Punjab's railway racks emptied in Haryana and goods
Connect with us [email protected]

ਪੰਜਾਬੀ ਖ਼ਬਰਾਂ

ਪੰਜਾਬ ਦੇ ਰੇਲ ਰੈਕ ਹਰਿਆਣਾ ਵਿੱਚ ਖਾਲੀ ਕਰ ਕੇ ਸੜਕਾਂ ਰਾਹੀਂ ਮਾਲ ਲਿਆਉਣਾ ਸ਼ੁਰੂ

Published

on

railways

ਚੰਡੀਗੜ੍ਹ, 20 ਨਵੰਬਰ – ਭਾਰਤ ਸਰਕਾਰ ਦੇ ਰੇਲ ਮੰਤਰਾਲੇ ਨੇ ਰੇਲ ਲਾਈਨਾਂ ਉੱਤੇ ਖੜ੍ਹੇ ਪੰਜਾਬ ਵੱਲ ਜਾਣ ਵਾਲੇ ਰੇਲ ਗੱਡੀ ਦੇ ਰੈਕ ਹਰਿਆਣਾ ਵਿੱਚ ਖਾਲੀ ਕਰਾਉਣੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ਵਿੱਚ ਮਾਲ ਗੱਡੀਆਂ ਦਾ ਲਾਂਘਾ ਖੁੱਲ੍ਹਣ ਦੇ ਸੰਕੇਤ ਨਾ ਮਿਲਣ ਕਾਰਨ ਰੇਲਵੇ ਨੇ ਉਨ੍ਹਾਂ ਪ੍ਰਾਈਵੇਟ ਕੰਪਨੀਆਂ ਨਾਲ ਇਹ ਮਾਲ ਅੱਗੇ ਭੇਜਣ ਦੇ ਲਈ ਗੱਲਬਾਤ ਚਲਾਈ ਹੈ, ਜਿਨ੍ਹਾਂ ਦੇ ਮਾਲ ਨਾਲ ਲੋਡ ਦੂਸਰੇ ਰਾਜਾਂ ਵਿੱਚ ਰੁਕੇ ਹੋਏ ਹਨ।
ਦੱਸਿਆ ਜਾਂਦਾ ਹੈ ਕਿ ਪਹਿਲਾਂ ਰੇਲ ਮੰਤਰਾਲੇ ਨੂੰ ਆਸ ਸੀ ਕਿ ਜਲਦੀ ਹੀ ਰੇਲ ਰੋਕੋ ਅੰਦੋਲਨ ਰੁਕ ਜਾਵੇਗਾ, ਪਰ ਜਦੋਂ ਕਿਸਾਨ ਜਥੇਬੰਦੀਆਂ ਨੇ ਮਾਲ ਗੱਡੀਆਂ ਨਾਲ ਯਾਤਰੀ ਗੱਡੀਆਂ ਚਲਾਉਣਤੋਂ ਨਾਂਹ ਕਰ ਦਿੱਤੀ ਹੈ ਤਾਂ ਰੇਲਵੇ ਨੇ ਇਹ ਨਵਾਂ ਪੈਂਤੜਾ ਲਿਆ ਹੈ।ਮਿਲੇ ਵੇਰਵਿਆਂ ਅਨੁਸਾਰ ਪੰਜਾਬ ਲਈ ਵੱਖ-ਵੱਖ ਸਾਮਾਨ ਦੇ ਲੋਡਿਡ ਰੈਕ ਦੂਸਰੇ ਸੂਬਿਆਂ ਵਿੱਚ ਕਈ ਹਫਤਿਆਂ ਤੋਂ ਖੜ੍ਹੇ ਹਨ, ਜਿਨ੍ਹਾਂ ਦੀ ਗਿਣਤੀ ਕਰੀਬ 200 ਦੱਸੀ ਜਾਂਦੀ ਹੈ। ਰੇਲਵੇ ਨੇ ਕਰੀਬ ਦੋ ਦਰਜਨ ਪ੍ਰਾਈਵੇਟ ਕੰਪਨੀਆਂ ਨਾਲ ਗੱਲਬਾਤ ਕੀਤੀ ਹੈ ਤਾਂ ਕਿ ਉਹ ਸੜਕ ਰਸਤੇ ਆਪਣਾ ਮਾਲ ਲੈ ਜਾਣ। ਦੋ-ਤਿੰਨ ਕੰਪਨੀਆਂ ਨੇ ਦੂਸਰੇ ਰਾਜਾਂ ਵਿੱਚ ਖੜ੍ਹੇ ਰੈਕ ਅੰਬਾਲਾ ਮੰਗਵਾ ਕੇ ਸੜਕ ਰਸਤੇ ਪੰਜਾਬ ਲਿਆਉਣਾ ਸ਼ੁਰੂ ਕਰ ਦਿੱਤਾ ਹੈ। ਅੰਬਾਲਾ ਡਵੀਜ਼ਨ ਦੇ ਕਰੀਬ 102 ਰੈਕ ਦੂਸਰੇ ਰਾਜਾਂ ਵਿੱਚ ਕਈ ਹਫਤਿਆਂ ਤੋਂ ਖੜ੍ਹੇ ਹਨ। ਰੇਲਵੇ ਅਧਿਕਾਰੀ ਪ੍ਰਾਈਵੇਟ ਕੰਪਨੀਆਂ ਨੂੰ ਮਨਾ ਰਹੇ ਹਨ ਕਿ ਉਹ ਸੜਕ ਰਸਤੇ ਮਾਲ ਲੈ ਜਾਣ। ਗੋਬਿੰਦਗੜ੍ਹ ਮੰਡੀ ਦੇ ਛੇ ਰੈਕ ਦੂਸਰੇ ਰਾਜਾਂ ਵਿੱਚ ਫਸੇ ਹਨ, ਜੋ ਪੰਜਾਬ ਵਿੱਚ ਰੇਲ ਆਵਾਜਾਈ ਬੰਦ ਹੋਣ ਕਰ ਕੇ ਨਹੀਂ ਆ ਸਕੇ। ਇਨ੍ਹਾਂ ਰੈਕਾਂ ਵਿੱਚ ਕੋਲਾ ਅਤੇ ਲੋਹਾ ਹੈ। ਰਾਮਪੁਰਾ ਫੂਲ ਦੇ ਪੰਜ ਖਾਦ ਦੇ ਰੈਕ ਵੀ ਕਈ ਦਿਨਾਂ ਤੋਂਓਥੇ ਖੜ੍ਹੇ ਹਨ। ਨੈਸ਼ਨਲ ਫਰਟਿਲਾਈਜ਼ਰ ਫੈਕਟਰੀ ਬਠਿੰਡਾ ਦੇ ਤਿੰਨ ਰੈਕ ਫਸੇ ਹੋਏ ਹਨ। ਗੁਜਰਾਤ ਅੰਬੂਜਾ ਰੋਪੜ ਦੇ ਕਈ ਰੈਕ ਰਾਹ ਵਿੱਚ ਖੜ੍ਹੇ ਹਨ। ਨੰਗਲ ਦੀ ਇੱਕ ਕੰਪਨੀ ਨੇ ਆਪਣਾ ਮਾਲ ਸੜਕ ਦੇ ਰਸਤੇ ਲਿਆਉਣਾ ਸ਼ੁਰੂ ਕਰ ਦਿੱਤਾ ਹੈ। ਨਾਭਾ ਪਾਵਰ ਪਲਾਂਟ ਦੇ 26 ਰੈਕ ਵੀ ਰਸਤੇ ਵਿੱਚ ਫਸੇ ਹੋਏ ਹਨ। ਇਨ੍ਹਾ ਸੂਤਰਾਂ ਮੁਤਾਬਕ ਖਾਦ ਦੇ ਕਈ ਰੈਕ ਹਰਿਆਣਾ ਵਿੱਚ ਅਨਲੋਡ ਕੀਤੇ ਗਏ ਤੇ ਇਹ ਮਾਲ ਸੜਕ ਰਸਤੇ ਪੰਜਾਬ ਪੁੱਜ ਗਿਆ ਹੈ।

Click Here To Read Punjabi newspaper

ਪੰਜਾਬੀ ਖ਼ਬਰਾਂ

ਸੀ ਬੀ ਆਈ ਦਾ ਦਾਅਵਾ : ਮੁਇਨ ਕੁਰੈਸ਼ੀ ਦੀ ਜਾਂਚ ਵਿੱਚ ਜੱਜ ਦਖਲ ਅੰਦਾਜ਼ੀ ਕਰ ਰਹੇ ਨੇ

Published

on

CBI

ਨਵੀਂ ਦਿੱਲੀ, 25 ਨਵੰਬਰ – ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਨੇ ਦੋਸ਼ ਲਾਇਆ ਹੈ ਕਿ ਵਿਵਾਦ ਵਿੱਚ ਫਸੇ ਮਾਸ ਕਾਰੋਬਾਰੀ ਤੇ ਐਕਸਪੋਰਟਰ ਮੁਇਨ ਅਖਤਰ ਕੁਰੈਸ਼ੀ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਟ੍ਰਾਇਲ ਕੋਰਟ ਦੇ ਜੱਜ ਇਸ ਦੀ ਜਾਂਚ ਵਿੱਚ ਦਖ਼ਲ ਅੰਦਾਜ਼ੀ ਕਰ ਰਹੇ ਹਨ, ਜਿਸ ਵਿੱਚ ਸਾਬਕਾ ਸੀ ਬੀ ਆਈ ਡਾਇਰੈਕਟਰ ਰਣਜੀਤ ਸਿਨਹਾ ਅਤੇ ਏ ਪੀ ਸਿਨਹਾ ਵੀ ਜਾਂਚ ਦੇ ਘੇਰੇ ਵਿੱਚ ਹਨ।
ਇਸ ਬਾਰੇ 17 ਨਵੰਬਰ ਨੂੰ ਜਾਂਚ ਏਜੰਸੀ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਜਿਸ ਵਿੱਚ ਟ੍ਰਾਇਲ ਕੋਰਟ ਦੇ ਜੱਜ ਵੱਲੋਂ ਦਿੱਤੇ ਹੁਕਮਾਂ ‘ਤੇ ਰੋਕ ਲਾਉਣ ਦੀ ਮੰਗ ਕੀਤੀ ਗਈ, ਜੋ ਇਸ ਕੇਸ ਦੀ ਸੁਣਵਾਈ ਕਰ ਰਹੇ ਹਨ। ਸੀ ਬੀ ਆਈ ਨੇ ਸ਼ਿਕਾਇਤ ਕੀਤੀ ਕਿ ਸੀ ਬੀ ਆਈ ਵੱਲੋਂ ਕੀਤੀ ਜਾ ਰਹੀ ਜਾਂਚ ਵਿੱਚਜੱਜ ਦਖਲ ਦੇ ਰਹੇ ਹਨ। ਜਾਂਚ ਏਜੰਸੀ ਨੇ ਕਿਹਾ ਕਿ ਸੁਪਰੀਮ ਕੋਰਟ ਅਤੇ ਹਾਈ ਕੋਰਟ ਵੱਲੋਂ ਨਿਰਦੇਸ਼ ਦਿੱਤੇ ਗਏ ਹਨ ਕਿ ਪੁਲਸ ਦੇ ਸੀਨੀਅਰ ਅਧਿਕਾਰੀਆਂ ਅਤੇ ਮੌਜੂਦਾ ਅਧਿਕਾਰੀਆਂ ਨੂੰ ਅਦਾਲਤ ਦੇ ਸਵਾਲਾਂ ਦਾ ਜਵਾਬ ਦੇਣ ਲਈ ਸੱਦਿਆ ਨਹੀਂ ਜਾਣਾ ਚਾਹੀਦਾ। ਜੱਜ ਯੋਗੇਸ਼ ਖੰਨਾ ਨੇ ਸੀ ਬੀ ਆਈ ਵੱਲੋਂ ਦਿਤੀ ਗਈ ਸਮੱਗਰੀ ਦੇ ਪੱਖ ਵਿੱਚ 27 ਅਕਤੂਬਰ ਦੇ ਹੁਕਮਾਂ ‘ਤੇ ਰੋਕ ਲਾ ਦਿੱਤੀ ਹੈ ਅਤੇ ਮਾਮਲੇ ਨੂੰ 22 ਦਸੰਬਰ ਦੇ ਲਈ ਸੂਚੀ-ਬੱਧ ਕਰ ਦਿੱਤਾ ਹੈ।

Click Here To Read Punjabi newspaper

Continue Reading

ਪੰਜਾਬੀ ਖ਼ਬਰਾਂ

ਦੇਸ਼ ਧ੍ਰੋਹ ਕੇਸ : ਕੰਗਨਾ ਰਣੌਤ ਤੇ ਰੰਗੋਲੀ ਦੀ ਗ੍ਰਿਫਤਾਰੀ ‘ਤੇ ਅੰਤ੍ਰਿਮ ਰੋਕ

Published

on

Kangana Ranaut and Rangoli

ਮੁੰਬਈ, 25 ਨਵੰਬਰ – ਫਿਲਮ ਅਦਾਕਾਰਾ ਕੰਗਨਾ ਰਣੌਤ ਤੇ ਉਸ ਦੀ ਭੈਣ ਰੰਗੋਲੀ ਚੰਦੇਲ ਦੀ ਦੇਸ਼ ਧ੍ਰੋਹ ਅਤੇ ਹੋਰ ਕੇਸਾਂ ਵਿੱਚ ਗ੍ਰਿਫਤਾਰੀ ‘ਤੇ ਬੰਬੇ ਹਾਈ ਕੋਰਟ ਨੇ ਅੰਤ੍ਰਿਮ ਰੋਕ ਲਗਾ ਦਿੱਤੀ ਹੈ। ਦੋਵਾਂ ਨੂੰ 8 ਜਨਵਰੀ ਨੂੰ ਮੁੰਬਈ ਪੁਲਸ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਹੈ।
ਵਰਨਣ ਯੋਗ ਹੈ ਕਿ ਕੰਗਨਾ ਅਤੇ ਰੰਗੋਲੀ ਦੇ ਖਿਲਾਫ ਦਰਜ ਕੀਤੀ ਸ਼ਿਕਾਇਤਵਿੱਚ ਸੋਸ਼ਲ ਮੀਡੀਆ ਪੋਸਟ ਰਾਹੀਂ ‘ਨਫਰਤ ਤੇ ਫਿਰਕੂ ਤਣਾਅ’ ਪੈਦਾ ਕਰਨ ਦਾ ਦੋਸ਼ ਲਾਇਆ ਗਿਆ ਸੀ। ਇਸ ਤੋਂ ਬਾਅਦ ਦੋਵਾਂ ਨੇ ਹਾਈ ਕੋਰਟ ਵਿੱਚ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਅਤੇ ਸ਼ਿਕਾਇਤ ਰੱਦ ਕਰਨ ਦੀ ਮੰਗ ਕੀਤੀ ਸੀ। ਕੰਗਨਾਅਤੇ ਰੰਗੋਲੀ ਦੇ ਵਕੀਲ ਨੇ ਅਦਾਲਤ ਨੂੰ ਭਰੋਸਾ ਦਿੱਤਾ ਕਿ ਦੋਵੇਂ ਬਾਂਦਰਾ ਪੁਲਸ ਅੱਗੇ 8 ਜਨਵਰੀ ਨੂੰ ਪੇਸ਼ ਹੋ ਜਾਣਗੀਆਂ। ਹਾਈ ਕੋਰਟ ਨੇ ਵਕੀਲ ਦੀ ਅਪੀਲ ਮੰਨ ਲਈ। ਅਦਾਲਤ ਨੇ ਇਹ ਵੀ ਪੁੱਛਿਆ ਕਿ ਦੋਵਾਂ ਉੱਤੇ ਦੇਸ਼ ਧ੍ਰੋਹ ਦੀਆਂ ਧਾਰਾਵਾਂ ਕਿਉਂ ਲਾਈਆਂ ਗਈਆਂ ਹਨ? ਕੇਸ ਉਤੇ ਅਗਲੀ ਸੁਣਵਾਈ 11 ਜਨਵਰੀ ਨੂੰ ਹੋਵੇਗੀ।

Click Here To Read Latest Punjabi news

Continue Reading

ਪੰਜਾਬੀ ਖ਼ਬਰਾਂ

ਦੇਹ ਵਪਾਰ ਤੇ ਕੁੱਟ-ਮਾਰ ਵਿਰੁੱਧ ਹੋਟਲ ਦੇ ਖ਼ਿਲਾਫ਼ ਧਰਨਾ

Published

on

dharnaa

ਜਲੰਧਰ, 25 ਨਵੰਬਰ – ਨਿਊ ਰੇਲਵੇ ਰੋਡ ਦੀ ਵਸਨੀਕ ਨਿਸ਼ਚਿੰਤ ਕੌਰ ਤੇ ਉਸ ਦੇ ਲੜਕੇ ਗਗਨਦੀਪ ਸਿੰਘ ਨੇ ਗੁਆਂਢ ‘ਚ ਚੱਲਦੇ ਹੋਟਲ ਬਲੈਸਿੰਗ ਇਨ ‘ਚ ਦੇਹ ਵਪਾਰ ਦਾ ਧੰਦਾ ਚੱਲਣ ਦੇ ਦੋਸ਼ ਲਾਏ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਜਦੋਂ ਇਸ ਬਾਰੇ ਉਹ ਪੁਲਸ ਨੂੰ ਸ਼ਿਕਾਇਤ ਦਿੰਦੇ ਹਨ ਤਾਂ ਪੁਲਸ ਹੋਟਲ ਮਾਲਕਾਂ ਦੇ ਖ਼ਿਲਾਫ਼ ਕੋਈ ਕਾਰਵਾਈਨਹੀਂ ਕਰਦੀ। ਕੱਲ੍ਹ ਇਸ ਬਾਰੇ ਖੂਬ ਹੰਗਾਮਾ ਵੀ ਹੋਇਆ ਹੈ।
ਨਿਸ਼ਚਿੰਤ ਕੌਰ ਨੇ ਦੋਸ਼ ਲਾਇਆ ਕਿ ਇਸ ਗੱਲ ਦੀ ਰੰਜਸ਼ ਕਾਰਨਕੱਲ੍ਹ ਹੋਟਲ ਮਾਲਕ ਰਾਜੇਸ਼ ਖੰਨਾ ਅਤੇ ਉਸ ਦੇ ਸਮਰਥੱਕਾਂ ਨੇ ਮਿਲ ਕੇ ਉਸ ਦੀ ਤੇ ਉਸ ਦੇ ਲੜਕੇ ਦੀ ਕੁੱਟਮਾਰ ਕੀਤੀ ਹੈ। ਔਰਤ ਨਾਲ ਕੁੱਟਮਾਰ ਹੁੰਦੀ ਦੇਖ ਕੇ ਇਲਾਕੇ ਦੇ ਲੋਕਾਂ ਨੇ ਹੋਟਲ ਮਾਲਕ ਦਾ ਵਿਰੋਧ ਕੀਤਾ ਅਤੇ ਪੁਲਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਰਕੇ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਮੌਕੇ ਓਥੇ ਪਹੁੰਚੇ ਏ ਸੀ ਪੀ (ਨਾਰਥ) ਸੁਖਜਿੰਦਰ ਸਿੰਘ ਨੂੰ ਪੀੜਤ ਔਰਤ ਨੇ ਦੱਸਿਆ ਕਿ ਕੱਲ੍ਹ ਉਸ ਨੇ ਹੋਟਲ ‘ਚ ਆਏ ਕੁਝ ਸ਼ੱਕੀ ਜੋੜਿਆਂ ਦੀਆਂ ਤਸਵੀਰਾਂ ਖਿੱਚੀਆਂ ਸਨ, ਜਿਸ ਤੋਂ ਬਾਅਦ ਹੋਟਲ ਮਾਲਕ ਰਾਜੇਸ਼ ਖੰਨਾ ਨੇ ਉਨ੍ਹਾਂ ਨੂੰ ਗੱਲਬਾਤ ਲਈ ਹੋਟਲ ‘ਚ ਬੁਲਾਇਆ, ਜਿਥੇ ਰਾਜੇਸ਼ ਖੰਨਾ ਨੇ ਆਪਣੇ ਸਮਰੱਥਕਾਂ ਨਾਲ ਮਿਲ ਕੇ ਉਨ੍ਹਾਂ ਦੀ ਕੁੱਟ-ਮਾਰ ਕੀਤੀ। ਇਸ ਦੌਰਾਨ ਇਲਾਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਆ ਕੇ ਹਮਲਾਵਰਾਂ ਤੋਂ ਬਚਾਇਆ।
ਦੂਸਰੇ ਪਾਸੇ ਹੋਟਲ ਮਾਲਕ ਰਾਜੇਸ਼ ਖੰਨਾ ਵੱਲੋਂ ਆਪਣੇ ‘ਤੇ ਲੱਗੇ ਦੋਸ਼ਾਂ ਦਾ ਖੰਡਨ ਕੀਤਾ ਅਤੇ ਕਿਹਾ ਕਿ ਉਕਤ ਮਾਂ-ਪੁੱਤਰ ਵੱਲੋਂ ਰੋਜ਼ ਹੋਟਲ ਦੇ ਬਾਹਰ ਖੜੇ ਵਾਹਨਾਂ ਦੀ ਸ਼ਿਕਾਇਤ ਉਨ੍ਹਾਂ ਨੂੰ ਕੀਤੀ ਜਾਂਦੀ ਸੀ। ਉਨ੍ਹਾਂ ਨੇ ਭਰੋਸਾ ਦਿੱਤਾ ਸੀ ਕਿ ਅੱਗੇ ਤੋਂ ਉਹ ਆਪ ਵਾਹਨਾਂ ਦੀ ਪਾਰਕਿੰਗ ਦਾ ਧਿਆਨ ਰੱਖਣਗੇ। ਰਾਜੇਸ਼ ਖੰਨਾ ਨੇ ਦੱਸਿਆ ਕਿ ਕੱਲ੍ਹ ਉਹ ਹੋਟਲ ਦੇ ਨਾਲ ਲਗਦੀ ਆਪਣੀ ਦੁਕਾਨ ‘ਤੇ ਬੈਠਾ ਸੀ ਤਾਂ ਮਾਂ-ਪੁੱਤਰ ਨੇ ਆ ਕੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਵੀ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਦੇ ਦਿੱਤੀ ਹੈ।

Click Here To Read Punjabi newspaper

Continue Reading

ਰੁਝਾਨ