Koum De Halaat- Lovepreet Gill Lavi | Punjabi Qoutes | Ik Soch
Connect with us [email protected]

ਤੁਹਾਡੀਆਂ ਲਿਖਤਾਂ

ਕੌਮ ਦੇ ਹਾਲਾਤ

Published

on

ਕੌਮ ਦੇ ਹਾਲਾਤ ਵੇਖ ਕੇ ਦੁੱਖੀ ਹਿਰਦੇ ਚੋਂ ਨਿਕਲੇ ਸ਼ਬਦ :-

ਲੰਬੇ ਸਮੇਂ ਤੋਂ ਸੁੱਤੇ ਹੋਏ ਲੋਕ ਜਾਗੇ ਜਰੂਰ ਨੇ ,

ਪਰ ਜਾਗੇ ਹੋਏ ਵੀ ਹਜੇ ਨੀਂਦ ‘ਚ ਹੀ ਨੇ …

  • ਲਵਪ੍ਰੀਤ ਸਿੰਘ ਗਿੱਲ ‘ ਲਵੀ ‘

Continue Reading
Click to comment

Leave a Reply

Your email address will not be published. Required fields are marked *

ਤੁਹਾਡੀਆਂ ਲਿਖਤਾਂ

ਮੈਂ ਦੀਪ ਸਿੱਧੂ ਦਾ ਸਮਰਥਨ ਕਿਉਂ ਕਰਦਾਂ ?

Published

on

article

ਮੈਂ ਦੀਪ ਦਾ ਸਮਰਥਨ ਕਿਉਂ ਕਰਦਾਂ ?
ਕਦੇ ਵੀ ਕਿਸੇ ਬੰਦੇ ਦਾ ਆਦਰ ਜਾਂ ਸਨਮਾਨ ਨਹੀੰ ਹੁੰਦਾ , ਉਹਦੇ ਵਿਚ ਕੁਝ ਗੁਣ ਜਾਂ ਸੋਚ ਹੁੰਦੀ ਹੈ , ਜਿਸ ਕਰਕੇ ਅਸੀ ਉਸਦਾ ਆਦਰ-ਸਨਮਾਨ ਕਰਦੇ ਹਾਂ !!
ਇਕ ਵਾਰੀ ਭਾਈ ਰਣਧੀਰ ਸਿੰਘ ਜੀ ਨੂੰ ਕਿਸੇ ਅੰਗਰੇਜ਼ ਅਫਸਰ ਨੇ ਪੁੱਛਿਆ ਕਿ ਤੁਸੀ ਬੁੱਤ ਪ੍ਸਤੀ ਕਿਉ ਕਰਦੇ ਹੋ , ਕਿਉਕਿ ਉਹਦੇ ਸਾਹਮਣੇ ਭਾਈ ਰਣਧੀਰ ਸਿੰਘ ਜੀ ਗੁਰੂ ਗ੍ੰਥ ਸਾਹਿਬ ਅੱਗੇ ਮੱਥਾ ਟੇਕ ਚੁੱਕੇ ਸਨ !!
ਤਾਂ ਭਾਈ ਜੀ ਨੇ ਉਸ ਅਫਸਰ ਨੂੰ ਬੜੇ ਚੰਗੇ ਢੰਗ ਨਾਲ ਸਮਝਾਇਆ ਸੀ ਕਿ ਅਸੀ ਆਦਰ-ਸਨਮਾਨ ਇਸ ਗ੍ੰਥ ਦਾ ਨਹੀਂ , ਇਹਦੇ ਵਿਚ ਜਿਹੜੇ ਗੁਣ ਨੇ ਉਹਨਾਂ ਦਾ ਕਰਦੇ ਹਾਂ !! ਇਹ ਵਿਸ਼ੇ ਤੇ ਉਹਨਾਂ ਨੇ ਕਿਤਾਬ ਹੀ ਲਿਖੀ ਹੈ , ਜਰੂਰ ਪੜਿਓ ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਬੁੱਤਪ੍ਸਤੀ ਲੱਗਦੀ ਹੈ ( ਕਿਤਾਬ ਦਾ ਨਾਂ – ਕੀ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਬੁੱਤ ਪ੍ਸਤੀ ਹੈ ? )
ਖੈਰ ਇਹ ਇਕ ਧਾਰਮਿਕ ਵਿਸ਼ਾ ਹੈ , ਮੇਰਾ ਇਹ ਬਿਆਨ ਕਰਨ ਦਾ ਇਹੋ ਮਤਲਬ ਸੀ ਕਿ ਮਨੁੱਖ ਦਾ ਆਦਰ , ਸਨਮਾਨ ਜਾਂ ਸਮਰਥਨ , ਉਹਦੇ ਰੰਗ-ਰੂਪ , ਅਮੀਰ-ਗਰੀਬ ਜਾਂ ਹੋਰ ਤੱਤਾਂ ਤੋਂ ਨਹੀਂ ਉਹਦੇ ਗੁਣਾਂ ਤੋਂ ਹੁੰਦਾ , ਜਾਂ ਉਹਦੇ ਪਿੱਛੇ ਕੰਮ ਕਰ ਰਹੀ ਇੱਕ ਸੋਚ ਤੋਂ ਹੁੰਦਾ !!
ਜਿਵੇ ਸਪੱਸ਼ਟ ਕਹਾਂ ਮੈਂ ਸਮਰਥਨ ਦੀਪ ਸਿੱਧੂ ਨੂੰ ਨਹੀਂ ਉਹਦੇ ਪਿੱਛੇ ਕੰਮ ਰਹੀ ਜਾਂ ਉਹਦੇ ਸਰੀਰਕ ਰੂਪ ‘ਚ ਕੰਮ ਕਰ ਰਹੀ ਸੋਚ ਨੂੰ ਕਰਦਾਂ …
ਇਹ ਸੋਚ ਸਾਡੇ ਗੁਰੂਆਂ ਨੇ ਸਿਰਜੀ ਅਤੇ ਇਸਤੋਂ ਬਾਅਦ ਸਾਡੇ ਹੋਰਨਾਂ ਸ਼ਹੀਦਾ ਅਤੇ ਸੰਤਾਂ ਨੇ ਜੀਵਨ ਦੀ ਕੁਰਬਾਨੀ ਦੇ ਕੇ ਬਹਾਲ ਰੱਖੀ !!
ਕਾਫੀ ਲੰਬੇ ਸਮੇਂ ਬਾਅਦ ਸੰਤ ਜਰਨੈਲ ਸਿੰਘ ਜੀ ਨੇ ਇਸ ਸੋਚ ਤੇ ਪਹਿਰਾ ਦਿੱਤਾ , ਫੇਰ ਖਾੜਕੂ ਫੌਜ , ਬਸ ਇਹ ਸੋਚ ਨੀ ਮਰੀ , ਅੱਧਾ ਪੰਜਾਬ ਮਰ ਗਿਆ ਮੇਰਾ !!
ਇਹ ਉਹੀ ਸੋਚ ਸੀ ਜਿਹੜੇ ਹੱਥਾਂ ਚ ਬੰਬ ਲੈਕੇ ਆਰਮੀ ਦੇ ਟੈਕਾਂ ਤੇ ਕੁੱਦਦੀ ਰਹੀ , ਤੱਤੀਆਂ ਤਵੀਆਂ ਤੋਂ ਤੱਤੇ ਸਰੀਏ ਤੱਕ ਉੱਪੜੀ , ਖੋਪੜੀਆਂ ਤੋਂ ਅੱਖਾਂ ਦੇ ਡੇਲੇਆਂ ਤੱਕ , ਸਰੀਰ ਤੋਂ ਮਾਸ ਲਾਹਿਆ ਗਿਆ , ਬਾਪ ਤੇ ਬੇਟੀ ਨੂੰ ਪਾਇਆ ਗਿਆ , ਪਤੀ ਸਾਹਮਣੇ ਪਤਨੀ ਦਾ ਬਲਾਤਕਾਰ , ਮਾਂ ਦੀ ਕੁੱਖ ਚੋਂ ਬੱਚਾ ਬਾਹਰ ਕੱਢਕੇ ਗੋਲੀ ਨਾਲ ਫੁੰਡੇਆ ਗਿਆ , ਮਰੇ ਸਰੀਰਾਂ ਨੂੰ ਅੱਗ ਨਸੀਬ ਨਾ ਹੋਈ !! ਅਜਿਹੇ ਹੋਰ ਭਿਆਨਕ ਤਸੱਦਤ , ਪਰ ਇਹ ਸੋਚ ਖਤਮ ਨਹੀਂ ਹੋਈ …
” ਬਾਬਰ ਨੂੰ ਜਾਬਰ ” ਕਹਿਣ ਤੋਂ ਸੁਰੂ ਹੋਈ , ਇਹ ਸੋਚ ਕਦੇ ਖਤਮ ਨਹੀਂ ਹੋਈ …
ਇਹ ਸੋਚ ਇਕੱਲੀ ਧਾਰਮਿਕ ਸੀ ?
ਇਹ ਸੋਚ ਲੈਕੇ ਲੜਨ ਵਾਲਾ ਜਰੂਰ ਧਰਮੀ ਹੋ ਸਕਦਾ ਪਰ ਜਿਹਨਾਂ ਲਈ ਲੜਿਆ ਗਿਆ ਉਹ ਹਰੇਕ ਖਿੱਤੇ , ਵਰਗ , ਧਰਮ ਦੇ ਲੋਕ ਸੀ !!
ਸੰਤ ਜੀ ਨੇ ਅਾਨੰਦਪੁਰ ਦੇ ਮਤੇ ਦੀ ਗੱਲ ਕੀਤੀ , ਉਹਦੇ ‘ਚ ਧਰਮ ਦੀਆਂ ਬਹੁਤ ਘੱਟ ਲੋੜਾ ਸੀ , ਬਾਕੀ ਤਾਂ ਕਿਸਾਨ , ਮਜ਼ਦੂਰ , ਦੁਕਾਨਦਾਰ ਜਾਂ ਹੋਰ ਵਰਗਾਂ ਲਈ ਸੀ !!
ਕਿਉਕਿ ਮੈਂ ਅੱਜਕੱਲ ਜਿਆਦਾਤਰ ਸੁੱਣਦਾ ਕਿ ” ਇਹ ਧਾਰਮਿਕ ਮਸਲਾ ਨਹੀਂ “
ਦੋਸਤੋ , ਇਹ ਜਰੂਰੀ ਨਹੀਂ ਹੁੰਦਾ ਜੇ ਸਿੱੱਖ ਲੜ ਰਿਹਾ ਤਾਂ ਉਹ ਧਾਰਮਿਕ ਮੁੱਦੇ ਲਈ ਹੀ ਲੜੂਗਾ … ਕਿਉਕਿ ਕਿਸੇ ਧਰਮ ਵਿਰੁੱਧ ਤਾਂ ਅਸੀ ਲੜਦੇ ਨਹੀਂ ,
ਅਸੀ ਕਦੋਂ ਕਿਹਾ ਕਿ ਸਾਡੀ ਲੜਾਈ ਮੁਸਲਿਮ ਧਰਮ ਨਾਲ ਸੀ , ਅਸੀ ਕਹਿਣੇ ਹਾਂ ਸਾਡੀ ਲੜਾਈ ਅੌਰੰਗਜੇਬ ਨਾਲ ਸੀ , ਉਹਦੀ ਉਸ ਸੋਚ ਵਿਰੁੱਧ ਸੀ ਜਿਹੜੀ ਲੋਕਾਂ ਤੇ ਜੁਲਮ ਕਰਦੀ ਸੀ !!
ਆਖਰੀ ਗੱਲ ਹੈ ਦੀਪ ‘ਚ ਅੱਜ ਉਹ ਇਕ ਸੋਚ ਆ , ਤਾਂਹੀ ਮੈ ਉਹਦਾ ਸਮੱਰਥਨ ਕਰਦਾਂ !!
ਰੱਬ ਨਾ ਕਰੇ ਕੱਲ ਨੂੰ ਉਹਦੇ ਚੋਂ ਇਹ ਸੋਚ ਖਤਮ ਹੋ ਜਾਂਦੀ ਐ , ਤਾਂ ਮੈਂ ਸਮੱਰਥਨ ਨਹੀਂ ਕਰੂੰਗਾ … ਕਿਉਕਿ ਫੇਰ ਮੇਰੇ ਲਈ ਉਹ ਕੇਵਲ ਇੱਕ ਫਿਲਮੀ ਨਾਇਕ ਹੋਵੇਗਾ !!
ਸੋ ਕੁਝ ਲੋਕ ਦੀਪ ਨੂੰ ਮਾੜਾ ਕਹਿੰਦੇ ਆ ਤਾਂ ਉਹਨਾਂ ਨੂੰ ਇਤਿਹਾਸ ਫਰੋਲਣ ਦੀ ਲੋੜ ਐ , ਜਵਾਬ ਲੱਭਣੇ ਪੈਂਦੇ ਆ !!

  • ਲਵਪ੍ਰੀਤ ਸਿੰਘ ਗਿੱਲ ‘ ਲਵੀ ‘

Read More Latest Punjabi Articles

Continue Reading

ਤੁਹਾਡੀਆਂ ਲਿਖਤਾਂ

ਸਵਾਲ ?

Published

on

punjabi latest poetry

ਇਕ ਸਵਾਲ ਦੀ ਰਹੇਗੀ
ਹਮੇਸ਼ਾ ਤਲਾਸ਼ ਜਾਰੀ …
ਕਿ ” ਉਹਨੇ ਚੰਨ ਦਾ ਰੂਪ
ਜਾਂ ਚੰਨ ਨੇ ਉਹਦਾ ਰੂਪ ਚੁਰਾਇਆ ਹੈ ? “

  • ਲਵਪ੍ਰੀਤ ਸਿੰਘ ਗਿੱਲ ‘ ਲਵੀ ‘

Continue Reading

ਤੁਹਾਡੀਆਂ ਲਿਖਤਾਂ

ਜ਼ਾਤ-ਪਾਤ

Published

on

iksoch poetry

ਤੂੰ ਜ਼ਾਤ ਦਾ ਮਾਣ ਨਾ ਕਰ ਬੰਦਿਆਂ,
ਹਰ ਵੇਲੇ ਰੱਬ ਤੋਂ ਡਰ ਬੰਦਿਆ,
ਤੂੰ ਜਿਸ ਨੂੰ ਮੰਦਾ ਬੋਲਦਾ ਏਂ,
ਕੀ ਪਤਾ ਹੈ ਰੱਬ ਦੇ ਭਾਣੇ ਦਾ,
ਲੈਣਾ ਜਨਮ ਪਵੇ ਓਹਦੇ ਘਰ ਬੰਦਿਆ,
ਤੂੰ ਸਭ ਨਾਲ ਰਲ-ਮਿਲ ਰਹਿ ਜੱਗ ਤੇ,
ਕਿਉਂ ਦਾਗ ਤੂੰ ਲਾਵੇਂ ਇਸ ਪੱਗ ਤੇ,
ਗੁਰੂ ਸਭ ਨੂੰ ਬਖਸ਼ੀ ਸਿੱਖੀ ਹੈ,
ਏਸੇ ਲਈ ਬਾਣੀ ਲਿਖੀ ਹੈ,
ਬਾਣੀ ਪੜੵ ਕੇ ਅਮਲ ਵੀ ਕਰ ਬੰਦਿਆ,
ਦਿਲ ਨਫਰਤ ਨਾਲ ਨਾ ਭਰ ਬੰਦਿਆ
ਇਹ ਜੱਗ ਮੁਸਾਫਿਰ ਘਰ ਬੰਦਿਆ,
ਦੋ ਮੌਤਾਂ ਹੋਣ ਜਹਾਨ ਉਤੇ,
ਇੱਕ ਜ਼ਮੀਰ ਤੇ ਦੂਜੀ ਸ਼ਰੀਰਾਂ ਦੀ,
ਬਾਣੀ ਪੜੵਕੇ ਵੀ ਜ਼ਿੱਦ ਨੀਂ ਛੱਡਦੇ ਜੋ,
ਜਾਤ ਉਹਨਾਂ ਦੀ ਹੈ ਤਿੱਖੇ ਤੀਰਾਂ ਦੀ,
ਜੋ ਸਿੱਖਾਂ ਦੇ ਦਿਲ ਵਿੱਚ ਵੱਜਦੇ ਨੇ,
ਫਿਰ ਆਪਸ ਵਿੱਚ ਹੀ ਖਿਲਰ ਕੇ, ਇਹ ਬਸ ਜਾਤਾਂ ਪਿੱਛੇ ਭੱਜਦੇ ਨੇ,
ਕੁਝ ਸ਼ਰਮ ਕਰੋ ਤੇ ਸਿੱਖ ਬਣ ਜਾਓ,
ਨਾਲੇ ਕਰਲੋ ਯਾਦ ਉਸ ਬਾਣੀ ਨੂੰ,
ਗੁਰੂ ਸਿੰਘ ਸਜਾ ਕੇ ਰਹਿਤ ਕੀਤਾ,
ਇਸ ਘਟੀਆ ਸੋਚ ਤੋਂ ਪ੍ਰਾਣੀ ਨੂੰ,
ਇਨਸਾਨ ਨੂੰ ਸਮਝੋ ਇਨਸਾਨ ਤੁਸੀਂ,
ਗੁਰੂ ਖੁਸ਼ ਫੇਰ ਹੀ ਹੁੰਦਾ ਏ,
ਕਰ ਤੌਬਾ ਜ਼ਾਤਾਂ-ਪਾਤਾਂ ਤੋਂ,
ਸਿੱਖ ਅਸਲ ਫੇਰ ਹੀ ਬਣਦਾ ਏ,
ਜਾਤਾਂ ਨਾ ਪਰਖੋ ਨਸਲਾਂ ਤੋਂ,
ਇਹ ਜਾਤਾਂ ਹੋਰ ਵੀ ਹੁੰਦੀਆਂ ਨੇ,
ਇੱਕ ਜਾਤ ਨੀਚ ਹੈ ਕਰਮਾਂ ਤੋਂ,
ਇੱਕ ਗਿਆਨ ਤੋਂ ਨੀਚ ਵੀ ਹੁੰਦੀਆਂ ਨੇ,
ਇੱਕ ਹੁੰਦੀਆਂ ਨੀਚ ਨੇ ਅੱਖਾਂ ਤੋਂ,
ਇੱਕ ਜ਼ੁਬਾਨ ਤੋਂ ਨੀਚ ਵੀ ਹੁੰਦੀਆਂ ਨੇ,
ਜੇ ਜਾਤਾਂ ਖਤਮ ਤੁਸੀਂ ਕਰਨੀਆ ਨੇ,
ਤਾਂ ਬਚਿਆ ਇੱਕੋ ਰਾਹ ਇਸਦਾ,
ਜਾਤ,ਗੋਤ ਪਰਖਣਾਂ ਛੱਡ ਦੇਵੋ,
ਆਪਸ ਚ’ ਕਰਾਵੋ ਵਿਆਹ ਇਸਦਾ,
ਜਦ ਰਿਸ਼ਤੇਦਾਰੀਆਂ ਪੈਣਗੀਆਂ,
ਨਾ ਦਿਲਾਂ ਚ’ ਦੂਰੀਆਂ ਰਹਿਣਗੀਆਂ,
ਨਾ ਗੁਰੂਦੁਆਰੇ ਫਿਰ ਦੋ ਹੋਣੇ,
ਨਾ ਗੁਰੂ ਨੂੰ ਵੰਡਣਾ ਪੈਣਾ ਏ,
ਇੱਕੋ ਪਿਓ ਦੀਆਂ ਸਭ ਔਲਾਦਾਂ ਨੇ,
ਇਹੋ ਬਾਣੀ ਦਾ ਵੀ ਕਹਿਣਾ ਏ,
ਕਿੰਨਾ ਖੁਸ਼ ਹੋਊ ਗੁਰੂ ਸਾਡਾ,
ਜਦ ਕੱਠਿਆਂ ਰਲ-ਮਿਲ ਬਹਿਣਾ ਏ,
ਜਦ ਕੱਠਿਆਂ ਰਲ-ਮਿਲ ਬਹਿਣਾ ਏ,

  • ਸੀਮਾ ਗਿੱਲ

Continue Reading

ਰੁਝਾਨ


Copyright by IK Soch News powered by InstantWebsites.ca