Punjabis made history by winning eight assembly seats from BC
Connect with us [email protected]

ਅੰਤਰਰਾਸ਼ਟਰੀ

ਬ੍ਰਿਟਿਸ਼ ਕੋਲੰਬੀਆ ਤੋਂ ਅੱਠ ਅਸੈਂਬਲੀ ਸੀਟਾਂ ਜਿੱਤ ਕੇ ਪੰਜਾਬੀਆਂ ਨੇ ਇਤਿਹਾਸ ਰਚਿਆ

Published

on

8 Indo-Canadians Elected MLAs In British Columbia

ਵੈਨਕੂਵਰ, 25 ਅਕਤੂਬਰ -ਪੰਜਾਬੀਆਂ ਦੀ ਕੈਨੇਡਾ ਵਿੱਚ ਵੀ ਇੱਜ਼ਤ ਵਧੀ ਹੈ। ਕਨੇਡਾ ਦੇ ਬ੍ਰਿਟਿਸ਼ ਕੋਲੰਬੀਆ ਰਾਜ ਦੀਆਂ ਤਾਜ਼ਾ ਚੋਣਾਂ ਦੇ ਨਤੀਜੇ ਵਿੱਚ ਪੰਜਾਬੀ ਮੂਲ ਦੇ ਲੋਕਾਂ ਨੇ ਅੱਠ ਸੀਟਾਂ ਉੱਤੇ ਵੱਡੀਜਿੱਤ ਜਿੱਤੀ ਹੈ। ਇਨ੍ਹਾਂ ਵਿੱਚੋਂ ਬਹੁਤੇ ਪੰਜਾਬੀਆਗੂ ਸਰੀ ਦੀ ਨਿਊ ਡੈਮੋਕਰੈਟਿਕ ਪਾਰਟੀ (ਐੱਨ ਡੀ ਪੀ) ਦੀ ਟਿਕਟ ਤੋਂ ਜਿੱਤੇ ਹਨ।
ਵਰਨਣ ਯੋਗ ਹੈ ਕਿ ਇਨ੍ਹਾਂ ਚੋਣਾਂ ਤੋਂ ਇੱਕ ਦਿਨ ਪਹਿਲਾਂ ਕਰਵਾਏ ਸਰਵੇਖਣ ਮੁਤਾਬਕ 51 ਫੀਸਦੀ ਵੋਟਰ ਐੱਨ ਡੀ ਪੀ ਨੂੰ, 34 ਫੀਸਦੀ ਵੋਟਰ ਬੀਸੀ ਲਿਬਰਲ ਨੂੰ ਅਤੇ 12 ਫੀਸਦੀ ਵੋਟਰ ਗਰੀਨ ਪਾਰਟੀ ਨੂੰ ਵੋਟ ਪਾਉਣ ਲਈ ਮਨ ਬਣਾ ਚੁੱਕੇ ਸਨ। ਬ੍ਰਿਟਿਸ਼ ਕੋਲੰਬੀਆ ਦੀਆਂ 87 ਵਿੱਚੋਂ 22 ਸੀਟਾਂ ਲਈ ਪੰਜਾਬੀ ਮੂਲ ਦੇ ਲੋਕਾਂ ਨੇ ਫਾਰਮ ਭਰੇ ਸਨ। ਸਾਲ 2017 ਵਾਰ ਇਨ੍ਹਾਂ ਚੋਣਾਂ ਵਿੱਚਸੱਤ ਪੰਜਾਬੀ ਉਮੀਦਵਾਰ ਜਿੱਤੇ ਸਨ।
ਇਨ੍ਹਾਂ ਚੋਣਾਂ ਵਿੱਚ ਰਾਜ ਚੌਹਾਨ ਲਗਾਤਾਰ 5ਵੀਂ ਵਾਰ ਬਰਨਬੀ ਐਡਮੰਡਜ਼ ਤੋਂਐੱਨ ਡੀ ਪੀ ਉਮੀਦਵਾਰ ਵਜੋਂ ਜੇਤੂ ਰਹੇ ਹਨ। ਉਹ ਕੈਨੇਡੀਅਨ ਫਾਰਮ ਵਰਕਰ ਯੂਨੀਅਨ ਦੇ ਪ੍ਰਧਾਨ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੇ ਲਿਬਰਲ ਪਾਰਟੀ ਦੇ ਤ੍ਰਿਪਤ ਅਟਵਾਲ ਨੂੰ ਹਰਾਇਆ ਹੈ। ਤ੍ਰਿਪਤ ਅਟਵਾਲ ਲੋਕ ਸਭਾ ਦੇ ਸਾਬਕਾ ਸਪੀਕਰ ਅਤੇ ਅਕਾਲੀ ਦਲ ਦੇ ਸੀਨੀਅਰ ਨੇਤਾ ਚਰਨਜੀਤ ਸਿੰਘ ਅਟਵਾਲ ਦੀ ਧੀ ਹੈ।
ਜਿਹੜੇ ਹੋਰ ਪੰਜਾਬੀ ਉਮੀਦਵਾਰ ਜਿੱਤੇ ਹਨ, ਉਨ੍ਹਾਂ ਵਿੱਚ ਜਗਰੂਪ ਬਰਾੜ, ਜਿੰਨੀ ਸਿਮਜ਼, ਰਚਨਾ ਸਿੰਘ, ਹੈਰੀ ਬੈਂਸ, ਰਾਜ ਚੌਹਾਨ, ਰਵੀ ਕਾਹਲੋਂ ਤੇ ਨਿੱਕੀ ਸ਼ਰਮਾ ਸ਼ਾਮਲ ਹਨ। ਬਠਿੰਡਾ ਦੇ ਦਿਉ ਪਿੰਡ ਦਾ ਵਸਨੀਕਜਗਰੂਪ ਬਰਾੜ ਕੈਨੇਡਾ ਜਾਣ ਤੋਂ ਪਹਿਲਾਂ ਭਾਰਤ ਵਿੱਚ ਨੈਸ਼ਨਲ ਲੈਵਲ ਦਾ ਬਾਸਕਿਟਬਾਲ ਖਿਡਾਰੀ ਸੀ। ਰਵੀ ਕਾਹਲੋਂ ਡੈਲਟਾ ਨਾਰਥ ਤੋਂਫਿਰਜਿੱਤ ਗਿਆ ਹੈ। ਉਹ ਕੈਨੇਡਾ ਦੀ ਹਾਕੀ ਟੀਮ ਦੀ ਉਲੰਪਿਕ ਵਿੱਚ ਦੋ ਵਾਰ ਅਗਵਾਈ ਕਰ ਚੁੱਕਾ ਹੈ।ਰਚਨਾ ਸਿੰਘ, ਜੋ ਪੰਜਾਬੀ ਲੇਖਕ ਡਾ: ਰਘਬੀਰ ਸਿੰਘ ਦੀ ਧੀ ਹੈ, ਸਰੀ ਗਰੀਨ ਟਿੰਬਰਲੈਂਡ ਤੋਂਐੱਨ ਡੀ ਪੀ ਟਿੱਕਟ ਉੱਤੇ ਦੂਜੀ ਵਾਰ ਜਿੱਤੀ ਹੈ। ਉਸ ਨੇ ਲਿਬਰਲ ਪਾਰਟੀ ਦੇ ਦਿਲਰਾਜ ਅਟਵਾਲ ਨੂੰ ਹਰਾਇਆ ਹੈ। ਹੈਰੀ ਬੈਂਸ ਪੰਜਵੀਂ ਵਾਰ ਸਰੀ ਨਿਊਟਨ ਤੋਂਜਿੱਤਿਆ ਹੈ।ਉਸਨੇ ਲਿਬਰਲ ਪਾਰਟੀ ਦੇ ਪੌਲ ਬੋਪਾਰਾਏ ਨੂੰ ਹਰਾਇਆ ਹੈ। ਬੈਂਸ ਬੀਸੀ ਅਸੈਂਬਲੀ ਦਾ 2005 ਤੋਂਲਗਾਤਾਰ ਮੈਂਬਰ ਹੈ। ਅਮਨ ਸਿੰਘ ਨੇ ਜੱਸ ਜੌਹਲ ਤੇ ਜਿੰਨੀ ਸਿਮਜ਼ ਨੇ ਗੁਲਜ਼ਾਰ ਚੀਮਾ ਨੂੰ ਹਰਾਇਆ ਹੈ। ਨਿੱਕੀ ਸ਼ਰਮਾ ਵੈਨਕੁਵਰ ਹੇਸਟਿੰਗਸ ਤੋਂ ਜਿੱਤੀ ਹੈ। ਬਰਾੜ, ਬੈਂਸ ਤੇ ਚੌਹਾਨ ਪੰਜਵੀਂ ਵਾਰ ਅਸੈਂਬਲੀ ਦੇ ਮੈਂਬਰ ਚੁਣੇ ਗਏ ਹਨ।
ਬ੍ਰਿਟਿਸ਼ ਕੋਲੰਬੀਆ ਸੂਬੇ ਨੇ ਪਹਿਲਾਂ ਕਦੇ ਵਿਧਾਨ ਸਭਾ ਲਈ ਪੱਗੜੀਧਾਰੀ ਸਿੱਖ ਨਹੀਂ ਚੁਣਿਆ ਸੀ। ਇਸ ਵਾਰੀ ਮਨੁੱਖੀ ਅਧਿਕਾਰਾਂ ਦੇ ਵਕੀਲ ਅਮਨ ਸਿੰਘ ਨੇ ਰਿਚਮੰਡ-ਕੁਈਨਜ਼ਬਰੋ ਦੀ ਰਾਈਡਿੰਗ ਤੋਂ ਜਿੱਤ ਹਾਸਲ ਕੀਤੀ ਹੈ।ਇਸ ਦੇ ਨਾਲ ਉਹ ਬ੍ਰਿਟਿਸ਼ ਕੋਲੰਬੀਆ ਦੀ ਅਸੈਂਬਲੀ ਵਿੱਚਜਾਣ ਵਾਲੇ ਪਹਿਲੇ ਪੱਗੜੀਧਾਰੀ ਸਿੱਖ ਬਣ ਗਏ ਹਨ।ਹਾਂਗ ਕਾਂਗ ਵਿੱਚ ਪੈਦਾ ਹੋਏ ਅਮਨ ਸਿੰਘ 2017 ਵਿੱਚ ਸਿਰਫ 134 ਵੋਟਾਂ ਨਾਲ ਲਿਬਰਲ ਦੇ ਜੱਸ ਜੌਹਲ ਤੋਂ ਹਾਰ ਗਏ ਸਨ।

Click Here Political News Online in Punjabi

ਅੰਤਰਰਾਸ਼ਟਰੀ

ਫਰਾਂਸ ਦਾ ਕਾਰਟੂਨ ਵਿਵਾਦ : ਟੀਚਰ ਦੇ ਕਤਲ ਕੇਸ ਵਿੱਚ 14 ਬੱਚੇ 10 ਘੰਟੇ ਕਸਟਡੀ ਵਿੱਚ ਰੱਖੇ ਗਏ

Published

on

Kept in custody

ਪੈਰਿਸ, 24 ਨਵੰਬਰ – ਇਸ ਸ਼ਹਿਰ ਦੇ ਚਾਰ ਕੰਪਲੈਕਸਾਂ ਵਿੱਚ ਦਰਜਨ ਕੁ ਪੁਲਸ ਵਾਲੇ ਅਸਾਲਟ ਰਾਈਫਲਾਂ ਲੈ ਕੇ ਅਚਾਨਕ ਪਹੁੰਚੇ ਸਨਨ। ਕੁਝ ਦੇਰ ਬਾਅਦ ਉਹ ਚਾਰ ਬੱਚਿਆਂ ਨੂੰ ਲੈ ਕੇ ਨਿਕਲੇ। ਪਰਵਾਰ ਦੇ ਪੁੱਛਣ ‘ਤੇ ਪੁਲਸ ਦੱਸਦੀ ਹੈ ਕਿ ਉਨ੍ਹਾਂ ‘ਤੇ ਅੱਤਵਾਦ ਦੇ ਬਚਾਅ ਅਤੇ ਅੱਤਵਾਦ ਨੂੰ ਉਤਸ਼ਾਹ ਕਰਨ ਦਾ ਦੋਸ਼ ਹੈ। ਇਨ੍ਹਾਂ ਵਿੱਚੋਂ ਇੱਕ ਬੱਚੇ ਦੀ ਮਾਂ ਚੀਕਦੀ ਹੈ, ਇਹ ਨਾਮੁਮਕਿਨ ਹੈ। ਇਨ੍ਹਾਂ ਦੀ ਉਮਰ ਸਿਰਫ 10 ਸਾਲ ਹੈ।
ਅਸਲ ਵਿੱਚ ਇਹ ਚਾਰ ਬੱਚੇ, ਜਿਨ੍ਹਾਂ ਵਿੱਚ ਇੱਕ ਬੱਚੀ ਵੀ ਹੈ, ਉਸ ਲੁਈਸ ਪਾਸਟਰ ਐਲੀਮੈਂਟਰੀ ਸਕੂਲ ਦੀ ਪੰਜਵੀਂ ਕਲਾਸ ਵਿੱਚ ਬੈਠੇ 14 ਬੱਚਿਆਂ ਵਿੱਚੋਂ ਹਨ, ਜਿੱਥੇ ਬੀਤੀ 16 ਅਕਤੂਬਰ ਨੂੰ ਅੱਤਵਾਦੀ ਨੇ ਇੱਕ ਟੀਚਰ ਦੀ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਸੀ। ਇਨ੍ਹਾਂ 14 ਬੱਚਿਆਂ ਵਿੱਚ ਕਈ ਅਜਿਹੇ ਹਨ,ਜਿਨ੍ਹਾਂ ਨੂੰ 10 ਘੰਟੇ ਤੱਕ ਕਸਟਡੀ ਵਿੱਚ ਰੱਖਿਆ ਗਿਆ। ਇਨ੍ਹਾਂ ਦੇ ਪਰਵਾਰਾਂ ਨਾਲ ਵੀ ਇਨ੍ਹਾਂ ਦੀ ਧਾਰਮਿਕ ਆਸਥਾ ਅਤੇ ਪਿੱਛੇ ਜਿਹੇ ਵਿੱਚ ਇੱਕ ਮੈਗਜ਼ੀਨ ਵਿੱਚ ਛਪੇ ਵਿਵਾਦ ਗ੍ਰਸਤ ਕਾਰਟੂਨ ਦੇ ਬਾਰੇ ਸਖਤ ਪੁੱਛਗਿੱਛ ਕੀਤੀ ਜਾ ਰਹੀ ਹੈ।

Continue Reading

ਅੰਤਰਰਾਸ਼ਟਰੀ

ਖਾੜੀ ਦੇਸ਼ਾਂ ਨਾਲ ਸਬੰਧ ਸੁਧਾਰਨ ‘ਚ ਇਸਰਾਈਲੀ ਪੀ ਐਮ ਰੁੱਝੇ

Published

on

Benjamin Netanyahu

ਯਰੂਸ਼ਲਮ, 24 ਨਵੰਬਰ – ਖਾੜੀ ਦੇਸ਼ਾਂ ਦੇ ਨਾਲ ਸਬੰਧ ਸੁਧਾਰਨ ਦੀ ਕੋਸ਼ਿਸ਼ ਵਿੱਚ ਰੁਝੇ ਇਸਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਖੁਫੀਆ ਦੌਰੇ ‘ਤੇ ਸਊਦੀ ਅਰਬ ਦੇ ਨਿਓਮ ਸ਼ਹਿਰ ਪਹੁੰਚੇ ਅਤੇ ਸਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਤੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌੰਪੀਉ ਨਾਲ ਬੈਠਕ ਕੀਤੀ ਹੈ।
ਵਰਨਣ ਯੋਗ ਹੈ ਕਿ ਕਿਸੇ ਇਸਰਾਈਲੀ ਨੇਤਾ ਦੀ ਇਹ ਪਹਿਲੀ ਸਊਦੀ ਅਰਬ ਯਾਤਰਾ ਹੈ। ਇਸ ਬੈਠਕ ਨਾਲ ਖੇਤਰੀ ਸਮੀਕਰਣ ਵਿੱਚ ਵੱਡਾ ਬਦਲਾਓ ਆ ਸਕਦਾ ਹੈ। ਇਹ ਕਵਾਇਦ ਈਰਾਨ ਨੂੰ ਘੇਰਣ ਲਈ ਹੋ ਰਹੀ ਹੈ, ਕਿਉਂਕਿ ਖੇਤਰੀ ਪੱਧਰ ‘ਤੇ ਇਸ ਨੂੰ ਵੱਡਾ ਖਤਰਾ ਮੰਨਿਆ ਜਾ ਰਿਹਾ ਹੈ। ਸਊਦੀ ਅਰਬ ਰਸਮੀ ਤੌਰ ‘ਤੇ ਫਿਲਸਤੀਨੀ ਹਿਤਾਂ ਦਾ ਸਮਰੱਥਕ ਹੈ ਅਤੇ ਇਸ ਬਾਰੇ ਉਸ ਨੇ ਇਸਰਾਈਲ ਦੇ ਨਾਲ ਆਪਣੇ ਸਾਰੇ ਸਰਕਾਰੀ ਸੰਪਰਕ ਤੋੜੇ ਹੋਏ ਹਨ, ਪਰ ਇਸ ਖਾੜੀ ਦੇਸ਼ ਨੇ ਉਸ ਸਮੇਂ ਸਬੰਧ ਸੁਧਾਰਨ ਲਈ ਸੰਕੇਤ ਦਿੱਤੇ ਸੀ, ਜਦੋਂ ਬੀਤੇ ਅਗਸਤ ਮਹੀਨੇ ਇਸਰਾਈਲੀ ਜਹਾਜ਼ਾਂ ਨੂੰ ਆਪਣੇ ਹਵਾਈ ਖੇਤਰ ਵਿਚੋਂ ਲੰਘਣ ਦੀ ਇਜਾਜ਼ਤ ਦਿੱਤੀ ਸੀ।
ਇਸਰਾਈਲ ਦੇ ਸਿੱਖਿਆ ਮੰਤਰੀ ਅਤੇ ਸੁਰੱਖਿਆ ਮਸਲਿਆਂ ‘ਤੇ ਕੈਬਿਨੇਟ ਕਮੇਟੀ ਦੇ ਮੈਂਬਰ ਯੋਏਵ ਗੈਲੇਂਟ ਨੇ ਨੇਤਨਯਾਹੂ ਦੇ ਦੌਰੇ ਦੀ ਪੁਸ਼ਟੀ ਕਰਦੇ ਹੋਏ ਇਸ ਨੂੰ ਅਹਿਮ ਪ੍ਰਾਪਤੀ ਕਰਾਰ ਦਿੱਤਾ ਹੈ। ਇਸ ਨਾਲ ਪਹਿਲਾਂ ਇਸਰਾਈਲੀ ਆਰਮੀ ਰੇਡਿਓ ਅਤੇ ਕੇਨ ਰੇਡਿਓ ਨੇ ਰੇਤਨਯਾਹੂ ਦੇ ਖੁਫੀਆ ਦੌਰੇ ਦੀ ਜਾਣਕਾਰੀ ਦਿੱਤੀ ਸੀ।

Continue Reading

ਅੰਤਰਰਾਸ਼ਟਰੀ

ਜੈਸ਼-ਏ-ਮੁਹੰਮਦ ਵੱਲੋਂ ਫਰਾਂਸ ਦੇ ਰਾਸ਼ਟਰਪਤੀ ਨੂੰ ਜਾਨੋਂ ਮਾਰਨ ਦੀ ਧਮਕੀ

Published

on

Jaish-e-Mohammed

ਪੈਰਿਸ, 24 ਨਵੰਬਰ – ਫ਼ਰਾਂਸ ਦੀ ਇਸਲਾਮਿਕ ਅੱਤਵਾਦ ਵਿਰੁੱਧ ਕਾਰਵਾਈ ਤੋਂ ਭੜਕੇ ਅੱਤਵਾਦੀ ਸੰਗਠਨਾਂ ਅਲ ਕਾਇਦਾ ਅਤੇ ਇਸਲਾਮਿਕ ਸਟੇਟ ਤੋਂ ਬਾਅਦ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਫ਼ਰਾਂਸੀਸੀ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਨੂੰ ਧਮਕੀ ਦਿੱਤੀ ਹੈ।
ਜੈਸ਼ ਨੇ ਕਿਹਾ ਹੈ ਕਿ ਮੈਕਰੋਂ ਅਤੇ ਉਨ੍ਹਾਂ ਵਰਗੇ ਕੁਫਰ ਦੇ ਦੋਸ਼ੀਆਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਇੱਕ ਲੇਖ ਰਾਹੀਂ ਆਪਣੀ ਧਮਕੀ ਵਿੱਚ ਅੱਤਵਾਦੀ ਸੰਗਠਨ ਨੇ ਕਿਹਾ ਕਿ ਫ਼ਰਾਂਸ ਦੇ ਰਾਸ਼ਟਰਪਤੀ ਅਤੇ ਉਨ੍ਹਾਂ ਵਰਗੀ ਸੋਚ ਰੱਖਣ ਵਾਲਿਆਂ ਨੂੰ ਉਹ ਲੋਕ ਨਿਸ਼ਾਨ ਬਣਾਉਣਗੇ, ਜੋ ਪੈਗੰਬਰ ਮੁਹੰਮਦ ਦੇ ਸਨਮਾਨ ਵਿੱਚ ਆਪਣੀ ਜਾਨ ਗੁਆਉਣ ਨੂੰ ਤਿਆਰ ਹਨ। ਜੈਸ਼ ਨੇ ਕਿਹਾ ਕਿ ਅੱਜ ਨਹੀਂ ਤਾਂ ਕੱਲ੍ਹ, ਜਾਂ ਉਸ ਤੋਂ ਅਗਲੇ ਦਿਨ ਕਦੇ ਨਾ ਕਦੇ ਇੱਕ ਹੋਰ ਅਬਦੁੱਲਾ ਚੇਚੇਨੀ, ਮੁਮਤਾਜ ਕਾਦਰੀ ਤੇ ਗਾਜੀ ਖ਼ਾਲਿਦ ਜਨਮ ਲਵੇਗਾ। ਵਰਨਣ ਯੋਗ ਹੈ ਕਿ ਚੇਚਨੀ ਉਹ ਅੱਤਵਾਦੀ ਹੈ, ਜਿਸ ਨੇ ਪਿਛਲੇ ਮਹੀਨੇ ਪੈਰਿਸ ਵਿੱਚ ਪੈਗੰਬਰ ਮੁਹੰਮਦ ਦਾ ਕਾਰਟੂਨ ਦਿਖਾਉਣ ਲਈ ਸਕੂਲ ਅਧਿਆਪਕ ਦਾ ਗਲਾ ਵੱਢ ਕੇ ਉਸ ਨੂੰ ਮਾਰ ਦਿੱਤਾ ਸੀ ਤੇ ਗਾਜ਼ੀ ਖਾਲਿਦ ਨੇ ਅਹਿਮਦੀਆ ਮੁਸਲਿਮ ਤਾਹਿਰ ਅਹਿਮਦ ਨਸੀਮ ਦਾ ਕੋਰਟ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਤਾਹਿਰ ‘ਤੇ ਪਾਕਿਸਤਾਨ ਵਿੱਚ ਕੁਫਰ ਦਾ ਕੇਸ ਚੱਲ ਰਿਹਾ ਸੀ। ਜੈਸ਼ ਨੂੰ ਯੂ ਐੱਨ ਸੁਰੱਖਿਆ ਕੌਂਸਲ ਨੇ ਅੱਤਵਾਦੀ ਸੰਗਠਨ ਐਲਾਨਿਆ ਸੀ, ਪਰ ਉਸ ਦੀ ਵੈਬਸਾਈਟ ਅਜੇ ਚੱਲਦੀ ਹੈ। ਦੁਨੀਆ ਨੂੰ ਧੋਖਾ ਦੇਣ ਲਈ ਵੈਬਸਾਈਟ ਦੇ ਹੋਮ ਪੇਜ ‘ਤੇ ਅਪਡੇਟ ਦੀ ਆਖ਼ਰੀ ਤਾਰੀਖ਼ ਮਈ 2019 ਹੈ ਪਰ ਮਦੀਨਾ-ਮਦੀਨਾ ਪੇਜ਼ ‘ਤੇ ਲਗਾਤਾਰ ਧਮਕੀ ਵਾਲੇ ਲੇਖ ਪੋਸਟ ਹੋ ਰਹੇ ਹਨ।

Continue Reading

ਰੁਝਾਨ