Maa Boli Punjabi- Vasant | Latest Punjabi Poetry 2021
Connect with us apnews@iksoch.com

ਰਚਨਾਵਾਂ ਜਨਵਰੀ 2021

ਮਾਂ ਬੋਲੀ ਪੰਜਾਬੀ

Published

on

latest punjabi poetry

ਮੈਂ ਕੀ ਕੁਝ ਲਿਖਾਂ ਪੰਜਾਬੀ ਲਈ
ਸਭ ਕੁੱਝ ਤਾਂ ਕਵੀਆਂ ਲਿਖਿਆ ਏ
ਫਿਰ ਵੀ ਕਿਓਂ ਖਤਰੇ ਵਿੱਚ ਜਾਪੇ
ਐਸੀ ਕੀ ਬਣੀ ਸਮੱਸਿਆ ਏ
ਮੈਨੂੰ ਦੇ ਅੰਗ੍ਰੇਜੀ ਕਾਇਦੇ
ਹਿੰਦੀ ਧੱਕੇ ਨਾਲ਼ ਪੜਾ ਰਹੇ ਨੇ
ਇਹ ਸੀਬੀਐਸਈ ਵਾਲੇ
ਮੇਰੀ ਨਵੀਂ ਪਨੀਰੀ ਖਾ ਰਹੇ ਨੇ
ਕੋਈ ਵਾਰਿਸ ਸ਼ਾਹ ਤੇ ਪੜਦਾ ਨਈ
ਪੀਲੂ ਨੂੰ ਖਾਕ ਫਰੋਲਣਗੇ
ਜੋ ਸੁਣਨਾ ਹੀ ਮੈਨੂੰ ਨਹੀਂ ਚਾਹੁੰਦੇ
ਫਿਰ ਕਿਹੜੇ ਮੂੰਹ ਨਾਲ ਬੋਲਣਗੇ
ਮੈਂ ਬੋਲੀ ਪੰਜ ਦਰਿਆਵਾਂ ਦੀ
ਪੰਜ ਆਬਾਂ ਦੇ ਵਿੱਚ ਵੱਸਦੀ ਆਂ
ਜੋ ਰੂਹ ਤੋਂ ਮੈਨੂੰ ਪਿਆਰ ਕਰੇ
ਉਹਨੂੰ ਵਿਚ ਗੱਲਵਕੜੀ ਕੱਸਦੀ ਆ
ਜੋ ਲੜਦੇ ਮੇਰੀ ਹੋਂਦ ਲਈ
ਹਰ ਆਪਣੀ ਗੱਲ ਵਿੱਚ ਪੂਰੇ ਨੇ
ਮੈਨੂੰ ਮਾਣ ਬਸੰਤ ਜੇ ਸਾਇਰ ਤੇ
ਮੈਂ ਕੁੱਝ ਤਾਂ ਜੰਮੇ ਸੂਰੇ ਨੇ

  • ਬਸੰਤ ਪੂਹਲੀ
  • 106

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਜਨਵਰੀ 2021

ਪੰਜਾਬੀ ਬੋਲੀ

Published

on

poetry

ਵਾਹ ! ਨੀ ਪੰਜਾਬੀ ਬੋਲੀਏ ,ਕੀ ਕਿਸਮਤ ਪਾਈ ਏ ,
ਆਪਣੇ ਹੀ ਘਰ ਵਿੱਚ ਤੂੰ ਹੋਈ ਪਰਾਈ ਏ ,
ਪੰਜਾਬੀ ਤੈਨੂੰ ਭੁੱਲ ਗਏ ਅੰਗਰੇਜ਼ੀ ਨੂੰ ਬੈਠੇ ਮਾਂ ਬਣਾਈ ਏ ,
ਵਾਹ ! ਨੀ ਪੰਜਾਬੀ ਬੋਲੀਏ ,ਕੀ ਕਿਸਮਤ ਪਾਈ ਏ ,
‘ਹਨੀ ‘ ਨਿੱਤ ਕਰੇ ਦੁਆਵਾਂ ਇਹ, ਤੈਨੂੰ ਸਤਿਕਾਰ ਮਿਲ ਜਾਵੇ ,
ਜੋ ਆਪਣੇ ਹੀ ਘਰ ਤੂੰ ਬੈਠੀ ਗਵਾਈ ਏ ,
ਵਾਹ ! ਨੀ ਪੰਜਾਬੀ ਬੋਲੀਏ ,ਕੀ ਕਿਸਮਤ ਪਾਈ ਏ ,
ਆਪਣੇ ਹੀ ਘਰ ਵਿੱਚ ਤੂੰ ਹੋਈ ਪਰਾਈ ਏ |

  • ਹਰਵਿੰਦਰ ਕੌਰ
  • 239

Continue Reading

ਰਚਨਾਵਾਂ ਜਨਵਰੀ 2021

ਧੀਆਂ ਲਈ ਅਰਦਾਸ

Published

on

ik soch poetry

ਅਰਦਾਸ ਕਰਾਂ ਉਸ ਰੱਬ ਤੋ ਮੈਂ
ਹਰ ਘਰ ਵਿਚ ਧੀ ਹੋਵੇ ,
ਨਾ ਦੁੱਖ ਹੋਵੇ ਕਿਸੇ ਧੀ ਨੂੰ ,
ਖੁਸੀਆਂ ਭਰੀ ਜਿੰਦਗੀ ਹੋਵੇ
ਅਰਦਾਸ ਕਰਾਂ ਉਸ ਰੱਬ ਤੋਂ ਮੈਂ
ਨਾਂ ਅੱਖ ਭਰੇ ਕਿਸੇ ਬਾਬਲ ਦੀ
ਵੇਖ ਫੁੱਲਾਂ ਜਿਹੀ ਨੂਰ ਨੂੰ
ਨਾ ਦਿਲ ਚ ਕੋਈ ਸੋਗ ਹੋਵੇ
ਵੇਖ ਅਰਸ਼ੋ ਉਤਰੀ ਹੂਰ ਨੂੰ
ਨਾਂ ਸਮਝੇ ਕੋਈ ਬੇਗਾਨੀ ਇਹਨਾਂ ਨੂੰ ,
ਦੋਹਾਂ ਘਰਾਂ ਦੀ ਰਾਣੀ ਆਖ ਦਵੇ
ਨਾ ਕੁੱਖ ‘ਚ ਮਾਰੇ ਕੋਈ ਧੀ ਨੂੰ
ਵਿਹੜੇ ਦੀ ਰੌਣਕ ਆਖ ਦਵੇ
ਅਰਦਾਸ ਕਰਾਂ ਉਸ ਰੱਬ ਤੋਂ ਮੈਂ
ਕੋਈ ਕਹੇ ਦੀਵੇ ਦੀ ਲੋਅ ਇਹਨਾਂ ਨੂੰ
ਕੋਈ ਫੁੱਲਾਂ ਦੀ ਖੁਸਬੂ ਆਖ ਦੇਵੇ ,
ਨਾ ਸਮਝੇ ਕੋਈ ਭਾਰ ਇਹਨਾਂ ਨੂੰ
ਕੋਈ ਰੱਬ ਦਾ ਰੂਪ ਹੀ ਆਖ ਦੇਵੇ ,
ਅਰਦਾਸ ਕਰਾਂ ਉਸ ਰੱਬ ਤੋਂ ਮੈਂ
ਮਾਲਕ ਕਿਸਮਤ ਲਿਖੇ ਹੱਥੀ ਆਪਣੇ
ਇਹਨਾਂ ਕੁੜੀਆਂ , ਪੁੜੀਆਂ , ਚਿੜੀਆਂ ਦੀ
ਹਰ ਦਿਨ ਮਾਨਣ ਖੁਸ਼ੀਆ ਖੇੜੇ ,
ਏਹੋ ਦੁਆ ਮੇਰੀ ਧੀਆਂ ਲਈ
ਵਿਤਕਰਾ ਕਰੇ ਨਾਂ ਕੋਈ ਧੀ-ਪੁੱਤ ਵਿਚ ,
ਖੁਸ਼ੀ ਧੀ ਹੋਣ ਤੇ ਵੀ ਮਨਾਈ ਜਾਏ ,
ਲੋਹੜੀ ਵੰਡਦੇ ਜਿਵੇਂ ਪੁੱਤ ਹੋਣ ਤੇ ,
ਮਠਿਆਈ ਧੀ ਹੋਣ ਤੇ ਵੀ ਖਵਾਈ ਜਾਏ,
ਮਠਿਆਈ ਧੀ ਹੋਣ ਤੇ ਵੀ ਖਵਾਈ ਜਾਵੇ ,
ਅਰਦਾਸ ਕਰਾਂ ਉਸ ਰੱਬ ਤੋਂ ਮੈਂ
ਹਰ ਘਰ ਵਿਚ ਧੀ ਹੋਵੇ |

  • ਗੁਨੀਤ ਕੌਰ
  • 238

Continue Reading

ਰਚਨਾਵਾਂ ਜਨਵਰੀ 2021

ਗ਼ਜ਼ਲ

Published

on

ਚੱਲੋ ਸਾਥੀਓ! ਚੱਲੀਏ ਹੁਣ ਦਿੱਲੀ ਨੂੰ ।
ਵੇਖੀਏ ਜਾ ਸ਼ੇਰਾਂ ਨੇ ਘੇਰੀ ਬਿੱਲੀ ਨੂੰ ।
ਲੰਘ ਗਿਆ ਹਾਥੀ ਥੋੜ੍ਹੀ ਪੂਛ ਬਕਾਇਅਾ ਏ,
ਕੱਸ ਦਈਏ ਜਾ ਰਹਿ ਗਈ ਚੂੜੀ ਢਿੱਲੀ ਨੂੰ।
ਬੈਠੇ ਪੱਥਰ ਜਹੇ ਲੈ ਕਿ ਇਰਾਦੇ ਸੂਰੇ ਨੇ,
ਕੰਕਰ-ਕੰਕਰ ਕਰ ਦੇਣਾ ਕੱਚੀ-ਪਿੱਲੀ ਨੂੰ।
ਭੋਲੇ-ਭਾਲੇ , ਸਿਧਰੇ, ਪੇੰਡੂ ਦੇਸ਼ੀਆਂ ਨੇ ,
ਵਖ਼ਤ ਜਿਹਾ ਹੀ ਪਾ ਦਿੱਤਾ ਹੈ ਸੇਖ-ਚਿਲੀ ਨੂੰ
ਹਲ਼ ਪੁੱਟ ਰਿਹਾ ਹੈ ਨੀਂਹਾਂ ਹੁਣ ਸੰਸਦ ਦੀਆਂ,
ਲੈ ਚੱਲੋ ਖਿੱਚ ਕਿ ਏਨੂੰ ਜੜ੍ਹ ਤੋਂ ਹਿੱਲੀ ਨੂੰ।
ਜਾਗੀ ਨੀਂਦੋ ਪੀੜ੍ਹੀ ਸਾਡੀ ਸੁੱਤੀ ਹੋਈ,
ਚੰਗੇ ਸਾਚੇ ਗੁੰਨ ਲਓ ਮਿੱਟੀ ਗਿੱਲੀ ਨੂੰ।
ਜੋ ਕਹਿੰਦੀ ਮੈਂ ਉਹ ਹੋਣ ਲਕੀਰਾਂ ਪੱਥਰ ਤੇ,
ਰਾਤੀਂ ਸੁਪਨਾ ਆਯਾ ਹੈ ਜੀ ਇੱਕ ਬਿੱਲੀ ਨੂੰ।
ਜਿੱਤ ਰਹੀ ਹੈ ਖੜਕਾ,ਹੁਣ ਆ ਕੇ ਦਰ ਸਾਡੇ
ਰੱਖੋ ਨੱਪ ਜਰਾ ਏਸ ਤਰਾਂ ਹੀ ਕਿੱਲੀ ਨੂੰ।

  • ਹਰਪਾਲ ਸਿੰਘ ਨਾਗਰਾ
  • 237

Continue Reading

ਰੁਝਾਨ


Copyright by IK Soch News powered by InstantWebsites.ca