Punjabi Poetry- Surinder Kumar | Online Punjabi Poetry Competition 
Connect with us apnews@iksoch.com

ਰਚਨਾਵਾਂ ਜਨਵਰੀ 2021

ਬਹੁ ਵਿਸ਼ੇ ਸੰਬੰਧੀ ਕਵਿਤਾ

Published

on

poetry punjabi

1 ਬੇਬੇ ਬਾਪੂ
ਬੇਬੇ ਬਾਪੂ ਥੜੇ ਤੇ ਬੇਠੇ, ਗੱਲਾਂ ਕਰਦੇ ਸੁਣੇ ਮੈਂ।1
ਚੱਕ ਲੇ ਰੱਬਾ ਸੁੱਖੀ ਹੋ ਜਾਈਏ। ਪੁੱਤਰਾਂ ਦੇ ਹੱਥ ਖੜੇ ਅ।
ਵੰਡ ਵੰਡ ਕੇ ਰੱਖਦੇ ਨੇ, ਕੁੱਝ ਕਈਏ ਖਾਣ ਨੂੰ ਪੈਂਦੇ ਅ।
ਮੁਲ ਅਪਣਾ ਹੁਣ ਪੈਂਦਾ ਨਾ, ਖੋਟੇ ਸਿੱਕੇ ਹੋ ਗਏ ਅ।
ਬੇਬੇ ਬਾਪੂ ਥੜੇ ਤੇ ਬੇਠੇ, ਗੱਲਾਂ ਕਰਦੇ ਸੁਣੇ ਮੈਂ।2
ਚੱਕ ਲੇ ਰੱਬਾ ਸੁੱਖੀ ਹੋ ਜਾਈਏ। ਪੁੱਤਰਾਂ ਦੇ ਹੱਥ ਖੜੇ ਅ।
ਮੰਗ ਮੰਗ ਖਾਣ ਨੂੰ ਮੰਗਦੇ, ਅਪਣੀ ਮੱਤ ਕੋਈ ਦੇਂਦਾ ਨਾ।
ਦੋ ਘੜੀਆਂ ਕੋਲ ਆਕੇ, ਹੁਣ ਕੋਈ ਬਹਿੰਦਾ ਨਾ।
ਪੁੱਤ ਪੁੱਤ ਕਰਕੇ ਮੂੰਹ ਸੁੱਕ ਜਾਂਦਾ, ਪੱਥਰ ਦਿਲ ਇਹ ਸੂਣੇ ਨਾ।
ਬੇਬੇ ਬਾਪੂ ਥੜੇ ਤੇ ਬੇਠੇ, ਗੱਲਾਂ ਕਰਦੇ ਸੁਣੇ ਮੈਂ।3
ਚੱਕ ਲੇ ਰੱਬਾ ਸੁੱਖੀ ਹੋ ਜਾਈਏ। ਪੁੱਤਰਾਂ ਦੇ ਹੱਥ ਖੜੇ ਅ।
ਲੋਰੀਆਂ ਦੇ ਨਾਲ ਪਾਲੈ ਸੀ, ਉਂਗਲਾਂ ਫੜ ਫੜ ਤੋਰੋ ਸੀ।
ਅਪਣੇ ਮੂੰਹੋਂ ਬੁਰਕੀ ਕੱਢਕੇ, ਢਿੱਡ ਇਨ੍ਹਾਂ ਦੇ ਪਾਈ ਸੀ।
ਅੱਜ ਗੱਡੀਆਂ ਦੇ ਵਿਚ ਘੁੰਮਦੇ ਨੇ, ਕਦੇ ਮੋਢਿਆਂ ਉੱਤੇ ਚੜਦੇ ਸੀ।
ਬੇਬੇ ਬਾਪੂ ਥੜੇ ਤੇ ਬੇਠੇ, ਗੱਲਾਂ ਕਰਦੇ ਸੁਣੇ ਮੈਂ।4
ਚੱਕ ਲੇ ਰੱਬਾ ਸੁੱਖੀ ਹੋ ਜਾਈਏ। ਪੁੱਤਰਾਂ ਦੇ ਹੱਥ ਖੜੇ ਅ।
Surinder Birbalia
2.
ਦਰਖਤ
ਬੁੱਢਾ ਹੋਇਆ ਦਰਖਤ।
ਸੁੱਕ ਗਈਆਂ ਟਾਹਣੀਆਂ।
ਹੁਣ! ਪੰਛੀ ਵੀ ਨਹੀਂ ਅਉੰਦੇ, ਰੋਜ ਕਰਨ ਕਹਾਣੀਆਂ।
ਕੋਈ ਕੋਈ ਪੱਤਾ ਰਹਿ ਗਿਆ।
ਆਇਆ ਪੱਤਝੜ ਉਹ ਵੀ ਲਹਿ ਗਿਆ।
ਹੁਣ! ਰਾਹੀਵੀ ਨਹੀਂ ਆਉਂਦੇ , ਦੋ ਘੜੀਆਂ ਲਈ।
ਦੂਰੋਂ ਤੱਕਦਾ ਲਕੜਹਾਰਾ, ਟੇਡੀਆਂ ਅੱਖਾਂ ਰਾਹੀਂ।
ਹੁਣ! ਹਨੇਰ, ਤੁਫਾਨ ਅੱਗੇ ਵਾਹ ਨਹੀਂ ਚੱਲਦਾ।
ਧਰਤੀ ਵੀ ਛੱਡਣਾ ਚਾਹੁੰਦੀ ਸਾਥ ਲੱਗਦਾ।
Surinder Birbalia
3.
1 ਮਜ਼ਦੂਰ
ਘਸੀਆਂ ਚੱਪਲਾਂ ਪਾਟੇ ਕੱਪੜੇ।
ਨੱਕ ਪੁੰਝਦੇ ਜਵਾਕ।
ਨੰਗੇ ਪੈਰੀਂ ਪਾਪਾ ਮੰਮੀ ਦੇ ਪਿੱਛੇ ਤੁਰੇ ਆਉੰਦੇ।
ਤੁਰੇ ਆਉਂਦੇ।
ਰੁਕ ਜਾਂਦੇ।
ਆਸੇ ਪਾਸੇ ਅੱਗੇ ਪਿੱਛੇ ਦੇਖਦੇ।
ਉਪਰ ਮੂੰਹ ਕਰ ਕੁਝ ਬੋਲਦੇ।
ਅੱਖਾਂ ਪੁੰਝਦੇ।।
ਫਿਰ ਤੁਰ ਪੈਂਦੇ।
ਭੁੱਖੇ ਪਿਆਸੇ।
ਧੁੱਪ ਵਿੱਚ ਸੜਦੇ।
ਡਿੱਗਦੇ ਢਹਿੰਦੇ ਕਿਸੇ ਸੜਕ ਕਿਨਾਰੇ ਜਾ ਬਹਿੰਦੇ।
ਦਮ ਕਡਦੇ।
ਤੇ ਫਿਰ ਤੁਰ ਪੈਂਦੇ।
ਬੱਚਿਆਂ ਵੱਲ ਦੇਖ ਪਿਓ।
ਘੁਟ ਸਬਰਾਂ ਦਾ ਭਰ ਲੈਂਦਾ ਅ।
ਅੱਖਾਂ ਵਿਚ ਆਏ ਹੰਝੂਆਂ ਨੂੰ।
ਸਿਨੇ ਵਿਚ ਲਕੋ ਲੈਂਦਾ ਅ।
ਪਰ ਮਾਂ!
ਕਿੰਨੀ ਦੇਰ ਆਪਣੇ ਆਪ ਨੂੰ ਰੋਕੇ।
ਦੇਖ ਬੱਚਿਆਂ ਵੱਲ।
ਭੁੰਭਾ ਮਾਰ ਮਾਰ ਬੋਲੇ।
ਪਰ!
ਕਿਸੇ ਨੇ ਉਸਦੀ ਪੀੜਾ ਨਾ ਸੁਣੀ।
ਇਕ ਦੂਜੇ ਨੂੰ ਦੇ ਦਿਲਾਸਾ।
ਗਠੜੀ ਸਿਰ ਤੇ ਧਰੀ।
ਪਿਓ ਅੱਗੇ ਮਾਂ ਪਿਛੇ, ਤੇ ਪਿਛੇ ਜੁਆਕ।
ਧੋਣਾ ਸੁਟ ਸੜਕ ਕਿਨਾਰੇ।
ਇਕ ਰਾਜ ਤੋਂ ਦੂਜੇ ਰਾਜ।
ਮਹਾਨਗਰ ਤੋ ਛੋਟੇ ਨਗਰ।
ਛੋਟੇ ਨਗਰ ਤੋ ਪਿੰਡ ਤਕ ਤੁਰਦੇ ਜਾਣ।
ਕਈ ਹਜਾਰਾਂ ਕਿਲੋਮੀਟਰ ਦਾ ਪੈਂਡਾ।
ਕੀ ਛੋਟੇ ਕੀ ਵੱਡੇ।
ਹਿਮੰਤ ਹਾਰੇ। ਬੇ ਸਹਾਰੇ।
ਕਿਸੇ ਨੇ ਕਰਨੀ ਕਿਸੇ ਨੇ ਭਰਨੀ।
ਦੇ ਮਾਰੇ।
ਗਰੀਬ ਮਜਦੂਰ ਬਿਚਾਰੇ।
21 ਵੀਂ ਸਦੀ ਦੇ ਦੂਜੇ ਦਹਾਕੇ।
ਕਰੋਨਾ ਮਹਾਂਮਾਰੀ ਦੇ ਸਮੇਂ।
ਵਿਕਾਸਸ਼ੀਲ ਭਾਰਤ।
ਤੇ ਪ੍ਰਸ਼ਨਵਾਚਕ ? ਚਿੰਨ੍ਹ ਲਾਉਂਦੇ ਹਨ।
ਸੁਰਿੰਦਰ ਬੀਰਬਲੀਆ
4.
1.ਪੱਥਰ
ਇਕ ਪੱਥਰ,
ਤਰਾਸ਼ਣ ਲੱਗੇ ਕੁਰਲਾਅ ਉਠਿਆ।
ਮੈਂ! ਰੱਬ ਨਹੀਂ।
ਪੱਥਰ ਹਾਂ!

  1. ਪੱਥਰ
    ਇੱਕ ਪੱਥਰ,
    ਤਰਾਸ਼ਣ ਲੱਗਿਆਂ ਨਿਹਾਲ ਉਠਿਆ।
    ਅਸੀਂ ! ਭਗਤ, ਸੁਖਦੇਵ, ਰਾਜਗੁਰੂ
    ਦੇ ਹਿੱਸੇ ਆਏ ।
    3.ਪੱਥਰ
    ਇੱਕੋ ਮਾਂ ਦੇ ਜਾਏ, ਦੋ ਰੰਗ ਰੂਪ ਦੇ।
    ਲਾਲ ਤੇ ਚਿੱਟਾ।
    ਇੱਕ ਖੂਨ ਦਾ ਪਿਆਸਾ।
    ਇੱਕ ਪਿਆਰ ਦੀ ਨਿਸ਼ਾਨੀ
    By ਸੁਰਿੰਦਰ ਬੀਰਬਲੀਆ
    5.
    ਕਵੀ
    ਉਹ ਹੰਝੂਆਂ ਨੂੰ ਸਾਗਰ ਬਣਾ ਦੇਂਦਾ ਏ।
    ਔਸ ਦੀਆਂ ਬੁੰਦਾਂ ਨੂੰ ਮੋਤੀ ਬਣਾ ਦੇਂਦਾ ਏ ।
    ਬੰਜਰ ਭੂਮੀ ‘ਚ ਕਲਮ ਲਾ ਦੇਂਦਾ ਏ।
    ਰੇਤ ਦੇ ਟਿੱਬਿਆਂ ‘ਚ ਫੁੱਲ ਖਿੜਾਅ ਦੇਂਦਾ ਏ।
    ਬੇਜਾਨਾਂ ‘ਚ ਜਾਨ ਪਾ ਦੇਂਦਾ ਏ।
    ਸ਼ਬਦਾਂ ਨਾਲ ਕਵਿਤਾ ਬਣਾ ਦੇਂਦਾ ਏ।
    ਮੈਂ! ਸੁਣਿਆ ਉਹ ਕਵੀ ਹੁੰਦਾ ਏ।
    ਜੋ ਸਮੰਦਰ ਨੂੰ ਕੁੱਝੇ ‘ਚ ਪਾ ਦੇਂਦਾ ਏ।
  • ਸੁਰਿੰਦਰ ਕੁਮਾਰ
  • 42

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਜਨਵਰੀ 2021

ਕਿਸਾਨ

Published

on

ਅਸੀਂ ਹੱਕਾਂ ਲਈ ਹਾਂ ਲੜ੍ਹਦੇ,
ਨਾ ਡਰਾਉਂਦੇ ਨਾ ਹੀ ਡਰਦੇ।
ਸਾਡੇ ਬਜੁਰਗ ਸੀ ਬੜ੍ਹੇ ਮਹਾਨ,
ਤਾਹੀਓਂ ਉੱਚੀ ਸਾਡੀ ਸ਼ਾਨ।
ਬੰਜਰਾਂ ਨੂੰ ਉਪਯਾਊ ਬਣਾਇਆ,
ਖੂਨ,ਪਸੀਨਾਂ ਅਸੀਂ ਬਹਾਇਆ।
ਫਿਰਦੇ ਕਬਜਾ ਕਰਨ ਨੂੰ ਵੱਡੇ,
ਤਾਹੀਓਂ ਤਿੰਨੇ ਕਨੂੰਨ ਨੇ ਕੱਢੇ।
ਅਸੀਂ ਖਾਲੀ ਹੱਥ ਨੀ ਜਾਣਾ,
ਜੁਲਮ ਨੂੰ ਕਿੱਦਾਂ ਮੰਨੀਏ ਭਾਣਾ।
ਇੱਕੋ ਝੰਡੇ ਥੱਲੇ ਆਏ,
ਬਾਕੀ ਝੰਡੇ ਪੱਟ ਬਘਾਏ।
ਪਾਰਟੀ ਬਾਜੀਆਂ ਸੱਭੇ ਛੱਡ ਕੇ,
ਵੈਰ ਵਿਰੋਧ ਦਾ ਜਿੰਨ ਜਾ ਕੱਢ ਕੇ।
ਬਣ ਗਏ ਸੱਭੇ ਭਾਈ-ਭਾਈ,
ਸਾਡੀ ਸੁਰਤ ਟਿਕਾਣੇ ਆਈ।
ਜੋਗੇਵਾਲੀਆ ਰੱਖਣਾ ਏਕਾ ਬਣਾਕੇ,
ਲੜ੍ਹਨਾ ਨਹੀਂ ਦਿੱਲੀ ਤੋਂ ਆ ਕੇ।

  • ਗੁਰਪ੍ਰੀਤ ਸਿੰਘ
  • 276

Continue Reading

ਰਚਨਾਵਾਂ ਜਨਵਰੀ 2021

ਇਹਸਾਸ

Published

on

poetry

ਦੀਪਾ ਸਵੇਰੇ ਹੀ ਆਪਣੀ ਘਰਵਾਲ਼ੀ ਨੂੰ ਨਾਲ ਲਈ ਕੇ ਵੱਡੇ ਸ਼ਹਿਰ ਡਾਕਟਰ ਕੋਲ ਚਲਾ ਗਿਆ ਆਪਣੀ ਘਰਵਾਲ਼ੀ ਦੀ ਕੁੱਖ ਚ ਪਾਲ ਰਹੀ ਕੁੜੀ ਦਾ ਕਤਲ ਕਰਵਾਓਣ ਕਿਊ ਕੇ ਦੀਪੇ ਦੇ ਪਹਿਲਾ ਹੀ 2 ਕੁੜੀਆਂ ਸਨ ਤੇ ਹੁਣ ਉਸ ਦੀ ਮਾਂ ਦੀ ਜ਼ਿਦ ਸੀ ਕੇ ਅਸੀਂ ਕੁੜੀ ਨੀ ਰੱਖਣੀ ਸਾਨੂੰ ਪੁੱਤ ਚਾਹੀਦਾ ਉਸ ਦੀ ਘਰਵਾਲ਼ੀ ਨੇ ਬਹੁਤ ਤਰਲੇ ਕੀਤੇ ਕੇ ਏਦਾਂ ਨਾ ਕਰੇ ਪਰ ਦੀਪੇ ਦੀ ਮਾਂ ਨਾ ਮੰਨੀ ਉਹ ਹਸਪਤਾਲ ਪੁਹੰਚ ਚੁੱਕੇ ਸਨ ਡਾਕਟਰ ਨੇ ਇੰਤਜਾਰ ਕਰਨ ਲਈ ਬੋਲ ਕੇ ਬੈਠਾ ਦਿੱਤਾ ਬੈਂਚ ਤੇ ਬੈਠੇ ਬੈਠੇ ਦੀਪੇ ਦੀ ਅੱਖ ਲੱਗ ਗਈ ਤੇ ਉਸ ਦੇ ਸੁਪਨੇ ਵਿਚ ਇਕ ਨੰਨੀ ਸੋਹਣੀ ਜਿਹੀ ਕੁੜੀ ਦੀਪੇ ਨੂੰ ਆਖਣ ਲੱਗੀ ਕੇ ਬਾਪੂ ਤੂੰ ਸਚੀ ਮੈਨੂੰ ਦੁਇਆ ਤੋ ਆਉਣ ਤੋ ਪਹਿਲਾ ਹੀ ਮਾਰ ਦੇਵੇ ਗਾ ਮੈਨੂੰ ਤਾ ਰਬ ਕਹਿੰਦਾ ਸੀ ਕੇ ਤੇਰੀ ਉਮਰ ਬਹੁਤ ਲੰਬੀ ਆ ਬਾਪੂ ਮੈਂ ਵੀ ਜੀਣਾ ਚਉਣੀ ਆ ਬਾਪੂ ਮੈਂ ਤੇਰੇ ਤੇ ਕਦੇ ਬੋਝ ਨਹੀਂ ਬਣਾ ਗਈ ਤੇਰਾ ਹਰ ਸੁਖ ਦੁੱਖ ਵੰਡਾਵਾਂ ਗਈ ਬਾਪੂ ਮੈਂ ਦੁਨੀਆ ਦੇਖਣੀ ਆ ਮੈਂ ਦੁਨੀਆ ਤੇ ਆਉਣਾ ਚਉਣੀ ਆ ਇਸ ਵਿਚ ਦੀਪੇ ਦੀ ਇੱਕੋ ਝਟਕੇ ਅੱਖ ਖੁਲ ਗਈ ਤੇ ਉਸ ਦੀਆਂ ਅੱਖਾਂ ਵਿਚ ਪਾਣੀ ਸੀ ਉਹ ਬਿਨਾਂ ਕੁਜ ਬੋਲਿਆ ਉੱਠਿਆ ਤੇ ਆਪਣੀ ਘਰਵਾਲ਼ੀ ਨੂੰ ਨਾਲ ਲਈ ਕੇ ਪਿੰਡ ਵਾਲੀ ਬੱਸ ਤੇ ਬੈਠ ਗਿਆ

  • ਯਾਦਵਿੰਦਰ ਸਿੰਘ
  • 275

Continue Reading

ਰਚਨਾਵਾਂ ਜਨਵਰੀ 2021

ਕਰੋਨਾ ਕਾਰਨ ਬੰਦ ਹੋੲੇ ਸਕੂਲ ਦੀ ਕਹਾਣੀ ਮੇਰੀ ਕਲਮ ਦੀ ਜੁਬਾਨੀ

Published

on

poetry

ਬੜੀ ਦੇਰ ਤੋਂ ਬੰਦ ਗੇਟ ੲੇ ਮੇਰਾ
ਸੁੰਨਸਾਨ ਨੇ ਲਾੲਿਅਾ ਡੇਰਾ!
ਕਮਰਿਅਾ ਵਿਚ ਧੂੜ ਹੈ ਵੜ ਗਈ,
ਮਿਟੀ ਗੋਡੇ ਗੋਡੇ ਚੜ ਗਈ!
ਫੁੱਲ ਬੂਟੇ ਵੀ ਸਾਰੇ ਮੁਕ ਗਏ.
ਬਿਨ ਪਾਣੀ ਰੁੱਖ ਵੀ ਸੁਕ ਗਏ!
ਟੀਚਰਾਂ ਨੂੰ ਵੇਖਣ ਨੂੰ ਤਰਸਿਅਾ,
ਕੇਹਾ ਕਹਿਰ ਕਰੋਨਾ ਬਰਸਿਅਾ!
ਜਸ਼ਨ. ਵਿਪਨ ਪ੍ਰਭਜੋਤ ਨੀ ਅਾੳੁਦੇ
ਜਤਨ ਮਿਲਨ ਜਸਕਰਨ ਨੀ ਥਿਅਾੳੁਦੇ!
ਸਾਹ ਮੇਰੇ ਸੁਕ ਸੁਕ ਜਾਂਦੇ
ਅਾਨ ਲਾੲੀਨ ਪੜਾਈ ਦਾ ਜਦੋਂ ਰੋਲਾ ਪਾਂਦੇ!
ਬਚਿਅਾਂ ਦੇ ਨਾਲ ਹੋਂਦ ਹੈ ਮੇਰੀ
ਮਿੰਨਤ ਕਰਾਂ ਮੈਂ ਰੱਬਾ ਤੇਰੀ!
ਕਰੋਨਾ ਨੂੰ ਦੂਰ ਭਜਾ ਦੇ,
ਮੇਰੇ ਵਿਹੜੇ ਰੋਣਕਾ ਲਾਦੇ!
ਪਹਿਲਾਂ ਵਾਂਗੂ ਰੋਜ ੲਿਹ ਅਾਵਣ,
ਪੜ ਪੜ ਮੰਜ਼ਿਲਾ ਪਾਵਣ!

  • ਦਵਿੰਦਰ ਸਿੰਘ ਸ਼ੇਖੂਪੁਰ
  • 274

Continue Reading

ਰੁਝਾਨ


Copyright by IK Soch News powered by InstantWebsites.ca