Feticide- Jaspal Janal | Punjabi Poetry Competition 2020
Connect with us [email protected]

ਰਚਨਾਵਾਂ ਨਵੰਬਰ 2020

ਭਰੂਣ ਹੱਤਿਆ

Published

on

ik soch poetry

ਮੈਨੂੰ ਦੇ-ਦੇ ਜਨਮ ਇੱਕ ਵਾਰ,

ਮੈਨੂੰ ਦੇ-ਦੇ ਜਨਮ ਇੱਕ ਵਾਰ,ਮੈ ਨਾ ਤੇਰਾ ਗੁਣ ਭੁੱਲਦੀ |
ਮਾਏ ਸੁਣ ਲੈ ਤੂੰ ਧੀ ਦੀ ਪੁਕਾਰ,ਮੈ ਨਾ ਤੇਰਾ ਗੁਣ ਭੁੱਲਦੀ |

ਐਨਾ ਕਰੂੰਗੀ ਪਿਆਰ ਤੈਨੂੰ ਅੰਮੀਏ,ਤੂੰ ਵੱਖ ਮੈਥੋ ਹੋ ਨਾ ਸਕੇਗੀ |
ਇੱਕ ਵਾਰ ਜੇ ਜਨਮ ਮੈਨੂੰ ਦੇ ਤਾਂ,ਤੂੰ ਪਿਆਰ ਨੂੰ ਲੁਕੋ ਨਾ ਸਕੇਗੀ |
ਕਰਾਂ ਮਿੰਨਤਾਂ ਮੈ ਤੈਨੂੰ ਤਾਂ ਹਜਾਰ,ਮੈ ਨਾ ਤੇਰਾ ਗੁਣ ਭੁੱਲਦੀ ||
ਮੈਨੂੰ ਦੇ-ਦੇ ਜਨਮ ਇੱਕ ਵਾਰ, ਮੈ ਨਾ ਤੇਰਾ ਗੁਣ ਭੁੱਲਦੀ ……….

ਮਾਂ ਥੋੜ੍ਹਾ ਤਰਸ ਤੂੰ ਮੇਰੇ ਉੱਤੇ ਖਾਕੇ,ਮੈਨੂੰ ਅਪਣਾ ਲੈ ਅੰਮੀਏ |
ਮੇਰੀ ਜ਼ਾਨ ਦੇ ਬਣੇ ਨੇ ਜਿਹੜੇ ਵੈਰੀ,ਉਹਨਾਂ ਤੋ ਬਚਾਲੈ ਅੰਮੀਏ |
ਕਰ ਦੇਣਗੇ ਉਹ ਟੋਟੇ ਬੇ-ਸੁਮਾਰ,ਮੈ ਨਾ ਤੇਰਾ ਗੁਣ ਭੁੱਲਦੀ ||
ਮੈਨੂੰ ਦੇ-ਦੇ ਜਨਮ ਇੱਕ ਵਾਰ,ਮੈ ਨਾ ਤੇਰਾ ਗੁਣ ਭੁੱਲਦੀ…………

ਰੱਖ ਹੌਸਲਾਂ ਤੂੰ ਥੋੜਾਂ ਜੇਹਾ ਅੰਮੀਏ, ਨੀ ਮੰਨ ਗੱਲ ‘ਜਸਪਾਲ’ ਦੀ |
ਸੋਚਾਂ ਕਿਹੜੀਆ ਦੇ ਵਿੱਚ ਤੂਂ ਤਾਂ ਘਿਰਗੀ,ਸੋਚ ਰੱਖ ‘ਪੱਪੀ’ ਨਾਲ ਦੀ |
ਮੈਨੂੰ ਕੁੱਖ ਵਿੱਚ ਅੰਮੀਏ ਨਾ ਮਾਰ,ਮੈ ਨਾ ਤੇਰਾ ਗੁਣ ਭੁੱਲਦੀ |
ਮੈਨੂੰ ਦੇ-ਦੇ ਜਨਮ ਇੱਕ ਵਾਰ,ਮੈ ਨਾ ਤੇਰਾ ਗੁਣ ਭੁੱਲਦੀ |
ਮਾਏ ਸੁਣ ਲੈ ਤੂੰ ਧੀ ਦੀ ਪੁਕਾਰ,ਮੈ ਨਾ ਤੇਰਾ ਗੁਣ ਭੁੱਲਦੀ |

-ਜਸਪਾਲ ਜਨਾਲ

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਨਵੰਬਰ 2020

ਕਹਾਣੀ-“ਸਪੈਸ਼ਲ ਸੈਸ਼ਨ “

Published

on

story ik soch

“ਕਿਵੇਂ ਜਾਗਰਾ ਅੱਜ ਦੁਪਹਿਰੇ ਹੀ ਤਾਰੇ ਚੜ੍ਹਾਈ ਫਿਰਦਾਂ!” ਜਾਗਰ ਨੂੰ ਪਿੰਡੋਂ ਬਾਹਰ ਬਾਹਰ ਅਹਾਤੇ ਤੇ ਬੈਠੇ ਨੂੰ ਮਜ਼ਾਕ ਕਰਦਾ ਬਿਸਨਾ ਬੋਲਿਆ।
” ਤੈਨੂੰ ਤਾਂ ਪਤਾ ਹੀ ਹੈ ਵੀਰ ਪੁੱਤ ਨੇ ਦੁਖੀ ਕਰ ਮਾਰਿਆ” ਜਾਗਰ ਆਪਣਾ ਦੁੱਖ ਦੱਸਦਾ ਹੋਇਆ ਬੋਲਿਆ।
ਹੁਣ ਕੀ ਕਰਤਾ ਉਹਨੇ ?
ਪੱਟਤਾ ਨਸ਼ਿਆਂ ਨੇ, ਕੰਜਰ ਨੇ ਘਰ ਨੂੰ ਉਜਾੜਤਾ, ਨਾ ਮਾਂ ਦਾ ਖਿਆਲ ਨਾ ਪਿਉ ਦਾ।
“ਵੀਰ ਤੂੰ ਇੰਝ ਕਰ, ਵਿਆਹ ਕਰ ਦੇ ਉਹਦਾ” ਬਿਸਨੇ ਨੇ ਠੇਕੇ ਤੋਂ ਪਊਆ ਲੈ ਗਲਾਸ ਚ ਪੈਗ ਪਾਉਂਦਿਆਂ ਕਿਹਾ।
” ਨਾ ਬਾਈ ਨਾ, ਆਪਾਂ ਨੀ ਕਿਸੇ ਦੀ ਧੀ ਦੀ ਜ਼ਿੰਦਗੀ ਖ਼ਰਾਬ ਕਰਨੀ ਆ, ਇਹਨੇ ਤਾਂ ਉਜਾੜ ਹੀ ਲਈ ਆਪਣੀ ਜ਼ਿੰਦਗੀ। ਆਪਾਂ ਤਾਂ ਬੇਦਖ਼ਲ ਕਰ ਦਿੱਤਾ ਹੁਣ-ਜਾਗਰ ਨੇ ਬਿਸਨੇ ਨੂੰ ਕਿਹਾ।
ਬੱਸ ਹੁਣ ਤਾਂ ਫਿਰ ਉਹ ਆਪੇ ਸੁਧਰ ਜਾਊ ,ਜਦੋਂ ਕਿਸੇ ਆਨਾ ਨਾ ਦਿੱਤਾ,।
ਬਿਸਨਾ ਪੈਗ ਮੁਕਾਉਂਦਾ ਹੋਇਆ ਬੋਲਿਆ।
ਆਪਾਂ ਤਾਂ ਚੱਲੇ ਫਿਰ ਘਰ ਨੂੰ, ਤੂੰ ਵੀ ਆ ਜਾਈਂ ਵੀਰ ਆਪੇ ਮਾਲਕ ਕਰੂ ਠੀਕ ਸਭ ਕੁੱਝ।
ਸੂਰਜ ਛਿਪਦੇ ਹੀ ਪੱਪੂ ਦੇ ਅਹਾਤੇ ਤੇ ਰੌਣਕ ਮੇਲਾ ਜਿਹਾ ਲੱਗ ਜਾਂਦਾ, ਪਿੰਡ ਦੇ ਬਹੁਤੇ ਬੰਦੇ ਸ਼ਰਾਬ ਪੀਣ ਇੱਥੇ ਹੀ ਆ ਜੁੜਦੇ।
ਸ਼ਾਮ ਦੇ ਸੱਤ ਕੁ ਦਾ ਸਮਾਂ ਸੀ
” ਤਾਇਆ ਜ਼ਮਾਨਾ ਬਦਲ ਗਿਆ ਬਿਗਾਨੇ ਬੰਦੇ ਨੂੰ ਘਰੇ ਵਾੜਣਾ ਘਰ ਲਟਾਉਣ ਵਾਲਾ ਕੰਮ ਹੈ”। ਚੰਨਾਂ ਤੇ ਤਾਇਆ ਆਪਸ ਵਿੱਚ ਸ਼ਰਾਬ ਪੀਂਦੇ ਪੀਂਦੇ ਗੱਲਾਂ ਕਰ ਰਹੇ ਸਨ।
” ਨਹੀਂ ਚੰਨਿਆ ਦੁਨੀਆਂ ਤੇ ਹਾਲੇ ਵੀ ਭਲੇ ਪੁਰਸ਼ ਜਿਉਂਦੇ ਨੇ, ਪੰਜੇ ਉਂਗਲਾਂ ਬਰਾਬਰ ਨੀ ਹੁੰਦੀਆਂ”। ਤਾਇਆ ਬਿੰਦਰ ਕੁਰਸੀ ਤੇ ਬੈਠਦਿਆਂ ਬੋਲਿਆ।
“ਸਹੀ ਬਾਤ ਬੋਲਾ ਹੈ ਬਾਬੂ ਜੀ ਨੇ ਬਿਲਕੁੱਲ ਸਹੀ, ਸਭੀ ਆਦਮੀ ਏਕ ਜੈਸਾ ਨਹੀਂ ਹੋਤਾ ” ਰਾਜੂ (ਬਿਹਾਰ ਦਾ ਰਹਿਣ ਵਾਲਾ) ਨੇ ਭੂਜੀਏ ਨਾਲ ਲਿਬੜਿਆ ਹੋਇਆ ਮੂੰਹ ਸਾਫ ਕਰਦਿਆਂ ਤਾਏ ਨੂੰ ਕਿਹਾ।
” ਉਏ ਬਇਆ ਤੂੰ ਚੁੱਪ ਕਰ, ਪੀ ਕੇ ਘੁੱਟ ਕਿਵੇਂ ਚਵਰ ਚਵਰ ਬੋਲੀ ਜਾਦਾਂ”। ਚੰਨੇ ਨੇ ਰਾਜੂ ਨੂੰ ਝਿੜਕਦਿਆਂ ਕਿਹਾ।
” ਬੋਲੋ ਸਰਦਾਰ ਜੀ ਹਮਨੇ ਕਿਆ ਕੋਈ ਝੂਠ ਬੋਲਾ ਹੈ, ਜੋ ਹੈ ਬੋਲ ਦੀਆ, ਹਮ ਕੋ ਵੇਖ ਲੈ ਹਮ ਪਿੰਡ ਮੈਂ ਹਰ ਘਰ ਕਾਮ ਕਰਕੇ ਆਤਾ ਹੂੰ, ਹਮ ਕੋ ਤੋ ਕੋਈ ਵੀ ਬੁਰਾ ਨਹੀਂ ਬੋਲਤਾ।
” ਉਹ ਤੇਰੇ ਹੀ ਭਰਾ ਸੀ ਜਿਹੜੇ ਗੁਰਨਾਮੇ ਕੇ ਘਰੋਂ ਪੈਸਾ ਨਾਲੇ ਸੋਨਾ ਚੱਕ ਕੇ ਭੱਜ ਗਏ ਸਨ ਨਾਲੇ ਇੱਕ ਬਇਆ ਤਾਂ ਸਾਲਾ ਪਿੰਡੋਂ ਕੁੜੀ ਲੈ ਕੇ ਭੱਜ ਗਿਆ ਸੀ, ਆਇਆ ਵੱਡਾ ਇੱਜਤਦਾਰ।
” ਉਏ ਤੂੰ ਚੁੱਪ ਕਰ ਰਾਜੂ, ਤੂੰ ਆਪਣੀ ਦਾਰੂ ਪੀ ਦੂਜਿਆਂ ਦੀ ਗੱਲ ਚ ਦਖ਼ਲ ਨੀ ਦੇਈਦਾ ” ਪੱਪੂ ਨੇ ਅੰਡਿਆਂ ਦੀ ਪਲੇਟ ਰਾਜੂ ਅੱਗੇ ਧਰਦੇ ਹੋਇਆ ਬੋਲਿਆ।
ਨਹੀਂ ਪੱਪੂ ਬਾਈ ਮੈਂ ਬੋਲ ਰਹਾਂ ਹੂੰ ਕਿ ਬੋ ਬਿਹਾਰੀ ਨਹੀਂ ਹੋਵੇਗਾ ਕਿਸੀ ਓਰ ਦੇਸ਼ ਕਾ ਹੋਗਾ।
” ਲੈ ਤਾਇਆ ਸੈਕਟਰੀ ਸਾਹਿਬ ਵੀ ਆ ਗੲੇ ਨਾਲੇ ਆਪਣੇ ਮਾਸਟਰ ਜੀ।” ਚੰਨੇ ਨੇ ਤਾਏ ਨੂੰ ਕਹਿੰਦੇ ਬੈਂਚ ਜਾ ਨੇੜੇ ਕਰ ਲਿਆ।
ਕੀ ਗੱਲ ਸੈਕਟਰੀ ਸਾਹਿਬ ਲੇਟ ਹੋ ਗੲੇ ਅੱਜ ? ਤਾਏ ਬਿੰਦਰ ਨੇ ਹੱਸਦਿਆਂ ਕਿਹਾ
ਲੇਟ ਤਾਂ ਹੋਣਾ ਸੀ ਇੱਕ ਆ ਥਾਂ ਥਾਂ ਧਰਨੇ- ਮੁਜ਼ਾਹਰੇ ਲੱਗੇ ਪੲੇ ਨੇ, ਰਸਤੇ ਬਦਲ ਬਦਲ ਆਉਣਾ ਪੈਂਦਾ , ਤੁਹਾਡੀ ਤਾਂ ਸਰਕਾਰ ਐ ਤਾਇਆ ਕੇਂਦਰ ਚ ਤੁਸੀਂ ਹੀ ਕਰੋ ਇਸ ਦਾ ਕੋਈ ਹੱਲ”। ਸਕੈਟਰੀ ਗਰਦੀਪ ਨੇ ਤਾਏ ਨੂੰ ਕਹਿ ਆਪਣਾ ਗੁੱਸਾ ਠੰਢਾ ਕੀਤਾ।
“ਪੱਪੂ ਸੈਕਟਰੀ ਸਾਹਿਬ ਨੂੰ ਦੇ ਬਰਫ ਨਾਲੇ ਠੰਢਾ ਪਾਣੀ ਬਾਲਾ ਹੀ ਗਰਮ ਹੋਏ ਫਿਰਦੇ ਨੇ ” ਚੈਅਰਮੈਨ ਨੇ ਪੱਪੂ ਅਵਾਜ਼ ਮਾਰ ਕਿਹਾ।
ਸੈਕਟਰੀ ਸਾਹਿਬ ਕਿਤੇ ਕਾਮਰੇਡ ਜੀਤੇ ਤੋਂ ਘੱਟ ਨੇ, ਬੈਠੋ ਸਾਬ ਬੋਲੋ ਕੀ ਖਾਣਾ ਪੀਣਾ ਅੱਜ , ਮਾਸਟਰ ਜੀ ਆ ਕਰੋ ਮਸਲਾ ਹੱਲ”। ਪੱਪੂ ਨੇ ਕੁਰਸੀਆਂ ਸਾਫ ਕਰਦਿਆਂ ਕਰਦਿਆਂ ਬੋਲਿਆ।

ਪੱਪੂ ਇਹਨਾਂ ਦੇ ਮਸਲੇ ਹੱਲ ਨੂੰ ਮੈਂ ਕਿਹੜਾ ਇਹਨਾਂ ਦਾ ਕੈਬਨਿਟ ਮੰਤਰੀ ਆ ਜੋ ਪਾਰਲੀਮੈਂਟ ਦੇ ਸੈਸ਼ਨ ਵਾਂਗੂੰ ਇਹਨਾਂ ਦੇ ਸਵਾਲਾਂ ਦਾ ਜਵਾਬ ਦੇਵਾਂ, ਨਾਲੇ ਸਾਨੂੰ ਤਾਂ ਆਹ ਸਰਕਾਰ ਨੇ ਰੱਖਿਆ ਪੜਾਉਣ ਲਈ ਆ ਪਰ ਕੰਮ ਪਤਾ ਨੀ ਕਿਹੜਾ-ਕਿਹੜਾ ਕਰਵਾਈ ਜਾਂਦੀ ਨੇ , ਕਹਿੰਦੇ ਵਿਹਲੇ ਨੀ ਰਹਿਣ ਦੇਣਾ, ਫਿਰ ਕਹਿੰਦੇ ਜਵਾਕ ਪੜਦੇ ਨੀ। ਮਾਸਟਰ ਜਗਦੇਵ ਨੇ ਪੱਪੂ ਨੂੰ ਸਮਝਾਉਂਦੇ ਗਲਾਸ ਨੂੰ ਪਾਣੀ ਨਾਲ ਦੁਬਾਰਾ ਸਾਫ ਕਰਦਿਆਂ ਪੈਗ ਪਾਉਂਦਿਆਂ ਪਾਉਂਦਿਆਂ ਬੋਲੇ।
“ਮਾਸਟਰ ਜੀ ਕਿਵੇਂ ਪਾਰਲੀਮੈਂਟ ਦਾ ਸੈਸ਼ਨ ਚਲਾ ਛੱਡਿਆ, ਹੋ ਰਹੇ ਨੇ ਫਿਰ ਸਵਾਲ ਜਵਾਬ” ਸਕੂਟਰ ਦਾ ਸਟੈਂਡ ਲਗਾਉਂਦਿਆਂ ਕਾਮਰੇਡ ਜੀਤੇ ਨੇ ਮਾਸਟਰ ਜੀ ਦੀ ਗੱਲ ਨੂੰ ਅੱਗੇ ਵਧਾਇਆ।
” ਬੜੀ ਲੰਮੀ ਉਮਰ ਆ ਜੀ ਤੁਹਾਡੀ ਕਾਮਰੇਡ ਸਾਹਿਬ ਹੁਣੇ ਹੁਣੇ ਤੁਹਾਡਾ ਜ਼ਿਕਰ ਹੋ ਰਿਹਾ ਸੀ” ਪੂੱਪੂ ਨੇ ਖਾਲੀ ਗਲਾਸ ਕਾਮਰੇਡ ਸਾਹਿਬ ਦੇ ਸਾਹਮਣੇਂ ਧਰਦਿਆਂ ਬੋਲਿਆ।
” ਕੋਈ ਬੋਲ ਤਾਂ ਮਾਰੇ ਅਸੀਂ ਕਾਮਰੇਡ ਤਾਂ ਝੱਟ ਹਾਜ਼ਰ ਹੋ ਜਾਦੇਂ ਹਾਂ, ਪਰ ਗੱਲ ਹੱਕ ਦੀ ਹੋਵੇ” ਕਾਮਰੇਡ ਜੀਤੇ ਨੇ ਬੈਂਚ ਤੇ ਬੈਠਦਿਆਂ ਸਭ ਨੂੰ ਸੰਬੋਧਨ ਕਰਦਿਆਂ ਪੱਪੂ ਨੂੰ ਜਵਾਬ ਦਿੱਤਾ।

” ਜੀਤਿਆ ਹੁਣ ਤਾਂ ਕਾਮਰੇਡਾਂ ਦਾ ਖ਼ਾਤਮਾ ਜਾ ਹੋ ਗਿਆ ਹੁਣ ਤਾਂ ਕਾਮਰੇਡ ਵੀ ਗੋਗੜਾਂ ਕੱਢ ਆਏ”। ਚੈਅਰਮੈਨ ਨੇ ਹੱਸਦਿਆਂ ਹੋਇਆਂ ਬੋਲਿਆ।
” ਨਹੀਂ ਤਾਇਆ ਕਾਮਰੇਡਾਂ ਨੇ ਬਹੁਤ ਸਮਝਾਇਆ ਲੋਕਾਂ ਨੂੰ ਇਹ ਸਰਕਾਰ ਦੀਆਂ ਮਾੜੀਆਂ ਨੀਤੀਆਂ ਬਾਰੇ ਪਰ ਇਹਨਾਂ ਲੋਕਾਂ ਦੇ ਕੰਨੀਂ ਜੂੰ ਨਾ ਸਰਕੀ ਹੁਣ ਭੁਗਤੋ ਨਿੱਜੀਕਰਨ ਅਤੇ ਨਵੇਂ ਨਵੇਂ ਬਿੱਲ ਦੇ ਨਤੀਜੇ, ਨਾਲੇ ਹੁਣ ਕਾਮਰੇਡਾਂ ਦਾ ਸਮਾਂ ਮੁੜ ਆ ਗਿਆ” ਕਾਮਰੇਡ ਜੀਤੇ ਨੇ ਪੈੱਗ ਪੀਂਦਿਆਂ ਬੋਲਿਆ।
” ਇਹ ਗੱਲ ਤਾਂ ਤੇਰੀ ਸਹੀ ਆ ਜੀਤਿਆ, ਪਰ ਹੁਣ ਸਾਡੇ ਲੋਕ ਲੇਟ ਹੋ ਗੲੇ, ਨਾਲੇ ਦੱਬ ਲੲੇ ਭਿ੍ਸ਼ਟਾਚਾਰ ਨੇ” । ਸੈਕਟਰੀ ਨੇ ਜੀਤੇ ਦੀ ਗੱਲ ਦਾ ਹੂੰਗਾਰਾ ਭਰਿਆ।
” ਨਾ ਅੰਕਲ ਜੀ ਅਭੀ ਵੀ ਕੋਈ ਦੇਰ ਨੀ ਹੋਈ, ਅਭੀ ਵੀ ਸਮਾਂ ਹੈ ਅਭੀ ਵੀ ਨਿੱਜੀਕਰਨ ਔਰ ਜੋ ਜੇ ਮਾਰੂ ਬਿੱਲ ਆਏਂ ਹੈਂ ਇਨਕੋ ਰੋਕਾ ਜਾ ਸਕਤਾ ਹੈ, ਹਮਕੋ ਸਰਕਾਰ ਕਾ ਵਿਰੋਧ ਕਰਨੇ ਕਾ ਅਧਿਕਾਰ ਵੀ ਹੈ ਜੇਕਰ ਸਰਕਾਰ ਕੋਈ ਗਲਤ ਕਾਮ ਕਰੇ ਤੋਂ”। ਠੇਕੇ ਤੇ ਕੰਮ ਕਰਦੇ ਕਰਿੰਦੇ ਅਜੈ
( ਜੋ ਬਿਹਾਰ ਤੋਂ ਬੀ.ਐਸ. ਸੀ. ਕਰਕੇ ਰੋਜ਼ਗਾਰ ਨਾ ਮਿਲਣ ਕਾਰਨ ਘਰ ਛੱਡ ਦੂਜੇ ਰਾਜ ਨੀਗੂਣੀ ਤਨਖਾਹਾਂ ਤੇ ਕੰਮ ਕਰਦਾ ਹੈ) ਬੋਲਿਆ ।
” ਸਾਡੇ ਲੋਕਾਂ ਨੂੰ ਚੰਗਾ ਮਾੜਾ ਨੀ ਪਤਾ ਲੱਗਦਾ ਉਹਨਾਂ ਦੀ ਵੋਟ ਵੀ ਵਿਕਾਊ ਏ ਕਦੇ ਬੋਤਲ ਪਿੱਛੇ ਕਦੇ ਨੋਟ ਪਿੱਛੇ”।
ਸੈਕਟਰੀ ਨੇ ਅਜੈ ਨੂੰ ਸਮਝਾਇਆ।
” ਤਾਇਆ ਮੈਂ ਸੁਣਿਆ ਤੇਰੀ ਨੂੰਹ ਨੇ ਵੀ ਚੈਅਰਮੈਨੀ ਛੱਡ ਦਿੱਤੀ” ਕਾਮਰੇਡ ਜੀਤੇ ਨੇ ਤਾਏ ਨੂੰ ਕਹਿ ਗੱਲ ਅੱਗੇ ਤੋਰੀ।
“ਅਸੀਂ ਲੋਕਾਂ ਦਾ ਦਰਦ ਜਾਣਦੇ ਹਾਂ, ਲੋਕਾਂ ਦੇ ਨਾਲ ਹੀ ਖੜਾਂਗੇ ਕੀ ਕਰਨੀਆਂ ਇਹੋ ਜਿਹੀਆਂ ਚੈਅਰਮੈਨੀਆਂ ਜ਼ੋ ਲੋਕਾਂ ਦਾ ਭਲਾ ਹੀ ਨਾ ਕਰਨ ” ਤਾਏ ਬਿੰਦਰ ਨੇ ਮੁੱਛਾਂ ਤੇ ਹੱਥ ਫੇਰਦਿਆਂ ਬੋਲਿਆ।

“ਗੱਲ ਤਾਂ ਪੱਕੀ ਏ ਤੇਰੀ ਤਾਇਆ, ਨਾਲੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵੀ ਲੜਨੀਆਂ ਨੇ ਜੇ ਅੱਜ ਲੋਕਾਂ ਨਾਲ ਖੜੋਗੇਂ ਤਾਂ ਲੋਕ ਵੋਟਾਂ ਕਿੱਥੋਂ ਪਾਉਣਗੇ”। ਮਾਸਟਰ ਨੇ ਵੀ ਆਪਣੇ ਮਨ ਆਈ ਕਹਿ ਛੱਡੀ।
“ਇਹ ਸਾਡੀਆਂ ਸਰਕਾਰਾਂ ਹੀ ਮਾੜੀਆਂ ਨੇ ਪੈਸੇ ਦੀ ਭੁੱਖ ਇਹਨਾਂ ਨੂੰ ਕੇਂਦਰ ਸਰਕਾਰ ਅੱਗੇ ਝੁਕਾਉਂਦੀ ਹੈ ਨਾਲੇ ਅਵਾਦੇ ਵੀ ਢਿੱਡ ਵੀ ਭਰਨੇ ਨੇ ਇਹਨਾਂ ਨੇ” ਸੈਕਟਰੀ ਨੇ ਘੜੀ ਤੇ ਟਾਇਮ ਵੇਖਿਆ ਤੇ ਗਲਾਸ ਖਾਲੀ ਕਰ ਮੇਜ ਤੇ ਰੱਖ ਦਿੱਤਾ।
ਪੱਪੂ ਨੇ ਵੇਖਿਆ ਮੌਹਲ ਭੱਖ ਰਿਹਾ ਹੈ ਕਿਤੇ ਗੱਲ ਹੋਰ ਨਾ ਵੱਧ ਜਾਵੇ ਸਾਰਿਆਂ ਦਾ ਹੋਰ ਪਾਸੇ ਲਗਾਉਣ ਲਈ ਹੱਸਦਿਆਂ ਹੱਸਦਿਆਂ ਕਹਿਣ ਲੱਗਾ ” ਚੱਲੀਏ ਸਾਬ ਹੁਣ ਜੇ ਪਾਰਲੀਮੈਂਟ ਦਾ ਸੈਸ਼ਨ ਖਤਮ ਹੋ ਗਿਆ ਹੋਵੇ ਤਾਂ ਜੇ ਆ ਗਿਆ ਹੋਵੇ ਇਨਕਲਾਬ ਤਾਂ, 11 ਵੱਜਗੇ ਜੀ।

” ਅਬ ਵੀ ਲੋਕ ਨਾ ਜਾਗੇ ਤੋਂ ਫਿਰ ਹਮਾਰੀ ਤਰ੍ਹਾਂ ਆਪ ਕੇ ਬੱਚੋਂ

-ਗੁਰਮੀਤ ਸਿੰਘ

Continue Reading

ਰਚਨਾਵਾਂ ਨਵੰਬਰ 2020

ਪੰਜਾਬੀ ਮੈਂ ਆਪ ਸਿੱਖਾਂ

Published

on

ik soch poetry

ਮੈਂ ਨੂੰ ਆਪਣੀ ਬੋਲੀ ਤਾਂ ਓਹਦੀ ਨਹੀਂ ਮੈਂ ਕਿਸੇ ਦੀ ਬੋਲੀ ਕਿਉਂ ਸਿੱਖਾਂ ਪਰ ਜਦੋਂ ਵੀ ਮੈਂ ਆਪਣੀ ਬੋਲੀ ਸਿੱਖਾਂ ਤਾਂ ਸਿਰਫ ੩੫ ਅੱਖਰ ਹੀ ਕਿਉਂ ਸਿੱਖਾਂ ਮੈਨੂੰ ਮੋਹਾਰਨੀ ਦੀ ਵੀ ਲੋੜ ਹੈ। ਪਰ ਮੇਰੇ ਦੇ ਪੰਜਾਬੀ ਲੋਕਾਂ ਨੂੰ ਪੁੱਛਿਆ ਤਾਂ ਮੋਹਾਰਨੀ ਪਾਤ ਹੀ ਨਹੀਂ ਕੀ ਹੈ।

-ਗੁਰਪ੍ਰੀਤ ਸਿੰਘ

Continue Reading

ਰਚਨਾਵਾਂ ਨਵੰਬਰ 2020

ਔਨ ਲਾਈਨ ਪੜ੍ਹਾਈ

Published

on

ik soch poetry

ਬੱਚਿਆਂ ਦਾ ਹੋ ਗਿਆ ਖਰਾਬ ਸਾਲ ਜੀ
ਲਾਕ ਡਾਊਨ ਕਰ ਕੇ ਕਰੋਨੇ ਨਾਲ ਜੀ
ਹਾਲੇ ਤੱਕ ਬਣੀ ਨਾ ਦਵਾਈ ਮਿੱਤਰੋ
ਔਨ ਲਾਈਨ ਹੁੰਦੀ ਆ ਪੜ੍ਹਾਈ ਮਿੱਤਰੋ

ਤਰੀਆਂ ਨਾ ਫੀਸਾਂ ਨਾ ਹੀ ਮਿਲੀ ਛੋਟ ਜੀ
ਚੱਲਦਾ ਨਾ ਕੰਮ ਕਿੱਥੋਂ ਆਉਣ ਨੋਟ ਜੀ
ਬੰਦ ਹੋਈ ਗਰੀਬਾਂ ਦੀ ਕਮਾਈ ਮਿੱਤਰੋ
ਔਨ ਲਾਈਨ ਹੁੰਦੀ ਆ ਪੜ੍ਹਾਈ ਮਿੱਤਰੋ

ਕਿੱਥੋਂ ਬੇਰੁਜ਼ਗਾਰ ਲੈਦੋਂ ਟੱਚ ਫੋਨ ਜੀ
ਰੋਟੀ ਦੇ ਫਿਕਰਾਂ ਸੁਕਾਇਆ ਖੂਨ ਜੀ
ਲੱਕ ਤੋੜ ਉੱਤੋਂ ਮਹਿੰਗਾਈ ਮਿੱਤਰੋ
ਔਨ ਲਾਈਨ ਹੁੰਦੀ ਆ ਪੜ੍ਹਾਈ ਮਿੱਤਰੋ

ਮੈਡਮਾਂ ਸਿਲੇਬਸਾਂ ਦਾ ਕੰਮ ਦੇਣ ਜੀ
ਹੋਣੇ’ਗੇ ਟੈਸਟ ਯਾਦ ਕਰੋ ਕਹਿਣ ਜੀ
ਘਰ ਬੈਠ ਪਾਉਣ ਅਗਵਾਈ ਮਿੱਤਰੋ
ਔਨ ਲਾਈਨ ਹੁੰਦੀ ਆ ਪੜ੍ਹਾਈ ਮਿੱਤਰੋ

ਸਾਰੇ ਅਦਾਰੇ ਖੋਲ੍ਹ’ਤੇ ਸਕੂਲ ਬੰਦ ਨੇ
ਕੁਰਸੀਆਂ ਉੱਤੇ ਬੈਠੇ ਜੋ ਮਸੰਦ ਨੇ
ਪੰਜਾਬ ਦਾ ਭਵਿੱਖ ਜਾਣ ਖਾਈ ਮਿੱਤਰੋ
ਔਨ ਲਾਈਨ ਹੁੰਦੀ ਆ ਪੜ੍ਹਾਈ ਮਿੱਤਰੋ

ਗਰੀਬ ਬੱਚੇ ਵਾਂਝੇ ਵਿੱਦਿਆ ਤੋਂ ਰੱਖਣੇ
ਸਕੂਲ ਸਰਕਾਰੀ ਟੀਚਰਾਂ ਤੋਂ ਸੱਖਣੇ
ਮਾਪਿਆਂ ਦੀ ਜਾਨ ਮੁੱਠੀ ਆਈ ਮਿੱਤਰੋ
ਔਨ ਲਾਈਨ ਹੁੰਦੀ ਆ ਪੜ੍ਹਾਈ ਮਿੱਤਰੋ

ਆਮ ਇਨਸਾਨਾਂ ਨੂੰ ਪਈ ਮਾਰ ਝੱਲਣੀ
ਹੁੰਦੀ ਲੁੱਟ ਪਤਾ ਨਹੀ ਕਦੋਂ ਠੱਲ੍ਹਣੀ
ਫ੍ਰੀ ਦੀ ਖਾਣ ਹਾਕਮ ਮਲਾਈ ਮਿੱਤਰੋ
ਔਨ ਲਾਈਨ ਹੁੰਦੀ ਆ ਪੜ੍ਹਾਈ ਮਿੱਤਰੋ

ਚੋਰਾਂ ਹੱਥ “ਰਾਜ ” ਵਾਗਡੋਰ ਦੇਸ਼ ਦੀ
ਮੀਡੀਆ ਵਿਕਾਓ , ਨਾ ਪੋਲ ਖੋਲ੍ਹੇ ਏਸ ਦੀ
ਲੁੱਟ ਰਲ ਲੋਟੂਆਂ ਮਚਾਈ ਮਿੱਤਰੋ
ਔਨ ਲਾਈਨ ਕਰ’ਤੀ ਪੜ੍ਹਾਈ ਮਿੱਤਰੋ

-ਰਾਜ ਦਵਿੰਦਰ ਸਿੰਘ

Continue Reading

ਰੁਝਾਨ