Song - Kanwar Iqbal Singh | Latest Punjabi Competition 2020
Connect with us [email protected]

ਰਚਨਾਵਾਂ ਨਵੰਬਰ 2020

ਗੀਤ – ਕੰਵਰ ਇਕਬਾਲ ਸਿੰਘ

Published

on

ik soch

ਮਹਿੰਗਾਈ ‘ਤੇ ਬੇਰੋਜ਼ਗਾਰੀ ਐਸੀ ਰੱਤ ਨਚੋੜੀ
ਅੰਨਦਾਤਾ ਖੁਦਕੁਸ਼ੀਆਂ ਕਰਦਾ ਕਿਵੇਂ ਮਨਾਈਏ ਲੋਹੜੀ ?

ਹੋਣਹਾਰ ਮੁਟਿਆਰਾਂ-ਗੱਭਰੂ,ਦਰ-ਦਰ ਧੱਕੇ ਖਾਂਦੇ
ਰੁਲਦੀਆਂ ਕੌਡੀਆਂ ਦੇ ਮੁੱਲ ਡਿਗਰੀਆਂ,ਪੜ੍ਹ-ਲਿਖ ਕੇ ਪਛਤਾਂਦੇ
ਅਨਪੜ੍ਹ ਲੀਡਰ ਮੌਜ ਮਨਾਉਂਦੇ,ਮੱਤ ਜਿਨ੍ਹਾਂ ਨੂੰ ਥੋੜ੍ਹੀ
ਅੰਨਦਾਤਾ ਖੁਦਕੁਸ਼ੀਆਂ ਕਰਦਾ,ਕਿਵੇਂ ਮਨਾਈਏ ਲੋਹੜੀ….?

ਮਜਬੂਰੀ ਵੱਸ ਭਾਰੇ ਕਰਜ਼ੇ ਦੀ ਪੰਡ ਸਿਰ ‘ਤੇ ਧਰ ਕੇ
ਰੁਲੇ ਜਵਾਨੀ ਪਾਰ ਸਮੁੰਦਰੋਂ,ਸਬਰਾਂ ਦੇ ਘੁੱਟ ਭਰ ਕੇ
ਹੱਡ ਖੋਰ ਕੇ ਕਰਨ ਕਮਾਈਆਂ,ਜਾਵਨ ਜਿਸਮ ਨਚੋੜੀ
ਅੰਨਦਾਤਾ ਖੁਦਕੁਸ਼ੀਆਂ ਕਰਦਾ,ਕਿਵੇਂ ਮਨਾਈਏ ਲੋਹੜੀ……?

ਜੱਗ ਜਣਨੀ ਮਹਿਫੂਜ਼ ਨਾ ਏਥੇ,ਦਿਨੇ ਹੀ ਜਾਏ ਉਧਾਲੀ
ਲੁੱਚੇ-ਲੰਡੇ ਬੁੱਕਦੇ ਫ਼ਿਰਦੇ,ਰੋਂਦੇ ਫ਼ਿਰਨ ਸਵਾਲੀ
ਅੰਨ੍ਹੇ ਹੋਏ ਕ਼ਾਨੂਨ ਦੀ ਅੱਖ ਤੋਂ ਖੋਲ੍ਹੀਏ ਪੱਟੀ ਚੌੜੀ
ਅੰਨਦਾਤਾ ਖੁਦਕੁਸ਼ੀਆਂ ਕਰਦਾ,ਕਿਵੇਂ ਮਨਾਈਏ ਲੋਹੜੀ…..?

ਨਸ਼ਿਆਂ ਨੇ ਘਰ ਸੁੰਨੇ ਕੀਤੇ,ਕੀ ਗੱਭਰੂ ਕੀ ਨਾਰਾਂ
ਚੌਧਰੀਆਂ ਦੀਆਂ ਪੰਜੇ ਘਿਓ ਵਿੱਚ,ਵਣਜ ਕਰਨ ਸਰਕਾਰਾਂ
ਅੱਤ ਖ਼ੁਦਾ ਦਾ ਵੈਰ “ਕੰਵਰ” ਜੀ,ਹਰ-ਦਮ ਪਾਈਏ ਬਹੁੜੀ
ਅੰਨਦਾਤਾ ਖੁਦਕੁਸ਼ੀਆਂ ਕਰਦਾ,ਕਿਵੇਂ ਮਨਾਈਏ ਲੋਹੜੀ……?

ਸਮਝ ਲਵੋ ਇਹ,ਕਿਸ ਨੇ ਮੇਰਾ ਦੇਸ਼ ਕੁਰਾਹੇ ਪਾਇਆ ?
ਲੋਕ ਰਾਜ ਦੇ ਥਮਲਿਆਂ ਨੂੰ,ਕਿਸ ਨੀਹਾਂ ਤੀਕ ਹਿਲਾਇਆ ?
ਕਲਮਾਂ ਵਾਲਿਓ ਫਰਜ਼ ਪਛਾਣੀਏ,ਹਿੰਮਤ ਕਰੀਏ ਥੋੜ੍ਹੀ
ਲੋਕਾਂ ਨੂੰ ਪਰਤਾਈਏ ਮਿੱਤਰੋ,ਸ਼ਗਨਾਂ ਵਾਲ਼ੀ ਲੋਹੜੀ
ਰਲ਼-ਮਿਲ ਖ਼ੂਬ ਮਨਾਵਾਂਗੇ ਫ਼ਿਰ ਸ਼ਗਨਾਂ ਵਾਲ਼ੀ ਲੋਹੜੀ….!

-ਕੰਵਰ ਇਕਬਾਲ ਸਿੰਘ

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਨਵੰਬਰ 2020

ਸੋਹਬਤ

Published

on

ik soch muqabla

ਸੋਹਬਤ ਹੋਈ ‘ਗਾਂਧੀ’ ਨੂੰ ਤੇਰੀ
ਦੁਆਵਾਂ ‘ਚ ਰੱਬ ਤੋਂ ਰੱਬ ਮੰਗਣ ਤੇ

ਜੁੜ ਜਾਂਦੇ ਨੇ ਅੱਖਰ ਕੁਝ
ਵੀਹੀ ਚੋਂ ਤੇਰੇ ਨੀਂਵੀ ਪਾ ਲੰਘਣ ਤੇ

ਮੈਂ ਅਰਜ ਕਰਦਾ, ਕੀ ਸਮਝਾਂ?
ਤੇਰੇ ਇਰਸ਼ਾਦ ਕਹਿਕੇ ਸੰਗਣ ਤੇ

ਚਿੱਤ ਖੁਸ਼ ਹੋਣਾ ਤਾਂ ਬਣਦਾ ਏ
ਜੇ ਵਾਰ ਵਾਰ ਛੇੜਕੇ ਸੱਜਣ ਖੰਗਣ ਤੇ

ਕੁਦਰਤ ਫਿੱਕੀ ਪੈ ਜਾਂਦੀ ਏ
ਤੱਕ ਮੈਨੂੰ, ਤੇਰੇ ਮਿੰਨਾ ਮਿੰਨਾ ਹੱਸਣ ਤੇ

ਫਿਦਾ ਕਿਵੇਂ ਨਾ ਹੁੰਦਾ ਦੱਸ ਗਾਂਧੀ?
ਅੱਖਾਂ, ਬੁੱਲ, ਕੋਕਾ ਤੇ ਤੇਰੇ ਕੰਗਣ ਤੇ

ਮਿੱਠਾ ਮਿੱਠਾ ਲੱਗਣ ਲੱਗਦੈ ਸਭ
ਲਾ-ਇਲਾਜ ਇਸ਼ਕ ਸੱਪ ਦੇ ਡੰਗਣ ਤੇ

-ਹਰਪ੍ਰੀਤ

Continue Reading

ਰਚਨਾਵਾਂ ਨਵੰਬਰ 2020

ਕਵਿਤਾ-ਮਿੱਠੇ ਮਿੱਠੇ ਚਸ਼ਮੇ

Published

on

ik soch poetry

ਸਾਹਾਂ ਦੀ ਪੰਗਡੰਡੀਆ ਤੇ
ਤੁਰਦਾ ਰਹੇਗਾ ਨਾਮ ਤੇਰਾ
ਹਵਾਂ ਵਿਚ ਲਰਜ਼ਦਾ ਰਹਿਣਾ
ਪਿਆਰ ਤੇਰਾ
ਦਿਲ ਦੀ ਸਰਦਲ ਜ਼ਮੀਨ ਤੇ
ਵੱਧਦਾ ਫੁੱਲਦਾ ਰਹੇਗਾ
ਪਿਆਰ ਤੇਰੇ ਦਾ ਬੂਟਾ

ਕੱਜਲ ਤੇਰਿਆਂ ਨੈਣਾਂ ਦਾ
ਡੰਗ ਦਾ ਰਹੇਗਾ ਜੋਗੀਆਂ ਨੂੰ
ਜ਼ੁਲਫ਼ਾਂ ਤੇਰੀਆਂ ਚ
ਉਲ਼ਝੇ ਰਹਿਣਗੇ ਰਾਹੀਂ
ਪੈੜਾਂ ਤੇਰੀਆਂ ਚੋਂ
ਉਗਦੇ ਰਹਿਣਗੇ ਫੁੱਲ ਗੁਲਾਬਾ ਦੇ
ਤੇਰੇ ਹਾਸੇ ਅੱਗੇ
ਝੁਕਦੇ ਰਹਿਣਗੇ ਸਿਰ ਸਾਜ਼ਾਂ ਦੇ

ਤੇਰਿਆਂ ਬੁੱਲਾਂ ਚੋਂ ਫੁੱਟਦੇ ਰਹਿਣੇ
ਮਿੱਠੇ ਮਿੱਠੇ ਚਸ਼ਮੇ
ਤੈਨੂੰ ਵੇਖਣ ਲਈ ਅੱਖ ਖੁੱਲਦੀ ਰਹਿਣੀ
ਸੁੰਨ ਸੁਮਾਧਾ ਦੀ
ਤੈਨੂੰ ਪਾਵਣ ਲੲੀ ਠੋਕਰ
ਵੱਜਦੀ ਰਹਿਣੀ ਤਾਜ਼ਾ ਨੂੰ
ਤੇਰੇ ਬਾਰੇ ਲਿਖਣ ਲੲੀ
ਕਲਮਾਂ ਚੁੱਕਣੀਆਂ ਬੜੇ ਹੀ ( ਗੁਰਪ੍ਰੀਤਾ ) ਨੇ
ਪਰ ਤੇਰੇ ਅੱਗੇ ਨਿਕੜੇ ਪੈਣਾ
ਇਹਨਾਂ ਵੱਡਿਆਂ ਵੱਡਿਆ ਅਲਫਾਜਾਂ ਨੇ

-ਗੁਰਪ੍ਰੀਤ ਕਸਬਾ

Continue Reading

ਰਚਨਾਵਾਂ ਨਵੰਬਰ 2020

ਮਿੱਟੀ ਦੀ ਡਲੀ

Published

on

ik soch muqabla

ਮੈਂ ਮਿੱਟੀ ਦੀ ਡਲੀ ਮੀਂਹ ਦੀ ਕਿਣ-ਮਿਣ “ਚ” ਮੱਠੀ-ਮੱਠੀ ਖਸ਼ਬੋ ਪਈ ਵੰਡਦੀ ਹਾਂ, ਕਿਤੇ ਪਏ ਬੀਜ ਨੂੰ ਪੁੰਗਰਨ ਦਾ ਗੁਰ- ਪਈ ਦੱਸਦੀ ਹਾਂ,
ਮੈਂ ਮਿੱਟੀ ਦੀ ਡਲੀ ਭਾਰੀ ਭਰਕਮ ਚਮ ਦੇ ਬੂਟਾਂ ਥੱਲਿਉਂ ਵੀ ਮੁਸਕਰਾ ਪੈਨੀ ਹਾਂ,
ਮੈਂ ਕਦੀ ਸੌਂਗ ਨਹੀ ਮਨਾਉਂਦੀ…..
ਕਿਉ ਕਿ.. ਮੈਂ ਤਾਂ ਹਾਂ, ਮਿੱਟੀ ਦੀ ਡਲੀ,
ਮੈਂ ਤਾਂ ਹਾਂ ਮਿੱਟੀ ਦੀ ਡਲੀ!
-ਹਰਮਨਪ੍ਰੀਤ ਸਿੰਘ

Continue Reading

ਰੁਝਾਨ