Justice- Mandeep Singh Borawal | Latest Punjabi Poetry
Connect with us [email protected]

ਰਚਨਾਵਾਂ ਨਵੰਬਰ 2020

ਇਨਸਾਫ

Published

on

ik soch sahit muqabla

ਜੱਗਜਣਨੀ,ਦੇਵੀ ਕਹਿ ਕੇ ਪੂਜਦੇ ਉਹ ਕਿੱਥੇ ਨੇ ਵਿਦਵਾਨ
ਹਰ ਮੋੜ ਤੇ ਭੁੱਖੇ ਬੈਠੇ ਨੇ ਜਿਸਮਾਂ ਦੇ ਇਨਸਾਨ
ਮੈਨੂੰ ਪਾੜ ਕੇ ਏਦਾ ਸੁਟਦੇ ਜਿਵੇਂ ਕਾਪੀ ਹੋਵਾ ਰਾਫ
ਮੈਂ ਬੇਟੀ ਭਾਰਤ ਮਹਾਨ ਦੀ ਮੈਨੂੰ ਕੌਣ ਦਿਉ ਇਨਸਾਫ
ਮੈਨੂੰ ਕੌਣ ਦਿਉ ਇਨਸਾਫ..

ਮੈਂ ਲੱਖਾਂ ਯੋਧੇ ਜੰਮਦੀ,ਮੇਰੀ ਫੇਰ ਵੀ ਲੁੱਟੀ ਜਾਂਦੀ ਪੱਤ
ਇਹ ਸਬੂਤ ਮਿਟਾਉਂਦੇ ਨੇ,ਮੇਰਾ ਡੁੱਲਿਆ ਜ਼ਮੀਨ ਤੇ ਰੱਤ
ਕਾਤਲਾਂ ਨੂੰ ਆ ਬਚਾਉਂਦੇ ਨੇ,ਰਸਤਾ ਹੋ ਜਾਂਦਾ ਏ ਸਾਫ
ਮੈਂ ਬੇਟੀ ਭਾਰਤ ਮਹਾਨ ਦੀ ਮੈਨੂੰ ਕੌਣ ਦਿਉ ਇਨਸਾਫ
ਮੈਨੂੰ ਕੌਣ ਦਿਉ ਇਨਸਾਫ..

ਮੈਂ ਵਿਕਦੀ ਵਿੱਚ ਬਜ਼ਾਰਾਂ ਦੇ,ਹਰ ਥਾਂ ਹੁੰਦੀ ਨਿਲਾਮੀ ਏ
ਕਿੰਝ ਦੁੱਖਾਂ ਨੂੰ ਬਿਆਨ ਕਰਾਂ,ਮੇਰੀ ਹੀ ਬਦਨਾਮੀ ਏ
ਸਮਝੋ ਮੇਰੀ ਕਹਾਣੀ ਨੂੰ ਕੁਝ ਲੋਕੀ ਮੇਰੇ ਖਿਲਾਫ
ਮੈਂ ਬੇਟੀ ਭਾਰਤ ਮਹਾਨ ਦੀ ਮੈਨੂੰ ਕੌਣ ਦਿਉ ਇਨਸਾਫ
ਮੈਨੂੰ ਕੌਣ ਦਿਉ ਇਨਸਾਫ..

ਜਿੱਧਰ ਵੀ ਜਾਈਏ ਚਾਰੇ ਪਾਸੇ ਦੇਖਾ ਜਲਾਦਾ ਨੂੰ
ਕਿਸੇ ਦਾ ਦੁੱਖ ਕੀ ਸੁਣਨਾ,ਦੇ ਦਿੱਤਾ ਦੇਸ਼ ਬੇਔਲਾਦਾ ਨੂੰ
ਸੋਧਾ ਲਾਇਓ ਦੋਸ਼ੀਆਂ ਨੂੰ ਮੈਂ ਰਹੀ ਆ ਸਭ ਨੂੰ ਆਖ
ਮੈਂ ਬੇਟੀ ਭਾਰਤ ਮਹਾਨ ਦੀ ਮੈਨੂੰ ਕੌਣ ਦਿਉ ਇਨਸਾਫ
ਮੈਨੂੰ ਕੌਣ ਦਿਉ ਇਨਸਾਫ..

ਇਹ ਮਸਲਾ ਇਕੱਲਾ ਮੇਰਾ ਨੀ,ਹੋਰ ਵੀ ਧੀਆਂ ਭੈਣਾਂ ਏ
ਧੀਆਂ ਦੀ ਪੱਤ ਬਚਾਉਣ ਲਈ ਸਾਨੂੰ ਤਕੜੇ ਹੋਣਾ ਪੈਣਾ ਏ
“ਬੋੜਾਵਾਲੀਆ” ਮਾਂ ਦੀਆਂ ਜਾਈਆਂ ਨੇ
ਕਦੇ ਕਰਨਾ ਨੀ ਸਾਨੂੰ ਮਾਫ
ਮੈਂ ਬੇਟੀ ਭਾਰਤ ਮਹਾਨ ਦੀ ਮੈਨੂੰ ਕੌਣ ਦਿਉ ਇਨਸਾਫ
ਮੈਂ ਬੇਟੀ ਭਾਰਤ ਮਹਾਨ ਦੀ ਮੈਨੂੰ ਕੌਣ ਦਿਉ ਇਨਸਾਫ
ਮੈਨੂੰ ਕੌਣ ਦਿਉ ਇਨਸਾਫ

-ਮਨਦੀਪ ਬੋੜਾਵਾਲ (ਮਾਨਸਾ)

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਨਵੰਬਰ 2020

ਸੋਹਬਤ

Published

on

ik soch muqabla

ਸੋਹਬਤ ਹੋਈ ‘ਗਾਂਧੀ’ ਨੂੰ ਤੇਰੀ
ਦੁਆਵਾਂ ‘ਚ ਰੱਬ ਤੋਂ ਰੱਬ ਮੰਗਣ ਤੇ

ਜੁੜ ਜਾਂਦੇ ਨੇ ਅੱਖਰ ਕੁਝ
ਵੀਹੀ ਚੋਂ ਤੇਰੇ ਨੀਂਵੀ ਪਾ ਲੰਘਣ ਤੇ

ਮੈਂ ਅਰਜ ਕਰਦਾ, ਕੀ ਸਮਝਾਂ?
ਤੇਰੇ ਇਰਸ਼ਾਦ ਕਹਿਕੇ ਸੰਗਣ ਤੇ

ਚਿੱਤ ਖੁਸ਼ ਹੋਣਾ ਤਾਂ ਬਣਦਾ ਏ
ਜੇ ਵਾਰ ਵਾਰ ਛੇੜਕੇ ਸੱਜਣ ਖੰਗਣ ਤੇ

ਕੁਦਰਤ ਫਿੱਕੀ ਪੈ ਜਾਂਦੀ ਏ
ਤੱਕ ਮੈਨੂੰ, ਤੇਰੇ ਮਿੰਨਾ ਮਿੰਨਾ ਹੱਸਣ ਤੇ

ਫਿਦਾ ਕਿਵੇਂ ਨਾ ਹੁੰਦਾ ਦੱਸ ਗਾਂਧੀ?
ਅੱਖਾਂ, ਬੁੱਲ, ਕੋਕਾ ਤੇ ਤੇਰੇ ਕੰਗਣ ਤੇ

ਮਿੱਠਾ ਮਿੱਠਾ ਲੱਗਣ ਲੱਗਦੈ ਸਭ
ਲਾ-ਇਲਾਜ ਇਸ਼ਕ ਸੱਪ ਦੇ ਡੰਗਣ ਤੇ

-ਹਰਪ੍ਰੀਤ

Continue Reading

ਰਚਨਾਵਾਂ ਨਵੰਬਰ 2020

ਕਵਿਤਾ-ਮਿੱਠੇ ਮਿੱਠੇ ਚਸ਼ਮੇ

Published

on

ik soch poetry

ਸਾਹਾਂ ਦੀ ਪੰਗਡੰਡੀਆ ਤੇ
ਤੁਰਦਾ ਰਹੇਗਾ ਨਾਮ ਤੇਰਾ
ਹਵਾਂ ਵਿਚ ਲਰਜ਼ਦਾ ਰਹਿਣਾ
ਪਿਆਰ ਤੇਰਾ
ਦਿਲ ਦੀ ਸਰਦਲ ਜ਼ਮੀਨ ਤੇ
ਵੱਧਦਾ ਫੁੱਲਦਾ ਰਹੇਗਾ
ਪਿਆਰ ਤੇਰੇ ਦਾ ਬੂਟਾ

ਕੱਜਲ ਤੇਰਿਆਂ ਨੈਣਾਂ ਦਾ
ਡੰਗ ਦਾ ਰਹੇਗਾ ਜੋਗੀਆਂ ਨੂੰ
ਜ਼ੁਲਫ਼ਾਂ ਤੇਰੀਆਂ ਚ
ਉਲ਼ਝੇ ਰਹਿਣਗੇ ਰਾਹੀਂ
ਪੈੜਾਂ ਤੇਰੀਆਂ ਚੋਂ
ਉਗਦੇ ਰਹਿਣਗੇ ਫੁੱਲ ਗੁਲਾਬਾ ਦੇ
ਤੇਰੇ ਹਾਸੇ ਅੱਗੇ
ਝੁਕਦੇ ਰਹਿਣਗੇ ਸਿਰ ਸਾਜ਼ਾਂ ਦੇ

ਤੇਰਿਆਂ ਬੁੱਲਾਂ ਚੋਂ ਫੁੱਟਦੇ ਰਹਿਣੇ
ਮਿੱਠੇ ਮਿੱਠੇ ਚਸ਼ਮੇ
ਤੈਨੂੰ ਵੇਖਣ ਲਈ ਅੱਖ ਖੁੱਲਦੀ ਰਹਿਣੀ
ਸੁੰਨ ਸੁਮਾਧਾ ਦੀ
ਤੈਨੂੰ ਪਾਵਣ ਲੲੀ ਠੋਕਰ
ਵੱਜਦੀ ਰਹਿਣੀ ਤਾਜ਼ਾ ਨੂੰ
ਤੇਰੇ ਬਾਰੇ ਲਿਖਣ ਲੲੀ
ਕਲਮਾਂ ਚੁੱਕਣੀਆਂ ਬੜੇ ਹੀ ( ਗੁਰਪ੍ਰੀਤਾ ) ਨੇ
ਪਰ ਤੇਰੇ ਅੱਗੇ ਨਿਕੜੇ ਪੈਣਾ
ਇਹਨਾਂ ਵੱਡਿਆਂ ਵੱਡਿਆ ਅਲਫਾਜਾਂ ਨੇ

-ਗੁਰਪ੍ਰੀਤ ਕਸਬਾ

Continue Reading

ਰਚਨਾਵਾਂ ਨਵੰਬਰ 2020

ਮਿੱਟੀ ਦੀ ਡਲੀ

Published

on

ik soch muqabla

ਮੈਂ ਮਿੱਟੀ ਦੀ ਡਲੀ ਮੀਂਹ ਦੀ ਕਿਣ-ਮਿਣ “ਚ” ਮੱਠੀ-ਮੱਠੀ ਖਸ਼ਬੋ ਪਈ ਵੰਡਦੀ ਹਾਂ, ਕਿਤੇ ਪਏ ਬੀਜ ਨੂੰ ਪੁੰਗਰਨ ਦਾ ਗੁਰ- ਪਈ ਦੱਸਦੀ ਹਾਂ,
ਮੈਂ ਮਿੱਟੀ ਦੀ ਡਲੀ ਭਾਰੀ ਭਰਕਮ ਚਮ ਦੇ ਬੂਟਾਂ ਥੱਲਿਉਂ ਵੀ ਮੁਸਕਰਾ ਪੈਨੀ ਹਾਂ,
ਮੈਂ ਕਦੀ ਸੌਂਗ ਨਹੀ ਮਨਾਉਂਦੀ…..
ਕਿਉ ਕਿ.. ਮੈਂ ਤਾਂ ਹਾਂ, ਮਿੱਟੀ ਦੀ ਡਲੀ,
ਮੈਂ ਤਾਂ ਹਾਂ ਮਿੱਟੀ ਦੀ ਡਲੀ!
-ਹਰਮਨਪ੍ਰੀਤ ਸਿੰਘ

Continue Reading

ਰੁਝਾਨ


Copyright by IK Soch News powered by InstantWebsites.ca