Hankaar- Preetkamaljeet | Punjabi Poetry Competition 2021
Connect with us apne[email protected]

ਰਚਨਾਵਾਂ ਜਨਵਰੀ 2021

ਹੰਕਾਰ – ਮਿੰਨੀ ਕਹਾਣੀ

Published

on

latest punjabi poetry

ਇਹ ਗੱਲ ਤਾਂ ਤੈਨੂੰ ਯਾਦ ਹੀ ਹੋਵੇਗੀ ਜਦ ਮੈਂ ਤੇਰੇ ਕੋਲ ਨਹੀਂ ਸੀ ਤੇ ਤੂੰ ਮੈਨੂੰ ਪਾਉਣ ਲਈ ਅਕਸਰ ਤਰਲੇ ਮਿੰਨਤਾਂ ਕੱਢਦਾ ਹੁੰਦਾ ਸੀ ਉਹ ਦੱਸ ਕਿਹੜਾ ਧਾਰਮਿਕ ਸਥਾਨ ਹੈ ਜਿੱਥੇ ਤੂੰ ਮੈਨੂੰ ਪਾਉਣ ਲਈ ਹਾੜ੍ਹੇ ਨਾ ਕੱਢੇ ਹੋਣ ਗੁਰਦੁਆਰੇ ਮੰਦਰ ਮਸੀਤਾਂ ਤੱਕ ਤੂੰ ਨੱਕ ਰਗੜੇ ਹਨ ਪਰ ਅੰਦਰੋਂ ਅੰਦਰੀ ਤੈਨੂੰ ਵੀ ਇਹ ਗੱਲ ਪਤਾ ਸੀ ਕਿ ਤੂੰ ਮੈਨੂੰ ਸੰਭਾਲ ਨਹੀਂ ਸਕਦਾ ਪਰ ਫਿਰ ਵੀ ਮੈਨੂੰ ਪਾਉਣ ਦੀ ਤੇਰੀ ਜਿੰਦ ਬਹੁਤ ਸੀ ਮੈਂ ਅਕਸਰ ਤੈਨੂੰ ਵੇਖਦੀ ਹੁੰਦੀ ਸੀ ਮੇਰੇ ਪਿੱਛੇ ਪਸੀਨਾ ਵਹਾਉਂਦੇ ਨੂੰ ਲੰਮੇ ਪੈਂਡੇ ਤੈਅ ਕਰਦੇ ਨੂੰ ਤੂੰ ਨਾ ਕਦੇ ਥੱਕਦਾ ਸੀ ਨਾ ਕਦੇ ਹਾਰਦਾ ਸੀ ਕਿਉਂਕਿ ਤੂੰ ਮੈਨੂੰ ਆਪਣੀ ਜਾਨ ਤੋਂ ਵੀ ਵੱਧ ਚਾਹੁੰਦਾ ਸੀ ਤੇ ਪਾਉਣ ਲਈ ਕਿਸੇ ਹੱਦ ਤੱਕ ਵੀ ਚਲਾ ਜਾਂਦਾ ਸੀ ਤੇਰੀ ਏਨੀ ਮਿਹਨਤ ਦੇਖ ਕੇ ਸ਼ਾਇਦ ਰੱਬ ਨੂੰ ਵੀ ਤੇਰੇ ਤੇ ਤਰਸ ਆ ਗਿਆ ਹੋਣਾ ਹੈ ਤਾਂ ਹੀ ਤਾਂ ਉਸ ਨੇ ਮੈਨੂੰ ਤੇਰੀ ਝੋਲੀ ਵਿੱਚ ਪਾ ਦਿੱਤਾ ਪਰ ਅੱਜ ਜਦੋਂ ਮੈਂ ਤੇਰੇ ਕੋਲ਼ੇ ਆ ਗਈ ਹਾਂ ਹੁਣ ਤੂੰ ਮੇਰੀ ਭੋਰਾ ਕਦਰ ਨਹੀਂ ਕਰਦਾ ਮੇਰੀ ਤਾਂ ਤੂੰ ਕੀ ਕਦਰ ਕਰਨੀ ਹੈ ਆਪਣੇ ਬੁੱਢੇ ਮਾਂ ਪਿਓ ਆਪਣੇ ਭੈਣ ਭਰਾ ਕਿਸੇ ਦੀ ਸਾਰ ਨਹੀਂ ਲੈਂਦਾ ਕੀ ਗੱਲ ਤੂੰ ਇਨ੍ਹਾਂ ਹੰਕਾਰ ਗਿਆ ਏ ਤੇਰੇ ਇਸ ਹੰਕਾਰ ਨੂੰ ਵੇਖ ਕੇ ਤੇਰੇ ਬੁੱਢੇ ਮਾਂ ਪਿਓ ਖੂਨ ਦੇ ਹੰਝੂ ਰੋਣ ਦੇ ਲਈ ਮਜ਼ਬੂਰ ਹੋਏ ਪਏ ਹਨ ਤੈਨੂੰ ਪਤਾ ਕਿ ਕੱਲ੍ਹ ਤੇਰੀ ਮਾਂ ਬਾਬੇ ਦੀ ਫੋਟੋ ਅੱਗੇ ਖੜ੍ਹੀ ਹੋ ਕੇ ਇੱਕ ਅਰਦਾਸ ਕਰ ਰਹੀ ਸੀ ਮੈਂ ਕੋਲ ਖੜ੍ਹੀ ਸੀ ਉਸ ਅਰਦਾਸ ਨੂੰ ਸੁਣ ਰਹੀ ਸੀ ਉਹ ਆਪਣੀ ਅਰਦਾਸ ਦੇ ਵਿੱਚ ਇਹ ਗੱਲ ਕਹਿ ਰਹੀ ਸੀ ਕਿ ਹੇ ਵਾਹਿਗੁਰੂ ਮੈਨੂੰ ਮੇਰਾ ਪੁੱਤ ਮੋੜ ਦੇ ਜਦੋਂ ਵੀ ਇਹ ਚੰਦਰੀ ਬਲਾ ਇਸ ਨੂੰ ਚਿੰਬੜੀ ਹੈ ਉਦੋਂ ਦੀ ਇਸ ਨੇ ਸਾਡੀ ਭੋਰਾ ਕਦਰ ਨਹੀਂ ਕੀਤੀ ਮੈਂ ਕੋਲ ਖੜ੍ਹੀ ਇਸ ਨੂੰ ਸੁਣ ਰਹੀ ਸੀ ਤੇ ਮੇਰੀ ਅੱਖਾਂ ਦੇ ਵਿੱਚ ਹੰਝੂ ਵਗ ਰਹੇ ਸਨ ਇਹ ਚੰਦਰੀ ਬਲਾ ਹੋਰ ਕੋਈ ਨਹੀਂ ਸੀ ਇਹ ਚੰਦਰੀ ਬਲਾ ਸ਼ੋਹਰਤ ਅਤੇ ਅਮੀਰੀ ਸੀ ਤੂੰ ਭਾਵੇਂ ਮੈਨੂੰ ਪਾਉਣ ਲਈ ਬਹੁਤ ਮਿਹਨਤ ਕੀਤੀ ਦਿਨ ਰਾਤ ਇੱਕ ਕੀਤਾ ਪਸੀਨੇ ਵਹਾਂਏ ਪਰ ਤੂੰ ਮੈਨੂੰ ਸੰਭਾਲ ਨਾ ਸਕਿਆ ਇਸ ਕਰਕੇ ਮੈਨੂੰ ਤੇਰੀ ਮਾਂ ਦੀ ਅਰਦਾਸ ਕਰਕੇ ਪ੍ਰਮਾਤਮਾ ਨੇ ਇਹ ਹੁਕਮ ਦੇ ਦਿੱਤਾ ਹੈ ਕਿ ਹੁਣ ਮੈਂ ਤੇਰੇ ਘਰੋਂ ਚਲੀ ਜਾਵਾਂ ਤੇ ਹੁਣ ਮੈਨੂੰ ਤਲਾਸ਼ ਹੈ ਉਸ ਮਰਦ ਦੀ ਜੋ ਮੈਨੂੰ ਪਾ ਕੇ ਵੀ ਕਦੇ ਹੰਕਾਰ ਨਾ ਕਰੇ ਸ਼ੌਹਰਤ ਦਾ ਕਦੇ ਘੁਮੰਡ ਨਾ ਕਰੇ ਤੇ ਫਿਰ ਮੈਂ ਸਦੀਵੀ ਤੌਰ ਤੇ ਉਨ੍ਹਾਂ ਦੇ ਘਰਾਂ ਦੇ ਵਿੱਚ ਜਾ ਕੇ ਬੈਠ ਜਾਂਦੀ ਹਾਂ

  • ਪ੍ਰੀਤਕਮਲਜੀਤ ਸਿੰਘ
  • 247

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਜਨਵਰੀ 2021

ਦਿੱਲੀ ਸੰਘਰਸ਼ ਦੌਰਾਨ ਦੋ ਸਰਕਾਰ ਕਿਸਾਨਾਂ ਨੂੰ ਅਤਵਾਦੀ ਦੱਸ ਰਹੀ

Published

on

ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਸਰਕਾਰ ਅਤਵਾਦੀ ਦੱਸ ਰਹੀ ਮੈ ਉਹਨਾਂ ਨੂੰ ਪੁੱਛਣ ਚਾਹੁੰਦਾ ਕਿ ਅਤਵਾਦੀ ਕਹਿਦੇ ਕਿਸ ਨੂੰ ਨੇ ਅਤਵਾਦੀ ਦੀ ਪਰਿਭਾਸ਼ਾ ਕੀ ਹੈ ਕਿਸ ਲਈ ਵਰਤਿਆ ਜਾਂਦਾ ਹੈ ਅਤਵਾਦੀ ਸ਼ਬਦ)ਅਤਵਾਦੀ ਉਸਨੂੰ ਕਹਿੰਦੇ ਜਿਸਨੇ ਮਨੁੱਖਤਾ ਦਾ ਬਹੁਤ ਘਾਣ ਕੀਤਾ ਹੋਵੇ ਤੇ ਬੇ ਦੋਸ਼ੇ ਲੋਕ ਮਰੇ ਹੁੰਦੇ ਨੇ, ਹੁਣ ਜਿਵੇਂ ਦਿੱਲੀ ਸਰਕਾਰ ਪਹਿਲਾ ਵੀ ਕੀਤਾ ਤੇ ਹੁਣ ਵੀ ਕਰ ਰਹੀ ਏ ਫਿਰ ਮੈਨੂੰ ਦੱਸੋ ਅਸਲ ਵਿੱਚ ਅਤਵਾਦੀ ਕੋਣ ਹੈ ਸਰਕਾਰ ਜਾ ਕਿਸਾਨਾਂ????

  • ਨਵਦੀਪ ਸਿੰਘ
  • 235

Continue Reading

ਰਚਨਾਵਾਂ ਜਨਵਰੀ 2021

ਅੱਤਵਾਦੀ ਨਹੀਂ ਕਿਰਸਾਨ ਆਂ

Published

on

ਅਸੀਂ ਲੁੱਟੇ ਗਏ, ਖਸੁੱਟੇ ਗਏ
ਬੇਵਫਾ ਸਰਕਾਰ ਦੇ ਝੂਠੇ ਵਾਅਦਿਆਂ ਨਾਲ ਅਸੀਂ ਵਾਂਗ ਆਸ਼ਕਾਂ ਪੱਟੇ ਗਏ,
ਸਭ ਜਾਣਦੇ ਆਂ ਚਾਲਾਂ,ਸਮਝੀ ਨਾ ਅਣਜਾਣ ਆਂ
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ
ਬੁਛਾੜਾਂ ਪਾਣੀ ਦੀਆਂ ਤੁਸੀਂ ਮਾਰ ਹੰਭੇ,
ਤੋੜ ਕੇ ਬੈਰੀਕੇਡ ਅਸੀਂ ਓਸ ਪਾਰ ਲੰਘੇ,
ਵਾਰਦੇ ਆਂ ਜਾਨਾਂ ਹੱਸ ਹੱਸ ਕੇ,
ਬੇਪਰਵਾਹ ਹੈਗੇ,ਸਮਝੀਂ ਨਾ ਨਾਦਾਨ ਆਂ,
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ
ਸ਼ਾਂਤੀ ਨੂੰ ਅਜਮਾ ਰਹੇ,
ਸਮਝੀ ਨਾ ਘਬਰਾ ਰਹੇ,
ਮਿੱਠ ਬੋਲੜੇ ਆਂ ਸ਼ਾਂਤੀ ਵੇਲੇ,ਜੰਗ ਵੇਲੇ ਕਿਰਪਾਨ ਆਂ,
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ

  • ਅਮਨਦੀਪ ਕੌਰ
  • 224

Continue Reading

ਰਚਨਾਵਾਂ ਜਨਵਰੀ 2021

ਦੋਸ਼ੀ ਕੌਣ

Published

on

ਕੁਦਰਤ ਦੀ ਇੱਕ ਕਾਰੀਗਰੀ ਚੋਂ ਇਨਸਾਨ,
ਔਰਤ ਤੇ ਮਰਦ ਦੋਵਾਂ ਦੀ ਇਕੋ ਜਿਹੀ ਸ਼ਾਨ।

ਕਿਉਂ ਨਹੀਂ ਮਰਦ ਨੂੰ ਕਿਸੇ ਮਾਂ ਨੇ ਸਿਖਾਇਆ,
ਕੁੜੀ,ਧੀ, ਭੈਣ ਓਹ ਵੀ ਨੇ ਕਿਸੇ ਦਾ ਸਰਮਾਇਆ।

ਸਿੱਖਿਆ ਮਾਂ ਪਿਓ ਨੇ ਮੁੰਡੇ ਨੂੰ ਜੇ ਦਿੱਤੀ ਹੁੰਦੀ ਭਲੀ,
ਤਾਂ ਕਿਸੇ ਦੀ ਧੀ, ਭੈਣ ਦੀ ਨਾ ਚੜ੍ਹਦੀ ਏਦਾਂ ਬਲੀ।

ਸਮਝਣਾ ਪਊ ਮਾਪਿਆਂ ਨੂੰ ਕਰਨਾ ਪਊ ਵਿਚਾਰ,
ਹਰ ਘਰ ਦੀ ਔਲਾਦ ਦਾ ਤਾਹੀਂ ਹੋਊ ਸਤਿਕਾਰ।

ਵਿਚਾਰ ਕਰਨ ਲਈ ਬਹੁਤ ਸੂਖਮ ਇਹ ਵਿਸ਼ੇ ਨੇ।

  • ਰਾਜਿੰਦਰ ਕੌਰ
  • 310

Continue Reading

ਰੁਝਾਨ


Copyright by IK Soch News powered by InstantWebsites.ca