Punjab's landslide victory in Punjab's urban elections
Connect with us [email protected]

ਰਾਜਨੀਤੀ

ਪੰਜਾਬ ਦੀਆਂ ਸ਼ਹਿਰੀ ਚੋਣਾਂ ਵਿੱਚ ਕਾਂਗਰਸ ਦੀ ਹੂੰਝਾ-ਫੇਰੂ ਜਿੱਤ

Published

on

Congress

ਅਕਾਲੀ ਪਛੜੇ,ਭਾਜਪਾ ਦਾ ਸਫਾਇਆ, ‘ਆਪ’ ਵੀ ਢਿੱਲੀ ਰਹੀ
ਚੰਡੀਗੜ੍ਹ, 17 ਫਰਵਰੀ, – ਪੰਜਾਬ ਰਾਜ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਸਲਾਂ ਤੇ ਨਗਰ ਪੰਚਾਇਤਾਂ ਲਈ ਪਿਛਲੇ ਐਤਵਾਰ ਪਈਆਂ ਵੋਟਾਂ ਦੇ ਨਤੀਜੇ ਅੱਜ ਐਲਾਨੇ ਗਏ ਹਨ, ਜਿਨ੍ਹਾਂ ਵਿਚ ਜਿੱਥੇ ਕਾਂਗਰਸ ਪਾਰਟੀ ਨੇ ਹੂੰਝਾ-ਫੇਰਨ ਵਰਗੀ ਵੱਡੀ ਜਿੱਤ ਹਾਸਲ ਕੀਤੀ ਹੈ, ਉਥੇ ਪੰਜਾਬ ਵਿਧਾਨ ਸਭਾ ਦੀ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ, ਅਕਾਲੀ ਦਲ ਤੇ ਭਾਜਪਾ ਦੀ ਹਾਲਤ ਪਾਣੀਉਂ ਪਤਲੀ ਹੋ ਗਈ ਹੈ।ਕਾਂਗਰਸ ਨੇ ਬੇਸ਼ੱਕ ਬਾਦਲ ਪਰਿਵਾਰ ਦੇ ਗੜ੍ਹ ਤੋੜ ਲਏ, ਪਰ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦਾਕਿਲ੍ਹਾ ਫਿਰ ਵੀ ਕਾਇਮ ਰਿਹਾ ਅਤੇ ਮਜੀਠਾ ਨਗਰ ਕੌਂਸਲ ਚੋਣਾਂ ਵਿੱਚ ਅਕਾਲੀ ਦਲ ਨੇ 13 ਸੀਟਾਂਵਿੱਚੋਂ 10 ਸੀਟਾਂਜਿੱਤੀਆਂ ਹਨ, ਜਿੱਥੇ ਕਾਂਗਰਸ ਨੂੰ ਸਿਰਫ ਦੋ ਸੀਟਾਂ ਮਿਲੀਆਂ ਅਤੇ ਇੱਕ ਆਜ਼ਾਦ ਉਮੀਦਵਾਰ ਜਿੱਤਿਆ ਹੈ।
ਕਾਂਗਰਸ ਅਤੇ ਅਕਾਲੀ ਦਲ ਵਿਚਾਲੇ ਟੱਕਰ ਦਾ ਵੱਡਾ ਕੇਂਦਰ ਬਣੀ ਬਠਿੰਡਾ ਨਗਰ ਨਿਗਮ ਦੇ 50 ਵਾਰਡਾਂ ਵਿੱਚੋਂ ਕਾਂਗਰਸ ਪਾਰਟੀ ਨੇ 43 ਜਿੱਤੇ ਅਤੇ ਸਿਰਫ ਸੱਤ ਵਾਰਡ ਅਕਾਲੀਆਂਪੱਲੇ ਪਏ ਹਨ। ਇਸ ਸ਼ਹਿਰ ਦੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਇੱਕ ਵੀ ਸੀਟ ਨਹੀਂ ਪਾਈ। ਦੋਵਾਂ ਪ੍ਰਮੁੱਖ ਅਤੇ ਰਿਵਾਇਤੀ ਵਿਰੋਧੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਵਿਚਾਲੇ ਟਕਰਾਅ ਦੇ ਦੂਸਰੇ ਗੜ੍ਹ ਮੁਕਤਸਰ ਸਾਹਿਬ ਦੀ ਨਗਰ ਕੌਂਸਲ ਉੱਤੇਵੀ ਕਾਂਗਰਸ ਕਾਬਜ਼ ਹੋ ਗਈ ਹੈ। ਓਥੇ ਕਾਂਗਰਸ ਦੇ 17, ਅਕਾਲੀ ਦਲ ਦੇ 10, ਆਮ ਆਦਮੀ ਪਾਰਟੀ ਦੇ 2, ਭਾਜਪਾ ਦਾ 1 ਅਤੇ 1 ਆਜ਼ਾਦ ਉਮੀਦਵਾਰ ਜਿੱਤਿਆ ਹੈ। ਗਿੱਦੜਬਾਹਾ ਦੇ 19 ਵਾਰਡਾਂ ਵਿੱਚੋਂ 18 ਵਿੱਚ ਕਾਂਗਰਸ ਤੇ 1 ਅਜ਼ਾਦ ਜੇਤੂ ਰਿਹਾ ਅਤੇ ਅਕਾਲੀ ਦਲ ਸਮੇਤ ਹੋਰ ਕਿਸੇ ਪਾਰਟੀ ਦੀ ਕੋਈ ਸੀਟ ਨਹੀਂ ਆਈ। ਮਲੋਟ ਦੇ 27 ਵਾਰਡਾਂਵਿੱਚੋਂ 14 ਉੱਤੇ ਕਾਂਗਰਸ ਜੇਤੂ ਰਹੀ, 9 ਵਾਰਡਾਂ ਵਿੱਚਅਕਾਲੀ ਦਲ ਅਤੇ 4 ਵਿੱਚ ਆਜ਼ਾਦ ਜਿੱਤੇ ਹਨ।
ਅਕਾਲੀ ਦਲ ਦੇ ਪ੍ਰਧਾਨ ਅਤੇ ਅਗਲੀ ਵਾਰੀ ਮੁੱਖ ਮੰਤਰੀ ਬਣਨ ਦੇ ਦਾਅਵੇਦਾਰ ਸੁਖਬੀਰ ਸਿੰਘ ਬਾਦਲ ਦੇ ਹਲਕੇ ਜਲਾਲਾਬਾਦ ਦੀ ਨਗਰ ਕੌਂਸਲ ਦੀਆਂ 17 ਸੀਟਾਂ ਵਿੱਚੋਂ 11 ਕਾਂਗਰਸ ਨੇ ਜਿੱਤੀਆਂ, ਅਕਾਲੀ ਦਲ 5 ਅਤੇ ਆਮ ਆਦਮੀ ਪਾਰਟੀ ਸਿਰਫ ਇੱਕ ਸੀਟ ਜਿੱਤ ਸਕੀ ਹੈ। ਅਬੋਹਰ ਵਿੱਚ ਕਾਂਗਰਸ ਦੇ 50ਵਿੱਚੋਂ 49 ਉਮੀਦਵਾਰ ਜਿੱਤੇ ਅਤੇ ਬਚਦੀ ਇੱਕ ਸੀਟ ਅਕਾਲੀ ਦਲ ਦੇ ਖਾਤੇਪਈ ਹੈ। ਇਹ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਦਾ ਸ਼ਹਿਰ ਹੈ।
ਮਾਨਸਾ ਜਿ਼ਲੇ ਦੀ ਜੋਗਾ ਨਗਰ ਪੰਚਾਇਤ ਦੇ 13 ਵਾਰਡਾਂਵਿੱਚੋਂ 12 ਵਾਰਡਾਂ ਉੱਤੇਸੀ ਪੀ ਆਈ ਦੇ ਉਮੀਦਵਾਰ ਜੇਤੂ ਰਹੇ ਅਤੇਇੱਕ ਵਾਰਡ ਤੋਂ ਆਜ਼ਾਦ ਉਮੀਦਵਾਰ ਜਿੱਤਿਆ ਹੈ।
ਫਰੀਦਕੋਟ ਨਗਰ ਕੌਂਸਲ ਦੀਆਂ 25 ਸੀਟਾਂ ਵਿੱਚੋਂ ਕਾਂਗਰਸ ਨੂੰ 16, ਅਕਾਲੀ ਦਲ ਨੂੰ 7 ਅਤੇ ਇੱਕ ਸੀਟ ਆਮ ਆਦਮੀ ਪਾਰਟੀ ਨੂੰ ਮਿਲੀ ਹੈ। ਜੈਤੋ ਦੇ 17 ਵਾਰਡਾਂ ਵਿੱਚੋ 7 ਕਾਂਗਰਸ, 3 ਅਕਾਲੀ ਦਲ, 2 ਆਮ ਆਦਮੀ ਪਾਰਟੀ, 1 ਭਾਜਪਾ ਨੂੰ ਮਿਲੇ ਅਤੇ 4 ਆਜ਼ਾਦ ਉਮੀਦਵਾਰ ਜਿੱਤੇ ਹਨ। ਤਲਵੰਡੀ ਭਾਈ ਵਿੱਚ 9 ਵਾਰਡਾਂ ਵਿੱਚ ਕਾਂਗਰਸ, 3 ਵਿੱਚੋਂ ਅਕਾਲੀ ਦਲ ਅਤੇ ਇੱਕ ਵਾਰਡ ਵਿੱਚ ਆਮ ਆਦਮੀ ਪਾਰਟੀ ਜੇਤੂ ਰਹੀ ਹੈ।
ਫਿਰੋਜ਼ਪੁਰ ਸ਼ਹਿਰ ਦੇ ਸਾਰੇ 33 ਵਾਰਡ ਕਾਂਗਰਸ ਨੇ ਜਿੱਤੇ ਹਨ। ਇਸ ਸ਼ਹਿਰ ਵਿਚ ਅਕਾਲੀ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ ਦਾ ਖਾਤਾ ਵੀ ਨਹੀ ਖੁੱਲ੍ਹ ਸਕਿਆ। ਏਥੇ ਹੋਰਨਾਂ ਪਾਰਟੀਆਂ ਦੇ ਕੁਝ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਕਾਰਨ ਕਾਂਗਰਸ ਪਹਿਲਾਂ 8 ਵਾਰਡਾਂ ਵਿਚ ਬਿਨਾਂ ਮੁਕਾਬਲਾ ਜਿੱਤ ਚੁੱਕੀ ਸੀਅਤੇ ਅੱਜ ਆਏ ਨਤੀਜਿਆਂ ਵਿਚ ਕਾਂਗਰਸ ਦੇ ਬਾਕੀ 25 ਉਮੀਦਵਾਰ ਵੀ ਜਿੱਤ ਗਏ ਹਨ।
ਹੁਸ਼ਿਆਰਪੁਰ ਸ਼ਹਿਰਦੇ ਕੁੱਲ 50 ਵਾਰਡਾਂ ਤੋਂ 41 ਉੱਤੇਕਾਂਗਰਸ ਜੇਤੂ ਰਹੀ, 4 ਸੀਟਾਂ ਭਾਜਪਾ, 2 ਸੀਟਾਂ ਆਮ ਆਦਮੀ ਪਾਰਟੀ ਨੂੰ ਮਿਲੀਆਂ ਅਤੇ 3 ਆਜ਼ਾਦ ਜਿੱਤੇ ਹਨ, ਜਦ ਕਿ ਅਕਾਲੀ ਦਲ ਖਾਤਾ ਵੀ ਨਹੀਂ ਖੋਲ੍ਹ ਸਕਿਆ।ਦਸੂਹਾ ਦੇ 15 ਵਾਰਡਾਂ ਵਿੱਚੋਂ ਕਾਂਗਰਸ ਨੇ 11 ਜਿੱਤਲਏ ਤੇ ਆਮ ਆਦਮੀ ਪਾਰਟੀ 4 ਸੀਟਾਂ ਉੱਤੇਜਿੱਤੀ ਹੈ।
ਕਪੂਰਥਲਾ ਸ਼ਹਿਰ ਦੇ ਕੁੱਲ 50 ਵਾਰਡਾਂ ਵਿੱਚੋਂ 46 ਉੱਤੇਕਾਂਗਰਸ ਜਿੱਤ ਗਈ, ਅਕਾਲੀ ਦਲ ਨੂੰ ਤਿੰਨ ਅਤੇ ਦੋ ਸੀਟਾਂਆਜ਼ਾਦ ਉਮੀਦਵਾਰਾਂ ਨੂੰ ਮਿਲੀਆਂ ਹਨ। ਏਥੇ ਵਾਰਡ ਨੰਬਰ 21 ਵਿੱਚ ਕਾਂਗਰਸ ਉਮੀਦਵਾਰ ਜ਼ੀਨਤ ਅਤੇ ਅਕਾਲੀ ਉਮੀਦਵਾਰ ਪਿੰਕੀ ਦੀਆਂ ਬਰਾਬਰ 259-259 ਵੋਟਾਂ ਸਨ। ਇਸ ਲਈ ਰਿਟਰਨਿੰਗ ਅਫਸਰ ਨੇ ਦੋਵਾਂ ਦੀ ਸਹਿਮਤੀ ਨਾਲ ਪਰਚੀ ਪਾ ਕੇ ਫੈਸਲਾ ਕਰਵਾਇਆ ਤਾਂ ਇਸ ਮੌਕੇ ਕਾਂਗਰਸ ਉਮੀਦਵਾਰ ਜ਼ੀਨਤ ਦੀ ਪਰਚੀ ਨਿਕਲਣ ਕਾਰਨ ਉਹ ਜੇਤੂ ਐਲਾਨੀ ਗਈ।ਸੁਲਤਾਨਪੁਰ ਲੋਧੀ ਦੇ 13 ਵਾਰਡਾਂ ਵਿੱਚੋਂ 10 ਉੱਤੇ ਕਾਂਗਰਸ ਦਾ ਕਬਜ਼ਾ ਹੋ ਗਿਆ ਤੇ ਅਕਾਲੀ ਦਲ ਨੂੰ 3 ਵਾਰਡ ਮਿਲੇ ਹਨ, ਹੋਰ ਕੋਈ ਪਾਰਟੀ ਖਾਤਾ ਨਹੀਂ ਖੋਲ੍ਹ ਸਕੀ।
ਨਵਾਂਸ਼ਹਿਰ ਦੇ 19 ਵਾਰਡਾਂ ਵਿਚੋਂ ਕਾਂਗਰਸ ਨੂੰ 11, ਆਜਾਦ ਨੂੰ 4 ਸੀਟਾਂ, ਅਕਾਲੀ ਦਲ ਨੂੰ 3 ਅਤੇ ਬਸਪਾ ਨੂੰ ਇਕ ਸੀਟ ਮਿਲੀ ਹੈ ਤੇ ਭਾਜਪਾ ਕੋਈ ਸੀਟ ਨਹੀਂ ਜਿੱਤ ਸਕੀ।ਰਾਹੋਂ ਦੇ 13 ਵਾਰਡਾਂ ਵਿੱਚੋਂ ਕਾਂਗਰਸ 7, ਅਕਾਲੀ ਦਲ 4 ਅਤੇ ਬਸਪਾ ਨੇ 2 ਜਿੱਤੇ ਹਨ। ਭਾਜਪਾਦੇ 6 ਵਾਰਡਾਂ ਵਿੱਚ ਖੜ੍ਹੇ ਉਮੀਦਵਾਰਾਂ ਨੂੰ ਕੁੱਲ 50 ਵੋਟਾਂ ਪਈਆਂ ਹਨ।
ਮੋਗਾ ਵਿੱਚ ਕਾਂਗਰਸ ਨੂੰ 20 ਸੀਟਾਂ, ਅਕਾਲੀ ਦਲ ਨੂੰ 15, ਅਜਾਦ 10 ਜਿੱਤ ਗਏਅਤੇ ਆਮ ਆਦਮੀ ਪਾਰਟੀ ਨੇ 4 ਸੀਟਾਂ ਜਿੱਤ ਲਈਆਂ ਹਨ। ਏਥੇ ਸਥਾਨਕ ਕਾਂਗਰਸੀ ਵਿਧਾਇਕ ਦੀ ਪਤਨੀ ਵੀ ਚੋਣ ਹਾਰ ਗਈ ਹੈ। ਇਸ ਜਿ਼ਲੇ ਦੇ ਕੋਟ ਈਸੇ ਖਾਂ ਦੇ 13 ਵਾਰਡਾਂਵਿੱਚੋਂ 9 ਉੱਤੇ ਕਾਂਗਰਸ ਜਿੱਤ ਗਈ ਹੈ, ਦੋ ਸੀਟਾਂ ਅਕਾਲੀ ਦਲ ਅਤੇ ਇੱਕ ਆਮ ਆਦਮੀ ਪਾਰਟੀ ਨੂੰ ਮਿਲੀਆਂ ਹਨ। ਬੱਧਨੀ ਕਲਾਂ ਦੇ 13 ਵਾਰਡਾਂਵਿੱਚੋਂ 9 ਉੱਤੇ ਕਾਂਗਰਸ, 1 ਉੱਤੇ ਅਕਾਲੀ ਦਲ ਅਤੇ 3 ਸੀਟਾਂ ਉੱਤੇ ਆਮ ਆਦਮੀ ਪਾਰਟੀ ਜੇਤੂ ਰਹੀ ਹੈ।
ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਆਪਣੇ ਸ਼ਹਿਰ ਪਠਾਨਕੋਟ ਦੀਆਂ 50 ਸੀਟਾਂ ਵਿੱਚੋਂ 37 ਸੀਟਾਂ ਤੋਂ ਕਾਂਗਰਸ ਜੇਤੂ ਰਹੀ, ਸਿਰਫ 11 ਉੱਤੇ ਭਾਜਪਾ, ਇਕ ਉੱਤੇ ਅਕਾਲੀ ਦਲ ਤੇ ਇਕ ਆਜ਼ਾਦ ਜਿੱਤਿਆ ਹੈ। ਸੁਜਾਨਪੁਰ ਦੇ 15 ਵਾਰਡਾਂ ਵਿੱਚੋਂ 8 ਉੱਤੇ ਕਾਂਗਰਸ ਜੇਤੂ ਰਹੀ, 6 ਉੱਤੇ ਭਾਜਪਾ ਅਤੇ 1 ਆਜ਼ਾਦ ਜਿੱਤ ਗਿਆ ਹੈ। ਗੁਰਦਾਸਪੁਰ ਵਿੱਚ ਕਾਂਗਰਸ ਨੇ ਏਦਾਂ ਹੂੰਝਾ ਫੇਰਿਆ ਕਿ 29 ਦੇ 29 ਵਾਰਡ ਜਿੱਤ ਗਈ। ਏਥੇ ਭਾਜਪਾ, ਅਕਾਲੀ ਦਲ ਜਾਂ ਕਿਸੇ ਹੋਰ ਪਾਰਟੀ ਨੂੰ ਕੋਈ ਸੀਟ ਨਹੀਂ ਮਿਲੀ। ਕਾਦੀਆਂ ਵਿੱਚ 7 ਸੀਟਾਂ ਉੱਤੇ ਅਕਾਲੀ ਦਲ, 6 ਸੀਟਾਂ ਉੱਤੇ ਕਾਂਗਰਸ ਤੇ ਦੋ ਉੱਤੇ ਆਜ਼ਾਦ ਜਿੱਤੇ ਹਨ। ਫ਼ਤਿਹਗੜ੍ਹ ਚੂੜੀਆਂ ਦੇ 6 ਵਾਰਡਾਂਵਿੱਚੋਂ 5 ਉੱਤੇ ਕਾਂਗਰਸ ਅਤੇ 1 ਉੱਤੇ ਅਕਾਲੀ ਦਲ ਜੇਤੂ ਰਿਹਾ। ਬਟਾਲਾ ਵਿੱਚ 50 ਵਿੱਚੋਂ 36 ਕਾਂਗਰਸ, 6 ਅਕਾਲੀ ਤੇ 4 ਭਾਜਪਾ ਉਮੀਦਵਾਰਾਂ ਤੋਂ ਬਿਨਾਂ ਆਮ ਆਦਮੀ ਪਾਰਟੀ ਦੇ ਤਿੰਨਾਂ ਨਾਲ ਇੱਕ ਆਜ਼ਾਦ ਜਿੱਤਿਆ ਹੈ। ਵਾਰਡ ਨੰਬਰ 39 ਲਈ ਕਾਂਗਰਸ ਉਮੀਦਵਾਰ ਰੀਨਾ ਅਤੇ ਭਾਜਪਾ ਦੀ ਆਰਤੀ ਕਲਿਆਣ ਦੀਆਂ ਬਰਾਬਰ 619-619 ਵੋਟਾਂ ਨਿਕਲਣ ਮਗਰੋਂ ਦੋਵਾਂ ਦੀ ਸਹਿਮਤੀ ਨਾਲ ਪਰਚੀ ਪਾ ਕੇ ਫੈਸਲਾ ਕੀਤਾ ਤਾਂ ਕਾਂਗਰਸ ਉਮੀਦਵਾਰ ਰੀਨਾ ਦੀ ਪਰਚੀ ਨਿਕਲ ਆਈ। ਦੀਨਾਨਗਰ ਵਿੱਚ ਕੁੱਲ 15 ਸੀਟਾਂ ਵਿੱਚੋਂ 14 ਕਾਂਗਰਸ ਨੇ ਜਿੱਤ ਲਈਆਂ ਅਤੇ ਇੱਕ ਬਾਗੀ ਹੋਇਆ ਕਾਂਗਰਸੀ ਜਿੱਤਿਆ ਹੈ।
ਜਲੰਧਰ ਜਿ਼ਲੇ ਦੇ ਆਦਮਪੁਰ ਵਿੱਚ ਕੁੱਲ 13 ਵਾਰਡਾਂ ਤੋਂ 12 ਆਜ਼ਾਦ ਉਮੀਦਵਾਰ ਜੇਤੂ ਰਹੇ ਹਨ, ਜਿਨ੍ਹਾਂ ਵਿੱਚੋਂ ਬਹੁਤੇ ਕਾਂਗਰਸ ਪਾਰਟੀ ਦੇ ਆਦਮੀ ਸਨ, ਇੱਕ ਵਾਰਡ ਬਸਪਾ ਜਿੱਤੀ ਹੈ। ਅਲਾਵਲਪੁਰ ਵਿੱਚ ਵੀ ਆਜ਼ਾਦ ਉਮੀਦਵਾਰਾਂ ਨੇ ਬਾਜ਼ੀ ਮਾਰੀ ਤੇ 11 ਵਾਰਡਾਂ ਵਿੱਚੋਂ 10 ਆਜ਼ਾਦ ਜਿੱਤੇ ਹਨ, ਸਿਰਫ ਇੱਕ ਅਕਾਲੀ ਜਿੱਤਿਆ ਤੇ ਕਾਂਗਰਸ, ਭਾਜਪਾ ਤੇ ਆਮ ਆਦਮੀ ਪਾਰਟੀ ਦਾ ਖਾਤਾ ਨਹੀਂ ਖੁੱਲ੍ਹਾ। ਲੋਹੀਆਂ ਦੇਕੁੱਲ 13 ਵਾਰਡਾਂ ਤੋਂ 10 ਕਾਂਗਰਸ ਨੇ ਜਿੱਤ ਲਏ ਅਤੇ ਤਿੰਨ ਆਜ਼ਾਦ ਉਮੀਦਵਾਰਾਂ ਨੇ ਜਿੱਤੇ ਹਨ, ਬਾਕੀ ਪਾਰਟੀਆਂ ਖਾਲੀ ਹੱਥ ਰਹੀਆਂ। ਨੂਰਮਹਿਲ ਦੇ 13 ਵਿੱਚੋਂ 12 ਆਜ਼ਾਦ ਅਤੇ ਇੱਕ ਭਾਜਪਾ ਉਮੀਦਵਾਰ ਜਿੱਤਿਆ ਹੈ। ਨਕੋਦਰ ਦੇ 17 ਵਾਰਡਾਂ ਵਿੱਚੋਂ 9 ਕਾਂਗਰਸ ਅਤੇ 8 ਆਜ਼ਾਦ ਜਿੱਤੇ ਹਨ।
ਖੰਨਾ ਦੀਆਂਕੁੱਲ 33 ਸੀਟਾਂ19 ਸੀਟਾਂ ਉੱਤੇ ਕਾਂਗਰਸ ਜੇਤੂ ਰਹੀ, ਅਕਾਲੀ ਦਲ ਨੂੰ 6 ਸੀਟਾਂ ਮਿਲੀਆਂ ਤੇ ਆਮ ਆਦਮੀ ਪਾਰਟੀ ਨੂੰ 2 ਤੋਂ ਬਿਨਾਂ ਆਜ਼ਾਦ ਉਮੀਦਵਾਰਾਂ ਨੇ 4 ਸੀਟਾਂ ਜਿੱਤੀਆਂ ਹਨ। ਏਥੇ ਕਿਸਾਨਾਂ ਵੱਲੋਂ ਭਾਜਪਾ ਦੇ ਭਾਰੀ ਵਿਰੋਧ ਦੇ ਬਾਵਜੂਦ ਭਾਜਪਾ ਨੇ 2 ਸੀਟਾਂ ਜਿੱਤੀਆਂ ਹਨ। ਜਗਰਾਉਂ ਵਿੱਚ 23 ਵਾਰਡਾਂ ਤੋਂ 17 ਕਾਂਗਰਸ, ਪੰਜ ਆਜ਼ਾਦ ਤੇ ਇੱਕ ਅਕਾਲੀ ਜਿੱਤਿਆ ਹੈ। ਸਮਰਾਲਾ ਦੇ 15 ਵਾਰਡਾਂ ਵਿੱਚੋਂ 10 ਕਾਂਗਰਸਅਤੇ ਅਕਾਲੀ ਦਲ 5 ਵਾਰਡਾਂ ਵਿੱਚਜੇਤੂ ਰਿਹਾ ਹੈ। ਪਾਇਲ ਦੇ 11 ਵਾਰਡਾਂ ਤੋਂ 9 ਉੱਤੇ ਕਾਂਗਰਸ ਜੇਤੂ ਰਹੀ। ਰਾਏਕੋਟ ਦੇ ਸਾਰੇ 15 ਵਾਰਡਾਂ ਤੋਂ ਕਾਂਗਰਸ ਜਿੱਤ ਗਈ ਅਤੇ ਕਿਸੇ ਵੀ ਹੋਰ ਪਾਰਟੀ ਦਾ ਖਾਤਾ ਨਹੀਂ ਖੁੱਲ੍ਹਿਆ।ਖਮਾਣੋਂ ਦੇ 13 ਵਾਰਡਾਂ ਵਿੱਚੋਂ 6 ਉੱਤੇ ਕਾਂਗਰਸ, 5 ਉੱਤੇ ਆਜ਼ਾਦ, 1 ਉੱਤੇ ਅਕਾਲੀ ਦਲ ਤੇ 1 ਵਾਰਡ ਉੱਤੇ ਬਸਪਾ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ।
ਧੂਰੀ ਦੇ 11 ਵਾਰਡਾਂ ਉੱਤੇ ਕਾਂਗਰਸ, 8ਆਜ਼ਾਦ ਅਤੇ ਦੋਥਾਂ ਆਮ ਆਦਮੀ ਪਾਰਟੀ ਜਿੱਤੀ ਹੈ। ਅਹਿਮਦਗੜ੍ਹ ਦੇ 16 ਵਾਰਡਾਂਵਿੱਚੋਂ ਕਾਂਗਰਸ ਦੇ 9, ਅਕਾਲੀ ਦਲ ਦੇ 3 ਅਤੇ ਆਮ ਆਦਮੀ ਪਾਰਟੀ ਦਾ ਇੱਕ ਉਮੀਦਵਾਰ ਜਿੱਤਿਆ ਹੈ, ਜਦ ਕਿ ਤਿੰਨ ਆਜ਼ਾਦ ਜਿੱਤੇ ਹਨ। ਸੁਨਾਮ ਦੇ 23 ਵਾਰਡਾਂ ਵਿੱਚੋਂ 19 ਉੱਤੇ ਕਾਂਗਰਸ ਜਿੱਤ ਗਈਅਤੇ ਭਵਾਨੀਗੜ੍ਹ ਦੇ 15 ਵਿੱਚੋਂ 13 ਕਾਂਗਰਸ, 1 ਅਕਾਲੀ ਅਤੇ 1 ਆਜ਼ਾਦ ਜਿੱਤੇ ਹਨ। ਮਾਲੇਰਕੋਟਲਾ ਦੇ 33 ਵਾਰਡਾਂ ਵਿੱਚੋਂ 21 ਕਾਂਗਰਸ, 8 ਅਕਾਲੀ, 2 ਭਾਜਪਾ, ਇੱਕ ਆਮ ਆਦਮੀ ਪਾਰਟੀ ਤੇ ਇੱਕ ਆਜ਼ਾਦ ਜਿੱਤੇ ਹਨ। ਅਮਰਗੜ੍ਹ ਦੇ 11 ਵਾਰਡਾਂ ਤੋਂ ਕਾਂਗਰਸ ਤੇ ਅਕਾਲੀ 5-5 ਅਤੇ ਇੱਕ ਆਮ ਆਦਮੀ ਪਾਰਟੀ ਦਾ ਜੇਤੂ ਰਿਹਾ ਹੈ। ਲਹਿਰਾ ਗਾਗਾ ਦੇ 15 ਵਾਰਡਾਂ ਤੋਂ ਕਾਂਗਰਸ ਦੇ 9 ਅਤੇ 6 ਆਜ਼ਾਦ ਜਿੱਤੇ ਹਨ। ਨਗਰ ਕੌਂਸਲ ਲੌਂਗੋਵਾਲ ਦੇ 15 ਵਾਰਡਾਂ ਵਿੱਚੋਂ 9 ਕਾਂਗਰਸ ਤੇ 6 ਆਜ਼ਾਦ ਜਿੱਤੇ ਹਨ।ਨਾਭਾ ਵਿੱਚ ਕਾਂਗਰਸ ਦੇ 14 ਉਮੀਦਵਾਰ ਜਿੱਤੇ, ਅਕਾਲੀ ਦਲ ਦੇ 6 ਅਤੇ 3 ਆਜ਼ਾਦ ਜਿੱਤੇ ਹਨ।
ਰੂਪਨਗਰ ਦੇ 21 ਵਾਰਡਾਂ ਵਿਚੋਂ ਕਾਂਗਰਸ ਨੇ 17 ਜਿੱਤੇ, ਅਕਾਲੀ ਦਲ ਨੂੰ ਦੋ ਅਤੇ ਆਜ਼ਾਦ ਉਮੀਦਵਾਰਾਂ ਨੂੰ ਦੋ ਸੀਟਾਂ ਮਿਲੀਆਂ ਹਨ। ਮੋਰਿੰਡਾ ਦੇ 15 ਵਾਰਡਾਂ ਵਿੱਚੋਂ 7 ਉੱਤੇ ਕਾਂਗਰਸ ਜਿੱਤੀ ਅਤੇ 8 ਆਜ਼ਾਦ ਜਿੱਤੇ ਹਨ। ਅਨੰਦਪੁਰ ਸਾਹਿਬ ਦੇ 13 ਵਾਰਡਾਂ ਵਿਚੋਂ ਸਾਰੇ 13 ਆਜ਼ਾਦ ਜਿੱਤੇ ਹਨ। ਨੰਗਲ ਦੇ 19 ਵਾਰਡਾਂ ਵਿੱਚੋਂ 15 ਉੱਤੇ ਕਾਂਗਰਸ ਦੀ ਜਿੱਤਹੋਈ, 2 ਸੀਟਾਂ ਭਾਜਪਾ ਅਤੇ 2 ਆਜ਼ਾਦ ਨੇ ਜਿੱਤੀਆਂ ਹਨ। ਚਮਕੌਰ ਸਾਹਿਬ ਦੇ 13 ਵਾਰਡਾਂ ਤੋਂ 9 ਉਤੇ ਕਾਂਗਰਸ ਜੇਤੂ ਰਹੀ ਤੇ 4 ਆਜ਼ਾਦ ਜਿੱਤੇ ਹਨ। ਕੀਰਤਪੁਰ ਸਾਹਿਬ ਦੇਸਾਰੇ 11 ਵਾਰਡਾਂ ਉੱਤੇ ਆਜ਼ਾਦ ਉਮੀਦਵਾਰ ਜਿੱਤੇ ਹਨ, ਕਿਸੇ ਪਾਰਟੀ ਨੂੰ ਕੋਈ ਸੀਟ ਨਹੀਂ ਮਿਲੀ।
ਅੰਮ੍ਰਿਤਸਰ ਜਿ਼ਲੇ ਦੇ ਰਮਦਾਸਵਿੱਚ ਕਾਂਗਰਸ ਨੂੰ 8 ਸੀਟਾਂ ਅਤੇ ਅਕਾਲੀ ਦਲ ਨੂੰ 3 ਮਿਲੀਆਂ ਹਨ। ਜੰਡਿਆਲਾ ਗੁਰੂ ਵਿੱਚ ਕਾਂਗਰਸ ਦੇ 10, ਅਕਾਲੀ ਦਲ 3 ਅਤੇ 2 ਉੱਤੇ ਆਜਾਦ ਜੇਤੂ ਰਹੇ ਹਨ। ਅਜਨਾਲਾ ਵਿੱਚ ਅਕਾਲੀ ਦਲ ਦੇ 8 ਅਤੇ ਕਾਂਗਰਸ ਦੇ 7 ਉਮੀਦਵਾਰ ਜਿੱਤੇ ਹਨ। ਮਜੀਠਾ ਵਿੱਚ ਅਕਾਲੀ ਦਲ 10, ਕਾਂਗਰਸ 2 ਤੇ ਇੱਕ ਆਜ਼ਾਦ ਜਿੱਤਿਆ ਹੈ। ਰਈਆ ਦੇਸੱਤ ਵਾਰਡਾਂ ਵਿੱਚੋਂ 6 ਉੱਤੇ ਕਾਂਗਰਸ ਜਿੱਤੀ ਅਤੇ ਇੱਕਉੱਤੇ ਨਤੀਜਾ ਟਾਈ ਹੋ ਗਿਆ, ਜਿੱਥੇ ਵਾਰਡ ਨੰਬਰ 2ਵਿੱਚੋਂ ਅਕਾਲੀ ਦਲ ਅਤੇ ਕਾਂਗਰਸ ਦੇ ਉਮੀਦਵਾਰ 295-295 ਵੋਟਾਂ ਲੈ ਕੇ ਰਹੇ ਬਰਾਬਰ। ਇਹ ਦੋਵੇਂ ਜਣੇ ਇਸ ਨਗਰ ਦੀ ਪ੍ਰਧਾਨਗੀ ਦੇ ਦਾਅਵੇਦਾਰ ਸਮਝੇ ਜਾਂਦੇ ਸਨ।
ਤਰਨ ਤਾਰਨ ਜਿ਼ਲੇ ਵਿੱਚ ਪੱਟੀ ਨਗਰ ਕੌਂਸਲ ਦੇ 8 ਵਾਰਡਾਂਵਿੱਚ ਕਾਂਗਰਸ, 2 ਵਿੱਚ ਅਕਾਲੀਅਤੇ 2 ਸੀਟਾਂ ਤੋਂ ਆਮ ਆਦਮੀ ਪਾਰਟੀ ਜਿੱਤੀ ਹੈ। ਭਿੱਖੀਵਿੰਡ ਦੇ 11 ਵਾਰਡਾਂ ਵਿੱਚ ਕਾਂਗਰਸ ਅਤੇ ਦੋਵਿੱਚ ਅਕਾਲੀ ਜੇਤੂ ਰਹੇ ਹਨ।
ਆਖ਼ਰੀ ਨਤੀਜਿਆਂ ਮੁਤਾਬਕ ਸਾਰੇ ਪੰਜਾਬ ਵਿੱਚ ਕਾਂਗਰਸ ਨੂੰ 1815 ਨਗਰ ਕੌਂਸਲ ਵਾਰਡਾਂ ਵਿੱਚੋਂ 1199 ਅਤੇ ਨਗਰ ਨਿਗਮਾਂ ਦੀਆਂ 350 ਸੀਟਾਂ ਵਿੱਚੋਂ 281 ਉਤੇ ਜਿੱਤ ਮਿਲੀ ਹੈ। ਅਕਾਲੀ ਦਲ ਨੂੰ ਮਿਊਂਸਪਲ ਕੌਂਸਲਾਂ ਵਿੱਚ 289 ਅਤੇ ਨਗਰ ਨਿਗਮਾਂ ਵਿੱਚ 33 ਸੀਟਾਂ ਮਿਲੀਆਂ, ਜਦ ਕਿ ਭਾਜਪਾ ਨੂੰ ਮਿਊਂਸਿਪਲ ਕੌਂਸਲਾਂ ਵਿੱਚ 38 ਅਤੇ ਨਗਰ ਨਿਗਮਾਂ ਤੋਂ 20 ਅਤੇ ਆਮ ਆਦਮੀ ਪਾਰਟੀ ਨੂੰ ਮਿਊਂਸਪਲ ਕੌਂਸਲਾਂ ਵਿੱਚ 57 ਅਤੇ ਨਗਰ ਨਿਗਮਾਂ ਤੋਂ 9 ਸੀਟਾਂ ਮਿਲੀਆਂ। ਬਾਕੀ ਸੀਟਾਂ ਉੱਤੇ ਜ਼ਿਆਦਾਤਰ ਆਜ਼ਾਦ ਉਮੀਦਵਾਰਾਂ ਦਾ ਕਬਜ਼ਾ ਰਿਹਾ। ਬਹੁਜਨ ਸਮਾਜ ਪਾਰਟੀ ਨੂੰ 13 ਅਤੇ ਸੀ ਪੀ ਆਈ ਨੂੰ 12 ਵਾਰਡਾਂ ਵਿੱਚਜਿੱਤ ਹਾਸਲ ਹੋਈ ਹੈ।

Punjabi Political Breaking News

ਰਾਜਨੀਤੀ

ਕੇਂਦਰ ਵੱਲੋਂ ਪੰਜਾਬ ਨੂੰ ਨਵਾਂ ਝਟਕਾ ਪੰਜਾਬ ਦੇ ਚਾਵਲ ਖਰੀਦਣ ਲਈ ਪੂਰੀ ਨਾ ਹੋਣ ਵਾਲੀ ਨਵੀਂ ਸ਼ਰਤ ਰੱਖ ਦਿੱਤੀ

Published

on

ਚੰਡੀਗੜ੍ਹ, 4 ਮਾਰਚ, – ਭਾਰਤ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਕਿਸਾਨੀ ਸੰਘਰਸ਼ ਦੌਰਾਨ ਕੇਂਦਰ ਸਰਕਾਰ ਨੇ ਪੰਜਾਬ ਨੂੰ ਵੱਡਾ ਝਟਕਾ ਦਿੱਤਾ ਅਤੇ ਚਾਵਲ ਦੀ ਖਰੀਦ ਔਖੀ ਕਰ ਦਿੱਤੀ ਹੈ।
ਅਸਲ ਵਿੱਚ ਕੇਂਦਰ ਸਰਕਾਰ ਨੇ ਨਵਾਂ ਦਾਅ ਖੇਡਿਆ ਤੇ ਪੰਜਾਬ ਦੀਆਂ ਚਾਵਲ ਮਿੱਲਾਂ ਤੋਂ ਚਾਵਲ ਲੈਣੇ ਬੰਦ ਕਰ ਦਿੱਤੇ ਹਨ, ਜਿਸ ਕਾਰਨ 4300 ਦੇ ਕਰੀਬ ਮਿੱਲਾਂ ਵਿੱਚ ਛੜਾਈ ਦਾ ਕੰਮ ਰੁਕ ਗਿਆ ਹੈ। ਕੇਂਦਰੀ ਖੁਰਾਕ ਮੰਤਰਾਲੇ ਨੇ ਇਸ ਬਾਰੇ 16 ਫਰਵਰੀ ਨੂੰ ਹੁਕਮ ਦਿੱਤਾ ਹੈ ਕਿ ਪੰਜਾਬ ਵਿੱਚੋਂ ਚਾਵਲ ਤਦੇ ਲੈਣਾ ਹੈ, ਜੇ ਇਸ ਦੇ ਚਾਵਲ ਵਿੱਚ ਪ੍ਰੋਟੀਨ ਵਾਲਾ ਚਾਵਲ (ਫੋਰਟੀਫਾਈਡ ਰਾਈਸ) ਮਿਕਸ ਕੀਤਾ ਹੋਵੇਗਾ। ਪੰਜਾਬ ਦੀਆਂ ਚਾਵਲ ਮਿੱਲਾਂ ਕੋਲ ਏਦਾਂ ਦਾ ਕੋਈ ਪ੍ਰਬੰਧ ਨਹੀਂ ਕਿ ਰਾਤੋ-ਰਾਤ ਪ੍ਰੋਟੀਨ ਵਾਲੇ ਚਾਵਲ ਆਮ ਚਾਵਲਾਂ ਵਿੱਚ ਮਿਕਸ ਕਰ ਦੇਣ। ਮਿਲੀ ਜਾਣਕਾਰੀ ਮੁਤਾਬਕ ਕੇਂਦਰੀ ਖ਼ੁਰਾਕ ਮੰਤਰਾਲੇ ਨੇ ਪੱਤਰ ਲਿਖਿਆ ਹੈ ਕਿ ਸਕੂਲੀ ਬੱਚਿਆਂ ਦੇ ਮਿਡ-ਡੇਅ-ਮੀਲ ਤੇ ਆਂਗਨਵਾੜੀ ਸੈਂਟਰਾਂ ਵਿੱਚ ਦਿੱਤੇ ਜਾਂਦੇ ਅਨਾਜ ਵਿੱਚ ਪ੍ਰੋਟੀਨ ਦੀ ਮਾਤਰਾ ਵਾਲਾ ਚਾਵਲ ਦੇਣਾ ਹੈ, ਜਿਨ੍ਹਾਂ ਦੀ ਡਿਲਿਵਰੀ 6 ਰਾਜਾਂ ਤੋਂ ਲੈਣੀ ਹੈ। ਇਨ੍ਹਾਂ ਵਿੱਚ ਪੰਜਾਬ ਨੂੰ ਸ਼ਾਮਲ ਕੀਤਾ ਗਿਆ ਹੈ। ਕੇਂਦਰ ਸਰਕਾਰ ਨੇ ਸਪੱਸ਼ਟ ਕਿਹਾ ਹੈ ਕਿ ਜੇ ਪ੍ਰੋਟੀਨ ਵਾਲਾ ਚਾਵਲ ਮਿਕਸ ਕਰਕੇ ਨਾ ਦੇਣ ਤਾਂ ਬਾਕੀ ਚਾਵਲ ਡਿਲਿਵਰੀ ਵੀ ਨਹੀਂ ਲਈ ਜਾਵੇਗੀ। ਦੂਸਰੇ ਪਾਸੇ ਮਿਕਸ ਕਰਨ ਲਈ ਪ੍ਰੋਟੀਨ ਵਾਲਾ ਕਰੀਬ 10 ਹਜ਼ਾਰ ਮੀਟਰਿਕ ਟਨਚਾਵਲ ਲੋੜੀਂਦਾ ਹੈ ਅਤੇ ਪੰਜਾਬ ਦੀਆਂ ਚਾਵਲ ਮਿੱਲਾਂ ਨੇ 1.99 ਕਰੋੜ ਮੀਟਰਿਕ ਟਨ ਝੋਨਾ ਪਿਆ ਸੀ, ਜਿਸ ਦੀ ਡਿਲਿਵਰੀ ਚਾਵਲ ਮਿੱਲਾਂ ਨੇ ਮਾਰਚ ਵਿੱਚ ਦੇਣੀ ਸੀ। ਇਸ ਵਕਤ ਚਾਵਲ ਮਿੱਲਾਂ ਵਿੱਚ ਮਿਲਿੰਗ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਸੀ, ਪਰ ਕੇਂਦਰ ਸਰਕਾਰ ਦੀ ਸ਼ਰਤ ਕਰਕੇ ਮਿਲਿੰਗ ਦੇ ਕੰਮ ਨੂੰ ਬਰੇਕ ਲੱਗ ਗਈ ਹੈ।
ਪ੍ਰੋਟੀਨ ਵਾਲੇ ਚਾਵਲ ਦਾ ਕਾਰੋਬਾਰ ਕਰ ਰਹੀਆਂ ਦੇਸ਼ ਵਿਆਪੀ ਫਰਮਾਂ ਨੇ ਕਹਿਦਿੱਤਾ ਹੈ ਕਿ ਉਹ ਮਿਕਸ ਕੀਤੇ ਜਾਣ ਵਾਲਾ ਚਾਵਲ 30 ਜੂਨ ਤੋਂ ਪਹਿਲਾਂ ਆਮ ਮਿੱਲ ਮਾਲਕਾਂ ਨੂੰ ਨਹੀਂ ਦੇ ਸਕਦੀਆਂ। ਜੇ ਕੇਂਦਰ ਸਰਕਾਰ ਬਜਿ਼ਦ ਹੈ ਕਿ ਪ੍ਰੋਟੀਨ ਵਾਲੇ ਚਾਵਲ ਤੋਂ ਬਿਨਾਂ ਆਮ ਚਾਵਲ ਵੀ ਨਹੀਂ ਲਵੇਗੀ ਤਾਂ ਕਣਕ ਦੇ ਸੀਜ਼ਨ ਲਈ ਕੇਂਦਰ ਸਰਕਾਰ ਵੱਲੋਂ ਸੀ ਸੀ ਐਲ (ਕੈਸ਼ ਕਰੈਡਿਟ ਲਿਮਿਟ) ਦੇਣ ਤੋਂ ਇਨਕਾਰ ਕਰ ਦੇਣ ਦੀ ਸੰਭਾਵਨਾ ਵੀ ਬਣ ਗਈ ਹੈ।

Continue Reading

ਰਾਜਨੀਤੀ

ਇਤਰਾਜ਼ਯੋਗ ਸੀ ਡੀ ਮਾਮਲਾ ਕਰਨਾਟਕ ਦੇ ਮੰਤਰੀ ਵੱਲੋਂ ਨੈਤਿਕ ਆਧਾਰ ਉਤੇ ਅਸਤੀਫਾ

Published

on

ਬੰਗਲੌਰ, 4 ਮਾਰਚ – ਇੱਕ ਇਤਰਾਜ਼ਯੋਗ ਸੀ ਡੀ ਸਾਹਮਣੇ ਆਉਣ ਤੋਂ ਬਾਅਦ ਕਰਨਾਟਕ ਦੇ ਜਲ ਸਰੋਤ ਮੰਤਰੀ ਰਮੇਸ਼ ਜਾਰਕੀਹੋਲੀ ਨੇ ਕੱਲ੍ਹ ਅਸਤੀਫਾ ਦੇ ਦਿੱਤਾ ਹੈ ਤਾਂ ਜੋ ਉਸ ਦੀ ਪਾਰਟੀ ਨੂੰ ਸ਼ਰਮਿੰਦਗੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਸੀ ਡੀ ਵਿੱਚ ਉਹ ਇੱਕ ਮਹਿਲਾ ਨਾਲ ਇਤਰਾਜ਼ਯੋਗ ਹਾਲਤ ਵਿੱਚ ਦਿੱਸ ਰਿਹਾ ਹੈ।
ਭਾਰਤੀ ਜਨਤਾ ਪਾਰਟੀ ਨੇ ਆਪਣੇ ਇਸ ਵਿਧਾਇਕ ਨੂੰ ਅਸਤੀਫਾ ਦੇਣ ਜਾਂ ਮੰਤਰੀ ਮੰਡਲ ਤੋਂ ਬਰਖਾਸਤ ਹੋਣ ਲਈ ਤਿਆਰ ਰਹਿਣ ਨੂੰ ਕਿਹਾ ਸੀ, ਜਿਸ ਮਗਰੋਂ ਕੱਲ੍ਹ ਜਾਰਕੀ ਹੋਲੀ ਨੇ ਅਸਤੀਫਾ ਦੇ ਦਿੱਤਾ। ਇਸ ਮੁੱਦੇ ਉੱਤੇ ਭਾਜਪਾ ਹਾਈਕਮਾਂਡ ਦੀ ਕੱਲ੍ਹ ਸਵੇਰੇ ਦਿੱਲੀ ਵਿੱਚ ਇੱਕ ਮੀਟਿੰਗ ਹੋਈ ਤਾਂ ਹਾਈਕਮਾਂਡ ਵੱਲੋਂ ਸੂਬਾ ਇਕਾਈ ਦੇ ਆਗੂਆਂ ਨੂੰ ਜਾਰਕੀਹੋਲੀ ਦਾ ਅਸਤੀਫਾ ਦਿਵਾਉਣ ਲਈ ਸਖਤ ਹਦਾਇਤਾਂ ਕੀਤੀਆਂ ਸਨ।ਮੰਤਰੀ ਦਾ ਅਸਤੀਫਾ ਕਰਨਾਟਕ ਦੇ ਮੁੱਖ ਮੰਤਰੀ ਬੀ ਐਸ ਯੇਦੀਯੁਰੱਪਾ ਨੇ ਪ੍ਰਵਾਨ ਕਰ ਕੇ ਮਨਜ਼ੂਰੀ ਲਈ ਗਵਰਨਰ ਵਜੂਭਾਈ ਵਾਲਾ ਨੂੰ ਭੇਜ ਦਿੱਤਾ ਹੈ। ਹਾਲਾਂਕਿ ਜਾਰਕੀਹੋਲੀ ਨੇ ਵਾਰ ਵਾਰ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ। ਉਸ ਦਾ ਕਹਿਣਾ ਹੈ ਕਿ ਇਹ ਸੀ ਡੀ ਫਰਜ਼ੀ ਹੈ, ‘ਮੈਂ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ।”

Continue Reading

ਰਾਜਨੀਤੀ

ਜੈਲਲਿਤਾ ਦੀ ਕਰੀਬੀ ਸ਼ਸ਼ੀਕਲਾ ਨੇ ‘ਸਿਆਸਤ ਤੋਂ ਸੰਨਿਆਸ’ਲਿਆ

Published

on

ਚੇਨਈ, 4 ਮਾਰਚ – ਕਦੇ ਜੈਲਲਿਤਾ ਦਾ ਰਾਈਟ ਹੈਂਡ ਰਹੀ ਸ਼ਸ਼ੀਕਲਾ ਨੇ ਕੱਲ੍ਹ ਸਿਆਸਤ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਇਹ ਐਲਾਨ ਵਿਧਾਨ ਸਭਾ ਚੋਣਾਂ ਤੋਂ ਕੁਝ ਹਫ਼ਤੇ ਪਹਿਲਾਂ ਕੀਤਾ ਹੈ।
ਤਾਮਿਲਨਾਡੂ ਦੀ ਸਿਆਸਤ ਵਿੱਚ ਇਸ ਨਾਲ ਵੱਡਾ ਉਲਟਫੇਰ ਹੋਣ ਦੀ ਸੰਭਾਵਨਾ ਹੈ। ਹਾਲ ਹੀ ਵਿੱਚ ਸ਼ਸ਼ੀਕਲਾ ਭਿ੍ਰਸ਼ਟਾਚਾਰ ਦੇ ਦੋਸ਼ ਵਿੱਚ ਚਾਰ ਸਾਲ ਦੀ ਕੈਦ ਕੱਟ ਕੇ ਜੇਲ੍ਹ ਤੋਂ ਬਾਹਰ ਆਈ ਹੈ ਅਤੇ ਮੰਨਿਆ ਜਾ ਰਿਹਾ ਸੀ ਕਿ ਉਹ ਇੱਕ ਵਾਰ ਫਿਰ ਸਿਆਸਤ ਵਿੱਚ ਉਤਰ ਸਕਦੀ ਹੈ, ਪਰ ਉਸ ਨੇ ਅਜਿਹਾ ਨਹੀਂ ਕੀਤਾ। ਸ਼ਸ਼ੀਕਲਾ ਨੇ ਬਿਆਨ ਦਾਗ ਕੇ ਅਚਾਨਕ ਸੰਨਿਆਸ ਦਾ ਐਲਾਨ ਕਰਦੇ ਹੋਏ ਕਿਹਾ ਕਿ ਤਾਮਿਲਨਾਡੂ ਦੀ ਜਨਤਾ ਦਾ ਧੰਨਵਾਦ, ਵਰਕਰ ਡੀ ਐਮ ਕੇ ਨੂੰ ਹਰਾਉਣ ਲਈ ਵੋਟਾਂ ਪਾਉਣ, ਮੈਂ ਸਿਆਸਤ ਤੋਂ ਦੂਰ ਰਹਿਣਾ ਚਾਹੁੰਦੀ ਹਾਂ। ਉਸ ਨੇ ਕਿਹਾ ਕਿ ਉਸ ਨੂੰ ਸੱਤਾ ਤੇ ਅਹੁਦੇ ਦਾ ਕਦੇ ਲਾਲਚ ਨਹੀਂ ਰਿਹਾ। ਇਸ ਤੋਂ ਪਹਿਲਾਂ ਕਿਆਸ ਲੱਗ ਰਹੇ ਸਨ ਕਿ ਸ਼ਸ਼ੀਕਲਾ ਆਪਣੀ ਨਵੀਂ ਪਾਰਟੀ ਬਣਾ ਸਕਦੀ ਹੈ ਜਾਂ ਫਿਰ ਅੰਨਾ ਡੀ ਐਮ ਕੇ ਨੂੰ ਲੈ ਕੇ ਵੱਡਾ ਐਲਾਨ ਕਰ ਸਕਦੀ ਹੈ, ਪਰ ਅਜਿਹਾ ਕੁਝ ਨਹੀਂ ਹੋਇਆ ਅਤੇ ਉਨ੍ਹਾਂ ਅਖ਼ੀਰ ਸਿਆਸਤ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ।

Continue Reading

ਰੁਝਾਨ


Copyright by IK Soch News powered by InstantWebsites.ca