Punjabis borrow Rs 1,800 crore for education | Education Nws
Connect with us [email protected]

ਸਿੱਖਿਆ

ਪੰਜਾਬੀਆਂ ਨੇ ਪੜ੍ਹਾਈ ਲਈ 1800 ਕਰੋੜ ਦਾ ਕਰਜ਼ਾ ਚੁੱਕਿਆ

Published

on

Study

ਚੰਡੀਗੜ੍ਹ, 18 ਮਾਰਚ – ਪੰਜਾਬ ਵਿੱਚ ਇਕੱਲੇ ਕਿਸਾਨ ਨਹੀਂ, ਵਿਦਿਆਰਥੀ ਵੀ ਕਰਜ਼ਾਈ ਹਨ। ਬੈਂਕਾਂ ਤੋਂ ‘ਐਜੂਕੇਸ਼ਨ ਕਰਜ਼ਾ’ ਲੈਣ ਵਾਲੇ ਪੰਜਾਬ ਦੇ ਤੀਹ ਹਜ਼ਾਰ ਵਿਦਿਆਰਥੀਆਂ ਦੇ ਸਿਰ 1748.48 ਕਰੋੜ ਰੁਪਏ ਕਰਜ਼ਾ ਹੈ। ਗਰੀਬ ਘਰਾਂ ਦੇ ਵਿਦਿਆਰਥੀ ‘ਸਿੱਖਿਆ ਕਰਜ਼ਾ ਲੈ ਕੇ ਪੜ੍ਹਾਈ ਲਈ ਮਜਬੂਰ ਹੁੰਦੇ ਹਨ, ਜਿਨ੍ਹਾਂ ਨੂੰ ਮਗਰੋਂ ਕਰਜ਼ਾ ਮੋੜਨਾ ਮੁਸ਼ਕਲ ਹੋ ਜਾਂਦਾ ਹੈ। ਪਿਛਲੇ ਕੁਝ ਸਾਲਾਂ ਤੋਂ ਬੈਂਕਾਂ ਨੇ ਵੀ ‘ਸਿੱਖਿਆ ਕਰਜ਼ਾ’ ਦੇਣ ਤੋਂ ਹੱਥ ਪਿਛਾਂਹ ਖਿੱਚਣਾ ਸ਼ੁਰੂ ਕਰ ਦਿੱਤਾ ਹੈ, ਪਰ ਪਹਿਲਾਂ ਦਿੱਤਾ ਕਰਜ਼ਾ ਹੀ ਬਹੁਤ ਜਿ਼ਆਦਾ ਹੈ।
ਕੇਂਦਰੀ ਵਿੱਤ ਮੰਤਰਾਲੇ ਅਨੁਸਾਰ ਕੇਂਦਰ ਸਰਕਾਰ ਦੀ ‘ਸਿੱਖਿਆ ਕਰਜ਼ਾ ਸਕੀਮ ਤਹਿਤ ਕੁਝ ਨਿਸ਼ਚਿਤ ਮਾਤਰਾ ਲਈ ਬਿਨਾਂ ਸਕਿਓਰਿਟੀ ਤੋਂ ਕਰਜ਼ਾ ਦਿੱਤਾ ਜਾਂਦਾ ਹੈ। ਜਿਨ੍ਹਾਂ ਦੀ ਪਹੁੰਚ ਨਹੀਂ ਹੁੰਦੀ, ਉਹ ਮਾਪੇ ਬੱਚਿਆਂ ਦੀ ਸਿੱਖਿਆ ਲਈ ਕਰਜ਼ਾ ਚੁੱਕਦੇ ਹਨ। ਪੰਜਾਬ ਵਿੱਚ 1849 ਵਿਦਿਆਰਥੀ ਕਰਜ਼ਾ ਮੋੜ ਨਹੀਂ ਸਕੇ, ਜਿਸ ਕਰ ਕੇ ਉਨ੍ਹਾਂ ਦਾ 52.63 ਕਰੋੜ ਦਾ ਕਰਜ਼ਾ ਬੈਂਕਾਂ ਨੂੰ ਵੱਟੇ ਖਾਤੇ ਪਾਉਣਾ ਪਿਆ, ਜੋ ਕੁੱਲ ਐਨ ਪੀ ਏ ਦਾ 3.01 ਫੀਸਦੀ ਬਣਦਾ ਹੈ। ਕਿਸਾਨ ਆਗੂ ਜਸਵੀਰ ਸਿੰਘ ਬੁਰਜ ਸੇਮਾ ਅਨੁਸਾਰ ਕਿੰਨੇ ਹੀ ਕਿਸਾਨਾਂ ਸਿਰ ਖੇਤੀ ਕਰਜ਼ਾ ਹੈ ਅਤੇ ਪੁੱਤ ‘ਸਿੱਖਿਆ ਕਰਜ਼ਾ’ ਲੈਣ ਦੇ ਬਾਅਦ ਡਿਫਾਲਟਰ ਹੋ ਗਏ ਹਨ। ਮਿਲੇ ਵੇਰਵਿਆਂ ਅਨੁਸਾਰ ਪੰਜਾਬ ਦੇ 29.934 ਵਿਦਿਆਰਥੀਆਂ ਨੇ ਪੜ੍ਹਾਈ ਵਾਸਤੇ ਕਰਜ਼ਾ ਲਿਆ ਹੈ, ਜਿਨ੍ਹਾਂ ਨੇ ਹਾਲੇ ਰਕਮ ਮੋੜਨੀ ਹੈ। ਹਰਿਆਣਾ ਦੇ 33,517 ਵਿਦਿਆਰਥੀਆਂ ਸਿਰ 1644 ਕਰੋੜ ਦਾ ਕਰਜ਼ਾ ਹੈ। ਓਥੇ ਬੈਂਕਾਂ ਨੇ ਕਰੀਬ 100 ਕਰੋੜ ਦੇ ਸਿੱਖਿਆ ਕਰਜ਼ੇ ਦੀ ਰਾਸ਼ੀ ਵੱਟੇ ਖਾਤੇ ਪਾਈ ਹੈ।
ਭਾਰਤ ਵਿੱਚ ਇਸ ਵੇਲੇ 24.84 ਲੱਖ ਵਿਦਿਆਰਥੀਆਂ ਨੇ ਕਰੀਬ 89,883 ਕਰੋੜ ਦਾ ਸਿੱਖਿਆ ਕਰਜ਼ਾ ਲਿਆ ਹੋਇਆ ਹੈ। ਸਾਲ 2015 ਵਿੱਚ ਸਿੱਖਿਆ ਕਰਜ਼ਾ ਲੈਣ ਵਾਲਿਆਂ ਦਾ ਅੰਕੜਾ 34 ਲੱਖ ਸੀ, ਜੋ 2019 ਵਿੱਚ ਘਟ ਕੇ 27 ਲੱਖ ਰਹਿ ਗਿਆ ਸੀ। ਅੱਜਕੱਲ੍ਹ ਇਹ ਅੰਕੜਾ 24.84 ਲੱਖ ਰਹਿ ਗਿਆ ਹੈ। ਸਟੇਟ ਬੈਂਕ ਆਫ ਇੰਡੀਆ ਦੀ ਸੇਵਾਮੁਕਤ ਅਧਿਕਾਰੀ ਪੁਸ਼ਪਾ ਰਾਮਪੁਰਾ ਨੇ ਕਿਹਾ ਕਿ ਪੜ੍ਹਾਈ ਮਗਰੋਂ ਜਦੋਂ ਕੋਈ ਰੁਜ਼ਗਾਰ ਨਹੀਂ ਮਿਲਦਾ ਤਾਂ ਕਰਜ਼ਾ ਵਾਪਸ ਕਰਨ ਦੀ ਮੁਸ਼ਕਲ ਬਣਦੀ ਹੈ। ਸੂਤਰਾਂ ਅਨੁਸਾਰ ਕਈ ਵਿਦਿਆਰਥੀ ਵਿਦੇਸ਼ ਦੀ ਪੜ੍ਹਾਈ ਲਈ ਵੀ ਕਰਜ਼ਾ ਚੁੱਕਦੇ ਹਨ।

Read More Latest News Updates

ਸਿੱਖਿਆ

ਕੋਰੋਨਾ ਦੇ ਵਧ ਰਹੇ ਕਹਿਰ ਕਾਰਨ ਪੰਜਾਬ ਦੇ ਸਕੂਲ ਫਿਰ ਬੰਦ

Published

on

Corona Virus

ਮਹਾਰਾਸ਼ਟਰ ਵਿੱਚਇੱਕੋ ਦਿਨ15 ਹਜ਼ਾਰ ਤੋਂ ਵੱਧ ਨਵੇਂ ਕੇਸ, 56 ਮੌਤਾਂ
ਚੰਡੀਗੜ੍ਹ, 12 ਮਾਰਚ, – ਪੰਜਾਬ ਵਿੱਚ ਕੋਰੋਨਾ ਵਾਇਰਸ ਦੀ ਮਾਰ ਵਧਦੀ ਵੇਖਣ ਮਗਰੋਂ ਪ੍ਰੀ ਨਰਸਰੀ ਤੋਂ ਬਾਰ੍ਹਵੀਂ ਜਮਾਤ ਤੱਕ ਸਾਰੇ ਸਕੂਲਬੰਦ ਕਰ ਦਿੱਤੇ ਗਏ ਹਨ। ਇਸ ਬਾਰੇ ਪੰਜਾਬ ਦੇ ਸਿਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਸਿਰਫ ਅਧਿਆਪਕ ਸਕੂਲ ਆਉਣਗੇ, ਜੇ ਇਮਤਿਹਾਨ ਨਾਲ ਸਬੰਧਤ ਕੋਈ ਸਮੱਸਿਆ ਆਵੇ ਤਾਂ ਬੱਚਾ ਆਪਣੇ ਅਧਿਆਪਕ ਕੋਲ ਸਕੂਲ ਵਿੱਚ ਪਹੁੰਚ ਕਰ ਸਕਦਾ ਹੈ। ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਇਹੋ ਜਿਹਾ ਫੈਸਲਾ ਬੱਚਿਆਂ ਦੇ ਪੇਪਰਾਂ ਅਤੇ ਕੋਰੋਨਾ ਦੇ ਵਧ ਰਹੇ ਕੇਸਾਂ ਦੇ ਕਾਰਨ ਲੈਣਾ ਪਿਆ ਹੈ।
ਇਸ ਦੌਰਾਨਪੰਜਾਬ ਵਿੱਚ ਕੋਵਿਡ-19 ਦੇ ਕੇਸਾਂ ਵਿੱਚ ਹੋ ਰਹੇ ਵਾਧੇ ਨੇ ਰਾਜ ਸਰਕਾਰ ਦੀ ਚਿੰਤਾ ਵਧਾ ਦਿੱਤੀਹੈ, ਜਿਸ ਦੇ ਬਾਅਦ ਪੰਜਾਬ ਦੇ ਅੱਠ ਜ਼ਿਲ੍ਹਿਆਂ ਜਲੰਧਰ, ਹੁਸਿ਼ਆਰਪੁਰ, ਕਪੂਰਥਲਾ, ਨਵਾਂ ਸ਼ਹਿਰ,ਪਟਿਆਲਾ, ਲੁਧਿਆਣਾ ਤੇਮੋਹਾਲੀ ਆਦਿ ਵਿੱਚ ਨਾਈਟ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ।
ਦੂਸਰੇ ਪਾਸੇ ਮਹਾਰਾਸ਼ਟਰ ਵਿੱਚ ਕੋਰੋਨਾ ਦੀ ਮਾਰ ਕਾਫੀ ਵਧ ਗਈ ਹੈ, ਅੱਜ ਸ਼ੁੱਕਰਵਾਰ ਨੂੰ ਸਾਲ 2021 ਵਿੱਚਇੱਕੋ ਦਿਨ ਸਭ ਤੋਂ ਵੱਧ 15 ਹਜ਼ਾਰ ਤੋਂ ਵੱਧ ਕੋਰੋਨਾ ਕੇਸਮਿਲੇ ਹਨ। ਮਹਾਮਾਰੀ ਨੇ ਇਸਸੂਬੇਬਾਰੇ ਕੇਂਦਰ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਰਾਜ ਸਰਕਾਰ ਨੇ ਇੱਕ ਬਿਆਨ ਵਿੱਚਦੱਸਿਆ ਕਿ ਅੱਜ 12 ਮਾਰਚ ਨੂੰ ਕੋਰੋਨਾ ਦੇ 15,817 ਨਵੇਂ ਕੇਸ ਦਰਜ ਮਿਲੇ ਤੇ ਬੀਤੇ 24 ਘੰਟੇ ਵਿੱਚਇਸ ਨਾਲ 56 ਲੋਕਾਂ ਦੀ ਮੌਤ ਹੋਈ ਹੈ। ਭਾਰਤ ਵਿੱਚ ਕੋਰੋਨਾ ਦਾ ਸਭ ਤੋਂ ਵੱਧ ਕਹਿਰ ਮਹਾਰਾਸ਼ਟਰ ਵਿੱਚ ਹੀ ਪਿਆ ਹੈ।

Read More Latest News Updates

Continue Reading

ਸਿੱਖਿਆ

ਵਿਧਾਇਕ 62 ਦੀ ਉਮਰ ਵਿੱਚ ਬੀ ਏ ਦੀ ਪ੍ਰੀਖਿਆ ਦੇ ਰਿਹੈ

Published

on

bjp

ਉਦੈਪੁਰ, 4 ਮਾਰਚ – ਰਾਜਸਥਾਨ ਦੇ ਉਦੈਪੁਰ ਦਿਹਾਤੀ ਤੋਂ ਭਾਜਪਾ ਦੇ ਵਿਧਾਇਕ ਫੂਲ ਸਿੰਘ ਮੀਣਾ ਦਾ ਕਹਿਣਾ ਹੈ ਕਿ ਜਦੋਂ ਕਦੀ ਸਕੂਲਾਂ ਵਿੱਚ ਬੱਚਿਆਂ ਨੂੰ ਭਾਸ਼ਣ ਦਿੰਦੇ ਤਾਂ ਸ਼ਰਮਿੰਦਗੀ ਮਹਿਸੂਸ ਹੁੰਦੀ ਸੀ ਕਿ ਖੁਦ ਪੜ੍ਹੇ ਨਾ ਹੋਣ ਕਾਰਨ ਉਹ ਕਿਵੇਂ ਉਨ੍ਹਾਂ ਨੂੰ ਸਿੱਖਿਆ ਦੇਣ। ਇਸ ਲਈ ਚਾਲੀ ਸਾਲ ਪਹਿਲਾਂ ਛੁੱਟ ਗਈ ਪੜ੍ਹਾਈ ਫਿਰ ਜਾਰੀ ਕਰਨ ਦੀ ਠਾਣ ਲਈ ਤੇ ਇਸ ਕੰਮ ਵਿੱਚ ਉਨ੍ਹਾਂ ਦੀਆਂ ਧੀਆਂ ਦੀ ਪ੍ਰੇਰਨਾ ਕੰਮ ਆਈ ਹੈ। ਫੂਲ ਸਿੰਘ ਇਨ੍ਹੀਂ ਦਿਨੀਂ ਵਰਧਮਾਨ ਮਹਾਵੀਰ ਓਪਨ ਯੂਨੀਵਰਸਿਟੀ ਕੋਟਾ ਰਾਹੀਂ ਬੀ ਏ ਫਾਈਨਲ ਦੀ ਪ੍ਰੀਖਿਆ ਦੇ ਰਹੇ ਹਨ।
62 ਸਾਲ ਦੇ ਹੋ ਗਏ ਫੂਲ ਸਿੰਘ ਦੱਸਦੇ ਹਨ ਕਿ ਪਹਿਲਾਂ ਉਨ੍ਹਾਂ ਦੇ ਘਰ ਦੇ ਹਾਲਾਤ ਠੀਕ ਨਹੀਂ ਸਨ, ਜਿਸ ਕਾਰਨ ਪੜ੍ਹਾਈ ਛੱਡਣੀ ਪਈ। ਰੁਜ਼ਗਾਰ ਲਈ ਗ੍ਰਹਿ ਜ਼ਿਲ੍ਹਾ ਭੀਲਵਾੜਾ ਛੱਡ ਕੇ ਉਦੈਪੁਰ ਆਉਣਾ ਪਿਆ ਤੇ ਇਥੇ ਮਜ਼ਦੂਰੀ ਕਰਨ ਲੱਗੇ। ਮਜ਼ਦੂਰਾਂ ਦਾ ਸਾਥ ਮਿਲਣ ਉੱਤੇ ਉਨ੍ਹਾਂ ਨੇ ਉਦੈਪੁਰ ਨਗਰ ਕੌਂਸਲਰ ਦੀ ਚੋਣ ਲੜੀ ਤੇ ਜੇਤੂ ਹੋਏ। ਉਨ੍ਹਾਂ ਦੇ ਸੁਭਾਅ ਅਤੇ ਪ੍ਰਸਿੱਧੀ ਦੇਖ ਕੇ ਪਾਰਟੀ ਨੇ ਸਾਲ 2013 ਵਿੱਚ ਉਦੈਪੁਰ ਦਿਹਾਤੀ ਤੋਂ ਉਨ੍ਹਾਂ ਨੂੰ ਦਿੱਤੀ ਤਾਂ ਜੇਤੂ ਰਹੇ। ਅੱਜਕੱਲ੍ਹ ਉਹ ਦੂਜੀ ਵਾਰ ਵਿਧਾਨ ਸਭਾ ਦੇ ਮੈਂਬਰ ਹਨ। ਉਨ੍ਹਾਂ ਦੱਸਿਆ ਕਿ ਬੇਸ਼ੱਕ ਉਹ ਵਿਧਾਇਕ ਬਣ ਗਏ, ਪਰ ਪੜ੍ਹਾਈ ਨਾ ਕਰਨ ਦੀ ਕਸਕ ਹਮੇਸ਼ਾਂ ਦਿਲ ਵਿੱਚ ਸੀ। ਜਿਵੇਂ ਕਦੇ ਉਨ੍ਹਾਂ ਨੂੰ ਸਕੂਲਾਂ ਵਿੱਚ ਮਹਿਮਾਨ ਬਣਾ ਕੇ ਸੱਦਿਆ ਜਾਂਦਾ ਤਾਂ ਸ਼ਰਮਿੰਦਗੀ ਮਹਿਸੂਸ ਹੁੰਦੀ। ਇਸ ਤੋਂ ਬਾਅਦ ਤੈਅ ਕਰ ਲਿਆ ਕਿ ਪੜ੍ਹਨਾ ਪਵੇਗਾ ਤੇ ਇਸੇ ਕੰਮ ਵਿੱਚ ਧੀਆਂ ਨੇ ਮਦਦ ਕੀਤੀ। ਉਹ ਕਹਿੰਦੇ ਹਨ ਕਿ ਮੈਨੂੰ ਲੱਗਦਾ ਸੀ ਕਿ ਖੁਦ ਪੜ੍ਹਿਆ ਲਿਖਿਆ ਨਹੀਂ ਅਤੇ ਸਕੂਲੀ ਬੱਚਿਆਂ ਨੂੰ ਪੜ੍ਹਨ ਦੀ ਸਿੱਖਿਆ ਦਿੰਦਾ ਹਾਂ, ਜੋ ਠੀਕ ਨਹੀਂ ਹੈ। ਅੱਜਕੱਲ੍ਹ ਉਹ ਛੋਟੇ ਬੱਚਿਆਂ ਨੂੰ ਹੀ ਨਹੀਂ, ਵੱਡਿਆਂ ਨੂੰ ਵੀ ਪੜ੍ਹਨ ਦੀ ਸਲਾਹ ਦਿੰਦੇ ਹਨ। ਉਨ੍ਹਾਂ ਦੀਆਂ ਧੀਆਂ ਨੇ ਪਹਿਲੀ ਵਾਰ ਸਾਲ 2014 ਵਿੱਚ ਓਪਨ ਸਕੂਲ ਤੋਂ ਦਸਵੀਂ ਦਾ ਫਾਰਮ ਭਰਵਾਇਆ ਸੀ, ਪਰ ਵਿਧਾਇਕ ਬਣਨ ਪਿੱਛੋਂ ਰੁਝੇਵੇਂ ਕਾਰਨ ਪ੍ਰੀਖਿਆ ਨਹੀਂ ਦੇ ਸਕੇ। ਅਗਲੇ ਸਾਲ ਫਿਰ ਧੀਆਂ ਨੇ ਫਾਰਮ ਭਰਿਆ ਅਤੇ ਦਸਵੀਂ ਕਲਾਸ ਪਾਸ ਕਰ ਲਈ। ਸਾਲ 2016-17 ਵਿੱਚ 12ਵੀਂ ਕੀਤੀ ਤੇ ਇਸ ਵਾਰ ਬੀ ਏ ਆਖਰੀ ਸਾਲ ਦੀ ਪ੍ਰੀਖਿਆ ਦੇ ਰਹੇ ਹਨ। ਵਿਧਾਇਕ ਫੂਲ ਸਿੰਘ ਦੀਆਂ ਪੰਜ ਧੀਆਂ ਹਨ ਤੇ ਸਾਰੀਆਂ ਪੜ੍ਹੀਆਂ ਲਿਖੀਆਂ ਹਨ। ਚਾਰ ਧੀਆਂ ਪੋਸਟ ਗ੍ਰੈਜੂਏਟ ਹਨ, ਜਦ ਕਿ ਇੱਕ ਧੀ ਪੁਣੇ ਤੋਂ ਕਾਨੂੰਨ (ਲਾਅ) ਦੀ ਪੜ੍ਹਾਈ ਕਰ ਰਹੀ ਹੈ।

Continue Reading

ਸਿੱਖਿਆ

ਗੁਰੂ ਕਾਸ਼ੀ ਯੂਨੀਵਰਸਿਟੀ ਦੀ ਤੀਸਰੀ ਮੰਜ਼ਿਲ ਤੋਂ ਸਟੂਡੈਂਟ ਨੇ ਛਾਲ ਮਾਰੀ

Published

on

ਮੈਨੇਜਮੈਂਟਤੋਂ ਛੁੱਟੀ ਮੰਗੀ, ਸਸਪੈਂਡ ਕਰ ਦਿੱਤਾ ਸੀ
ਬਠਿੰਡਾ, 24 ਫਰਵਰੀ – ਤਲਵੰਡੀ ਸਾਬੋ ਦੀ ਇੱਕ ਯੂਨੀਵਰਸਿਟੀ ਦੀ ਤੀਸਰੀ ਮੰਜ਼ਿਲ ਤੋਂ ਇਸ ਦੇ ਇੱਕ ਵਿਦਿਆਰਥੀ ਨੇ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਦੀ ਖਬਰ ਮਿਲਦੇ ਸਾਰ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਉੱਤੇ ਪਹੁੰਚੇ ਅਤੇ ਜ਼ਖਮੀ ਵਿਦਿਆਰਥੀ ਨੂੰ ਹਸਪਤਾਲ ਲੈ ਗਏ। ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਪਰ ਇਸ ਘਟਨਾ ਦੀ ਵੀਡੀਓ ਵਾਇਰਲ ਹੋ ਰਹੀ ਹੈ।
ਪਤਾ ਲੱਗਾ ਹੈ ਕਿ ਵਿਦਿਆਰਥੀ ਨੇ ਛਾਲ ਮਾਰਨ ਤੋਂ ਪਹਿਲਾਂ ਲਿਖੇ ਪੱਤਰ ਵਿੱਚ ਮੈਨੇਜਮੈਂਟ ਉੱਤੇ ਗੰਭੀਰ ਦੋਸ਼ ਲਾਏ ਹਨ। ਉਸ ਦੀ ਪਛਾਣ ਯੂਨੀਵਰਸਿਟੀ ਦੇ ਖੇਤੀ ਵਿਭਾਗ ਦੇ ਵਿਦਿਆਰਥੀ ਮਿਥੁਨ ਵਾਸੀ ਕੇਰਲ ਵਜੋਂ ਹੋਈ ਹੈ, ਉਹ ਆਪਣੀ ਮਾਂ ਦੇ ਨਾਲ ਰਹਿੰਦਾ ਹੈ। ਉਸ ਨੂੰ ਕਿਸੇ ਕਾਰਨ ਛੁੱਟੀ ਚਾਹੀਦੀ ਸੀ, ਪਰ ਯੂਨੀਵਰਸਿਟੀ ਮੈਨੇਜਮੈਂਟ ਨੇ ਉਸ ਨੂੰ ਛੁੱਟੀ ਨਹੀਂ ਦਿੱਤੀ। ਨੌਜਵਾਨ ਨੇ ਦੋਸ਼ ਲਾਇਆ ਕਿ ਉਸ ਨੂੰ ਛੁੱਟੀ ਦੇਣ ਦੀਥਾ ਇੱਕ ਸਾਲ ਲਈ ਸਸਪੈਂਡ ਕਰ ਦਿੱਤਾ ਸੀ। ਮਿਥੁਨ ਨੇ ਕਿਹਾ ਕਿ ਉਸ ਦਾ ਭਵਿੱਖ ਧੁੰਦਲਾ ਹੋ ਗਿਆ ਹੈ। ਜੇ ਉਹ ਇੱਕ ਸਾਲ ਕਾਲਜ ਨਹੀਂ ਆਏਗਾ ਤਾਂ ਪੜ੍ਹਾਈ ਕਿਵੇਂ ਕਰੇਗਾ ਅਤੇ ਪੇਪਰ ਕਿਵੇਂ ਦੇਵੇਗਾ। ਮੈਨੇਜਮੈਂਟ ਨੇ ਸਸਪੈਂਡ ਕਰਨ ਦਾ ਕਾਰਨ ਨਹੀਂ ਦਿੱਤਾ। ਇਸ ਤੋਂ ਦੁਖੀ ਹੋ ਕੇ ਉਸ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਥਾਣਾ ਤਲਵੰਡੀ ਸਾਬੋ ਦੇ ਸਬ ਇੰਸਪੈਕਟਰ ਬਲਵਿੰਦਰ ਸਿੰਘ ਇਸ ਦੀ ਜਾਂਚ ਕਰ ਰਹੇ ਹਨ। ਯੂਨੀਵਰਸਿਟੀ ਨੇ ਇਸ ਮਾਮਲੇ ਵਿੱਚ ਫਿਲਹਾਲ ਬਿਨਾਂ ਜਾਂਚ ਦੇ ਕਿਸੇ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਉਨ੍ਹਾਂ ਨੇ ਇਸ ਦੀ ਜਾਂਚ ਪੜਤਾਲ ਕਰਵਾਉਣ ਦੀ ਗੱਲ ਕਹੀ ਹੈ।

Read More Punjabi Breaking News Portal

Continue Reading

ਰੁਝਾਨ


Copyright by IK Soch News powered by InstantWebsites.ca