Geet Chal Rahe Dilli Dharne Bare- Gurpal Singh | Punjabi Poetry
Connect with us [email protected]

ਰਚਨਾਵਾਂ ਜਨਵਰੀ 2021

ਗੀਤ-ਚਲ ਰਹੇ ਦਿੱਲੀ ਧਰਨੇ ਬਾਰੇ

Published

on

ik soch
  1. ਦਹਿਸ਼ਤ ਦਾ ਦੂਜਾ ਨਾਮ ਜੱਟ ਦਿੱਲੀਏ
    ਮਿੱਟੇ ਨਾ ਮਿਟਾਏ ਖੋਲ੍ਹੇ ਫੱਟ ਦਿੱਲੀਏ
    ਧਰ ਕੇ ਤਲੀ ਤੇ ਸਿਰ ਨਿੱਕਲੇ ਹੋਕੇ ਪੂਰੇ ਆਏ ਅਸੀਂ ਕਾਇਮ ਦਿੱਲੀਏ,,,
    ਜੰਗ ਜਿੱਤ ਕੇ ਹੀ ਮੁੜਾਂਗੇ ਪੰਜਾਬ ਨੂੰ ਕੱਢ ਕੇ ਜਾਵਾਂਗੇ ਤੇਰਾ ਵਹਿਮ ਦਿੱਲੀਏ,,
  2. ਭਰ ਕੇ ਟਰਾਲੀਆਂ ਨਾ (ਨਾਲ) ਲੈਕੇ ਅੰਨ ਪਾਣੀ
    ਤੁਰੇ ਅਾਂ ਘਰਾਂ ਤੋ ਲੰਮੀ ਸੋਚ ਕੇ ਕਹਾਣੀ
    ਦੋ ਚਾਰ ਮਹੀਨਿਆਂ ਦੀ ਗੱਲ ਨਹੀਂ ਏਹਤੋਂ ਵੱਧ ਲੱਗੇ ਭਾਵੇਂ ਟਾਈਮ ਦਿੱਲੀਏ,,,
  3. ਥਾਪਣਾ ਗੁਰਾਂ ਦੀ ਸਾਡੇ ਜਿਗਰੇ ਪਹਾੜ ਨੇ
    ਅੜਿਆਂ ਹੋਇਆਂ ਨੂੰ ਕਰ ਦਿੰਦੇ ਖੜਪਾੜ ਨੇ
    ਫੋਕੀਆਂ ਨੀ ਘੋਟੀ ਦੀਆਂ ਚੌਧਰਾਂ ਮਸਲੇ ਸੁਧਾਰੇ ਬੜੇ ਅਹਿਮ ਦਿੱਲੀਏ
    ਜੰਗ ਜਿੱਤ…..
    4.ਜਿੱਤੀ ਸਾਡੀ ਦਿੱਲੀ ਤੇ ਹਕੂਮਤਾਂ ਨੇ ਤੇਰੀਆਂ
    ਇਹ ਨਾ ਸੋਚੀ ਢਾਹ ਕੇ ਛੇਤੀ ਬੈਠ ਜਾਂਗੇ ਢੇਰੀਆਂ
    ਸਿੱਖਿਆ ਅਸੀਂ ਨਾ ਪਿੱਛੇ ਮੁੜਨਾ ਖੂਨ ਚ ਹੈਨੀਗਾ ਜਾਣਾ ਸਹਿਮ ਦਿੱਲੀਏ….
    ਜੰਗ ਜਿੱਤਕੇ,,,,,,,
  4. ਜਾਲਮਾ ਦੇ ਛੱਡਣੇ ਕਰਾਕੇ ਖੜੇ ਹੱਥ ਨੀ
    ਮੁੱਢ ਤੋਂ ਹੀ ਜੁਲਮਾ ਨੂੰ ਪਾਉਂਦੇ ਆਏ ਨੱਥ ਨੀ
    ਅੱਕਿਆ ਪੰਜਾਬ ਜਾਗ ਉਠਿਆ ਕਰੂ ਨਾ ਤੇਰੇ ਤੇ ਭੋਰਾ ਰਹਿਮ ਦਿੱਲੀਏ….
    ਜੰਗ ਜਿੱਤ ਕੇ….
  5. ਭੁਗਤੇਂਗੀ ਪੱਗਾਂ ਵਾਲਿਆਂ ਨਾ (ਨਾਲ) ਲਿਆ ਪੰਗਾ ਨੀ
    ਪੁੱਟਿਆ ਕਿਸਾਨਾਂ ਲਈ ਕਦਮ ਨਾਂ ਚੰਗਾ ਨੀ
    ਪਿੰਡ ਫੁੱਲੇਵਾਲਾ ਵੈਲੀਆਂ ਦਾ ਸੁਣੀਦਾ ਕਹਿੰਦਾ ਗੁਰਪਾਲ ਹੋਜਾ ਕਾਇਮ ਦਿੱਲੀਏ….
    ਜੰਗ ਜਿੱਤਕੇ ਹੀ ਮੁੜਾਂਗੇ ਪੰਜਾਬ ਨੂੰ…
  • ਗੁਰਪਾਲ ਸਿੰਘ
  • 78

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਜਨਵਰੀ 2021

ਦਿੱਲੀ ਸੰਘਰਸ਼ ਦੌਰਾਨ ਦੋ ਸਰਕਾਰ ਕਿਸਾਨਾਂ ਨੂੰ ਅਤਵਾਦੀ ਦੱਸ ਰਹੀ

Published

on

ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਸਰਕਾਰ ਅਤਵਾਦੀ ਦੱਸ ਰਹੀ ਮੈ ਉਹਨਾਂ ਨੂੰ ਪੁੱਛਣ ਚਾਹੁੰਦਾ ਕਿ ਅਤਵਾਦੀ ਕਹਿਦੇ ਕਿਸ ਨੂੰ ਨੇ ਅਤਵਾਦੀ ਦੀ ਪਰਿਭਾਸ਼ਾ ਕੀ ਹੈ ਕਿਸ ਲਈ ਵਰਤਿਆ ਜਾਂਦਾ ਹੈ ਅਤਵਾਦੀ ਸ਼ਬਦ)ਅਤਵਾਦੀ ਉਸਨੂੰ ਕਹਿੰਦੇ ਜਿਸਨੇ ਮਨੁੱਖਤਾ ਦਾ ਬਹੁਤ ਘਾਣ ਕੀਤਾ ਹੋਵੇ ਤੇ ਬੇ ਦੋਸ਼ੇ ਲੋਕ ਮਰੇ ਹੁੰਦੇ ਨੇ, ਹੁਣ ਜਿਵੇਂ ਦਿੱਲੀ ਸਰਕਾਰ ਪਹਿਲਾ ਵੀ ਕੀਤਾ ਤੇ ਹੁਣ ਵੀ ਕਰ ਰਹੀ ਏ ਫਿਰ ਮੈਨੂੰ ਦੱਸੋ ਅਸਲ ਵਿੱਚ ਅਤਵਾਦੀ ਕੋਣ ਹੈ ਸਰਕਾਰ ਜਾ ਕਿਸਾਨਾਂ????

  • ਨਵਦੀਪ ਸਿੰਘ
  • 235

Continue Reading

ਰਚਨਾਵਾਂ ਜਨਵਰੀ 2021

ਅੱਤਵਾਦੀ ਨਹੀਂ ਕਿਰਸਾਨ ਆਂ

Published

on

ਅਸੀਂ ਲੁੱਟੇ ਗਏ, ਖਸੁੱਟੇ ਗਏ
ਬੇਵਫਾ ਸਰਕਾਰ ਦੇ ਝੂਠੇ ਵਾਅਦਿਆਂ ਨਾਲ ਅਸੀਂ ਵਾਂਗ ਆਸ਼ਕਾਂ ਪੱਟੇ ਗਏ,
ਸਭ ਜਾਣਦੇ ਆਂ ਚਾਲਾਂ,ਸਮਝੀ ਨਾ ਅਣਜਾਣ ਆਂ
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ
ਬੁਛਾੜਾਂ ਪਾਣੀ ਦੀਆਂ ਤੁਸੀਂ ਮਾਰ ਹੰਭੇ,
ਤੋੜ ਕੇ ਬੈਰੀਕੇਡ ਅਸੀਂ ਓਸ ਪਾਰ ਲੰਘੇ,
ਵਾਰਦੇ ਆਂ ਜਾਨਾਂ ਹੱਸ ਹੱਸ ਕੇ,
ਬੇਪਰਵਾਹ ਹੈਗੇ,ਸਮਝੀਂ ਨਾ ਨਾਦਾਨ ਆਂ,
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ
ਸ਼ਾਂਤੀ ਨੂੰ ਅਜਮਾ ਰਹੇ,
ਸਮਝੀ ਨਾ ਘਬਰਾ ਰਹੇ,
ਮਿੱਠ ਬੋਲੜੇ ਆਂ ਸ਼ਾਂਤੀ ਵੇਲੇ,ਜੰਗ ਵੇਲੇ ਕਿਰਪਾਨ ਆਂ,
ਹੱਕ ਲੈਣ ਆਏ ਆਂ,ਅੱਤਵਾਦੀ ਨਹੀਂ ਅਸੀਂ ਕਿਰਸਾਨ ਆਂ

  • ਅਮਨਦੀਪ ਕੌਰ
  • 224

Continue Reading

ਰਚਨਾਵਾਂ ਜਨਵਰੀ 2021

ਦੋਸ਼ੀ ਕੌਣ

Published

on

ਕੁਦਰਤ ਦੀ ਇੱਕ ਕਾਰੀਗਰੀ ਚੋਂ ਇਨਸਾਨ,
ਔਰਤ ਤੇ ਮਰਦ ਦੋਵਾਂ ਦੀ ਇਕੋ ਜਿਹੀ ਸ਼ਾਨ।

ਕਿਉਂ ਨਹੀਂ ਮਰਦ ਨੂੰ ਕਿਸੇ ਮਾਂ ਨੇ ਸਿਖਾਇਆ,
ਕੁੜੀ,ਧੀ, ਭੈਣ ਓਹ ਵੀ ਨੇ ਕਿਸੇ ਦਾ ਸਰਮਾਇਆ।

ਸਿੱਖਿਆ ਮਾਂ ਪਿਓ ਨੇ ਮੁੰਡੇ ਨੂੰ ਜੇ ਦਿੱਤੀ ਹੁੰਦੀ ਭਲੀ,
ਤਾਂ ਕਿਸੇ ਦੀ ਧੀ, ਭੈਣ ਦੀ ਨਾ ਚੜ੍ਹਦੀ ਏਦਾਂ ਬਲੀ।

ਸਮਝਣਾ ਪਊ ਮਾਪਿਆਂ ਨੂੰ ਕਰਨਾ ਪਊ ਵਿਚਾਰ,
ਹਰ ਘਰ ਦੀ ਔਲਾਦ ਦਾ ਤਾਹੀਂ ਹੋਊ ਸਤਿਕਾਰ।

ਵਿਚਾਰ ਕਰਨ ਲਈ ਬਹੁਤ ਸੂਖਮ ਇਹ ਵਿਸ਼ੇ ਨੇ।

  • ਰਾਜਿੰਦਰ ਕੌਰ
  • 310

Continue Reading

ਰੁਝਾਨ


Copyright by IK Soch News powered by InstantWebsites.ca