Zrwaane Hakam Nu Lalkaar- Pali Geetan wala
Connect with us apnews@iksoch.com

ਰਚਨਾਵਾਂ ਜਨਵਰੀ 2021

ਜਰਵਾਣੇ ਹਾਕਮ ਨੂੰ ਲਲਕਾਰ

Published

on

poetry

ਇਹ ਪੁੱਤ ਪੰਜਾਬੋਂ ਆਏ ਨੇ,
ਖੇਤਾਂ ਦੀ ਮਿੱਟੀ ਦੇ ਜਾਏ ਨੇ,
ਚੰਗਾ ਹੁੰਦਾ ਜੇ ਪੜ ਲੈਦੀ ਇਤਹਾਸ ਪਹਿਲਾ ਦਸਤਾਰ ਦਾ।
ਖੋਹ ਕੇ ਲੈ ਜਾਣੈ ਹੱਕ ਦਿੱਲੀਏ ,ਹੁਣ ਦਮ ਦੇਖੀਂ ਸਰਦਾਰਾਂ ਦਾ।
ਲੱਖਾ ਦਾ ਹੋ ਗਿਆ ਕੱਠ ਦਿੱਲੀਏ ,ਹੁਣ ਦਮ ਦੇਖੀਂ ਸਰਦਾਰਾ ਦਾ।

ਬੰਨ ਕੱਫਨ ਸਿਰ ਤੇ ਨਿਕਲੇ ਨੇ ,ਪਿੰਡਾਂ ‘ਚੋ ਜਥੇ ਕਿਸਾਨਾਂ ਦੇ,
ਡਟ ਮੋਰਚਿਆਂ ਤੇ ਬਹਿ ਗਏ ਨੇ, ਸੰਗਰਾਮੀਂ ਝੁੰਡ ਤੂਫਾਨਾਂ ਦੇ,
ਜੈਕਾਰੇ ਗੂੰਜਣ ਬੁੱਲਾਂ ਤੇ, ਮਨ ਵਿੱਚ ਫੋਟੋ ਹਰਮੰਦਰ ਦੀ,
ਕਿਤੇ ਪੜਦੇ ਬਾਬੇ ਸੁਖਮਨੀਆਂ, ਕਿਤੇ ਵਰਤ ਰਹੇ ਨੇ ਲੰਗਰ ਨੀ,
ਹੜ ਆ ਗਿਆ ਅਣਖ਼ੀ ਲੋਕਾਂ ਦਾ,
ਕੋਈ ਡਰ ਨੀ ਤੇਰੀਆਂ ਰੋਕਾਂ ਦਾ
ਨਾ ਡਰ ਕੋਈ ਟੈਕਾਂ ਤੋਪਾਂ ਦਾ ਨਾ ਪਾਣੀ ਦੀਆਂ ਬੋਛਾਰਾਂ ਦਾ
ਖੋਹ ਕੇ ਲੈ ਜਾਣ ਗੇ ਹੱਕ ਦਿੱਲੀਏ ,ਹੁਣ ਦਮ ਦੇਖੀ ਸਰਦਾਰਾਂ ਦਾ।

ਸਾਡੇ ਖੇਤਾਂ ਦਾ,ਸਾਡੀ ਮਿੱਟੀ ਦਾ, ਮਸਲਾ ਹੈ ਸਾਡੀਆਂ ਫਸਲਾਂ ਦਾ,
ਚੁੱਪ ਕਰਕੇ ਕਿੱਦਾ ਮੰਨ ਲਈਏ ,ਮਸਲਾ ਹੈ ਸਾਡੀਆ ਨਸਲਾਂ ਦਾ,
ਗੱਲ ਸੁਣ ਸੈਟਰ ਸਰਕਾਰੇ ਨੀ ,ਅਸੀ ਧੱਕਾ ਧੋਖਾ ਨਹੀਂ ਜਰਨਾਂ
ਇਹ ਕਾਲੇ ਕਾਨੂੰਨਾਂ ਨੂੰ ਤੈਨੂੰ, ਆਖਿਰ ਪੈਣਾਂ ਰੱਦ ਕਰਨਾ,
ਅਸੀ ਪਾ ਲੈਣੇ ਨੇ ਵਾਹਣੀ ਨੀ
ਤੇਰੇ ਯਾਰ ਅੰਬਾਨੀ ‘ਡਾਨੀ ਨੀ
ਤੂੰ ਦੇਸ ਜਿੰਨਾਂ ਨੂੰ ਵੇਚਿਆ ਹੈ
ਸਾਡੇ ਮੱਥੇ ਤੇ ਯੁੱਧ ਚੇਪਿਆ ਹੈ
ਤੂੰ ਕਿੱਥੇ ਹੌਸਲਾ ਦੇਖਿਆ ਹੈ ਬਾਪੂ ਮਾਈਆਂ ਮੁਟਿਆਰਾਂ ਦਾ।
ਖੋਹ ਕੇ ਲੈ ਜਾਣਗੇ ਹੱਕ ਦਿੱਲੀਏ ਹੁਣ ਦਮ ਦੇਖੀ ਸਰਦਾਰਾਂ ਦਾ।

ਵਾਰਸ ਨੇ ਭਗਤ ਸਰਾਭਿਆ ਥੋੜੇ ਸੁਭਾਅ ਦੇ ਬਾਗੀ ਨੇ
ਇਹ ਆਸ਼ਕ ਧੁਰੋਂ ਸਲੀਬਾਂ ਦੇ ਅਣਖੀਲੇ ਪੁੱਤ ਪੰਜਾਬੀ ਨੇ
ਆਹ ਤੱਕ ਜੱਰੇ ਨੀ ਰੇਤੇ ਦੇ ਤੈਨੂੰ ਘੇਰਾ ਪਾਈ ਬੈਠੇ ਨੇ
ਤੇਰੀ ਜੂਹ ਵਿੱਚ ਕਿਰਤੀ ਕਾਮੇਂ ਨੀ ਪੁੱਤ ਡੇਰਾ ਲਾਈ ਬੈਠੇ ਨੇ
ਪਾੜੇ ਨੇ ਸਿੱਖ ਵਿਦਿਆਲੇ ਦੇ
ਇਹ ਬੇਟੇ ਬਾਜਾਵਾਲੇ ਦੇ
ਇਹ ਵਗਦੇ ਹੋਏ ਦਰਿਆ ਦਿੱਲੀਏ
ਔਖਾ ਹੈ ਮੋੜਨਾ ਰਾਹ ਦਿੱਲੀਏ
ਕਰਨਾ ਹੈ ਵਹਿਮ ਤਬਾਹ ਦਿੱਲੀਏ, ਤੇਰੀ ਮੱਤ ਨੂੰ ਚੜੇ ਹੰਕਾਰਾਂ ਦਾ।
ਖੋਹ ਕੇ ਲੈ ਜਾਣਗੇ ਹੱਕ ਦਿੱਲੀਏ ਹੁਣ ਦਮ ਦੇਖੀ ਸਰਦਾਰਾਂ ਦਾ।

ਦਿੱਲੀ ਦਰਬਾਰ ਦੇ ਪਾਵਿਆ ਨੂੰ, ਜੈਕਾਰਿਆ ਨਾਲ ਹਿਲਾ ਦੇਣਾ,
ਇਹਨਾਂ ਇਨਕਲਾਬ ਦੀਆਂ ਲਹਿਰਾਂ ਨੇ, ਤਖਤਾਂ ਨੂੰ ਵਖਤ ਹੈ ਪਾ ਦੇਣਾ,
ਇਹ ਝੁਕਣੇ ਨਹੀਂ ,ਇਹ ਰੁਕਣੇ ਨਹੀਂ ਇਹ ਮੁੱਕਣੇ ਨਹੀਂ,
ਇਹ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ
ਇਹ ਆਪਣੇ ਖੇਤ ਬਚਾਵਣ ਲਈ ,
ਜਾਨ ਦੀ ਬਾਜੀ ਲਾ ਸਕਦੇ ਨੇ,
ਤਾਅ ਚੜ ਸੋਹਲ ਜਹੀਆਂ ਤੰਦਾਂ ਨੂੰ
ਮਨਵਾ ਕੇ ਜਾਣਗੇ ਮੰਗਾਂ ਨੂੰ
ਚੜੂ ਤਾਪ ਦਿੱਲੀ ਦੀਆਂ ਕੰਧਾਂ ਨੂੰ ,ਇਹਨਾਂ ਭਖਦੇ ਹੋਏ ਅੰਗਿਆਰਾਂ ਦਾ
ਖੋਹ ਕੇ ਲੈ ਜਾਣਗੇ ਹੱਕ ਦਿੱਲੀਏ ਹੁਣ ਦਮ ਦੇਖੀ ਸਰਦਾਰਾਂ ਦਾ।
ਲੱਖਾਂ ਦਾ ਹੋਜੂ ਕੱਠ ਦਿੱਲੀਏ ,ਹੜ ਆ ਗਿਆ ਏ ਦਸਤਾਰਾ ਦਾ।

  • ਪਾਲ਼ੀ ਗੀਤਾਂ ਵਾਲਾ
  • 45

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਜਨਵਰੀ 2021

ਕਿਸਾਨੀ

Published

on

ਚੜ੍ਹਦੇ ਸੂਰਜ਼ ਦੇ ਨਾਲ ਉਠਦਾ
ਮੈਂ ਪੁੱਤਰ ਕਿਸਾਨ ਦਾ
ਧੁੱਪ ਹੋਵੇ ਜਾ ਛਾ
ਮੈਂ ਹਰ ਰੰਗ ਮਾਣਦਾ
ਮੋੜ ਪਾਣੀ ਦੇ ਨੱਕੇ
ਫਸਲ ਸ਼ਿੰਗਾਰ ਦਾ
ਹਾੜੀ ਸਾਉਣੀ ਮਿਹਨਤਾਂ
ਕਰ ਜੀਵਨ ਸਵਾਰਦਾ

  • ਬਲਜੀਤ ਸਿੰਘ
  • 281

Continue Reading

ਰਚਨਾਵਾਂ ਜਨਵਰੀ 2021

ਵਿਰਸਾ ਮੇਰੇ ਪੰਜਾਬ ਦਾ

Published

on

ਹਾਂ ਮੈਂ ਬੋਲ ਰਹੀ ਮੁਟਿਆਰ ਪੰਜਾਬ ਦੀ,
ਵੇਖਿਆ ਮੈਂ ਜਿੱਥੇ ਜਿਉਣ ਦਾ ਵੱਖਰਾ ਸੁਆਦ ਬਈ,
ਰੂਹ ਹੈ ਜਿਸ ਦੀ ਬਦਲੀ ਨਾਲ਼ ਵਕਤ ਦੇ,
ਖੋਰੇ ਕਦ ਉਸ ਵੇਲੇ ਮੁੜ ਆਵਣਾਂ,
ਜਦ ਨਾਂ ਪੰਜਾਬੀ ਦਾ ਚਮਕੇਗਾ ਮੁੜ ਸਾਰੇ ਜਗਤ ਤੇ।

ਹਾਂ ਮੈਂ ਬੋਲ ਰਿਹਾ ਗੱਭਰੂ ਪੰਜਾਬ ਦਾ,
ਰੰਗ ਮਿਲਿਆ ਮੈਨੂੰ ਜਿੱਥੋਂ ਸੂਹਾ ਮੇਰੇ ਹਰ ਖੁਆਬ ਦਾ,
ਰੂਹ ਹੈ ਜਿਸਦੀ ਬਦਲੀ ਨਾਲ਼ ਵਕਤ ਦੇ,
ਖੋਰੇ ਕਦ ਉਸ ਵੇਲੇ ਮੁੜ ਆਵਣਾਂ,
ਜਦ ਨਾਂ ਪੰਜਾਬੀ ਦਾ ਚਮਕੇਗਾ ਮੁੜ ਸਾਰੇ ਜਗਤ ਤੇ।

ਹਾਂ ਮੈਂ ਬੋਲ ਰਹੀ ਮੁਟਿਆਰ ਪੰਜਾਬ ਦੀ,
ਵਿੱਚ ਬਾਗਾਂ ਖਿੜੇ ਸੋਹਣੇ ਫੁੱਲ ਗੁਲਾਬ ਦੀ,
ਜਿੱਥੋਂ ਦੇ ਗੱਭਰੂ ਚਿੱਟੇ ਚਾਦਰੇ ਨਾਲ਼,
ਕੁੜਤੇ ਸੋਹਣੇ ਪਾਉਂਦੇ ਸੀ,
ਵਿੱਚ ਗਲ਼ ਕੈਂਠੇ ਵੀ ਸਜਾਉਂਦੇ ਸੀ,
ਨਾ ਉਹ ਗਿੱਦੜਾਂ ਕੋਲੋਂ ਹਾਰਦੇ,
ਵੀਰ,ਸੂਰਮੇ ਨਾਲ਼ੇ ਦੇਸ਼ ਮੇਰੇ ਦੇ ਸ਼ੇਰ ਕਹਾਉਂਦੇ ਸੀ।
ਸੋਹਣਾ ਹਰ ਗੱਭਰੂ ਜਵਾਨ ਸੀ,
ਕਰ-ਕਰ ਕਮਾਈਆਂ ਨਾਂ ਰੱਜਦਾ ਉਏ,
ਵੇਖਿਆ ਨਾ ਖਾਂਦਾ ਕਦੇ ਉਹ ਹਰਾਮ ਦੀ।

ਖੋਰੇ ਕਿਉਂ ਘੱਟ ਉਸਦਾ ਮਿੱਟੀ ਨਾਲ਼ ਮੋਹ ਗਿਆ,
ਲੱਗਦਾ ਸਭ ਨਾਲ਼ ਵਕਤ ਦੇ ਖੋਹ ਗਿਆ,
ਵਿੱਚ ਪੈ ਗਿਆ ਨਸ਼ਿਆਂ ਮੇਰਾ ਗੱਭਰੂ ਸੋਹਣਾ ਜਵਾਨ ਉਏ,
ਇਹ ਵੇਖ ਮੇਰਾ ਦੇਸ਼ ਪੰਜਾਬ ਵੀ ਰੋ ਪਿਆ।

ਹਾਂ ਮੈਂ ਬੋਲ ਰਿਹਾ ਗੱਭਰੂ ਪੰਜਾਬ ਦਾ,
ਜਿਸ ਵਿੱਚ ਸੋਹਣਾ ਲੱਗਦਾ ਸੀ ਵਗਦਾ ਪਾਣੀ
ਸਤਲੁਜ, ਬਿਆਸ,ਰਾਵੀ, ਜੇਹਲਮ ਤੇ ਚਨਾਬ ਦਾ,
ਜਿੱਥੋਂ ਦੀ ਮੁਟਿਆਰ ਨਿੱਤ ਤਕਲੇ਼ ਤੇ ਤੰਦ ਪਾਉਂਦੀ ਸੀ,
ਸੂਹੇ ਰੰਗ ਦੀ ਫੁਲਕਾਰੀ ਉਹ ਹੁਣ ਨਾ ਕੱਢੇ ਉਏ,
ਜੋ ਲੈ ਕੇ ਨਾਲ ਚਾਵਾਂ ਦੇ,
ਉਹ ਨਾਂ ਕਦੇ ਸਿਰ ਉੱਤੋਂ ਲਾਹੁੰਦੀ ਸੀ।
ਮੈਨੂੰ ਆਵੇ ਚੇਤਾ ਉਹਦੀ ਹਰ ਪੀਂਘ ਦੇ ਹੁਲਾਰ ਦਾ,
ਸੀ ਸਾਦਗੀ ਗਹਿਣਾ,ਸਭ ਤੋਂ ਵੱਡਾ ਉਸ ਦੇ ਸ਼ਿੰਗਾਰ ਦਾ।

ਖੋਰੇ ਕਿਉਂ ਘੱਟ ਉਸਦਾ ਚਰਖ਼ੇ, ਫੁਲਕਾਰੀਆਂ ਨਾਲ਼ ਮੋਹ ਗਿਆ,
ਲੱਗਦਾ ਸਭ ਨਾਲ਼ ਵਕਤ ਦੇ ਖੋਹ ਗਿਆ,
ਵਿੱਚ ਰੁਲ਼ ਗਈ ਫੈਸ਼ਨਾਂ ਦੇ ਮੇਰੀ ਮੁਟਿਆਰ ਸੋਹਣੀ ਜਵਾਨ ਉਏ,
ਇਹ ਵੇਖ ਮੇਰਾ ਦੇਸ਼ ਪੰਜਾਬ ਵੀ ਰੋ ਪਿਆ।

ਹਾਂ ਮੈਂ ਬੋਲ ਰਹੀ ਮੁਟਿਆਰ ਪੰਜਾਬ ਦੀ,
ਵਿੱਚੋਂ ਸਾਜ਼ਾਂ ਦੇ ਸੋਹਣੇ ਸਾਜ਼ ਰਕਾਬ ਦੀ,
ਹਾਂ ਮੈਂ ਮੁੜ ਤਕਲੇ਼ ਤੇ ਤੰਦ ਪਾਉਂਣਾ ਚਾਹੁੰਦੀ ਹਾਂ,
ਮੈਂ ਰੁੱਸੇ ਮੇਰੇ ਦੇਸ਼ ਪੰਜਾਬ ਨੂੰ,
ਫਿਰ ਮਨਾਉਣਾ ਚਾਹੁੰਦੀ ਹਾਂ,
ਮੁੜ ਪਿੱਪਲ਼ ਤੇ ਪੀਂਘਾਂ ਪਾਉਣ ਦੀਆਂ ਸੱਧਰਾਂ ਨੂੰ ਪਾਲ਼ ਕੇ,
ਇਸ ਦੇ ਰੰਗ ਵਿੱਚ ਰੰਗ ਜਾਣਾ ਚਾਹੁੰਦੀ ਹਾਂ।

ਹਾਂ ਮੈਂ ਬੋਲ ਰਿਹਾ ਗੱਭਰੂ ਦੇਸ਼ ਪੰਜਾਬ ਦਾ,
ਦੁਨੀਆਂ ਵਿੱਚੋਂ ਸਭ ਤੋਂ ਸੋਹਣੇ ਦੇਸ਼ ਹਿਸਾਬ ਦਾ,
ਮੇਰੀ ਖੈਰ ਮੰਗਣ ਵਾਲਿਆਂ ਮੈਨੂੰ ਮਾਫ਼ ਕਰੀ,
ਤੂੰ ਰਹੇ ਸਦਾ ਵੱਸਦਾ,
ਮੈਂ ਦਰ ਰੱਬ ਦੇ ਤੇ ਬਸ ਇਹੀ ਫਰਿਆਦ ਧਰੀ,
ਜੋ ਮੈਂ ਇਹ ਤੋਰਿਆ ਨਸ਼ਿਆਂ ਦਾ ਦਰਿਆ,
ਸੁੱਕ ਜਾਣਾ ਇਹਨੇ ਨਾਲ਼ ਵਕਤ ਦੇ,
ਕਰਦਾ ਹਾਂ ਮੈਂ ਵਾਅਦਾ ਨਾਲ਼ ਮੇਰੇ ਦੇਸ਼ ਦੇ,
ਫਿਰ ਤੋਂ ਚਮਕੇਗਾ ਨਾਂ ਇਸ ਪੰਜਾਬੀ ਦਾ ਪੂਰੇ ਜਗਤ ਤੇ।

ਕਦੇ ਮਿਟ ਨਹੀਂ ਸਕਦਾ ਹੋਵੇ ਅਮੀਰ ਜੋ ਵਿਰਸਾ ਉਏ,
ਹੈ ਸਭ ਤੋਂ ਪਹਿਲਾਂ ਪੰਜਾਬੀ ਬਈ,
ਸਿਫ਼ਤ ਜਿਸਦੀ ਵਿੱਚ ਨਵੇਂ ਗੀਤ,
ਨਿੱਤ ਮੈਂ ਕਲਮ ਮੇਰੀ ਨਾਲ਼ ਸਿਰਜਾ ਉਏ।

ਰਹੇ ਮੇਰੀ ਰੂਹ ਅੰਦਰ ਸਦਾ ਵੱਸਦਾ,
ਵਿਰਸਾ ਮੇਰੇ ਪੰਜਾਬ ਦਾ,
ਨਾ ਕਦੇ ਭੁੱਲ ਪਾਵਾਂ ਮੈਂ,
ਲੈ ਕੇ ਜਨਮ ਉਸ ਮਾਂ ਦੀ ਕੁੱਖੋਂ ਹੀ,
ਹਰ ਵਾਰ ਇਸ ਧਰਤੀ ਤੇ ਆਵਾਂ ਮੈਂ,
ਵਾਰ-ਵਾਰ ਇਸ ਧਰਤੀ ਤੇ ਆਵਾਂ ਮੈਂ।

  • ਵੀਰਪਾਲ ਕੌਰ
  • 280

Continue Reading

ਰਚਨਾਵਾਂ ਜਨਵਰੀ 2021

ਬੁੱਢੇ ਬਾਪ ਦੇ ਖ਼ਾਬ

Published

on

ਦੇਖੇ ਸੀ ਮੈਂ ਖ਼ਾਬ ਕਦੇ ਜੋ, ਅੱਜ ਓਹ ਸਾਰੇ ਖ਼ਾਕ ਹੋ ਗਏ,
ਬੁਢਾਪੇ ਦੇ ਸੀ ਜੌ ਸਹਾਰੇ, ਨਸ਼ਿਆਂ ਵਿਚ ਬਰਵਾਦ ਹੋ ਗਏ।

ਦੁੱਧ ਮਲਾਇਆਂ, ਕੁੱਟ ਚੂਰੀਆਂ ਆਪ ਖਵਾਇਆ ਕਰਦਾ ਸੀ,
ਤੇਲ ਮਾਲੀਸ਼ਾਂ, ਦੰਡ ਬੈਠਕਾਂ ਰੋਜ਼ ਲਵਾਇਆ ਕਰਦਾ ਸੀ।
ਬਣਨੇ ਸੀ ਜੌ ਪੁੱਤ ਮੇਰੇ ਅਫ਼ਸਰ,
ਟੀਕੇ ਲਾ ਲਾ ਨਸ਼ਿਆਂ ਵਾਲੇ, ਹਰ ਪਾਸਿਓਂ ਬੇਕਾਰ ਹੋ ਗਏ।
ਦੇਖੇ ਸੀ ਜੌ…

ਸੋਚਦਾ ਸੀ ਕੋਠੇ ਤੇ ਚਬਰਾ ਇਕ ਪਾਉਣ ਗੇ,
ਨੌ ਮੇਰਾ ਸਤਿਕਾਰ ਨਾਲ ਗੇਟ ਤੇ ਲਿਖਾਉਣ ਗੇ।
ਪਰ ਨਸ਼ਿਆਂ ਅੱਗੇ ਟੇਕ ਕੇ ਗੋਡੇ,
ਸਬ ਕੁਛ ਬੇਚਣ ਨੂੰ ਤੈਯਾਰ ਹੋ ਗਏ
ਦੇਖੇ ਸੀ ਜੌ……

ਫ਼ਿਕਰ ਨਹੀਂ ਸੀ ਭੋਰਾ ਵੀ, ਸਿਹਤ ਕਦੇ ਮੈਨੂੰ ਆਪਣੀ ਦੀ,
ਪੁੱਤਾਂ ਲਈ ਪਰਵਾਹ ਨੀ ਕੀਤੀ, ਕਮਾਈ ਕਦੇ ਮੈਂ ਆਪਣੀ ਦੀ।
ਬੁਢਾਪੇ ਵਿਚ ਸੀ ਜਿਨਾਂ ਸਾਂਭਣਾ ਮੈਨੂੰ,
ਭਰੀ ਜਵਾਨੀ, ਮੈਥੋਂ ਵੱਧ ਬਿਮਾਰ ਹੋ ਗਏ।
ਦੇਖੇ ਸੀ ਜੌ…..

ਇਸ ਰਾਹ ਤੇ ਸਬ ਬਰਬਾਦ ਨੇ ਹੋਏ, ਅਹਿਸਾਸ ਤਾ ਹੋਣਾ ਚਾਹੀਦਾ,
ਹੁਣ ਵੀ ਮੁੜ ਸਕਦੇ ਹੋ ਪੁੱਤਰੋ, ਬੱਸ ਜਜ਼ਬਾ ਹੋਣਾ ਚਾਹੀਦਾ।
ਜੀਣਾ ਤਾਂ ਮੁਸ਼ਕਿਲ ਹੀ ਕਰ ਚੁੱਕੇ ਮੇਰਾ,
ਬੱਸ ਮਰਨਾ ਸੌਖਾ ਹੋ ਜਾਵੇ, ਜੇ ਮੁੜ ਕੇ ਫੇਰ ਆਬਾਦ ਹੋ ਗਏ।
ਦੇਖੇ ਸੀ ਜੌ…

  • ਰਿਸ਼ੀ ਰਾਜ
  • 279

Continue Reading

ਰੁਝਾਨ


Copyright by IK Soch News powered by InstantWebsites.ca