Sach ate Soch- Harjeet Kaur | Online Poetry Competition
Connect with us [email protected]

ਰਚਨਾਵਾਂ ਜਨਵਰੀ 2021

ਸੱਚ ਅਤੇ ਸੋਚ

Published

on

latest punjabi poetry

ਪਿਛਲੇ ਹਫ਼ਤੇ ਤੋਂ ਧੁੰਦ ਨੇ ਕਮਾਲ ਕਰ ਰੱਖੀ ਆ .ਸਾਹਮਣੇ ਜਾਂਦੀ ਚੀਜ਼ ਤਾਂ ਕਿ ਹੱਥ ਨੂੰ ਹੱਥ ਵੀ ਨਹੀਂ ਦੀਂਹਦਾ …
ਮਾਈਗ੍ਰੇਨ ਦੀ ਪ੍ਰੋਬਲਮ ਅਤੇ ਸੰਘਣੀ ਧੁੰਦ ਹੋਣ ਕਾਰਨ ਮੈਂ ਗੱਡੀ ਵਿਚ ਜਾਣ ਤੋਂ ਅਕਸਰ ਹੀ ਗੁਰੇਜ਼ ਕਰਦੀ ਹਾਂ
ਅੱਜ ਵੀ ਮੈਂ ਆਪਣੀ ਬਾਈਕ ਤੇ ਹੀ ਸੀ .. ਅਜੇ ਜਾ ਕੇ ਸਕੂਲ ਪਹੁੰਚੀ ਹੀ ਸੀ ਕਿ ਸਕੂਲ ਵਿਚ ਵਿਜ਼ਿਟਰ ਪਹੁੰਚ ਗਏ ਮੈਂ ਆਪਣਾ ਨੱਬੇ ਪਰਸੈਂਟ ਤ੍ਰੇਲ ਨਾਲ ਭਿੱਜਿਆ ਹੋਇਆ ਕੋਟ ਉਤਾਰ ਕੇ ਕੁਰਸੀ ਤੇ ਪਾ ਰਹੀ ਸੀ … ਦਸਤਾਨਿਆਂ ਦਾ ਕੋਈ ਹਾਲ ਨਹੀਂ ਸੀ …..
ਦੱਸ ਪੰਦਰਾਂ ਮਿੰਟ ਮੈਨੂੰ ਸਹਿਜ ਹੋਣ ਨੂੰ ਲੱਗੇ ..ਰਸਤੇ ਵਿਚ ਦੋ ਭੱਠੇ ਆਉਣ ਕਰਕੇ ਬੂਟਾ ਦੇ ਨਾਲ ਭੱਠੇ ਵਾਲੀ ਗਿੱਲੀ ਮਿੱਟੀ ਚਿੰਬੜੀ ਹੋਈ ਸੀ ..
ਮੈਨੂੰ ਹਾਲੋਂ ਬੇਹਾਲ ਦੇਖ ਕੇ ਵਿਜਟਰ ਸਾਹਿਬ ਕਹਿਣ ਲੱਗੇ ਕਿ ਮੈਡਮ ਹੁਣ ਤੱਕ ਦੀ 14 ਸਾਲ ਦੀ ਨੌਕਰੀ ਤੁਸੀਂ ਸ਼ਹਿਰ ਚ ਕੀਤੀ ਹੈ
ਕਿੱਥੇ 30 km ਪਿੰਡ ਚ ਪੰਗਾ ਲੈ ਲਿਆ .. ਏਨੀ ਦੂਰ ਜਾਂਦੇ ਟਿਚਰਾਂ ਵਾਸਤੇ ਨੌਕਰੀ ਕਰਨੀ ਬਹੁਤ ਔਖਾ ਸਬੱਬ ਹੈ ….
ਸਰ ਦੀ ਗੱਲ ਸੁਣ ਕੇ ਮੈਂ ਥੋੜ੍ਹਾ ਜਿਹਾ ਮੁਸਕਰਾਈ …ਮੈਂ ਕਿਹਾ ਸਰ ਔਖਾ ਤਾਂ ਬੇਸ਼ੱਕ ਬਹੁਤ ਲੱਗਦਾ ਹੈ
.ਪਰ ਜਿਹੜੇ ਆਪਣੇ ਵੀਰ ਵੀਹ ਦਿਨਾਂ ਤੋਂ ਕੜਾਕੇ ਦੀ ਠੰਢ ਵਿਚ ਟੈਂਕੀਆਂ ਤੇ ਚੜ੍ਹੇ ਹੋਏ ਨੇ ..
ਜਿਨ੍ਹਾਂ ਨੂੰ ਆਪਣੇ ਭਵਿੱਖ ਦੀ ਕੋਈ ਆਸ ਨਹੀਂ …
ਜੋ ਪਿਛਲੇ ਕਈ ਸਾਲਾਂ ਤੋਂ ਸੜਕਾਂ ਤੇ ਰੁਲਦੇ ਫਿਰਦੇ ਨੇ ..
ਜਿਨ੍ਹਾਂ ਨੇ ਨੀਲੀ ਛੱਤ ਹੇਠ ਵੀ ਕਈ ਮਹੀਨਿਆਂ ਦੇ ਡੇਰੇ ਲਾਏ ਹੋਏ ਨੇ …
ਕਈ ਮੇਰੇ ਨਾਲੋਂ ਵੱਧ ਡਿਗਰੀਆਂ ਲੈ ਕੇ ਜੋ ਪੰਜ ਹਜ਼ਾਰ ਤੇ.. ਚਾਰ ਹਜਾਰ ਤੇ ਆਪਣੇ ਘਰ ਦਾ ਗੁਜ਼ਾਰਾ ਫੈਕਟਰੀਆਂ ਚ ਕੰਮ ਕਰਕੇ ਜਾਂ ਪ੍ਰਾਈਵੇਟ ਸਕੂਲਾਂ ਚ ਕੰਮ ਕਰਕੇ ਕਰਦੇ ਹਨ .. ਕਈਆਂ ਦੀ ਵਿਆਹ ਦੀ ਉਮਰ ਵੀ ਲੰਘ ਗਈ ….ਕਈ ਚਾਹੁੰਦੇ ਨੇ ਕਿ ਅਸੀਂ ਚੰਗਾ ਜੀਵਨ ਦੇਈਏ… ਆਪਣੇ ਮਾਂ ਪਿਓ ਨੂੰ… ਬੱਚਿਆਂ ਨੂੰ , ਪਰ, ਉਹ ਬੇਬੱਸ ਨੇ ਬੇਰੁਜ਼ਗਾਰੀ ਸਾਹਮਣੇ
ਉਨ੍ਹਾਂ ਆਪਣੇ ਭੈਣਾਂ ਵੀਰਾਂ ਵੱਲ ਦੇਖ ਕੇ.. ਪ੍ਰਮਾਤਮਾ ਦਾ ਸੌ ਵਾਰੀ ਸ਼ੁਕਰ ਕਰਦੀ ਹਾਂ ..ਕਿ ਸਾਨੂੰ ਰੁਜ਼ਗਾਰ ਮਿਲਿਆ…
ਕਿ … ਸਾਨੂੰ ਮਿਹਨਤ ਅਤੇ ਹੱਕ ਦੀ ਕਮਾਈ ਕਮਾਉਣ ਦਾ ਇਕ ਸਬੱਬ ਮਿਲਿਆ., ਮੌਕਾ ਮਿਲਿਆ ..*

ਕੰਮੀਆਂ ਦਾ ਵਿਹੜਾ”…. ਹੁਣ ਤੱਕ ਸੰਤ ਰਾਮ ਉਦਾਸੀ ਦੇ ਗਾਣਿਆਂ ਚ ਹੀ ਸੁਣਿਆ ਸੀ .ਪਰ….ਇੱਥੇ ਨਿੱਤ ਕੰਮੀਆਂ ਦੇ ਵਿਹੜੇ ਦੇਖਦੇ ਹਾਂ …ਭਾਵੇਂ ਕਿ ਆਪਣੇ ਬੱਚੇ ਅਸੀਂ ਕਿਸੇ ਹੋਰ ਦੇ ਹਵਾਲੇ ਕਰਕੇ , ਆਥਣ ਨੂੰ ਜਾ ਕੇ ਘਰ ਵੜਦੇ ਹਾਂ ..ਪਰ ਸ਼ੁਕਰਗੁਜ਼ਾਰ ਹਾਂ ਇਨ੍ਹਾਂ ਗ਼ਰੀਬ ਅਤੇ ਬੇਬਸ ਜਵਾਕਾਂ ਦੇ ਜਿਨ੍ਹਾਂ ਨੇ ਸਾਨੂੰ ਇਸ ਸ਼ਾਨਦਾਰ ਜ਼ਿੰਦਗੀ ਜਿਉਣ ਵਾਸਤੇ ਰੁਜ਼ਗਾਰ ਦਾ ਮੌਕਾ ਦਿੱਤਾ …
ਇਨ੍ਹਾਂ ਜਵਾਕਾਂ ਨੂੰ ਦੇਖ ਕੇ… …ਇਨ੍ਹਾਂ ਦੇ ਘਰਾਂ ਵੱਲ ਦੇਖ ਕੇ….. ਇਨ੍ਹਾਂ ਦੀਆਂ ਮਾਵਾਂ ਦੀਆਂ ਗੱਲਾਂ ਸੁਣ ਕੇ…… ਜੇ ਮੇਰੀ ਜ਼ਿੰਦਗੀ ਚ ਕੋਈ ਇੱਕ ਅੱਧਾ ਦੁੱਖ ਯਾਦ ਵੀ ਆਉਂਦਾ ਤਾਂ ਉਹ ਵੀ ਭੁੱਲ ਜਾਈਦਾ ..
ਰੱਬ ਦੇ ਹਮੇਸ਼ਾਂ ਹੀ ਸ਼ੁਕਰਗੁਜ਼ਾਰ ਰਹਾਂਗੇ ਜੀ …ਸਾਨੂੰ ਇਸ ਲਾਇਕ ਬਣਾਉਣ ਅਤੇ ਇਸ ਲਾਇਕ ਸਮਝਣ ਲਈ …..!।।।।
ਪ੍ਰਮਾਤਮਾ ਸਾਨੂੰ ਇਸ ਮਿਹਨਤ ਅਤੇ ਸਿਦਕ ਦੇ ਕਾਬਿਲ ਬਣਾਈ ਰੱਖੇ ।

…ਏਨੇ ਨੂੰ ਅਗਲੇ ਪੀਰੀਅਡ ਦੀ ਘੰਟੀ ਵੱਜ ਗਈ ….ਤੇ ਮੈਂ ਆਪਣੀ ਕਲਾਸ ਵੱਲ ਹੋ ਤੁਰੀ…..।

  • ਹਰਜੀਤ ਕੌਰ
  • 246

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਜਨਵਰੀ 2021

ਦਿੱਲੀ ਸੰਘਰਸ਼ ਦੌਰਾਨ ਦੋ ਸਰਕਾਰ ਕਿਸਾਨਾਂ ਨੂੰ ਅਤਵਾਦੀ ਦੱਸ ਰਹੀ

Published

on

ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਸਰਕਾਰ ਅਤਵਾਦੀ ਦੱਸ ਰਹੀ ਮੈ ਉਹਨਾਂ ਨੂੰ ਪੁੱਛਣ ਚਾਹੁੰਦਾ ਕਿ ਅਤਵਾਦੀ ਕਹਿਦੇ ਕਿਸ ਨੂੰ ਨੇ ਅਤਵਾਦੀ ਦੀ ਪਰਿਭਾਸ਼ਾ ਕੀ ਹੈ ਕਿਸ ਲਈ ਵਰਤਿਆ ਜਾਂਦਾ ਹੈ ਅਤਵਾਦੀ ਸ਼ਬਦ)ਅਤਵਾਦੀ ਉਸਨੂੰ ਕਹਿੰਦੇ ਜਿਸਨੇ ਮਨੁੱਖਤਾ ਦਾ ਬਹੁਤ ਘਾਣ ਕੀਤਾ ਹੋਵੇ ਤੇ ਬੇ ਦੋਸ਼ੇ ਲੋਕ ਮਰੇ ਹੁੰਦੇ ਨੇ, ਹੁਣ ਜਿਵੇਂ ਦਿੱਲੀ ਸਰਕਾਰ ਪਹਿਲਾ ਵੀ ਕੀਤਾ ਤੇ ਹੁਣ ਵੀ ਕਰ ਰਹੀ ਏ ਫਿਰ ਮੈਨੂੰ ਦੱਸੋ ਅਸਲ ਵਿੱਚ ਅਤਵਾਦੀ ਕੋਣ ਹੈ ਸਰਕਾਰ ਜਾ ਕਿਸਾਨਾਂ????

  • ਨਵਦੀਪ ਸਿੰਘ
  • 235

Continue Reading

ਰਚਨਾਵਾਂ ਜਨਵਰੀ 2021

ਅੱਤਵਾਦੀ ਨਹੀਂ ਕਿਰਸਾਨ ਆਂ

Published

on

ਅਸੀਂ ਲੁੱਟੇ ਗਏ, ਖਸੁੱਟੇ ਗਏ
ਬੇਵਫਾ ਸਰਕਾਰ ਦੇ ਝੂਠੇ ਵਾਅਦਿਆਂ ਨਾਲ ਅਸੀਂ ਵਾਂਗ ਆਸ਼ਕਾਂ ਪੱਟੇ ਗਏ,
ਸਭ ਜਾਣਦੇ ਆਂ ਚਾਲਾਂ,ਸਮਝੀ ਨਾ ਅਣਜਾਣ ਆਂ
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ
ਬੁਛਾੜਾਂ ਪਾਣੀ ਦੀਆਂ ਤੁਸੀਂ ਮਾਰ ਹੰਭੇ,
ਤੋੜ ਕੇ ਬੈਰੀਕੇਡ ਅਸੀਂ ਓਸ ਪਾਰ ਲੰਘੇ,
ਵਾਰਦੇ ਆਂ ਜਾਨਾਂ ਹੱਸ ਹੱਸ ਕੇ,
ਬੇਪਰਵਾਹ ਹੈਗੇ,ਸਮਝੀਂ ਨਾ ਨਾਦਾਨ ਆਂ,
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ
ਸ਼ਾਂਤੀ ਨੂੰ ਅਜਮਾ ਰਹੇ,
ਸਮਝੀ ਨਾ ਘਬਰਾ ਰਹੇ,
ਮਿੱਠ ਬੋਲੜੇ ਆਂ ਸ਼ਾਂਤੀ ਵੇਲੇ,ਜੰਗ ਵੇਲੇ ਕਿਰਪਾਨ ਆਂ,
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ

  • ਅਮਨਦੀਪ ਕੌਰ
  • 224

Continue Reading

ਰਚਨਾਵਾਂ ਜਨਵਰੀ 2021

ਦੋਸ਼ੀ ਕੌਣ

Published

on

ਕੁਦਰਤ ਦੀ ਇੱਕ ਕਾਰੀਗਰੀ ਚੋਂ ਇਨਸਾਨ,
ਔਰਤ ਤੇ ਮਰਦ ਦੋਵਾਂ ਦੀ ਇਕੋ ਜਿਹੀ ਸ਼ਾਨ।

ਕਿਉਂ ਨਹੀਂ ਮਰਦ ਨੂੰ ਕਿਸੇ ਮਾਂ ਨੇ ਸਿਖਾਇਆ,
ਕੁੜੀ,ਧੀ, ਭੈਣ ਓਹ ਵੀ ਨੇ ਕਿਸੇ ਦਾ ਸਰਮਾਇਆ।

ਸਿੱਖਿਆ ਮਾਂ ਪਿਓ ਨੇ ਮੁੰਡੇ ਨੂੰ ਜੇ ਦਿੱਤੀ ਹੁੰਦੀ ਭਲੀ,
ਤਾਂ ਕਿਸੇ ਦੀ ਧੀ, ਭੈਣ ਦੀ ਨਾ ਚੜ੍ਹਦੀ ਏਦਾਂ ਬਲੀ।

ਸਮਝਣਾ ਪਊ ਮਾਪਿਆਂ ਨੂੰ ਕਰਨਾ ਪਊ ਵਿਚਾਰ,
ਹਰ ਘਰ ਦੀ ਔਲਾਦ ਦਾ ਤਾਹੀਂ ਹੋਊ ਸਤਿਕਾਰ।

ਵਿਚਾਰ ਕਰਨ ਲਈ ਬਹੁਤ ਸੂਖਮ ਇਹ ਵਿਸ਼ੇ ਨੇ।

  • ਰਾਜਿੰਦਰ ਕੌਰ
  • 310

Continue Reading

ਰੁਝਾਨ


Copyright by IK Soch News powered by InstantWebsites.ca