ਕੋਸ਼ਿਸ਼ ਹੀ ਮੰਗੀ ਸੀ ਜ਼ਿੰਦਗੀ ਨੇ ਤੈਥੋਂ,
ਕਿੰਨਾ ਸੀ ਤੂੰ ਖਾਲ਼ੀਂ ਉਹ ਵੀ ਕਰ ਨਾ ਸਕਿਆ ।
ਤੂੰ ਹਾਰਾਂ ਨੂੰ ਮਿਲਿਆ, ਤਿਊੜੀ ਪਾ ਮੱਥੇ,
ਹਕੀਕਤ, ਹਲਾਤਾਂ ਨੂੰ ਵੀ ਜਰ ਨਾ ਸਕਿਆ ।
ਨਾ ਹਿੰਮਤਾਂ ਦੇ ਮੋਢੇ ਨਾ ਮੋਢਾ ਤੂੰ ਲਾਇਆ,
ਨਾ ਡਰ ਦੇ ਡਰਾਵੇ ਤੋਂ ਹੀ ਡਰ ਤੂੰ ਸਕਿਆ ।
ਨਾ ਜ਼ਿੰਦਗੀ ਨੂੰ ਜਿਉਣਾਂ ਹੀ ਆਇਆ ਹੈ ਤੈਨੂੰ,
ਨਾ ਮਕਸਦ ਦੀ ਖਾਤਿਰ ਕਿਸੇ ਮਰ ਤੂੰ ਸਕਿਆ ।
ਨਾ ਜਿੱਤਾਂ ਚ ਖੜਿਆ ਤੂੰ ਹਿੱਕਾਂ ਨੂੰ ਡਾਹ ਕੇ,
ਨਾ ਸੱਚੀਆਂ ਤੂੰ ਹਾਰਾਂ ਦੇ ਲਈ ਹਰ ਹੀ ਸਕਿਆ ।
-ਜੋਬਨ ਚੀਮਾ Joban Cheema