Ram Raj- Amardeep Kaur | Beautiful Poetry Competition 
Connect with us apnews@iksoch.com

ਰਚਨਾਵਾਂ ਜਨਵਰੀ 2021

ਰਾਮ ਰਾਜ (ਕਹਾਣੀ)

Published

on

punjabi story

ਜੰਗਲ ਵਿੱਚ ਚੋਣਾਂ ਦਾ ਬਿਗੁਲ ਵੱਜ ਚੁੱਕਾ ਸੀ। ਇੱਕ ਵਾਰ ਫਿਰ ਕਾਂ ਪ੍ਰਧਾਨਗੀ ਲਈ ਤਰਲੋ ਮੱਛੀ ਹੁੰਦੇ ਦਿਖ ਰਹੇ ਸਨ। ਜਿਹੜਾ ਕਾਂ ਪਿਛਲੀ ਵੇਰਾਂ ਪ੍ਰਧਾਨ ਬਣਿਆ ਸੀ, ਉਹ ਵੀ ਆਪਣੀਆਂ ਵਿਦੇਸ਼ੀ ਉਡਾਰੀਆਂ ਛੱਡ ਜੰਗਲ ਵਿੱਚ ਵਾਪਸ ਆ ਚੁੱਕਾ ਸੀ। ਜੰਗਲ ਵਾਸੀ ਹਰ ਵਾਰ ਦੀ ਤਰ੍ਹਾਂ ਫਿਰ ਸ਼ਸ਼ੋਪੰਜੇ ਵਿੱਚ ਸਨ ਕਿ ਉਹ ਵੋਟ ਕਿਸ ਨੂੰ ਪਾਉਣ ?
ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪਹਿਲਾ ਨਾਮ ਉਨ੍ਹਾਂ ਦੇ ਜਿਹਨ ਵਿੱਚ ਸ਼ੇਰ ਦਾ ਹੀ ਆਇਆ। ਕੁਝ ਸਾਲ ਪਹਿਲਾਂ ਇੱਕ ਸ਼ੇਰ ਜਦੋਂ ਇਸ ਜੰਗਲ ਦਾ ਰਾਜਾ ਬਣਿਆ ਸੀ ਤਾਂ ਉਸ ਨੇ ਤਾਂ ਜੰਗਲ ਦੀ ਨੁਹਾਰ ਹੀ ਬਦਲ ਦਿੱਤੀ ਸੀ। ਜਿੰਨੀ ਦੇਰ ਸਾਰੇ ਜੰਗਲ ਵਾਸੀਆਂ ਨੂੰ ਭੋਜਨ ਨਾ ਮਿਲਦਾ ਉਨੀਂ ਦੇਰ ਉਹ ਆਪ ਭੋਜਨ ਨਾ ਛੱਕਦਾ। ਸਾਰੇ ਜੰਗਲ ਵਾਸੀ ਬਹੁਤ ਖੁਸ਼ ਰਹੇ ਸਨ ਉਸ ਦੇ ਰਾਜ ਵਿੱਚ ਪਰ ਉਸ ਦੇ ਮਰਨ ਦੀ ਦੇਰ ਸੀ ਕਿ ਜੰਗਲ ਦੇ ਦੂਜੇ ਸ਼ੇਰ ਕਾਵਾਂ ਦੀਆਂ ਚੁੱਕਾਂ ਵਿੱਚ ਆ ਆਪਸ ਵਿੱਚ ਹੀ ਲੜ ਪਏ, ਜਿਸ ਦਾ ਨਤੀਜਾ ਇਹ ਹੋਇਆ ਕਿ ਸ਼ੇਰਾਂ ਦੀ ਕੌਮ ਕਾਵਾਂ ਦੀ ਗੁਲਾਮ ਬਣ ਬੈਠੀ ਜੋ ਕਿ ਅੱਜ ਤਕ ਬਣੀ ਹੋਈ ਸੀ। ਜੇ ਪਿਛਲੇ ਸ਼ੇਰ ਦੇ ਕੰਮਾਂ ਨੂੰ ਯਾਦ ਕਰਦੇ ਹੋਏ ਉਹ ਕਿਸੇ ਹੋਰ ਸ਼ੇਰ ਨੂੰ ਜੰਗਲ ਦਾ ਰਾਜਾ ਬਣਾ ਵੀ ਦਿੰਦੇ ਸੀ ਤਾਂ ਵੀ ਉਹ ਉਹੀ ਕਰਦਾ, ਜੋ ਕਾਂ ਉਸ ਨੂੰ ਕਹਿੰਦੇ। ਹੁਣ ਤਕ ਜੰਗਲ ਵਾਸੀਆਂ ਨੂੰ ਇਹ ਸਮਝ ਆ ਚੁੱਕਿਆ ਸੀ ਕਿ ਜੰਗਲ ਦਾ ਰਾਜਾ ਚਾਹੇ ਸ਼ੇਰ ਬਣੇ ਚਾਹੇ ਕਾਂ, ਰਾਜ ਕਾਂ ਹੀ ਕਰਨਗੇ। ਫਿਰ ਵੀ ਉਹ ਹਰ ਵਾਰ ਕਿਸੇ ਕਾਂ ਨੂੰ ਰਾਜਾ ਬਣਾਉਣ ਤੋਂ ਪਹਿਲਾਂ ਕਿਸੇ ਚੰਗੇ ਸ਼ੇਰ ਦੀ ਭਾਲ ਜਰੂਰ ਕਰਦੇ ਪਰ ਹਰ ਵਾਰ ਉਨ੍ਹਾਂ ਦੇ ਪੱਲੇ ਨਿਰਾਸ਼ਤਾ ਹੀ ਪੈਂਦੀ। ਜਿਨ੍ਹਾਂ ਕਾਵਾਂ ਨੂੰ ਉਹ ਘਿਓ ਦੀਆਂ ਚੂਰੀਂਆ ਖੁਆਉਂਦੇ ਰਹੇ ਸਨ, ਉਹੀ ਉਹਨਾਂ ਦੇ ਬੱਚਿਆਂ ਦੇ ਮੂੰਹੋਂ ਟੁੱਕਰ ਖੋਹਣ ਲੱਗ ਪਏ ਸਨ। ਅਸਲ ਵਿੱਚ ਇਹਨਾਂ ਕਾਵਾਂ ਨੂੰ ਜੰਗਲ ਦੇ ਹਾਥੀਆਂ ਦਾ ਸਾਥ ਮਿਲਿਆ ਹੋਇਆ ਸੀ ਜਿਸ ਕਾਰਨ ਉਹ ਜੰਗਲ ਵਾਸੀਆਂ ਨਾਲ ਮਨ ਆਈਆਂ ਕਰਦੇ ਸਨ ਤੇ ਦੂਜੇ ਪਾਸੇ ਸ਼ੇਰ ਆਪਸ ਵਿੱਚ ਹੀ ਲੜਦੇ ਝਗੜਦੇ ਰਹਿੰਦੇ ਸਨ ਜਿਸ ਦਾ ਫਾਇਦਾ ਕਾਵਾਂ ਦੀ ਕੌਮ ਉਠਾ ਰਹੀ ਸੀ। ਕੁਝ ਸ਼ੇਰ ਤਾਂ ਕਾਵਾਂ ਦੀ ਗੁਲਾਮੀ ਤੋਂ ਅੱਕੇ ਕਿਤੇ ਦੂਰ ਦੁਰਾਡੇ ਜੰਗਲ ਵਿੱਚ ਜਾ ਵੱਸਣ ਦਾ ਵੀ ਪ੍ਰੋਗਰਾਮ ਬਣਾ ਰਹੇ ਸਨ ਪਰ ਜੰਗਲ ਦੇ ਬਾਕੀ ਜਾਨਵਰਾਂ ਨੇ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕ ਲਿਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਕੌਮ ਤਾਂ ਹਮੇਸ਼ਾ ਮਜ਼ਲੂਮ ਜਾਨਵਰਾਂ ਦੀ ਸ਼ਿਕਾਰੀਆਂ ਤੋਂ ਰੱਖਿਆ ਕਰਦੀ ਆਈ ਹੈ ਤੇ ਜੇ ਅੱਜ ਉਹੀ ਉਨ੍ਹਾਂ ਨੂੰ ਛੱਡ ਕੇ ਚਲੇ ਗਏ ਤਾਂ ਉਨ੍ਹਾਂ ਦਾ ਕੀ ਬਣੇਗਾ ? ਨਾਲੇ ਇਹੀ ਤਾਂ ਉਹਨਾਂ ਦੀ ਆਖ਼ਰੀ ਉਮੀਦ ਸਨ ਕਿ ਫੇਰ ਕਿਤੇ ਇਸ ਕੌਮ ਵਿੱਚੋਂ ਉਸ ਦਿਆਲੂ ਤੇ ਬਹਾਦਰ ਸ਼ੇਰ ਵਰਗਾ ਉੱਠੇਗਾ ਜਿਸ ਨੇ ਜੰਗਲ ਵਿੱਚ ਰਾਮ ਰਾਜ ਕਾਇਮ ਕੀਤਾ ਸੀ, ਤੇ ਫਿਰ ਤੋਂ ਜੰਗਲ ਵਾਸੀ ਚੈਨ ਦੀ ਨੀਂਦ ਸੌਂ ਸਕਣਗੇ। ਸਭ ਡੂੰਘੀਆਂ ਸੋਚਾਂ ਵਿੱਚ ਡੁੱਬੇ ਹੋਏ ਸਨ ਕਿ ਕੀ ਕੀਤਾ ਜਾਵੇ? ਕਿਸ ਤਰ੍ਹਾਂ ਇਨ੍ਹਾਂ ਕਾਵਾਂ ਤੋਂ ਆਪਣੇ ਜੰਗਲ ਨੂੰ ਬਚਾਇਆ ਜਾਵੇ ? ਕੁਝ ਦੇਰ ਦੀ ਚੁੱਪੀ ਤੋਂ ਬਾਅਦ ਇੱਕ ਘੁੱਗੀ ਬੋਲੀ, “ਜੇ ਮੈਨੂੰ ਇਜਾਜ਼ਤ ਦਿਓ ਤਾਂ ਮੈਂ ਇਸ ਦਾ ਇੱਕ ਹੱਲ ਦੱਸਾਂ।” ਕੁਝ ਜਾਨਵਰ ਮਸਖਰਾ ਜਿਹੇ ਹੱਸੇ ਜਿਵੇਂ ਕਹਿ ਰਹੇ ਹੋਣ ਹੁਣ ਇਹ ਨਿੱਕੀ ਜਿਹੀ ਘੁੱਗੀ ਦੱਸੇਗੀ ਕਿ ਇਸ ਜੰਗਲ ਦੀ ਰੱਖਿਆ ਕਿਵੇਂ ਕਰਨੀ ਹੈ ? ਇੱਕ ਬਜ਼ੁਰਗ ਤੇ ਸਿਆਣਾ ਸ਼ੇਰ ਬੋਲਿਆ, ” ਹਾਂ ਹਾਂ ਘੁੱਗੀਏ ਦੱਸ, ਇਸ ਸਭਾ ਵਿੱਚ ਹਰ ਕਿਸੇ ਨੂੰ ਆਪਣੇ ਵਿਚਾਰ ਰੱਖਣ ਦੀ ਪੂਰੀ ਖੁੱਲ੍ਹ ਹੈ।” ਘੁੱਗੀ ਬੋਲੀ, “ਮੇਰੀ ਮੰਨੋ ਤਾਂ ਚੋਰ ਨੂੰ ਨਾ ਮਾਰੋ, ਚੋਰ ਦੀ ਮਾਂ ਨੂੰ ਮਾਰੋ।” ਸ਼ੇਰ ਬੋਲਿਆ, ” ਤੂੰ ਖੁੱਲ੍ਹ ਕੇ ਦੱਸ ਘੁੱਗੀਏ ਤੂੰ ਕੀ ਕਹਿਣਾ ਚਾਹੁੰਦੀ ਹੈਂ ?” ਘੁੱਗੀ ਬੋਲੀ, “ਕੀ ਤੁਸੀਂ ਕਦੇ ਸੋਚਿਆ ਕਿ ਇਹ ਸ਼ੇਰਾਂ ਦੀ ਕੌਮ ਕਾਵਾਂ ਦੀ ਗ਼ੁਲਾਮ ਕਿਵੇਂ ਬਣ ਗਈ ? ਜਿਹੜੇ ਕਾਂ ਸ਼ੇਰਾਂ ਦੀ ਦਹਾੜ ਤੋਂ ਡਰਦੇ ਉਨ੍ਹਾਂ ਦੇ ਆਸ ਪਾਸ ਵੀ ਨਹੀਂ ਆਉਂਦੇ ਸਨ, ਅੱਜ ਉਨ੍ਹਾਂ ਤੇ ਰਾਜ ਕਿਵੇਂ ਕਰਨ ਲੱਗ ਪਏ ? ਇਹ ਸਭ ਹੋਇਆ ਸ਼ੇਰਾਂ ਦੀ ਆਪਸੀ ਫੁੱਟ ਤੇ ਰਾਜਗੱਦੀਆਂ ਦੇ ਲਾਲਚ ਕਾਰਨ ਤੇ ਦੂਜੇ ਪਾਸੇ ਕਾਵਾਂ ਨੇ ਇਨ੍ਹਾਂ ਹਾਲਾਤਾਂ ਦਾ ਪੂਰਾ ਪੂਰਾ ਫ਼ਾਇਦਾ ਉਠਾਇਆ ਤੇ ਉਨ੍ਹਾਂ ਦਾ ਸਾਥ ਦਿੱਤਾ ਹਾਥੀਆਂ ਨੇ। ਅਸਲ ਗੱਲ ਤਾਂ ਇਹ ਹੈ ਕਿ ਇਨ੍ਹਾਂ ਹਾਥੀਆਂ ਤੋਂ ਬਿਨ੍ਹਾਂ ਕਾਵਾਂ ਦੀ ਇੰਨੀ ਔਕਾਤ ਹੀ ਨਹੀਂ ਕਿ ਸ਼ੇਰਾਂ ਨੂੰ ਅੱਖਾਂ ਦਿਖਾ ਸਕਣ। ਹੁਣ ਇਸ ਦਾ ਇੱਕੋ ਇੱਕ ਹੱਲ ਇਹ ਹੈ ਕਿ ਸਾਰੇ ਜੰਗਲ ਵਾਸੀ ਮਿਲ ਕੇ ਇਨ੍ਹਾਂ ਹਾਥੀਆਂ ਨੂੰ ਨੱਥ ਪਾਉਣ। ਇੱਕ ਵਾਰ ਇਹ ਹਾਥੀ ਸਾਡੇ ਕੰਟਰੋਲ ਵਿੱਚ ਆਏ ਨਹੀਂ ਕਿ ਕਾਵਾਂ ਦਾ ਟੋਲਾ ਤਾਂ ਅਜਿਹੀ ਉਡਾਰੀ ਮਾਰੇਗਾ ਕਿ ਜੰਗਲ ਵਿੱਚੋਂ ਇਨ੍ਹਾਂ ਦਾ ਨਾਮੋ ਨਿਸ਼ਾਨ ਹੀ ਮਿਟ ਜਾਏਗਾ। ਹੁਣ ਫੈਸਲਾ ਤੁਹਾਡੇ ਹੱਥ ਹੈ।” ਘੁੱਗੀ ਦੀ ਗੱਲ ਸੁਣ ਕੇ ਅੱਧੇ ਕੁ ਜਾਨਵਰ ਤਾਂ ਇਹੀ ਕਹਿ ਕੇ ਉੱਠ ਗਏ, “ਤੂੰ ਰਹੀ ਨਾ ਘੁੱਗੀ ਦੀ ਘੁੱਗੀ, ਹਾਥੀਆਂ ਨੂੰ ਮੁਕਾਉਣਾ ਕੋਈ ਏਨੀ ਸੌਖੀ ਗੱਲ ਪਈ ਹੈ ?” ਬਾਕੀ ਬਚਿਆਂ ਚਂ ਕੁਝ ਕੁ ਇਹ ਸੋਚਣ ਲੱਗੇ ਕੌਣ ਇਨ੍ਹਾਂ ਹਾਥੀਆਂ ਨਾਲ ਦੁਸ਼ਮਣੀ ਮੁੱਲ ਲਏਗਾ ? ਤੇ ਬਾਕੀ ਬਚੇ ਸੋਚ ਰਹੇ ਸਨ ਕਿ ਘੁੱਗੀ ਦੀ ਗੱਲ ਤਾਂ ਠੀਕ ਹੈ ਪਰ ਇੰਨ੍ਹੇ ਥੋੜ੍ਹੇ ਕੁ ਬਚੇ ਜਾਨਵਰ ਹਾਥੀਆਂ ਨੂੰ ਕਾਬੂ ਕਿਵੇਂ ਕਰਨਗੇ ? ਕਾਸ਼ ਕਿਤੇ ਸਾਰੇ ਜਾਨਵਰ ਘੁੱਗੀ ਦੀ ਗੱਲ ਸਮਝ ਕੇ ਇਕੱਠੇ ਹੋ ਜਾਣ ਤਾਂ ਫਿਰ ਤੋਂ ਜੰਗਲ ਵਿੱਚ ਰਾਮ ਰਾਜ ਸਥਾਪਿਤ ਕੀਤਾ ਜਾ ਸਕਦਾ ਹੈ।

  • ਅਮਰਦੀਪ ਕੌਰ ਲੱਕੀ
  • 51

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਜਨਵਰੀ 2021

ਮਜਦੂਰ ਦੀ ਅਵਾਜ਼

Published

on

latest punjabi poetry

ਮੈ ਖੁਦ ਇੱਕ ਮਜਦੂਰ ਦਾ ਪੁੱਤਰ ਹਾਂ ਇਸ ਕਰਕੇ ਮੈ ਹਰੇਕ ਮਜਦੂਰ ਦੀ ਅਵਾਜ਼ ਬਹੁਤ ਚੰਗੀ ਤਰ੍ਹਾਂ ਸਮਝ ਸਕਦਾ ।
ਮਜਦੂਰਾਂ ਦੀਆਂ ਸਮਸਿਆਵਾਂ ਹੇਠ ਅਨੁਸਾਰ,
(੧)ਮਜਦੂਰਾਂ ਦੀ ਸਭ ਵੱਡੀ ਸਮ੍ਮਸਿਆ ਛੌਟੀ ਜਾਤ ਦਾ ਹੋਣਾ ਜਿਸ ਕਰਕੇ ਵੱਡੀ ਜਾਤਾਂ ਵਾਲੇ ਵਿਤਕਰਾ ਕਰਦੇ ਹਨ
(੨) ਮਜਦੂਰਾਂ ਕੋਲ ਨਾ ਤਾਂ ਜਿਆਦਾ ਜਮੀਨ ਹੈ ਕੇ ੳਹ ਓਸ ਨੂੰ ਵਾਅ ਕੇ ਅਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕੇ
(੩) ਜਿਸ ਕਰਕੇ ਮਜਦੂਰ ਨੂੰ ਦਿਹਾੜੀ ਦਪਾ ਕਰਕੇ ਗੁਜ਼ਾਰਾ ਕਰਨਾ ਪੈਂਦਾ ਹੈ
(੪) ਕੲੀ ਕੲੀ ਵਾਰ ਤਾ ਦਿਹਾੜੀ ਵੀ ਨਹੀਂ ਲਗਦੀ ਜਿਸ ਕਰਕੇ ਮਜਦੂਰ ਦਾ ਪਰਿਵਾਰ ਭੁੱਖਾ ਸੋਦਾ ਹੈ
(੫) ਸਰਕਾਰ ਬਹੁਤ ਸਾਰੀਆਂ ਸਕੀਮਾਂ ਲਾਗੂ ਕਰਦੇ ਹਨ ਪਰ ਮਜਦੂਰਾਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਸਰਕਾਰੀ ਕਰਮਚਾਰੀ ਹੀ ਖਾ ਜਾਂਦੇ ਹਨ
(੬)ਮਜਦੂਰਾਂ ਦੇ ਪਰਿਵਾਰਾਂ ਨੂੰ ਕੋਈ ਨਹੀਂ ਸਭਲਣਾ ਚਾਹੁੰਦਾ ਸਭ ਬਸ ਦਿਖਾਵਾ ਕਰਦੇ ਹਨ
(੭) ਹੁਣ ਦੀ ਗੱਲ ਕਰਦਾ ਕਿਸਾਨਾਂ ਦਾ ਅੰਦੋਲਨ ਚਲਦਾ ਪਿਆ ਸਾਰੇ ਲੋਕ ਕਿਸਾਨ ਮਜਦੂਰ ੲੇਕਤਾ ਜਿੰਦਾਬਾਦ ਦਾ ਨਾਰਾ ਲਗੳਦੇ ਹਨ ਪਰ ਮਜਦੂਰਾਂ ਦੀ ਅਵਾਜ਼ ਕੋਣ ਸੁਨਦਾ ਗੱਲ ਤਾਂ ਮਜਦੂਰਾਂ ਦੀ ਵੀ ਕਰਨੀ ਚਾਹੀਦੀ ਹੈ ਸਭ ਤੋਂ ਅਖੀਰ ਵਿੱਚ ਸਾਰੀਆਂ ਨੂੰ ਮਜਦੂਰਾਂ ਦੀ ਗੱਲ ਸੁਣਨੀ ਚਾਹੀਦੀ ਹੈ

  • ਅਮਰਜੀਤ ਸਿੰਘ
  • 253

Continue Reading

ਰਚਨਾਵਾਂ ਜਨਵਰੀ 2021

ਕਿਸਾਨ ਅੰਦੋਲਨ

Published

on

latest punjabi poetry

ਮੈਂ ਖੇਤਾਂ ਦਾ ਵਾਹਕ, ਦੁਖੀ ਕਿਸਾਨ ਬੋਲਦਾਂ।
ਮੈਂ ਮਿੱਟੀ ਦਾ ਜਾਇਆ, ਸੀਨਾ ਤਾਣ ਬੋਲਦਾਂ।
ਮੁੜ੍ਹਕਾ ਡੋਲ ਕੇ ਬੰਜ਼ਰ ਨੂੰ ਜ਼ਰਖੇਜ਼ ਬਣਾਇਆ,
ਪਰ ਮੇਰੇ ਮੁੜ੍ਹਕੇ ਦਾ ਮੁੱਲ ਕਿਸੇ ਨਾ ਪਾਇਆ।
ਕੀ ਦੱਸਾਂ ਅੱਜ ਹੋ ਕੇ ਮੈਂ ਪਰੇਸ਼ਾਨ ਬੋਲਦਾਂ।

ਕਰਜ਼ੇ ਵਾਲੀ ਪੰਡ ਅਜੇ ਨਾ ਸਿਰ ਤੋਂ ਲੱਥੀ,
ਗੜ੍ਹਿਆਂ ਵਾਲੀ ਮਾਰ ਨੇ ਭੰਨ ਦਿੱਤੀ ਵੱਖੀ।
ਉੱਪਰੋਂ ਭਾਵੇਂ ਦਿਸਦਾ ਹਾਂ ਮੈਂ ਹਾਸੇ ਵੰਡਦਾ,
ਪਰ ਮੈਂ ਅੰਦਰੋਂ ਹੋਇਆ ਲਹੂ ਲੁਹਾਨ ਬੋਲਦਾਂ।
ਮੈਂ ਖੇਤਾਂ ਦਾ ਵਾਹਕ, ਦੁਖੀ ਕਿਸਾਨ ਬੋਲਦਾਂ।

ਕਾਂ ਤੇ ਚਿੜੀ ਦੀ ਮੇਰੇ ਉੱਤੇ ਢੁਕੇ ਕਹਾਣੀ,
ਵਾਹਵਾਂ, ਬੀਜਾਂ, ਪਾਲਾਂ ਤੇ ਮੈਂ ਦੇਵਾਂ ਪਾਣੀ।
ਪਿੱਤਲ਼ ਦੇ ਭਾਅ ਲੈ ਜਾਂਦੇ ਨੇ ਮੈਥੋਂ ਸੋਨਾ,
ਡਾਢਿਆਂ ਅੱਗੇ ਹਾਰਿਆ ਮੈਂ ਇਨਸਾਨ ਬੋਲਦਾਂ।
ਮੈਂ ਖੇਤਾਂ ਦਾ ਵਾਹਕ, ਦੁਖੀ ਕਿਸਾਨ ਬੋਲਦਾਂ।

ਚੋਰ ਤੇ ਹਾਕਮ ਰਲ਼ ਕੇ ਨੇ ਹੁਣ ਲੁੱਟਣ ਲੱਗੇ,
ਸਬਰਾਂ ਵਾਲੇ ਬੰਨ੍ਹ ਵੀ ਨੇ ਹੁਣ ਟੁੱਟਣ ਲੱਗੇ।
ਫ਼ਿਤਰਤ ਤੋਂ ਨਾ ਬਾਗ਼ੀ ਪਰ ਹੁਣ ਹੱਲ ਨਾ ਕੋਈ,
ਹੱਕਾਂ ਖਾਤਿਰ ਹੱਥਾਂ ਵਿੱਚ ਲੈ ਜਾਨ ਬੋਲਦਾਂ।
ਮੈਂ ਖੇਤਾਂ ਦਾ ਵਾਹਕ, ਦੁਖੀ ਕਿਸਾਨ ਬੋਲਦਾਂ।

‘ਜੇ.ਦੀਪ’ ਕੋਈ ਸੁਣਲੇ ਅੱਜ ਪੁਕਾਰ ਜੇ ਮੇਰੀ,
ਕਿਰਤੀ, ਕਾਮੀ ਕੌਮ ਕਿਉਂ ਫਿਰ ਢਾਏ ਢੇਰੀ?
ਅੰਨ ਦੀ ਧੁੱਪ ਬਿਖੇਰਦਾ ਮੈਂ ਸੂਰਜ ਬਣਕੇ,
ਨੇਰ੍ਹੇ ਵਿੱਚ ਨਾ ਡੱਕੋ, ਮੈਂ ਤੁਫ਼ਾਨ ਬੋਲਦਾਂ।
ਮੈਂ ਖੇਤਾਂ ਦਾ ਵਾਹਕ, ਦੁਖੀ ਕਿਸਾਨ ਬੋਲਦਾਂ।
ਮੈਂ ਖੇਤਾਂ ਦਾ ਵਾਹਕ……………………।

  • ਜਗਦੀਪ ਸਿੰਘ
  • 252

Continue Reading

ਰਚਨਾਵਾਂ ਜਨਵਰੀ 2021

ਧੀ

Published

on

latest punjabi poetry

ਬਲੀ ਔਏ ਦਹੇਜ ਦੀ ਚੜੀਆ ਨੇ ਧੀਆ
ਅਁਗ ਵਿੱਚ ਏਹਦੀ ਲੱਖਾ ਸੜੀਆ ਨੇ ਧੀਆ
ਬਲੀ ਔਏ ਦਹੇਜ ਦੀ ਚੜੀਆ ਨੇ ਧੀਆ
ਵੇਚ ਵਁਟ ਸਭ ਕੁਝ ਮਾਪੇ ਧੀਆ ਤੋਰਦੇ
ਜਿਉਦੀਆ ਨੂੰ ਖਁੜ ਸੋਹਰੇ ਮੋਈਆ ਨੇ ਮੋੜਦੇ
ਜੀਦੇ ਮਾਪੇ ਨੇ ਗਰੀਬ ਉਹਦੇ ਮਾੜੇ ਨੇ ਨਸੀਬ
ਲੈ ਲੈ ਫਾਹ ਉਹੋ ਮਰੀਆ ਨੇ ਧੀਆ
ਬਲੀ ਔਏ ਦਹੇਜ ਦੀ ਚੜੀਆ ਨੇ ਧੀਆ
ਬਦਲਿਆ ਸਮਾ ਸੋਚਾ ਹੋ ਗਈਆ ਮਾੜੀਆ
ਏਨਾ ਸੋਚਾ ਦੀ ਸੂਲੀ ਧੀਆ ਚੜੀਆ ਵਿਚਾਰੀਆ
ਹਁਸਨ ਦੀ ਜਾਚ ਕਿਤੇ ਗਈ ਏ ਗਵਾਚ
ਹਰ ਵੇਲੇ ਹੰਝੂਵਾ ਚ ਹੜੀਆ ਨੇ ਧੀਆ
ਬਲੀ ਔਏ ਦਹੇਜ ਦੀ ਚੜੀਆ ਨੇ ਧੀਆ
ਪੈਸਿਆ ਦੇ ਲਾਲਚੀ ਜੋ ਪਾਪ ਏ ਕਮਾਉਂਦੇ ਨੇ
ਸੁਖ ਅਪਣੀਆ ਧੀਆ ਵਲੋ ਉਹ ਵੀ ਕਦੋ ਪਾਉਂਦੇ ਨੇ
ਬੜੀ ਮਾੜੀ ਏਹੇ ਗਁਲ ਕੋਈ ਲਁਭੋ ਏਹਦਾ ਹਁਲ
ਦੁਖੀ ਇਕ ਹੀ ਨਈ ਏਥੇ ਬੜੀਆ ਨੇ ਧੀਆ
ਬਲੀ ਔਏ ਦਹੇਜ ਦੀ ਚੜੀਆ ਨੇ ਧੀਆ

  • ਟੀਟੂ ਸਿੰਘ ਸ਼ਾਇਰ
  • 251

Continue Reading

ਰੁਝਾਨ


Copyright by IK Soch News powered by InstantWebsites.ca