Kisaani Sangarsh- Gurmeen Kaur | Latest Punjabi Poetry
Connect with us [email protected]

ਰਚਨਾਵਾਂ ਜਨਵਰੀ 2021

ਕਿਸਾਨੀ ਸੰਘਰਸ਼

Published

on

latest punjabi poetry

ਮਿੰਨੀ ਕਹਾਣੀ-ਗੂੰਜ
ਅੱਜ ਪਿੰਡੋਂ ਦੋ ਟਰਾਲੀਆਂ ਤੁਰਨੀਆ ਸੀ ਦਿੱਲੀ ਧਰਨੇ ਲਈ।ਕਈ ਦਿਨਾਂ ਦਾ ਸਪੀਕਰ “ਚ ਬੋਲਿਆ ਜਾ ਰਿਹਾ ਸੀ।ਮੈਂ ਵੀ ਤਿਆਰੀ ਕਰ ਰੱਖੀ ਸੀ ਜਾਣ ਦੀ ਪਰ ਪਿੱਛੇ ਦਾ ਫਿਕਰ ਵੀ ਸਤਾਈ ਜਾਂਦਾ ਸੀ ਕਿ ਮਾਲ-ਡੰਗਰ ਸਾਂਭਣ ਦਾ ਕੰਮ,ਖੇਤ ਦਾ ਕੰਮ ਤੇ ਹੋਰ ਕਈ ਨਿੱਕੇ-ਮੋਟੇ ਕੰਮ ਡੈਡੀ ‘ਕੱਲਾ ਕਿਦਾਂ ਕਰੂੰ।ਮੰਮੀ ਵਿਚਾਰੀ ਕੋਲੋਂ ਵੀ ਏਨਾ ਨਹੀਂ ਹੋਣਾ।ਸੀਰੀ ਸਾਡੇ ਨਾਲ ਓਂ ਮਾੜਾ ਰਲਿਆ ਸੀ।ਮੈਂ ਇਹਨਾਂ ਹੀ ਸੋਚਾਂ ਦੀ ਉਧੇੜ-ਬੁਣ ਵਿੱਚ ਸੀ ਕਿ ਤਾਏ ਸਵਰਨੇ ਨੇ ਆਣ ‘ਵਾਜ ਮਾਰੀ “ਓ ਮੈਂ ‘ਖਾਂ(ਮੈਂ ਕਿਹਾ) ਘਰੇ ਈ ਜੇ।” “ਓ ਆਜਾ!ਆਜਾ ਤਾਇਆ!” ਮੈਂ ਕੱਪੜਿਆਂ ਵਾਲਾ ਬੈਗ ਤੇ ਬਿਸਤਰਾ ਬਾਹਰ ਵੇਹੜੇ ‘ਚ ਡਿੱਠੇ ਮੰਜੇ ‘ਤੇ ਰੱਖਦਿਆਂ ਆਖਿਆ।”ਹੋਗੀ ਤਿਆਰੀ ਜਵਾਨਾਂ!?” ਤਾਏ ਨੇ ਪੂਰੀ ਬੜਕ ਜਿਹੀ ਨਾਲ ਪੁੱਛਿਆ।”ਹੋਗੀ ਕਿ ਤਿਆਰੀ।ਚੱਲ! ਆਜਾ ਚਲੀਏ! ਟਰਾਲੀ ਵੱਲ ਨੂੰ ਈ।ਡੈਡੀ ਤੇ ਸਵੇਰ ਦਾ ਹੀ ਟਰਾਲੀ ਦਾ ਸਰਾਣਾ ਮੱਲ ਕੇ ਬੈਠਾ।ਓਹਦਾ ‘ਰਾਦਾ ਸੀ ਜਾਣ ਦਾ ਪਰ ਤੈਨੂੰ ਪਤਾ ਓਹਦੇ ਸਰੀਰ ਦਾ।ਮੈਂ ‘ਖਾਂ ਐਵੇਂ ਵਖ਼ਤ ਪਾਏਂਗਾ ਦੂਜਿਆਂ ਨੂੰ।”ਮੈਂ ਬਾਹਰਲਾ ਗੈਟ ਲੰਘਦਿਆਂ ਤਾਏ ਨੂੰ ਦੱਸ ਰਿਹਾ ਸੀ।”ਆਹੋ ਭਾਈ!ਇਹ ਤਾਂ ਠੀਕ ਆਖਿਆ ਤੂੰ।ਮੇਰੀ ਤੇ ਆਪ ਮਜਬੂਰੀ ਬਣ ਗਈ।ਤਾਈ ਤੇਰੀ ਢਿੱਲੀ ਹੋਗੀ।ਮੁੰਡੇ ਨੂੰ ਰਾਤ ਨੂੰ ਓਹਦੇ ਕੋਲ ਹਸਪਤਾਲ ਰਹਿਣਾ ਪੈਂਦਾ।ਪਿੱਛੋਂ ਵਹੁਟੀ ਓਹਦੀ ਤੇ ਨਿਆਣੀਆਂ ‘ਕੱਲੀਆਂ ਰਹਿ ਜਾਂਦੀਆਂ।ਤੈਨੂੰ ਪਤਾ ਪਿੰਡ ‘ਚ ਘਰ ਹੋਵੇ ਤੇ ਹੋਰ ਗੱਲ ਆ,ਘਰ ਵੀ ਆਪਣਾ ਖੇਤਾਂ ‘ਚ ਆ,’ਕੱਲਾ ਜਿਹਾ।”ਤਾਏ ਨੇ ਬੜੀ ਉਦਾਸੀ ਜਿਹੀ ‘ਚ ਇਹ ਗੱਲ ਆਖੀ।”ਕੋਈ ਨਾ ਤਾਇਆ!ਉਦਾਸ ਕਾਹਤੋਂ ਹੁਨਾ?ਓ ਤੇਰੇ ਪੁੱਤ-ਭਰਾ ਚੱਲੇ ਨੇ।ਫਿਕਰ ਨਾ ਕਰ ਤੂੰ।” ਮੈਂ ਉਹਨੂੰ ਹੌਂਸਲਾ ਦਿੱਤਾ।”ਮੈਂ ਸਿੱਧਾ ਗੁਰਦਵਾਰਿਓਂ ਈ ਆਉਣ ਡਿਆ ਆਂ।ਤੁਹਾਡੀ ਚੜ੍ਹ ਦੀ ਕਲਾ ਦੀ ਅਰਦਾਸ ਕਰਕੇ ਤੇ ਨਾਲ ਹੀ ਸਹਿਜ ਪਾਠ ਵੀ ਰੱਖ ਆਇਆਂ।ਰੋਜ਼ ਤੁਹਾਡੇ ਨਾਮ ਦਾ ਪਾਠ ਕਰ,ਜਿੱਤ ਦੀ ਅਰਦਾਸ ਕਰਿਆਂ ਕਰੂੰ।”ਇਹ ਦੱਸਦਿਆਂ ਤਾਏ ਦੀਆਂ ਅੱਖਾਂ ਵਿੱਚ ਮੈਂ ਇੱਕ ਅਦੁੱਤੀ ਜਿਹੀ ਖੁਸ਼ੀ ਤੇ ਚਮਕ ਵੇਖੀ।”ਲੈ ਤਾਇਆ!ਫੇਰ ਕਾਹਦਾ ਫਿਕਰ ਸਾਨੂੰ।ਅਸੀਂ ਤਾਂ ਜਿੱਤੇ ਈ ਜਿੱਤੇ ਕਿ।ਬੱਸ ਤੂੰ ਹੁਣ ਪਿੱਛੇ ਤਕੜਾ ਹੋਕੇ ਰਹੀਂ।” ਟਰਾਲੀ ਕੋਲ ਪਹੁੰਚ ਮੈਂ ਸਮਾਨ ਵਿੱਚ ਰੱਖਦਿਆਂ ਕਿਹਾ।”ਪਿੱਛੇ ਦਾ ਫਿਕਰ ਤੂੰ ਜਮਾਂ ਨਾ ਕਰੀਂ ਬੱਗਿਆ!ਸਵੇਰੇ-ਸ਼ਾਮ ਮੈਂ ਮੰਹੀਂਆਂ(ਮੱਝਾਂ) ਤੇਰੀਆਂ ਚੋਅ ਜਾਇਆ ਕਰੂੰ।ਹੋਰ ਵੀ ਕੰਮ ਹੋਊ ਤਾਂ ਕਰਾ ਦਿਆ ਕਰੂੰ ਨਾਲ ਤੇਰੇ ਡੈਡੀ ਦੇ।” ਉਹਨੇ ਮੈਨੂੰ ਥਾਪੜਾ ਦਿੰਦਿਆ ਕਿਹਾ।”ਧਿਆਨ ਨਾਲ ਚੋਈਂ ਤਾਇਆ!ਮਹਿੰ(ਮੱਝ) ਸਾਡੀ ਇੱਕ ਕੌੜ ਵੀ ਬੜੀ ਊ।ਹੋਰ ਨਾ ਤੈਨੂੰ ਫੱਟੜ ਕੀਤਾ ਹੋਵੇ।”ਮੈਂ ਹਾਸੇ ਨਾਲ ਕਿਹਾ ਤਾਂ ਕੋਲ ਖਲੋਤੇ ਦੋ-ਚਾਰ ਮੁੰਡੇ ਵੀ ਹੱਸ ਪਏ।”ਓਏ!ਓਹਦੀ ਫਿਕਰ ਤੂੰ ਨਾ ਕਰ।ਨੂੜਕੇ(ਬੰਨ੍ਹ ਕੇ) ਕੱਢ ਲਊਂ ਧਾਰ।ਤੁਹੀਂ ਬੱਸ ਹਾਅ ਭੂਤਰੇ ਸਾਨ੍ਹ ਮੋਦੀ ਨੂੰ ਨਕੇਲ ਪਾ ਆਓ।” ਤੇ ਉਹ ਪੂਰਾ ਗੰਭੀਰ ਹੋਕੇ ਸਾਨੂੰ ਕਹਿ ਰਿਹਾ ਸੀ।ਏਨੇ ਚਿਰ ਨੂੰ ਟਰੈਕਟਰ ਸਟਾਰਟ ਹੋ ਗਿਆ ਤੇ ਅਸੀਂ ਸਾਰੇ ਮਾਰਕੇ ਛਾਲ ਟਰਾਲੀ ‘ਚ ਬਹਿ ਗਏ।ਜੈਕਾਰੇ ਲਗਣ ਲੱਗ ਗਏ।ਸਭ ਤੋਂ ਉੱਚਾ ਜੈਕਾਰਾ ਤਾਏ ਸਵਰਨੇ ਦਾ ਸੀ ਜਿਵੇਂ ਉਸਨੇ ਏਥੋਂ ਹੀ ਹਾਕਮ ਦੇ ਕੰਨਾਂ ਤੱਕ ਆਪਣੀ ਆਵਾਜ ਪਹੁੰਚਾ ਦਿੱਤੀ ਹੋਵੇ।ਮੈਂ ਸੋਚ ਰਿਹਾ ਸੀ ਕਿ ਜਦੋਂ ਤੱਕ ਇਹ ਹੌਂਸਲਿਆ ਦੇ ਜੈਕਾਰੇ ਗੂੰਜਦੇ ਰਹਿਣਗੇ,ਜਜ਼ਬੇ ਮਘਦੇ ਰਹਿਣਗੇ।ਬਾਕੀ ਗੁਰੂ ਭਲੀ ਕਰੂ।
(ਸੱਚੀ ਘਟਨਾ ‘ਤੇ ਅਧਾਰਿਤ)

  • ਗੁਰਮੀਨ ਕੌਰ
  • 191

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਜਨਵਰੀ 2021

ਲੋਕ ਤੱਥ ਨਜ਼ਮ

Published

on

ਸ਼ਾਇਦ ਰਾਮ ਤੋਂ ਰਾਮਣ ਨਾ ਮਰਦਾ,
ਜੇ ਓਹਦਾ ਭਾਈ ਗੱਦਾਰੀ ਕਰਦਾ ਨਾ।

ਜੇ ਹਿੰਮਾਯੂ ਆਗਰਾ ਨਾ ਲੁੱਟਦਾ,
ਤਾਂ ਕੋਹਿਨੂਰ ਬਾਰੇ ਕੋਈ ਪੜ੍ਹਦਾ ਨਾ।

ਜੇ ਨਾ ਭਾਬੀਆਂ ਤਾਨੇ ਮਾਰਦੀਆਂ,
ਰਾਝਾਂ ਝੰਗ ਸਿਆਲੀ ਵੜਦਾ ਨਾ।

ਸੀ ਕਿਹਨੇ ਕਰਨਾ ਯਾਦ ਓਸ ਨੂੰ,
ਜੇ ਮਨਸੂਰ ਸੂਲੀ ਤੇ ਚੜ੍ਹਦਾ ਨਾ।

ਜੇ ਨਾ ਛੱਡਦਾ ਸ਼ਹਿਰ ਭੰਬੋਰਾ ਪੰਨੂ,
ਸੱਸੀ ਦਾ ਮਾਸ ਥਲਾਂ ਵਿੱਚ ਸੜਦਾ ਨਾ।

ਓਹਦਾ ਨਲੂਆ ਨਾਮ ਸ਼ਾਇਦ ਨਾ ਪੈੰਦਾ,
ਜੇ ਹਰੀ ਸਿੰਘ ਸ਼ੇਰ ਨਾਲ ਲੜਦਾ ਨਾ।

  • ਗੁਲਜ਼ਾਰ ਸਿੰਘ
  • 309

Continue Reading

ਰਚਨਾਵਾਂ ਜਨਵਰੀ 2021

ਨਿੰਦੇ ਸ਼ਾਹ

Published

on

poetry

ਲੁੱਟ ਕੇ ਦੇਸ਼ ਨੂੰ ਖਾਈ ਜਾਨੈ ਨਿੰਦੇ ਸ਼ਾਹ,
ਮੂਰਖ ਲੋਕ ਬਣਾਈ ਜਾਨੈ ਨਿੰਦੇ ਸ਼ਾਹ।

ਬਾਅਦ ਅਜ਼ਾਦੀ ਜੌਹ ਤਾਮੀਰਾਂ ਹੋਈਆਂ ਸੰਨ,
ਸਾਰੀਆਂ ਵੇਚ ਵਟਾਈ ਜਾਨੈ ਨਿੰਦੇ ਸ਼ਾਹ।

ਹੁਣ ਕਿਹੜਾ ਸੱਪ ਪਿਟਾਰੀ ਵਿੱਚੋ ਕਢਣਾ ਈ,
ਕਿਹੜੀ ਗੱਲੋਂ ਵਾਲ ਵਧਾਈ ਜਾਨੈ ਨਿੰਦੇ ਸ਼ਾਹ।

ਅੱਖਾਂ ਤੇਰੀਆਂ ਕਾਣੀ ਵੰਡ ਪਈ ਕਰਦਿਆਂ ਨੇ,
ਤੂੰ ਐਨਕਾਂ ਨੂੰ ਬਦਲਾਈ ਜਾਨੈ ਨਿੰਦੇ ਸ਼ਾਹ।

ਨਾਨਕ ਦੀ ਬਾਣੀ ਆਖੇ ਐਦਾਂ ਰਾਮ ਨਹੀਂ ਮਿਲਦਾ,
ਮਸਜਿਦ ਢਾਹ ਕੇ ਮੰਦਰ ਬਣਾਈ ਜਾਨੈ ਨਿੰਦੇ ਸ਼ਾਹ।

ਰੱਬ ਤਾਂ ਤੇਰੇ ਵਿਹੜੇ(ਕਿਸਾਨ) ਆਕੇ ਬੈਠਾ ਏ,
ਗੁਰਦੁਆਰੇ ਸੀਸ ਨਿਵਾਈ ਜਾਨੈ ਨਿੰਦੇ ਸ਼ਾਹ।

ਕਿੰਜ ਵਿੱਕਦੇ ਨੇ ਦਾਣੇ ਮੰਡੀ ਵਿੱਚ ਜਾ ਕੇ,
ਸਾਨੂੰ ਕਾਗਜ਼ਾਂ ਤੇ ਸਮਝਾਈ ਜਾਨੈ ਨਿੰਦੇ ਸ਼ਾਹ।

ਸਾਡੇ ਵਿੱਚ ਆਕੇ ਦੱਸ ਜੇ ਬਹੁਤ ਸਿਆਣਾ ਏ,
ਮਾਰੀ ਟੀਵੀ ਤੇ ਨਿੱਤ ਭਕਾਈ ਜਾਨੈ ਨਿੰਦੇ ਸ਼ਾਹ।

  • ਰਣਦੀਪ ਸਿੰਘ
  • 308

Continue Reading

ਰਚਨਾਵਾਂ ਜਨਵਰੀ 2021

ਗ਼ਜ਼ਲ

Published

on

ਹਰ ਪਾਸੇ ਮਸਲੇ ਚੌਧਰਦਾਰੀ ਦੇ।
ਕੰਧਾਂ ਦੇ ਵਾਂਗੂੰ ਖ਼ਾਬ ਉਸਾਰੀ ਦੇ।

ਬਾਲਾਂ ਨੂੰ ਇਲਮੀ ਸੁਰਮਾ ਪਾਣ ਲਈ,
ਸਿਰ ਬਾਪੂ ਦਿੱਤਾ ਹੇਠ ਤਗਾਰੀ ਦੇ।

ਆਖੇ ਮੁੜ ਇਸ਼ਕੇ ਦੇ ਰਾਹੇ ਤੁਰ ਪੈ,
ਜਖ਼ਮ ਹਰੇ ਹਾਲੇ ਪਹਿਲੀ ਯਾਰੀ ਦੇ।

ਕਾਲੇ ਗੋਰੇ ਜਿਸਨੇ ਪੁਤਲੇ ਸਿਰਜੇ,
ਸਭ ਰੰਗ ਤਮਾਸ਼ੇ ਓਸ ਮਦਾਰੀ ਦੇ।

ਸੁਣ, ਜਜ਼ਬਾ ਹੋਵੇ ਜੇਕਰ ਉੱਡਣ ਦਾ,
ਕਦ ਪੈਰ ਫੜੀਦੇ ਓਸ ਉਡਾਰੀ ਦੇ।

  • ਪ੍ਰਕਾਸ਼ ਕੰਬੋਜ਼
  • 307

Continue Reading

ਰੁਝਾਨ


Copyright by IK Soch News powered by InstantWebsites.ca