾਲਾ ਮੰਨਿਆ ਹੈ। ਫਰਾਂਸ ਦੇ ਵਿਦੇਸ਼ ਮੰਤਰਾਲੇ ਦੀ ਬੁਲਾਰਾ ਨੇ ਕਿਹਾ ਕਿ ਇਹ ਸ਼ਬਦ ਝੂਠ ਤੇ ਹਿੰਸਾ ਦੀ ਵਿਚਾਰਧਾਰਾ ਨਾਲ ਜੁੜੇ ਹਨ। ਅਸੀਂ ਇਸ ਦਾ ਵਿਰੋਧ ਕਰਦੇ ਹਾਂ। ਇਸ ਦੇ ਬਾਅਦ ਮੰਤਰੀ ਨੂੰ ਮੁਆਫੀ ਮੰਗਣੀ ਪਈ ਹੈ।
Click Here Latest Punjabi News Portal Online

Continue Reading

ਰੁਝਾਨ