Punjab's discus thrower Kamalpreet gets Olympic ticket
Connect with us [email protected]

ਖੇਡਾਂ

ਪੰਜਾਬ ਦੀ ਡਿਸਕਸ ਥ੍ਰੋਅਰ ਕਮਲਪ੍ਰੀਤ ਨੂੰ ਓਲੰਪਿਕ ਟਿਕਟ ਮਿਲੀ

Published

on

kamlpreet

65.06 ਮੀਟਰ ਦੂਰੀ ਨਾਲ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ
ਪਟਿਆਲਾ, 19 ਮਾਰਚ, -ਪੰਜਾਬ ਦੀ ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ਨੇ ਟੋਕੀਓ ਓਲੰਪਿਕ ਲਈ ਥਾਂ ਪੱਕੀ ਕਰ ਲਈ ਹੈ। ਏਥੇ ਨੈਸ਼ਨਲ ਸਪੋਰਟਸ ਇੰਸਟੀਚਿਊਟ (ਐੱਨਆਈ ਐੱਸ) ਵਿਚ ਫੈਡਰੇਸ਼ਨ ਕੱਪ ਐਥਲੈਟਿਕਸ ਦੇ ਆਖ਼ਰੀ ਦਿਨ ਸ਼ੁੱਕਰਵਾਰ ਨੂੰ ਕਮਲਪ੍ਰੀਤ ਨੇ 65.06 ਮੀਟਰ ਦੂਰੀ ਨਾਲ ਜਿੱਥੇ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ, ਉਥੇ ਓਲੰਪਿਕ ਲਈ ਆਪਣੀ ਥਾਂ ਵੀ ਪੱਕੀ ਕਰ ਲਈ ਹੈ। ਇਸ ਮੁਕਾਬਲੇ ਵਿਚ ਉੱਤਰ ਪ੍ਰਦੇਸ਼ ਦੀ ਸੀਮਾ ਪੂਨੀਆ ਨੇ 62.64 ਮੀਟਰ ਨਾਲ ਦੂਜਾ ਤੇ ਦਿੱਲੀ ਦੀ ਸੋਨਲ ਗੋਇਲ ਨੇ 51.11 ਮੀਟਰ ਨਾਲ ਤੀਜਾ ਥਾਂ ਮੱਲਿਆ ਹੈ।
ਕਮਲਪ੍ਰੀਤ ਵਿਸ਼ਵ ਐਥਲੈਟਿਕਸ ਵੱਲੋਂ ਟੋਕੀਓ ਓਲੰਪਿਕ ਖੇਡਾਂ ਦੇ ਐਥਲੈਟਿਕਸ ਯੋਗਤਾ ਲਈ ਮਿਥੇ ਹੋਏ ਪੱਧਰ ਨੂੰ ਪੁੱਜਣ ਵਾਲੀ ਭਾਰਤ ਦੀ 10ਵੀਂ ਖਿਡਾਰੀ ਬਣ ਗਈ ਹੈ। ਉਨ੍ਹਾਂ ਤੋਂ ਇਲਾਵਾ ਤਜਿੰਦਰਪਾਲ ਸਿੰਘ ਤੂਰ (ਸ਼ਾਟਪੁਟ), ਦੁਤੀ ਚੰਦ (100 ਮੀਟਰ ਦੌੜ) ਅਤੇ ਅਨੂ ਰਾਣੀ (ਜੈਵਲਿਨ ਥ੍ਰੋਅ) ਆਪੋ-ਆਪਣੀ ਵਿਸ਼ਵ ਰੈਂਕਿੰਗ ਨਾਲ ਓਲੰਪਿਕ ਵਿਚ ਹਿੱਸਾ ਲੈ ਸਕਦੇ ਹਨ। ਮਹਿਲਾ ਵਰਗ ਦੀ 200 ਦੌੜ ਵਿਚ ਅਸਾਮ ਦੀ ਹਿਮਾ ਦਾਸ ਨੇ 23.21 ਸਕਿੰਟ ਸਮਾਂ ਕੱਢ ਕੇ ਗੋਲਡ ਮੈਡਲਲਿਆ ਅਤੇ ਮਰਦ ਵਰਗ ਦੇ 200 ਮੀਟਰ ਮੁਕਾਬਲੇ ਵਿਚ ਕੇ ਐੱਲਕਿਆਦਾਸਨ ਨੇ ਗੋਲਡ ਜਿੱਤਿਆ ਹੈ, ਜਦਕਿ ਤਾਮਿਲ ਨਾਡੂ ਦੇ ਅੱਯਾਸਾਮੀ ਧਰੁਨ ਨੇ ਮਰਦਾਂ ਅਤੇ ਆਰ. ਵਿਥਿਆ ਰਾਮਰਾਜ ਨੇ ਕੁੜੀਆਂ ਦੀ 400 ਮੀਟਰ ਅੜਿੱਕਾ ਦੌੜ ਜਿੱਤ ਲਈ ਹੈ। ਟੋਕੀਓ ਓਲੰਪਿਕ ਦੇ ਲਈ ਟਿਕਟ ਲੈ ਚੁੱਕੇ ਖਿਡਾਰੀਆਂ ਵਿਚ ਅਵਿਨਾਸ਼ (3000 ਮੀਟਰ ਸਟੀਪਲਚੇਜ), ਕੇਟੀ ਇਰਫਾਨ, ਸੰਦੀਪ ਕੁਮਾਰ ਅਤੇ ਰਾਹੁਲ ਰੋਹਿਲਾ (20 ਕਿਲੋਮੀਟਰ ਰੇਸ), ਐੱਮ ਸ਼੍ਰੀਸ਼ੰਕਰ (ਲੰਬੀ ਛਾਲ), ਨੀਰਜ ਚੋਪੜਾ ਅਤੇ ਸ਼ਿਵਪਾਲ ਸਿੰਘ (ਜੈਵਲਿਨ ਥ੍ਰੋਅ) ਸ਼ਾਮਲ ਹਨ। ਔਰਤਾਂ ਵਿਚ ਭਾਵਨਾ ਜਾਟ ਅਤੇ ਪ੍ਰਿਅੰਕਾ ਗੋਸਵਾਮੀ (20 ਕਿਲੋਮੀਟਰ ਰੇਸ ਵਾਕ) ਵੀ ਓਲੰਪਿਕ ਵਿੱਚ ਸ਼ਾਮਲ ਹੋਣ ਦੇ ਲਈ ਕੁਆਲੀਫਾਈ ਕਰ ਚੁੱਕੀਆਂ ਹਨ।

ਖੇਡਾਂ

ਯੂਰਪੀਅਨ ਸਾਕਰ ਵਿੱਚ ਫੁੱਟ:12 ਫੁੱਟਬਾਲ ਕਲੱਬਾਂ ਵੱਲੋਂ ਆਪਣੀ ਵੱਖਰੀ ਲੀਗ ਬਣਾਉਣ ਦਾ ਐਲਾਨ

Published

on

football

ਲੰਡਨ, 20 ਅਪ੍ਰੈਲ – ਇੰਗਲੈਂਡ, ਸਪੇਨ ਅਤੇ ਇਟਲੀ ਦੀਆਂ 12 ਫੁੱਟਬਾਲ ਕਲੱਬਾਂ ਦੇ ਇੱਕ ਗਰੁੱਪ ਨੇ ਯੂਰਪੀਅਨ ਸਾਕਰ ਵਿੱਚੋਂ ਹਟਣ ਦਾ ਫੈਸਲਾ ਕਰ ਕੇ ਸੁਪਰ ਲੀਗ ਬਣਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ ਕਲੱਬਾਂ ਨੇ ਯੂਏਫਾ ਕਲੱਬ ਵੱਲੋਂ ਕਰਵਾਈ ਚੈਂਪੀਅਨਸ ਲੀਗ ਦੇ ਮੌਜੂਦਾ ਢਾਂਚੇ ਵਿੱਚੋਂ ਹਟਣ ਦਾ ਫੈਸਲਾ ਕੀਤਾ ਹੈ, ਜਦਕਿ ਉਨ੍ਹਾਂ ਨੂੰ ਇਸਦੇ ਲਈ ਚੌਕਸ ਵੀ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੀਆਂ ਘਰੇਲੂ ਪ੍ਰਤੀਯੋਗਿਤਾਵਾਂ ਤੋਂ ਬਾਹਰ ਕੀਤਾ ਜਾ ਸਕਦਾ ਹੈ ਤੇ ਉਨ੍ਹਾਂ ਨੂੰ ਇਸਦੇ ਲਈ ਕਾਨੂੰਨੀ ਕਾਰਵਾਈ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।
ਦੁਨੀਆ ਦੀ ਸਭ ਤੋਂ ਵੱਡੀ ਖੇਡ ਨੂੰ ਇਸ ਕਦਮ ਨੇ ਝੋਜੋੜ ਦਿੱਤਾ ਹੈ, ਜਿਸ ਵਿੱਚ ਆਰਸਨੈਲ, ਲਿਵਰਪੂਲ ਅਤੇ ਮਾਨਚੈਸਟਰ ਯੂਨਾਈਟਡ ਕਲੱਬਾਂ ਦੇ ਅਮਰੀਕੀ ਮਾਲਕਾਂ ਦਾ ਵੀ ਕੁਝ ਯੋਗਦਾਨ ਹੋ ਸਕਦਾ ਹੈ। ਇਨ੍ਹਾਂ ਬਾਗੀ ਕਲੱਬਾਂ ਨੇ ਇਹ ਕਦਮ ਓਦੋਂ ਚੁੱਕਿਆ ਜਦੋਂ ਯੂਏਫਾ (ਯੂਰਪੀਅਨ ਫੁੱਟਬਾਲ ਦੀ ਸੰਚਾਲਨ ਸੰਸਥਾ) 2024 ਵਿੱਚ ਚੈਂਪੀਅਨਸ ਲੀਗ ਨੂੰ ਵਧਾਉਣ ਦੀ ਯੋਜਨਾ ਤੋਂ ਮੁੱਕਰ ਗਈ।ਇਸ ਸੁਪਰ ਲੀਗ ਦੀ ਯੋਜਨਾ ਜਨਵਰੀ ਵਿੱਚ ਲੀਕ ਹੋ ਗਈ ਸੀ, ਪਰ ਇਸ ਹਫਤੇ ਇਸ ਦਾ ਐਲਾਨ ਕੀਤਾ ਗਿਆ ਹੈ। ਰੀਅਲ ਮੈਡ੍ਰਿਡ ਦੇ ਮੁੱਖੀ ਫਲੋਰੇਟਿਨੋ ਪੋਰੇਜ ਸੁਪਰ ਲੀਗ ਦੇ ਮੋਢੀ ਚੇਅਰਮੈਨ ਹੋਣਗੇ। ਸੁਪਰ ਲੀਗ ਅਨੁਸਾਰ ਉਸ ਦੀ ਯੋਜਨਾ ਇਸ ਨੂੰ ਜਲਦੀ ਸ਼ੁਰੂ ਕਰਨ ਦੀ ਹੈ, ਜਿਹੜੀ 20 ਟੀਮਾਂ ਦੀ ਪ੍ਰਤੀਯੋਗਿਤਾ ਹੋਵੇਗੀ ਤੇ ਇਸ ਤਰ੍ਹਾਂ ਹਫ਼ਤੇ ਦੇ ਵਿਚਾਲੇ ਖੇਡੀ ਜਾਵੇਗੀ।

Read More punjabi Sports News Online

Continue Reading

ਖੇਡਾਂ

ਪਹਿਲਵਾਨ ਦੀਪਕ ਨੇ ਜਿੱਤੀ ਚਾਂਦੀ, ਸੰਜੀਤ ਨੇ ਤਾਂਬਾ

Published

on

Deepak won silver

ਅਲਮਾਟੀ (ਕਜ਼ਾਖਿਸਤਾਨ), 19 ਅਪ੍ਰੈਲ – ਓਲੰਪਿਕ ਦੀ ਟਿਕਟ ਹਾਸਲ ਕਰ ਚੁੱਕੇ ਪਹਿਲਵਾਨ ਦੀਪਕ ਪੂਨੀਆ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਦੇ 86 ਕਿਲੋ ਭਾਰ ਦੇ ਫਾਈਨਲ ਵਿੱਚ ਆਪਣੇ ਆਦਰਸ਼ ਤੇ ਈਰਾਨ ਦੇ ਮਹਾਨ ਪਹਿਲਵਾਨ ਹਜਸਾਨ ਯਾਜਦਾਨੀ ਤੋਂ ਹਾਰ ਗਏ, ਜਿਸ ਤੋਂ ਉਨ੍ਹਾਂ ਨੂੰ ਚਾਂਦੀ ਦੇ ਤਮਗੇ ਉਤੇ ਸੰਤੋਸ਼ ਕਰਨਾ ਪਿਆ, ਜਦ ਕਿ ਟੂਰਨਾਮੈਂਟ ਦੇ ਆਖਰੀ ਦਿਨ ਸੰਜੀਤ ਨੇ ਤਾਂਬੇ ਦਾ ਤਮਗਾ ਆਪਣੇ ਨਾਂਅ ਕੀਤਾ।
ਫਾਈਨਲ ਵਿੱਚ ਈਰਾਨੀ ਪਹਿਲਵਾਨ ਦੇ ਹਮਲੇ ਅਤੇ ਦਾਅ ਦਾ 22 ਸਾਲ ਦੇ ਦੀਪਕ ਕੋਲ ਕੋਈ ਜਵਾਬ ਨਹੀਂ ਸੀ ਅਤੇ ਯਾਜਦਾਨੀ ਨੇ ਤਕਨੀਕੀ ਸ਼੍ਰੇਸ਼ਠਤਾ ਦੇ ਆਧਾਰ ਉਤੇ ਜਿੱਤ ਦਰਜ ਕਰ ਲਈ। ਇਹ ਦੂਸਰੀ ਵਾਰ ਸੀ, ਜਦ ਦੀਪਕ ਨੂੰ 2016 ਦੇ ਓਲੰਪਿਕ ਚੈਂਪੀਅਨ ਅਤੇ ਦੋ ਵਾਰ ਦੇ ਵਿਸ਼ਵ ਚੈਂਪੀਅਨ ਦੇ ਖਿਲਾਫ ਰਿੰਗ ਵਿੱਚ ਉਤਰਨ ਦਾ ਮੌਕਾ ਮਿਲਿਆ, ਪਰ ਉਨ੍ਹਾਂ ਨੇ ਪਹਿਲੀ ਵਾਰ ਯਾਜਦਾਨੀ ਨੂੰ ਚੁਣੌਤੀ ਪੇਸ਼ ਕੀਤੀ। ਇਸ ਤੋਂ ਪਹਿਲਾਂ 2019 ਵਿੱਚ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪੈਰ ਦੇ ਸੱਟ ਕਾਰਨ ਦੀਪਕ ਇਸ ਪਹਿਲਵਾਨ ਨਾਲ ਨਹੀਂ ਭਿੜੇ ਸਨ। ਕੱਲ੍ਹ ਤਮਗਾ ਜਿੱਤਣ ਵਾਲੇ ਭਾਰਤੀਆਂ ਵਿੱਚ ਸੰਜੀਤ ਵੀ ਰਹੇ। ਉਨ੍ਹਾਂ 92 ਕਿਲੋ ਭਾਰ ਵਰਗ ਵਿੱਚ ਉਜਬੇਕਿਸਤਾਨ ਦੇ ਰੁਸਤਮ ਸ਼ੋਦੈਵ ਨੂੰ ਤਾਂਬੇ ਦਾ ਤਮਗਾ ਲਈ 11-8 ਨਾਲ ਹਰਾਇਆ।

Read More Punjabi Sports News

Continue Reading

ਖੇਡਾਂ

ਭਾਰਤੀਆਂ ਉਤੇ ਸਵਾਲ ਉਠਾਉਣ ਵਾਲਾ ਈਰਾਨ ਦਾ ਫੁੱਟਬਾਲ ਕਲੱਬ ਸਵਾਲਾਂ ਦੇ ਘੇਰੇ `ਚ

Published

on

football

ਨਵੀਂ ਦਿੱਲੀ, 16 ਅਪ੍ਰੈਲ – ਆਲ ਇੰਡੀਆ ਫੁੱਟਬਾਲ ਫੈਡਰੇਸ਼ਨ (ਏ ਆਈ ਐਫ ਐਫ) ਨੇ ਈਰਾਨੀ ਕਲੱਬ ਪਰਸੇਪੋਲਿਸ ਦੇ ਖਿਲਾਫ ਏਸ਼ੀਅਨ ਫੁੱਟਬਾਲ ਫੈਡਰੇਸ਼ (ਏ ਐਫ ਸੀ) ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਕਿਉਂਕਿ ਇਸ ਨੇ ਟਵਿੱਟਰ ਉੱਤੇ ਭਾਰਤੀਆਂ ਅਤੇ ਏ ਆਈ ਐਫ ਐਫ ਬਾਰੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ।
ਪਰਸੇਪੋਲਿਸ ਨੇ ਗੋਆ ਵਿੱਚ ਏ ਐਫ ਸੀ ਚੈਂਪੀਅਨਸ ਲੀਗ ਦੇ ਮੁਕਾਬਲੇ ਖੇਡਣੇ ਸਨ, ਪਰ ਈਰਾਨੀ ਕਲੱਬ ਦਾ ਦਾਅਵਾ ਸੀ ਕਿ ਭਾਰਤੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਗੋਆ ਆਉਣ ਦੀ ਮਨਜ਼ੂਰੀ ਨਹੀਂ ਦਿੱਤੀ। ਇਸ ਪਿੱਛੋਂ ਪਰਸੇਪੋਲਿਸ ਕਲੱਬ ਨੇ ਟਵਿੱਟਰ ਉੱਤੇ ਏ ਆਈ ਐਫ ਐਫ ਅਤੇ ਭਾਰਤੀ ਮੂਲ ਦੇ ਲੋਕਾਂ ਦੇ ਸਨਮਾਨ ਨੂੰ ਠੇਸ ਲਾਉਣ ਵਾਲੀ ਪੋਸਟ ਕੀਤੀ। ਏ ਆਈ ਐਫ ਐਫ ਨੇ ਈਰਾਨੀ ਕਲੱਬ ਦੇ ਖਿਲਾਫ ਏ ਐਫ ਸੀ ਨੂੰ ਸ਼ਿਕਾਇਤ ਦੇ ਕੇ ਸਖਤ ਕਾਰਵਾਈ ਦੀ ਮੰਗ ਕੀਤੀ। ਈਰਾਨੀ ਕਲੱਬ ਨੇ ਆਪਣੀ ਪੋਸਟ ਹਟਾ ਕੇ ਮੁਆਫੀ ਮੰਗ ਲਈ ਹੈ। ਏ ਆਈ ਐਫ ਐਫ ਦੇ ਇੱਕ ਸੂਤਰ ਨੇ ਕਿਹਾ ਕਿ ਕਲੱਬ ਦੀ ਉਹ ਪੋਸਟ ਇਤਰਾਜ਼ਯੋਗ ਹੈ ਅਤੇ ਇਹ ਭਾਰਤੀ ਮੂਲ ਦੇ ਲੋਕਾਂ ਦੀ ਸ਼ਾਨ ਨੂੰ ਠੇਸ ਲਾਉਂਦੀ ਹੈ। ਭਾਰਤ ਦਾ ਇਤਿਹਾਸ ਅਤੇ ਸੰਸਕ੍ਰਿਤੀ ਸਨਮਾਨ ਦੀ ਪ੍ਰਤੀਕ ਨੂੰ ਧੁੰਦਲਾ ਕਰਨ ਦੀ ਕੋਸ਼ਿਸ਼ ਕੀਤੀ ਗਈ।
ਵਰਨਣ ਯੋਗ ਹੈ ਕਿ ਏ ਐਫ ਸੀ ਟੂਰਨਾਮੈਂਟ ਦੀ ਸ਼ੁਰੂਆਤ 14 ਅਪ੍ਰੈਲ ਤੋਂ ਹੋ ਗਈ ਤੇ ਪਰਸੇਪੋਲਿਸ ਨੇ ਕਿਹਾ ਸੀ ਕਿ ਉਹ ਸ਼ਨੀਵਾਰ ਤੱਕ ਚਾਰਟਰਡ ਫਲਾਈਟ ਰਾਹੀਂ ਗੋਆ ਆਉਣਾ ਚਾਹੰੁਦੇ ਹਨ, ਪਰ ਉਸ ਨੂੰ ਮਨਜ਼ੂਰੀ ਨਹੀਂ ਮਿਲ ਸਕੀ। ਇਸ ਦੀ ਭੜਾਸ ਕਲੱਬ ਨੇ ਟਵੀਟ ਕਰ ਕੇ ਕੱਢੀ। ਏ ਆਈ ਐਫ ਐਫ ਦੇ ਸੂਤਰ ਨੇ ਕਿਹਾ ਕਿ ਉਨ੍ਹਾਂ ਨੂੰ ਦੱਸ ਦਿੱਤਾ ਸੀ ਕਿ ਐਤਵਾਰ ਤੱਕ ਗੋਆ ਹਵਾਈ ਅੱਡੇ ਉੱਤੇ ਜਗ੍ਹਾ ਖਾਲੀ ਹੋਵੇਗੀ ਤਾਂ ਮਨਜ਼ੂਰੀ ਮਿਲ ਜਾਏਗੀ। ਉਨ੍ਹਾਂ ਨੇ ਆਪਣੇ ਜ਼ਰੂਰੀ ਕਾਗਜ਼ ਵੀ ਜਮ੍ਹਾਂ ਨਹੀਂ ਕਰਵਾਏ ਸਨ।

Read More Today Sports News in Punjabi

Continue Reading

ਰੁਝਾਨ


Copyright by IK Soch News powered by InstantWebsites.ca